10/06/2020
N.C.E.R.T ਵਲੋਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਤਿਆਰ ਕੀਤਾ ਸੰਭਾਵਿਤ ਡਰਾਫਟ📚📚📚
ਇਸ ਤਰ੍ਹਾਂ ਹੋ ਸਕਦੀਆਂ ਹਨ ਲਾਜ਼ਮੀ ਹਦਾਇਤਾਂ।
🚩 ਸਕੂਲ ਖੁੱਲ੍ਹਣ ਤੋਂ ਬਾਅਦ ਇੱਕ ਕਲਾਸ ਦੇ ਬੱਚਿਆਂ ਨੂੰ ਇੱਕੋ ਵੇਲੇ ਸਕੂਲ ਨਹੀਂ ਬੁਲਾਇਆ ਜਾਵੇਗਾ।
🚩ਰੋਲ ਨੰਬਰ ਦੇ ਆਧਾਰ 'ਤੇ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ ਜਾਂ ਫਿਰ ਦੋ ਸ਼ਿਫਟਾਂ 'ਚ ਕਲਾਸਾਂ ਲੱਗਣਗੀਆਂ।
🚩ਬੱਚਿਆਂ ਦੇ ਸਕੂਲ ਪਹੁੰਚਣ ਦੇ ਸਮੇਂ 'ਚ ਵੀ 10-10 ਮਿੰਟ ਦਾ ਅੰਤਰ ਹੋਵੇਗਾ।
🚩 ਡ੍ਰਾਫਟ 'ਚ ਇਹ ਵੀ ਕਿਹਾ ਗਿਆ ਕਿ ਸੋਸ਼ਲ ਡਿਸਟੈਂਸਿੰਗ ਲਈ ਕਲਾਸਾਂ ਖੁੱਲ੍ਹ ਮੈਦਾਨ 'ਚ ਲਾਈਆਂ ਜਾਣ ਤਾਂ ਬਿਹਤਰ ਹੋਵੇਗਾ।
ਸਕੂਲ ਖੋਲਣ ਦੇ ਛੇ ਗੇੜ:
🛑🛑🛑🛑
🚩ਪਹਿਲਾ ਗੇੜ: 11ਵੀਂ-12ਵੀਂ ਸ਼ੁਰੂ ਹੋਵੇਗੀ
🚩ਹਫ਼ਤੇ ਬਾਅਦ: 9ਵੀਂ-ਦਸਵੀਂ ਸ਼ੁਰੂ ਹੋਵੇਗੀ
🚩2 ਹਫ਼ਤੇ ਬਾਅਦ: 6ਵੀਂ ਤੋਂ 8ਵੀਂ ਤਕ ਕਲਾਸਾਂ ਸ਼ੁਰੂ ਹੋਣਗੀਆਂ
🚩3 ਹਫ਼ਤੇ ਬਾਅਦ: ਤੀਜੀ ਤੋਂ ਪੰਜਵੀਂ ਕਲਾਸ ਸ਼ੁਰੂ ਹੋਵੇਗੀ।
🚩4 ਹਫ਼ਤੇ ਬਾਅਦ: ਪਹਿਲੀ-ਦੂਜੀ ਕਲਾਸ ਸ਼ੁਰੂ ਹੋਵੇਗਾ
🚩5 ਹਫ਼ਤੇ ਬਾਅਦ: ਮਾਪਿਆਂ ਦੀ ਸਹਿਮਤੀ ਨਾਲ ਨਰਸਰੀ-ਕੇਜੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣਗੀਆਂ।
🚩ਕੰਟੇਨਮੈਂਟ ਜ਼ੋਨ ਦੇ ਸਕੂਲ ਉਦੋਂ ਤਕ ਬੰਦ ਰਹਿਣਗੇ ਜਦੋਂ ਇਲਾਕਾ ਗ੍ਰੀਨ ਜ਼ੋਨ 'ਚ ਨਹੀਂ ਜਾਂਦਾ।
🚩ਕਲਾਸ 'ਚ ਬੱਚਿਆਂ 'ਚ ਛੇ ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ।
🚩ਕਲਾਸ ਰੂਮ 'ਚ 30 ਜਾਂ 35 ਬੱਚੇ ਹੀ ਬਿਠਾਏ ਜਾ ਸਕਣਗੇ।
🚩ਕਲਾਸਰੂਮ 'ਚ ਏਸੀ ਨਹੀਂ ਚੱਲਣਗੇ।
