ਜ਼ਿੰਦਗੀ ਿਜਓੁਣ ਦੇ ਢੰਗ

ਜ਼ਿੰਦਗੀ ਿਜਓੁਣ ਦੇ ਢੰਗ How to live life and help needy people

07/09/2022

ਸੱਚ ਬੋਲਣ ਲਈ ਮਾਫ਼ੀ ਪੱਗ ਬੰਨ ਕੇ ਡੇਰਿਆਂ ਤੇ ਜਾਣਾ ਬਹੁਤ ਮਾੜੀ ਗੱਲ ਆ ਪੱਗ ਬੰਨ ਕੇ ਇਸਾਈਆਂ ਦੇ ਜਾਣਾ ਬਹੁਤ ਮਾੜੀ ਗੱਲ ਆ ਪਰ ਪੱਗ ਬੰਨ ਕੇ ਗੰਦੇ ਗੀਤ ਗਾਉਣਾ ਬਹੁਤ ਵਧੀਆ ਗੱਲ ਆ ਜਾਂ ਪੱਗ ਬੰਨ ਕੇ ‌ਗੰਦੇ ਗੀਤਾ ਤੇ ਸ਼ਰਾਬ ਪੀਕੇ ਨੱਚਣਾ ਵੀ ਬਹੁਤ ਵਧੀਆ ਗੱਲ ਆ ਮੈਨੂੰ ਬਸ ਦੋਗਲੇ ਚੇਹਰੇ ਤੋ ਨਫ਼ਰਤ ਆ ਕੁੱਝ ਸਾਡੇ ਕਲਾਕਾਰ ਭਰਾਂ ਧੰਦੇ ਲਈ ਪੱਗ ਦਾ ਇਸਤੇਮਾਲ ਕਰਦੇ ਆ ਜਦੋਂ ਲੋਕਾਂ ਸਾਹਮਣੇ ਆਉਣਾ ਉਦੋਂ ਪੱਗ ਤੇ ਜਦੋਂ ਗੇੜੀ ਲਾਉਣੀ ਉਦੋਂ ਕੈਂਪ ਜਾਂ ਕਟਿੰਗ ਮੇਰੇ ਕਹਿਣ ਦਾ ਮਤਲਬ ਕੀ ਦੋਹਰਾ ਕਿਰਦਾਰ ਨਾਂ ਕਰੋ ਜਦੋਂ ਸਿਰ ਤੇ ਦਸਤਾਰ ਹੀ ਸਜ਼ਾ ਲਈ ਫਿਰ ਪਿੱਛੇ ਕੀ ਰਹਿ ਗਿਆ ਪੱਗ ਬੰਨ ਕੇ ਗਾਣੇ ਦੀ ਵੀਡੀਓ ਵਿੱਚ ਗੰਦੇ ਸੀਨ ਕਰਨੇ ਸਰਦਾਰ ਬੰਦੇ ਨੂੰ ਸ਼ੋਭਾ ਨਹੀਂ ਦੇਦਾ ਸਾਰਾ ਸਾਲ ਲੁੱਚੇ ਗੀਤ ਗਾਉਣੇ ਤੇ ਫਿਰ ਅਖੀਰ ਤੇ ਪੱਗ ਬੰਨ ਕੇ ਇੱਕ ਧਾਰਮਿਕ ਗੀਤ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਹਿਬਜ਼ਾਦੇ ਹਰ ਦਿਨ ਸਾਡੇ ਵਿੱਚ ਰਹਿੰਦੇ ਆ ਬਸ ਢੋਂਗ ਕਰਨਾ ਛੱਡ ਦਿਓ ਮੇਰੇ ਗੀਤ ਪਰਿਵਾਰਕ ਆ ਮੈਂ ਪੱਗ ਬੰਨ ਕੇ ਆਪਣਾਂ ਧੰਦਾ ਹੋਰ ਵੀ ਵੱਡਾ ਕਰ ਸਕਦਾ ਹਾਂ ਪਰ ਮੈ ਬੇਸ਼ੱਕ ਸਿਰ ਮੋਨਾ ਹਾਂ ਪਰ ਪੱਗ ਦਾ ਸਤਿਕਾਰ ਕਰਦਾ ਹਾਂ ਸਾਡੇ ਲੋਕ ਵੀ ਉਦਾਂ ਦੇ ਹੋ ਗਏ ਆ ਪੱਗ ਭਾਵੇਂ ਚੋਰ ਵੀ ਬੰਨ ਲਵੇ ਤਾਂ ਕਹਿਣਗੇ ਏਹ ਸੱਚਾ ਆ ਤੇ ਮੋਨਾ ਬੰਦਾ ਚਾਹੇ ਕਿੰਨਾ ਵੀ ਸੱਚ ਦਾ ਹੋਕਾ ਦੇਵੇ ਪਰ ਕੋਈ ਯਕੀਨ ਨਹੀਂ ਕਰਦਾ ਅਖੀਰ ਵਿੱਚ ਇਹੀ ਬੇਨਤੀ ਆ ਉੱਠੋ ਜਾਗੋ ਨਹੀਂ ਤੇ ਨਤੀਜੇ ਤੁਹਾਡੇ ਸਾਹਮਣੇ ਆ ਇਸ ਲਈ ਜਿਹੜਾਂ ਵੀ ਪੱਗ ਬੰਨ ਕੇ ਕੋਈ ਗੰਦਾ ਗੀਤ ਕਰਦਾ ਉਸ ਨੂੰ ਕਹਿਣਾਂ ਬਣਦਾ ਕੀ ਤੇਰਾ ਕਿਰਦਾਰ ਦੋਗਲਾ ਆ 🙏🙏🙏

