General Knowledge Last Teacher

General Knowledge Last Teacher यदि हम चाह ले ना तो कोई ऐसी ताकत नही है ?

19/03/2023

Data entry in just $5

ਤੁਸੀ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਕੋਈ ਇੰਝ ਵੀ ਕਰ ਸਕਦਾ ਹੈ!,,,ਮੈ ਹੈਰਾਨ ਹਾਂ ਕਿ ਇਹਨਾਂ ਦੇ ਦਿਮਾਗ਼ਾਂ ਵਿੱਚ ਆਹ ਕਿਡਨੀ ਤੋ ਖਾਣ ਪੀਣ ...
05/10/2022

ਤੁਸੀ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਕੋਈ ਇੰਝ ਵੀ ਕਰ ਸਕਦਾ ਹੈ!,,,
ਮੈ ਹੈਰਾਨ ਹਾਂ ਕਿ ਇਹਨਾਂ ਦੇ ਦਿਮਾਗ਼ਾਂ ਵਿੱਚ ਆਹ ਕਿਡਨੀ ਤੋ ਖਾਣ ਪੀਣ ਵਾਲੇ ਕੈਮੀਕਲ ਬਣਾਉਣ ਦਾ ਖਿਆਲ ਕਿਵੇ ਆਉਂਦੇ ਨੇ…

ਇੱਕ ਕੰਪਨੀ ਹੈ SENOMYX
ਜੋ ਇਹਨਾਂ ਕੰਪਨੀਆਂ ਨੂੰ Aborted Fetal Cells ਪ੍ਰੋਵਾਈਡ ਕਰਦੀ ਆਂ।
Aborted Fetal Cells ਦਾਂ ਕੈਮੀਕਲ ਨਾਮHEK-239 ਹੈ ਤੇ ਇਹ ਬਹੁਤ ਖਾਣ ਪੀਣ ਵਾਲ਼ੀਆਂ ਕੰਪਨੀਆਂ ਦੇ ਸਮਾਨ ਵਿੱਚ ਹੁੰਦਾ ਹੈ ਜਿਵੇ ਨੈਸਲੇ, ਕੋਕ, ਪੈਪਸੀ,ਲੇਜ਼, ਕਿੱਟਕੈਟ ਤੇ ਹੋਰ ਬਹੁਤ ਕੁਝ..
ਇਹ ਕੈਮੀਕਲ 16 ਹਫਤੇ ਦੀ Aborted ਬੱਚੀ ਦੇ ਭਰੂਣ ਦੀ ਕਿਡਨੀ ਦੇ ਸੈੱਲ ਤੋ ਬਣਦਾ ਹੈ,.
ਬਿਲਕੁਲ ਸੱਚ ਹੈ ਇਹ ਗੱਲ ਤੇ ਜੇ ਕੰਪਨੀਆਂ ਨੂੰ ਸੁਆਲ ਕਰੋ ਤਾਂ ਉਹ ਕਹਿੰਦੀਆਂ ਨੇ
ਕਿ ਇਹ ਕੈਮੀਕਲ ਬੱਚੀ ਦੇ ਭਰੂਣ ਦੀ ਕਿਡਨੀ ਤੋ ਨਹੀਂ ਬਣਦਾ
ਹਾਂ ਕੈਮੀਕਲ ਨੂੰ ਡਿਵੈਲਪ ਕਰਨ ਲਈ ਇਹ ਕਿਡਨੀ ਦੇ ਸੈੱਲ ਵਰਤੇ ਜਾਂਦੇ ਨੇ.
ਮਤਲਬ ਮਰਿਆ ਨੀ ਆਕੜਿਆ ਐ…

ਇੱਕ ਅਜਿਹਾ ਇੰਨਸਾਨ ਜੋ ਆਪਣੀ ਮਾੜੀ ਆਦਤ ,ਅਤੇ ਸਾਇੰਸ ਦੀ ਘੱਟ ਤਰੱਕੀ ਕਰਕੇ ਮਰ ਗਿਆ~ਇਹ ਤੁਸੀਂ ਜੋ ਤਸਵੀਰ ਵੇਖ ਰਹੇ ਹੋ ,ਇਸ ਆਦਮੀ ਦਾ ਨਾਮ ਸੀ Eb...
17/09/2022

ਇੱਕ ਅਜਿਹਾ ਇੰਨਸਾਨ ਜੋ ਆਪਣੀ ਮਾੜੀ ਆਦਤ ,
ਅਤੇ ਸਾਇੰਸ ਦੀ ਘੱਟ ਤਰੱਕੀ ਕਰਕੇ ਮਰ ਗਿਆ~

ਇਹ ਤੁਸੀਂ ਜੋ ਤਸਵੀਰ ਵੇਖ ਰਹੇ ਹੋ ,ਇਸ ਆਦਮੀ ਦਾ ਨਾਮ ਸੀ Eben byers ।ਇਹ ਅਮਰੀਕਾ ਦੇ ਇੱਕ ਬਹੁਤ ਹੀ ਰਹੀਸ ਪਰਿਵਾਰ ਦਾ ਲੜਕਾ ਸੀ , ਇਸ ਨਾਲ ਐਸਾ ਕੀ ਹੋਇਆ ਹੋ ਇਸਦਾ ਇਹ ਹਾਲ ਹੋਇਆ ..??? ਆਓ ਜਾਣਦੇ ਹਾਂ ਇਸ ਕਹਾਣੀ ਰਾਹੀ ~

