PUNJABI HELPLINE DELHI

"ਮੋਰੀ ਮਾ ਪੰਜਾਬੀ ਦੀ ਕਿਤੇ ਨਾ ਹੋਂਦ ਖਤਮ ਹੋ ਜਾਵੇ"

Operating as usual

Mobile uploads 09/08/2023

SCERT Punjabi Teachers Seminar.....

Photos from PUNJABI HELPLINE DELHI's post 09/08/2023

ਐਸੀਈਆਰਟੀ ਦਿੱਲੀ ਵੱਲੋਂ, ਸਰਕਾਰੀ ਸਕੂਲ ਟੈਗੋਰ ਗਾਰਡਨ ਵਿਖੇ ਪੰਜਾਬੀ ਲੈਕਚਰਾਰ ਲਈ 07/08/23 ਤੋਂ 11/08/23 ਤੱਕ ਕਰਵਾਏ ਜਾ ਰਹੇ ਪੰਜ ਰੋਜ਼ਾ ਸੈਮੀਨਾਰ ਵਿੱਚ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ ਨੇ ਕੱਲ੍ਹ #ਰਿਸੋਰਸ_ਪਰਸਨ ਵਜੋਂ ਹਾਜ਼ਰੀ ਲਵਾਈ। #ਪ੍ਰਕਾਸ਼_ਗਿੱਲ ਜੀ ਨੇ 'ਪੰਜਾਬੀ ਭਾਸ਼ਾ ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ' ਅਤੇ #ਸੁਨੀਲ_ਬੇਦੀ ਨੇ 'ਪਾਠਕ੍ਰਮ ਦੀ ਰੂਪਰੇਖਾ ਤੇ ਪ੍ਰਸ਼ਨ ਪੱਤਰ ਹੱਲ ਕਰਨ ਦੇ ਨੁਕਤੇ' ਵਿਸ਼ੇ 'ਤੇ #ਪੀਪੀਟੀ ਦਾ ਇਸਤੇਮਾਲ ਕਰਦੇ ਹੋਏ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਇਹ ਸੈਮੀਨਾਰ ਲਗਭਗ ਪੰਜ ਵਰ੍ਹਿਆਂ ਬਾਅਦ ਕਰਵਾਇਆ ਜਾ ਰਿਹਾ ਹੈ। ਪੰਜਾਬੀ ਹੈਲਪ ਲਾਈਨ ਇਸ ਲਈ ਐਸੀਈਆਰਟੀ ਦਿੱਲੀ, ਕੋਆਰਡੀਨੇਟਰ ਰਮਨ ਅਰੋੜਾ ਮੈਡਮ ਅਤੇ ਸੰਬੰਧਤ ਸਟਾਫ ਦਾ ਧੰਨਵਾਦ ਕਰਦੀ ਹੈ।

Photos from PUNJABI HELPLINE DELHI's post 21/02/2023
11/01/2023

ਭਾਰਤ ਸਰਕਾਰ ਦੀ ਫਿਸ਼ਰੀ ਅਤੇ ਪਸ਼ੂ ਪਾਲਣ ਵਜ਼ਾਰਤ ਵੱਲੋਂ ਸਮਾਜ ਵਿੱਚ ਪਸ਼ੂਆਂ ਦੇ ਹੱਕਾਂ ਅਤੇ ਉੰਨ੍ਹਾ ਨਾਲ ਹੋਣ ਵਾਲੇ ਕਰੂਰਤਾ ਭਰੇ ਸਲੂਕ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 14 ਜਨਵਰੀ 2023 ਤੋਂ 30 ਜਨਵਰੀ 2023 ਤੱਕ ਚਲ ਰਹੇ ਪਸ਼ੂ ਭਲਾਈ ਪੰਦਰਵਾੜੇ ਦੇ ਮੌਕੇ 'ਤੇ ਪੰਜਾਬੀ ਹੈਲਪ ਲਾਈਨ ਦੇ ਸਰਗਰਮ ਮੈਂਬਰ ਸੁਨੀਲ ਕੁਮਾਰ ਬੇਦੀ ਜੀ ਦੀ ਰਿਕਾਰਡ ਹੋਈ ਵਾਰਤਾ #ਪਸ਼ੂ_ਭਲਾਈ_ਅਤੇ_ਪਸ਼ੂ_ਧਨ 17 ਜਨਵਰੀ ਨੂੰ ਦੁਪਹਿਰ 1: 10 ਵਜੇ ਆਲ ਇੰਡੀਆ ਰੇਡੀਓ 'ਤੇ ਪ੍ਰਸਾਰਤ ਕੀਤੀ ਜਾਵੇਗੀ।

01/01/2023
10/08/2022

ਅੱਜ ਆਲ ਇੰਡੀਆ ਰੇਡੀਓ 'ਤੇ , ਪੰਜਾਬੀ ਹੈਲਪ ਲਾਈਨ ਦੇ ਨੌਜਵਾਨ ਕਾਰਕੁੰਨ #ਸੁਨੀਲ ਕੁਮਾਰ ਬੇਦੀ ਜੀ ਦੀ ਅਵਾਜ਼ ਵਿੱਚ ਰਿਕਾਰਡ ਹੋਈ ਵਾਰਤਾ ਼ਟਮੀ_ਦਾ
#ਸੱਭਿਆਚਾਰਕ_ਮਹੱਤਵ, ਸੁਣ ਸਕਦੇ ਓ 18/08/2022 ਨੂੰ ਦੁਪਹਿਰੇ 1:20 'ਤੇ।

05/06/2022

💐💐💐💐💐
ਅੱਜ ਸਿਵਲ ਸਰਵਿਸ ਦਾ ਇਮਤਿਹਾਨ ਦੇਣ ਜਾ ਰਹੇ ਸਭ ਵਿਦਿਆਰਥੀਆਂ ਨੂੰ ਪੰਜਾਬੀ ਹੈਲਪਲਾਈਨ ਦਿੱਲੀ ਵਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ...!!!
💐💐💐💐💐

14/01/2022

ਅੱਜ ਜਨਮ ਦਿਨ ਤੇ ਪੰਜਾਬੀ ਭਾਸ਼ਾ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਨੂੰ ਪੰਜਾਬੀ ਹੈਲਪਲਾਈਨ ਵਲੋਂ ਬਹੁਤ ਬਹੁਤ ਮੁਬਾਰਕਾਂ...!!!

Photos from PUNJABI HELPLINE DELHI's post 09/09/2021

#ਸੰਦੇਸ਼ (ਈ-ਪੇਪਰ) ਵਿਸ਼ੇਸ਼ ਅੰਕ -੨੦🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ ਵੀਹਵਾਂ ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਵਾਰ ਦਾ ਅੰਕ ਰਿਲੀਜ਼ ਕਰਨ ਵਿੱਚ ਦੇਰੀ ਜ਼ਰੂਰ ਹੋਈ ਪਰ ਪਹਿਲਾਂ ਨਾਲੋਂ ਇੱਕ ਪੰਨਾ ਵੱਧ ਕੱਢ ਰਹੇ ਆਂ। ਅੱਜ ਨੌਂ ਤਰੀਕ ਨੌਂਵਾਂ ਮਹੀਨਾ ਅਤੇ ਨੌਂ ਪੰਨਿਆਂ ਦਾ ਹੀ ਸੰਦੇਸ਼ ਕੱਢਣ ਵਿੱਚ ਖੁਸ਼ੀ ਵੀ ਹੋ ਰਹੀ ਹੈ। ਇਸ ਵਾਰ ਵਿਦਿਆਰਥੀਆਂ ਅਧਿਆਪਕਾਂ ਲਈ ਵਿਸ਼ੇਸ਼ ਤੌਰ ਤੇ ਸੀਬੀਐਸਈ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪੰਜਾਬੀ ਦੇ ਸੈਂਪਲ ਪੇਪਰ ਦੇ ਰਹੇ ਹਾਂ।

ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ *ਸੰਦੇਸ਼* ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।

