Jaswinder Virdi

Jaswinder Virdi The main purpose of creating this page is to share ideas, pictures, science, education, information,

18/08/2026
ਸਾਡੇ ਰਹਿ ਗਏ ਵਡੇਰੇ ਨੇ ਗੱਲ ਦੱਸੀ..ਸਿਆਲਕੋਟ ਲਾਗੇ ਸਾਡੇ ਦਾਦੇ ਜੀ ਦਾ ਸ਼ਰੀਕੇ ਚੋਂ ਭਰਾ..ਭਲਵਾਨੀ ਕਰਦਾ ਹੁੰਦਾ ਸੀ..ਸਾਰੇ ਪਿੰਡ ਨੇ ਵਾਰੀਆਂ ਬੱਝ...
13/08/2026

ਸਾਡੇ ਰਹਿ ਗਏ ਵਡੇਰੇ ਨੇ ਗੱਲ ਦੱਸੀ..ਸਿਆਲਕੋਟ ਲਾਗੇ ਸਾਡੇ ਦਾਦੇ ਜੀ ਦਾ ਸ਼ਰੀਕੇ ਚੋਂ ਭਰਾ..ਭਲਵਾਨੀ ਕਰਦਾ ਹੁੰਦਾ ਸੀ..ਸਾਰੇ ਪਿੰਡ ਨੇ ਵਾਰੀਆਂ ਬੱਝੀਆਂ ਹੁੰਦੀਆਂ..ਅੱਜ ਘਿਓ ਦੀ ਵਾਰੀ ਮੇਰੀ ਤੇ ਅੱਜ ਦੁੱਧ ਸਾਡੇ ਵੱਲੋਂ..!

ਜਿਸ ਦਿਨ ਕੁਸ਼ਤੀ ਲੜਨੀ ਹੁੰਦੀ..ਕਈ ਆਪੋ ਵਿਚ ਲੜ ਪੈਂਦੇ..ਅੱਜ ਘਿਓ ਸਾਡੇ ਘਰੋਂ ਹੀ ਆਊ..ਕੋਈ ਆਖਿਆ ਕਰੇ ਪਹਿਲਣ ਦਾ ਕੋਈ ਖਾਂਗੜ ਦਾ..ਜਿਸ ਘਰੋਂ ਖੁਰਾਕ ਖਾਦੀ ਹੁੰਦੀ..ਜਿੱਤਣ ਮਗਰੋਂ ਮੋਢਿਆਂ ਤੇ ਵੀ ਓਹੀ ਚੁੱਕਦਾ..ਨਾਲੇ ਮੱਝ ਨੂੰ ਦੁਆਵਾਂ ਤੇ ਨਾਲੇ ਜਿੱਤਣ ਵਾਲੇ ਨੂੰ..ਨਾਲੇ ਪੱਟਾਂ ਨੂੰ ਥਾਪੀ..!

ਕੇਰਾਂ ਬਾਹਰ ਖੇਤਾਂ ਵੱਲ ਗਏ ਦੇ ਕਸੂਰੀ ਖੁੱਸੇ ਹੇਠ ਸੱਪ ਆ ਗਿਆ..ਸਾਡੇ ਤਿੰਨ ਮਣ ਦੀ ਦੇਹ..ਉਹ ਥੱਲੇ ਆਇਆ ਮੂੰਹ ਅੱਡੀ ਜਾਵੇ..ਇਸਨੂੰ ਲੱਗਿਆ ਡੰਗ ਮਾਰੂ..ਘੜੀ ਕੂ ਮਗਰੋਂ ਹਮਾਤੜ ਦਾ ਮੂੰਹ ਅੱਡਿਆ ਦਾ ਅੱਡਿਆ ਰਹਿ ਗਈ..ਕੰਡੇ ਜਿਹੀ ਪੀੜ ਇਸਨੂੰ ਵੀ ਹੋਈ..ਪਰ ਪਤਾ ਨਾ ਲੱਗੇ ਡੰਗ ਵੱਜਾ ਤੇ ਵੱਜਾ ਕਿਥੇ..!

