Miri Piri Khalsa College Bhadaur

Miri Piri Khalsa College Bhadaur this college is run by Shiromani Gurdwara Parbhandak Committee Sri Amritsar Sahib.

This is a rural Degree College which is affiliated to Punjabi University Patiala. this college has lot of achievements in the field of sports, cultural and academic levels.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਮੀਰੀ ਪੀਰੀ ਖ਼...
19/08/2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਮੀਰੀ ਪੀਰੀ ਖ਼ਾਲਸਾ ਕਾਲਜ, ਭਦੌੜ ਵਿਖੇ ਕਾਲਜ ਪ੍ਰਿੰਸੀਪਲ ਪ੍ਰੋ. ਮਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਫਾਈਨਲ ਕਲਾਸਾਂ ਦੀਆਂ ਲੜਕੀਆਂ ਲਈ ਪਲੇਸਮੈਂਟ ਸੈੱਲ ਵੱਲੋਂ ਮਿਤੀ 14 ਅਗਸਤ ਤੋਂ 19 ਅਗਸਤ 2026 ਤੱਕ ਸੱਤ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਲੇਸਮੈਂਟ ਅਫਸਰ ਪ੍ਰੋ. ਸੰਦੀਪ ਕੌਰ ਬਡਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਨੰਦੀ ਫਾਊਂਡੇਸ਼ਨ (ਮਹਿੰਦਰਾ ਪਰਾਈਡ ਕਲਾਸਰੂਮ) ਵੱਲੋਂ ਸ੍ਰੀਮਤੀ ਸਿਵੇਤਾ ਅਰੋੜਾ ਨੇ ਮੁੱਖ ਵਕਤਾ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਵਿੱਚ ਆਰਟਸ, ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਵਰਕਸ਼ਾਪ ਦੇ ਪਹਿਲੇ ਦਿਨ ਉਹਨਾਂ ਨੇ ਲੜਕੀਆਂ ਨੂੰ ਸੈਲਫ ਅਵੇਅਰਨੈਸ ਅਤੇ ਬਾਡੀ ਲੈਂਗੂਏਜ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਦਿਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਟਾਈਮ ਮੈਨੇਜਮੈਂਟ, ਸੈਲਫ ਮੈਨੇਜਮੈਂਟ ਤੇ ਟਾਸਕ ਮੈਨੇਜਮੈਂਟ ਬਾਰੇ ਦੱਸਿਆ। ਵਰਕਸ਼ਾਪ ਦੇ ਤੀਜੇ ਦਿਨ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਡਿਜੀਟਲ ਆਈਡੈਂਟਿਟੀ ਬਣਾਉਣ ਅਤੇ ਉਸਦੀ ਮਹੱਤਤਾ ਬਾਰੇ ਦੱਸਿਆ, ਜਿਸ ਵਿੱਚ ਵਿਦਿਆਰਥਣਾਂ ਨੂੰ ਮਜ਼ਬੂਤ ਪਾਸਵਰਡ ਲਗਾਉਣ ਬਾਰੇ ਦੱਸਿਆ ਤਾਂ ਜੋ ਕੋਈ ਵੀ ਉਹਨਾਂ ਦੇ ਅਕਾਊਂਟ ਨੂੰ ਹੈਕ ਨਾ ਕਰ ਸਕੇ। ਵਰਕਸ਼ਾਪ ਦੇ ਚੌਥੇ ਦਿਨ ਉਹਨਾਂ ਨੇ ਵਿਦਿਆਰਥੀਆਂ ਨੂੰ ਈਮੇਲ ਮੈਸੇਜ ਕਿਵੇਂ ਕਰਨਾ ਹੈ, ਪ੍ਰੋਫੈਸ਼ਨਲ ਕਮਿਊਨੀਕੇਸ਼ਨ ਬਾਰੇ ਦੱਸਿਆ ਜੋ ਕਿ ਵਿਦਿਆਰਥਣਾਂ ਦੇ ਆਉਣ ਵਾਲੇ ਭਵਿੱਖ ਵਿੱਚ ਇੰਟਰਵਿਊ ਲਈ ਲਾਹੇਵੰਦ ਸਾਬਿਤ ਹੋਵੇਗਾ। ਇਸ ਲੜੀ ਤਹਿਤ ਪੰਜਵੇਂ ਦਿਨ ਉਹਨਾਂ ਨੇ ਵਿਦਿਆਰਥਣਾਂ ਨੂੰ ਡਿਜੀਟਲ ਅਤੇ ਵੀਡੀਓ ਰਿਜਿਊਮ ਬਣਾਉਣੇ ਸਿਖਾਏ। ਛੇਵੇਂ ਦਿਨ ਵਿਦਿਆਰਥਣਾਂ ਨੂੰ ਗਰੁੱਪ ਡਿਸਕਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਵਕਤਾ ਵੱਲੋਂ ਵਿਦਿਆਰਥਣਾਂ ਨਾਲ ਗਰੁੱਪ ਡਿਸਕਸ਼ਨ ਵਿੱਚ ਲੜਕੀਆਂ ਦੀ ਵੱਖ-ਵੱਖ ਟੀਮਾਂ ਬਣਾ ਕੇ ਉਹਨਾਂ ਦੀ ਆਪਸ ਵਿੱਚ ਡਿਸਕਸ਼ਨ ਕਰਵਾ ਕੇ ਉਹਨਾਂ ਨੂੰ ਟੀਮ ਵਰਕ ਦੀ ਕੀਮਤ ਤੋਂ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੇ ਆਖਰੀ ਦਿਨ ਵਕਤਾ ਵੱਲੋਂ ਵਿਦਿਆਰਥਣਾਂ ਨੂੰ ਪ੍ਰੋਬਲਮ ਸੋਲਵਿੰਗ, ਮਨੀ ਮੈਨੇਜਮੈਂਟ ਅਤੇ ਜਾਬ ਇੰਟਰਵਿਊ ਲਈ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਵਿਦਿਆਰਥਣਾਂ ਵੱਲੋਂ ਇਸ ਵਰਕਸ਼ਾਪ ਪ੍ਰਤੀ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਗਏ । ਪਲੇਸਮੈਂਟ ਅਫਸਰ ਪ੍ਰੋ. ਸੰਦੀਪ ਕੌਰ ਬਡਬਰ ਨੇ ਸਕੱਤਰ ਵਿੱਦਿਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਇਸ ਸਲਾਘਾਯੋਗ ਉਪਰਾਲੇ ਸਦਕਾ ਲੜਕੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਕਿ ਉਨਾਂ ਦੇ ਆਉਣ ਵਾਲੇ ਭਵਿੱਖ ਵਿੱਚ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਪ੍ਰੋ. ਸੁਖਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪ ਵਿਦਿਆਰਥੀਆਂ ਦਾ ਮਨੋਬਲ ਉੱਚਾ ਕਰਦੀਆਂ ਹਨ ਅਤੇ ਉਹਨਾ ਅੰਦਰ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧਣ ਦੇ ਮੌਕੇ ਪੈਦਾ ਕਰਦੀਆਂ ਹਨ। ਅੰਤ ਵਿੱਚ ਸੰਸਥਾ ਦੇ ਮੁਖੀ ਪ੍ਰੋ. ਮਲਵਿੰਦਰ ਸਿੰਘ ਜੀ ਵੱਲੋਂ ਸ੍ਰੀਮਤੀ ਸਿਵੇਤਾ ਅਰੋੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜੋ ਕਿ ਸਮੇਂ ਦੀ ਮੰਗ ਹੈ, ਤਾਂ ਜੋ ਲੜਕੀਆਂ ਆਪਣੀ ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਪ੍ਰੋਫੈਸ਼ਨਲ ਸਕਿਲਜ਼ ਦੇ ਸਦਕਾ ਵਧੀਆ ਨੌਕਰੀ ਤੇ ਜਾ ਸਕਣ। ਉਹਨਾਂ ਨੇ ਵਿਦਿਆਰਥੀਆਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਸੰਸਥਾ ਵੱਲੋਂ ਇਸ ਪ੍ਰਕਾਰ ਦੇ ਉਪਰਾਲੇ ਨਿਰੰਤਰ ਜਾਰੀ ਰੱਖਣ ਦਾ ਵਿਸ਼ਵਾਸ ਦਵਾਇਆ। Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Bhadaur live Barnala

