DBA Faridkot

DBA Faridkot A platform where Black coats and Faridians combine

24/02/2026
Happy lohri God bless you all
13/01/2025

Happy lohri God bless you all

03/06/2018

***ਬਾਬਾ ਫਰੀਦ ਲਾਅ ਕਾਲਜ ਸਬੰਧੀ ਫੈਲ ਰਹੀਆਂ ਅਫਵਾਹਾਂ ਦਾ ਅਸਲ ਸੱਚ***
ਸਤਿ ਸ਼੍ਰੀ ਅਕਾਲ
ਬਾਬਾ ਫਰੀਦ ਚੈਰੀਟੇਬਲ ਟਰੱਸਟ ਰਾਹੀਂ ਚਲਾਇਆ ਜਾ ਰਿਹਾ ਪੰਜਾਬ ਪ੍ਰਸਿੱਧ ਬਾਬਾ ਫਰੀਦ ਲਾਅ ਕਾਲਜ ਮਨੁੱਖਤਾ ਦੀ ਸੇਵਾ ਲਗਾਤਾਰ ਕਰਦਾ ਆ ਰਿਹਾ ਹੈ। ਜਿਸ ਕਰਕੇ ਕਾਲਜ ਦੀ ਫੀਸ ਪੰਜਾਬ ਦੀਆਂ ਤਿੰਨੇ ਸਰਕਾਰੀ ਯੂਨੀਵਰਸਿਟੀਆਂ (1.ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ 2.ਪੰਜਾਬੀ ਯੂਨੀਵਰਸਿਟੀ, ਪਟਿਆਲਾ 3.ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਤੋਂ ਲਗਭਗ ਅੱਧੀ ਹੈ। ਪਿਛਲੇ ਕੁਝ ਦਿਨਾਂ ਤੋਂ ਕੁੱਝ ਵਿਅਕਤੀਆਂ ਵਲੋਂ ਕਾਲਜ ਦੇ ਅਕਸ ਨੂੰ ਵਿਗਾੜਨ ਲਈ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਬਾਬਾ ਫਰੀਦ ਲਾਅ ਕਾਲਜ ਇੱਕ ਮਿਸ਼ਨਰੀ ਸੰਸਥਾ ਹੈ ਅਤੇ ਇਸੇ ਉਦੇਸ਼ ਨਾਲ ਕੰਮ ਕਰ ਰਹੀ ਹੈ। ਅੱਜ ਵੀ ਵਿਦਿਆਰਥੀਆਂ ਦੀ ਸੈਂਤੀ ਲੱਖ ਰੁਪਏ ਫੀਸ ਬਕਾਇਆ ਹੈ। ਅਨੁਸੂਚਿਤ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਵਾਅਦਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੁਆਰਾ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਤਿੰਨ ਕੁ ਸਾਲਾਂ ਤੋਂ ਵਿਦਿਆਰਥੀਆਂ ਦੀ ਬਣਦੀ ਸਕਾਲਰਸ਼ਿਪ ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਪਾਈ ਜਿਸ ਕਾਰਨ ਵਿਦਿਆਰਥੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਨਵੀਂ ਨੋਟੀਫਿਕੇਸ਼ਨ ਅਨੁਸਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਬਿਨ੍ਹਾਂ ਫੀਸ ਕਾਲਜ ਵਿੱਚ ਉਚੇਰੀ ਵਿੱਦਿਆ ਹਾਸਿਲ ਨਹੀਂ ਕਰ ਸਕਣਗੇ ਜਿਸ ਸਬੰਧੀ ਪੰਜਾਬ ਪੱਧਰ ਦੇ ਅਖਬਾਰਾਂ ਉੱਪਰ ਖਬਰਾਂ ਵੀ ਛਪ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਕਾਲਜ ਵਲੋਂ ਬਿਨਾਂ ਜਾਤ-ਪਾਤ ਅਤੇ ਭੇਦ-ਭਾਵ ਦੇ ਜਰੂਰਤਮੰਦ ਵਿਦਿਆਰਥੀਆਂ ਦੀਆਂ ਸਾਢੇ ਪੰਜ ਲੱਖ ਦੇ ਕਰੀਬ ਫੀਸਾਂ ਮੁਆਫ ਕੀਤੀਆਂ ਗਈਆਂ ਹਨ।
ਪਿਛਲੇ ਕੁੱਝ ਦਿਨਾਂ ਤੋਂ ਕੁੱਝ ਵਿਅਕਤੀਆਂ ਵਲੋਂ ਇੱਕ ਸੁਨੇਹਾ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਹੈ ਕਿ ਬਾਬਾ ਫਰੀਦ ਲਾਅ ਕਾਲਜ ਨੇ ਕਿਸੇ ਵਿਦਿਆਰਥਣ ਨਾਲ ਇਨਸਾਫ ਨਹੀਂ ਕੀਤਾ ਗਿਆ ਜਿਸ ਦਾ ਅਸਲ ਸੱਚ ਅਜੇ ਤੱਕ ਉਜਾਗਰ ਨਹੀਂ ਹੋਇਆ। ਸਭ ਤੋਂ ਮੁੱਢਲੀ ਗੱਲ ਹੈ ਕਿ ਇਹ ਵਿਦਿਆਰਥਣ ਅਨੁਸੂਚਿਤ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਕਾਲਜ ਦਫਤਰ ਵਲੋਂ ਵਿਦਿਆਰਥਣ ਨੂੰ ਦਾਖਲੇ ਸਮੇਂ ਇਹ ਗੱਲ ਚੰਗੀ ਤਰਾਂ ਸਮਝਾਈ ਗਈ ਸੀ ਕਿ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਾਖਲੇ ਸਮੇਂ ਕਾਲਜ ਦੀ ਫੀਸ ਭਰਨੀ ਪਵੇਗੀ ਅਤੇ ਜੋ ਤੁਹਾਡਾ ਬਣਦਾ ਸਕਾਲਰਸ਼ਿਪ ਹੋਵੇਗਾ ਸਰਕਾਰ ਵਲੋਂ ਤੁਹਾਡੇ ਖੁਦ ਦੇ ਬੈਂਕ ਖਾਤੇ ਵਿਚ ਪਾਇਆ ਜਾਵੇਗਾ। ਜਿਸ ਮੁਤਾਬਿਕ ਸਰਕਾਰ ਪੈਸਾ ਦੇਰ ਨਾਲ ਦੇਣ ਜਾਂ ਨਾ ਦੇਣ ਦੀ ਸੂਰਤ ਵਿੱਚ ਵਿਦਿਆਰਥੀ ਖੁਦ ਕਾਲਜ ਫੀਸ ਮਿੱਥੇ ਸਮੇਂ ਵਿੱਚ ਦੇਣ ਲਈ ਜਿੰਮੇਵਾਰ ਹੋਣਗੇ।
ਅੰਤ ਵਿੱਚ ਕਾਲਜ ਪ੍ਰਸ਼ਾਸ਼ਨ ਵਿਦਿਆਰਥੀਆਂ ਦਾ ਸਤਿਕਾਰ ਕਰਦਾ ਹੈ ਅਤੇ ਨਾਲ ਹੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਤਿੰਨ ਸਾਲ ਤੋਂ ਬਕਾਇਆ ਸਕਾਲਰਸ਼ਿਪ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅੱਜ ਵਾਂਗ ਵਿਦਿਆਰਥੀਆਂ ਅਤੇ ਕਾਲਜ ਪ੍ਰਸ਼ਾਸ਼ਨ ਵਿੱਚ ਆਪਸੀ ਮੱਤਭੇਦ ਨਾ ਪੈਦਾ ਹੋਣ ਅਤੇ ਗੁਰੂ ਚੇਲੇ ਵਾਲਾ ਸਤਿਕਾਰਯੋਗ ਰਿਸ਼ਤਾ ਸਦਾ ਕਾਇਮ ਰਹੇ।

