Govt. Rajindra College Bathinda

Govt. Rajindra College Bathinda The Only Official Page of Renowned institute of the Malwa region established in 1940. This is the only official page of Govt. Rajindra College, Bathinda

' ਨਾਟਿਅਮ  ਪੰਜਾਬ '  ਦੁਆਰਾ ਕਰਵਾਏ ਜਾ ਰਹੇ ' 15 ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ' ਵਿੱਚ ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ...
29/09/2026

' ਨਾਟਿਅਮ ਪੰਜਾਬ ' ਦੁਆਰਾ ਕਰਵਾਏ ਜਾ ਰਹੇ ' 15 ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ' ਵਿੱਚ ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਅਗਵਾਈ ਹੇਠ ਥੀਏਟਰ ਕਲੱਬ ਦੇ ਕਨਵੀਨਰ ਪ੍ਰੋ. ਪ੍ਰਗਟ ਸਿੰਘ ਧਾਲੀਵਾਲ ਸਮੇਤ ਥੀਏਟਰ ਕਲੱਬ ਦੇ 10 ਵਿਦਿਆਰਥੀਆਂ ਨੇ ਅੱਜ ਮਿਤੀ 29 ਸਤੰਬਰ 2026 ਨੂੰ ਖੇਡੇ ਗਏ ਨਾਟਕ ' ਖਿੜਕੀ ' ਵਿੱਚ ਸ਼ਮੂਲੀਅਤ ਕੀਤੀ। ਇਹ ਖਿੜਕੀ ਨਾਟਕ ਏਕਲਵਿਆ ਗਰੁੱਪ ਦੇਹਰਾਦੂਨ ਦੁਆਰਾ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਰਚਨਾਕਾਰ ਵਿਕਾਸ ਬਾਰੀ ਅਤੇ ਨਿਰਦੇਸ਼ਨ ਅਖਿਲੇਸ਼ ਨਰਾਇਣ ਵੱਲੋਂ ਕੀਤਾ ਗਿਆ।

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿੱਚ ਸਥਾਪਿਤ ਕੀਤੇ ਗਏ ਥੀਏਟਰ ਕਲੱਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਕਲਾਤਮਕ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਕਲੱਬ ਰਾਹੀਂ ਵਿਦਿਆਰਥੀਆਂ ਨੂੰ ਅਦਾਕਾਰੀ, ਸੰਵਾਦ-ਅਦਾਇਗੀ, ਨਿਰਦੇਸ਼ਨ, ਮੰਚ-ਪ੍ਰਬੰਧਨ, ਨਾਟਕ, ਨੁੱਕੜ ਨਾਟਕ, ਮੋਨੋ-ਐਕਟਿੰਗ, ਮਾਈਮ ਅਤੇ ਸਕਿੱਟ ਆਦਿ ਕਲਾਵਾਂ ਨਾਲ ਜੋੜਿਆ ਜਾਂਦਾ ਹੈ। ਥੀਏਟਰ ਗਤੀਵਿਧੀਆਂ ਰਾਹੀਂ ਉਨ੍ਹਾਂ ਦੇ ਸੰਚਾਰ ਕੌਸ਼ਲ, ਟੀਮ ਵਰਕ, ਨੇਤ੍ਰਿਤਵ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕੀਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜਿਕ, ਇਤਿਹਾਸਕ ਅਤੇ ਸਮਕਾਲੀ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਅਤੇ ਰੰਗਮੰਚ ਰਾਹੀਂ ਸਕਾਰਾਤਮਕ ਸਮਾਜਿਕ ਸੰਦੇਸ਼ ਦੇਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਕਲੱਬ ਦਾ ਉਦੇਸ਼ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ ਅਤੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਲਈ ਤਿਆਰ ਕਰਨਾ ਅਤੇ ਕਾਲਜ ਵਿੱਚ ਸੱਭਿਆਚਾਰਕ ਤੇ ਰਚਨਾਤਮਕ ਮਾਹੌਲ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ।