: ਦੋਸਤੋ ਕਹਾਣੀ ਦੀ ਸ਼ੁਰੂਆਤ 1880 ਵਿੱਚ ਹੁੰਦੀ ਹੈ, eben byers ਸ਼ੁਰੂ ਤੋਂ ਇੱਕ ਚੰਗਾ golfer ਸੀ ।ਇਸ ਗੇਮ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਉਸਨੇ 1902-1903 ਦੂਜਾ ਖਿਤਾਬ ਜਿੱਤਿਆ,ਅਤੇ 1906 ਵਿੱਚ ਉਸਨੇ ਅਮਰੀਕਾ ਦੇ ਇੱਕ ਬਹੁਤ ਵੱਡੇ ਟੂਰਨਾਮੈਂਟ ਵਿੱਚ ਪਹਿਲਾ ਸਥਾਂਨ ਹਾਸਿਲ ਕੀਤਾ। ਓਹ ਆਪਣੇ ਕੈਰੀਅਰ ਨੂੰ as a golfer ਅੱਗੇ ਵਧਾਉਣਾ ਚਾਹੁੰਦਾ ਸੀ ,ਪਰ ਉਸਦੇ dad ਦੇ ਨਾਲ ਬਿਜ਼ਨਸ ਵਿੱਚ ਆਉਣ ਤੋਂ ਬਾਅਦ ਓਹ golf ਖੇਡਣਾ ਬੰਦ ਕਰ ਦਿੰਦਾ ਹੈ ।
1927 ਤੱਕ ਉਸਦੀ life ਬਹੁਤ ਵਧੀਆ ਲੰਘ ਰਹੀ ਸੀ । ਪਰ 1927 ਦੀ ਇੱਕ ਰਾਤ ਓਹ ਇੱਕ ਟਰੇਨ ਵਿੱਚ ਕਿਸੇ ਹੋਰ ਸ਼ਹਿਰ ਵਿੱਚੋਂ ਫੁੱਟਵਾਲ ਦਾ ਮੈਂਚ ਵੇਖ ਕੇ ਵਾਪਸ ਆ ਰਿਹਾ ਸੀ। ਸਫਰ ਲੰਬਾ ਹੋਣ ਕਰਕੇ ਓਹ 12 ਘੰਟਿਆ ਦੌਰਾਨ ਓਹ ਟਰੇਨ ਵਿੱਚ ਹੀ ਡਿੱਗ ਪੈਂਦਾ ਹੈ। ਜਦੋਂ ਓਹ ਘਰ ਪਹੁੰਚਦਾ ਹੈ ਤਾਂ ਉਸਦੀ ਬਾਂਹ ਵਿੱਚ ਬਹੁਤ ਤੇਜ਼ ਦਰਦ ਸੀ । ਦੂਜੇ ਦਿੰਨ ਓਹ ਡਾਕਟਰੀ ਸਹਾਇਤਾ ਲਈ ਡਾਕਟਰ ਕੋਲ ਜਾਂਦਾ ਹੈ । ਉਸ ਵੱਲੋਂ ਡਾਕਟਰ ਨੂੰ ਦੱਸਿਆ ਜਾਂਦਾ ਹੈ ਕਿ ਉਸਨੂੰ ਬਾਂਹ ਵਿੱਚ ਦਰਦ ਹੈ। ਡਾਕਟਰ ਵੱਲੋ ਉਸਨੂੰ ਮਾਮੂਲੀ ਦਰਦ ਕਹਿ ਕੇ ਡਾਕਟਰ ਉਸਨੂੰ ਇੱਕ ਦਵਾਈ ਦੇ ਦਿੰਦਾ ਹੈ ।ਜਿਸ ਦਵਾਈ ਦਾ ਨਾਮ ਸੀ ਡਾਕਟਰ ਵੱਲੋ ਉਸਨੂੰ ਸੀਮਿਤ ਮਾਤਰਾ ਵਿੱਚ ਪੀਣ ਲਈ ਕਿਹਾ ਜਾਂਦਾ ਹੈ। ਪਰ eben ਉਸਨੂੰ ਜਿਆਦਾ ਮਾਤਰਾ ਵਿੱਚ ਪੀਣ ਲੱਗ ਜਾਂਦਾ ਹੈ । ਜਿਸਦਾ ਕਾਰਨ ਇਹ ਸੀ ਕਿ ਉਹ ਦਵਾਈ ਇੱਕ energy drink ਦੀ ਤਰਾਂ ਕੰਮ ਕਰਦੀ ਸੀ । ਓਸਨੂੰ ਇਸ ਦਵਾਈ ਦੀ ਆਦਤ ਨਸ਼ੇ ਵਾਂਘ ਲੱਗ ਗਈ । ਹੌਲੀ -ਹੌਲੀ ਓਹ ਦਿੰਨ ਵਿੱਚ ਤਿੰਨ ਚਾਰ ਸ਼ੀਸ਼ੀਆਂ ਪੀਣ ਲੱਗ ਗਿਆ। ਇਸ ਨਾਲ ਉਸਨੂੰ ਵਧੀਆ Feel ਹੁੰਦਾ , ਪਰ ਕੁੱਝ ਸਮਾਂ ਬੀਤਣ ਪਿੱਛੌਂ ਹੀ ਉਸਨੂੰ ਇਸਦੇ bad effects ਹੋਣੇ ਸ਼ੁਰੂ ਹੋ ਗਏ । ਜਿਸ ਤਰਾਂ ਤੁਸੀਂ ਇਸ ਤਸਵੀਰ ਵਿੱਚ ਵੇਖ ਸਕਦੇ ਹੋ ਅਤੇ ਹੋਰ ਵੀ ਕਈ ਮਾੜੇ ਪ੍ਰਭਾਵ ਉਸਦੇ ਸਰੀਰ ਵਿੱਚ ਹੋਣੇ ਸ਼ੁਰੂ ਹੋ ਗਏ । ਇਸਦਾ ਕਾਰਨ ਇਹ ਸੀ ਕਿ ਜਿਹੜੀ ਦਵਾਈ ਉਸਨੂੰ ਦਿੱਤੀ ਗਈ ਸੀ, ਓਹ ਪਾਣੀ ਅਤੇ ਰੇਡੀਏਸ਼ਨ ਦਾ ਸੁਮੇਲ ਸੀ। ਉਸ ਸਮੇਂ ਇੱਕ ਮਿੱਥ ਸੀ ਕਿ ਪਾਣੀ ਅਤੇ ਰੇਡੀਏਸ਼ਨ ਨੂੰ ਮਿਲਾ ਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾ ਸਕਦਾ ਸੀ।
ਪਰ 1930 ਵਿੱਚ eben ਦੇ ਜਬਾੜੇ ਦਾ ਹੇਠਲਾ ਹਿੱਸਾ ਟੁੱਟ ਕੇ ਅਲੱਗ ਹੋ ਜਾਂਦਾ ਹੈ । ਜੋ ਇਹ ਤਸਵੀਰ ਵਿੱਚ ਤੁਸੀਂ ਵੇਖ ਰਹੇ ਹੋ ਇਹ ਉਸਦੀ ਮੌਤ ਤੋਂ 2-3 ਦਿੰਨ ਪਹਿਲਾਂ ਦੀ ਤਸਵੀਰ ਹੈ । 1931 ਵਿੱਚ ਇਹ ਵਿਅਕਤੀ ਮਸ਼ਹੂਰ ਹੋ ਗਿਆ ਜੋ ਕਿ ਰੇਡੀਏਸ਼ਨ ਦਾ ਸ਼ਿਕਾਰ ਸੀ । ਲੋਕਾਂ ਨੂੰ ਪਤਾ ਲੱਗਿਆ ਕਿ ਰੇਡੀਏਸ਼ਨ ਦੇ ਕੀ-ਕੀ bad ਇਫੈਕਟ ਹਨ।
।ਉਸਨੂੰ ਕੈਂਸਰ ਵਰਗੀਆਂ ਕਈ ਬਿਮਾਰੀਆਂ ਲੱਗ ਗਈਆਂ । ਉਸਦੇ ਸਰੀਰ ਵਿੱਚ ਬਹੁਤ ਭਿਆਨਕ ਬਦਲਾਵ ਆਏ । ਇਸ ਦੌਰਾਨ 31 ਮਾਰਚ 1932 ਨੂੰ ਉਸਦੀ ਮੌਤ ਹੋ ਗਈ ।ਉਸਦੀ ਮੌਤ ਤੋਂ ਬਾਅਦ ਉਸਨੂੰ ਇੱਕ ਖਾਸ ਕਿਸਮ ਦੇ ਤਾਬੂਤ ਅੰਦਰ ਦਫ਼ਨਾਇਆ ਗਿਆ । ਉਸਦੀ ਮੌਤ ਤੋਂ 30 ਸਾਲ ਬਾਅਦ ਕਈ ਵਿਗਿਆਨੀਆਂ ਦੁਆਰਾ ਉਸਦਾ ਤਾਬੂਤ ਖੋਲ ਕੇ ਉਸਦੇ ਮੁਰਦਾ ਸਰੀਰ ਤੇ ਰਿਸਰਚ ਕੀਤੀ ਗਈ ਅਤੇ ਉਹਨਾਂ ਵੱਲੋ ਇਹ ਖੁਲਾਸਾ ਕੀਤਾ ਗਿਆ ਕਿ ਅੱਜ ਵੀ ਓਸਦੇ ਸਰੀਰ ਵਿੱਚ ਓੰਨੀ ਹੀ ਰੇਡੀਏਸ਼ਨ ਦੀ ਮਾਤਰਾ ਹੈ, ਜਿੰਨੀ ਉਸਦੀ ਮੌਤ ਵੇਲੇ ਸੀ । ਓਹਨਾਂ ਕਿਹਾ ਕਿ ਇਸ ਰੇਡੀਏਸ਼ਨ ਨੂੰ ਖਤਮ ਹੋਣ ਲਈ ਹਲੇ 600-700 ਸਾਲ ਹੋਰ ਲੱਗਣਗੇ । so ਇਸ ਤਰਾਂ ਓਹ ਇੱਕ ਗੰਦੀ ਆਦਤ ਅਤੇ ਸ਼ਾਇੰਸ ਦੀ ਘੱਟ ਤਰੱਕੀ ਕਰਕੇ ਇੱਕ ਭਿਆਨਕ ਮੌਤ ਮਰ ਗਿਆ ।

