SMSM Public Sen Sec School Jhotiwala - Faridkot

SMSM Public Sen Sec School Jhotiwala - Faridkot Contact information, map and directions, contact form, opening hours, services, ratings, photos, videos and announcements from SMSM Public Sen Sec School Jhotiwala - Faridkot, School, Village Jhotiwala, Post office Mehmuana, Faridkot.

19/04/2026
ਦਾਖਲਾ ਸ਼ੁਰੂ ਹੈ ਜੀ l ਇਸ ਸੰਸਥਾ ਦੇ 25ਸਾਲ ਪੂਰੇ ਹੋਣ ਤੇ ਸਮੂਹ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇ ਸਮੇ ਤੇ ਇਸ ਸੰਸਥਾ ਦੀ ਮੱ...
17/04/2026

ਦਾਖਲਾ ਸ਼ੁਰੂ ਹੈ ਜੀ l ਇਸ ਸੰਸਥਾ ਦੇ 25ਸਾਲ ਪੂਰੇ ਹੋਣ ਤੇ ਸਮੂਹ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇ ਸਮੇ ਤੇ ਇਸ ਸੰਸਥਾ ਦੀ ਮੱਦਦ ਕੀਤੀ l
ਇਸ ਸਕੂਲ ਦੀਆਂ ਕੁਝ ਵਿਸ਼ੇਸ ਗੱਲਾਂ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ ਇਸ
ਸੰਸਥਾ ਦਾ 25 ਸਾਲਾਂ ਦਾ ਸਫਲਤਾ ਪੂਰਵਕ ਤਜਰਬਾ l
⭐ਪਲੇ -ਵੇ, ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਦਾਖਲੇ ਸ਼ੁਰੂ ਹਨ ਜੀ l
⭐ਇਸ ਸਕੂਲ ਦੀਆਂ ਖਾਸ਼ ਵਿਸ਼ੇਸ਼ਤਾਵਾਂ l
⭐ਨਰਸਰੀ ਤੋਂ ਬਾਰਵੀ ਤੱਕ ਮਾਨਤਾ ਪ੍ਰਾਪਤ ਇੰਗਲਿਸ਼ ਮੀਡੀਅਮ ਸਕੂਲ ਹੈ l
⭐ਆਰਟਸ, ਕਮੱਰਸ, ਮੈਡੀਕਲ ਅਤੇ ਨਾਲ ਮੈਡੀਕਲ ਸਟਰੀਮ ਦੇ ਸ਼ਾਨਦਾਰ ਨਤੀਜੇ l
⭐ਦਸਵੀ ਕਲਾਸ 97%
ਬਾਰਵੀ ਕਮਰਸ 96%
ਬਾਰਵੀ ਆਰਟਸ 95%
ਬਾਰਵੀ ਮੈਡੀਕਲ 90%
⭐ਇਲਾਕੇ ਦੇ 40 ਪਿੰਡਾਂ ਵਿੱਚ ਟਰਾਂਸਪੋਰਟ ਦਾ ਯੋਗ ਪ੍ਰਬੰਧ ਹੈ l
⭐ਬੱਚਿਆਂ ਨੂੰ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ l
⭐ ਖੇਡਾਂ ਵਿਚ ਨੈਸਨਲ ਪੱਧਰ ਤੱਕ ਪ੍ਰਾਪਤੀਆਂ l
⭐300ਤੋਂ ਵੱਧ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ, ਯੂ. ਕੇ. ਅਮਰੀਕਾ, ਜਰਮਨ, ਸਿੰਘਾਪੁਰ, ਆਦਿ ਦੇਸ਼ਾਂ ਵਿਚ ਸੈਟਲਡ ਹਨ l
⭐150 ਤੋਂ ਵੱਧ ਵਿਦਿਆਰਥੀ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਕਰ ਰਹੇ ਹਨ l
⭐ਨੈਤਿਕ ਸਿੱਖਿਆ ਵਿੱਚ ਸਾਦਿਕ ਅਤੇ ਫਰੀਦਕੋਟ ਖੇਤਰ ਵਿੱਚ ਪ੍ਰਮੁੱਖ ਨਾਮ l
⭐ਸਖ਼ਤ ਅਤੇ ਸਵੈ ਅਨੁਸ਼ਾਸ਼ਨ ਦੀ ਪਾਲਣਾ ਸਕੂਲ ਵਿਚ ਲਾਗੂ ਹੈ l
⭐ਬੱਚਿਆਂ ਨੂੰ ਕੈਰੀਅਰ ਗਾਈਡੈਂਸ ਰਾਹੀਂ ਮਾਹਿਰਾ ਦੀਆਂ ਸੇਵਾਵਾਂ ਦਾ ਖਾਸ ਪ੍ਰਬੰਧ l
⭐ਐਕਟੀਵਿਟੀ ਅਤੇ ਖੇਡ ਵਿਧੀ ਰਾਹੀਂ ਸਿੱਖਿਆl
⭐CBSE ਪੈਟਰਨ, ਸਮਾਰਟ ਸਕੂਲ l
⭐ਵਾਜਬ ਫੀਸ ਅਤੇ ਵੈਨ ਕਿਰਾਇਆ l
⭐ਸਕਾਲਰਸ਼ਿਪ ਦੀ ਸਹੂਲਤ l
⭐ਸੋਂ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅੱਜ ਆਪਣੇ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਓ ਜੀ l
ਪ੍ਰਿੰਸੀਪਲ
ਨਿਰਮਲ ਸਿੰਘ ਬੁੱਟਰ
ਐਮ. ਏ. ਐਮ. ਐੱਡ.
094171 48230

ਅੱਠਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ lਸਾਦਿਕ ਇਲਾਕੇ ਦੀ ਨਾਮਵਾਰ ਸਿੱਖਿਆ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ ਪਬਲਿਕ ਸੀਨੀ.ਸੈਕੰ. ਸਕੂਲ ਝੋਟੀਵ...
13/04/2026

ਅੱਠਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ l
ਸਾਦਿਕ ਇਲਾਕੇ ਦੀ ਨਾਮਵਾਰ ਸਿੱਖਿਆ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ ਪਬਲਿਕ ਸੀਨੀ.ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਦਾ ਅੱਠਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ l
ਕਲਾਸ ਇੰਚਾਰਜ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਸਕੂਲ ਦੇ 19 ਵਿਦਿਆਰਥੀਆਂ ਨੇ ਇੰਗਲਿਸ਼ ਮੀਡੀਅਮ ਵਿਚ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ l
ਮਨਵੀਰ ਕੌਰ ਬੇਗੂਵਾਲਾ ਨੇ ਪਹਿਲਾ ਮਨੀ ਸਿੰਘ ਘੁਗਿਆਣਾ ਨੇ ਦੂਜਾ ਅਤੇ ਲਵੀਸਾ ਅਤੇ ਵੰਸ਼ਦੀਪ ਸਿੰਘ ਅਰਾਈਆਂ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ l
ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਅਤੇ ਚੇਅਰਮੈਨ ਪਰਗਟ ਸਿੰਘ ਬੁੱਟਰ ਵੱਲੋ ਮੈਰਿਟ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ l ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਜਿਆਦਾ ਮਿਹਨਤ ਕਰਨ ਦੀ ਅਪੀਲ ਕੀਤੀ l ਇਸ ਮੌਕੇ ਸਰਬਜੀਤ ਕੌਰ ਬੁੱਟਰ, ਜਸਵੀਰ ਕੌਰ ਬੁੱਟਰ, ਮਨਜੀਤ ਕੌਰ ਸਮੇਤ ਵਿਦਿਆਰਥੀਆਂ ਦੇ ਮਾਪੇ ਸਹਿਬਾਨ ਹਾਜਿਰ ਸਨ l