ਵਾਲੀਬਾਲ ਮੁਕਾਬਲੇ ਵਿੱਚ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਆਰਮੀ ਕੈਂਟ ਬਠਿੰਡਾ ਦੀ ਟੀਮ ਨੂੰ 3–1 ਨਾਲ ਹਰਾਇਆ ਅੱਜ ਮਿਤੀ 29-9-2026 ...
29/09/2026

ਵਾਲੀਬਾਲ ਮੁਕਾਬਲੇ ਵਿੱਚ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਆਰਮੀ ਕੈਂਟ ਬਠਿੰਡਾ ਦੀ ਟੀਮ ਨੂੰ 3–1 ਨਾਲ ਹਰਾਇਆ

ਅੱਜ ਮਿਤੀ 29-9-2026 ਨੂੰ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਜਯੋਤਸਨਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਕਾਲਜ ਅਤੇ ਆਰਮੀ ਕੈਂਟ ਦੀ ਟੀਮ ਦਰਮਿਆਨ ਵਾਲੀਬਾਲ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸਰਕਾਰੀ ਰਾਜਿੰਦਰਾ ਕਾਲਜ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਰਮੀ ਕੈਂਟ ਦੀ ਟੀਮ ਨੂੰ 3–1 ਦੇ ਸਕੋਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ.ਜਯੋਤਸਨਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।

ਬਠਿੰਡਾ: ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਅਤੇ ਆਰਮੀ ਕੈਂਟ ਦੀ ਟੀਮ ਦਰਮਿਆਨ ਵਾਲੀਬਾਲ ਦਾ ਰੋਮਾਂਚਕ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਰਾਜਿੰਦਰਾ ਕਾਲਜ ਦੇ ਖਿਡਾਰੀਆਂ ਨੇ ਬਿਹਤਰੀਨ ਤਾਲਮੇਲ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਆਰਮੀ ਕੈਂਟ ਦੀ ਟੀਮ ਨੂੰ 3–1 ਦੇ ਸਕੋਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਅਤੇ ਪ੍ਰੋ. ਸੁਖਮਨ ਸਿੰਘ ਤੋੰ ਇਲਾਵਾ ਪੰਜਾਬੀ ਵਿਭਾਗ ਦੇ ਮੁਖੀ ਡਾ ਬਲਜਿੰਦਰ ਕੌਰ , ਪ੍ਰੋ ਅਮ੍ਰਿਤਪਾਲ ਸਿੰਘ , ਪ੍ਰੋ ਅਮਨਦੀਪ ਸਿੰਘ , ਪ੍ਰੋ ਸੁਰਿੰਦਰ ਸਿੰਘ ਅਤੇ ਪ੍ਰੋ ਅੰਜਲੀ ਠਾਕੁਰ ਅਧਿਆਪਕ ਹਾਜ਼ਰ ਰਹੇ। ਉਨ੍ਹਾਂ ਨੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਸਰਕਾਰੀ ਰਾਜਿੰਦਰਾ ਕਾਲਜ ਦੀ ਟੀਮ ਦੀ ਇਸ ਜਿੱਤ ਨਾਲ ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਕਾਲਜ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਵਿਭਾਗ, ਇਤਿਹਾਸ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦ...
28/09/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਵਿਭਾਗ, ਇਤਿਹਾਸ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ।

ਬਠਿੰਡਾ, 28 ਸਤੰਬਰ 2026

ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਂਝੇ ਉੱਦਮ ਨਾਲ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਅਗਵਾਈ ਵਿੱਚ ਕਾਲਜ ਆਡੀਟੋਰੀਅਮ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਉੱਪਰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਗ਼ਾਜ਼ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਡਾ. ਜਯੋਤਸਨਾ ਜੀ ਨੇ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਤੋਂ ਪ੍ਰੇਰਣਾ ਹਾਸਿਲ ਕਰਨ ਦੀ ਤਕਰੀਰ ਕੀਤੀ। ਉਹਨਾਂ ਕਿਹਾ ਕਿ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਤੋਂ ਸੇਵਾ ਭਾਵਨਾ ਦਾ ਸਬਕ ਲੈਣਾ ਚਾਹੀਦਾ ਹੈ।

ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਸਰਦਾਰ ਹਰਵਿੰਦਰ ਸਿੰਘ ਪੰਜਾਬੀ ਵਿਭਾਗ ਜੀ ਨੇ ਭਗਤ ਸਿੰਘ ਜੀ ਦੇ ਜੀਵਨ ਉੱਪਰ ਵਿਸ਼ੇਸ਼ ਭਾਸ਼ਣ ਦਿੱਤਾ । ਇਸ ਉਪਰੰਤ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਨੇ ਭਗਤ ਸਿੰਘ ਦੀ ਸ਼ਖ਼ਸੀਅਤ, ਜੀਵਨ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਭਾਸ਼ਣ ਅਤੇ ਕਾਵਿ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਭਗਤ ਸਿੰਘ ਦੀ ਕੁਰਬਾਨੀ ਦੇ ਮਹੱਤਵ ਨੂੰ ਉਭਾਰਿਆ। ਪ੍ਰੋਫੈਸਰ ਪ੍ਰਗਟ ਸਿੰਘ (ਰਾਜਨੀਤੀ ਸ਼ਾਸਤਰ ਵਿਭਾਗ) ਜੀ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਸਰਦਾਰ ਗੁਰਮੀਤ ਸਿੰਘ ਰਾਜਨੀਤਿਕ ਵਿਗਿਆਨ ਵਿਭਾਗ ਅਤੇ ਪ੍ਰੋਫੈਸਰ ਭਜਨ ਲਾਲ ਹਿਸਟਰੀ ਵਿਭਾਗ ਜੀ ਨੇ ਭਗਤ ਸਿੰਘ ਜੀ ਦੇ ਜੀਵਨ ਸਬੰਧੀ ਆਪ ਦੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਤੀ ਸੱਚੀ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਰਾਸ਼ਟਰੀ ਗਾਨ ਦੇ ਨਾਲ ਪ੍ਰੋਗਰਾਮ ਨੂੰ ਸੰਪੂਰਨ ਕੀਤਾ ਗਿਆ।

ਇਸ ਪ੍ਰੋਗਰਾਮ ਦੌਰਾਨ ਕਾਲਜ ਪ੍ਰੋਫੈਸਰ ਡਾਕਟਰ ਬਲਜਿੰਦਰ ਕੌਰ, ਡਾਕਟਰ ਪਰਮਿੰਦਰਜੀਤ ਕੌਰ, ਡਾਕਟਰ ਬਲਬੀਰ ਕੌਰ, ਪ੍ਰੋਫੈਸਰ ਸਮਰਦੀਪ ਕੌਰ ,ਅਮਨਦੀਪ ਸਿੰਘ ਪ੍ਰੋਫੈਸਰ ਜਸਕਰਨ (ਇਤਿਹਾਸ ਵਿਭਾਗ) ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਾਜਪਾਲ ਕੌਰ ਅਤੇ ਪ੍ਰੋ. ਸਰਜੀਵਨ ਗਰਗ ਅਤੇ ਤਕਰੀਬਨ 280 ਵਿਦਿਆਰਥੀ ਮੌਜੂਦ ਸਨl

ਅੱਜ ਮਿਤੀ 28/09/2026 ਨੂੰ ਮਾਨਯੋਗ ਪ੍ਰਿੰਸੀਪਲ ਡਾਕਟਰ ਜਯੋਤਸਨਾ ਜੀ ਦੀ ਯੋਗ ਅਗਵਾਈ ਵਿੱਚ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇਚਰ ...
28/09/2026

