Department of Physics, SGGSWU

Department of Physics, SGGSWU welcome to Physics Dept., SGGSWU. news, events and activities from department of Physics,
Sri Guru Granth Sahib World University
Fatehgarh Sahib.

Physics department was established to train the young minds for research in the area of basic and applied sciences, and to inculcate scientific temperament. This department boasts of well qualified faculty with research interest in different areas of Physics. Presently, the department is offering undergraduate, postgraduate and doctoral program in Physics. The department encourages students to par

ticipate in various scientific and research programs at national and international level in specialized areas like Radiation Physics, Nuclear Physics, High Energy Physics and Solid State Physics. We work with current students, staff, researchers and friends of the Department, aiming and enhancing the experience of being part of one of the most successful Departments of University. We will be working in developing events, projects and programmes in order to facilitate interactions, creating relationships that keep growing beyond graduation day. This is the page for Students, Alumni & Friends of the Department of Physics at the SGGSWU. We welcome current students, researchers, staff and friends.

11/04/2020

Rob Bilott ਉਹਾਇਉ (Ohio) ਸਟੇਟ ਦੇ ਸਿਨਸਿਨਾਟੀ ਸ਼ਹਿਰ ਦੇ ਵਾਤਾਵਰਣ ਵਿਭਾਗ ਦਾ ਅਟਾਰਨੀ ਆ। ਵਿਸ਼ਵ ਪ੍ਰਸਿੱਧ ਰਸਾਇਣਕ ਕੰਪਨੀ Dupont ਨੇ ਖਾਣਾ ਪਕਾਉਣ ਵਾਲੇ ਭਾਂਡਿਆਂ 'ਤੇ ਟੈਫ਼ਲੌਨ ਕੋਟਿੰਗ ਕਰਨੀ ਸ਼ੁਰੂ ਕੀਤੀ। ਇਹ ਕੰਪਨੀ ਸਿਨਸਿਨਾਟੀ ਸ਼ਹਿਰ ਵਿੱਚ ਹੋਣ ਕਰਕੇ ਉੱਥੇ ਹੀ ਆਪਣਾ ਕੂੜਾ ਡੰਪ ਕਰਦੀ ਰਹੀ, ਜੋ ਕਿ ਟੈਫਲੌਨ ਨਾਲ ਭਰਪੂਰ ਸੀ। ਹੁਣ ਤੁਸੀਂ ਸੋਚਦੇ ਹੋਵੋਂਗੇ ਟੈਫ਼ਲੌਨ ਕੀ ਚੀਜ਼ ਹੋਈ ਭਲਾ। ਇਹ ਕਾਰਬਨ ਤੇ ਫ਼ਲੋਰੀਨ ਤੋਂ ਮਿਲ ਕੇ ਬਣਨ ਵਾਲਾ ਇੱਕ ਕੰਪਾਊਂਡ ਆ ਜਿਸਨੂੰ Dupont ਨੇ ਸਭ ਤੋੱ ਪਹਿਲਾਂ ਜੰਗ ਵਿੱਚ ਟੈਂਕਾਂ ਨੂੰ ਵਾਟਰ ਪਰੂਫ਼ ਕਰਨ ਲਈ ਵਰਤਿਆ ਸੀ। ਜੰਗਾਂ ਮੁੱਕਣ ਮਗਰੋਂ ਇਸ ਕੰਪਨੀ ਨੇ ਟੈਫ਼ਲੌਨ ਨੂੰ ਕਿਸੇ ਹੋਰ ਢੰਗ ਨਾਲ ਵਰਤਣ ਬਾਰੇ ਸੋਚਿਆ। ਇਸ ਸੋਚ ਚੋਂ ਉਪਜਿਆ ਨੌਨ-ਸਟਿੱਕ ਭਾਂਡਿਆਂ ਦਾ ਵਪਾਰ। ਇਹ ਨੌਨ-ਸਟਿੱਕ ਭਾਂਡੇ ਅੱਜ ਕੱਲ੍ਹ ਤਕਰੀਬਨ ਹਰ ਰਸੋਈ ਵਿੱਚ ਪਹੁੰਚ ਚੁੱਕੇ ਆ ਤੇ ਸਟੇਟਸ ਸਿੰਬਲ ਵੀ ਬਣ ਚੁੱਕੇ ਆ। ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਰੌਲਾ ਕਾਹਦਾ। ਰੌਲਾ ਇਸ ਗੱਲ ਦਾ ਕਿ Dupont ਦੇ ਟੈਫਲੋਨ ਪਲਾਂਟ ਵਿੱਚ ਕਰਨ ਵਾਲੀਆਂ ਨੌਂ ਗਰਭਵਤੀ ਔਰਤਾਂ ਵਿੱਚੋੱ ਜਿਆਦਾਤਰ ਔਰਤਾਂ ਨੇ ਅਬਨੌਰਮਲ ਬੱਚਿਆਂ ਨੂੰ ਜਨਮ ਦਿੱਤਾ। ਉਹਨਾਂ ਸਾਰੇ ਬੱਚਿਆਂ ਦੇ ਚਿਹਰੇ ਜਨਮ ਤੋਂ ਹੀ ਨੁਕਸਾਨੇ ਹੋਏ ਸੀ। ਹੁਣ ਤੁਸੀਂ ਕਹੋਂਗੇ ਭੀ ਗੱਲ ਤਾਂ ਸ਼ੁਰੂ ਹੋਈ ਸੀ Rob Bilott ਤੋਂ, ਉਹਨੂੰ ਛੱਡ ਈ ਦਿੱਤਾ। ਅਜਿਹਾ ਨਹੀਂ ਐ, ਇਹ ਤਾਂ Rob Bilott ਦੇ ਕੰਮ ਦੀ ਭੂਮਿਕਾ ਮਾਤਰ ਐ।