07/09/2021

'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ' ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਵਿਸ਼ੇਸ਼ ਇਤਿਹਾਸ

06/09/2021
18/08/2021

ਤੁਸੀਂ ਸਿੱਖ ਜਾਂ ਜੱਟ ਹੋ ਸਕਦੇ ਹੋ ਕਿਉਂਕਿ ਸਿੱਖ ਧਰਮ ਵਿੱਚ ਕੋਈ ਜਾਤੀ ਪ੍ਰਣਾਲੀ ਨਹੀਂ ਹੈ

You can be either Sikh or Jatt because in Sikhism there is no cast system .

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥

Jaanahu Joth N Pooshhahu Jaathee Aagai Jaath N Hae ||1|| Rehaao ||

Recognize the Lord's Light within all, and do not consider social class or status; there are no classes or castes in the world hereafter.
ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੩
Raag Asa Guru Nanak Dev

ਕੋਰਟ ਮਾਰਸ਼ਲ ਹੋਣਾ ਚਾਹੀਦਾ ਐ ਸਬੰਧਿਤ ਅਫਸਰਾਂ ਦਾ               ਜੈ ਹਿੰਦ ਸ੍ਰੀ ਮਾਨਦਸੰਬਰ 2018 ਸ਼ਾਮ 7 ਕੁ ਵਜੇ ਕੰਪਿਊਟਰ ਤੇ ਕੁਝ ਦਫ਼ਤਰੀ ਕ...
10/06/2021

