PM Sri Govt. Sen Sec Scholl Kotli Ablu

PM Sri Govt. Sen Sec Scholl Kotli Ablu Contact information, map and directions, contact form, opening hours, services, ratings, photos, videos and announcements from PM Sri Govt. Sen Sec Scholl Kotli Ablu, School, Fakarsar.

ਸਕੂਲ ਪ੍ਰਿੰਸੀਪਲ ਸ੍ਰੀ ਪਲਵਿੰਦਰ ਸਿੰਘ ਜੀ ਦੀ ਅਗਵਾਈ ਲੀਹਾਂ ਅਧੀਨ ਅਤੇ ਸਕੂਲ ਇੰਚਾਰਜ ਸ੍ਰੀ ਜਗਦੀਸ਼ ਕੁਮਾਰ ਜੀ ਦੀ ਰਹਿਨੁਮਾਈ ਹੇਠ ਐਨ ਐਸ ਕਿਓਂ ...
27/04/2026

ਸਕੂਲ ਪ੍ਰਿੰਸੀਪਲ ਸ੍ਰੀ ਪਲਵਿੰਦਰ ਸਿੰਘ ਜੀ ਦੀ ਅਗਵਾਈ ਲੀਹਾਂ ਅਧੀਨ ਅਤੇ ਸਕੂਲ ਇੰਚਾਰਜ ਸ੍ਰੀ ਜਗਦੀਸ਼ ਕੁਮਾਰ ਜੀ ਦੀ ਰਹਿਨੁਮਾਈ ਹੇਠ ਐਨ ਐਸ ਕਿਓਂ ਐਫ ਟਰੇਡ(ਪ੍ਰਾਈਵੇਟ ਸਕਿਉਰਿਟੀ ) ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸ੍ਰੀਮਤੀ ਵੀਰਪਾਲ ਕੌਰ ਲੈਕ ਹਿਸਟਰੀ, ਸ੍ਰੀਮਤੀ ਸੁਖਵੀਰ ਕੌਰ,ਸ੍ਰੀ ਨਰੇਸ਼ ਕੁਮਾਰ ਕੰਪਿਊਟਰ ਫੈਕਲਟੀ,ਸ੍ਰੀਮਤੀ ਅਮਨਦੀਪ ਕੌਰ ਸਕਿਉਰਿਟੀ ਟ੍ਰੇਨਰ ਅਤੇ ਕੈੰਪਸ ਮੇਨੇਜਰ ਸੁਖਮੰਦਰ ਸਿੰਘ ਹਾਜ਼ਰ ਸਨ |

ਸਾਡੇ ਬੱਚੇ ਸਾਡਾ ਮਾਨ
16/04/2026

ਸਾਡੇ ਬੱਚੇ ਸਾਡਾ ਮਾਨ

ਸਕੂਲ ਵਿਚ 6ਵੀਂ ਤੋਂ 12ਵੀਂ ਤੱਕ ਸਾਰੀਆਂ ਜਮਾਤਾਂ ਦੇ ਦਾਖਲੇ ਸ਼ੁਰੂ ਹਨ ਕਿਰਪਾ ਕਰਕੇ ਆਪਣੇ  ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਅਤ...
05/04/2026

ਸਕੂਲ ਵਿਚ 6ਵੀਂ ਤੋਂ 12ਵੀਂ ਤੱਕ ਸਾਰੀਆਂ ਜਮਾਤਾਂ ਦੇ ਦਾਖਲੇ ਸ਼ੁਰੂ ਹਨ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਅਤੇ ਸਰਕਾਰੀ ਸਹੂਲਤਾਂ ਪ੍ਰਾਪਤ ਕਰੋ |
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ
95011-20525

ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਦੀਆਂ ਸੈਸ਼ਨ 2025-26 ਦੀ ਆਖਰੀ ਮਾਪੇ ਅਧਿਆਪਕ ਮਿਲਣੀ ਦੀਆਂ ਕੁਝ ...
28/03/2026

ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਦੀਆਂ ਸੈਸ਼ਨ 2025-26 ਦੀ ਆਖਰੀ ਮਾਪੇ ਅਧਿਆਪਕ ਮਿਲਣੀ ਦੀਆਂ ਕੁਝ ਝੱਲਕੀਆ

