28/07/2023
ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ ਦੀ ਟੀਮ ਵੱਲੋਂ ਆਏ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਮਾਣਿਤ ਨਤੀਜੇ A++ ਦੀ ਖੁਸ਼ੀ ਮਨਾਉਂਦਿਆਂ ਡਾ. ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡਾ. ਨਰਿੰਦਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਵਿਸ਼ੇਸ਼ ਤੌਰ ਮਿਲਕੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਪ੍ਰਸੰਸਾ ਵਜੋਂ ਬੋਲਦਿਆਂ ਉਨ੍ਹਾਂ ਕਿਹਾ ਮਾਲਵੇ ਦੇ ਬੁਢਲਾਡਾ ਵਰਗੇ ਪੇਂਡੂ ਖੇਤਰ ਵਿਚ ਸਥਿਤ ਇਸ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਕਾਲਜਾਂ ਵਿੱਚੋਂ ਨੈਕ ਗ੍ਰੇਡੇਸਨ ਵਿਚੋਂ A++ ਦਾ ਦਰਜਾ ਲੈ ਕੇ ਪਹਿਲਾ ਦਰਜਾ ਹਾਸਲ ਕੀਤਾ ਹੈ । ਖੁਸ਼ੀ ਦੀ ਗੱਲ ਹੈ ਇਸ ਸੰਸਥਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੂਰੇ ਵਿਸ਼ਵ ਵਿਚ ਨਾਮ ਉੱਚਾ ਕੀਤਾ ਹੈ।