Osho Lovers

Osho Lovers Contact information, map and directions, contact form, opening hours, services, ratings, photos, videos and announcements from Osho Lovers, Religious school, Delhi.

ਮੈਂ ਹਿਮਾਲਿਆ ਦੀ ਯਾਤਰਾ 'ਤੇ ਸੀ। ਮਨਾਲੀ ਵਿੱਚ, ਮੈਨੂੰ ਪਤਾ ਲੱਗਾ ਕਿ ਇੱਕ ਸਾਧੂ ਵੀਹ ਸਾਲਾਂ ਤੋਂ ਇੱਕ ਦਰੱਖਤ ਹੇਠ ਬੈਠਦਾ ਹੈ। ਉੱਥੇ ਹੀ ਰਹਿੰਦਾ...
04/08/2025

ਮੈਂ ਹਿਮਾਲਿਆ ਦੀ ਯਾਤਰਾ 'ਤੇ ਸੀ। ਮਨਾਲੀ ਵਿੱਚ, ਮੈਨੂੰ ਪਤਾ ਲੱਗਾ ਕਿ ਇੱਕ ਸਾਧੂ ਵੀਹ ਸਾਲਾਂ ਤੋਂ ਇੱਕ ਦਰੱਖਤ ਹੇਠ ਬੈਠਦਾ ਹੈ। ਉੱਥੇ ਹੀ ਰਹਿੰਦਾ ਹੈ। ਉਹੀ ਦਰੱਖਤ ਉਸਦਾ ਨਿਵਾਸ ਸਥਾਨ ਹੈ। ਸੰਘਣਾ ਦਰੱਖਤ ਸੀ, ਸੁੰਦਰ ਦਰੱਖਤ। ਸਾਧੂ ਭੀਖ ਮੰਗਣ ਗਿਆ ਹੋਇਆ ਸੀ ਤਾਂ ਮੈਂ ਉਸ ਦਰੱਖਤ ਹੇਠਾਂ ਬੈਠਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਨੇ ਮੈਨੂੰ ਦੇਖਿਆ ਅਤੇ ਕਿਹਾ ਕਿ ਉੱਠੋ, ਇਹ ਦਰੱਖਤ ਮੇਰਾ ਹੈ। ਮੈਂ ਇੱਥੇ ਵੀਹ ਸਾਲਾਂ ਤੋਂ ਬੈਠਾ ਹੋਇਆ ਹਾਂ। ਮੈਂ ਕਿਹਾ, ‘ਦਰੱਖਤ ਕਿਸੇ ਦਾ ਨਹੀਂ ਹੁੰਦਾ। ਅਤੇ ਵੀਹ ਸਾਲਾਂ ਦੀ ਬਜਾਏ ਤੁਸੀਂ ਵੀਹ ਹਜ਼ਾਰ ਸਾਲਾਂ ਤੋਂ ਵੀ ਇੱਥੇ ਬੈਠੇ ਹੋਵੋ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ? ਹੁਣ ਤਾਂ ਮੈਂ ਬੈਠਾ ਹਾਂ। ਜਦੋਂ ਮੈਂ ਜਾਵਾਂਗਾ ਤਾਂ ਤੁਸੀਂ ਬੈਠ ਜਾਣਾ। ਹੁਣ ਮੈਂ ਹਿੱਲਣ ਵਾਲਾ ਨਹੀਂ ਹਾਂ।’ ਉਹ ਤਾਂ ਇੱਕ ਦਮ ਭੜਕ ਗਏ ਕਿ ਇਹ ਜਗ੍ਹਾ ਮੇਰੀ ਹੈ! ਸਾਰੇ ਜਾਣਦੇ ਹਨ। ਇੱਥੇ ਹੋਰ ਵੀ ਬਹੁਤ ਸਾਰੇ ਸਾਧੂ-ਸੰਨਿਆਸੀ ਆਉਂਦੇ ਹਨ, ਸਾਰੇ ਜਾਣਦੇ ਹਨ ਕਿ ਇਹ ਰੁੱਖ ਮੇਰਾ ਹੈ। ਮੈਂ ਉਹਨਾਂ ਨੂੰ ਹੋਰ ਭੜਕਾਇਆ ਤਾਂ ਉਨ੍ਹਾਂ ਦਾ ਗੁੱਸਾ ਹੋਰ ਵਧਦਾ ਗਿਆ। ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਿਰਫ਼ ਇਹ ਜਾਣਨ ਲਈ ਤੁਹਾਨੂੰ ਭੜਕਾ ਰਿਹਾ ਸੀ, ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ ਇਸ ਦਰੱਖਤ ਨਾਲ, ਮੈਂ ਇੱਥੇ ਰਹਿਣਾ ਵੀ ਨਹੀਂ ਹੈ, ਮੈਂ ਬਸ ਇਹ ਦੇਖ ਰਿਹਾ ਸੀ ਕਿ ਤੁਸੀਂ ਵੀਹ ਸਾਲ ਪਹਿਲਾਂ ਘਰ ਛੱਡ ਦਿੱਤਾ ਸੀ, ਪਤਨੀ ਅਤੇ ਬੱਚੇ ਛੱਡ ਦਿੱਤੇ ਸੀ, ਮੈਂ ਤੁਹਾਡੀਆਂ ਬਹੁਤ ਕਹਾਣੀਆਂ ਸੁਣੀਆਂ ਹਨ ਕਿ ਤੁਸੀਂ ਬਹੁਤ ਵੱਡੇ ਤਿਆਗੀ ਹੋ, ਪਰ ਹੁਣ ਤੁਸੀਂ ਇਸ ਦਰੱਖਤ ਨੂੰ ਫੜ ਕੇ ਬੈਠ ਗਏ ਹੋ! ਸਭ ਕੁਝ ਤਿਆਗ ਆਏ ਤੇ ਹੁਣ ਇਹ ਤੁਹਾਡਾ ਹੋ ਗਿਆ! ਇਹ ਜਗ੍ਹਾ ਤੁਹਾਡੀ ਹੋ ਗਈ! ਇੱਥੇ ਹੁਣ ਕੋਈ ਹੋਰ ਨਹੀਂ ਬੈਠ ਸਕਦਾ। ਇਹ ਤਾਂ ਤੁਸੀਂ ਨਵਾਂ ਘਰ ਵਸਾ ਲਿਆ ਹੈ।

ਇਹ ਸੁਭਾਵਿਕ ਹੈ। ਜੇਕਰ ਸਮਝ ਨਾ ਹੋਵੇ ਤਾਂ ਤੁਸੀਂ ਜੋ ਭੁੱਲ ਕਰਦੇ ਸੀ, ਵਾਰ-ਵਾਰ ਕਰੋਗੇ। ਨਵੇਂ ਤਰੀਕਿਆਂ ਨਾਲ ਕਰੋਗੇ। ਨਵੇਂ-ਨਵੇਂ ਪਾਸਿਆਂ ਤੋਂ ਕਰੋਗੇ। ਪਰ ਭੁੱਫ਼ ਤੋਂ ਬਚੋਗੇ ਕਿਵੇਂ? ਯਕੀਨਨ ਹੀ ਮੋਹ ਦੇ ਸਮਾਨ ਹੋਰ ਕੋਈ ਦੁਸ਼ਮਣ ਨਹੀਂ ਹੈ, ਕਿਉਂਕਿ ਹੰਕਾਰ ਹੀ ਦੁਸ਼ਮਣ ਹੈ। ਅਤੇ ਹੰਕਾਰ ਦਾ ਜੋ ਫੈਲਾਅ ਹੈ, ਜਿੱਥੇ-ਜਿੱਥੇ ਹੰਕਾਰ ਜੁੜ ਜਾਂਦਾ ਹੈ, ਉੱਥੇ-ਉੱਥੇ ਮੋਹ ਹੁੰਦਾ ਹੈ। ਜਿੱਥੇ ਵੀ ਤੁਸੀਂ ਕਿਹਾ ਮੇਰਾ, ਉੱਥੇ ਮੋਹ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਨਾ ਕਹਿਣਾ - ਮੇਰਾ ਧਰਮ; ਨਾ ਕਹਿਣਾ - ਮੇਰਾ ਧਰਮ ਗ੍ਰੰਥ, ਮੇਰਾ ਕੁਰਾਨ, ਮੇਰੀ ਬਾਈਬਲ, ਮੇਰੀ ਗੀਤਾ! ਨਾ ਕਹਿਣਾ- ਮੇਰਾ ਦੇਸ਼, ਮੇਰੀ ਜਾਤ, ਮੇਰਾ ਗੋਤ, ਮੇਰਾ ਕੁੱਲ! ਇਹ ਸਾਰੇ ਮੋਹ ਹੀ ਹਨ ਅਤੇ ਬਹੁਤ ਹੀ ਸੂਖਮ ਮੋਹ ਹਨ।

~ ਓਸ਼ੋ 🌳

03/08/2025

क्या आप ब्रह्मचारी है जब ओशो से पत्रकार ने सवाल पूछ लिया, ओशो ने देखो क्या जवाब दिया

ਤੁਸੀਂ ਦੇਖਿਆ ਹੈ, ਛੋਟੇ ਬੱਚਿਆਂ ਨੂੰ ਮਾਂ ਧੋਖਾ ਦਿੰਦੀ ਹੈ! ਮਾਂ ਕੰਮ ਵਿੱਚ ਰੁੱਝੀ ਹੁੰਦੀ ਹੈ ਅਤੇ ਬੱਚੇ ਨੂੰ ਅਜੇ ਦੁੱਧ ਨਹੀਂ ਚੁੰਘਾ ਸਕਦੀ ਤਾਂ...
03/08/2025