::::ਰਿਪੌਟ :ਗੂਗਲ ਤੋਂ

::::ਪੰਜਾਬੀ ਅਨੁਵਾਦ : ਬਿਕਰਮਜੀਤ ਸਿੰਘ ਬਿੱਕਰ ✍️

1) ਜਦੋਂ Max Planck ਫਿਜ਼ਿਕਸ ਦਾ ਵਿਸ਼ਾ ਲੈਣ ਲੱਗਾ ਤੇ ਫਿਜ਼ਿਕਸ ਦੇ ਪ੍ਰੋਫੈਸਰ ਨੇ ਕਿਹਾ ਕੇ ਇਹ ਵਿਸ਼ਾ ਨਾਂ ਲੈ. ਫਿਜ਼ਿਕਸ ਵਿਚ ਪਹਿਲੇ ਹੀ ਸਭ ਕੁਝ ਲ...
16/09/2022

1) ਜਦੋਂ Max Planck ਫਿਜ਼ਿਕਸ ਦਾ ਵਿਸ਼ਾ ਲੈਣ ਲੱਗਾ ਤੇ ਫਿਜ਼ਿਕਸ ਦੇ ਪ੍ਰੋਫੈਸਰ ਨੇ ਕਿਹਾ ਕੇ ਇਹ ਵਿਸ਼ਾ ਨਾਂ ਲੈ. ਫਿਜ਼ਿਕਸ ਵਿਚ ਪਹਿਲੇ ਹੀ ਸਭ ਕੁਝ ਲੱਭਿਆ ਜਾ ਚੁਕਾ. ਪਰ Planck ਨੇ ਫਿਜ਼ਿਕਸ ਹੀ ਪੜ੍ਹੀ. ਅੱਗੇ ਜਾ ਕੇ ਉਸਨੇ ਹੀ ਕੁਆਂਟਮ ਥਿਊਰੀ ਦੀ ਸ਼ੁਰੂਆਤ ਕੀਤੀ. special theory of relativity ਵਿਚ ਵੀ ਉਸਦਾ ਬਹੁਤ ਯੋਗਦਾਨ ਸੀ.
2) ਆਈਨਸਟਾਈਨ ਆਪਣੇ ਕਮਰੇ ਦੀ ਕੰਧ ਤੇ ਨਿਊਟਨ , ਫੈਰਾਡੇ ਤੇ ਮੈਕਸਵੈੱਲ ਦੀ ਫੋਟੋ ਲਾ ਕੇ ਰੱਖਦਾ ਸੀ.
3) C.V. ਰਮਨ ਨੂੰ 1928 ਵਿਚ ਪੂਰਾ ਯਕੀਨ ਸੀ ਕਿ ਉਸ ਨੂੰ ਨੋਬਲ ਐਵਾਰਡ ਮਿਲੇਗਾ. ਪਰ ਅਜਿਹਾ ਨਹੀਂ ਹੋਇਆ. ਉਸਨੂੰ 1929 ਵਿਚ ਵੀ ਯਕੀਨ ਸੀ ਕਿ ਨੋਬਲ ਐਵਾਰਡ ਉਸ ਨੂੰ ਮਿਲੇਗਾ. ਪਰ ਐਵਾਰਡ di Broglie ਨੂੰ ਮਿਲਿਆ. 1930 ਵਿਚ ਉਸ ਨੂੰ ਪੂਰੀ ਆਸ ਸੀ ਕੇ ਇਸ ਵਾਰ ਐਵਾਰਡ ਜਰੂਰ ਮਿਲੇਗਾ. ਉਸਨੇ ਜੁਲਾਈ ਵਿਚ ਹੀ ਟਿਕਟ ਬੁਕ ਕਰਵਾ ਲਈ. ਜਦਕਿ ਐਵਾਰਡ ਨਵੰਬਰ ਵਿਚ ਅਨਾਊਂਸ ਹੋਣੇ ਸਨ. ਉਹ ਰੋਜ਼ ਨੋਬਲ ਐਵਾਰਡ ਦੀ ਖ਼ਬਰ ਪੜ੍ਹਨ ਲਈ ਅਖਬਾਰਾਂ ਫੋਲਦਾ ਰਹਿੰਦਾ. ਅਖੀਰ 1930 ਵਿਚ ਉਸ ਨੂੰ ਫਿਜ਼ਿਕਸ ਦਾ ਨੋਬਲ ਐਵਾਰਡ ਮਿਲ ਹੀ ਗਿਆ. ਉਹ ਸਾਇੰਸ ਵਿਚ ਇਹ ਐਵਾਰਡ ਲੈਣ ਵਾਲਾ ਪਹਿਲਾ ਏਸ਼ੀਅਨ ਸੀ.
4) 11 ਸਾਲ ਦੀ ਉਮਰ ਵਿਚ ਰਾਮਾਨੁਜਮ ਦੇ ਘਰ 2 ਕਾਲਜ ਸਟੂਡੈਂਟਸ ਕਿਰਾਏ ਤੇ ਰਹਿੰਦੇ ਸਨ. ਉਸ ਨੇ ਦੋਵਾਂ ਦੀਆਂ mathematics ਦੀਆਂ ਕਿਤਾਬਾਂ ਪੜ੍ਹ ਲਈਆਂ ਸਨ. ਰਾਮਾਨੁਜਮ ਨੇ 12 ਸਾਲ ਦੀ ਉਮਰ ਵਿਚ ਹੀ advanced trigonometry ਪੜ੍ਹ ਲਈ ਸੀ ਤੇ ਨਵੀਆਂ ਥੀਓਰਮਾਂ ਵੀ ਖੋਜ ਲਈਆਂ ਸਨ. ਉਹ mathematics ਦਾ ਪੇਪਰ ਅੱਧੇ ਸਮੇਂ ਵਿਚ ਹੀ ਕਰ ਦੇਂਦਾ ਸੀ. ਉਸ ਨੂੰ mathematics ਦਾ ਏਨਾਂ ਜਨੂਨ ਸੀ ਕੇ ਉਹ ਬਾਕੀ ਵਿਸ਼ੇ ਨਹੀਂ ਪੜ੍ਹਦਾ ਸੀ, ਤੇ ਬਾਕੀ ਵਿਸ਼ਿਆਂ ਵਿਚੋਂ ਅਕਸਰ ਫੇਲ ਹੋ ਜਾਂਦਾ ਸੀ.
5) James Clark Maxwell ਦਾ ਸ਼ਨੀ ਗ੍ਰਹਿ ਦੇ ਛੱਲਿਆਂ (Rings) ਵਿਚ ਬਹੁਤ ਇੰਟਰੇਸ੍ਟ ਸੀ. ਉਸ ਨੇ ਦੋ ਸਾਲ ਇਸ ਤੇ ਮੇਹਨਤ ਕੀਤੀ ਤੇ ਤੱਤ ਕੱਢਿਆ ਕੇ ਇਹ ਛੱਲੇ (Rings) solid ਨਹੀਂ ਹੋ ਸਕਦੇ. ਇਹ ਛੱਲੇ ਛੋਟੇ ਛੋਟੇ ਟੁਕੜੇ ਆ ਜਿਹੜੇ ਸ਼ਨੀ ਗ੍ਰਹਿ ਦੁਆਲੇ ਚੱਕਰ ਲਾ ਰਹੇ ਆ.
6) ਰੂਸ (Russia) ਦਾ surface area ਪਲੂਟੋ ਤੋਂ ਜਿਆਦਾ ਹੈ .
7) ਸ਼ੁੱਕਰ (ਵੀਨਸ) ਗ੍ਰਹਿ ਤੇ ਦਿਨ ਸਾਲ ਤੋਂ ਲੰਬਾ ਹੁੰਦਾ .

ਤਾਰਾ ਮੰਡਲ (ਰਾਸ਼ੀਆਂ) - 4 ਧਨੁ ਰਾਸ਼ੀ (Sagittarius) 🫖🏇🏹 ♐ ਅਸਾਨੀ ਨਾਲ਼ ਨਜ਼ਰ ਆਉਣ ਵਾਲ਼ੇ ਤਾਰਾ ਸਮੂਹਾਂ ਵਿੱਚੋਂ ਇੱਕ ਧਨੁ 9⃣ਵੀਂ ਰਾਸ਼ੀ ਹ...
17/08/2022

