University College Chunni Kalan ਯੂਨੀਵਰਸਿਟੀ ਕਾਲਜ ਚੁੰਨੀ ਕਲਾਂ

  • Home
  • India
  • Fatehgarh Sahib
  • University College Chunni Kalan ਯੂਨੀਵਰਸਿਟੀ ਕਾਲਜ ਚੁੰਨੀ ਕਲਾਂ

University College Chunni Kalan ਯੂਨੀਵਰਸਿਟੀ ਕਾਲਜ ਚੁੰਨੀ ਕਲਾਂ Courses Available :

(1) B.A. 2) B.C.A. 3) B.Com. 4) B.Sc. (Non Medical) 4). M.A. 5) M.Com. 6)PGDCA And PGDCA (1Year.)

Classes To Be Learn
B.A.(3Years) ,B.Com Professional (3Years.) , BSC (3Years.) , BCA (3Years.)

04/09/2026

ਅਧਿਆਪਕ ਦਿਵਸ ‘ਤੇ ਪੰਜਾਬੀ ਯੂਨੀਵਰਸਿਟੀ ਲਈ ਵਿਸ਼ੇਸ਼

ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਦੇ ਬਹੁਤ ਵੱਡੇ ਖੇਤਰ ਦੀ ਨੌਜਵਾਨ ਪੀੜੀ ਨੂੰ ਕਈ ਦਹਾਕਿਆਂ ਤੋਂ ਕੇਵਲ ਵਿੱਦਿਆ ਹੀ ਨਹੀਂ, ਸਗੋਂ ਸਰਬ ਪੱਖੀ ਗਿਆਨ ਦੇ ਕੇ ਚਾਨਣ ਮੁਨਾਰੇ ਕਰ ਰਹੀ ਹੈ। ਮੈਂ ਵੀ ਉਹਨਾਂ ਖੁਸ਼ਨਸੀਬਾਂ ਵਿੱਚੋਂ ਇੱਕ ਹਾਂ ਜਿਸਨੇ ਇਸ ਮਾਣਮੱਤੀ ਯੂਨੀਵਰਸਿਟੀ ਵਿੱਚੋਂ ਪੜਾਈ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਨੇ ਮੇਰੀ ਜ਼ਿੰਦਗੀ ‘ਚ ਚਾਰ ਚੰਦ ਉਦੋਂ ਲਗਾ ਦਿੱਤੇ ਜਦੋਂ ਪਾਸ ਹੁੰਦਿਆਂ ਸਾਰ ਬਿਨਾਂ ਕਿਸੇ ਸਿਫਾਰਿਸ਼ ਤੋਂ ਰੈਗੂਲਰ ਭਰਤੀ ਕੀਤੀ। 3 ਸਾਲ ਦੀ ਪੜਾਈ ਅਤੇ 13 ਸਾਲ ਦੇ ਅਧਿਆਪਨ ਸਣੇ ਤਕਰੀਬਨ 16 ਸਾਲ ਹੋ ਗਏ ਹਨ ਇਸ ਖ਼ੂਬਸੂਰਤ ਅਦਾਰੇ ਨਾਲ ਜੁੜੇ ਹੋਏ। ਮਾਲਵੇ ਦੇ ਖੇਤਰ ਵਿੱਚ ਲਗਭਗ 6 ਦਹਾਕਿਆਂ ਤੋਂ ਉੱਤੇ ਹੋ ਗਏ ਹਨ, ਭਾਸ਼ਾ ਦੇ ਨਾਮ ਤੇ ਬਣੀ ਭਾਰਤ ਦੀ ਇਸ ਪਹਿਲੀ ਯੂਨੀਵਰਸਿਟੀ ਵਿੱਚੋਂ ਵਿਦਿਆ ਪ੍ਰਾਪਤ ਕਰ ਕੇ ਨਿਕਲੇ ਹਜ਼ਾਰਾਂ ਅਫਸਰ, ਕਲਾਕਾਰ, ਨੇਤਾ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਧੂਮਾਂ ਪਾ ਰਹੇ ਹਨ। ਇਸ ਬੇਮਿਸਾਲ ਵਿਸ਼ਵ-ਵਿਦਿਆਲਿਆ ਦਾ ਹਿੱਸਾ ਹੋਣਾ ਬਹੁਤ ਵੱਡਾ ਸੁਭਾਗ ਹੈ। ਹੁਣ ਤਾਂ ਇਹ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ ਜਿਸਦੀ ਖੁਸ਼ਬੋ ਵੀ ਰੋਮ-ਰੋਮ ਵਿੱਚ ਵਸ ਗਈ ਹੈ। ਯੂਨੀਵਰਸਿਟੀ ਦਾ ਹਰ ਮੌਸਮ ਜਿਵੇਂ ਜ਼ਿੰਦਗੀ ਦੇ ਪੈਮਾਨੇ ਜਿਹੇ ਸਮਝਾ ਰਿਹਾ ਜਾਪਦਾ ਹੈ। ਮੇਰੀ ਬੇਨਤੀ ਹੈ ਸਰਕਾਰਾਂ ਦਰਬਾਰਾਂ ਨੂੰ ਕਿ ਇਸ ਯੂਨੀਵਰਸਿਟੀ ਦੀ ਭਲਾਈ ਲਈ ਜੋ ਵੀ ਕਦਮ ਚੁੱਕੇ ਜਾ ਸਕਦੇ ਹੋਣ ਉਹ ਦੇਰ ਹੋਣ ਤੋਂ ਪਹਿਲਾਂ ਚੁੱਕ ਲਏ ਜਾਣ ਨਹੀਂ ਤਾਂ ਪਤਾ ਵੀ ਨਹੀਂ ਲੱਗੇਗਾ ਜਦੋਂ ਵਿੱਦਿਆ ਦਾ ਵਿੱਤੀ ਲਾਭ ਲੈਣ ਵਾਲੇ ਦੈਂਤ ਇਸਨੂੰ ਨਿੱਘਰ ਜਾਣਗੇ। ਸਾਡੀ ਰੱਬ ਵਰਗੀ ਯੂਨੀਵਰਸਿਟੀ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰਹੇ ਅਤੇ ਰੱਬ ਸਾਨੂੰ ਸਭ ਨੂੰ ਤਨਦੇਹੀ ਨਾਲ ਇਸਦੀ ਸੇਵਾ ਕਰਨ ਦਾ ਬਲ ਬਖਸ਼ੇ। ਕਦੇ ਤੱਤੀ ਵਾਅ ਨਾ ਲੱਗੇ ਇਸ ਸਿੱਖਿਆ ਦੇ ਮੰਦਰ ਨੂੰ, ਹਮੇਸ਼ਾ ਚੜਦੀਕਲਾ ਵਿੱਚ ਰੱਖੀਂ ਮਾਲਕਾ। ਅੱਜ ਅਧਿਆਪਕ ਦਿਵਸ ‘ਤੇ ਮੈਂ ਪ੍ਰਣ ਲੈਂਦਾ ਹਾਂ ਕਿ ਕਦੀ ਵੀ ਆਪਣੇ ਨਿੱਜੀ ਫਾਇਦੇ ਲਈ ਦੇਸ਼ ਦੇ ਭਵਿੱਖ ਪਿਆਰੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਕਰਾਂਗਾ। ਮੈਨੂੰ ਅਧਿਆਪਕ ਹੋਣ ਤੇ ਮਾਣ ਤਾਂ ਪਹਿਲਾਂ ਹੀ ਸੀ ਪਰ ਇਹ ਮਾਣ ਦੂਣਾ ਹੋ ਜਾਂਦਾ ਜਦੋਂ ਪੰਜਾਬੀ ਯੂਨੀਵਰਸਿਟੀ ਦਾ ਨਾਂ ਮੇਰੇ ਨਾਂ ਨਾਲ ਜੁੜ ਜਾਂਦਾ।