ਮਰੇ ਹੋਏ ਨੂੰ ਸੰਮਾ ਵਾਲੀ ਡਾਂਗ ਤੇ ਟੰਗ ਸਿਆਣੇ ਦੇ ਅੱਪੜ ਗਿਆ..ਉਹ ਅੱਗਿਓਂ ਕਿਸੇ ਦਾ ਫਾਂਡਾ ਕਰੀ ਜਾਵੇ..ਕਿਸੇ ਦੀ ਨੂੰਹ ਨੂੰ ਓਪਰੀ ਸ਼ੈ ਚੰਬੜੀ ਹੋਈ ਸੀ..ਸਿਆਣੇ ਪੁੱਛਿਆ ਸੱਪ ਕਿੱਦਾਂ ਦਾ ਸੀ..ਇਹ ਬਾਹਰ ਗਿਆ..ਮਰੇ ਹੋਏ ਨੂੰ ਡੰਡੇ ਤੇ ਟੰਗ ਅੰਦਰ ਲੰਘ ਆਇਆ ਤੇ ਬਾਬੇ ਦੀ ਝੋਲੀ ਪਾ ਦਿਤਾ..ਬਾਬਾ ਜਿਉਂਦਾ ਸਮਝ ਬੇਹੋਸ਼ ਹੋ ਗਿਆ..ਓਪਰੀ ਸ਼ੈ ਦਾ ਇਲਾਜ ਕਰਾਉਣ ਆਏ ਵੀ ਜਿਧਰ ਨੂੰ ਰਾਹ ਲੱਭਾ ਨੱਸ ਗਏ..!

ਬਿਮਾਰ ਨੂੰਹ ਵਾਲੇ ਦੋ ਕੂ ਦਿਨ ਮਗਰੋਂ ਉਚੇਚਾ ਘਰੇ ਆਏ..ਅਖ਼ੇ ਨਾਜਰ ਸਿਹਾਂ..ਕਿੰਨ ਦਿਨ ਹੋ ਗਏ ਸੀ ਬਾਬੇ ਕੋਲੋਂ ਤੇ ਕੰਮ ਸੂਤ ਨਹੀਂ ਸੀ ਆਉਂਦਾ ਦਿਸਦਾ ਪਰ ਜਿਸ ਦਿਨ ਦਾ ਉਸਨੇ ਖੜੱਪਾ ਵੇਖਿਆ ਜਮਾ ਸਹੀ ਏ..ਕੰਨ ਚ ਪਾਈ ਵੀ ਨੀ ਦੁਖਦੀ!

ਹਰਪ੍ਰੀਤ ਸਿੰਘ ਜਵੰਦਾ

10/08/2026

Waheguru ji

ਮੇਰੇ ਪਿੰਡ ਦੀ ਸਵੇਰ( ਸੱਠ ਸਾਲ ਪਹਿਲਾਂ)                           ਸੱਠ ਪੈਂਹਟ ਸਾਲ ਪਹਿਲਾਂ ਜੋ ਦਰਿਸ਼ ਪੰਜਾਬ ਦੇ ਪਿੰਡਾਂ ਦਾ ਸੀ ਉਹ ਸੈਂਕੜ...
09/08/2026