ਕੋਰਟ ਮਾਰਸ਼ਲ ਹੋਣਾ ਚਾਹੀਦਾ ਐ ਸਬੰਧਿਤ ਅਫਸਰਾਂ ਦਾ
ਜੈ ਹਿੰਦ ਸ੍ਰੀ ਮਾਨ
ਦਸੰਬਰ 2018 ਸ਼ਾਮ 7 ਕੁ ਵਜੇ ਕੰਪਿਊਟਰ ਤੇ ਕੁਝ ਦਫ਼ਤਰੀ ਕੰਮ ਚ ਰੁੱਝਾ ਹੋਇਆ ਸੀ ਅਚਾਨਕ ਦਰਵਾਜ਼ੇ ਵਲੋਂ ਅਵਾਜ਼ ਆਈ, ਜੈ ਹਿੰਦ ਸ੍ਰੀ ਮਾਨ । ਦਰਵਾਜ਼ੇ ਵੱਲ ਦੇਖਿਆ ਤਾਂ ਤਕਰੀਬਨ ਪੌਣੇ ਛੇ ਫੁੱਟ ਲੰਬਾ ਗੱਭਰੂ ਦਰਮਿਆਨੇ ਰੰਗ ਵਾਲਾ ਚੌੜੀ ਛਾਤੀ ਥੋੜ੍ਹੀ ਥੋੜ੍ਹੀ ਦਾੜੀ ਤੇ ਮੁੱਛ ਆਈ ਸੀ ਵਰਦੀ ਵਿਚ ਨਜ਼ਰ ਆਇਆ, ਮਾਊਸ ਤੋਂ ਹੱਥ ਹਟਾਉਂਦਿਆਂ ਤੇ ਕੰਟਰੋਲ ਐਸ਼ ਪ੍ਰੈੱਸ ਕਰ ਕੇ ਵਹੀਲ ਚੇਅਰ ਪਿੱਛੇ ਨੂੰ ਕਰਦਿਆਂ ਮੈਂ ਪੁੱਛਿਆ ਹਾਂ ਕਾਕਾ ਕੀ ਕੰਮ ਹੈ, ਅੰਦਰ ਆ ਜਾ।
ਸਰ ਸਿਪਾਹੀ ਪ੍ਰਭਦਿਆਲ ਸਿੰਘ ਰੁੜਕੀ ਤੋਂ ਨਵਾਂ ਪੋਸਟਿੰਗ ਆਇਆ ਹਾਂ ਸਾਵਧਾਨ ਖਲੋਤੇ ਜਵਾਨ ਨੇ ਜਵਾਬ ਦਿੱਤਾ।
ਨਵੇਂ ਪੋਸਟਿੰਗ ਜਿਹੇ ਸ਼ਬਦ ਉਸ ਦੇ ਮੂੰਹ ਵਿੱਚੋਂ ਨਿਕਲੇ ਹੀ ਸੀ ਕਿ ਮੈਂ ਬੋਲ ਪਿਆ, ਬੈਂਡ
ਅੱਖ ਝਮਕਦਿਆਂ ਹੀ ਮੁੰਡਾ ਰੁੱਖ ਤੋਂ ਟੁੱਟੇ ਟਹਿਣ ਵਾਂਗ ਹੇਠਾਂ ਜ਼ਮੀਨ ਤੇ ਬਾਹਾਂ ਦੇ ਪਾਰ ਹੋ ਗਿਆ
ਮੈਂ ਕਿਹਾ ਚੱਲ 50 ਡੰਡ ਬੈਠਕਾਂ ਮਾਰ,
ਇਹ ਗੱਲ ਸੁਣਦਿਆਂ ਹੀ ਫਟਾਫਟ ਗੱਭਰੂ ਨੇ 50 ਡੰਡ ਬੈਠਕਾਂ ਮਾਰ ਦਿੱਤੀਆਂ ਇਸ ਤੋਂ ਬਾਅਦ ਦੋ-ਚਾਰ ਹੋਰ ਐਕਸਰਸਾਈਜ਼ ਕਰਵਾਈਆਂ ਗੱਭਰੂ ਉਹਨਾਂ ਉੱਪਰ ਵੀ ਪੂਰਾ ਖਰਾ ਉਤਰਿਆ ਉਸਦੀ ਪਰਫਾਰਮੈਂਸ ਵੇਖ ਕੇ ਮੈਨੂੰ ਯਕੀਨ ਹੋ ਗਿਆ ਮੁੰਡਾ ਸਰੀਰਕ ਪੱਖੋਂ ਪੂਰਾ ਫਿੱਟ ਹੈਂ
ਪੰਜ-ਸੱਤ ਮਿੰਟ ਸਾਹ ਦਵਾਉਣ ਤੋਂ ਬਾਅਦ ਉਸ ਦਾ ਬਾਇਓਡਾਟਾ ਭਰਦੇ ਹਾਂ ਇਸਦੇ ਬਾਰੇ ਪੁਛਿਆ ਕਾਕਾ ਕਿਸ ਇਲਾਕੇ ਨਾਲ ਸਬੰਧਤ ਹੈ
ਕਹਿੰਦਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਪਿੰਡ ਬੁਰਜ ਹਰੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇੱਕ ਭੈਣ ਹੈ ਜੋ ਮੈਲਬਾਰਨ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਹੈ। 12 ਕਲਾਸ ਪਿੰਡ ਦੇ ਸਕੂਲ ਚੋਂ ਹੀ ਪਾਸ ਕੀਤੀਆਂ ਤੇ 2016 ਚ ਭਰਤੀ ਹੋ ਕੇ ਰੁੜਕੀ ਟ੍ਰੇਨਿੰਗ ਕਰਨ ਚਲੇ ਗਿਆਂ। ਵਾਲੀਬਾਲ ਤੇ ਕਬੱਡੀ ਦਾ ਖਿਡਾਰੀ ਹਾਂ ।