ਤਾਰਾ ਮੰਡਲ (ਰਾਸ਼ੀਆਂ) - 4
ਧਨੁ ਰਾਸ਼ੀ (Sagittarius) 🫖🏇🏹 ♐
ਅਸਾਨੀ ਨਾਲ਼ ਨਜ਼ਰ ਆਉਣ ਵਾਲ਼ੇ ਤਾਰਾ ਸਮੂਹਾਂ ਵਿੱਚੋਂ ਇੱਕ ਧਨੁ 9⃣ਵੀਂ ਰਾਸ਼ੀ ਹੈ। ਇਹ ਤਾਰਾ ਸਮੂਹ ਵੀ ਬਹੁਤ ਪੁਰਾਣਾ ਹੈ ਅਤੇ ਟਾਲਮੀ ਦੁਆਰਾ ਤਿਆਰ ਕੀਤੀ 48 ਤਾਰਾ ਸਮੂਹਾਂ ਦੀ ਸਭ ਤੋਂ ਪਹਿਲੀ ਸੂਚੀ ਵਿੱਚ ਸ਼ਾਮਿਲ ਹੈ।

ਕਦੋਂ ਅਤੇ ਕਿੱਧਰ ਦਿਖਦੀ ਹੈ ਇਹ ਰਾਸ਼ੀ?
ਇਹ ਰਾਸ਼ੀ ਆਪਣੇ ਨਾਂ ਵਰਗੀ ਘੱਟ ਅਤੇ ਕਿਸੇ ਚਾਹ ਵਾਲ਼ੀ ਕੇਤਲੀ ਵਰਗੀ ਜ਼ਿਆਦਾ ਦਿਖਦੀ ਹੈ। ਇਸਦੇ ਬਿਲਕੁਲ ਨਾਲ਼ ਛੜਿਆਂ ਦਾ ਰਾਹ/ਮਿਲਕੀ ਵੇਅ ਅਕਾਸ਼ ਗੰਗਾ ਨਜ਼ਰ ਆਉਂਦੀ ਹੈ ਜੋਕਿ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਚਾਹ ਦੀ ਕੇਤਲੀ ਦੇ ਮੂੰਹ ਵਿੱਚੋਂ ਭਾਫ਼ ਨਿਕਲ਼ ਰਹੀ ਹੋਵੇ। ਇਹ ਰਾਸ਼ੀ 20 ਜੂਨ ਤੋਂ 10 ਅਕਤੂਬਰ ਤੱਕ ਰਾਤ ਦੇ 9 ਵਜੇ ਦਿਖਾਈ ਦਿੰਦੀ ਰਹਿੰਦੀ ਹੈ। ਅਗਸਤ ਮਹੀਨਾ ਇਸਨੂੰ ਦੇਖਣ ਲਈ ਸਭਤੋਂ ਵਧੀਆ ਸਮਾਂ ਹੈ। ਅੱਜਕੱਲ੍ਹ ਇਹ ਰਾਸ਼ੀ ਰਾਤੀਂ 9 ਵਜੇ ਦੱਖਣ ਦਿਸ਼ਾ ਵਿੱਚ 30⁰ ਉਚਾਈ ਤੇ ਦੇਖੀ ਜਾ ਸਕਦੀ ਹੈ।

ਇਸ ਰਾਸ਼ੀ ਦੇ ਤਾਰੇ ਅਤੇ ਨਿਹਰਿਕਾਵਾਂ
ਇਸ ਰਾਸ਼ੀ ਦਾ ਸਭ ਤੋਂ ਵੱਧ ਚਮਕਣ ਵਾਲ਼ਾ ਤਾਰਾ ਅਪਸਾਈਲਨ ਸੈਜੀਟੇਰੀ (Epsilon Sagittarii) ਹੈ।
ਇਸਤੋਂ ਬਿਨ੍ਹਾਂ ਸਿਗਮਾ, ਜ਼ੀਟਾ ਅਤੇ ਡੈਲਟਾ ਸੈਜੀਟੇਰੀ ਇਸ ਰਾਸ਼ੀ ਦੇ ਚਮਕਦਾਰ ਤਾਰੇ ਹਨ। ਸਾਡੀ ਅਕਾਸ਼ ਗੰਗਾ ਮਿਲਕੀ ਵੇਅ ਦਾ ਕੇਂਦਰ ਇਸੇ ਰਾਸ਼ੀ ਵਿੱਚ ਸਥਿਤ ਹੈ। ਇਸੇ ਸਾਲ ਸਾਡੇ ਕੋਲ਼ ਮਿਲਕੀ ਵੇਅ ਦੇ ਕੇਂਦਰ ਵਿੱਚ ਸਤਿਥ ਬਲੈਕ ਹੋਲ ਦੀ ਤਸਵੀਰ ਆਈ ਹੈ। ਇਸ ਬਲੈਕ ਹੋਲ ਦਾ ਨਾਂ Sagittarius A* (ਰਾਸ਼ੀ ਦੇ ਨਾਂ 'ਤੇ) ਹੈ। M8, M17, M20 ਇਸ ਰਾਸ਼ੀ ਵਿਚਲੀਆਂ ਮੁੱਖ ਨਿਹਰਿਕਾਵਾਂ ਹਨ ਅਤੇ M54 ਪ੍ਰਮੁੱਖ ਤਾਰਾ ਕਲੱਸਟਰ ਹੈ।

ਰਾਸ਼ੀਆਂ ਅਤੇ ਨਖੑਤ੍ਰਾਂ ਵਿੱਚ ਧਨੁ ਦੀ ਸਥਿਤੀ
ਇਸ ਰਾਸ਼ੀ ਦਾ ਸਭ ਤੋਂ ਵੱਧ ਚਮਕਣ ਵਾਲ਼ਾ ਤਾਰਾ ਅਪਸਾਈਲਨ ਸੈਜੀਟੇਰੀ ਅਤੇ ਡੈਲਟਾ ਸੈਜੀਟੇਰੀ ਪੂਰਵਾਸਾਢਾ ਨਖੑਤ੍ਰ ਹੈ ਅਤੇ ਜ਼ੀਟਾ ਤੇ ਸਿਗਮਾ ਸੈਜੀਟੇਰੀ ਉੱਤਰਾਸਾਢਾ ਨਖੑਤ੍ਰ ਹੈ। ਇਸ ਰਾਸ਼ੀ ਦੇ ਲਹਿੰਦੇ ਪਾਸੇ (ਸੱਜੇ) ਬ੍ਰਿਸ਼੍ਚਕ ਰਾਸ਼ੀ, ਚੜ੍ਹਦੇ ਪਾਸੇ (ਖੱਬੇ) ਮਕਰ ਰਾਸ਼ੀ ਅਤੇ ਪਹਾੜ ਵਾਲ਼ੇ ਪਾਸੇ (ਉੱਪਰ) ਐਕੁਇਲਾ ਤਾਰਾ ਸਮੂਹ ਹੈ।