ਪੰਜਾਬੀ ਯੂਨੀਵਰਸਿਟੀ ਜਿੰਦਾਬਾਦ❤️

ਡਾ. ਸਤਪਾਲ ਸਿੰਘ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਲਈ ਮਾਣ ਵਾਲੀ ਗੱਲ ਕਿ ਕਾਲਜ ਦੀ ਇਤਿਹਾਸ ਵਿਭਾਗ ਦੀ ਵਿਦਿਆਰਥਣ ਨੇ UGC-NET JRF ਕਲੀਅਰ ਕੀਤਾ। ਇਹ ਵਿਦਿਆਰਥਣ ਪਹ...
29/08/2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਲਈ ਮਾਣ ਵਾਲੀ ਗੱਲ ਕਿ ਕਾਲਜ ਦੀ ਇਤਿਹਾਸ ਵਿਭਾਗ ਦੀ ਵਿਦਿਆਰਥਣ ਨੇ UGC-NET JRF ਕਲੀਅਰ ਕੀਤਾ। ਇਹ ਵਿਦਿਆਰਥਣ ਪਹਿਲਾਂ ਯੂਨੀਵਰਸਿਟੀ ਗੋਲ਼ਡ ਮੈਡਲਿਸਟ ਹੈ।

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਤੀਜ਼ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ
14/08/2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਤੀਜ਼ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ

ਆਜੋ ਕੱਲ ਨੂੰ ਸਾਰੇ
13/08/2026

ਆਜੋ ਕੱਲ ਨੂੰ ਸਾਰੇ

Partition Horrors Remembrance Day ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੀ ਐੱਨ.ਐੱਸ.ਐੱਸ. ਯੂਨਿਟ ਵੱਲੋਂ ਭਾਰਤ ਦੀ ਵੰਡ ਦੇ ਦੁਖਾਂਤ ਨੂੰ ਯਾਦ ...
08/08/2026

Partition Horrors Remembrance Day
ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੀ ਐੱਨ.ਐੱਸ.ਐੱਸ. ਯੂਨਿਟ ਵੱਲੋਂ ਭਾਰਤ ਦੀ ਵੰਡ ਦੇ ਦੁਖਾਂਤ ਨੂੰ ਯਾਦ ਕਰਦਿਆਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਪ੍ਰੋ. ਅਮਨ ਸਰਮਾ (ਪ੍ਰੋਗਰਾਮ ਅਫ਼ਸਰ) ਨੇ ਦੱਸਿਆ ਕਿ ਜਿੱਥੇ ਅਸੀਂ ਭਾਰਤ ਦੀ ਸੁਤੰਤਰਤਾ ਦਾ ਦਿਨ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਾਂ, ਉੱਥੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਦੇ ਨਾਲ-ਨਾਲ ਸਾਡੇ ਦੇਸ਼ ਨੂੰ ਵੰਡ ਦੀ ਤ੍ਰਾਸਦੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਸ ਇਤਿਹਾਸਕ ਸੱਚਾਈ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਇੰਚਾਰਜ ਡਾ. ਜਸਵਿੰਦਰ ਕੌਰ ਨੇ ਕਿਹਾ ਕਿ ਜੇ ਅਸੀਂ ਵੰਡ ਦੇ ਦੁਖਾਂਤ ਨੂੰ ਯਾਦ ਰੱਖਾਂਗੇ ਤਾਂ ਅਸੀਂ ਆਪਣੀ ਆਜ਼ਾਦੀ ਦਾ ਮੁੱਲ ਸਮਝ ਸਕਾਂਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਉੱਨਤੀ ਲਈ ਨਿਰੰਤਰ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਤੇ ਵਿਦਿਆਰਥੀਆਂ ਨੂੰ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਫਿਲਮ 'ਮੈਂ ਵਾਪਸ ਆਊਂਗਾ' ਦਾ ਪ੍ਰਸਾਰਣ ਕੀਤਾ ਗਿਆ ਜੋ ਕਿ ਭਾਰਤ-ਪਾਕਿਸਤਾਨ ਵੰਡ ਦੇ ਵਿਸ਼ੇ 'ਤੇ ਆਧਾਰਿਤ ਹੈ। ਪ੍ਰੋਗਰਾਮ ਵਿਚ 150 ਤੋਂ ਵੱਧ ਵਿਦਿਆਰਥੀਆਂ ਨੇ ਫਿਲਮ ਨੂੰ ਧਿਆਨ ਨਾਲ ਦੇਖਿਆ ਅਤੇ ਇਸ ਬਾਰੇ ਜਾਣਨ ਦਾ ਯਤਨ ਕੀਤਾ।
ਅੰਤ ਵਿਚ ਡਾ. ਨਵਜੋਤ ਕੌਰ (ਪ੍ਰੋਗਰਾਮ ਅਫ਼ਸਰ) ਨੇ ਕਾਲਜ ਇੰਚਾਰਜ, ਪ੍ਰਬੰਧਕੀ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਵਨੀਤਾ, ਡਾ ਜਤਿੰਦਰ ਸਿੰਘ, ਡਾ ਨਵਜੀਤ ਸਿੰਘ, ਡਾ. ਰੂਪਕਮਲ, ਡਾ. ਬਲਬਹਾਦਰ, ਡਾ. ਦਲਬੀਰ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ।
ਪ੍ਰੋ. ਸੀਮਾ ਰਾਣੀ ਅਤੇ ਪ੍ਰੋ. ਸੁਰਿੰਦਰ ਸਿੰਘ (ਸਹਾਇਕ ਪ੍ਰੋਗਰਾਮ ਅਫ਼ਸਰ) ਨੇ ਪ੍ਰੋਗਰਾਮ ਦੇ ਆਯੋਜਨ ਵਿਚ ਭਰਪੂਰ ਯੋਗਦਾਨ ਪਾਇਆ।