ਅਸਲ਼ ਵਿੱਚ Rob Billot ਵਾਤਾਵਰਣ ਕਾਰਕੁਨ ਹੋਣ ਤੋਂ ਪਹਿਲਾਂ ਕਾਰਪੋਰੇਟ ਡਿਫੈਂਸ ਅਟਾਰਨੀ ਸੀ ਜੋ ਅਜਿਹੀਆਂ ਕੰਪਨੀਆਂ ਲਈ ਕੇਸ ਲੜਦਾ ਸੀ। ਉਸ ਦੌਰਾਨ ਉਸਨੂੰ ਇੱਕ ਕਿਸਾਨ ਜਿਸਦਾ ਨਾਮ ਵਿਲਬਰ ਟੇਨੈਂਟ ਸੀ, ਦਾ ਫੋਨ ਆਉਂਦਾ ਜੋ ਕਿ ਵੈਸਟ ਵਰਜੀਨੀਆ ਦੇ ਸ਼ਹਿਰ ਪਾਰਕਰਸਬਰਗ ਦਾ ਰਹਿਣ ਵਾਲਾ ਸੀ। ਆਪਣੀ ਜਾਣ-ਪਹਿਚਾਣ ਵਾਸਤੇ ਉਹ ਰੌਬ ਬਿਲੌਟ ਦੀ ਦਾਦੀ ਦਾ ਨਾਮ ਲੈਂਦਾ। ਫੋਨ ਕਰਨ ਤੋਂ ਬਾਅਦ ਇਹ ਕਿਸਾਨ ਰੌਬ ਦੇ ਦਫ਼ਤਰ ਆਉਂਦਾ ਤੇ ਰੌਬ ਨੂੰ ਦੱਸਦਾ ਕਿ ਕਿਸ ਤਰਾਂ Dupont ਦੇ ਕੈਮੀਕਲ ਉਸਦੇ ਜਾਨਵਰਾਂ ਲਈ ਘਾਤਕ ਸਿੱਧ ਹੋ ਰਹੇ ਆ। ਪਰ ਰੌਬ ਕਾਰਪੋਰੇਟ ਡਿਫੈਂਸ ਅਟਾਰਨੀ ਸੀ । ਇਸ ਕਰਕੇ ਰੌਬ ਉਸ ਕਿਸਾਨ ਦੀ ਮਦਦ ਕਰਨੋਂ ਬੇਬਸ ਸੀ। ਸੋ ਰੌਬ ਉਸਨੂੰ ਹੌਂਸਲਾ ਦੇ ਕੇ ਆਪਣੀ ਮੀਟਿੰਗ ਵਿੱਚ ਜਾਣ ਲੱਗਦਾ ਤਾਂ ਉਹ ਕਿਸਾਨ ਕਹਿੰਦਾ ਮੈਨੂੰ ਹੌਂਸਲੇ ਦੀ ਨੀ ਮਦਦ ਦੀ ਲੋੜ ਆ, ਜੇ ਕਰ ਸਕਦਾਂ ਤਾਂ ਦੱਸ ਤੇ ਕਿਸਾਨ ਘਰੇ ਆ ਜਾਂਦਾ। ਰੌਬ ਸੋਚੀਂ ਪੈ ਜਾਂਦਾ। ਦਾਦੀ ਨੂੰ ਮਿਲਣ ਗਿਆਂ ਪਤਾ ਲੱਗਦਾ ਕਿ ਉਹ ਛੋਟਾ ਹੁੰਦਾ ਕਿਸਾਨ ਦੇ ਓਹਨਾਂ ਹੀ ਖੇਤਾਂ ਵਿੱਚ ਪਿਕਨਿਕ ਤੇ ਜਾਂਦਾ ਸੀ। ਉਤਸੁਕਤਾ ਵੱਸ ਰੌਬ ਉਸ ਕਿਸਾਨ ਨੂੰ ਮਿਲਣ ਜਾਂਦਾ ਤਾਂ ਪਤਾ ਲੱਗਦਾ ਕਿ ਉਸ ਦੀਆਂ 190 ਗਾਈਆਂ ਗੰਧਲਾ (ਕੰਟੈਮੀਨੇਟਡ) ਪਾਣੀ ਪੀਣ ਨਾਲ ਮਰ ਚੁੱਕੀਆਂ ਸਨ। ਮਰੀਆਂ ਗਾਈਆਂ ਦੇ ਦੰਦ ਕਾਲ਼ੇ ਹੋ ਜਾਂਦੇ ਆ, ਅੰਦਰੂਨੀ ਅੰਗ ਜਿਵੇਂ ਕੈਂਸਰ ਦੀ ਭੇਟ ਚੜ੍ਹ ਜਾਂਦੇ ਆ, ਰਸੌਲੀਆਂ ਨਾਲ ਭਰ ਜਾਂਦੇ ਆ। ਕੁਝ ਕੇਸਾਂ ਚ ਤਾਂ ਗਾਵਾਂ ਭੂਸਰ ਜਾਂਦੀਆਂ ਤੇ ਮਜ਼ਬੂਰਨ ਉਹਨਾਂ ਨੂੰ ਗੋਲ਼ੀ ਮਾਰਨੀ ਪੈਂਦੀ ਆ। ਵਿਲਬਰ ਟੇਨੈਂਟ ਦੀ ਜਮੀਨ ਦਾ ਏਕੜ-ਭਰ ਰਕਬਾ ਉਹਨਾਂ ਗਾਈਆਂ ਦੀਆਂ ਕਬਰਾਂ ਨਾਲ ਭਰ ਜਾਂਦਾ।