ਅੱਜ ਮਿਤੀ 28/09/2026 ਨੂੰ ਮਾਨਯੋਗ ਪ੍ਰਿੰਸੀਪਲ ਡਾਕਟਰ ਜਯੋਤਸਨਾ ਜੀ ਦੀ ਯੋਗ ਅਗਵਾਈ ਵਿੱਚ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇਚਰ ਕਲੱਬ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਠੋਸ ਕਚਰਾ ਪ੍ਰਬੰਧਨ" (Solid Waste Management) 'ਤੇ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰੋਫੈਸਰ ਅੰਜਲੀ ਠਾਕੁਰ ਨੇ ਠੋਸ ਕੂੜਾ ਪ੍ਰਬੰਧਨ (Solid waste management) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਵਿੱਚ ਕਚਰੇ ਦੇ ਪ੍ਰਬੰਧਨ, ਵਖਰੇਵੇਂ,3R ਸਿਧਾਂਤ (Reduce,Reuse, Recycle), ਅਤੇ ਕਚਰੇ ਤੋਂ ਵਰਮੀ ਕੰਪੋਸਟ ਅਤੇ ਸਧਾਰਨ ਖਾਦ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਕਾਲਜ ,ਘਰ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਲਈ ਜਾਗਰੂਕ ਕੀਤਾ ਗਿਆ।ਅੰਤ ਵਿੱਚ ਪ੍ਰਿੰਸੀਪਲ ਡਾਕਟਰ ਜਯੋਤਸਨਾ ਜੀ ਨੇ ਵਾਤਾਵਰਨ ਸੰਭਾਲ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਚੱਜਾ ਕਚਰਾ ਪ੍ਰਬੰਧਨ ਕੇਵਲ ਸਾਡੀ ਰਸਮੀ ਜਿੰਮੇਵਾਰੀ ਹੀ ਨਹੀਂ ਹੈ ਸਗੋਂ ਸਾਡਾ ਨੈਤਿਕ ਫਰਜ਼ ਵੀ ਹੈ। ਇਸ ਦੌਰਾਨ ਪ੍ਰਿੰਸੀਪਲ ਡਾ. ਜਯੋਤਸਨਾ ਜੀ, ਪ੍ਰੋ.ਅੰਜਲੀ ਠਾਕੁਰ, ਡਾ.ਕੁਲਬੀਰ ਸਿੰਘ,ਪ੍ਰੋ.ਸੁਰਿੰਦਰ ਸਿੰਘ ਅਤੇ ਪ੍ਰੋ.ਜਸਕਰਨ ਸਿੰਘ ਮੌਜੂਦ ਰਹੇ।

ਸਾਡਾ ਵਿਦਿਆਰਥੀ, ਸਾਡਾ ਮਾਣਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਮਾਲਵਾ ਖੇਤਰ ਦੀ ਇੱਕ ਮੋਹਰੀ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ, ਜੋ 1940 ਤੋਂ ਲਗਾ...
25/09/2026

