Innovatorz

Innovatorz BE YOURSELF ..

10/12/2025
20/05/2025

ਥੋੜੀ ਥੋੜੀ ਅੱਗ ਅੰਦਰ ਬਾਲ ਕੇ ਰੱਖ
ਮਰਨ ਦੀ ਗੱਲ ਅਜੇ ਟਾਲ ਕੇ ਰੱਖ
ਨਿਖ਼ਰ ਜਾਵੇਗਾ ਵਕਤ ਦੇ ਹਥੌੜਿਆਂ ਨਾਲ ਸੁਪਨਿਆਂ ਦੇ ਲੋਹੇ ਨੂੰ ਅਜੇ ਢਾਲ ਕੇ ਰੱਖ.....

ਨਿਰਮਲ ਪਵਾਰ

20/05/2025

ਕਿਤਾਬਾਂ

ਕੁਝ ਕਿਤਾਬਾਂ ਪੜ੍ਹੀਆਂ ਨਹੀਂ ਜਾਂਦੀਆਂ, ਸਿਰਫ ਸ਼ੋਕੇਸਾਂ ਅਤੇ ਅਲਮਾਰੀਆਂ ਵਿੱਚ ਹੀ ਪਈਆਂ ਰਹਿ ਜਾਂਦੀਆਂ ਨੇ ਅਤੇ ਧੂੜ ਦੇ ਲਫੇੜੇ ਖਾਈ ਜਾਂਦੀਆਂ ਹਨ ਮਹੀਨਿਆਂ ਤੱਕ,ਸਾਲਾਂ ਤੱਕ, ਕਦੇ ਕਦੇ ਸਦੀਆਂ ਤੱਕ I ਕੁਝ ਕਿਤਾਬਾਂ ਬੈਗਾਂ ਵਿੱਚ, ਲੰਮੇ ਕੋਟਾਂ ਦੀਆਂ ਜੇਬਾਂ ਵਿੱਚ ਅਤੇ ਕਾਰਾਂ ਦੀਆਂ ਪਿਛਲੀਆਂ ਸੀਟਾਂ ਤੇ ਪਈਆਂ ਨਾਲ ਨਾਲ ਚਲਦੀਆਂ ਹਨ ਅਤੇ ਇੰਤਜ਼ਾਰ ਵਿੱਚ ਰਹਿੰਦੀਆਂ ਨੇ ਕਿ ਕਦੋਂ ਕੋਈ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲਵੇ I ਪਰ ਉਹਨਾਂ ਨੂੰ ਕਿਸੇ ਨੂੰ ਸਮਝਾਉਣ ਜਾਂ ਬੋਲਣ ਦਾ ਮੌਕਾ ਨਹੀਂ ਮਿਲਦਾ I ਉਹਨਾਂ ਦਾ ਇੰਤਜ਼ਾਰ ਕਦੇ ਨਹੀਂ ਮੁੱਕਦਾ, ਬਸ ਏ ਇਹਨੀਆਂ ਕੁ ਖੁਸ਼ਕਿਸਮਤ ਹੁੰਦੀਆ ਹਨ ਕਿ ਧੂੜ ਦੇ ਲਫੇੜਿਆਂ ਤੋ ਬੱਚ ਜਾਂਦੀਆ ਹਨ।
ਕੁਝ ਕਿਤਾਬਾਂ ਤੁਹਾਡੇ ਦਿਲਾਂ ਤੇ ਰਾਜ ਕਰਦੀਆ ਨੇ ਜਾਂ ਤਾਂ ਤੁਹਾਡੀ ਬੁੱਕਲ ਵਿੱਚ ਹੁੰਦੀਆ ਨੇ ਜਾਂ ਫਿਰ ਆਪਣੀ ਬੁੱਕਲ ਵਿੱਚ ਲੈ ਲੈਂਦੀਆਂ I ਕਿਤਾਬਾਂ ਦੁਸ਼ਮਣ ਕਦੇ ਨਹੀਂ ਹੁੰਦੀਆਂ ਇਹ ਦੋਸਤ ਹੀ ਹੁੰਦੀਆਂ I ਜਿਵੇਂ ਦੋਸਤਾਂ ਦੀਆਂ ਕਿਸਮਾਂ ਹੁੰਦੀਆਂ,ਉਵੇਂ ਹੀ ਕਿਤਾਬਾਂ ਦੀਆਂ ਕਿਸਮਾਂ ਹੁੰਦੀਆ । ਕੁਝ ਦੋਸਤ ਹੁੰਦੇ ਨੇ ਸਿਰਫ਼ ਹੈਲੋ ਹਾਏ ਵਾਲੇ..ਓਵੇਂ ਹੀ ਕਿਤਾਬਾਂ ਹੁੰਦੀਆ ਨੇ...ਆਉਦੀਆਂ ਨੇ ਜਾਂਦੀਆ ਨੇ, ਨਾ ਦੇ ਕੇ ਜਾਂਦੀਆਂ ਤੇ ਨਾ ਕੁਝ ਲੈ ਕੇ ਜਾਂਦੀਆਂ..
ਕੁਝ ਕਿਤਾਬਾਂ ਨੂੰ ਤੁਸੀਂ ਪਸੰਦ ਕਰਨ ਲੱਗ ਜਾਂਦੇ ਹੋ ਜਿਵੇਂ ਕੁਝ ਮਿੱਤਰਾਂ ਨਾਲ ਤੁਸੀਂ ਹੱਸ ਖੇਡ ਲੈਂਦੇ ਹੋ ਉਹ ਤੁਹਾਡੇ ਨਾਲ ਹੁੰਦੇ ਨੇ ਤਾਂ ਸਮਾਂ ਵਧੀਆ ਲੰਘਦਾ ਹੈ I

