10/02/2017
ਸਤਿਕਾਰਯੋਗ ਸਮੂਹ ਬੀ.ਐਡ. ਟੈੱਟ ਪਾਸ ਸਾਥੀਓ ! ਜਿਵੇੰ ਕਿ ਤੁਸੀੰ ਜਾਣਦੇ ਹੀ ਹੋ ਕਿ ਤੁਹਾਡੀ ਆਪਣੀ ਯੂਨੀਅਨ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿੱਚ ਲਗਾਤਾਰ ਪਿਛਲੇ ਦੋ ਸਾਲ ਤੋੰ 6060 ਮਾਸਟਰ ਕੇਡਰ ਦੀ ਭਰਤੀ ਪੂਰੀ ਕਰਵਾਉਣ ਵਿੱਚ ਜੁਟੀ ਹੋਈ ਸੀ ਅਤੇ ਹੁਣ ਸਫਲਤਾ ਵੀ ਮਿਲ ਚੁੱਕੀ ਹੈ। ਆਪ ਸਭ ਨੂੰ ਪਤਾ ਹੀ ਹੈ ਕਿ ਯੂਨੀਅਨ ਦੇ ਆਗੂਆੰ ਨੇ ਡਬਲਿੰਗ ਕਾਰਨ ਖਾਲੀ ਪਈਆੰ ਸੀਟਾੰ ਨੂੰ ਭਰਵਾਉਣ ਲਈ ਅਤੇ ਸਬਕੈਟਾਗਰੀ ਐਕਸ-ਸਰਵਿਸਮੈਨ ਅਤੇ ਸਪੋਰਟਸ ਕੋਟੇ ਦੀ ਡੀਰਿਜਰਵੇਸ਼ਨ ਕਰਵਾਉਣ ਦੇ ਸੰਬੰਧ ਵਿੱਚ ਪਿਛਲੇ ਤਿਂਨ ਮਹੀਨਿਆਂ ਤੋੰ ਮੁਹਿੰਮ ਵਿੱਢੀ ਹੋਈ ਹੈ। ਡਬਲਿੰਗ ਕਾਰਨ ਖਾਲੀ ਪਈਆੰ ਅਸਾਮੀਆੰ ਨੂੰ ਭਰਵਾਉਣ ਲਈ ਦੋ ਵਾਰ ਵੇਟਿੰਗ ਲਿਸਟਾੰ ਚੁਕਵਾਕੇ ਲੱਗਭੱਗ 1000-1200 ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਫਲਤਾ ਵੀ ਪ੍ਰਾਪਤ ਕਰ ਚੁੱਕੀ ਹੈ।
ਹੁਣ ਡੀ-ਰਿਜ਼ਰਵੇਸ਼ਨ ਦੀ ਫਾਇਲ ਅਟਕ ਜਾਣ ਕਾਰਨ ਯੂਨੀਅਨ 400 ਦੇ ਲੱਗਭੱਗ ਹੋਰ ਬੇਰੁਜ਼ਗਾਰਾੰ ਨੂੰ ਰੁਜ਼ਗਾਰਾੰ ਨੂੰ ਰੁਜ਼ਗਾਰ ਦਿਵਾਉਣ ਲਈ ਵੱਖ-ਵੱਖ ਟੀਮਾੰ ਬਣਾਕੇ ਯੋਜਨਾਬੱਧ ਤਰੀਕੇ ਨਾਲ ਆਪਣੇ ਕਰਤੱਵ ਨੂੰ ਨਿਭਾਉੰਦੀ ਹੋਈ ਪੱਬਾੰ ਭਾਰ ਹੈ। ਕੱਲ ਇਸ ਮਸਲੇ ਦੇ ਸੰਬੰਧ ਵਿੱਚ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸੂਬਾ ਕਮੇਟੀ ਮੈਂਬਰ ਅਸੋਕ ਕੁਮਾਰ ਮੁਕਤਸਰ ਦੀ ਅਗਵਾਈ ਵਿੱਚ ਯੂਨੀਅਨ ਦਾ ਇੱਕ ਵਫ਼ਦ ਸਿਖਿਆ ਸਕੱਤਰ ਸੀ. ਵਜਰਾਲਿੰਗਮ, ਡੀ.ਪੀ.ਆਈ. ਸੁਖਦੇਵ ਸਿੰਘ ਕਾਹਲੋੰ ਅਤੇ ਉਪ-ਚੋਣ ਕਮਿਸਨਰ ਨੂੰ ਮਿਲਿਆ। ਸਾਥੀਓ ! ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੇ 15 ਮਾਰਚ ਤੋਂ ਬਾਅਦ ਚੋਣ-ਜਾਬਤੇ ਦੇ ਖਤਮ ਹੋਣ ਤੋਂ ਬਾਅਦ ਡੀ-ਰਿਜਰਵੇਸ਼ਨ ਲਿਸਟ ਅਤੇ ਬਾਕੀ ਅਸਾਮੀਆਂ ਦੀ ਵੇਟਿਂਗ ਲਿਸਟ ਜਾਰੀ ਕਰਨ ਦਾ ਭਰੋਸਾ ਦਿਤਾ ਹੈ, ਸਾਥੀਓ ! ਅਸੀਂ ਸਾਰੇ ਪਾਸਿਓੰ ਜੋਰ ਲਗਾ ਰਹੇ, ਜਿਸਦਾ ਹਾੰ-ਪੱਖੀ ਹੁੰਗਾਰਾ ਵੀ ਮਿਲਿਆ ਹੈ। ਸਾਥੀਓ ! ਅਸੀਂ ਪੂਰੀ ਕੋਸ਼ਿਸ ਕਰ ਰਹੇ ਹਾਂ ਜਲਦੀ ਤੋਂ ਜਲਦੀ ਲਿਸਟਾਂ ਪੈ ਜਾਣ | ਤੁਹਾਡੀ ਆਪਣੀ ਯੂਨੀਅਨ 6060 ਮਾਸਟਰ ਕੇਡਰ ਦੇ ਸਾਰੇ ਵਿਸ਼ਿਆੰ ਦੀਆੰ ਵੱਧ ਤੋੰ ਵੱਧ ਅਸਾਮੀਆੰ ਭਰਵਾਉਣ ਲਈ ਡੀ-ਰਿਜਰਵੇਸਨ ਅਤੇ ਵੇਟਿੰਗ ਲਿਸਟਾੰ ਜਾਰੀ ਕਰਵਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਸੋ ਦੋਸਤੋ ਭਵਿੱਖ ਵਿੱਚ ਵੀ ਯੂਨੀਅਨ ਦੇ ਸੰਪਰਕ ਵਿੱਚ ਰਹੋ ਤਾੰ ਜੋ 6060 ਮਾਸਟਰ ਕੇਡਰ ਭਰਤੀ ਦੀ ਖਾਲੀ ਰਹਿਂਦੀ ਇੱਕ-ਇੱਕ ਅਸਾਮੀ ਨੂੰ ਭਰਵਾਇਆ ਜਾ ਸਕੇ। ਦੋਸਤੋ ! ਤੁਹਾਡੀ ਆਪਣੀ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੁਜ਼ਗਾਰ ਬੀ. ਐਡ. ਅਧਿਆਪਕ ਯੂਨੀਅਨ ਪੰਜਾਬ ਆਪਣੇ ਹਿੱਤਾੰ ਦੀ ਰਾਖੀ ਲਈ ਪੂਰੀ ਤਰ੍ਹਾੰ ਵਚਨਬੱਧ ਹੈ।
"ਜੈ ਜਨਤਾ ਜੈ ਸੰਘਰਸ਼
ਜਿੱਤ ਲੜਦੇ ਲੋਕਾੰ ਦੀ।"
ਰਘਵੀਰ ਸਿੰਘ ਭਵਾਨੀਗੜ੍ਹ
( ਸੂਬਾ ਪ੍ਰਧਾਨ )
ਮੋ : 99881-22887
ਵਿਕਾਸ ਗਰਗ
(ਸੂਬਾ ਮੀਤ ਪਰਧਾਨ)
ਮੋ: 94646-63763
ਨਵੀਨ ਕੁਮਾਰ ਬੋਹਾ (ਮਾਨਸਾ)
( ਸੂਬਾ ਪਰੈਸ ਸਕੱਤਰ )
ਮੋ : 99887-08407
ਅਸੋਕ ਮੁਕਤਸਰ :
ਮੋ: 98552-67766
ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੁਜ਼ਗਾਰ ਬੀ. ਐਡ. ਅਧਿਆਪਕ ਯੂਨੀਅਨ ਪੰਜਾਬ |