ਸੰਦੇਸ਼ ਨੂੰ ਹੇਠ ਦਿੱਤੇ ਲਿੰਕ 'ਤੇ ਜਾ ਕੇ ਵੀ ਪੜ੍ਹਿਆ ਜਾ ਸਕਦਾ ਹੈ।
WPS Office: Complete office suite with PDF editor

Here's the link to the file:
https://in.docworkspace.com/d/sIIj7trkl3LvoiQY

Shared from WPS Office:
https://kso.page.link/wps ਪੰਜਾਬੀ ਹੈਲਪ ਲਾਈਨ'ਸੰਦੇਸ਼'ਅਗਸਤ 2021

ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ ਅਤੇ
ਅਦਾਰਾ ਸੰਦੇਸ਼

06/08/2021

Live streaming on Admission in UG courses in DU

Photos from PUNJABI HELPLINE DELHI's post 05/08/2021

#ਸੰਦੇਸ਼ (ਈ-ਪੇਪਰ) ਅੰਕ -19🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ ਨਵਾਂ (ਉਨੀਵਾਂ ) ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਵਾਰ ਦੇ ਅੰਕ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਤੌਰ ਤੇ ਸੀਬੀਐਸਈ ਦੀ
ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਪੰਜਾਬੀ ਦਾ ਸਿਲੇਬਸ ਦਿੱਤਾ ਗਿਆ ਹੈ।
ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ *ਸੰਦੇਸ਼* ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।

ਨੋਟ: ਕੁਝ ਤਕਨੀਕੀ ਤਬਦੀਲੀਆਂ ਕਾਰਨ ਇਸ ਵਾਰ ਦੇ ਅੰਕ ਵਿੱਚ ਹੋ ਸਕਦਾ ਹੈ ਕੁਝ ਉਣਤਾਈਆਂ ਰਹਿ ਗਈਆਂ ਹੋਣ; ਉਸ ਲਈ ਖਿਮਾ ਦੇ ਜਾਚਕ ਆਂ।

ਹੇਠਲੇ ਲਿੰਕ ਨੂੰ ਖੋਲ੍ਹ ਕੇ ਵੀ ਸੰਦੇਸ਼ ਨੂੰ ਪੜ੍ਹਿਆ ਜਾ ਸਕਦਾ ਹੈ :-
WPS Office: Complete office suite with PDF editor

Here's the link to the file:
https://in.docworkspace.com/d/sIGX7trkl69iviAY

Shared from WPS Office:
https://kso.page.link/wps
ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ ਅਤੇ
ਅਦਾਰਾ ਸੰਦੇਸ਼

Photos from PUNJABI HELPLINE DELHI's post 05/07/2021

#ਸੰਦੇਸ਼ (ਈ-ਪੇਪਰ) ਵਿਸ਼ੇਸ਼ ਅੰਕ -੧੮🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ (ਅਠਾਰਵਾਂ) ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਵਾਰ ਦੇ ਅੰਕ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਤੌਰ ਤੇ ਡਾ. ਜੋਗਾ ਸਿੰਘ ਦੁਆਰਾ #ਸਿਖਿਆ ਨੀਤੀ-2020* ਵਿੱਚ #ਭਾਸ਼ਾ ਨੀਤੀ ਦਾ, ਟਿੱਪਣੀਆਂ ਸਹਿਤ ਪੰਜਾਬੀ ਤਰਜਮਾ ਅਤੇ ਸੀਬੀਐਸਈ ਸਿਲੇਬਸ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪੰਜਾਬੀ ਦੀ ਟੈਕਸਟ ਦੀਆਂ #ਵਰਕਸੀ਼ਟਸ ਦਿੱਤੀਆਂ ਗਈਆਂ ਹਨ।
ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ *ਸੰਦੇਸ਼* ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।

ਪੰਜਾਬੀ ਹੈਲਪ ਲਾਈਨ ਦੀ ਪਤਿ੍ਕਾ *ਸੰਦੇਸ਼* (ਜੂਨ,੨੦੨੧) ਦਾ ਲਿੰਕ
WPS Office: Complete office suite with PDF editor

Here's the link to the file:
https://in.docworkspace.com/d/sII_7trklxrGGhwY

Shared from WPS Office:
https://kso.page.link/wps

ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ ਅਤੇ
ਅਦਾਰਾ ਸੰਦੇਸ਼

Photos from PUNJABI HELPLINE DELHI's post 28/06/2021

ਪੰਜਾਬੀ ਹੈਲਪ ਲਾਈਨ ਦੇ ਸਭ ਤੋਂ ਨੌਜਵਾਨ ਤੇ ਕਾਰਜਸ਼ੀਲ ਮੈਂਬਰ ਸੁਨੀਲ ਕੁਮਾਰ ਬੇਦੀ ਨੂੰ ਟੀਜੀਟੀ ਪੰਜਾਬੀ ਤੋਂ ਤਰੱਕੀ ਪਾ ਕੇ, ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਨੰ: 1 ਸ਼ਕੂਰਪੁਰ‌ ਵਿਖੇ, ਪੰਜਾਬੀ ਲੈਕਚਰਾਰ ਦੀ ਜਿੰਮੇਦਾਰੀ ਸੰਭਾਲਣ 'ਤੇ, ਪੰਜਾਬੀ ਹੈਲਪ ਲਾਈਨ ਵੱਲੋਂ ਬਹੁਤ ਮੁਬਾਰਕਾਂ ਤੇ ਸ਼ੁਭ ਇਛਾਵਾਂ। ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਬਖ਼ਸ਼ੇ ਅਤੇ ਤੁਹਾਡਾ ਮਾਂ ਬੋਲੀ ਦੀ ਸੇਵਾ ਕਰਨ ਦਾ ਜਜ਼ਬਾ ਬਰਕਰਾਰ ਰੱਖੇ।

ਕੰਡ ਕਦੇ ਨਾ ਲੱਗੇ ਰੱਬਾ, ਵਿੱਚ ਮੈਦਾਨੇ ਉਨ੍ਹਾਂ ਦੀ।
ਜਿਹੜੇ ਆਪਣੀ ਮਾਂ ਬੋਲੀ ਦੇ, ਖ਼ਿਦਮਤ ਗਾਰ ਪੰਜਾਬੀ ਨੇ।

Photos from PUNJABI HELPLINE DELHI's post 10/06/2021

ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ, ਪ੍ਰਕਾਸ਼ ਸਿੰਘ ਗਿੱਲ ਨੇ DSSSB ਵੱਲੋਂ ਵੱਡੀ ਗਿਣਤੀ ਵਿੱਚ ਕੱਢੀਆਂ
ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਲਈ, ਦਿੱਲੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਵਿਸ਼ਿਆਂ ਵਾਂਗ ਹੀ, ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਹੋਣ ਵਾਲੀ ਪ੍ਰੀਖਿਆ ਦਾ ਸਲੇਬਸ ਵੀ ਪੰਜਾਬੀ ਭਾਸ਼ਾ ਵਿੱਚ ਜਲਦੀ ਜਾਰੀ ਕੀਤਾ ਜਾਵੇ ਤਾਂਕਿ ਇਨ੍ਹਾਂ ਅਸਾਮੀਆਂ ਦੇ ਉਮੀਦਵਾਰ ਸਿਲੇਬਸ ਮੁਤਾਬਕ ਤਿਆਰੀ ਕਰ ਸਕਣ ।

