11/07/2024
ਅੱਜ ਮਿਤੀ 10/07/2024 ਨੂੰ ਗੁਰੂ ਤੇਗ਼ ਬਹਾਦੁਰ ਐਕਡਮੀ ਬੁਢਲਾਡਾ ਵੱਲੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਦੇ ਰਿਟਾਇਰਡ ਉੱਘੇ ਹਿੰਦੀ ਅਧਿਆਪਕ ਅਤੇ ਲੇਖਕ ਸ਼੍ਰੀ ਗੁਪਾਲ ਚੰਦ ਕੁਲਰਿਆ ਅਤੇ ਹਰਿਆਣਾ ਬੋਰਡ ਦੇ ਰਿਟਾਇਰਡ ਪੰਜਾਬੀ ਲੈਕਚਰਾਰ ਸਰਦਾਰ ਹਰੀ ਸਿੰਘ ਸਸਪਾਲੀ ਵੱਲੋਂ ਬੱਚਿਆਂ ਨੂੰ ਆਪਣੇ ਜ਼ਿੰਦਗੀ ਦੇ ਸਿੱਖਿਆ ਨਾਲ ਤਜਰਬੇ ਸਾਂਝੇ ਕੀਤੇ ਉਹਨਾਂ ਵੱਲੋਂ ਬੱਚਿਆਂ ਨੂੰ ਉੱਚੇ ਅਹੁਦਿਆਂ ਤੇ ਪਹੁੰਚ ਲਈ ਅਤੇ ਲਗਾਤਾਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਹਨਾਂ ਵੱਲੋਂ ਬੱਚਿਆਂ ਨੂੰ ਆਪਣੇ ਲਗਭਗ 40ਸਾਲ ਦੇ ਅਧਿਆਪਨ ਤਜਰਬੇ ਵੱਜੋਂ ਅਧਿਆਪਨ ਦੀਆਂ ਵੱਖ ਵੱਖ ਵਿਧੀਆ ਅਤੇ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਵਿਸ਼ੇਸ਼ ਚਾਨਣਾ ਪਾਇਆ ਉਹਨਾਂ ਦਾ ਐਕਡਮੀ ਪਹੁੰਚਣ ਤੇ ਸਰਦਾਰ ਸ਼ਮਸ਼ੇਰ ਸਿੰਘ ਸਰਾਂ, ਹਰਪ੍ਰੀਤ ਸਿੰਘ, ਰਜੇਸ਼ ਵਰਮਾ,ਮੈਡਮ ਸੁਮਨਦੀਪ ਕੌਰ ਅਤੇ ਸਮੂਹ ਸਟਾਫ਼ ਤੇ ਬੱਚਿਆਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਕੈਡਮੀ ਵਲੋਂ ਸਮੇਂ ਸਮੇਂ ਤੇ ਅਜਿਹੀਆਂ ਉੱਚ ਵਿੱਦਿਆਕ ਸ਼ਖ਼ਸੀਅਤ ਦੀ ਸ਼ਮੂਲੀਅਤ ਦੇ ਸੈਮੀਨਾਰ ਕਰਵਾਉਂਦੇ ਰਹਾਂਗੇ ।