ਤਕਰੀਬਨ ਘੰਟਾਂ ਕੁ ਉਸ ਨਾਲ ਗਲਬਾਤ ਕੀਤੀ ਤੇ ਫਿਰ ਗੁਰਦੁਆਰਾ ਸਾਹਿਬ ਕੋਲ ਲੈ ਗਿਆ , ਗੁਰਦੁਆਰਾ ਸਾਹਿਬ ਸਾਡੀ ਕੰਪਨੀ ਦੇ ਵਿਚ ਹੀ ਸੀ । ਮੈਂ ਸਮਝਾਇਆ ਗੁਰੂ ਸਾਹਿਬ ਤੋਂ ਕਦੇ ਮੁਨਕਰ ਨਹੀਂ ਹੋਣਾ ਕੇਸ ਤੇ ਦਾਹੜੀ ਰੱਖਣ ਲਈ ਉਸ ਤੇ ਪੂਰਾ ਦਬਾਅ ਪਾਇਆ ਮਾਲਵੇ ਦੇ ਜ਼ਿਆਦਾਤਰ ਮੁੰਡਿਆਂ ਦੇ ਵਾਲ ਕੱਟੇ ਹੀ ਹੁੰਦੇ ਸੀ, ਕਹਿੰਦਾ ਸਰ ਕੋਸ਼ਿਸ਼ ਕਰਾਂਗਾ ਰੱਖਣ ਦੀ ।
ਛੇ ਕੁ ਮਹੀਨੇ ਵਾਲ ਨਹੀਂ ਕਟਵਾਏ ਗਰਮੀਆਂ ਦੇ ਵਿਚ ਘਰ ਆਇਆ ਤਾਂ ਫੇਰ ਕਟਵਾ ਲੈ ਮੈਂ ਕਾਫੀ ਨਰਾਜ਼ ਵੀ ਹੋਇਆ ।
ਫਿਰ ਚੀਨ ਨਾਲ ਭਾਰਤ ਦਾ ਮਾਹੌਲ ਥੋੜਾ ਗਰਮ ਹੋ ਗਿਆ ਤੇ ਭਾਰਤੀ ਫੌਜ ਚੀਨ ਵਲ ਕੂਚ ਕਰਨ ਲੱਗੀ ਅਤੇ ਪ੍ਰਭਦਿਆਲ ਵੀ ਉਸੇ ਹੀ ਫੌਜ ਦਾ ਹਿੱਸਾ ਬਣਕੇ ਚੀਨ ਦੇ ਬਾਡਰ ਤੇ ਅਰੂਨਾਚਲ ਵਿਚ ਜਾ ਡਟਿਆ। ਛੇ ਸੱਤ ਮਹੀਨੇ ਚੀਨ ਦੀ ਸਰਹੱਦ ਤੇ ਡਟਿਆ ਰਿਹਾ ਮੁੜਕੇ ਆਇਆ। ਮਾਰਚ 2021 ਵਿਚ ਸੂਰਤਗੜ ਰਾਜਸਥਾਨ ਡਰਾਈਵਰ ਦੇ ਤੌਰ ਤੇ ਪੋਸਟਿੰਗ ਭੇਜ ਦਿੱਤਾ ਨਾਲਦੇ ਮੁੰਡੇ ਵਧਾਈਆਂ ਦੇਣ ਲੱਗੇ ਕੇ ਘਰ ਦੇ ਨਜ਼ਦੀਕ ਚੱਲਿਆਂ ਐਂ । ਕਿਉਂਕਿ ਆਸਾਮ ਤੋ ਪੰਜਾਬ ਜਾਣਾ ਕਾਫੀ ਮੁਸ਼ਕਲ ਭਰਿਆ ਸੀ ਕਰੋਨਾ ਕਰਕੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਸੀ
ਸੂਰਤਗੜ੍ਹ ਪਹੁੰਚ ਕੇ ਹੈ ਕਹਿੰਦਾ ਸਰ ਬਹੁਤ ਵਧੀਆ ਘਰ ਦੇ ਲਾਗੇ ਆ ਗਿਆਂ । ਸੂਰਤਗੜ ਟ੍ਰੇਨਿੰਗ ਕੈਂਪ ਵਿੱਚ ਬਹੁਤ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਕੈਂਪ ਦੇ ਸੂਬੇਦਾਰ ਮੇਜਰ ਨੇ ਅਫ਼ਸਰ ਕਮਾਂਡਿੰਗ ਵਾਸਤੇ ਬੱਡੀ ਡਿਊਟੀ ਲਈ ਡਿਟੇਲ ਕਰ ਦਿੱਤਾ, ਬੱਡੀ ਡਿਊਟੀ ਦਾ ਅਫਸਰ ਆਰਮੀ ਵਿਚ ਬਹੁਤ ਨਾਜਾਇਜ਼ ਫਾਇਦਾ ਉਠਾਉਂਦੇ ਹਨ ਘਰ ਵਿੱਚ ਉਹ ਕੰਮ ਕਰਵਾਉਂਦੇ ਹਨ ਜੋਂ ਇਕ ਸਿਪਾਹੀ ਦੀ ਡਿਊਟੀ ਵਿਚ ਸ਼ਾਮਲ ਨਹੀਂ ਹੁੰਦੇ