ਮੀਰੀ ਪੀਰੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿੱਚ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ਰੰਗ - ਏ - ਵਿਰਸਾਇਲਾਕੇ ਦੀ ਨਾਮਵਾਰ ਵਿੱਦਿ...
19/08/2026

ਮੀਰੀ ਪੀਰੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿੱਚ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ਰੰਗ - ਏ - ਵਿਰਸਾ
ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਮੀਰੀ ਪੀਰੀ ਖਾਲਸਾ ਕਾਲਜੀਏਟ ਸੀਨੀ. ਸੈਕੰ. ਸਕੂਲ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਹੀ ਹੈ। ਇਹ ਸੰਸਥਾ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਮਾਨਤਾ ਪ੍ਰਾਪਤ ਹੈ। ਇੱਥੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ - ਨਾਲ ਧਾਰਮਿਕ, ਸਮਾਜਕ ,ਖੇਡਾਂ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਵੱਖ - ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਿੱਚ ਰੰਗ - ਏ - ਵਿਰਸਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਸਬੰਧੀ ਪ੍ਰੋ. ਭਿੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰ. ਮਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਇਹ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਖ- ਵੱਖ ਸਾਹਿਤਕ ਗਤੀਵਿਧੀਆਂ ਜਿਵੇਂ ਕਿ ਕਵਿਤਾ, ਭਾਸ਼ਣ, ਲੋਕ ਗੀਤ, ਗੀਤ, ਨੁਕੜ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥਣ ਸੁਮਨਦੀਪ ਕੌਰ ਅਤੇ ਅਮਨਦੀਪ ਕੌਰ ਵੱਲੋਂ ਕਵਿਤਾ ਪੇਸ਼ ਕੀਤੀ ਗਈ। ਹਰਪ੍ਰੀਤ ਸਿੰਘ ਵੱਲੋਂ ਆਧੁਨਿਕ ਸਮੇਂ ਦੇ ਚਲੰਤ ਮਸਲਿਆਂ ਸੰਬੰਧੀ ਭਾਸ਼ਣ ਦਿੱਤਾ ਗਿਆ। ਸਟੇਜ ਦੀ ਭੂਮਿਕਾ ਵਿਦਿਆਰਥੀ ਹਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਵਿਦਿਆਰਥੀ ਦਲੇਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਨਸ਼ੇ ਨਾਲ ਸੰਬੰਧਿਤ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਵਿਦਿਆਰਥਣ ਅਮਨਦੀਪ ਕੌਰ ਅਤੇ ਸਾਥੀਆਂ ਵੱਲੋਂ 'ਧੀਆਂ' ਵਿਸ਼ੇ ਤੇ ਕੋਰੀਓਗਰਾਫੀ ਦਾ ਪ੍ਰਦਰਸ਼ਨ ਕੀਤਾ ਗਿਆ। ਸੰਸਥਾ ਮੁਖੀ ਪ੍ਰਿੰ. ਮਲਵਿੰਦਰ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ - ਨਾਲ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਜਿਸ ਨਾਲ ਵਿਦਿਆਰਥੀਆਂ ਦੀ ਸ਼ਖਸ਼ੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ। ਨਾਲ ਹੀ ਉਨ੍ਹਾਂ ਨੇਂ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ #

ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਬੀ. ਏ. ਭਾਗ ਤੀਜਾ ਦੇ ਸਮੈਸਟਰ ਛੇਵੇਂ ਦਾ ਨਤੀਜਾ ਰਿਹਾ ਸ਼ਾਨਦਾਰਮੀਰੀ ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮ...
18/08/2026

ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਬੀ. ਏ. ਭਾਗ ਤੀਜਾ ਦੇ ਸਮੈਸਟਰ ਛੇਵੇਂ ਦਾ ਨਤੀਜਾ ਰਿਹਾ ਸ਼ਾਨਦਾਰ
ਮੀਰੀ ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਿਹਾ ਹੈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ (ਨਵੀਂ ਦਿੱਲੀ) ਤੋਂ ਮਾਨਤਾ ਪ੍ਰਾਪਤ ਹੈ। ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਸੈਸ਼ਨ 2025-26 ਬੀ. ਏ. ਭਾਗ ਤੀਜਾ ਦੇ ਛੇਵੇਂ ਸਮੈਸਟਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਬੰਧੀ ਆਰਟਸ ਵਿਭਾਗ ਦੇ ਪ੍ਰੋ. ਭਿੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀ. ਏ. ਭਾਗ ਤੀਜਾ ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਵਿਦਿਆਰਥਣ ਦਿਕਸ਼ਾ ਸਿੰਗਲਾ ਨੇ 82 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ 77.6 ਪ੍ਰਤੀਸ਼ਤ ਪ੍ਰਪਤ ਕਰਕੇ ਦੂਸਰਾ ਅਤੇ ਸੁਖਵੀਰ ਕੌਰ ਨੇ 76.4 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸੰਸਥਾ ਮੁਖੀ ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿ ਇਹ ਉਹਨਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਵਿਦਿਆਰਥਣਾ ਨੇ ਵਧੀਆ ਨੰਬਰ ਲੈ ਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ - ਵੱਖ ਕੋਰਸਾਂ ਲਈ ਦਾਖ਼ਲੇ ਸ਼ੁਰੂ ਹਨ। ਵਿਦਿਆਰਥੀ ਇਹਨਾਂ ਕੋਰਸਾਂ ਵਿਚ ਦਾਖਲਾ ਲੈ ਕੇ ਸੰਸਥਾ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਪ੍ਰੋ.ਭਿੰਦਰਜੀਤ ਕੌਰ, ਪ੍ਰੋ. ਹਰਦੀਪ ਸਿੰਘ, ਪ੍ਰੋ. ਸੁਖਵੀਰ ਕੌਰ, ਪ੍ਰੋ. ਸੁਮਨਪ੍ਰੀਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Bhadaur live Barnala TopFans

ਮੀਰੀ ਪੀਰੀ ਖਾਲਸਾ ਕਾਲਜ ਭਦੌੜ ਨੇ ਸੀ.ਸੀ. ਐਲ. ਪੀ. ਲਈ ਕੀਤੀ ਹੋਣਹਾਰ ਵਿਦਿਆਰਥੀਆਂ ਦੀ ਚੋਣSub title- ਵਿਦਿਆਰਥੀਆਂ ਨੂੰ ਯੂ. ਪੀ. ਐੱਸ. ਸੀ. ਅ...
15/08/2026

ਮੀਰੀ ਪੀਰੀ ਖਾਲਸਾ ਕਾਲਜ ਭਦੌੜ ਨੇ ਸੀ.ਸੀ. ਐਲ. ਪੀ. ਲਈ ਕੀਤੀ ਹੋਣਹਾਰ ਵਿਦਿਆਰਥੀਆਂ ਦੀ ਚੋਣ
Sub title- ਵਿਦਿਆਰਥੀਆਂ ਨੂੰ ਯੂ. ਪੀ. ਐੱਸ. ਸੀ. ਅਤੇ ਪੀ. ਸੀ. ਐੱਸ. ਲਈ ਦਿੱਤੀ ਜਾਵੇਗੀ ਮੁਫ਼ਤ ਸਿੱਖਿਆ
ਇਲਾਕੇ ਦਾ ਨਾਮਵਰ ਵਿਦਿਅਕ ਅਦਾਰਾ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਕਾਰਜ ਕਰ ਰਿਹਾ ਹੈ। ਜਿੱਥੇ ਵਿਦਿਆਰਥੀਆਂ ਨੂੰ ਵਰਤਮਾਨ ਵਿੱਦਿਆ ਦੇ ਨਾਲ - ਨਾਲ ਭਵਿੱਖ ਵਿਚ ਉੱਚ ਅਹੁਦਿਆਂ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਜਿਸ ਮਕਸਦ ਲਈ ਨਿਸ਼ਚੈ ਅਕੈਡਮੀ ਦੀ ਸਥਾਪਨਾ ਕੀਤੀ ਗਈ ਹੈ। ਜਿਸ ਸੰਬੰਧੀ ਪ੍ਰੋਗਰਾਮ ਕਨਵੀਨਰ ਪ੍ਰੋ. ਹਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੀ. ਸੀ. ਐਲ. ਪੀ (Comprehensive Compitative Learning Programme) ਲਈ ਯੋਗ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਜਿਸ ਪ੍ਰਤੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਓਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵਿਦਿਆਰਥੀ ਇਸ ਪ੍ਰੀਖਿਆ ਵਿੱਚੋਂ ਮੈਰਿਟ ਸੂਚੀ ਵਿਚ ਆਉਣਗੇ ਉਹਨਾਂ ਨੂੰ ਆਈ.ਏ.ਐੱਸ . ,ਪੀ.ਸੀ. ਐੱਸ. ਅਤੇ ਹੋਰ ਸਿਵਲ ਸਰਵਿਸਿਜ਼ ਲਈ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਕਾਲਜ ਪ੍ਰਿੰਸੀਪਲ ਸ. ਮਲਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਆ ਸਕੱਤਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ ਉਥੇ ਵਿਦਿਆ ਦੇ ਖੇਤਰ ਵਿਚ ਵੀ ਸਿੱਖ ਵਿਦਿਆਰਥੀਆਂ ਨੂੰ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਲਈ ਨਿਸ਼ਚੈ ਅਕੈਡਮੀ ਦੀ ਚੰਡੀਗੜ੍ਹ ਵਿੱਚ ਸਥਾਪਨਾ ਕੀਤੀ ਗਈ ਹੈ। ਸਾਨੂੰ ਸਾਰਿਆਂ ਨੂੰ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Bhadaur live Barnala Miri Piri Khalsa College Bhadaur TopFans