ਫ਼ਿਰ ਵਾਰੀ ਆਉਂਦੀ ਹੈ ਉਹਨਾਂ ਇੱਕ ਦੋ ਦੋਸਤਾਂ ਵਰਗੀਆਂ ਕਿਤਾਬਾਂ ਦੀ ਜਿਨ੍ਹਾਂ ਨਾਲ ਤੁਸੀਂ ਦੁੱਖ ਸੁੱਖ ਫਰੋਲ ਲੈਂਦੇ ਹੋ ਜਿਹੜੇ ਚੰਗੇ ਮਾੜੇ ਵਕਤਾਂ ਵਿੱਚ ਤੁਹਾਡੇ ਨਾਲ਼ ਹੁੰਦੇ ਨੇ I ਜਿਨ੍ਹਾਂ ਸਾਹਮਣੇ ਤੁਸੀਂ ਆਪਣੀ ਰੂਹ ਦੀ ਗੱਲ ਵੀ ਰੱਖ ਲੈਂਦੇ ਹੋ I ਇਹ ਜਿਗਰੀ ਯਾਰਾਂ ਵਰਗੀਆਂ ਕਿਤਾਬਾਂ ਤੁਹਾਨੂੰ ਸਮਝਾਉਂਦੀਆਂ ਨੇ ਬੱਚਿਆਂ ਵਾਂਗ ਤੁਹਾਡੀ ਉਂਗਲ ਫੜ ਕੇ ਚੰਗੇ ਮਾੜੇ ਰਾਹਾਂ ਤੇ ਤੁਰਨ ਸਿਖਾਉਂਦੀਆਂ ਨੇ । ਤੇ ਜਦੋਂ ਕਦੇ ਵੀ ਤੁਸੀਂ ਨਿਰਾਸ਼ ਹੋਵੋ ਤੇ ਇਹ ਤੁਹਾਡਾ ਚਿਹਰਾ ਦੇਖ ਕੇ ਪੜ੍ਹ ਲੈਂਦੀਆਂ ਨੇ ਤੇ ਕੋਲ ਬਿਠਾ ਫ਼ਿਰ "ਅਸਲੀ ਇਨਸਾਨ ਦੀ ਕਹਾਣੀ" ਵਰਗੀਆਂ ਜ਼ਿੰਦਾਦਿਲੀ ਦੀਆਂ ਕਹਾਣੀਆਂ ਸੁਣਾਉਂਦੀਆਂ ਨੇ... ਤੇ ਤੁਹਾਨੂੰ ਫ਼ਿਰ ਪਹਾੜਾਂ ਨਾਲ਼ ਮੱਥਾ ਲਾਉਣ ਲਈ ਪ੍ਰੇਰਿਤ ਕਰ ਦਿੰਦੀਆਂ ਨੇ.. ਇਹ ਕਿਤਾਬਾਂ ਤੁਹਾਨੂੰ ਬਜ਼ੁਰਗਾਂ ਵਾਂਗ ਜ਼ਿੰਦਗੀ ਵਿੱਚ ਇਮਾਨਦਾਰੀ ਅਤੇ ਸੱਚ ਦੇ ਨਾਲ ਖੜਨ ਦੀਆਂ ਮੱਤਾਂ ਦਿੰਦੀਆਂ ਰਹਿੰਦੀਆਂ ਨੇ.. ਤਾਂ ਜੋ ਤੁਸੀਂ ਕਿਸੇ ਲਾਲਚ ਵਿੱਚ ਆ ਕੇ ਡੋਲ ਨਾ ਜਾਵੋ......

ਅਖੀਰ ਜ਼ਿਕਰ ਆਉਂਦਾ ਹੈ ਉਨ੍ਹਾਂ ਕਿਤਾਬਾਂ ਦਾ ਜਿੰਨ੍ਹਾ ਨਾਲ ਤੁਹਾਨੂੰ ਇਸ਼ਕ ਹੋ ਜਾਂਦਾ ਹੈ ਜਿਵੇਂ ਇੱਕ ਆਸ਼ਿਕ ਨੂੰ ਆਪਣੀ ਮਹਿਬੂਬਾਂ ਨਾਲ ਹੁੰਦਾ ਹੈ। ਉਹਨਾਂ ਕਿਤਾਬਾਂ ਨੂੰ ਪੜ੍ਹ ਕਿ ਤੁਸੀਂ ਗੁਲਾਬਾਂ ਦੀਆਂ ਮਹਿਕਾਂ ਵਰਗੇ ਹੋ ਜਾਂਦੇ ਹੋ। ਤੁਹਾਡੇ ਚਿਹਰੇ ਤੇ ਉਹ ਨੂਰ ਹੁੰਦਾ ਹੈ ਜਿਵੇਂ ਕਿਸੇ ਸਾਧੂ ਸੰਤ ਨੂੰ ਰੱਬ ਮਿਲ ਗਿਆ ਹੋਵੇ I ਉਹਨਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਉਹ ਖੁਸ਼ੀ ਮਹਿਸੂਸ ਕਰਦੇ ਹੋ ਜਿਹੜੀ ਉਸ ਆਸ਼ਿਕ ਨੂੰ ਹੁੰਦੀ ਹੈ ਜਿਹੜਾ ਆਪਣੀ ਮਹਿਬੂਬਾ ਨਾਲ ਕਿਸੇ ਕਾਫ਼ੀ ਹਾਊਸ ਵਿੱਚ ਬੈਠ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਮਾਰ ਕੇ ਆਇਆ ਹੋਵੇ ਜਾਂ ਉਹ ਖੁਸ਼ੀ ਜਿਹੜੀ ਮਹਿਬੂਬਾ ਨੂੰ ਹੁੰਦੀ ਹੈ ਜਦੋਂ ਆਸ਼ਿਕ ਉਹਦੇ ਹੁਸਨ ਦੀ ਤਾਰੀਫ਼ ਕਰਦਾ ਹੈ...
ਅਸਲ ਵਿੱਚ ਕਿਤਾਬਾਂ...ਕਿਤਾਬਾਂ ਹੁੰਦੀਆਂ ਹੀ ਨਹੀਂ ਉਹ ਤਾਂ ਇਨਸਾਨਾਂ ਵਰਗਾ ਵਰਤਾਓ ਕਰਦੀਆਂ ਨੇ I ਕੁਝ ਦੋਸਤ ਬਣ ਜਾਂਦੀਆਂ ਨੇ,ਕੁਝ ਰਿਸ਼ਤੇਦਾਰਾਂ ਵਾਲਾ ਰਿਸ਼ਤਾ ਰੱਖਣ ਲੱਗ ਪੈਂਦੀਆਂ ਨੇ, ਕੁਝ ਕਿਤਾਬਾਂ ਆਪਣੇ ਆਪ ਨੂੰ ਗੁਰੂ ਬਣਾ ਲੈਂਦੀਆਂ ਨੇ ਤੇ
ਕੁਝ ਮਹਿਬੂਬ.........

ਨਿਰਮਲ ਪਵਾਰ

ਦੋਸਤੋ ਜੇ ਗੱਲ ਚੰਗੀ ਲੱਗੇ ਤਾਂ ਦੱਸਿਆ ਜ਼ਰੂਰ ਕਰੋ...... ਸ਼ੇਅਰ ਕਰ ਦਿਆ ਕਰੋ..

ਕੋਈ ਗੱਲ ਗਲਤ ਲੱਗੇ ਓ ਵੀ ਜ਼ਰੂਰ... #ਪੰਜਾਬ #ਪੰਜਾਬੀ

19/05/2025

ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ਨਹਿਰ ਵਿੱਚ ਵੱਗਦਾ ਪਾਣੀ...??? ਆਓ ਜਾਣੀਏ

Address

Bathinda
151001

Opening Hours

Monday 6am - 9:30pm
Tuesday 6am - 9:30pm
Wednesday 6am - 9:30pm
Thursday 6am - 9:30pm
Friday 6am - 9:30pm
Saturday 6am - 9:30pm
Sunday 6am - 9:30pm

Telephone

9463421868

Website

Alerts

Be the first to know and let us send you an email when Innovatorz posts news and promotions. Your email address will not be used for any other purpose, and you can unsubscribe at any time.

Shortcuts

Share

Category