ਸਾਡਾ ਵਿਦਿਆਰਥੀ, ਸਾਡਾ ਮਾਣ

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਮਾਲਵਾ ਖੇਤਰ ਦੀ ਇੱਕ ਮੋਹਰੀ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ, ਜੋ 1940 ਤੋਂ ਲਗਾਤਾਰ ਇਸ ਖੇਤਰ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਂਦੀ ਆ ਰਹੀ ਹੈ।
ਇਸ ਲੰਬੇ ਸਫ਼ਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਵੱਖ-ਵੱਖ ਉੱਚ ਅਹੁਦਿਆਂ 'ਤੇ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਦੀ ਫਹਿਰਿਸਤ ਬਹੁਤ ਲੰਬੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ, ਕਾਲਜ ਦੇ *2011-2014 ਬੀ.ਏ. ਬੈਚ ਦੇ ਹੋਣਹਾਰ ਵਿਦਿਆਰਥੀ ਸਤਨਾਮ ਸਿੰਘ ਨੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (HPSC) ਵੱਲੋਂ ਕੀਤੀ ਗਈ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵਿੱਚ ਸਿਲੈਕਟ ਹੋ ਕੇ ਕਾਲਜ ਦਾ ਨਾਮ ਉੱਚਾ ਕੀਤਾ ਹੈ।
ਸ. ਸਤਨਾਮ ਸਿੰਘ ਅੱਜਕੱਲ੍ਹ ਡਾ ਬੀ. ਆਰ . ਅੰਬੇਦਕਰ ਸਰਕਾਰੀ ਕਾਲਜ ਡੱਬਵਾਲੀ ( ਸਿਰਸਾ)ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ 'ਤੇ ਕਾਲਜ ਪ੍ਰਿੰਸੀਪਲ ਡਾ ਜਯੋਤਸਨਾ ਨੇ ਸਤਨਾਮ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਵਿਦਿਆਰਥੀ ਹੀ ਕਾਲਜ ਦਾ ਅਸਲ ਸਰਮਾਇਆ ਹਨ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ।

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਸਮਰਪਿਤ ਐੱਨ.ਐੱਸ.ਐੱਸ. ਦਿਵਸ ਮਨਾਇਆਬਠਿੰਡਾ, 24 ਸਤੰਬਰ 2026ਅੱਜ ਸਰਕਾ...
25/09/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਸਮਰਪਿਤ ਐੱਨ.ਐੱਸ.ਐੱਸ. ਦਿਵਸ ਮਨਾਇਆ

ਬਠਿੰਡਾ, 24 ਸਤੰਬਰ 2026

ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਸਮਰਪਿਤ ਐੱਨ.ਐੱਸ.ਐੱਸ. ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਗੋਦ ਲਏ ਗਏ ਪਿੰਡ ਜੱਸੀ ਪੌ ਵਾਲੀ ਵਿਖੇ ਇੱਕ ਰੋਜ਼ਾ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਨ.ਐਸ.ਐਸ. ਵਲੰਟੀਅਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਕੈਂਪ ਦੌਰਾਨ ਪਿੰਡ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਸਾਫ਼-ਸਫ਼ਾਈ ਸੰਬੰਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਵੱਲੋਂ ‘ਹਵਾ ਪ੍ਰਦੂਸ਼ਣ : ਕਾਰਨ ਅਤੇ ਸਿਹਤ ਉੱਤੇ ਪ੍ਰਭਾਵ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਾਤਾਵਰਣ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਅਤੇ ਇਸ ਨਾਲ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਕੈਂਪ ਦੇ ਸਮਾਪਤੀ ਸਨਮਾਨ ਸਮਾਰੋਹ ਨਾਲ ਹੋਈ ਜਿਸ ਵਿੱਚ ਪਿੰਡ ਜੱਸੀ ਪੌ ਵਾਲੀ ਦੇ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਪਿੰਡ ਦੀ ਪੰਚਾਇਤ ਅਤੇ ਡਾ. ਗੁਰਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

ਇਸ ਕੈਂਪ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਕੈਂਪ ਦੌਰਾਨ ਐੱਨ.ਐੱਸ.ਐੱਸ.ਪ੍ਰੋਗਰਾਮ ਅਫ਼ਸਰ ਪ੍ਰੋ. ਦੀਪਕ ਸ਼ਰਮਾ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਾਜਪਾਲ ਕੌਰ ਅਤੇ ਪ੍ਰੋ. ਸਜੀਵਨ ਰਾਣੀ ਹਾਜ਼ਰ ਰਹੇ। ਇਸ ਕੈਂਪ ਵਿੱਚ 128 ਲੜਕੀਆਂ ਅਤੇ 79 ਲੜਕਿਆਂ - ਕੁੱਲ 207 ਵਲੰਟੀਅਰਾਂ ਨੇ ਭਾਗ ਲਿਆ।

