24/03/2025
ਅੱਜ ਸ਼ਹੀਦ ਰਾਮ ਸਿੰਘ ਪਠਾਨੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਿਆੜੀ ਵਿਖੇ ਦੋ ਰੋਜਾ ਖੇਲ ਪ੍ਰਤਿਯੋਗਿਤਾ ਦਾ ਸਮਾਪਨ ਹੋਇਆ। ਕਾਲਜ ਵਿਖੇ ਕਰਵਾਏ ਗਏ ਖੇਡ ਪ੍ਰਤੀਯੋਗਿਤਾ ਵਿੱਚ ਸ੍ਰੀ ਸਯਂਮ ਅਗਰਵਾਲ, ਡਾਰੈਕਟਰ ਪੰਜਾਬ ਉਚੇਰੀ ਸਿੱਖਿਆ , (ਡੀ ਪੀ ਆਈ, ਕਲਜਾਂ, ਪੰਜਾਬ) ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ । ਸਰਦਾਰ ਆਰ ਪੀ ਐਸ ਵਾਲੀਆ, ਮੈਨੇਜਿੰਗ ਟਰਸਟੀ, ਜਾਗਰਤੀ ਫਾਊਂਡੇਸ਼ਨ ਚੈਰੀਟੇਬਲ ਟਰਸਟ ਅਤੇ ਸ੍ਰੀ ਸੰਨੀ ਮਹਾਜਨ ਡਾਰੈਕਟਰ, ਪ੍ਰਤਾਪ ਵਰਡ ਸਕੂਲ ਪਠਾਨਕੋਟ ਅਤੇ ਟਰਸਟੀ ਜਾਗਰਤੀ ਫਾਊਂਡੇਸ਼ਨ ਚੈਰੀਟੇਬਲ ਟਰਸਟ, ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ। ਇਸ ਕਲਜ ਨੂੰ ਆਰੰਭਨ ਵਾਲੀ ਰਾਜਪੂਤ ਸਭਾ ਵਲੋਂ ਕਰਨਲ ਸਤਪਾਲ ਸਿੰਘ ਅਤੇ ਕੈਪਟਨ ਸੁਮਨ ਕਲਿਆਨ ਵੀ ਖਾਸ ਤੌਰ ਤੇ ਸ਼ਾਮਲ ਹੋਏ। ਮਹਿਮਾਨਾ ਦਾ ਸਵਾਗਤ ਕਾਲਜ ਦੇ ਐਨ ਸੀ ਸੀ ਯੂਨਿਟ ਨੇ ਮਾਰਚ ਪਾਸਟ ਅਤੇ ਸਲਾਮੀ ਦੇ ਕੇ ਕੀਤਾ। ਕਾਲਜ ਦੇ ਇਸ ਦੋ ਰੋਜਾ ਖੇਡ ਮੇਲੇ ਵਿੱਚ ਪੂਰੇ ਕਾਲਜ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਲੌਂਗ ਜੰਪ, ਸ਼ੋਟ ਪੁੱਟ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਵਾਲੀਬਾਲ ਅਤੇ ਟੱਗ ਆਫ ਵਾਰ ਨਾਮ ਦੀਆਂ ਗੇਮਾਂ ਵਿੱਚ ਭਾਗ ਲਿਆ ।
ਵੱਖ ਵੱਖ ਗੇਮਾਂ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਵਿਚੋਂ ਮੁੰਡਿਆਂ ਲਈ ਬੀਸੀਏ ਦੇ ਅਨਮੋਲ ਪਠਾਣੀਆਂ ਅਤੇ ਬੀਏ ਦੀ ਨੀਕੀਤਾ ਠਾਕੁਰ ਓਵਰਆਲ ਬੈਸਟ ਐਥਲੀਟ ਵਜੋਂ ਨਿਵਾਜੇ ਗਏ। ਕਾਲਜ ਦੇ ਵਿਦਿਆਰਥੀਆਂ ਦੇ ਐਨ ਸੀ ਸੀ ਯੂਨਿਟ ਦੇ ਮਾਰਚ ਪਾਸਟ ਦੇ ਯੋਗਦਾਨ ਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਪ੍ਰਾਈਜ ਦੇ ਕੇ ਨਿਵਾਜਿਆ ਗਿਆ ।