26/03/2026
ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਜੈਪੁਰ ਦਾ ਇੱਕ ਸ਼ਿਕਸ਼ਣਕ...
23/03/2026

ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਜੈਪੁਰ ਦਾ ਇੱਕ ਸ਼ਿਕਸ਼ਣਕ ਐਕਸਪੋਜ਼ਰ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ, ਸੱਭਿਆਚਾਰਕ ਅਤੇ ਸਿੱਖਿਆਕ ਪੱਖੋਂ ਨਵੇਂ ਤਜਰਬੇ ਪ੍ਰਦਾਨ ਕਰਨਾ ਸੀ।

ਦੌਰੇ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਸਥਾਨਾਂ ਜਿਵੇਂ ਹਵਾ ਮਹਲ, ਅੰਬਰ ਕਿਲਾ ਅਤੇ ਜੰਤਰ ਮੰਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਇਨ੍ਹਾਂ ਥਾਵਾਂ ਦੇ ਇਤਿਹਾਸ ਅਤੇ ਵਿਸ਼ੇਸ਼ਤਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ।

ਇਸ ਦੌਰੇ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਦੀ ਸੰਪੰਨ ਵਿਰਾਸਤ ਨਾਲ ਜਾਣੂ ਕਰਵਾਇਆ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਇਹ ਦੌਰਾ ਬਹੁਤ ਹੀ ਸਫਲ ਅਤੇ ਯਾਦਗਾਰ ਰਿਹਾ।

ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵਿੱਚ ਸ਼੍ਰੀ ਜਗਦੀਸ਼ ਕੁਮਾਰ (ਇੰਚਾਰਜ ਪ੍ਰਿੰਸੀਪਲ) ਦੀ ਦੇਖ-ਰੇਖ ਹੇਠ ਮੈਨਟਰਸ਼ਿਪ ਪ੍ਰੋਗਰਾ...
21/03/2026

ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵਿੱਚ ਸ਼੍ਰੀ ਜਗਦੀਸ਼ ਕੁਮਾਰ (ਇੰਚਾਰਜ ਪ੍ਰਿੰਸੀਪਲ) ਦੀ ਦੇਖ-ਰੇਖ ਹੇਠ ਮੈਨਟਰਸ਼ਿਪ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਇਸ ਮੌਕੇ ‘ਤੇ ਰਾਸ਼ਟਰੀ ਜਿਮਨਾਸਟਿਕ ਕੋਚ ਸ੍ਰੀ ਮੱਖਣ ਲਾਲ ਜੀ ਨੇ ਆਪਣੇ ਕੀਮਤੀ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਭਲਾਈ ਅਤੇ ਵੈਲਨੈੱਸ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਾਨਸਿਕ ਤੰਦਰੁਸਤੀ, ਧਿਆਨ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।

ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਬੜੀ ਰੁਚੀ ਨਾਲ ਭਾਗ ਲਿਆ ਅਤੇ ਕੋਚ ਸ੍ਰੀ ਮੱਖਣ ਲਾਲ ਜੀ ਦੀਆਂ ਗੱਲਾਂ ਤੋਂ ਪ੍ਰੇਰਣਾ ਪ੍ਰਾਪਤ ਕੀਤੀ।

ਆਈ.ਐਫ.ਪੀ. ਇੰਸਟਾਲੇਸ਼ਨ ਸਮਾਰੋਹਪੰਜਾਬ ਸਰਕਾਰ ਵੱਲੋਂ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਨੂੰ ਪ੍ਰਦਾਨ ਕੀਤੇ ਗਏ ਆਈ.ਐਫ...
20/03/2026

ਆਈ.ਐਫ.ਪੀ. ਇੰਸਟਾਲੇਸ਼ਨ ਸਮਾਰੋਹ

ਪੰਜਾਬ ਸਰਕਾਰ ਵੱਲੋਂ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਨੂੰ ਪ੍ਰਦਾਨ ਕੀਤੇ ਗਏ ਆਈ.ਐਫ.ਪੀ. ਦੀ ਇੰਸਟਾਲੇਸ਼ਨ ਸ਼੍ਰੀ ਦਵਿੰਦਰ ਸਿੰਘ ਜ਼ਿਲ੍ਹਾ ਐਜੂਕੇਸ਼ਨ ਐਕਸਪਰਟ, ਸਰਪੰਚ ਸ਼੍ਰੀ ਹਰਭਜਨ ਸਿੰਘ, ਐਸ.ਐਮ.ਸੀ. ਚੇਅਰਮੈਨ ਸ਼੍ਰੀ ਗੁਰਪ੍ਰੀਤ ਸਿੰਘ, ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ, ਜਗਦੀਸ਼ ਕੁਮਾਰ (ਸਕੂਲ ਪ੍ਰਿੰਸੀਪਲ ਇੰਚਾਰਜ) ਅਤੇ ਸਕੂਲ ਦੇ ਸਟਾਫ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ।

