BaS TUM Hi H.

BaS TUM Hi H.

17/03/2024

हज़ार और तरीके थे मरने के साहिब
बस हमने ही मोहब्बत को चुना है ...

16/03/2024

ਅੱਛਾ ਸੁਣ ਇੱਕ ਗੱਲ ਹੋਰ ਦੱਸਾਂ
ਬੈਠ ਮੇਰੇ ਤੂੰ ਕੋਲ ਦੱਸਾਂ
ਤੂੰ ਹੀ ਪੁੱਛਦਾਂ ਸੇਂ , ਕਿਉਂ ਚੁੱਪ ਰਹਿੰਦਾ ਏਂ
ਕੇ ਰੋਲਾ ਨਾ ਪਾਵੇਂ ਤਾਂ ਬੋਲ.. ਦੱਸਾਂ...!

15/03/2024

एक वादा था तेरा निभाने का
हाल कोई भी हो पर लौट आने का
मैं तो तेरे भरोसे आज भी बैठा हूं साहिब
शायद तुम्हे डर होने लगा है ज़माने का ...

15/03/2024

ਆਜਾ ਕਿ ਤੇਰਾ ਇੰਤਜ਼ਾਰ ਬਹੁਤ ਹੈ
ਸੱਚੀਂ ਤੇਰੇ ਨਾਲ ਪਿਆਰ ਬਹੁਤ ਹੈ
ਲੱਖ ਭਾਵੇਂ ਬਦਲ ਜਾਏ ਦੁਨੀਆ
ਤੂੰ ਨਹੀਂ ਬਦਲਦਾ ,ਤੇਰੇ ਤੇ ਇਹ ਏਤਬਾਰ ਬਹੁਤ ਹੈ

15/03/2024

ਆਜਾ ਕਿ ਹੁਣ ਮਰਦੇ ਪਏ ਆ
ਤੈਨੂੰ ਚੇਤੇ ਕਰਦੇ ਪਏ ਆ
ਤੇਰੇ ਬਿਨ ਨੇ ਲੋਕ ਮਖੌਲ ਕਰਦੇ
ਪਤਾ ਨਹੀਂ ਕਿਵੇਂ ਜਰਦੇ ਪਏ ਆ

15/03/2024

आएगा वो लौट कर , कह कर गया है
मुझमें थोड़ा सा वो रहकर गया है
जरूरी नहीं मैं ही तड़पता हूं उसके लिए साहिब
वो भी इश्क का दर्द सह कर गया है...

15/03/2024

ਇੱਕ ਬੱਸ ਤੇਰੀ ਯਾਦ ਨਾ ਆਵੇ
ਕੀ ਦੱਸ ਕਰਾਂ ਮੈਂ ਟੂਣਾ ਇਸਦਾ ??ਮੈਂ ਅੱਖ ਚੁੱਕ ਕੇ ਨਹੀਂ ਕੁਝ ਮੈਂ ਤੱਕ ਸਕਦਾ
ਹਰ ਪਾਸੇ ਚਿਹਰਾ ਮੈਨੂੰ ਤੇਰਾ ਦਿਸਦਾ ...

15/03/2024

ਤੇਰੇ ਬਾਝੋਂ ਝੂਰਦੇ ਪਏ ਆਂ
ਭੋਰਾ ਭੋਰਾ ਖੁਰਦੇ ਪਏ ਆਂ
ਮੈਨੂੰ ਪਤਾ ਤੂੰ ਤਾਂ ਰਾਹ ਬਦਲ ਲਿਆ ਏ
ਫੇਰ ਵੀ ਓਸੇ ਰਾਹ ਤੇ ਅਸੀਂ ਤੁਰਦੇ ਪਏ ਆਂ...

14/03/2024

ਤੂੰ ਤਾਂ ਸਭ ਕੁਝ ਮੁਕਾ ਕੇ ਚੱਲਿਆ
ਆਪਣਾ ਰੰਗ ਦਿਖਾ ਕੇ ਚੱਲਿਆ
ਕੋਈ ਕਿਸੇ ਲਈ ਨਹੀਂ ਹੁੰਦਾ ਏਥੇ
ਅੱਜ ਇਹ ਵੀ ਮੈਨੂੰ ਸਮਝਾ ਕੇ ਚੱਲਿਆ