ਖੇਡ ਮੇਲੇ ਵਿੱਚ ਆਏ ਹੋਏ ਮੁੱਖ ਮਹਿਮਾਨ ਸ੍ਰੀ ਸੰਯਮ ਅਗਰਵਾਲ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਆ। ਇਥੇ ਇਹ ਦਸਣਾ ਜਰੂਰੀ ਹੋਵੇਗਾ ਕਿ ਪਹਾੜੀ ਇਲਾਕਾ ਅਤੇ ਹੋਰ ਪਰੱਤੀਵਧਾਂ ਦੇ ਚਲਦੇ ਕਾਲਜ ਕੋਲ ਕੋਈ ਖੇਡ ਦਾ ਮੈਦਾਨ ਨਹੀ ਸੀ ਜਿਸ ਕਾਰਣ ਖੇਲ ਸਮਾਰੋਹ ਕਦੇ ਵੀ ਨਹੀਂ ਹੋ ਸਕਿਆ । ਪਿਛਲੇ ਪੰਜ ਸਾਲਾਂ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਪੂਰਾ ਹੋਣ ਤੇ ਕਾਲਜ ਵਿੱਚ ਸਮਰੋਹ ਕਰਵਾਇਆ ਗਿਆ ।
ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵੀਰ ਸਿੰਘ ਮਨਹਾਸ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਾਲਜ ਦੇ ਪੂਰੇ ਸਟਾਫ ਨਾਲ ਮੁੱਖ ਮਹਿਮਾਨ ਨੂੰ ਵਿਸ਼ੇਸ਼ ਚਿੰਨ ਦੇ ਕੇ ਸਮਾਨਿਤ ਕੀਤਾ ।
ਇਸ ਮੌਕੇ ਤੇ ਮੈਡਮ ਯਸ਼ੋਦਾ ਜਸਰੋਟੀਆ, ਸ੍ਰੀ ਪ੍ਰਸ਼ਾਂਤ ਸ਼ਰਮਾ,ਸ੍ਰੀ ਰਾਜ ਕੁਮਾਰ ਸ਼ਰਮਾ, ਸ੍ਰੀ ਉਮੇਸ਼ ਕੁਮਾਰ ਸ਼ਰਮਾ, ਨਿਆੜੀ ਗ੍ਰਾਮ ਪੰਚਾਇਤ ਦੇ ਸਰਪੰਚ ਮੁਹੰਮਦ ਸਵਾਰਦੀਨ , ਸ੍ਰੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਨੇਖਾਸ ਤੌਰ ਤੇ ਸ਼ਿਰਕਤ ਕੀਤੀ। ਡਾ• ਮਨਹਾਸ ਨੇ ਕੁਸ਼ਲ ਮੰਚ ਸੰਚਾਲਨ ਕਰਨ ਵਾਲੇ ਅਧਿਆਪਕ ਮੈਡਮ ਪੁਸ਼ਪਿੰਦਰ ਕੌਰ ਅਤੇ ਮੈਡਮ ਰਜਨੀ ਸ਼ਰਮਾ ਸਹਿਤ ਪੂਰੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦਾ ਆਪਣੀਆਂ ਲਗਾਈਆਂ ਹੋਈਆਂ ਡਿਊਟੀਆਂ ਨਿਭਾ ਕੇ ਕਾਲਜ ਦੀ ਇਸ ਖੇਡ ਪ੍ਰਤੀਯੋਗਿਤਾ ਨੂੰ ਕਾਮਯਾਬ ਬਣਾਉਣ ਲਈ ਪੁਰਜੋਰ ਲਗਾਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ l