03/01/2024
ਸਤਿ ਸ੍ਰੀ ਅਕਾਲ ਜੀ ਦੋਸਤੋ ਪਿਛਲੇ ਇਕ ਸਾਲ ਤੋਂ ਸਰਕਾਰ ਨੇ ਪੰਜਾਬੀ ਲੋਕ ਚੈਨਲ ਦਾ ਫੇਸਬੁੱਕ ਪੇਜ ਬੰਦ ਕੀਤਾ ਹੋਇਆ ਹੈ ਜਿਸਦੇ ਚਲਦੇ ਅਸੀਂ ਪੰਜਾਬੀ ਲੋਕ ਚੈਨਲ ਦਾ ਨਵਾਂ ਪੇਜ ਬਣਾਇਆ
ਕਈ ਵਾਰ ਖਬਰਾਂ ਰੋਕਣ ਦਾ ਦਬਾਅ ਵੀ ਪਾਇਆ ਗਿਆ ਜਾਂ ਮਸ਼ਹੂਰੀਆਂ ਦਾ ਲਾਲਚ ਦਿੱਤਾ ਗਿਆ ਪਰ ਜਦੋਂ ਇਹ ਸਭ ਨਹੀਂ ਮੰਨਿਆ ਤਾਂ ਖਮਿਆਜ਼ਾ ਭੁਗਤਿਆ, 40 ਬੰਦਿਆਂ ਦੀ ਥਾਂ ਕੰਮ ਕਰਨ ਵਾਲੇ 6 ਜਣੇ ਰਹਿ ਗਏ ਖੈਰ ਇੱਕ ਵਾਰੀ ਮਨ ਕੀਤਾ ਕਿ ਕਿੱਤਾ ਬਦਲ ਲਿਆ ਜਾਏ ਪਰ ਵਿਕਣਾ ਨਹੀਂ, ਕਈ ਭਰਾਵਾਂ ਨੇ ਕਿਹਾ ਕਿ ਕੰਮ ਇਹੀ ਕਰੋ ਬਦਲਣਾ ਨਹੀਂ, ਅਸੀਂ ਨਵਾਂ ਪੇਜ ਬਣਾ ਲਿਆ, ਕਈ ਵੀਰ ਬਾਹਰੋਂ ਫੋਨ ਕਰਦੇ ਨੇ ਕਿ ਅਸੀਂ ਸਾਰਾ ਖਰਚ ਕਰਾਂਗੇ ਤੁਸੀਂ ਕਰੋ ਕੰਮ ਪਰ ਬਾਈ ਜੀ ਮੈਂ ਇਸਤਰਾਂ ਇੱਕ ਰੁਪਿਆ ਵੀ ਕਿਸੇ ਤੋਂ ਨਹੀਂ ਲੈ ਸਕਦਾ ਕੰਮ ਬਦਲਣਾ ਮੈਨੂੰ ਮਨਜ਼ੂਰ ਹੋਏਗਾ, ਹਾਂ ਇੱਕ ਬੇਨਤੀ ਜ਼ਰੂਰ ਹੈ ਕਿ ਤੁਸੀਂ ਜੇਕਰ ਸਾਡਾ ਸਹਿਯੋਗ ਕਰਨਾ ਚਾਹੁੰਦੇ ਹੋ, ਚਾਹੁੰਦੇ ਹੋ ਕਿ ਚੈਨਲ ਚਲਦਾ ਰਹੇ ਤਾਂ ਚੈਨਲ ਦੇ ਲਿੰਕ ਨੂੰ ਜਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਨਵੇਂ ਪੇਜ ਨੂੰ follow ਕਰਵਾਉਣ ਵਿਚ ਸਾਡੀ ਮੱਦਦ ਕਰ ਸਕਦੇ ਹੋ, ਬਾਕੀ ਕੋਈ ਨਰਾਜ਼ਗੀ ਨਹੀਂ ਕੋਈ ਮਿਹਣਾ ਨਹੀਂ, ਖੈਰ ਜਿਵੇਂ ਪਰਮਾਤਮਾ ਨੇ ਚਾਹਿਆ ਕਰ ਲਵਾਂਗੇ, ਜੇਕਰ ਤੁਸੀਂ ਚਾਹੁੰਦੇ ਹੋ ਬਿਨਾ ਦਬਾਅ ਤੋਂ ਹਰ ਗਰੀਬ ਨਾਲ ਹੁੰਦੇ ਧੱਕੇ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਤਾਂ ਇਸ ਲਿੰਕ ਨੂੰ ਵ੍ਹਟਸਐਪ ਸਟੇਟਸ ਲਗਾ ਕੇ follow ਕਰਵਾਓ ਅਤੇ ਆਪਣੇ ਫੇਬੁੱਕ ਖਾਤਿਆਂ ਤੋਂ ਸਾਂਝਾ ਕਰੋ
ਇਹ ਕਦੇ ਨਹੀਂ ਕਹਾਂਗੇ ਕਿ ਤੁਹਾਡੇ ਕਰਕੇ ਨਹੀਂ ਵਿਕੇ, ਸਾਡੀ ਜ਼ਮੀਰ ਨੇ ਸਾਨੂੰ ਵਿਕਣ ਨਹੀਂ ਦਿੱਤਾ ਪਿੱਛੇ ਖੜ੍ਹੇ ਇਤਿਹਾਸ ਨੇ ਸਾਨੂੰ ਰੋਕ ਕੇ ਰੱਖਿਆ ਸਾਨੂੰ ਆਪਣੇ ਗੁਰੂਆਂ ਉਤੇ ਮਾਣ ਹੈ
ਸਰਬੱਤ ਦਾ ਭਲਾ
ਜਗਦੀਪ ਸਿੰਘ ਥਲ਼ੀ
ਨਵੇਂ ਚੈਨਲ ਦਾ ਲਿੰਕ https://www.facebook.com/profile.php?id=61552694978721&mibextid=9R9pXO