16/03/2024
ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਚ ਪ੍ਰਿੰਸੀਪਲ ਸਾਹਿਬਾਨ ਵਲੋਂ ਬੱਚਿਆਂ ਲਈ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ , ਇਸ ਦੇ ਅਧੀਨ ਅੱਜ emotional therapy ਅਤੇ meditational therapy ਕਰਵਾਈ ਗਈ | ਜਿਸ ਵਿਚ ਬੱਚਿਆਂ ਨੂੰ ਉਹਨਾਂ ਦੇ ਮਾਪਿਆ ਪ੍ਰਤੀ ਪਿਆਰ ਤੇ ਉਹਨਾਂ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ ਤੇ ਇਸ ਵਿਚ ਬੱਚਿਆਂ ਨੇ ਵੱਧ ਤੋਂ ਵੱਧ ਯੋਗਦਾਨ ਪਾਇਆ | ਇਸ ਸੈਮੀਨਾਰ ਵਿਚ ਪ੍ਰਿੰਸੀਪਲ ਮੈਡਮ ਨੇ ਉਹਨਾਂ ਨੂੰ teenage ਵਿਚ ਜੋ ਵੀ ਪਰਿਵਰਤਨ ਸਰੀਰ ਵਿਚ ਆਉਂਦੇ ਨੇ, ਉਹਨਾਂ ਬਾਰੇ ਬੜੇ ਵਿਸ਼ਥਾਰ ਨਾਲ ਦਸਿਆ ਤੇ ਨਾਲ ਹੀ ਕਿਸ ਤਰੀਕੇ ਨਾਲ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਸਕਦੇ ਹਨ |
ਇਸ ਵਿਚ ਬੱਚਿਆਂ ਨੇ ਆਪਣੇ emotions ਨੂੰ ਬਹੁਤ ਵਧੀਆਂ ਤਰੀਕੇ ਨਾਲ ਵਿਅਕਤ ਕੀਤਾ |ਅੱਗੇ ਭਵਿੱਖ ਵਿਚ ਵੀ ਪ੍ਰਿੰਸੀਪਲ ਮੈਡਮ Dr. Renu Panchal ਵਲੋਂ ਬੇਟੀਆਂ ਦੀ ਸਮੇਂ ਸਮੇਂ ਤੇ ਕਾਉੰਸੀਲਿੰਗ ਕੀਤੀ ਜਾਵੇਗੀ |