ਹੁਣ ਰੌਬ ਦੀ ਜ਼ਿੰਦਗੀ ਵਿੱਚ ਨਾਟਕੀ ਮੋੜ ਆਉਂਦਾ ਆ, ਉਹ ਕਾਰਪੋਰੇਟ ਡਿਫੈਂਸ ਅਟਾਰਨੀ ਤੋਂ ਵਾਤਾਵਰਣ ਕਾਰਕੁਨ ਬਣ ਜਾਂਦਾ, ਤੇ Dupont ਦੀਆਂ ਵਾਤਾਵਰਣ ਮਹਿਕਮੇ ਨੂੰ ਦਿੱਤੀਆਂ ਫ਼ਾਈਲਾਂ ਦਾ ਰਿਕਾਰਡ ਇੱਕਠਾ ਕਰਕੇ ਉਹਨਾਂ ਦੇ ਪੋਤੜੇ ਫ਼ਰੋਲਣ ਦੀ ਤਿਆਰੀ ਕਰਨ ਲੱਗਦਾ। ਉਸ ਰਿਕਾਰਡ ਤੋਂ ਰੌਬ ਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਦਾ ਪਤਾ ਲੱਗਿਆ, ਜਿਵੇਂ ਕਿ ਟੈਫਲੌਨ ਦੀ ਕਿੰਨੀ ਮਾਤਰਾ ਦੇ ਕੀ ਕੀ ਅਸਰ ਹੋਣਗੇ, ਇਹ ਅਸਰ ਕੀ ਲੱਛਣ ਬਣ ਕੇ ਉੱਭਰਨਗੇ, ਵਗ਼ੈਰਾ ਵਗ਼ੈਰਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਕਿ ਸਰਕਾਰ ਦੀ ਇਸ ਸੰਬੰਧੀ ਕੋਈ ਗਾਈਡਲਾਈਨ ਹੀ ਨਹੀਂ ਸੀ। ਇਸ ਖੋਜ਼ ਦੇ ਅਧਾਰ ਤੇ ਰੌਬ ਇੱਕ ਵਕੀਲ ਦੇ ਤੌਰ ਤੇ ਵਿਲਬਰ ਟੇਨੈਂਟ ਵੱਲੋਂ Dupont ਤੇ ਪਰਚਾ ਦਰਜ ਕਰਾ ਦਿੰਦਾ ਤੇ ਕੇਸ ਚੱਲ ਪੈਂਦਾ। ਇਸ ਦੌਰਾਨ ਵਿਲਬਰ ਨੂੰ ਫ਼ੇਫ਼ੜਿਆਂ ਦਾ ਕੈਂਸਰ ਹੋ ਜਾਂਦਾ ਤੇ ਉਹਦਾ ਇਲਾਜ਼ ਸ਼ੁਰੂ ਹੋ ਜਾਂਦਾ। ਵਿਲਬਰ ਦੇ ਕੈਂਸਰ ਤੋਂ ਰੌਬ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਉਸ ਕੈਮੀਕਲ ਨੇ ਸਿਨਸਿਨਾਟੀ ਦੇ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਦਾ ਪਾਣੀ ਵੀ ਦੂਸ਼ਿਤ ਕਰ ਦਿੱਤਾ। ਇਸ ਗੱਲ ਕਰਕੇ ਅਤੇ ਕੰਮ ਅਤੇ ਕੇਸ ਦੇ ਬੋਝ ਕਰਕੇ ਰੌਬ ਪ੍ਰੇਸ਼ਾਨ ਰਹਿਣ ਲੱਗ ਜਾਂਦਾ। ਜਿਸ ਕਰਕੇ ਰੌਬ ਦੀ ਘਰ ਆਲੀ ਵੀ ਡਾਹਢੀ ਔਖੀ ਸੀ। ਫਿਰ ਰੌਬ ਦੇ ਸਮਝਾਉਣ ਤੇ ਰੌਬ ਦੀ ਘਰ ਆਲੀ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਰੌਬ ਦਾ ਸਾਥ ਦਿੰਦੀ ਆ ਤੇ ਹੱਲਾਸੇ਼ਰੀ ਦਿੰਦੀ ਆ ਬੀ ਦੱਬ ਦੇ ਆੜੀ ਮੈਂ ਖੜ੍ਹੀ ਆਂ ਨਾਲ ਤੇਰੇ 😂।
ਕੇਸ ਚੱਲਦਾ, ਤਰੀਕਾਂ ਪੈਂਦੀਆਂ ਤੇ ਕੇਸ ਦਾ ਸੁਖਦ ਅੰਤ ਹੁੰਦਾ ਤੇ ਫ਼ੈਸਲਾ ਪੀੜਤਾਂ ਦੇ ਹੱਕ ਵਿੱਚ ਹੁੰਦਾ। Dupont ਪੀੜਤ 3535 ਪਰਿਵਾਰਾਂ ਨੂੰ 607.7 ਮਿਲੀਅਨ ਡਾਲਰ ਦਾ ਦੇਣਦਾਰ ਹੁੰਦਾ, ਮਤਲਬ Dupont 'ਤੇ 607.7 ਮਿਲੀਅਨ ਡਾਲਰ ਦਾ ਜੁਰਮਾਨਾ ਹੁੰਦਾ। ਪਰ ਸਮਾਂ ਲੰਘਦਾ ਤੇ Dupont ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕੇਸ ਦੁਬਾਰਾ ਖੁੱਲ੍ਹਿਆ। ਪਰ ਰੌਬ ਦੇ ਪੱਕੇ ਇਰਾਦੇ ਨੇ ਏਸ ਵੱਡੇ ਕਾਰਪੋਰੇਟ ਘਰਾਣੇ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ ਤੇ Dupont ਨੂੰ ਇਹ ਜੁਰਮਾਨਾ ਦੇਣਾ ਪਿਆ।
ਇਹ ਤਾਂ ਕਹਾਣੀ ਸੀ ਰੌਬ ਦੀ, ਵਿਲਬਰ ਦੀ ਅਤੇ Dupont ਦੀਆਂ ਮਾਰੂ ਨੀਤੀਆਂ ਦੀ। ਅਸਲ਼ ਵਿੱਚ ਸਮੱਸਿਆ ਇਹ ਆ ਇਹ ਕੀਮਿਆਈ ਪਦਾਰਥ (ਟੈਫਲੌਨ) ਧਰਤੀ ਤੇ ਪੂਰੀ ਅਬਾਦੀ ਚੋਂ 99% ਅਬਾਦੀ ਦੇ ਖ਼ੂਨ 'ਚ ਪਹੁੰਚ ਚੁੱਕਿਆ। ਇਹਦੇ ਮਾਰੂ ਪ੍ਰਭਾਵਾਂ ਬਾਰੇ ਤੁਸੀਂ ਪੜ੍ਹ ਚੁੱਕੇ ਓਂ। ਇਹ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ 'ਚੋਂ ਬਹੁਤ ਛੋਟੀ ਸਮੱਸਿਆ। ਸਾਡੀ ਰਸੋਈ ਵਿਚਲੇ ਐਲੂਮੀਨੀਅਮ ਦੇ ਭਾਂਡੇ, ਜਿਨ੍ਹਾਂ ਨੂੰ ਕਈ ਸਿਲਵਰ ਦੇ ਭਾਂਡੇ ਕਹਿੰਦੇ ਆ, ਕਿਸੇ ਜ਼ਹਿਰ ਤੋਂ ਘੱਟ ਨੀਂ। ਇਹਨਾਂ ਭਾਂਡਿਆਂ ਵਿੱਚ ਪੱਕਿਆ ਅੰਨ ਸਾਡੇ ਅੰਦਰ ਕੈਲਰੀਆਂ ਘੱਟ ਜ਼ਹਿਰਾਂ ਜ਼ਿਆਦਾ ਲੈਕੇ ਜਾਂਦਾ। ਬਾਕੀ ਫ਼ੈਸਲਾ ਥੋਡੇ ਹੱਥ ਆ ਹੁਣ, ਮੁੱਕਦੀ ਗੱਲ ਇਹ ਆ ਵੀ ਜਿਸ ਇਨਸਾਨ ਨੇ ਆਪਣਾ ਸਰੀਰ ਬਚਾ ਲਿਆ ਸਮਝੋ ਉਹਨੇਂ ਆਪਣਾ ਬੁਢਾਪਾ ਰੁਲਣੋ ਬਚਾ ਲਿਆ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
✍🏻 ਬਲਦੀਪ ਸਿੰਘ

