KHaLsA rEvOlUtIoN.

KHaLsA rEvOlUtIoN. its about of khalsa panth and sikhism......

08/04/2019

ਯੈੱਸ ਪੰਜਾਬ ਲੇਹ, ਜੰਮੂ ਅਤੇ ਕਸ਼ਮੀਰ, 8 ਮਾਰਚ, 2019: ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੇਹ ਫ਼ੇਰੀ ਨਾਲ ਸੰਬੰਧਤ ਇÎਤਹਾਸਕ ਗੁਰਦੁਆ.....

09/09/2018

Photographer Abhishek Madhukar’s ‘Lapata’ documents the plight of the families of thousands of Sikhs who disappeared between 1984 and 1995.

06/09/2018
01/06/2018

The day when our "own" attacked our holiest place..... wounds remain raw & hearts remain broken......

13/04/2018

ਸ਼ਹੀਦੀ ਸਾਕਾ ਵਿਸਾਖੀ 1978 ਦੀ 40ਵੀਂ ਵਰ੍ਹੇਗੰਢ

13 ਅਪ੍ਰੈਲ 1978 ਵਾਲੇ ਦਿਨ ਅਖੰਡ ਕੀਤਰਨੀ ਜੱਥੇ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਅਖੰਡ ਕੀਰਤਨ ਸਮਾਗਮ 'ਚੋਂ ਗਏ ਜਥੇਦਾਰ ਭਾਈ ਸਾਹਿਬ ਫੌਜਾ ਸਿੰਘ ਜੀ ਦੀ ਅਗਵਾਈ ਵਿਚ ਸ਼ਹੀਦ ਹੋਏ ਤੇਰ੍ਹਾਂ ਸਿੰਘਾਂ ਬਾਬਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬੱਤ ਖਾਲਸੇ ਵਲੋਂ ਚੁਣੇ ਹੋਏ ਜਥੇਦਾਰ ਸਾਹਿਬ ਜੀ ਦਾ ਸੰਦੇਸ਼ ਜੋ ਕਿ ਇਸ ਸਾਕੇ ਪ੍ਰਤੀ 'ਕੁਰਬਾਨੀ' ਪੁਸਤਕ ਵਿਚ ਛਪਿਆ ਹੈ, ਆਪ ਜੀ ਦੇ ਸਨਮੁੱਖ ਹੈ ਜੀ।
--------------------------------------------------------------------------------------
ਸ੍ਰੀ ਅਕਾਲ ਸਹਾਇ

ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਪੰਜਵੇਂ ਪਾਤਿਸ਼ਾਹ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਹੀ ਸਿੱਖ ਪੰਥ ਵਿੱਚ ਸ਼ਹਾਦਤਾਂ ਤੋਂ ਪ੍ਰੇਰਣਾ ਲੈਣ ਦਾ ਜਜ਼ਬਾ ਪੈਦਾ ਹੁੰਦਾ ਆ ਰਿਹਾ ਹੈ। ਸਮੁੱਚਾ ਸਿੱਖ ਇਤਿਹਾਸ ਅਦੁੱਤੀ ਕੁਰਬਾਨੀਆਂ ਅਤੇ ਸ਼ਹੀਦੀਆਂ ਦੀ ਰੰਗਤ ਵਿਚ ਰੰਗਿਆ ਪਿਆ ਹੈ। 13 ਅਪ੍ਰੈਲ 1978 ਨੂੰ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਅਮ੍ਰਿਤਸਰ ਸਾਹਿਬ ਵਿਖੇ ਆਪਣੇ 12 ਸਾਥੀਆਂ ਸਮੇਤ ਗੁਰੂ ਕੀ ਨਿੰਦਿਆ ਨਾ ਸਹਾਰਦੇ ਹੋਏ ਸ਼ਹੀਦੀਆਂ ਪਾ ਗਏ। ਤਿਨ੍ਹਾਂ ਗੁਰਸਿੱਖ ਮਰਜੀਵੜਿਆਂ ਨੇ ਸ਼ਹਾਦਤਾਂ ਦੇ ਕੇ ਸਮੁੱਚੀ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਣ ਅਤੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਲਈ ਬਹੁਤ ਵੱਡਾ ਹਲੂਣਾ ਦਿੱਤਾ ।