09/04/2026

ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਵੱਲੋ ਸਕੂਲ ਦਾ 25ਵਾ ਸਥਾਪਨਾ ਦਿਵਸ ਮਨਾਇਆ ਗਿਆ l
ਸਾਦਿਕ ਇਲਾਕੇ ਦੀ ਸਿੱਖਿਆ ਅਤੇ ਖੇਡਾਂ ਦੇ ਖ਼ੇਤਰ ਵਿੱਚ ਮੋਹਰੀ ਵਿੱਦਿਅਕ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਵੱਲੋ ਸਕੂਲ ਦਾ 25 ਵਾ ਸਥਾਪਨਾ ਦਿਵਸ ਸ਼੍ਰੀ ਸੁਖਮਣੀ ਸਹਿਬ ਜੀ ਦੇ ਪਾਠ ਕਰਕੇ ਮਨਾਇਆ ਗਿਆ l ਗੁਰਪ੍ਰੀਤ ਸਿੰਘ ਖਾਲਸਾ ਜੀ ਵੱਲੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ lਇਸ ਪ੍ਰੋਗਰਾਮ ਵਿਚ ਸਮੂਹ ਵਿਦਿਆਰਥੀ ਅਤੇ ਅਧਿਆਪਕ ਸਹਿਬਾਨ ਸ਼ਾਮਿਲ ਹੋਏ l
ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਅੱਜ ਦੇ ਦਿਨ 9 ਅਪ੍ਰੈਲ 2001 ਨੂੰ ਇਸ ਸਕੂਲ ਦਾ ਉਦਘਾਟਨ ਸ਼੍ਰੀ ਸੁਖਮਣੀ ਸਹਿਬ ਜੀ ਦੇ ਪਾਠ ਉਪਰੰਤ ਸਰਦਾਰ ਕੁਸ਼ਲਦੀਪ ਸਿੰਘ ਢਿੱਲੋ ਵੱਲੋ ਕੀਤਾ ਗਿਆ ਸੀ l ਅੱਜ ਇਹ ਸਕੂਲ ਸਫਲਤਾ ਦੇ 25 ਸਾਲ ਪੂਰੇ ਕਰ ਚੁੱਕਾ ਹੈ l ਅੱਜ ਇਸ ਸਕੂਲ ਵਿੱਚੋ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ਕਨੈਡਾ, ਆਸਟ੍ਰੇਲੀਆ, ਯੂ. ਕੇ., ਜਰਮਨ, ਸਿੰਘਪੁਰ ਆਦਿ ਦੇਸ਼ਾਂ ਵਿਚ ਸੈਟਲਡ ਹਨ l ਅਨੇਕਾਂ ਹੀ ਵਿਦਿਆਰਥੀ ਸਰਕਾਰੀ ਅਤੇ ਅਰਧ ਸਰਕਾਰੀ ਨੌਕਰੀਆਂ ਕਰਕੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ l
ਅੱਜ ਸਕੂਲ ਵਿਚ ਸਮੂਹ ਵਿਦਿਆਰਥੀਆਂ ਦੀ ਚੰਗੀ ਸਿੱਖਿਆ ਅਤੇ ਸਿਹਤ ਲਈ ਅਰਦਾਸ ਕੀਤੀ ਗਈ l
ਇਸ ਮੌਕੇ ਨਿਰਮਲ ਸਿੰਘ ਬੁੱਟਰ ਪ੍ਰਿੰਸੀਪਲ, ਸਰਬਜੀਤ ਕੌਰ ਬੁੱਟਰ, ਜਸਵੀਰ ਕੌਰ ਬੁੱਟਰ, ਬਲਦੇਵ ਸਿੰਘ ਬੁੱਟਰ, ਜਸਵੀਰ ਸਿੰਘ ਧਾਲੀਵਾਲ,ਮਨਜੀਤ ਕੌਰ ਰਾਜਿੰਦਰ ਸਿੰਘ, ਗੁਰਸੇਵਕ ਸਿੰਘ, ਹਰਮੀਤ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਕਰਮਚਾਰੀ ਹਾਜਿਰ ਸਨ l

ਇਸ ਸੰਸਥਾ ਦੇ 25ਸਾਲ ਪੂਰੇ ਹੋਣ ਤੇ ਸਮੂਹ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇ ਸਮੇ ਤੇ ਇਸ ਸੰਸਥਾ ਦੀ ਮੱਦਦ ਕੀਤੀ l          ...
03/04/2026