12/04/2017

ਵਿੱਦਿਅਕ ਢਾਂਚਾ ਏਹੋ ਜਿਹਾ ਬਣ ਗਿਆ ਕਿ ਵਿਦਿਆਰਥੀ ਕੁਝ ਵੀ ਸੋਚਣ ਤੋਂ ਆਹਰੀ ਹੋਏ ਬੈਠੇ ਆ। ਜਿਵੇਂ ਥੌਟ-ਪਰੌਸੈਸ ਜਮਾਂ ਈ ਰੁਕੀ ਪਈ ਹੋਵੇ। ਸਕੂਲਾਂ-ਕਾਲਜਾਂ ਚੋਂ ਕਲਰਕ, ਇੰਜਨੀਅਰ, ਡਾਕਟਰ ਤਾਂ ਨਿਕਲ ਰਹੇ ਆ ਪਰ ਥਿੰਕਰ ਕੋਈ ਨੀ ਨਿਕਲ ਰਿਹਾ।
ਵਿਦਿਆਰਥੀ ਸੋਚ ਕਿਉਂ ਨੀਂ ਪਾਉਂਦੇ?
ਕਿਉਂਕਿ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਕੀ ਸੋਚਣਾ, ਕਿਵੇਂ ਸੋਚਣਾ; ਇਹਦੇ ਬਾਰੇ ਭੁਲੇਖਾ ਪਾਇਆ ਜਾਂਦਾ। ਕਸੂਰ ਅਧਿਆਪਕਾਂ ਦਾ ਆ ਬਹੁਤ ਹੱਦ ਤੱਕ ਪਰ ਉਹਨਾਂ ਦੇ ਦਿਮਾਗ਼ ਵੀ ਤਾਂ ਇਸੇ ਤਰਾਂ ਢਾਲੇ ਗਏ ਹੁੰਦੇ ਹਨ। ਜੋ ਸੋਸ਼ਲ ਸਕਿਲਜ਼ ਅਤੇ ਵਿਚਾਰਾਂ ਵੱਲ ਬਿਲਕੁਲ ਧਿਆਨ ਨੀਂ ਦਿੰਦੇ। ਸਿਲੇਬਸ ਪੜ੍ਹੋ ਸਿਲੇਬਸ, ਹੋਰ ਕੁਛ ਨੀਂ ਪੜ੍ਹਨਾ..!