ਮੇਰੇ ਪਿੰਡ ਦੀ ਸਵੇਰ
( ਸੱਠ ਸਾਲ ਪਹਿਲਾਂ)
ਸੱਠ ਪੈਂਹਟ ਸਾਲ ਪਹਿਲਾਂ ਜੋ ਦਰਿਸ਼ ਪੰਜਾਬ ਦੇ ਪਿੰਡਾਂ ਦਾ ਸੀ ਉਹ ਸੈਂਕੜੇ ਸਾਲਾਂ ਤੋਂ ਉਸੇ ਤਰਾਂ ਦਾ ਚੱਲਦਾ ਆ ਰਿਹਾ ਸੀ। ਸਾਡੇ ਬਚਪਣ ਸਮੇਂ ਸਾਰੇ ਪਿੰਡ ‘ਚ ਇਕ ਦੋ ਘਰ ਹੀ ਹੋਣਗੇ ਜਿਹਨਾਂ ਦੇ ਘਰ ਫੱਟੇ ਤੇ ਟਾਈਮਪੀਸ ਰੱਖਿਆ ਹੋਵੇਗਾ ਤੇ ਉਹ ਉਸਦੇ ਅਲਾਰਮ ਦੀ ਘੰਟੀ ਸੁਣਕੇ ਉਠਦੇ ਹੋਣਗੇ।ਬਾਕੀ ਸਾਰਾ ਪਿੰਡ ਕੁੱਕੜ ਦੀ ਬਾਂਗ ਨਾਲ ਹੀ ਉੱਠਦਾ ਸੀ।ਓਦੋਂ ਘਰਾਂ ਵਿਚ ਲੈਟਰੀਨਾਂ ਨਾ ਸੀ ਹੁੰਦੀਆਂ।ਸੁੱਤੇ ਉਠਕੇ ਮੂੰਹ-ਨ੍ਹੇਰੇ ਹੀ ਸੁਆਣੀਆਂ ਪਿੰਡ ਦੀਆਂ ਨਿਆਈਆਂ ‘ਚ ‘ਬਾਹਰ’ ਜਾ ਆਇਆ ਕਰਦੀਆਂ ਸਨ।ਸਵੇਰਾਂ ਨੂੰ ਸੱਭ ਪਾਸੇ ਚੁੱਪ ਸ਼ਾਂਤੀ ਹੁੰਦੀ।ਸ਼ਾਇਦ ਤਾਂ ਹੀ ਗਰੰਥਾਂ ਚ ਇਸਨੂੰ ਅੰਮਰਿਤ ਵੇਲਾ ਕਿਹਾ ਗਿਆ ਹੈ।
ਬਾਬੀਹਾ ਅੰਮਰਿਤ ਵੇਲੇ ਬੋਲਿਆ
ਤਾਂ ਦਰਿ ਸੁਣੀ ਪੁਕਾਰਿ !
ਰਾਹਾਂ ਗਲ਼ੀਆਂ ਚ ਸਿਰਫ ਚੰਨ ਦੀ ਚਾਨਣੀ ਹੁੰਦੀ ਜਾਂ ਤਾਰਿਆਂ ਦੀ ਲੋਅ। ਘਰਾਂ ਦੇ ਅੰਦਰ ਬੈਸਾਖੀ ਤੇ ਰੱਖਿਆ ਦੀਵਾ ਟਿਮਟਿਮਾਉਂਦਾ ਜਾਂ ਲਾਲਟੈਨ ਫੜੀ ਕੋਈ ਬਾਹਰਲੇ ਘਰ (ਹਵੇਲੀ) ਨੂੰ ਧਾਰਾਂ ਕੱਢਣ ਤੁਰਿਆ ਹੁੰਦਾ। ਧਾਰਮਿਕ ਸਥਾਨਾਂ ਤੇ ਹੁਣ ਵਾਂਗ ਅਵਾਜਾਂ ਦਾ ਘੜਮੱਸ ਨਾ ਸੀ ਹੁੰਦਾ।ਗੁਰਦੁਆਰੇ ਦੇ ਛੋਟੇ ਜਿਹੇ ਕਮਰੇ ਚ ਰਿਟਾਇਰਡ ਫੌਜੀ, ਗਿਆਨੀ ਨਿਰੰਜਣ ਸਿੰਘ ਦੀਵੇ ਦੀ ਲੋਅ ਨਾਲ ਹੀ ਜਪੁਜੀ ਸਾਹਿਬ ਪੜ੍ਹੀ ਜਾਂਦਾ।