🚩ਦਰਵਾਜ਼ੇ ਖਿੜਕੀਆਂ ਖੁੱਲ੍ਹੀਆਂ ਰਹਿਣਗੀਆਂ। ਵਿਦਿਆਰਥੀਆਂ ਨੂੰ ਔਡ-ਇਵਨ ਦੇ ਹਿਸਾਬ ਨਾਲ ਬੁਲਾਇਆ ਜਾਵੇਗਾ।
🚩 ਹੋਮ ਆਸਾਇਨਮੈਂਟ ਰੋਜ਼ ਲਈ ਦਿੱਤੀ ਜਾਵੇਗੀ।
🚩ਡੈਸਕ 'ਤੇ ਨਾਂ ਲਿਖਿਆ ਹੋਵੇਗਾ ਤਾਂ ਜੋ ਬੱਚੇ ਰੋਜ਼ਾਨਾ ਇਕ ਹੀ ਜਗ੍ਹਾ 'ਤੇ ਬੈਠਣ।
🚩ਹਰ 15 ਦਿਨ ਬਾਅਦ ਬੱਚੇ ਦੀ ਪ੍ਰਗੋਰੈਸ 'ਤੇ ਮਾਪਿਆਂ ਨਾਲ ਗੱਲ ਕਰਨੀ ਹੋਵੇਗੀ।
🚩 ਪ੍ਰਸ਼ਾਸਨ ਨਿਸਚਿਤ ਕਰੇਗਾ ਕਿ ਕਮਰੇ ਰੋਜ਼ ਸੈਨੀਟਾਇਜ਼ ਹੋਣ। 🚩ਮੌਰਨਿੰਗ ਅਸੈਂਬਲੀ ਤੇ ਹੋਰ ਸਮਾਗਮ ਨਹੀਂ ਹੋਣਗੇ।
🚩ਸਕੂਲ ਦੇ ਬਾਹਰ ਖਾਣ-ਪੀਣ ਦੇ ਸਟਾਲ ਨਹੀਂ ਲੱਗਣਗੇ।
🚩ਸਟਾਫ ਤੇ ਵਿਦਿਆਰਥੀਆਂ ਦੇ ਦਾਖ਼ਲੇ ਤੋਂ ਪਹਿਲਾਂ ਸਕਰੀਨਿੰਗ ਜ਼ਰੂਰੀ ਹੋਵੇਗੀ।
🚩ਵਿਦਿਆਰਥੀ ਕਾਪੀ, ਪੈੱਨ, ਪੈਂਸਿਲ ਸ਼ੇਅਰ ਨਹੀਂ ਕਰ ਸਕਣਗੇ। 🚩ਵਿਦਿਆਰਥੀ ਪਾਣੀ ਨਾਲ ਲਿਆਉਣਗੇ। ਖਾਣਾ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਗੇ।
🚩ਬੱਚਿਆਂ ਦੇ ਮਾਪੇ ਜੇਕਰ ਫਰੰਟਾਇਨ 'ਤੇ ਹੋਣਗੇ ਤਾਂ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। 🚩ਜਿਵੇਂ ਕਿ ਮੈਡੀਕਲ, ਸੁਰੱਖਿਆ ਜਾਂ ਸਫਾਈ ਕੰਮਾਂ ਨਾਲ ਜੁੜੇ ਹੋਣ 'ਤੇ ਦੱਸਣਾ ਪਵੇਗਾ।
🚩ਅਧਿਆਪਕਾਂ ਨੂੰ ਸਿਰਫ਼ ਓਹੀ ਮਾਪੇ ਮਿਲ ਸਕਣਗੇ ਜੋ ਫੋਨ 'ਤੇ ਸੰਪਰਕ ਨਹੀਂ ਕਰ ਸਕਦੇ।
🚩ਪੀਟੀਐਮ ਨਹੀਂ ਹੋਵੇਗੀ। ਮਾਪੇ ਹਰ 15 ਦਿਨ ਬਾਅਦ ਬੱਚੇ ਦੀ ਪ੍ਰੋਗਰੈੱਸ ਰਿਪੋਰਟ 'ਤੇ ਗੱਲ ਕਰ ਸਕਦੇ ਹਨ।
🚩ਟਾਂਸਪੋਰਟ ਵਾਹਨਾਂ 'ਚ ਇੱਕ ਸੀਟ 'ਤੇ ਇਕ ਬੱਚਾ ਹੀ ਬਹਿ ਸਕੇਗਾ।
🚩ਟਰਾਂਸਪੋਰਟ ਨੂੰ ਲੈਕੇ ਜਲਦ ਵਿਸਥਾਰ 'ਚ ਗਾਇਡਲਾਇਨਜ਼ ਜਾਰੀ ਹੋਣਗੀਆਂ।
🚩ਹੌਸਟਲ 'ਚ ਛੇ-ਛੇ ਫੁੱਟ ਦੀ ਦੂਰੀ 'ਤੇ ਬੈੱਡ ਲਾਉਣੇ ਹੋਣਗੇ।
🚩ਸਮਰੱਥਾਂ ਦੇ 33 ਫੀਸਦ ਵਿਦਿਆਰਥੀ ਹੌਸਟਲ 'ਚ ਰਹਿ ਸਕਣਗੇ। ਉਹ ਬਜ਼ਾਰ ਨਹੀਂ ਜਾ ਸਕਣਗੇ।