Photos from PUNJABI HELPLINE DELHI's post 30/05/2021

#ਸੰਦੇਸ਼ (ਈ-ਪੇਪਰ) ਵਿਸ਼ੇਸ਼ ਅੰਕ -੧੭🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ (ਸਤਾਰਵਾਂ) ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਵਾਰ ਦੇ ਅੰਕ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਤੌਰ ਤੇ ਡਾ. ਜੋਗਾ ਸਿੰਘ ਦੁਆਰਾ #ਸਿਖਿਆ ਨੀਤੀ-2020 ਵਿੱਚ #ਭਾਸ਼ਾ ਨੀਤੀ ਦਾ, ਟਿੱਪਣੀਆਂ ਸਹਿਤ ਪੰਜਾਬੀ ਤਰਜਮਾ ਅਤੇ ਸੀਬੀਐਸਈ ਸਿਲੇਬਸ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪੰਜਾਬੀ ਦੀ ਟੈਕਸਟ ਦੀਆਂ #ਵਰਕਸੀ਼ਟਸ ਦਿੱਤੀਆਂ ਗਈਆਂ ਹਨ।
ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ #ਸੰਦੇਸ਼ ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।

ਪੰਜਾਬੀ ਹੈਲਪ ਲਾਈਨ ਦੀ ਪਤਿ੍ਕਾ *ਸੰਦੇਸ਼* (ਮਈ,੨੦੨੧) ਦਾ ਲਿੰਕ

Here's the link to the file:
https://in.docworkspace.com/d/sIHX7trklh7nOhQY

Shared from WPS Office:
https://kso.page.link/wps

ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ ਅਤੇ
ਅਦਾਰਾ ਸੰਦੇਸ਼

20/05/2021

ਕੁਲਵੰਤ ਸਿੰਘ ਵਿਰਕ
(20 ਮਈ 1921–24 ਦਸੰਬਰ 1987)

ਅੱਜ ਪੰਜਾਬੀ ਕਹਾਣੀ ਦੇ ਸਿਰਮੌਰ ਲੇਖਕ ਕੁਲਵੰਤ ਸਿੰਘ ਵਿਰਕ ਦਾ 100ਵਾਂ ਜਨਮ ਦਿਨ ਹੈ। ਪੰਜਾਬੀ ਸਾਹਿਤ ਜਗਤ ਵਿੱਚ ਆਪ ਦਾ ਨਾਂ ਸਦਾ ਅਮਰ ਰਹੇਗਾ। ਕੁਲਵੰਤ ਸਿੰਘ ਵਿਰਕ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ 'ਨਵੇਂ ਲੋਕ' ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਦੇ ਦਿਨ ਆਪ ਨੂੰ ਯਾਦ ਕਰਨ ਦਾ ਸਹੀ ਤਰੀਕਾ ਪਾਠਕਾਂ ਨੂੰ ਉਨ੍ਹਾਂ ਦੀ ਇਕ ਕਹਾਣੀ ਆਪਣੀ ਪਸੰਦ ਮੁਤਾਬਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

14/05/2021

ਬੜੀ ਹੀ ਦੁਖਦਾਈ ਖ਼ਬਰ

ਜਰਨੈਲ ਸਿੰਘ ਨਹੀਂ ਰਹੇ। ਕੋਰੋਨਾ ਤੋਂ ਹਾਰ ਗਏ।

ਰੱਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Photos from PUNJABI HELPLINE DELHI's post 31/03/2021

#ਸੰਦੇਸ਼ (ਈ-ਪੇਪਰ) ਅੰਕ -੧੫🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ ਪੰਦਰਵਾਂ ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ #ਸੰਦੇਸ਼ ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।
ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ

Photos from PUNJABI HELPLINE DELHI's post 14/03/2021

ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਸਰਵਉੱਚ ਤਖਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜ਼ੂਦਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਨਾਲ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ ਨੇ ਮੁਲਾਕਾਤ ਕੀਤੀ। ਇਸ ਗੁਫ਼ਤਗੂ ਵਿੱਚ ਮਹੰਤ ਕਰਮਜੀਤ ਸਿੰਘ ਯਮਨਾ ਨਗਰ ਅਤੇ ਕਰਨਾਲ ਵਾਲੇ ਬਾਬਾ ਜੋਗਾ ਸਿੰਘ ਜੀ ਵੀ ਮੌਜੂਦ ਸਨ। ਪ੍ਰਕਾਸ਼ ਗਿੱਲ ਜੀ ਨੇ ਸੰਸਥਾ ਦੁਆਰਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ਼ ਹੀ ਬੇਨਤੀ ਕੀਤੀ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੰਚ ਤੋਂ ਵੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜੱਥੇਦਾਰ ਸਾਹਿਬ ਨੇ ਸੰਸਥਾ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਵੱਲ ਧਿਆਨ ਦਿੱਤਾ ਜਾਵੇਗਾ।