ਜ਼ਨਾਨੀਆਂ,ਚਾਟੀਆਂ ਚ ਮਧਾਣੀਆਂ ਪਾਉਂਦੀਆਂ।ਹਾਲ਼ੀ ਤੜਕੇ ਹੀ ਹਰਨਾੜੀਆਂ ਜੋੜ ਖੇਤਾਂ ਨੂੰ ਤੁਰ ਪੈਂਦੇ।ਓਦੋਂ ਰਾਤ ਦੇ ਸਮੇਂ ਦੀ ਵੰਡ ਵਜਿਆਂ ਦੀ ਬਿਜਾਏ ਖਾਓ-ਪੀਆ, ਅੱਧੀ ਰਾਤ, ਵੱਡਾ ਤੜਕਾ, ਛੋਟਾ ਤੜਕਾ ਤੇ ਮੂੰਹ- ਨ੍ਹੇਰਾ ਦੇ ਹਿਸਾਬ ਨਾਲ ਹੀ ਕੀਤੀ ਜਾਂਦੀ ਸੀ।ਤਕੜੇ ਹਾਲ਼ੀ ਬੜੇ ਤੜਕੇ ਹੀ ਹਲ਼ ਚਲੇ ਜਾਂਦੇ ਉਹਨਾਂ ਦਾ ਰੋਟੀ ਪਾਣੀ ਛਾਹ ਵੇਲੇ ਖੇਤਾਂ ਚ ਹੀ ਪਹੁੰਚਦਾ।ਬੁੜੀਆਂ ਕੁੜੀਆਂ ਮੂੰਹ-ਨ੍ਹੇਰੇ ਹੀ ਗੋਹਾ ਕੂੜਾ ਕਰ ਲੈਂਦੀਆਂ। ਇਕ ਜਣੀ ਹੱਥਾਂ ਨਾਲ ਗੋਹਾ ਭਰੀ ਜਾਂਦੀ ਤੇ ਦੂਜੀ ਟੋਕਰਾ ਚੁੱਕਕੇ ਢੇਰ ਤੇ ਸੁੱਟ ਆਉਂਦੀ।
ਤੜਕੇ ਉੱਠਕੇ ਈਸ਼ਰ ਸਿੰਘ ਪੈਂਚ (ਮਹਿਰਾ) ਹਲਟੀ ਤੇ ਪੰਜਾਲ਼ੇ ਕੱਟਾ ਜੋੜਕੇ ਪਾਣੀ ਦੀ ਡਿੱਗੀ ਅਤੇ ਪਸ਼ੂਆਂ ਵਾਲ਼ੀ ਪਾਣੀ ਦੀ ਖੁਰਲੀ ਭਰ ਦਿੰਦਾ।ਉਹ ਪਿਓ ਪੁਤਰ ਪਾਣੀ ਭਰਕੇ ਘੜੇ ਮੋਢਿਆਂ ਤੇ ਰੱਖਕੇ ਸੇਪੀ ਵਾਲੇ ਕਈ ਘਰਾਂ ਚ ਪਾਣੀ ਪਹੁੰਚਾਉਂਦੇ।ਆਮ ਘਰਾਂ ਦੀਆਂ ਕੁੜੀਆਂ ਬੁੜ੍ਹੀਆਂ ਵਗਦੀ ਹਲਟੀ ਦੇ ਕੁੱਤੇ ਦੀ ਅਵਾਜ਼ ਸੁਣਕੇ ਡਿੱਗੀ ਦੀ ਟੂਟੀ ਤੋਂ ਘੜੇ ਜਾਂ ਬਾਲਟੀਆਂ ਭਰ ਭਰ ਲੈ ਜਾਂਦੀਆਂ।ਉਹਨਾਂ ਦਿਨਾਂ ਚ ਸਵੇਰੇ ਸਵੇਰੇ, ਵਿਰਲਾ ਕਿਸੇ ਕੁੱਤੇ ਦੇ ਭੌਂਕਣ,ਚਿੜੀਆਂ ਦੇ ਚਹਿਕਣ, ਹਲਟੀਆਂ ਦੇ ਕੁੱਤੇ ਦੇ ਖੜਕਣ ਤੇ ਚਾਟੀਆਂ ਚ ਚਲਦੀਆਂ ਮਧਾਣੀਆਂ ਦੀ ਘੁੰਮਕਾਰ ਤੋਂ ਬਿਨਾਂ ਕੋਈ ਅਵਾਜ਼ ਨਾ ਸੀ ਆਉਂਦੀ।ਬਿਨਾਂ ਹਲਟੀ,ਖੂਹੀਆਂ ਤੇ ਡੋਲ ਖੜਕਦੇ।