ਤੁਸੀਂ ਦੇਖਿਆ ਹੈ, ਛੋਟੇ ਬੱਚਿਆਂ ਨੂੰ ਮਾਂ ਧੋਖਾ ਦਿੰਦੀ ਹੈ! ਮਾਂ ਕੰਮ ਵਿੱਚ ਰੁੱਝੀ ਹੁੰਦੀ ਹੈ ਅਤੇ ਬੱਚੇ ਨੂੰ ਅਜੇ ਦੁੱਧ ਨਹੀਂ ਚੁੰਘਾ ਸਕਦੀ ਤਾਂ ਉਸਨੂੰ ਇੱਕ ਨਿੱਪਲ ਫੜਾ ਦਿੰਦੀ ਹੈ, ਰਬੜ ਦਾ ਨਿੱਪਲ। ਬੱਚਾ ਰਬੜ ਦਾ ਨਿੱਪਲ ਮੂੰਹ ਵਿੱਚ ਪਾ ਲੈਂਦਾ ਹੈ, ਅੱਖਾਂ ਬੰਦ ਕਰਕੇ ਮਜ਼ੇ ਨਾਲ ਚੂਸਦਾ ਹੈ, ਸੋਚਦਾ ਹੈ ਕਿ ਮਾਂ ਦੀ ਛਾਤੀ ਹੈ। ਛਾਤੀ ਵਾਂਗ ਹੀ ਮਹਿਸੂਸ ਹੁੰਦਾ ਹੈ। ਉਸ ਨਾਲ ਕੋਈ ਪੋਸ਼ਣ ਨਹੀਂ ਮਿਲੇਗਾ, ਭੁੱਖ ਨਹੀਂ ਮਿਟੇਗੀ।

ਇਵੇਂ ਹੀ ਤੁਸੀਂ ਵੀ ਕਰਦੇ ਹੋ। ਪੰਡਿਤ-ਪੁਜਾਰੀ ਵੀ ਕਰਦੇ ਹਨ। ਉਹ ਤੁਹਾਨੂੰ ਨਿੱਪਲ ਦੇ ਰਹੇ ਹਨ।

ਤੁਸੀਂ ਕੀ ਕਰਦੇ ਹੋ? ਦਿਲ ਵਿੱਚ ਤਾਂ ਪਰਮਾਤਮਾ ਮੌਜੂਦ ਨਹੀਂ ਹੈ; ਬਾਜ਼ਾਰ ਗਏ ਅਤੇ ਇੱਕ ਮੂਰਤੀ ਖਰੀਦ ਲਿਆਏ। ਬਿਠਾ ਦਿੱਤਾ ਪਰਮਾਤਮਾ ਨੂੰ ਘਰ ਵਿੱਚ ਪਰ ਦਿਲ ਵਿੱਚ ਕੋਈ ਜਗ੍ਹਾ ਨਹੀਂ ਹੈ।

ਤੁਸੀਂ ਨਿੱਪਲ ਲੈ ਆਏ, ਇਸ ਨਾਲ ਪੋਸ਼ਣ ਨਹੀਂ ਹੋਵੇਗਾ, ਇਸ ਨਾਲ ਜੀਵਨ ਨਹੀ ਬਦਲੇਗਾ, ਆਤਮਾ ਦੀ ਭੁੱਖ ਨਹੀਂ ਮਿਟੇਗੀ।

ਤੁਸੀਂ ਕਿਸਨੂੰ ਧੋਖਾ ਦੇ ਰਹੇ ਹੋ? ਇਹ ਖਿਡੌਣਾ ਲੈ ਆਏ ਅਤੇ ਖਿਡੌਣਿਆਂ ਦੀ ਪੂਜਾ ਵਿੱਚ ਰੁੱਝੇ ਗਏ।
ਸਾਰੇ ਧਰਮ ਗ੍ਰੰਥ ਮੰਦਰ ਮਸਜਿਦ ਗੁਰੂਦੁਆਰੇ ਗਿਰਜ਼ੇ ਘਰ ਆਸ਼ਰਮ ਪਲਾਸਟਿਕ ਦੀ ਨਿੱਪਲ ਤੋਂ ਵੱਧਕੇ ਕੁਝ ਨਹੀਂ,

~ ਓਸ਼ੋ 🌺

20/05/2025

रस दूसरे से नहीं आता खुद से आता है। Osho

12/11/2023

जब ओसो के शरीर से आत्मा निकल गई और शरीर नीचे गिर पडा। Osho Video

28/12/2021

ओशो के चुटकुले 🤣🤣🤣🤣

16/12/2021

आदमी पागल हो चुका है

12/12/2021

डर से मुक्ति ओशो विचार
Darr se Mukti Osho Speech

12/12/2021

ओशो का बाबा बुल्ले साह के ऊपर स्पीच
Osho about Baba Bulle Shah

Address

Delhi

Website

Alerts

Be the first to know and let us send you an email when Osho Lovers posts news and promotions. Your email address will not be used for any other purpose, and you can unsubscribe at any time.

Shortcuts

Share