05/03/2021

ਤੁਹਾਨੂੰ ਦਿੱਲੀ ਵਿਚੋਂ ਛਪਦੇ ਈ-ਮੈਗਜ਼ੀਨ *ਸੰਦੇਸ਼* (ਵਿਦਿਅਕ) ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਜਾਂਦਾ ਹੈ।

ਆਪਣੀਆਂ ਰਚਨਾਵਾਂ
ਹੇਠਾਂ ਲਿਖੀ ਈ-ਮੇਲ ਤੇ ਭੇਜੋ:-
[email protected]
ਜਾਂ
ਵੱਟਸਐਪ ਨੰਬਰ
7011923595

Photos from PUNJABI HELPLINE DELHI's post 05/03/2021

ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ, ਦਿੱਲੀ ਦੇ ਵਿਦਿਆਰਥੀਆਂ ਨੂੰ ਪ੍ਰਕਾਸ਼ ਗਿੱਲ ਜੀ ਨੇ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਸ਼ੇ ਨੂੰ ਪੜ੍ਹ ਕੇ ਕਿਸ ਤਰ੍ਹਾਂ ਰੋਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਧਿਕਾਰੀ ਬਣਨ ਲਈ ਹੋਣ ਵਾਲੀ
ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਰੱਖ ਕੇ ਕਿਸ ਤਰ੍ਹਾਂ ਆਈਏਐਸ ਅਫਸਰ ਬਣਿਆ ਜਾ ਸਕਦਾ ਹੈ। ਗਿੱਲ ਸਾਹਿਬ ਨੇ ਪੰਜਾਬੀ ਵਿਸ਼ਾ ਲੈ ਕੇ ਆਈ ਏ ਐਸ ਬਣੇ ਅਫਸਰਾਂ ਨਾਲ ਕੀਤੀਆਂ ਵਿਚਾਰਾਂ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਆਈ ਏ ਐਸ ਬਣਨ ਦੇ ਨੁਕਤੇ ਦੱਸੇ।
ਸਕੂਲ ਦੇ ਮੁਖੀ ਸੁਨੀਲ ਕੁਮਾਰ ਅਰੋੜਾ ਅਤੇ ਪੰਜਾਬੀ ਅਧਿਆਪਿਕਾ ਸੁਖਪ੍ਰੀਤ ਕੌਰ ਨੇ ਗਿੱਲ ਦਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।

04/03/2021

ਮਾਰਚ ਮਹੀਨੇ ਦੇ ਅੰਕ ਦੀ ਤਿਆਰੀ ਸੰਬੰਧੀ ਹੋਈ ਮੀਟਿੰਗ ਵਿੱਚ ਟੀਮ #ਸੰਦੇਸ਼ ਦੇ ਅਹੁਦੇਦਾਰ ਚਰਚਾ ਕਰਦੇ ਹੋਏ।