ਇਸ ਸੰਸਥਾ ਦੇ 25ਸਾਲ ਪੂਰੇ ਹੋਣ ਤੇ ਸਮੂਹ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇ ਸਮੇ ਤੇ ਇਸ ਸੰਸਥਾ ਦੀ ਮੱਦਦ ਕੀਤੀ l ⭐ਪਲੇ -ਵੇ, ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਦਾਖਲੇ ਸ਼ੁਰੂ l
⭐ਇਲਾਕੇ ਵਿਚ ਪਿਛਲੇ 25 ਸਾਲਾ ਤੋਂ ਸਫਲਤਾਪੂਰਵਕ ਚੱਲ ਰਹੇ ਇਸ ਸਕੂਲ ਵਿਚ ਪਲੇ-ਵੇ ਅਤੇ ਨਰਸਰੀ ਕਲਾਸ ਤੱਕ ਦਾਖਲੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੈ l
⭐ਇਸ ਸਕੂਲ ਦੀਆਂ ਖਾਸ਼ ਵਿਸ਼ੇਸ਼ਤਾਵਾਂ l
⭐ਨਰਸਰੀ ਤੋਂ ਬਾਰਵੀ ਤੱਕ ਮਾਨਤਾ ਪ੍ਰਾਪਤ ਇੰਗਲਿਸ਼ ਮੀਡੀਅਮ ਸਕੂਲ ਹੈ l
⭐ਆਰਟਸ, ਕਮੱਰਸ, ਮੈਡੀਕਲ ਅਤੇ ਨਾਲ ਮੈਡੀਕਲ ਸਟਰੀਮ ਦੇ ਸ਼ਾਨਦਾਰ ਨਤੀਜੇ l
⭐ਇਲਾਕੇ ਦੇ 40 ਪਿੰਡਾਂ ਵਿੱਚ ਟਰਾਂਸਪੋਰਟ ਦਾ ਯੋਗ ਪ੍ਰਬੰਧ ਹੈ l
⭐ਬੱਚਿਆਂ ਨੂੰ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ l
⭐ ਖੇਡਾਂ ਵਿਚ ਨੈਸਨਲ ਪੱਧਰ ਤੱਕ ਪ੍ਰਾਪਤੀਆਂ l
⭐300ਤੋਂ ਵੱਧ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ, ਯੂ. ਕੇ. ਅਮਰੀਕਾ, ਜਰਮਨ, ਸਿੰਘਾਪੁਰ, ਆਦਿ ਦੇਸ਼ਾਂ ਵਿਚ ਸੈਟਲਡ ਹਨ l
⭐150 ਤੋਂ ਵੱਧ ਵਿਦਿਆਰਥੀ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਕਰ ਰਹੇ ਹਨ l
⭐ਨੈਤਿਕ ਸਿੱਖਿਆ ਵਿੱਚ ਸਾਦਿਕ ਅਤੇ ਫਰੀਦਕੋਟ ਖੇਤਰ ਵਿੱਚ ਪ੍ਰਮੁੱਖ ਨਾਮ l
⭐ਸਖ਼ਤ ਅਤੇ ਸਵੈ ਅਨੁਸ਼ਾਸ਼ਨ ਦੀ ਪਾਲਣਾ ਸਕੂਲ ਵਿਚ ਲਾਗੂ ਹੈ l
⭐ਬੱਚਿਆਂ ਨੂੰ ਕੈਰੀਅਰ ਗਈਡੈਂਸ ਰਾਹੀਂ ਮਾਹਿਰਾ ਦੀਆਂ ਸੇਵਾਵਾਂ ਦਾ ਖਾਸ ਪ੍ਰਬੰਧ l
⭐ਐਕਟੀਵਿਟੀ ਅਤੇ ਖੇਡ ਵਿਧੀ ਰਾਹੀਂ ਸਿੱਖਿਆl
⭐CBSE ਪੈਟਰਨ, ਸਮਾਰਟ ਸਕੂਲ l
⭐ਵਾਜਬ ਫੀਸ ਅਤੇ ਵੈਨ ਕਿਰਾਇਆ l
⭐ਸਕਾਲਰਸ਼ਿਪ ਦੀ ਸਹੂਲਤ l
⭐ਸੋਂ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅੱਜ ਆਪਣੇ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਓ ਜੀ l
ਪ੍ਰਿੰਸੀਪਲ
ਨਿਰਮਲ ਸਿੰਘ ਬੁੱਟਰ
ਐਮ. ਏ. ਐਮ. ਐੱਡ.
094171 48230

ਪੰਜਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ lਸਿੱਖਿਆ ਅਤੇ ਖੇਡਾਂ ਦੇ ਖ਼ੇਤਰ ਵਿਚ ਮੋਹਰੀ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕ...
30/03/2026

ਪੰਜਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ l
ਸਿੱਖਿਆ ਅਤੇ ਖੇਡਾਂ ਦੇ ਖ਼ੇਤਰ ਵਿਚ ਮੋਹਰੀ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਦਾ ਪੰਜਵੀ ਕਲਾਸ ਦਾ ਨਤੀਜਾ 100% ਰਿਹਾ l
ਕਲਾਸ ਇੰਚਾਰਜ ਰੁਪਿੰਦਰ ਕੌਰ ਨੇ ਦੱਸਿਆ ਕਿ ਕੁੱਲ 19 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਬਹੁਤ ਵਧੀਆ ਅੰਕਾਂ ਨਾਲ ਪਾਸ ਹੋਏ ਹਨ l
ਕਲਾਸ ਵਿੱਚੋ ਤਿੰਨ ਵਿਦਿਆਰਥਣਾ ਮਨਰੀਤ ਕੌਰ ਮੁਮਾਰਾ, ਅਭਿਜੋਤ ਕੌਰ ਮਚਾਕੀ ਖੁਰਦ ਅਤੇ ਨਵਰੀਤ ਕੌਰ ਮਚਾਕੀ ਖੁਰਦ ਨੇ 500/500 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ l ਗੁਰਮੰਨਤ ਕੌਰ ਝੋਟੀਵਾਲਾ ਵੱਲੋ ਦੂਜਾ ਸਥਾਨ ਅਤੇ ਰਿਤਿਕਾ ਮਚਾਕੀ ਕਲਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਮਾਪੇ ਸਹਿਬਾਨ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ l
ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਨੇ ਸਮੂਹ ਵਿਦਿਆਰਥੀਆਂ ਅਤੇ ਮਾਪੇ ਸਹਿਬਾਨ ਨੂੰ ਚੰਗੇ ਨਤੀਜੇ ਲਈ ਸ਼ੁਭਕਾਮਨਾਵਾਂ ਦਿੱਤੀਆਂ l
ਅੱਜ ਸਮੂਹ ਵਿਦਿਆਰਥੀਆਂ ਦੀ ਸ਼ੀਲਡ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ l
ਇਸ ਮੌਕੇ ਸਰਬਜੀਤ ਕੌਰ ਬੁੱਟਰ, ਮਨਜੀਤ ਕੌਰ ਅਤੇ ਰੁਪਿੰਦਰ ਕੌਰ ਅਤੇ ਸਮੂਹ ਵਿਦਿਆਰਥੀਆਂ ਦੇ ਮਾਪੇ ਸਹਿਬਾਨ ਹਾਜਰ ਸਨ l

ਬਹੁਤ ਬਹੁਤ ਧੰਨਵਾਦ ਸਾਦਿਕ ਪ੍ਰੈਸ ਪਰਮਜੀਤ ਸੋਨੀ, ਅਰਸ਼ਦੀਪ ਸੋਨੀ, ਤਾਜਪ੍ਰੀਤ ਸੋਨੀ, ਗੁਰਵਿੰਦਰ ਔਲਖ, ਰਾਜਿੰਦਰ ਧੁੰਨਾ, ਰਘਵੀਰ ਸਾਦਿਕ, ਰਾਜਿੰਦਰ ...
27/03/2026

ਬਹੁਤ ਬਹੁਤ ਧੰਨਵਾਦ ਸਾਦਿਕ ਪ੍ਰੈਸ ਪਰਮਜੀਤ ਸੋਨੀ, ਅਰਸ਼ਦੀਪ ਸੋਨੀ, ਤਾਜਪ੍ਰੀਤ ਸੋਨੀ, ਗੁਰਵਿੰਦਰ ਔਲਖ, ਰਾਜਿੰਦਰ ਧੁੰਨਾ, ਰਘਵੀਰ ਸਾਦਿਕ, ਰਾਜਿੰਦਰ ਭੁੱਲਰ, ਪ੍ਰਦੀਪ ਚਮਕ, ਗੁਲਜਾਰ ਮਦੀਨਾਂ ਅਤੇ ਅਮਰਜੀਤ ਬਰਾੜ ਗੋਲੇਵਾਲਾ ਜੀ ਦਾ ਜਿਨ੍ਹਾਂ ਨੇ ਬੱਚਿਆਂ ਦੇ ਸਲਾਨਾ ਨਤੀਜੇ ਨੂੰ ਆਪਣੇ ਆਪਣੇ ਅਖਬਾਰਾਂ ਵਿਚ ਯੋਗ ਸਥਾਨ ਦਿੱਤਾ l
ਵੱਲੋ
ਨਿਰਮਲ ਸਿੰਘ ਬੁੱਟਰ
ਪ੍ਰਿੰਸੀਪਲ

ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਵੱਲੋ ਸਲਾਨਾ ਨਤੀਜਾ ਐਲਾਨਿਆ lਸਾਦਿਕ ਇਲਾਕੇ ਦੀ ਨਾਮਵਾਰ ਵਿੱਦਿਅਕ...
25/03/2026

ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਵੱਲੋ ਸਲਾਨਾ ਨਤੀਜਾ ਐਲਾਨਿਆ l
ਸਾਦਿਕ ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ ਸਕੂਲ ਵੱਲੋ ਨਰਸਰੀ ਤੋਂ ਗਿਆਰਵੀਂ ਕਲਾਸ ਤੱਕ ਦੇ ਨਤੀਜੇ ਅੱਜ ਐਲਾਨੇ ਗਏ l ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਸਾਰੀਆਂ ਕਲਾਸਾਂ ਦੇ ਨਤੀਜੇ ਸ਼ਾਨਦਾਰ ਰਹੇ l
ਅੱਜ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਰਦਾਰ ਕੁਲਦੀਪ ਸਿੰਘ ਜੀ ਖ਼ੇਤਰ ਸਕੱਤਰ , ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ ਜਗਵੀਰ ਸਿੰਘ ਵਿਰਦੀ ਅਤੇ ਡਾ ਕੋਮਲਪ੍ਰੀਤ ਕੌਰ ਵਿਰਦੀ ਮੈਡੀਕਲ ਅਫਸਰ ਸਿਵਲ ਹਸਪਤਾਲ ਸਾਦਿਕ ਵਿਸ਼ੇਸ ਤੌਰ ਤੇ ਪਹੁੰਚੇ l
ਪਹਿਲੀਆਂ ਤਿੰਨ ਪੂਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਚੋਥੇ ਅਤੇ ਪੰਜਵੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਮੈਡਲ ਦਿੱਤੇ ਗਏ l
ਇਸ ਪ੍ਰੋਗਰਾਮ ਵਿਚ ਸਕੂਲ ਦੀ ਸਲਾਨਾ ਰਿਪੋਰਟ ਪੜੀ ਗਈ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ l
ਮੁੱਖ ਮਹਿਮਾਨ ਵੱਲੋ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਗਿਆ l
ਸਕੂਲ ਮੰਨੇਜਮੈਂਟ ਕਮੇਟੀ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ l
ਸਾਰੇ ਬੱਚੇ ਚੰਗੇ ਅੰਕਾਂ ਨਾਲ ਪਾਸ ਹੋਣ ਤੇ ਸਮੂਹ ਮਾਪੇ ਸਹਿਬਾਨ ਨੇ ਖੁਸ਼ੀ ਦਾ ਇਜਹਾਰ ਕੀਤਾ ਅਤੇ ਸਟਾਫ਼ ਦੀ ਮਿਹਨਤ ਦੀ ਪ੍ਰਸੰਸਾ ਕੀਤੀ l
ਇਸ ਸਮਾਗਮ ਵਿਚ ਸਰਬਜੀਤ ਕੌਰ ਬੁੱਟਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ ਬੁੱਟਰ ਚੇਅਰਪਰਸਨ, ਬਲਦੇਵ ਸਿੰਘ ਠੇਕੇਦਾਰ, ਗੁਰਵਿੰਦਰ ਔਲਖ ਫੋਰਜ਼ ਇੰਸਟੀਟਿਊਟ, ਜਸਵਿੰਦਰ ਸਿੰਘ ਰਾਜੂ ਗੱਖੜ ਸਮੇਤ ਵਿਦਿਆਰਥੀ ਅਤੇ ਮਾਪੇ ਸਹਿਬਾਨ ਹਾਜਰ ਸਨ l