ਪ੍ਰਭਦਿਆਲ ਨੇ ਕਿਹਾ ਸਾਬ ਮੈਂ ਯੂਨਿਟ ਵਿਚ ਇਹ ਕੰਮ ਨਹੀਂ ਕੀਤੇ ਤੁਸੀਂ ਹੋਰ ਜੋ ਮਰਜੀ ਡਿਊਟੀ ਕਰਵਾ ਲਓ ਮੈ ਇਹ ਕੰਮ ਨਹੀਂ ਕਰਾਂਗਾ। ਸੂਬੇਦਾਰ ਮੇਜਰ ਨੇ ਫਟਾਫਟ ਇਹ ਰਿਪੋਰਟ ਟੂ ਆਈ ਸੀ ਤੇ ਅਫ਼ਸਰ ਕਮਾਂਡਿੰਗ ਤੱਕ ਪਹੁੰਚਾ ਦਿੱਤੀ ਕਿ ਪ੍ਰਭਦਿਆਲ ਹੁਕਮ ਅਦੂਲੀ ਕਰ ਰਿਹਾ ਹੈ । ਇਸ ਕਰਕੇ ਤਿੰਨਾਂ ਅਫਸਰਾਂ ਨੇ ਮੁੰਡੇ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਪੂਰਾ ਪੂਰਾ ਦਿਨ 25 ਕਿਲੋ ਦਾ ਪਿੱਠੂ ਲਾ ਕੇ ਰੱਖਣਾ ਰਾਤ ਨੂੰ ਡਿਊਟੀ ਤੇ ਰੱਖਣਾ ਕਿ ਮੁੰਡਾ ਤੰਗ ਆਕੇ ਸਾਡਾ ਇਹ ਨਜਾਇਜ਼ ਆਡਰ ਮੰਨ ਲਵੇਗਾ, ਪਰ ਜੱਟ ਦੇ ਪੁੱਤ ਨੇ ਸੀ ਨਹੀਂ ਕੀਤੀ । ਇਕ ਹਫਤਾ ਇਹੋ ਕੰਮ ਚਲਦਾ ਰਿਹਾ ਅਫ਼ਸਰ ਕਮਾਂਡਿੰਗ ਤੇ ਟੂ ਆਈ ਸੀ ਨੇ ਸੂਬੇਦਾਰ ਮੇਜਰ ਨੂੰ ਕਿਹਾ ਕਿ ਸਰੀਰਕ ਕਸ਼ਟ ਨਾਲ ਇਹ ਮੰਨਣ ਵਾਲਾ ਨਹੀਂ ਲਗਦਾ , ਇਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਵੇ, ਅਫਸਰ ਕਮਾਂਡਿੰਗ ਦੇ ਹੁਕਮ ਤੇ ਸੂਬੇਦਾਰ ਮੇਜਰ ਨੇ ਪੂਰੇ ਕੈਂਪ ਦੇ ਸਾਹਮਣੇ ਪ੍ਰਭਦਿਆਲ ਦਾ ਮਾਨਸਿਕ ਤੌਰ ਤੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੱਸਦੇ ਖੇਡਦੇ ਗੱਭਰੂ ਜਵਾਨ ਨੂੰ ਇਨਾਂ ਜਿਆਦਾ ਜਲੀਲ ਕੀਤਾ ਕੀ ਕਲਮ ਬੰਦ ਕਰਨਾ ਵੀ ਮੁਸ਼ਕਿਲ ਹੈ।
24 ਮਈ ਦੀ ਰਾਤ ਬਾਰਾਂ ਕੁ ਵਜੇ ਡਿਊਟੀ ਦੇਣ ਤੋਂ ਬਾਅਦ ਦਿਮਾਗੀ ਤੌਰ ਤੇ ਥਕਾ ਦਿੱਤੇ 24 ਸਾਲਾ ਗਭਰੂ ਨੇ ਆਪਣੀ ਮਾਂ ਨੂੰ ਹੱਡਬੀਤੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮਾਂ ਨਾਲ ਸੰਪਰਕ ਨਾ ਹੋ ਸਕਿਆ । ਫੇਰ ਵਟਸਐੱਪ ਤੇ ਆਡੀਓ ਮੈਸੇਜ ਭੇਜਿਆ ਕਿ ਮਾਂ ਤੂੰ ਪਰੇਸ਼ਾਨ ਨਾ ਹੋਵੀਂ ਮੇਰੀ ਜਿੰਨੀ ਲਿਖੀ ਮੈਂ ਭੋਗ ਚੱਲਿਆ ਹਾਂ ਜੇ ਤੂੰ ਪਰੇਸ਼ਾਨ ਹੋਈ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਮੇਰੇ ਕੋਲੋਂ ਹੋਰ ਗੁਲਾਮੀ ਬਰਦਾਸ਼ਤ ਨਹੀ ਹੁੰਦੀ ਹੁਣ ਮੈਂ ਗੁਲਾਮੀ ਦੂਰ ਕਰਨ ਲੱਗਾ ਹਾਂ । ਆਪਣੀ ਮਾਂ ਨੂੰ ਸੁਨੇਹਾਂ ਭੇਜਣ ਤੋਂ ਬਾਅਦ ਆਪਣੀ ਪੱਗ ਉਤਾਰ ਕੇ ਫਾਹਾ ਲੈ ਲਿਆ।
ਤਿੰਨ ਦਰਿੰਦਿਆਂ ਨੇ ਜਿਨ੍ਹਾਂ ਦਾ ਫਰਜ ਜਵਾਨਾਂ ਦੀ ਰੱਖਿਆ ਕਰਨਾ ਤੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਹੁੰਦਾ ਹੈ ਇਕ ਹੱਸਦਾ-ਖੇਡਦਾ ਮਾਪਿਆਂ ਦਾ ਇਕਲੌਤਾ ਪੁੱਤ ਕਤਲ ਕਰ ਦਿੱਤਾ