ਵੱਲੋਂ
ਕਾਲਜ ਪ੍ਰਸ਼ਾਸ਼ਨ
ਵਧੇਰੇ ਜਾਣਕਾਰੀ ਲਈ 01639-251400 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੋਈ ਗੁਸਾ ਨਾ ਕਰਨਾ........ਨੂਰ ਨੂੰ ਕਾਲਜ ਪੜਦੇ ਹੋਏ ਅੱਜ 3 ਸਾਲ ਹੋ ਚਲੇ ਸਨ ਘਰ ਦੇ ਲਾਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਘਰਦਿਆਂ ਨੇ ਉਸ ਨੂੰ ...
01/02/2018

ਕੋਈ ਗੁਸਾ ਨਾ ਕਰਨਾ........

ਨੂਰ ਨੂੰ ਕਾਲਜ ਪੜਦੇ ਹੋਏ ਅੱਜ 3 ਸਾਲ ਹੋ ਚਲੇ ਸਨ ਘਰ ਦੇ ਲਾਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਜਦੋ ਉਹ ਕਾਲਜ ਆਈ ਸੀ ਤਾਂ ਪਹਿਲੇ ਕੁਝ ਦਿਨ ਤਾਂ ਉਸ ਨੂੰ ਵਧੀਆ ਲੱਗਾ ਫਿਰ ਕੁਝ ਮਹੀਨੇ ਬਾਅਦ ਉਸ ਨੂੰ ਮੁਸ਼ਕਿਲ ਲੱਗਣ ਲੱਗਾ ਕਿਓਂਕਿ ਕਾਲਜ ਦੀ ਪੜਾਈ ਤੇ ਹੋਸਟਲ ਦਾ ਖਰਚ ਤੇ ਉਸ ਦੇ ਆਪਣੇ ਸ਼ੋਂਕ ਜੋ ਕਿ ਹਰ ਇੱਕ ਕੁੜੀ ਦੇ ਹੁੰਦੇ ਨੇ ਜਦੋ ਉਹ ਜਵਾਨ ਹੁੰਦੀ ਹੈ ਉਹ ਪੂਰੇ ਨਾ ਹੋਇਆ ਕਰਨ ਕਿਓਂਕਿ ਘਰੋਂ ਪੈਸੇ ਥੋੜੇ ਆਉਂਦੇ ਸੀ ਤੇ ਉਸ ਦੇ ਘਰ ਦੀ ਹਾਲਾਤ ਵੀ ਠੀਕ ਠਾਕ ਹੀ ਸੀ ਫਿਰ ਜਦੋ ਉਹ ਦੂਸਰੀਆਂ ਕੁੜੀਆਂ ਨੂੰ ਮੌਜ ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸ ਨੇ ਆਪਣੀ ਦੋਸਤ ਨਾਲ ਇਹ ਸਭ ਸ਼ੇਅਰ ਕੀਤਾ ਤਾਂ ਉਸ ਦੀ ਦੋਸਤ ਦਾ ਕਹਿਣਾ ਸੀ ਕਿ ਸਾਨੂੰ ਕਿਹੜਾ ਇਹ ਸਭ ਕਰਨ ਲਈ ਘਰੋਂ ਪੈਸੇ ਮਿਲਦੇ ਨੇ ਆਪਾ ਵੀ ਤਾਂ ਬਾਹਰੋਂ ਹੀ ਇਸ ਸਭ ਲਈ ਪੈਸੇ ਦਾ ਇੰਤਜਾਮ ਕਰਦੀਆਂ ਹਾਂ ਤਾਂ ਇਹ ਸੁਣ ਕੇ ਨੂਰ ਹੈਰਾਨ ਹੋ ਗਈ ਤੇ ਪੁੱਛਦੀ ਹੈ ਕਿ ਬਾਹਰੋਂ ਮਤਲਬ ਤਾ ਉਸ ਦੀ ਦੋਸਤ ਨੇ ਦੱਸਿਆ ਕੀ "ਕੁਝ ਨਹੀਂ ਬੱਸ ਕਿਸੇ ਅਮੀਰ ਬੰਦੇ ਜਾ ਮੁੰਡੇ ਨਾਲ 3-4 ਘੰਟੇ ਜਾਣਾ ਹੁੰਦਾ ਹੈ ਇੰਨੇ ਵਿਚ ਹੀ ਉਹ ਹਜ਼ਾਰਾਂ ਰੁਪਏ ਦੇ ਦਿੰਦੇ ਨੇ ਫਿਰ ਕਈ ਦਿਨ ਸੋਖੇ ਲੰਘ ਜਾਂਦੇ ਨੇ ਤੇ ਜਦੋ ਪੈਸੇ ਮੁੱਕ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਫੋਨ ਕਰ ਲਈਦਾ ਹੈ ਤੇ ਫੀਸ ਵਗੈਰਾ ਘਰੋਂ ਆ ਜਾਂਦੀ ਹੈ ਤੇ ਬਾਕੀ ਮੌਜ ਮਸਤੀ ਆਪਾ ਇਹਨਾਂ ਪੈਸਿਆਂ ਨਾਲ ਕਰਦੇ ਹਾਂ "