Photos from PUNJABI HELPLINE DELHI's post 03/03/2021

#ਸੰਦੇਸ਼ (ਈ-ਪੇਪਰ) ਅੰਕ -੧४🙏

ਅਕਾਦਮਿਕ ਤੇ ਸਾਹਿਤਕ ਰਚਨਾਵਾਂ ਨਾਲ ਭਰਪੂਰ ਈ ਪੇਪਰ #ਸੰਦੇਸ਼ ਦਾ ਚੌਦ੍ਹਵਾਂ ਅੰਕ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਤਕਨੀਕੀ ਕਾਰਨਾਂ ਕਰਕੇ ਅੰਕ ਜਾਰੀ ਕਰਨ ਵਿੱਚ ਹੋਈ ਦੇਰੀ ਲਈ ਖਿਮਾ ਦੇ ਜਾਚਕ ਹਾਂ। ਆਸ ਹੈ ਕਿ ਪਹਿਲਾਂ ਵਾਂਗ ਸਾਡੇ ਇਸ ਉਪਰਾਲੇ ਨੂੰ ਆਪ ਜੀ ਭਰਪੂਰ ਪਿਆਰ ਤੇ ਹੁੰਗਾਰਾ ਦੇਵੋਗੇ।
ਸਾਡਾ ਉਦੇਸ਼ ਅਕਾਦਮਿਕ ਸੂਚਨਾਵਾਂ ਦੇਣ ਦੇ ਨਾਲ-ਨਾਲ ਉਭਰਦੇ ਸਾਹਿਤ ਕਾਰਾਂ, ਵਿਸ਼ੇਸ਼ ਤੌਰ ਤੇ ਸਕੂਲੀ ਪੱਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਗਿਆਨਵਰਧਕ ਤੇ
ਵੱਖ-ਵੱਖ ਰੰਗਾਂ ਨਾਲ ਲਬਰੇਜ਼ #ਸੰਦੇਸ਼ ਸੰਬੰਧੀ ਆਪਣਾ ਹੁੰਗਾਰਾ, ਸੁਝਾਅ ਤੇ ਆਪਣੀਆਂ ਰਚਨਾਵਾਂ ਅਦਾਰੇ #ਸੰਦੇਸ਼ ਦੇ ਈ-ਮੇਲ ਆਈ ਡੀ
[email protected]

ਤੇ ਜ਼ਰੂਰ ਭੇਜੋ ਜੀ।
ਧੰਨਵਾਦ
ਵੱਲੋਂ
ਪੰਜਾਬੀ ਹੈਲਪ ਲਾਈਨ

24/02/2021

ਪੰਜਾਬੀ ਗਾਇਕੀ ਦੇ ਸਿਕੰਦਰ , ਸਰਦੂਲ ਸਿਕੰਦਰ ਜੀ ਦੇ ਸਦੀਵੀ ਵਿਛੋੜੇ ਨੇ ਅੱਖਾਂ ਨਮ ਕਰ ਦਿੱਤੀਆਂ। ਚਾਹੇ ਉਹ ਇਸ ਫਾਨੀ ਦੁਨੀਆ ਨੂੰ ਛੱਡ ਕੇ ਹਮੇਸ਼ਾ ਲਈ ਤੁਰ ਗਏ ਪਰ ਪੰਜਾਬੀ ਗਾਇਕੀ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਸਿਕੰਦਰ ਸਾਹਬ ਆਵਦੇ ਸੁਰੀਲੇ ਗੀਤਾਂ ਵਿੱਚ ਅਤੇ ਪੰਜਾਬੀਆਂ ਦੇ ਜ਼ਿਹਨ ਵਿੱਚ ਹਮੇਸ਼ਾ ਗੂੰਜਦੇ ਰਹਿਣਗੇ ।

Photos from PUNJABI HELPLINE DELHI's post 22/02/2021

ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਗਿੱਲ ਜੀ ਦੁਆਰਾ ਐਸ ਕੇ ਵੀ ਭਾਰਤ ਨਗਰ , ਦਿੱਲੀ ਦੇ ਬੋਰਡ ਕਲਾਸ ਦੇ ਵਿਦਿਆਰਥੀਆਂ ਨੂੰ ਸਿਲੇਬਸ ਤੇ ਪ੍ਰਸ਼ਨ ਪੱਤਰ ਹਲ ਕਰਨ ਦੇ ਨੁਸਖੇ ਦੱਸੇ। ਇਸ ਦੇ ਨਾਲ-ਨਾਲ ਪੰਜਾਬੀ ਪੜ੍ਹ ਕੇ ਕੈਰੀਅਰ ਬਣਾਉਣ ਦੇ ਖੇਤਰਾਂ ਦੀ ਜਾਣਕਾਰੀ ਦੇ ਕੇ ਵੱਡੀਆਂ ਜਮਾਤਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਉਪਰਾਲੇ ਨੂੰ ਅਖ਼ਬਾਰ ਵਿੱਚ ਥਾਂ ਦੇਣ ਲਈ ਅਜੀਤ ਸਮਾਚਾਰ, ਪੰਜਾਬੀ ਟ੍ਰਿਬਿਊਨ ਤੇ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕਰਦੇ ਹਾਂ।

Want your school to be the top-listed School/college in Delhi?