ਕਦੇ ਕਦੇ ਕੋਈ ਬਾਹਰੋਂ ਆਇਆ ਰੱਬ ਦਾ ਭਗਤ ਪਿੰਡ ਦੀਆਂ ਗਲ਼ੀਆਂ ਚ ਆਪਣੀ ਮਸਤੀ ਚ ਗਾਉਂਦਾ ਫਿਰਦਾ, ਅੱਲਾ ਹੂ ਦਾ ਅਵਾਜ਼ਾ ਆਵੇ ਕੁੱਲੀ ਵੇ ਫਕੀਰ ਦੀ ਵਿਚੋਂ। ਪੰਜਾਬ ਦੇ ਪਿੰਡਾਂ ਦੀ ਸਵੇਰ ਦਾ ਇਹ ਦਰਿਸ਼ ਸਦੀਆਂ ਤੋਂ ਇਵੇਂ ਹੀ ਚਲਦਾ ਆ ਰਿਹਾ ਸੀ। ਆਪਣੇ ਕਿੱਸੇ ਹੀਰ ਵਿਚ ਵਾਰਿਸ ਸ਼ਾਹ ਨੇ ਇਸਨੂੰ ਇਸ ਤਰਾਂ ਚਿਤਰਿਆ ਹੈ,
ਚਿੜੀ ਚੂਹਕਦੀ ਨਾਲ ਉੱਠ ਤੁਰੇ ਜਾ ਪਾਂਧੀ
ਪਈਆਂ ਚਾਟੀਆਂ ਵਿਚ ਮਧਾਣੀਆਂ ਨੇ
ਇਕਨਾਂ ਉੱਠਕੇ ਰਿੜਕਣਾ ਪਾ ਦਿਤਾ ਇਕ ਧੋਂਦੀਆਂ ਫਿਰਨ ਮਧਾਣੀਆਂ ਨੇ
ਹੱਲ਼ ਜੋੜਕੇ ਹਲੀਂ ਤਿਆਰ ਹੋਏ, ਇਕ ਲੱਭਦੇ ਫਿਰਣ ਪਰਾਣੀਆਂ ਨੇ
ਘਰ ਬਾਹਰਨਾਂ ਚੱਕੀਆਂ ਝੋਤੀਆਂ ਨੇ ਜਿਹਨਾਂ ਤਾੳਣੇ ਗੁੰਨ੍ਹ ਪਕਾਣੀਆਂ ਨੇ।
ਅੱਜ ਉਹ ਸ਼ਾਂਤ ਸਵੇਰਾਂ ਨਹੀਂ ਰਹੀਆਂ।ਅੱਜ ਲੇਡੀਜ਼ ਨੂੰ ਚੱਕੀਆਂ ਨਹੀਂ ਝੋਣੀਆਂ ਪੈਂਦੀਆਂ ਨਾ ਤਾਉਣੇ ਗੁੰਨ੍ਹ ਪਕਾਉਣ ਦਾ ਫਿਕਰ ਆ।ਹਲਾਂ ਦੇ ਜ਼ਮਾਨੇ ਗਏ ਆਏ।ਤੜਕੇ ਹੀ ਟਰੈਕਟਰਾਂ ਤੇ ਵੱਜਦੇ ਡੈੱਕਾਂ ਤੇ ਤਿੱਖੇ ਹਾਰਨਾਂ ਦੀ ਕਾਵਾਂ ਰੌਲ਼ੀ ਸ਼ੁਰੂ ਹੋ ਜਾਂਦੀ ਆ।
ਪਿੰਡ ਚ ਇਕ ਮੰਦਰ ਇਕ ਮਸੀਤ ਤੇ ਤਿੰਨ ਗੁਰਦੁਆਰੇ ਬਣ ਗਏ ਨੇ।ਸਾਰੇ ਸਪੀਕਰਾਂ ਤੇ ਜਿਦੋ ਜਿਦੀ ਇਕ ਦੂਜੇ ਤੋਂ ਉੱਚੀ ਅਵਾਜ਼ਾਂ ਕੱਢਣ ਦੇ ਯਤਨ ਚ ਰਹਿੰਦੇ ਨੇ।ਚਿੜੀਆਂ ਵਿਚਾਰੀਆਂ ਤਾਂ ਆਪੇ ਕਿੱਧਰੇ ਅਲੋਪ ਹੋ ਗਈਆਂ,ਨਹੀਂ ਤਾਂ ਹੁਣ ਕਿਹੜੇ ਪਾਂਧੀ ਨੇ ਉਹਨਾਂ ਦੇ ਚਹਿਕਣ ਦੀ ਅਵਾਜ਼ ਸੁਣਨੀ ਸੀ! ਬੱਲਬਾਂ ਦੀਆਂ ਤਿਖੀਆਂ ਲਾਈਟਾਂ ਨੇ ਚੰਦ ਤਾਰੇ ਦਿਸਣੋਂ ਹੀ ਹਟਾ ਦਿਤੇ ਨੇ।ਹੁਣ ਮੱਸਿਆ ਪੁੰਨਿਆਂ ਦਾ ਕੋਈ ਮਹੱਤਵ ਨਹੀਂ ਰਿਹਾ।