22/03/2026

ਦਾਖਲਾ ਸ਼ੁਰੂ l
ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਜਿਲ੍ਹਾ ਫਰੀਦਕੋਟ ਵਿਖ਼ੇ ਨਰਸਰੀ ਤੋਂ ਬਾਰਵੀਂ ਤੱਕ ਦਾਖਲੇ ਸ਼ੁਰੂ ਹਨ l
⭐ਸਕਾਲਰਸ਼ਿਪ ਟੈਸਟ
ਇਸ ਸਕੂਲ ਵੱਲੋ ਨਵੇ ਵਿਦਿਆਰਥੀਆਂ ਦੇ ਦਾਖਲੇ ਲਈ ਇਕ ਸਕਾਲਰਸ਼ਿਪ ਟੈਸਟ ਮਿਤੀ 23ਮਾਰਚ ਦਿਨ ਸੋਮਵਾਰ ਨੂੰ ਸਕੂਲ ਵਿਖ਼ੇ ਲਿਆ ਜਾ ਰਿਹਾ ਹੈ l
ਇਸ ਟੈਸਟ ਦੀ ਕੋਈ ਫੀਸ ਨਹੀ ਰੱਖੀ ਗਈ l
⭐ਇਸ ਟੈਸਟ ਦੇ ਅੰਕਾਂ ਦੀ %ਦੇ ਅਧਾਰ ਤੇ ਦਾਖਲਾ ਫੀਸ ਵਿਚ ਛੋਟ ਕੀਤੀ ਜਾਵੇਗੀ ਜੀ l
⭐ਕੋਈ ਵੀ ਵਿਦਿਆਰਥੀ ਇਹ ਟੈਸਟ ਦੇ ਕੇ ਛੋਟ ਪ੍ਰਾਪਤ ਕਰ ਸਕਦਾ ਹੈ l
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ l
094171 48230
99147 00597

ਦਾਖਲਾ ਮੇਲਾ 2026-27ਸਮੂਹ ਇਲਾਕਾ ਨਿਵਾਸੀਆਂ ਨੂੰ ਦੱਸਿਆ ਜਾਦਾ ਹੈ ਕਿ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀ...
13/03/2026

ਦਾਖਲਾ ਮੇਲਾ 2026-27
ਸਮੂਹ ਇਲਾਕਾ ਨਿਵਾਸੀਆਂ ਨੂੰ ਦੱਸਿਆ ਜਾਦਾ ਹੈ ਕਿ ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਵੱਲੋ
⭐ਦਾਖਲਾ ਮੇਲਾ
2026-27
ਮਿਤੀ 14 ਮਾਰਚ ਦਿਨ ਸ਼ਨੀਵਾਰ ਨੂੰ ਸਕੂਲ ਕੈਪਸ ਵਿਖ਼ੇ ਲਗਾਇਆ ਜਾ ਰਿਹਾ ਹੈ l
ਵਿਸ਼ੇਸ਼ਤਾਵਾਂ
⭐ਵਿਦਿਆਰਥੀਆਂ ਦਾ ਯੋਗ ਮਾਰਗ ਦਰਸ਼ਨ l
⭐ਸਕੂਲ ਕੈਂਪਸ ਬਾਰੇ ਜਾਣਕਾਰੀ l
⭐ਟੀਚਰ ਸਹਿਬਾਨ ਨਾਲ ਬੱਚੇ ਦੀ ਸਿੱਖਿਆ ਬਾਰੇ ਸਲਾਹ ਮਸ਼ਵਰਾ l
⭐ਸਕੂਲ ਦੀਆਂ ਪ੍ਰਾਪਤੀਆਂ ਦੀ ਪ੍ਰਦਰਸ਼ਨੀ
⭐ਸਿਲੇਬਸ ਅਤੇ ਖੇਡਾਂ ਸਬੰਧੀ ਜਾਣਕਾਰੀ l
⭐ ਇਸ ਸਕੂਲ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਅਤੇ ਮਾਪੇ ਕੱਲ ਸਕੂਲ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ l
⭐ 14 ਮਾਰਚ ਨੂੰ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਫੀਸ ਵਿਚ ਵਿਸ਼ੇਸ ਛੋਟ ਦਿੱਤੀ ਜਾਵੇਗੀ l
ਵੱਲੋ
ਪ੍ਰਿੰਸੀਪਲ

Address

Village Jhotiwala, Post Office Mehmuana
Faridkot
151203

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919417148230

Alerts

Be the first to know and let us send you an email when SMSM Public Sen Sec School Jhotiwala - Faridkot posts news and promotions. Your email address will not be used for any other purpose, and you can unsubscribe at any time.

Contact The School

Send a message to SMSM Public Sen Sec School Jhotiwala - Faridkot:

Shortcuts

Share

Category