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਅਤੇ ਅੰਬੇਦਕਰ ਚੇਅਰ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੁਆਰਾ ਸਾਂਝੇ ਤੌਰ ਤੇ ਸੰਤ ਰਵਿਦਾਸ ਜੀ ਦੇ ਸਮਾਜਿਕ...
22/09/2026

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਅਤੇ ਅੰਬੇਦਕਰ ਚੇਅਰ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੁਆਰਾ ਸਾਂਝੇ ਤੌਰ ਤੇ ਸੰਤ ਰਵਿਦਾਸ ਜੀ ਦੇ ਸਮਾਜਿਕ ਅਤੇ ਸਭਿਆਚਾਰ ਯੋਗਦਾਨ ਬਾਰੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ।

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਨ ਵਾਸੁਰਕਾ ਜੀ ਦੀ ਯੋਗ ਰਹਿਨੁਮਾਈ ਤਹਿਤ ਸਰਕਾਰੀ ਰਾਜਿੰਦਰਾ ਕਾਲਜ ਦੇ ਰਾਜਨੀਤੀ ਵਿਗਿਆਨ, ਇਤਿਹਾਸ ਵਿਭਾਗ ਅਤੇ ਅੰਬੇਦਕਰ ਚੇਅਰ , ਕੇਂਦਰੀ ਯੂਨੀਵਰਸਿਟੀ ਪੰਜਾਬ ਦੁਆਰਾ ਸਾਂਝੇ ਤੌਰ ਤੇ ਸੰਤ ਰਵਿਦਾਸ ਜੀ ਦੇ ਸਮਾਜਿਕ ਅਤੇ ਸੱਭਿਆਚਾਰਕ ਯੋਗਦਾਨ ਵਿਸ਼ੇ ਨਾਲ ਸਬੰਧਿਤ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਪ੍ਰੋ. ਰਜਿੰਦਰ ਕੁਮਾਰ ਸੇਨ ,ਹਿੰਦੀ ਵਿਭਾਗ ,ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਵਿਸ਼ੇਸ਼ ਬੁਲਾਰੇ ਵਜੋਂ ਡਾ. ਅਪੂਰਵਾ , ਸਹਾਇਕ ਪ੍ਰੋਫੈਸਰ, ਇਤਿਹਾਸ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਸ਼ਿਰਕਤ ਕੀਤੀ।

ਸੈਮੀਨਾਰ ਦੀ ਸ਼ੁਰੂਆਤ ਸ਼ਮਾਰੌਸ਼ਨ ਦੀ ਰਸਮ ਨਾਲ ਹੋਈ। ਇਸ ਉਪਰੰਤ ਪ੍ਰੋ. ਪ੍ਰਗਟ ਸਿੰਘ ਵੱਲੋਂ ਸੈਮੀਨਾਰ ਦੀ ਸਾਰਥਿਕਤਾ ਬਾਰੇ ਚਰਚਾ ਕਰਦਿਆਂ ਪਹੁੰਚੇ ਬੁਲਾਰਿਆਂ ਦੀ ਵਿਦਿਆਰਥੀਆਂ ਨਾਲ ਜਾਣ -ਪਹਿਚਾਣ ਕਰਵਾਈ ।ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ.ਜਯੋਤਸਨਾ ਜੀ ਵੱਲੋ ਪ੍ਰੋਗਰਾਮ ਦੇ ਬੁਲਾਰਿਆਂ ਦਾ ਰਸਮੀ ਸੁਆਗਤ ਕਰਦਿਆਂ ਸੰਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਬਾਰੇ ਚਰਚਾ ਕਰਦਿਆਂ ਬੇਗਮਪੁਰਾ ਸੰਕਲਪ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ।