ਸੂਰਜ ਦਾ ਇਸ ਰਾਸ਼ੀ ਵਿੱਚ ਸਮਾਂ
ਸੂਰਜ 18 ਦਿਸੰਬਰ ਤੋਂ 20 ਜਨਵਰੀ ਤੱਕ ਧਨੁ ਰਾਸ਼ੀ ਵਿੱਚ ਰਹਿੰਦਾ ਹੈ।

ਮਿਥਿਹਾਸ
ਬਹੁਤ ਸਮਾਂ ਪਹਿਲਾਂ ਕੁੱਝ ਜੀਵ ਅਜਿਹੇ ਹੋਇਆ ਕਰਦੇ ਸਨ ਜਿੰਨ੍ਹਾਂ ਦਾ ਅੱਧਾ ਸਰੀਰ ਮਨੁੱਖ ਦਾ ਅਤੇ ਅੱਧਾ ਸਰੀਰ ਘੋੜੇ ਦਾ ਹੋਇਆ ਕਰਦਾ ਸੀ। ਇਹਨਾਂ ਨੂੰ ਸੈਂਟਾਉਰ (centaur) ਆਖਿਆ ਜਾਂਦਾ ਸੀ। ਅਜਿਹਾ ਹੀ ਇੱਕ ਅਮਰ ਸੈਂਟਾਉਰ ਕਾਇਰਨ (chiron) ਹੋਇਆ ਜੋਕਿ ਦੇਵਰਾਜ ਜ਼ਿਊਸ ਦਾ ਮਤਰੇਆ ਭਾਈ ਸੀ । ਉਸਨੂੰ ਉਸਦੀ ਮਾਤਾ ਨੇ ਜਨਮ ਦੇਣ ਤੋਂ ਬਾਅਦ ਹੀ ਤਿਆਗ ਦਿੱਤਾ। ਅਨਾਥ ਕਾਇਰਨ 'ਤੇ ਅਪੋਲੋ ਨਾਂ ਦੇ ਦੇਵਤੇ ਨੂੰ ਤਰਸ ਆ ਗਿਆ ਅਤੇ ਉਸਨੂੰ ਆਪਣੀ ਸ਼ਰਨ ਵਿੱਚ ਲੈ ਲਿਆ। ਅਪੋਲੋ ਨੇ ਕਾਇਰਨ ਨੂੰ ਸੰਗੀਤ, ਤੀਰ ਅੰਦਾਜ਼ੀ, ਚਿਕਿਤਸਾ ਅਤੇ ਭਵਿੱਖਬਾਣੀ ਕਰਨ ਦੀ ਕਲਾ ਸਿਖਾਈ। ਅਪੋਲੋ ਕੋਲ਼ ਰਹਿੰਦਿਆਂ ਹੀ ਉਸਨੇ ਸ਼ਿਕਾਰ ਖੇਡਣਾ ਸਿੱਖਿਆ ਅਤੇ ਪੱਕਾ ਨਿਸ਼ਾਨੇਬਾਜ਼ ਬਣ ਗਿਆ। ਚਿਕਿਤਸਾ ਵਿੱਚ ਵੀ ਉਹ ਆਪਣੇ ਇਲਾਵਾ ਕਿਸੇ ਦਾ ਵੀ ਇਲਾਜ ਕਰ ਸਕਣ ਦੇ ਸਮਰੱਥ ਹੋ ਗਿਆ।

ਓਧਰ ਦੇਵਤਾਵਾਂ ਅਤੇ ਮਨੁੱਖਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਕਿ ਮਨੁੱਖਾਂ ਦੁਆਰਾ ਦੇਵਤਾਵਾਂ ਲਈ ਦਿੱਤੀ ਜਾਣ ਵਾਲ਼ੀ ਬਲੀ ਦਾ ਮੁੱਦਾ ਵਿਚਾਰਿਆ ਜਾਣਾ ਸੀ। ਇਸ ਲਈ ਅਗਨੀ ਦੇਵ ਪ੍ਰੋਮਿਥਿਯੁਸ ਨੇ ਇੱਕ ਵੱਡੇ ਬਲਦ ਦਾ ਸ਼ਿਕਾਰ ਕੀਤਾ ਅਤੇ ਮੀਟ ਤਿਆਰ ਕਰਕੇ ਦੋ ਢੇਰ ਲਗਾ ਦਿੱਤੇ। ਇੱਕ ਢੇਰ ਵਿੱਚ ਉਸਨੇ ਸਾਰਾ ਮੀਟ ਬਲਦ ਦੇ ਗੰਦੇ ਜਿਹੇ ਦਿਸਣ ਵਾਲ਼ੇ ਢਿੱਡ ਦੇ ਚੰਮ ਵਿੱਚ ਲੁਕੋ ਦਿੱਤਾ ਅਤੇ ਦੂਜੇ ਵਿੱਚ ਉਸਨੇ ਬਲਦ ਦੀਆਂ ਹੱਡੀਆਂ ਨੂੰ ਸੁਹਣੀ ਦਿਸਣ ਵਾਲ਼ੀ ਚਰਬੀ ਹੇਠਾਂ ਲੁਕੋ ਦਿੱਤਾ। ਦੇਵਰਾਜ ਜ਼ਿਊਸ ਨੇ ਦੂਜਾ ਢੇਰ ਚੁਣ ਲਿਆ ਪਰ ਜਦੋਂ ਵਿੱਚੋਂ ਹੱਡੀਆਂ ਨਿੱਕਲੀਆਂ ਤਾਂ ਉਹ ਬਹੁਤ ਕ੍ਰੋਧਿਤ ਹੋ ਗਏ। ਉਸ ਦਿਨ ਤੋਂ ਕੁਰਬਾਨੀ ਲਈ ਅੱਗ ਵਿੱਚ ਸਿਰਫ਼ ਹੱਡੀਆਂ ਭੇਂਟ ਕਰਨ ਦੀ ਰੀਤੀ ਚੱਲੀ ਪਰ ਦੇਵਰਾਜ ਇਹ ਸਹਿਣ ਨਾ ਕਰ ਸਕੇ ਅਤੇ ਉਹਨਾਂ ਨੇ ਮਨੁੱਖ ਤੋਂ ਅੱਗ ਖੋਹ ਲਈ। ਮਨੁੱਖ ਰਾਤ ਨੂੰ ਸਰਦੀ ਨਾਲ਼ ਕੰਬਣ ਲੱਗੇ। ਪ੍ਰੋਮਿਥਿਯੁਸ ਨੂੰ ਤਰਸ ਆਇਆ ਅਤੇ ਉਸਨੇ ਦੇਵਤਾਵਾਂ ਤੋਂ ਅੱਗ ਚੋਰੀ ਕਰਕੇ ਬੰਦਿਆਂ ਨੂੰ ਲਿਆ ਕੇ ਦੇ ਦਿੱਤੀ। ਜਦੋਂ ਦੇਵਰਾਜ ਨੂੰ ਉਹਨਾਂ ਨਾਲ਼ ਹੋਈ ਇਸ ਗ਼ਦਾਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰੋਮਿਥਿਯੁਸ ਨੂੰ ਇੱਕ ਪੱਥਰ ਨਾਲ਼ ਬੰਨ੍ਹ ਦਿੱਤਾ ਜਿੱਥੇ ਇੱਕ ਗਿਰਝ ਉਸਦਾ ਜਿਗਰ ਹਰ ਰੋਜ਼ ਨੋਚਿਆ ਕਰਦੀ।