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਅੱਜ ਵੱਖ ਵੱਖ ਕੋਰਸਾਂ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ ਗਿ...
03/08/2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਅੱਜ ਵੱਖ ਵੱਖ ਕੋਰਸਾਂ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਕਾਲਜ ਇੰਚਾਰਜ ਡਾ. ਜਸਵਿੰਦਰ ਕੌਰ ਨੇ ਸਬੰਧਤ ਵਿਦਿਆਰਥੀਆਂ ਦੇ ਸੁਆਗਤ ਨਾਲ ਕੀਤੀ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਾਲਜ ਵੱਲੋਂ ਕਰਵਾਈ ਜਾਂਦੀਆਂ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਡਾ. ਸਰਬਜੀਤ ਰਾਲਾ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕਾਰਲਰਸ਼ਿਪ ਸਕੀਮਾਂ ਬਾਰੇ ਦੱਸਿਆ ਗਿਆ। ਪ੍ਰੋ. ਅਮਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਦਾ ਮੈਂਬਰ ਬਣਨ ਅਤੇ ਇਸਦੀ ਸਮਾਜ ਉਸਾਰੂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋ. ਵਿਭਾ ਸਹਿਜਪਾਲ ਨੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਈ ਜਾਣ ਵਾਲੀਆਂ ਸੱਭਿਆਚਾਰਕ ਗਤਿਵਿਧਿਆਂ ਬਾਰੇ ਚਾਨਣਾ ਪਾਇਆ ਅਤੇ ਡਾ. ਰੂਪਕਮਲ ਕੌਰ ਵੱਲੋਂ ਕਾਲਜ ਵਿੱਚ ਚਲ ਰਹੀ ਰੈੱਡ ਕਰਾਸ ਯੂਨਿਟ ਦੇ ਕਾਰਜਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਡਾ. ਗੀਤ ਲਾਂਬਾ ਵੱਲੋਂ ਈਕੋ ਕਲੱਬ ਅਤੇ ਸਵੀਪ ਦੀਆਂ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਡਾ. ਰਣਦੀਪ ਕੌਰ ਨੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਮਾਇੰਡਸੈੱਟ ਵਿਸ਼ੇ ਬਾਰੇ ਬੇਹੱਦ ਮਹੱਤਵਪੂਰਨ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਅੰਤ ਡਾ. ਦਵਿੰਦਰ ਸਿੰਘ ਵੱਲੋਂ ਕਹੇ ਧੰਨਵਾਦੀ ਸ਼ਬਦਾਂ ਨਾਲ ਹੋਇਆ। ਇਸ ਮੌਕੇ ਡਾ. ਬਲਜਿੰਦਰ ਸਿੰਘ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਮਨਰੂਪ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ

ਯੂਨੀਵਰਸਿਟੀ ਕਾਲਜ ਚੁੰਨੀ ਵਿਖੇ ਕਾਲਜ ਦੀ 15ਵੀਂ ਵਰ੍ਹੇਗੰਢ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਟਾਫ ਅਤੇ ਵ...
24/07/2026

ਯੂਨੀਵਰਸਿਟੀ ਕਾਲਜ ਚੁੰਨੀ ਵਿਖੇ ਕਾਲਜ ਦੀ 15ਵੀਂ ਵਰ੍ਹੇਗੰਢ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਰਲ੍ਹ ਕੇ ਕੀਤੇ ਜਾਣਗੇ।

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਗਏ ਹਨ, ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਕਾਲਜ ਆ ਕੇ ਸੀਟ ਪੱਕੀ ਕ...
04/06/2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਗਏ ਹਨ, ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਕਾਲਜ ਆ ਕੇ ਸੀਟ ਪੱਕੀ ਕਰਵਾ ਲੈਣ।

09/05/2026

ਯਾਦਾਂ ਦਾ ਕਾਫ਼ਲਾ 🌸🌸🫶

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਚਾਹਵਾਨ ਵਿਦਿਆਰਥੀ ਸਸਤੀ ਤੇ ਮਿਆਰੀ ਸਿੱਖਿਆ ਪ੍ਰਾਪਤ ਕ...
23/04/2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਚਾਹਵਾਨ ਵਿਦਿਆਰਥੀ ਸਸਤੀ ਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਲਈ ਜਲਦ ਤੋਂ ਜਲਦ ਸੰਪਰਕ ਕਰਨ।

Address

Chunni Kalan
Fatehgarh Sahib
SIRHIND

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when University College Chunni Kalan ਯੂਨੀਵਰਸਿਟੀ ਕਾਲਜ ਚੁੰਨੀ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share