ਜੇ ਕੋਈ ਹਿੰਮਤ ਕਰਦਾ ਜਵਾਕਾਂ ਨੂੰ ਅਵੇਅਰ ਕਰਨ ਦੀ ਤਾਂ ਸਿਸਟਮ ਅਧਿਆਪਕ ਦੀ ਪਿੱਠ ਥਾਪੜ ਕੇ ਕਹਿੰਦਾ ਨਾ ਬਈ ਨਾ, ਜੀਹਦੇ ਪੈਸੇ ਮਿਲਦੇ ਆ ਉਹ ਕੰਮ ਕਰੋ। ਜਾਂ ਤਾਂ ਅਗਲਾ ਚੁੱਪ ਕਰ ਜਾਂਦਾ ਤੇ ਜੇ ਦਲੀਲ ਦਿੰਦਾ ਤਾਂ ਸਿਸਟਮ ਉਹਨੂੰ ਬੜੀ ਹਲੀਮੀ ਨਾਲ਼ ਛੇਕ ਦਿੰਦਾ। ਸਹਿਜਤਾ ਅਤੇ ਚਿੰਤਨ ਜ਼ਰੂਰੀ ਆ ਅਧਿਆਪਕਾਂ (ਖਾਸਕਰ ਪ੍ਰਾਈਵੇਟ) ਲਈ ਵਿਦਿਆਰਥੀਆਂ ਨੂੰ ਅਵੇਅਰ ਕਰਨ ਲਈ, ਸਿਲੇਬਸ ਪੂਰਾ ਕਰਨ ਲਈ ਤੇ ਸਿਸਟਮ ਦੀ ਨਿਗ੍ਹਾ 'ਚ ਆਉਣੋਂ ਬਚਣ ਲਈ। ਅੱਜ ਲੋੜ ਹੈ ਇਹਨਾਂ ਟੈਕਸਟ-ਬੁੱਕਸ ਚੋਂ ਨਿਕਲ ਕੇ ਅਸਲ਼ ਵਿਦਿਆ ਵੰਡਣ ਦੀ..

ਬਲਦੀਪ ਸਿੰਘ

24/03/2017

Students can download PDF Textbooks. One can also add books if they have.

Dr. BirBikram Singh addressed the seminar held at Aryans Group of Institutions.
20/03/2017

Dr. BirBikram Singh addressed the seminar held at Aryans Group of Institutions.

03/03/2017

In the 1940's
The Manhattan Project produced the first true weapon of Mass Destruction; employing 1.3 lac scientists, at an extreme financial cost.
Imagine, what our life would be like today?
if these scientists instead of working on way of killing people;
worked on a way to create a self-sustaining & abundant world.

It's never too late to mend..

for  , sky isn't the limit..
07/02/2017

for , sky isn't the limit..

The Indian Space Research Organisation is on the cusp of history. Find out why.

14/11/2016

ਪਿਆਰੇ! ਵਿਦਿਆਰਥੀ ਸਾਥੀਓ,
ਆਪਣੇ ਵਿਚਾਰ, ਵਡਮੁੱਲੀ ਜਾਣਕਾਰੀ ਅਤੇ ਡਿਪਾਰਟਮੈਂਟ ਨਾਲ਼ ਜੁੜੀਆਂ ਗਤੀਵਿਧੀਆਂ ਅਤੇ ਤਸਵੀਰਾਂ ਪੇਜ਼ ਤੇ' ਜ਼ਰੂਰ ਪੋਸਟ ਜਾਂ ਮੈਸੇਜ ਕਰੋ।

ਭਵਸਾਗਰ ਸੁਸਾਇਟੀ।

09/11/2016
a must watch documentary. Surely reveal the ground realities and facts.Do share.
15/10/2016

a must watch documentary. Surely reveal the ground realities and facts.
Do share.

Final Assault is a controversial and fact-driven documentary about the water crisis in Punjab. Policies have been put in place for the past several decades t...

M.Sc. students under guidance of Dr. Devinder Singh bagged 3 Prizes at   2K16.
07/04/2016

M.Sc. students under guidance of Dr. Devinder Singh bagged 3 Prizes at 2K16.

ਭੋਤਿਕ ਵਿਗਿਆਨ ਸੋਸਾਇਟੀ  #ਭਵਸਾਗਰ |
01/03/2016

ਭੋਤਿਕ ਵਿਗਿਆਨ ਸੋਸਾਇਟੀ #ਭਵਸਾਗਰ |

Lecture by respected Dr. HS Virk on 'Dual nature of particle, matter & God'.
13/02/2016

Lecture by respected Dr. HS Virk on
'Dual nature of particle, matter & God'.

Address

Department Of Physics, SGGSWU
Fatehgarh Sahib
140406

Alerts

Be the first to know and let us send you an email when Department of Physics, SGGSWU posts news and promotions. Your email address will not be used for any other purpose, and you can unsubscribe at any time.

Shortcuts

Share

Category