Click here to claim your Sponsored Listing.

Location

Category

Website

Address


Delhi
110051
Other Education in Delhi (show all)
TRAJECTORY EDUCATION TRAJECTORY EDUCATION
46, 2nd Floor , Kingsway Camp , Mall Road
Delhi, 110009

TRAJECTORY EDUCATION offers online courses for IIT JAM,IAS/IFoS and CSIR NET and other exams

Knowledge Must Knowledge Must
212, Shahpur Jat
Delhi, 110049

From our locations in India and China we assist students, professionals, and organisations to succes

Artoons Brain Gym- Play school,Day care,Coaching n Enhancement Classes. Artoons Brain Gym- Play school,Day care,Coaching n Enhancement Classes.
Artoons , Plot No. 89-B, Gali No. 6, Major Bhola Ram Enclave, , B Block, Pochanpur. Sector 23 Dwarka , New Delhi
Delhi, 110075

*Pre-school, Day care & Tuition centre. *Brain Gym class *Chess class *Dance class *Day care@per hour

The Mann School The Mann School
Holambi Khurd
Delhi, 110082

NAIL TECHNICIAN ASSOCIATION OF INDIA NAIL TECHNICIAN ASSOCIATION OF INDIA
Delhi, 110024

Nail Technician Association of India(NTAI) would like to register all Nail Technicians/Salons/Nail studios/Clients for new trends, new products, new techniques and FAQ about nail extension and nail art.

Fateh Education Fateh Education
Fateh Education (Head Office)/2/11, 2 Floor Adjacent To RBL Bank Opposite Metro Pillar 189, West Patel Nagar New Delhi
Delhi, 110008

Conquer your dreams of studying abroad! Tag @fateh.education to get featured Get in touch for counselling & IELTS training linktr.ee/FatehEducation

MBAtutes MBAtutes
Delhi, 110009

A helping platform for all those who are preparing for MBA exams. Our motive is to make the life of MBA aspirants easy. You can find Mock Papers, Tips, Tricks which will help you in your preparation.

Bharatiya Anuvad Parishad Bharatiya Anuvad Parishad
24 School Lane, Babar Road, Bengali Mkt Under Fly Over
Delhi, 110001

Bharatiya Anuvad Parishad is a voluntary society formed in 1964 by Dr. Gargi Gupta. Its aim is to pr

Dissertation India Dissertation India
Dissertation India, Netaji Subhash Place, Pitam Pura
Delhi, 110034

http://www.dissertationindia.com/ Dissertation Writing Services, Dissertation Help and PhD Thesis Consultation Services

Gaavo Sachi Bani Gaavo Sachi Bani
Janak Puri
Delhi, 110058

Gaavo Sachi Bani - Sing the True Words of the True Guru. The Gaavo Sachi Bani Seva has been conceived with a passionate endeavour to bring Sikhism closer to you.

Quest Tutorials Quest Tutorials
#169, First Floor, Vigyan Vihar
Delhi, 110092

Started in 2003 by IITians, Quest was India's 1st coaching for new JEE pattern. We offer complete t

IES MADE EASY Indias Best Institute for Engineers IES MADE EASY Indias Best Institute for Engineers
44-A/1, Kalu Sarai, Near Hauz Khas Metro Station
Delhi, 110016

IES MADE EASY provides comprehensive classroom and postal/ Correspondence coaching for UPSC Engineering Services Examination (IES/ESE), GATE Examination & PSU’s Examination (NTPC, BSNL[JTO], DRDO...)for C E, M E, EE, ECE, CS/IT.....................