ਨਾਮ ਬਾਣੀ ਦੇ ਰਸੀਏ ਬਾਣੀ ਬਾਣੇ ਦੇ ਧਾਰਨੀ ਅਤੇ ਗੁਰ ਹੁਕਮਾਂ ਨੂੰ ਮਨ ਬਚ ਕਰਮ ਕਰਕੇ ਨਿਭਾਉਣ ਵਾਲੇ ਸੂਰਬੀਰ ਯੋਧਿਆਂ ਦੀ ਕੁਰਬਾਨੀ ਨੇ ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਬੰਨਿਆ। ਕਰੜੀਆਂ ਘਾਲ ਕਮਾਈਆਂ ਮੁਸ਼ੱਕਤਾਂ ਘਾਲਣਹਾਰੇ ਉੱਚੇ ਸੁੱਚੇ ਜੀਵਨਾਂ ਵਾਲੇ ਗੁਰਮੁਖ ਗਾਡੀ ਰਾਹ ਦੇ ਪਾਂਧੀਆਂ ਨੇ ਸਨਮੁੱਖ ਜੂਝਕੇ ਅਤੇ ਅਡੋਲ ਚਿੱਤ ਵਾਹਿਗੁਰੂ ਵਾਹਿਗੁਰੂ ਜਪਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਅਤੇ ਹਰਦਮ ਕੁਰਬਾਨੀ ਕਰਨ ਲਈ ਤਤਪਰ ਰਹਿਕੇ ਪ੍ਰਚਾਰ ਦੀ ਸੇਵਾ ਕਰਨ ਵਾਲੇ ਭਾਈ ਫੌਜਾ ਸਿੰਘ ਜੀ ਦੀ ਸੰਗਤ ਨੇ ਅਨੇਕਾਂ ਚਿਰਾਗ ਰੌਸ਼ਨ ਕੀਤੇ। ਜਿੰਨ੍ਹਾਂ ਵਿਚ ਜਥੇਦਾਰ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ, ਭਾਈ ਮਹਿੰਗਾ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ ਅਤੇ ਭਾਈ ਮਨਮੋਹਨ ਸਿੰਘ ਬੱਬਰ ਇਤਿਆਦਿ ਅਜਿਹੇ ਸੰਘਰਸ਼ਸ਼ੀਲ ਯੋਧੇ ਸ਼ਾਮਿਲ ਹਨ ਜੋ ਆਪਣਾ ਆਪਾ ਵਾਰ ਕੇ ਪੰਥ ਦੇ ਵਿਹੜੇ ਨੂੰ ਰੁਸ਼ਨਾ ਗਏ ।

1978 ਦੇ ਇਹਨਾਂ ਮਹਾਨ ਸ਼ਹੀਦਾਂ ਦੀ ਗਾਥਾ ਘਰ ਘਰ ਪਹੁੰਚਾਉਣੀ ਅਜੋਕੇ ਸਮੇਂ ਹੋਰ ਵੀ ਜਰੂਰੀ ਹੋ ਜਾਂਦੀ ਹੈ, ਜਦ ਬੇਅਦਬੀ ਦੀਆਂ ਘਟਨਾਵਾਂ ਨਾਲ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ । ਵਿਸ਼ਵਾਸ ਹੈ ਕਿ ਭਾਈ ਫੌਜਾ ਸਿੰਘ ਜੀ ਦੇ ਸਿੱਖੀ ਲਈ ਮਰ ਮਿਟਣ ਵਾਲੇ ਜੀਵਨ ਬਾਬਤ ਪੜਕੇ ਨੌਜਵਾਨ ਪ੍ਰਭਾਵਿਤ ਜਰੂਰ ਹੋਣਗੇ ਤਾਂ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਕੁਰਬਾਨ ਹੋਣ ਦਾ ਹੋਰ ਜਜ਼ਬਾ ਪੈਦਾ ਹੁੰਦਾ ਰਹੇਗਾ ਅਤੇ ਦਸ਼ਮੇਸ਼ ਪਿਤਾ ਦਾ ਫ਼ਰਜ਼ੰਦ ਖਾਲਸਾ ਸਦੀਵ ਚੜ੍ਹਦੀਆਂ ਕਲਾਂ ਵਿਚ ਵਿਚਰਦਾ ਹੋਇਆ ਦੁਨੀਆਂ ਵਿੱਚ ਹਰ ਮੈਦਾਨ ਹਰ ਦੀਵਾਨ ਫਤਹਿ ਹਾਸਿਲ ਕਰਦਾ ਰਹੇਗਾ। ਮੈਂ ਇਹ ਉਪਰਾਲਾ ਕਰਨ ਵਾਲੇ ਸਿੰਘਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਉਹ ਇਹੋ ਜਿਹੀਆਂ ਸੇਵਾਵਾਂ ਕਰਦੇ ਰਹਿਣਗੇ। ਮੇਰੀ ਸਿੱਖ ਕੌਮ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਕਿਤਾਬਚੇ ਨੂੰ ਜਰੂਰ ਪੜਿਆ ਪ੍ਰਚਾਰਿਆ ਅਤੇ ਪਰਸਾਰਿਆ ਜਾਵੇ। ਨਾਲੋ ਨਾਲ ਇਸ ਕਿਤਾਬਚੇ ਨੂੰ ਪ੍ਰਚਾਰਨ ਪ੍ਰਸਾਰਣ ਅਤੇ ਸੰਪਾਦਿਤ ਕਰਨ ਵਾਲੇ ਸਿੰਘਾਂ ਦਾ ਹਰ ਸੰਭਵ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣ।

ਗੁਰੂ ਪੰਥ ਦਾ ਦਾਸ,
ਜਗਤਾਰ ਸਿੰਘ ਹਵਾਰਾ

23/03/2018

Son of Panjab ! Sardar Bhagat Singh ...

He died for freedom yet that freedom has forged its own chains of injustice, Intolerance and corruption.

Parnaam Shaheedan nu .......

Great illustration by the talented Inkquisitive

11/02/2018

New song on Sant Jarnail Singh Khalsa Bhindrawaleh

Address

Phase/5
Chandigarh
160059

Website

Alerts

Be the first to know and let us send you an email when KHaLsA rEvOlUtIoN. posts news and promotions. Your email address will not be used for any other purpose, and you can unsubscribe at any time.

Shortcuts

Share

Category