ਨੂਰ ਉਸ ਦੀਆਂ ਗੱਲਾਂ ਸੁਣ ਕੇ ਸਭ ਸਮਝ ਚੁਕੀ ਸੀ ਕੀ ਇਹ ਕਿਸ ਕੰਮ ਦੀ ਗੱਲ ਕਰ ਰਹੀ ਹੈ ਪਰ ਉਸ ਨੇ ਉਸ ਕੁੜੀ ਨੂੰ ਕੁਝ ਨਾ ਕਿਹਾ ਤੇ ਚੁੱਪ ਚਾਪ ਓਥੋਂ ਚਲੀ ਗਈ ਤੇ ਆਪਣੇ ਕਮਰੇ ਵਿਚ ਜਾ ਕੇ ਇਕੱਲੀ ਬੈਠ ਗਈ ਤੇ ਉਸ ਦੇ ਦਿਮਾਗ ਵਿਚ ਉਸ ਕੁੜੀ ਦੀਆਂ ਗੱਲਾਂ ਆਈ ਜਾਣ ਬਾਰ ਬਾਰ ਇੱਕ ਵਾਰ ਤਾਂ ਉਸਦਾ ਮਨ ਇਸ ਸਭ ਲਈ ਰਾਜ਼ੀ ਵੀ ਹੋ ਗਿਆ ਪਰ ਫਿਰ ਵੀ ਪਤਾ ਨਹੀਂ ਕੋਈ ਚੀਜ਼ ਰੋਕ ਰਹੀ ਸੀ ਉਸ ਨੂੰ ਇਹ ਸਭ ਕਰਨ ਤੋਂ ਫਿਰ ਕੁਝ ਦਿਨਾਂ ਬਾਅਦ ਉਹ ਕੁੜੀ ਫਿਰ ਨੂਰ ਨੂੰ ਮਿੱਲੀ ਤੇ ਕਿਹਾ ਕੀ ਤੂੰ ਕਿਉਂ ਇਦਾ ਉਦਾਸ ਹੋ ਕੇ ਜੀ ਰਹੀ ਹੈ ਸਾਡੇ ਨਾਲ ਚਲਿਆ ਕਰ ਸਭ ਕੁਝ ਮਿਲੇਗਾ ਪੈਸੇ ਵੀ ਤੇ ਮੌਜ ਮਸਤੀ ਵੀ ਪਰ ਉਹ ਚੁੱਪ ਰਹਿੰਦੀ ਤੇ ਓਥੋਂ ਚਲੀ ਜਾਂਦੀ ਹੈ ਫਿਰ ਕੁਝ ਦਿਨਾਂ ਬਾਅਦ ਨੂਰ ਦਾ ਬਾਪੂ ਉਸ ਨੂੰ ਮਿਲਣ ਉਸ ਦੇ ਕਾਲਜ ਆਉਂਦਾ ਹੈ ਤੇ ਹਾਲ ਚਾਲ ਪੁੱਛ ਕੇ ਨੂਰ ਦੇ ਹੱਥ ਉੱਤੇ ਕੁਝ ਪੈਸੇ ਰੱਖਦਾ ਹੈ ਤੇ ਕਹਿੰਦਾ ਕੀ "ਲੈ ਪੁੱਤ ਇਹ ਤੇਰੇ ਖਰਚੇ ਲਈ ਹੈ ਜਿਵੇ ਤੇਰਾ ਦਿਲ ਕਰੇ ਖਰਚ ਲਵੀ ਜੋ ਲੈਣਾ ਹੋਇਆ ਲੈ ਲਵੀ ਬਾਕੀ ਮੈਂ ਤੇਰੀ ਫੀਸ ਤੇ ਹੋਰ ਖਰਚਾ ਕਾਲਜ ਵਾਲਿਆਂ ਨੂੰ ਦੇ ਦਿੱਤਾ ਹੈ " ਇੰਨਾ ਕਹਿ ਕੇ ਉਸ ਦਾ ਬਾਪੂ ਤੁਰ ਪੈਂਦਾ ਹੈ ਫਿਰ ਜਾਂਦਾ ਹੋਇਆ ਕਹਿੰਦਾ ਕੀ ਪੁੱਤ ਤੈਨੂੰ ਇੱਕ ਗੱਲ ਪੁੱਛਣੀ ਸੀ ਤੇ ਨੂਰ ਕਹਿੰਦੀ ਕੀ ਪੁਛੋ ਬਾਪੂ ਜੀ "ਉਸ ਦਾ ਬਾਪੂ ਕੰਬਦੇ ਹੋਏ ਬੁੱਲਾਂ ਤੋਂ ਕਹਿੰਦਾ ਕੀ ਪੁੱਤ ਮੈਂ ਬਾਹਰ ਦੇਖਿਆ ਕੀ ਤੁਹਾਡੇ ਕਾਲਜ ਵਿੱਚੋ ਇੱਕ ਕੁੜੀ ਨਿਕਲਦੀ ਹੈ ਤੇ ਬਾਹਰ ਕਿਸੇ ਵੱਡੀ ਗੱਡੀ ਵਿਚ ਬੈਠ ਜਾਂਦੀ ਹੈ ਉਸ ਵਿਚ ਇੱਕ ਬੰਦਾ ਹੋਰ ਹੁੰਦਾ ਹੈ ਉਹ ਥੋੜਾ ਅੱਗੇ ਜਾ ਕੇ ਗੱਡੀ ਦੇ ਸ਼ੀਸ਼ੇ ਉੱਤੇ ਕਰ ਲੈਂਦੇ ਨੇ ਪੁੱਤ ਉਹ ਕੌਣ ਸੀ" ਇੰਨਾ ਕਹਿ ਕੇ ਫਿਰ ਉਸਦਾ ਬਾਪੂ ਸੰਭਲ ਕੇ ਬੋਲਦਾ ਹੈ ਕੀ ਮੈਂ ਵੀ ਬੁੱਢਾ ਹੋ ਗਿਆ ਹਾਂ ਹੋਣਾ ਕੋਈ ਉਸਦਾ ਭਰਾ ਜਾ ਕੋਈ ਰਿਸ਼ਤੇਦਾਰ ਚੰਗਾ ਪੁੱਤ ਤੂੰ ਆਪਣਾ ਖਿਆਲ ਰੱਖੀ ਤੇ ਇਹ ਸਭ ਸੁਣ ਕੇ ਨੂਰ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਤੇ ਉਹ ਆਪਣੇ ਬਾਪੂ ਦੇ ਗੱਲ ਲੱਗ ਕੇ ਰੋਣ ਲੱਗ ਪੈਂਦੀ ਹੈ
ਪਤਾ ਨੂਰ ਨੂੰ ਵੀ ਸੀ ਕੀ ਉਸ ਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ ਤੇ ਜੋ ਉਸ ਨੇ ਬਾਹਰ ਦੇਖਿਆ ਸੀ ਸਭ ਸਮਝ ਸੀ ਉਸਦੇ ਬਾਪੂ ਨੂੰ ਪਰ ਫਿਰ ਵੀ ਉਹ ਮਾਸੂਮ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ
ਇਹ ਕਹਾਣੀ ਵੱਡੇ ਵੱਡੇ ਕਾਲਜਾਂ ਵਿਚ ਜਿਥੇ ਗਰੀਬ ਬੱਚੇ ਪੜ੍ਹਨ ਜਾਂਦੇ ਨੇ ਆਮ ਹੀ ਦੇਖੀ ਜਾ ਸਕਦੀ ਹੈ ਮੈਂ ਬੱਸ ਇੰਨਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੀ ਸਬਰ ਤੇ ਸਿਦਕ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਤੇ ਆਪਣੇ ਮਾਂ ਬਾਪ ਪ੍ਰਤੀ ਇਮਾਨਦਾਰ ਰਹਿੰਣਾ ਚਾਹੀਦਾ ਹੈ ਬਹੁਤ ਆਸ ਨਾਲ ਉਹ ਸਾਨੂੰ ਪੜ੍ਹਨ ਭੇਜਦੇ ਨੇ ਚੰਗੇ ਦਿਨ ਵੀ ਤੁਹਾਡੀ ਮਿਹਨਤ ਨਾਲ ਆਉਣੇ ਨੇ ਨਾ ਕੀ ਗ਼ਲਤ ਰਸਤੇ ਉੱਤੇ ਪੈ ਕੇ....

Address

Faridkot
151203

Telephone

+911639251400

Website

Alerts

Be the first to know and let us send you an email when DBA Faridkot posts news and promotions. Your email address will not be used for any other purpose, and you can unsubscribe at any time.

Shortcuts

Share

Category