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਬੀ. ਸੀ. ਏ. ਸਮੈਸਟਰ ਛੇਵੇਂ ਦਾ ਨਤੀਜਾ ਰਿਹਾ ਸ਼ਾਨਦਾਰਹਾਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀ. ਸੀ. ਏ. ਦਾ ਨਤੀ...
13/08/2026

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਬੀ. ਸੀ. ਏ. ਸਮੈਸਟਰ ਛੇਵੇਂ ਦਾ ਨਤੀਜਾ ਰਿਹਾ ਸ਼ਾਨਦਾਰ
ਹਾਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀ. ਸੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਸੀ. ਏ., ਸਮੈਸਟਰ ਛੇਵੇਂ ਦੇ ਨਤੀਜਿਆਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੰਪਿਊਟਰ ਵਿਭਾਗ ਦੇ ਪ੍ਰੋ. ਸੰਦੀਪ ਕੌਰ ਬਡਬਰ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਨਤੀਜੇ ਵਿੱਚ ਗੁਰਪ੍ਰੀਤ ਕੌਰ ਨੇਂ 81.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅਰਸ਼ਦੀਪ ਸਿੰਘ ਨੇ 78.7 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਮਨਵਿੰਦਰ ਕੌਰ ਨੇਂ 77.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਸ. ਮਲਵਿੰਦਰ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨਾਲ਼ ਹੀ ਭਵਿੱਖ ਵਿੱਚ ਅਜਿਹੀਆਂ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਸਥਾ ਬਾਰੇ ਦੱਸਦਿਆਂ ਕਿਹਾ ਕਿ ਸੰਸਥਾ ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਹੀ ਹੈ। ਇਹ ਸੰਸਥਾ ਜਿੱਥੇ ਵਿਦਿਆਰਥੀਆਂ ਲਈ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਧਾਰਮਿਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਉੱਥੇ ਹੀ ਵਿੱਦਿਆ ਦੇ ਖੇਤਰ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਕਾਊਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਦੀ ਮਾਨਤਾ ਅਧੀਨ ਬੀ. ਸੀ. ਏ. ਦੇ ਨਾਲ਼ - ਨਾਲ਼ ਐੱਮ. ਐੱਸ. ਸੀ. ਆਈ. ਟੀ. ਅਤੇ ਪੀ. ਜੀ. ਡੀ. ਸੀ. ਏ. ਕੋਰਸ ਵੀ ਚਲਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਕਨਾਲੋਜੀ ਨਾਲ ਜੋੜਨ ਲਈ ਕਾਲਜ ਵਿੱਚ ਦੋ ਹਾਈਟੈੱਕ ਕੰਪਿਉਟਰ ਲੈਬਸ ਦਾ ਵੀ ਖਾਸ ਪ੍ਰਬੰਧ ਹੈ। ਇਸ ਦੌਰਾਨ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹਨ। ਕਾਲਜ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਮਾਨਤਾ ਅਧੀਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ, ਐੱਮ. ਏ. ਇੰਗਲਿਸ਼, ਡਿਪਲੋਮਾ ਇਨ ਯੋਗਾ, ਡਿਪਲੋਮਾ ਇਨ ਅਕਾਉਂਟਿੰਗ ਐਂਡ ਟੈਕਸੇਸ਼ਨ, ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ ਚਲਾਏ ਜਾ ਰਹੇ ਹਨ, ਵਿਦਿਆਰਥੀ ਕਾਲਜ ਆ ਕੇ ਦਾਖਲਾ ਕਰਵਾ ਸਕਦੇ ਹਨ। ਇਸਦੇ ਨਾਲ਼ ਹੀ ਐੱਸ. ਸੀ. ਵਿਦਿਆਰਥੀਆਂ ਅਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸਕਾਲਰਸ਼ਿੱਪ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਸ਼ਮਸ਼ੇਰ ਸਿੰਘ, ਪ੍ਰੋ. ਸੰਦੀਪ ਕੌਰ ਸਹੋਤਾ ਮੌਜੂਦ ਸਨ। Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Barnala Bhadaur live

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਪੀ. ਜੀ. ਡੀ. ਸੀ. ਏ. ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰਹਾਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀ. ਜੀ. ਡੀ...
12/08/2026

