06/12/2021
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਲੋਂ ਪਿ੍ੰਸੀਪਲ ਸੁਭਾਸ਼ ਚੰਦ ਦੀ ਨਿਗਰਾਨੀ ਅਧੀਨ ਵਿਦਿਆਰਥੀਆਂ ਦਾ ਚੰਡੀਗੜ੍ਹ ਅਤੇ ਸ਼ਿਮਲਾ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ। ਇਹ ਟੂਰ ਸਕੂਲ ਤੋਂ 04 ਦਸੰਬਰ, 2021 ਨੂੰ ਚੰਡੀਗੜ੍ਹ ਅਤੇ ਸ਼ਿਮਲਾ ਲਈ ਰਵਾਨਾ ਹੋਇਆ ਅਤੇ 05 ਦਸੰਬਰ 2021 ਨੂੰ ਵਾਪਸ ਪਰਤਿਆ। ਇਸ ਵਿਦਿਅਕ ਟੂਰ ਵਿੱਚ ਜਮਾਤ ਬਾਰਵੀਂ ,ਗਿਆਰਵੀਂ ਅਤੇ ਦਸਵੀਂ ਦੇ 57 ਵਿਦਿਆਰਥੀਆਂ ਨੇ ਭਾਗ ਲਿਆ,ਜਿਸ ਵਿੱਚ 21 ਕੁੜੀਆਂ ਅਤੇ 36 ਮੁੰਡੇ ਸਨ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਰੌਕ ਗਾਰਡਨ ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਭਰਪੂਰ ਜਾਣਕਾਰੀ ਹਾਸਿਲ ਕੀਤੀ।ਇਸ ਤੋਂ ਬਾਅਦ ਸੁਖ਼ਨਾ ਲੇਕ ਉੱਤੇ ਘੁੰਮਣ ਤੋਂ ਬਾਅਦ ਅਲਾਂਟੇਂ ਮਾਲ ਦਾ ਵੀ ਦੌਰਾ ਕੀਤਾ। ਸ਼ਾਮ ਨੂੰ ਸ਼ਿਮਲਾ ਵਿਖੇ ਪਹੁੰਚ ਕਿ ਵਿਦਿਆਰਥੀਆਂ ਨੇ ਰਾਤ ਦੇ ਦਿ੍ਸ਼ ਦਾ ਆਨੰਦ ਮਾਣਿਆ ਅਤੇ ਅਗਲੇ ਦਿਨ ਵਿਦਿਆਰਥੀਆਂ ਮਾਲ ਰੋਡ ਉੱਤੇ ਘੁੰਮੇ,ਲੱਕੜ ਬਾਜ਼ਾਰ ਵਿੱਚ ਖ਼ਰੀਦੋ ਫਰੋਸਤ ਕੀਤਾ ਇਸ ਤੋਂ ਬਾਅਦ ਪੈਦਲ ਯਾਤਰਾ ਨਾਲ ਜਾਖੂ ਮੰਦਿਰ ਵਿਖੇ ਦਰਸ਼ਨ ਕਰਨ ਉਪਰੰਤ ਸ਼ਿਮਲਾ ਤੋਂ ਮੂਲੋਵਾਲ ਵਾਪਸੀ ਲਈ ਚਲ ਪਏ।ਇਸ ਟੂਰ ਉੱਤੇ ਵਿਦਿਆਰਥੀਆਂ ਨੇ ਇਤਿਹਾਸਕ , ਧਾਰਮਿਕ ਜਾਣਕਾਰੀ ਪ੍ਰਾਪਤ ਕਰਨ ਇਲਾਵਾ ਤੋਂ ਪਹਾੜੀਆਂ ਵਿੱਚ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਿਆ।ਇਸ ਟੂਰ ਵਿੱਚ ਸਕੂਲ ਦੇ 10 ਅਧਿਆਪਕ ਨਾਲ਼ ਗਏ ਮਹਿਲਾ ਅਧਿਆਪਕਾਂ ਵਿੱਚ ਮੈਡਮ ਰਜਨੀ ਸਿੰਗਲਾ, ਸ਼ੀਤਲ ਗੋਇਲ, ਕਰਮਜੀਤ ਕੌਰ, ਹਰਪ੍ਰੀਤ ਕੌਰ,ਰਜਿੰਦਰ ਕੌਰ , ਜਸ਼ਨ ਸਹਿਗਲ ਅਤੇ ਪੁਰਸ਼ ਅਧਿਆਪਕ ਵਿੱਚ ਅਮਰਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਯਾਦਵਿੰਦਰ ਪਾਲ ਸ਼ਾਮਲ ਸਨ।
ਸਕੂਲ ਪ੍ਰਿੰਸੀਪਲ ਸੁਭਾਸ਼ ਚੰਦ ਨੇ ਗਿਆਨ ਭਰਪੂਰ ਟੂਰ ਦੇ ਆਯੋਜਨ ਲਈ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਉੱਦਮ ਨਾਲ ਮਨੋਰੰਜਨ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਵਿਵਹਾਰਿਕ ਗਿਆਨ ਦੇਣ ਦਾ ਉਦੇਸ਼ ਤਾਂ ਪੂਰਾ ਹੁੰਦਾ ਹੀ ਹੈ।