30/05/2026
ਅੱਜ ਮਿਤੀ 30 ਮਈ 2026 ਨੂੰ ਸਰਕਾਰੀ ਹਾਈ ਸਮਾਰਟ ਸਕੂਲ ਕੁਲਾਣਾ (ਮਾਨਸਾ) ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮੈਗਾ PTM ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਹੈੱਡਮਾਸਟਰ ਸ੍ਰੀ ਮਨਦੀਪ ਸਿੰਘ ਸਰਾਂ(PES-II) ਦੁਆਰਾ ਪੰਜਾਬ ਦੇ ਸਿੱਖਿਆ ਵਿੱਚ ਭਾਰਤ ਚੋਂ ਮੋਹਰੀ ਸਥਾਨ ਪ੍ਰਾਪਤ ਕਰਨ ਅਤੇ ਵਿਭਾਗ ਵੱਲੋਂ ਭੇਜੇ ਗਏ ਪ੍ਰਿੰਟਡ ਰਚਨਾਤਮਕ ਛੁੱਟੀਆਂ ਦੇ ਕੰਮ ਬਾਰੇ ਦੱਸਿਆ ਅਤੇ ਸਕੂਲ ਵਿੱਚ ਨਵ-ਨਿਰਮਤ ਕਮਰੇ, ਨਵੇਂ ਟਾਈਲ ਫਰਸ਼ ਅਤੇ ਨਵੇਂ ਟੱਚ ਪੈਨਲਜ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਅੱਠਵੀਂ ਅਤੇ ਦਸਵੀਂ ਦੇ ਨਤੀਜਿਆਂ ਵਿੱਚੋਂ ਮੋਹਰੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ SMC ਚੇਅਰਮੈਨ ਸ੍ਰੀ ਬਲਰਾਜ ਸਿੰਘ,SMC ਕਮੇਟੀ ਮੈਂਬਰ, ਮਾਤਾ-ਪਿਤਾ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਹਾਜ਼ਰ ਸਨ।