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਪੀ. ਜੀ. ਡੀ. ਸੀ. ਏ. ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
ਹਾਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀ. ਜੀ. ਡੀ. ਸੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਪੀ. ਜੀ. ਡੀ. ਸੀ. ਏ., ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੰਪਿਊਟਰ ਵਿਭਾਗ ਦੇ ਪ੍ਰੋ. ਸੰਦੀਪ ਕੌਰ ਬਡਬਰ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਨਤੀਜੇ ਵਿੱਚ ਸੁਖਦੀਪ ਕੌਰ ਨੇਂ 83.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹਰਪ੍ਰੀਤ ਕੌਰ ਨੇ 82 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਪ੍ਰਦੀਪ ਕੌਰ ਨੇਂ 79.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਸ. ਮਲਵਿੰਦਰ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨਾਲ਼ ਹੀ ਭਵਿੱਖ ਵਿੱਚ ਅਜਿਹੀਆਂ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਸਥਾ ਬਾਰੇ ਦੱਸਦਿਆਂ ਕਿਹਾ ਕਿ ਸੰਸਥਾ ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਹੀ ਹੈ। ਇਹ ਸੰਸਥਾ ਜਿੱਥੇ ਵਿਦਿਆਰਥੀਆਂ ਲਈ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਧਾਰਮਿਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਉੱਥੇ ਹੀ ਵਿੱਦਿਆ ਦੇ ਖੇਤਰ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਕਾਊਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਦੀ ਮਾਨਤਾ ਅਧੀਨ ਬੀ. ਸੀ. ਏ. ਦੇ ਨਾਲ਼ - ਨਾਲ਼ ਐੱਮ. ਐੱਸ. ਸੀ. ਆਈ. ਟੀ. ਅਤੇ ਪੀ. ਜੀ. ਡੀ. ਸੀ. ਏ. ਕੋਰਸ ਵੀ ਚਲਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਕਨਾਲੋਜੀ ਨਾਲ ਜੋੜਨ ਲਈ ਕਾਲਜ ਵਿੱਚ ਦੋ ਹਾਈਟੈੱਕ ਕੰਪਿਉਟਰ ਲੈਬਸ ਦਾ ਵੀ ਖਾਸ ਪ੍ਰਬੰਧ ਹੈ। ਇਸ ਦੌਰਾਨ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹਨ। ਕਾਲਜ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਮਾਨਤਾ ਅਧੀਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ, ਐੱਮ. ਏ. ਇੰਗਲਿਸ਼, ਡਿਪਲੋਮਾ ਇਨ ਯੋਗਾ, ਡਿਪਲੋਮਾ ਇਨ ਅਕਾਉਂਟਿੰਗ ਐਂਡ ਟੈਕਸੇਸ਼ਨ, ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ ਚਲਾਏ ਜਾ ਰਹੇ ਹਨ, ਵਿਦਿਆਰਥੀ ਕਾਲਜ ਆ ਕੇ ਦਾਖਲਾ ਕਰਵਾ ਸਕਦੇ ਹਨ। ਇਸਦੇ ਨਾਲ਼ ਹੀ ਐੱਸ. ਸੀ. ਵਿਦਿਆਰਥੀਆਂ ਅਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸਕਾਲਰਸ਼ਿੱਪ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਸ਼ਮਸ਼ੇਰ ਸਿੰਘ, ਪ੍ਰੋ. ਸੰਦੀਪ ਕੌਰ ਸਹੋਤਾ ਮੌਜੂਦ ਸਨ। Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Miri Piri Khalsa College Bhadaur

10/08/2026

07/08/2026

Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Bhadaur live Barnala TopFans

03/08/2026

Miri Piri Khalsa College Bhadaur Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ Bhadaur live Barnala TopFans

31/07/2026

Address

MIRI PIRI KHALSA COLLEGE BHADAUR
Bhadaur
148102

Opening Hours

Monday 9am - 3:30pm
Tuesday 9am - 3:30pm
Wednesday 9am - 3:30pm
Thursday 9am - 3:30am
Friday 9am - 3:30am
Saturday 9am - 3:30pm

Telephone

+919878424740

Alerts

Be the first to know and let us send you an email when Miri Piri Khalsa College Bhadaur posts news and promotions. Your email address will not be used for any other purpose, and you can unsubscribe at any time.

Contact The School

Send a message to Miri Piri Khalsa College Bhadaur:

Shortcuts

Share

Category