#ਪੰਜਾਬ
#साहिब
#ਇਸ਼ਕ
#ਸਾਹਿਬ
#ਕਵਿਤਾ
#ਸ਼ਾਇਰ
#ਪੰਜਾਬੀ
#ਦਰਦ
#ਮੋਹੱਬਤ

14/03/2024

ਤੇਰੇ ਬਿਨਾ ਜਿੰਦਗੀ ਹੰਢਾਉਣੀ ਔਖੀ
ਪਰ ਤੇਰੇ ਤੋਂ ਹੁਣ ਲਗਦਾ ਨਿਭਾਣੀ ਔਖੀ
ਵੈਸੇ ਤਾਂ ਸਭ ਕੁਝ ਲੰਘ ਹੀ ਜਾਣਾ ਏ
ਬੱਸ ਇਹ ਤੇਰੇ ਬਾਝ ਜਿੰਦ ਲੰਘਾਣੀ ਔਖੀ
ਤੂੰ ਮੁੱਕਰ ਕੇ ਆਪਣੀ ਸ਼ੋਹਰਤ ਕਮਾ ਲਈ ਏ
ਬੇਵਫਾ ਹੋ ਸਾਥੋਂ ਇਹ ਦੌਲਤ ਕਮਾਣੀ ਔਖੀ
ਤੇਰੇ ਸ਼ਾਇਦ ਹੁਣ ਚੇਤੇ ਵੀ ਨਹੀਂ ਹੋਵਾਂ ਮੈਂ
ਮੇਰੇ ਤੋਂ ਇਹ ਸੂਰਤ ਹੁਣ ਭੁਲਾਉਣੀ ਔਖੀ
ਅਜੇ ਤਾਂ ਬਹੁਤ ਸਹਿਣਾ ਹੈ ਇਸ ਜਿੰਦਗੀ ਨੂੰ
ਐਡੀ ਜਲਦੀ ਮੌਤ ਬੁਲਾਉਣੀ ਔਖੀ
ਦੁਨੀਆ ਨੂੰ ਸਾਹਿਬ ਪਾਗ਼ਲ ਦਿਸਦਾ ਇਹ
ਪਰ ਇਸ਼ਕੇ ਦੀ ਗੱਲ ਦੁਨੀਆ ਨੂੰ ਸਮਝਾਉਣੀ ਔਖੀ
ਤੂੰ ਵੀ ਤਾਂ ਆਪਣਿਆ ਵੱਲ ਹੀ ਗਿਰਿਆ ਆਖਿਰ
ਛੱਡ ਸੱਜਣਾ , ਹੁੰਦੀ ਏ ਕਿਸੇ ਲਈ ਜਿੰਦ ਗਵਾਉਣੀ ਔਖੀ....

#ਕਵਿਤਾ
#ਪੰਜਾਬ
#ਸ਼ਾਇਰ
#साहिब
#ਸਾਹਿਬ
#ਪੰਜਾਬੀ
#ਇਸ਼ਕ

06/03/2024

ਪੱਥਰਾਂ ਚ ਪੱਥਰ ਹੋਣਾ ਪੈਂਦਾ
ਕਦੇ ਕਦੇ ਮਰਦਾ ਨੂੰ ਵੀ ਰੋਣਾ ਪੈਂਦਾ
ਸਭ ਕੁਝ ਮੰਗੇ ਨਹੀਂ ਮਿਲਦਾ ਏਥੇ
ਕਦੇ ਕਦੇ ਕੁਝ ਖੋਹਣਾ ਪੈਂਦਾ
ਨਹੀਂ ਆਉਂਦਾ ਕੋਈ ਨਾਲ ਲੱਗਣ ਲਈ
ਆਪਣਾ ਬੋਝ ਹੈ ਖੁਦ ਹੀ ਢੋਣਾ ਪੈਂਦਾ
ਕਿਹੜੇ ਸੱਜਣਾ ਦੀਆਂ ਤੂੰ ਗੱਲ ਕਰਦਾ ਸਾਹਿਬ
ਏਥੇ ਤਾਂ ਬਸ ਮਤਲਬ ਨੂੰ ਹੱਥ ਮਿਲਾਉਣਾ ਪੈਂਦਾ
ਵਾਦਿਆਂ ਨੇ ਤਾਂ ਏਥੇ ਸਾਰੀ ਦੁਨੀਆ ਪਟ ਛੱਡੀ
ਕੋਈ ਇੰਨਾ ਨੂੰ ਦੱਸੇ, ਵਾਅਦਾ ਵੀ ਨਿਭਾਉਣਾ ਪੈਂਦਾ
ਓਹ ਛੱਡ ਗੱਲ ਇਸ਼ਕੇ ਉਸ਼ਕੇ ਦੀ ਕੁਝ ਹੋਰ ਗੱਲ ਕਰ
ਮੁਹੱਬਤਾਂ ਦਾ ਤਾ ਏਥੇ ਬੱਸ ਮਜ਼ਾਕ ਹੀ ਬਣਾਉਣਾ ਪੈਂਦਾ....
#ਸਾਹਿਬ

Address

Budhlada
151502

Website

Alerts

Be the first to know and let us send you an email when BaS TUM Hi H. posts news and promotions. Your email address will not be used for any other purpose, and you can unsubscribe at any time.

Shortcuts

Share