ਪ੍ਰਭਦਿਆਲ ਨੇ ਆਪਣੀ ਜੀਵਨ ਲੀਲਾ ਤਾਂ ਖਤਮ ਕਰ ਦਿੱਤੀ ਪਰ ਪਿੱਛੇ ਹਜ਼ਾਰਾਂ ਸਵਾਲ ਛੱਡ ਗਿਆ ਕਿ ਕਦੋਂ ਤੱਕ ਇਹਨਾਂ ਗਲਤ ਸਿਸਟਮ ਦੇ ਫ਼ੈਸਲਿਆਂ ਕਰਕੇ ਮਾਪਿਆ ਦੇ ਪੁੱਤ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ ।
ਇਹ ਅਵਾਜ਼ ਸ਼ੋਸ਼ਲ ਮੀਡੀਆ ਰਾਹੀ ਚੈਨਲਾ ਰਾਹੀ ਜੇ ਚੁਕੀ ਜਾਵੇਗੀ ਤਾ ਸ਼ਾਈਦ ਕੋਈ ਕਾਰਵਾਈ ਹੋਵੇ ਸੋ ਕਰੋ ਕੌਸ਼ਿਸ਼ ਸਾਰੇ ਅਵਾਜ਼ ਬੁਲੰਦ ਕਰਨ ਲਈ 🙏

ਅਜ ਭੋਗ ਤੇ ਵਿਸ਼ੇਸ਼

Copy

01/03/2021

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਅਰਥ: ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) , ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

Ik Oankaar Sat Naam Karta Purakh Nirbhao Nirvairu
Akal Murti Ajuni Saibhan Gurprasad.

Meaning: Akal Purakh is one, whose name is 'Hond Wala' who is the creator of the universe, who is omnipresent, free from fear, free from enmity, whose form is beyond time, (ie, whose The body is indestructible), which does not come into the world, which is illuminated by itself and which is met by the grace of SatGuru.

25/01/2021

Dhan Sri Guru Granth Sahib JI Maharaj

23/01/2021

ਉਹੀ ਮਨੁੱਖ ਰੱਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥

Dhan Sri Guru Granth Sahib Ji 1350

Address

Old Cantt Road
Faridkot

Website

Alerts

Be the first to know and let us send you an email when ਜ਼ਿੰਦਗੀ ਿਜਓੁਣ ਦੇ ਢੰਗ posts news and promotions. Your email address will not be used for any other purpose, and you can unsubscribe at any time.

Shortcuts

Share