ਇੱਧਰ ਅਪੋਲੋ ਦੀ ਰਹਿਨੁਮਾਈ ਹੇਠ ਕਾਇਰਨ ਬਹੁਤ ਦਿਆਲੂ ਸੁਭਾਅ ਦਾ ਯੋਧਾ ਬਣ ਚੁੱਕਾ ਸੀ। ਹੁਣ ਉਹ ਸੈਂਟਾਉਰਾਂ ਵਿੱਚੋਂ ਸਭ ਤੋਂ ਵੱਧ ਸਿਆਣਾ ਸੀ। ਫ਼ਿਰ ਕਾਇਰਨ ਨੇ ਇੱਕ ਵਧੀਆ ਅਧਿਆਪਕ ਵਜੋਂ ਪਹਿਚਾਣ ਬਣਾਈ ਅਤੇ ਬਹੁਤ ਵਧੀਆ ਵਿਦਿਆਰਥੀ ਤਿਆਰ ਕੀਤੇ ਜੋ ਭਵਿੱਖ ਵਿੱਚ ਨਾਇਕਾਂ ਵਜੋਂ ਉੱਭਰੇ। ਸਭ ਕੁੱਝ ਠੀਕ ਚੱਲ ਰਿਹਾ ਸੀ ਪਰ ਹੋਣੀ ਨੂੰ ਕੁੱਝ ਹੋਰ ਮਨਜ਼ੂਰ ਸੀ। ਇੱਕ ਦਿਨ ਉਸਦੇ ਵਿਦਿਆਰਥੀ ਹਰਕੁਲੀਜ਼ ਦਾ ਜ਼ਹਿਰ ਵਿੱਚ ਡੁੱਬਿਆ ਤੀਰ ਉਸਨੂੰ ਲੱਗ ਗਿਆ। ਉਹ ਖ਼ੁਦ ਦਾ ਇਲਾਜ ਨਹੀਂ ਸੀ ਕਰ ਸਕਦਾ। ਉਸਦੀ ਜ਼ਿੰਦਗੀ ਬਹੁਤ ਪੀੜਾ ਵਿੱਚ ਬੀਤਣ ਲੱਗੀ ਕਿਉਂਕਿ ਅਮਰ ਹੋਣ ਕਾਰਨ ਉਸਨੇ ਮਰਨਾ ਵੀ ਨਹੀਂ ਸੀ।
ਕਾਇਰਨ ਨੇ ਸੋਚਿਆ ਕਿ ਉਸਦੀ ਪੀੜਾ ਦਾ ਤਾਂ ਹੁਣ ਕੁੱਝ ਨਹੀਂ ਹੋ ਸਕਦਾ ਪਰ ਕਿਉਂ ਨਾ ਕਿਸੇ ਦਾ ਭਲਾ ਕਰ ਦਿੱਤਾ ਜਾਵੇ। ਉਸਨੇ ਪ੍ਰੋਮਿਥਿਯੁਸ ਦੀ ਥਾਂ ਖ਼ੁਦ ਲੈਣ ਅਤੇ ਉਸਦੀ ਪੀੜਾ ਵੀ ਖ਼ੁਦ ਤੇ ਸਹਾਰਨ ਦਾ ਫ਼ੈਸਲਾ ਲੈ ਲਿਆ। ਕਾਇਰਨ ਨੂੰ ਆਪਣੀ ਅਮਰਤਾ ਬਦਲੇ ਇਹ ਕਰਨ ਲਈ ਕਿਹਾ ਗਿਆ ਤਾਂ ਕਾਇਰਨ ਨੇ ਖ਼ੁਸ਼ੀ ਖ਼ੁਸ਼ੀ ਆਪਣੀ ਅਮਰਤਾ ਵੀ ਕੁਰਬਾਨ ਕਰ ਦਿੱਤੀ। ਦੇਵਰਾਜ ਜ਼ਿਊਸ ਨੇ ਪਰਉਪਕਾਰੀ ਕਾਇਰਨ ਨੂੰ ਸਤਿਕਾਰ ਵਜੋਂ ਅਕਾਸ਼ ਵਿੱਚ ਸਥਾਪਿਤ ਕਰਕੇ ਸਦਾ ਲਈ ਅਮਰ ਕਰ ਦਿੱਤਾ।
ਅੱਜ ਵੀ ਕਾਇਰਨ ਸੈਜੀਟੇਰੀਅਸ ਵਜੋਂ ਆਪਣਾ ਤੀਰ ਕਮਾਨ ਬਿੱਛੂ ਦੇ ਦਿਲ ਵੱਲ ਤਾਣੀ ਮਾਨੋ ਓਰਾਇਨ ਦਾ ਬਦਲਾ ਲੈਣ ਲਈ ਤਿਆਰ ਖੜ੍ਹਾ ਮਨੁੱਖਤਾ ਨੂੰ ਪਰਉਪਕਾਰ ਦੀ ਸਿੱਖਿਆ ਦੇ ਰਿਹਾ ਹੈ।