ਇਸ ਸਮਾਗਮ ਦੌਰਾਨ ਸਾਰੇ ਮਹਿਮਾਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਤਕਨੀਕ ਦੀ ਮਹੱਤਤਾ ਬਾਰੇ ਸਰਕਾਰ ਦੇ ਉਪਰਾਲੇ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਦੇ ਭਵਿੱਖ ਲਈ ਲਾਭਦਾਇਕ ਕਦਮ ਹੈ ।

ਦਾਖਲੇ ਸ਼ੁਰੂ ਹਨਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲੀ ਅਬਲੂ ਵਿੱਚ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਸਾਰੇ ਮਾਪਿਆ...
13/03/2026

ਦਾਖਲੇ ਸ਼ੁਰੂ ਹਨ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲੀ ਅਬਲੂ ਵਿੱਚ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਸਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਅਤੇ ਲਾਭਕਾਰੀ ਸਹੂਲਤਾਂ ਜਿਵੇਂ ਮੁਫ਼ਤ ਕਿਤਾਬਾਂ, ਯੂਨੀਫਾਰਮ, ਸਕਾਲਰਸ਼ਿਪ ਅਤੇ ਹੋਰ ਸਿੱਖਿਆ ਸੰਬੰਧੀ ਯੋਜਨਾਵਾਂ ਦਾ ਲਾਭ ਲੈਣ ਲਈ ਆਪਣੇ ਬੱਚਿਆਂ ਦਾ ਦਾਖਲਾ ਸਕੂਲ ਵਿੱਚ ਕਰਵਾਓ।

ਆਓ ਮਿਲ ਕੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਾ ਪੂਰਾ ਫ਼ਾਇਦਾ ਲਵਾਂ।

ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥੀਆਂ ਦੀ ਇੱਕ ਵਿਜਿਟ ਐਚਡੀਐਫਸੀ ਬੈਂਕ ਗੋਨਿਆਣਾ ...
13/03/2026

ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥੀਆਂ ਦੀ ਇੱਕ ਵਿਜਿਟ ਐਚਡੀਐਫਸੀ ਬੈਂਕ ਗੋਨਿਆਣਾ ਮੰਡੀ ਅਤੇ
ਆਕਲੀਆ ਇੰਸਟੀਟਿਊਟ ਆਫ ਹਾਇਰ ਐਜੂਕੇਸ਼ਨ ਵਿਖੇ ਕਰਵਾਈ ਗਈ |

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਦੇ 6ਵੀ -8ਵੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀ-ਵੋਕੇਸ਼ਨਲ ਵਿਜਿਟ ਸਪੋਰਟ ਕਿੰਗ...
13/03/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਦੇ 6ਵੀ -8ਵੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀ-ਵੋਕੇਸ਼ਨਲ ਵਿਜਿਟ ਸਪੋਰਟ ਕਿੰਗ ਫੈਕਟਰੀ ਜੀਦਾ ਜਿਲਾ ਬਠਿੰਡਾ ਵਿਖੇ ਕਰਵਾਈ ਗਈ। ਸਪੋਰਟ ਕਿੰਗ ਫੈਕਟਰੀ ਜੀਦਾ ਦੇ ਮੈਨੇਜਰ ਅਤੇ ਸਟਾਫ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ।
ਬਹੁਤ ਬਹੁਤ ਧੰਨਵਾਦ ਜੀ

Address

Fakarsar

Website

Alerts

Be the first to know and let us send you an email when PM Sri Govt. Sen Sec Scholl Kotli Ablu posts news and promotions. Your email address will not be used for any other purpose, and you can unsubscribe at any time.

Shortcuts

Share

Category