ਕਿਸੇ ਨੂੰ ਨਹੀਂ ਪਤਾ ਸਵੇਰ ਦਾ ਤਾਰਾ ਕਿਹੜਾ ਹੈ ਤੇ ਸੰਝ ਦਾ ਤਾਰਾ ਕਿਹੜਾ? ਖਿਤੀਆਂ (ਸੱਪਤ ਰਿਸ਼ੀ) ਤੇ ਧਰੂ ਤਾਰਾ ਵੀ ਧੂੜ ਧੂਏਂ ਦੀ ਧੁੰਦ ‘ਚ ਗੁਆਚ ਗਏ ਨੇ। ਖੂਹੀਆਂ ਦੇ ਪੱਤਣ ਸੁੱਕ ਚੁੱਕੇ ਨੇ।ਸਰਕਾਰੀ ਟੈਂਕੀ ਦਾ ਟਿਊਬਵੈੱਲ ਸਾਢੇ ਚਾਰ ਸੌ ਫੁੱਟ ਦੀ ਡੰਘਾਈ ਤੋਂ ਪਾਣੀ ਖਿਚ ਖਿਚ ਪਿੰਡ ਨੂੰ ਪਹੁੰਚਾਈ ਜਾਂਦਾ।ਟੂਟੀਆਂ ਫਜੂਲ ਚੱਲਦੀਆਂ ਰਹਿੰਦੀਆਂ।ਜੀਵਨ ਦੀ ਸਾਹ- ਰਗ ਪਾਣੀ,ਜਿਸਨੂੰ ਜਪੁਜੀ ਸਾਹਿਬ ਚ ਪਿਤਾ ਕਿਹਾ ਗਿਆ ਹੈ, ਨਾਜਾਇਜ਼ ਹੀ ਨਾਲੀਆਂ ਵਿਚਦੀ ਗੰਦੇ ਟੋਭੇ ਵਿਚਨੂੰ ਵਗੀ ਜਾਂਦਾ। ਜੇ ਕਿਸੇ ਨੂੰ ਕਹਿ ਦਿਓ, ਭਰਾਵਾ ਟੂਟੀ ਬੰਦ ਕਰ ਲਓ ਤਾਂ ਅਗਲਾ ਮੂਹਰਿਓਂ ਅੱਖਾਂ ਦਿਖਾਲਦਾ ਕਹਿੰਦਾ, ਤੈਨੂੰ ਬਹੁਤ ਫਿਕਰ ਆ ਪਾਣੀ ਦਾ? ਅੱਜ ਜੇ ਕੱਟਾ ਜੋੜਕੇ ਖੁਰਲੀ ਭਰਨ ਤੇ ਮਿਣ ਮਿਣ ਕੇ ਘੜੇ ਭਰਨ ਵਾਲਾ ਬੁੜ੍ਹਾ ਈਸ਼ਰ ਸਿਹੁੰ ਖੁਆਜੇ ਦੀ ਏਨੀ ਬੇਕਦਰੀ ਹੁੰਦੀ ਦੇਖਦਾ ਤਾਂ ਮੱਥਾ ਪਿੱਟਕੇ ਰਹਿ ਜਾਂਦਾ!
ਜਗਮੋਹਣ ਸਿੰਘ ਅਟਵਾਲ
ਮਾਣਕਢੇਰੀ।

Address

Saharna Patti
Chhajli

Telephone

+919815864433

Website

Alerts

Be the first to know and let us send you an email when Jaswinder Virdi posts news and promotions. Your email address will not be used for any other purpose, and you can unsubscribe at any time.

Contact The School

Send a message to Jaswinder Virdi:

Shortcuts

Share