🖋️ ਜਸਵਿੰਦਰ ਸਿੰਘ

*ਅਲੈਕਜੈਂਡਰ ਫਲੈਮਿੰਗ*                ਪੈਨਸਲੀਨ ਦੀ ਖੋਜ ਤੋਂ ਪਹਿਲਾਂ ਫੋੜੇ ਫਿਨਸੀਆਂ ਦਾ ਰੋਗ ਲਾਇਲਾਜ ਸੀ।ਵਿਗਿਆਨੀ ਫਲੈਮਿੰਗ ਦਾ ਜਨਮ 6 ਅਗਸਤ...
07/08/2022

*ਅਲੈਕਜੈਂਡਰ ਫਲੈਮਿੰਗ*
ਪੈਨਸਲੀਨ ਦੀ ਖੋਜ ਤੋਂ ਪਹਿਲਾਂ ਫੋੜੇ ਫਿਨਸੀਆਂ ਦਾ ਰੋਗ ਲਾਇਲਾਜ ਸੀ।ਵਿਗਿਆਨੀ ਫਲੈਮਿੰਗ ਦਾ ਜਨਮ 6 ਅਗਸਤ 1881 ਨੂੰ ਸਕਾਟਲੈਂਡ ਵਿੱਚ ਹੋਇਆ।ਸੈਂਟ ਮੇਰੀ ਹਸਪਤਾਲ ਤੋਂ ਡਿਗਰੀ ਕਰਕੇ ਉਹ ਆਰਮੀ ਮੈਡੀਕਲ ਕੈਂਪਸ ਵਿੱਚ ਆ ਗਿਆ।ਦੂਜਾ ਵਿਸ਼ਵ ਯੁੱਧ ਛਿੜਨ ਤੇ ਵਾਪਸ ਹਸਪਤਾਲ ਆ ਗਿਆ।
1928 ਨੂੰ ਇਕ ਦਿਨ ਫੋੜਿਆਂ ਦੇ ਵਿਚਲੀ ਪੀਕ ਦੇ ਜੀਵਾਣੂ ਤੇ ਪ੍ਰਯੋਗ ਦੌਰਾਨ ਫਲੈਮਿੰਗ ਹੈਰਾਨ ਹੋ ਗਿਆ ਕਿ ਪੈਟਰੀਡਿਸ਼ ਵਿੱਚ ਪਈ ਜੈਲੀ ਤੇ ਉਲੀ ਉਗ ਆਈ ਸੀ ਤੇ ਉਸਦੇ ਸਾਰੇ ਕੀਟਾਣੂ ਮਰ ਗਏ ਸਨ।ਇਹ ਉਲੀ ਪੈਨਸੀਲੀਅਮ ਨੋਟੋਨਮ ਸੀ।ਵਾਰ ਵਾਰ ਪ੍ਰਯੋਗ ਕਰਨ ਤੇ ਉਲੀ ਦੇ ਰਸ ਨਾਲ ਜੀਵਾਣੂ ਮਰ ਜਾਂਦੇ,ਇਹ ਮਹੱਤਵਪੂਰਨ ਪ੍ਰਯੋਗ ਸੀ, ਕਿਉਕਿ ਇਸ ਤੋਂ ਰੋਗਾਂ ਨਾਲ ਲੜਨ ਵਾਲੀ ਤਾਕਤ ਮਿਲ ਗਈ ਸੀ।ਉਸਨੇ ਇਸਦਾ ਨਾਂ ਪੈਨਸਲੀਨ ਰੱਖਿਆ।
ਦੂਜੇ ਯੁੱਧ ਵਿੱਚ ਛੇ ਵਿਅਕਤੀਆਂ ਨੂੰ ਪੈਨਸਲੀਨ ਦਿੱਤੀ ਗਈ। ਜਿਸ ਵਿੱਚੋਂ ਚਾਰ ਬਚ ਗਏ 'ਤੇ ਦੋ ਦੀ ਘੱਟ ਪੈਨਸਲੀਨ ਕਾਰਨ ਮੌਤ ਹੋ ਗਈ।1941 ਵਿੱਚ ਅਮਰੀਕਾ ਆਣ ਕੇ ਹੋਰ ਵਿਗਿਆਨੀਆਂ ਨਾਲ ਰਲ ਕੇ ਦਵਾਈ ਬਣਾਉਣ ਦੇ ਢੰਗ ਦਾ ਪਤਾ ਲਾਇਆ।ਫੋੜੇ,ਫਿਨਸੀਆਂ, ਡਿਪਥੇਰੀਆ,ਗਲੇ ਦਾ ਦਰਦ,ਨਿਮੋਨੀਆ,ਹੋਰ ਖਤਰਨਾਕ ਜਖ਼ਮਾਂ ਲਈ ਇਹ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ।1945 ਵਿੱਚ ਫਲੈਮਿੰਗ, ਹਾਵਾਰਡ ਤੇ ਅਰਨਸਟ ਚੇਨ ਨੂੰ ਸਾਂਝੇ ਰੂਪ 'ਚ ਨੋਬਲ ਇਨਾਮ ਮਿਲਿਆ।
ਪੈਨਸਲੀਨ ਦੇ ਖੋਜੀ ਅਲੈਕਜੈਂਡਰ ਫਲੈਮਿੰਗ ਦਾ 11ਮਾਰਚ 1955 ਨੂੰ ਲੰਡਨ ਵਿੱਚ ਦਿਹਾਂਤ ਹੋ ਗਿਆ।

27/07/2022

Conversion of Binomial distribution into Standard Normal distribution

26/07/2022

General Knowledge@| General Gk Quiz | Ancient Indian History Gk Quiz

Address

Chandigarh

Website

Alerts

Be the first to know and let us send you an email when General Knowledge Last Teacher posts news and promotions. Your email address will not be used for any other purpose, and you can unsubscribe at any time.

Shortcuts

Share

Category