ਸੈਮੀਨਾਰ ਦੇ ਵਿਸ਼ੇਸ ਬੁਲਾਰੇ ਡਾ. ਅਪੂਰਵਾ ਜੀ ਵੱਲੋਂ ਭਾਰਤ ਦੀ ਸਰਬ-ਸਮਾਵੇਸ਼ੀ ਸੰਤ-ਪਰੰਪਰਾ ਬਾਰੇ ਜਾਣੂ ਕਰਵਾਉਂਦਿਆਂ ਸੰਤ ਰਵਿਦਾਸ ਜੀ
ਸ਼ਖ਼ਸੀਅਤ ਅਤੇ ਵਿਚਾਰਧਾਰਾ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨਾਂ ਸੰਤ ਰਵਿਦਾਸ ਜੀ ਦੇ ਵਿਚਾਰਾਂ ਵਿੱਚ ਨਾਰੀਵਾਦੀ ਚਿੰਤਨ, ਸਮਾਨਤਾ ਅਤੇ ਉਸ ਸਮੇਂ ਦੇ ਸਮਾਜ ਵਿੱਚ ਸੰਤ ਰਵਿਦਾਸ ਜੀ ਦੇ ਵਿਚਾਰਾਂ ਦੀ ਸਾਰਥਿਕਤਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ।

ਇਸ ਉਪਰੰਤ ਡਾ. ਰੇਖਾ , ਰਿਸਰਚ ਸਕਾਲਰ, ਅੰਬੇਦਕਰ ਚੇਅਰ ਵੱਲੋਂ ਸੰਤ ਰਵਿਦਾਸ ਜੀ ਦੇ ਭਾਰਤੀ ਸਮਾਜ ਵਿੱਚ ਸਮਾਨਤਾ ਅਤੇ ਏਕਤਾ ਨਾਲ ਸਬੰਧਿਤ ਵਿਚਾਰਾਂ ਬਾਰੇ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਸੰਤ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਪ੍ਰੇਰਿਤ ਕੀਤਾ।

ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਰਜਿੰਦਰ ਕੁਮਾਰ ਸੇਨ , ਹਿੰਦੀ ਵਿਭਾਗ,ਪੰਜਾਬੀ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੁਆਰਾ ਸੰਤ ਰਵਿਦਾਸ ਜੀ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਯੋਗਦਾਨ ਬਾਰੇ ਵਿਚਾਰ ਪੇਸ਼ ਕਰਦਿਆਂ ਹੋਇਆ ਭਾਰਤੀ ਗਿਆਨ ਪਰੰਪਰਾ ਵਿੱਚ ਸੰਤ ਰਵਿਦਾਸ ਜੀ ਦੀ ਭੂਮਿਕਾ ਬਾਰੇ ਚਰਚਾ ਕੀਤੀ । ਪ੍ਰੋ. ਸੇਨ ਜੀ ਵੱਲੋਂ ਜਾਤੀ ਪ੍ਰਥਾ ਬਾਰੇ ਗੱਲ ਕਰਦਿਆ ਸਮਾਜ ਵਿੱਚ ਅਲੱਗ ਅਲੱਗ ਅਧਾਰਾਂ ਤੇ ਹੋਣ ਵਾਲੇ ਵਿਤਕਰਿਆਂ ਬਾਰੇ ਚਰਚਾ ਕਰਦਿਆਂ ਸੰਤ ਰਵਿਦਾਸ ਜੀ ਦੁਆਰਾ ਇਹਨਾਂ ਵਿਤਕਰਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸਮਾਜਿਕ ਸਦਭਾਵਨਾ ਬਾਰੇ ਉਪਦੇਸ਼ ਚਾਨਣਾ ਪਾਇਆ। ਉਹਨਾਂ ਵੱਲੋਂ ਭਾਰਤੀ ਸਮਾਜ ਵਿੱਚ ਸੰਤ ਰਵਿਦਾਸ ਜੀ ਦੇ ਵਿਚਾਰਾਂ ਦੀ ਵਰਤਮਾਨ ਪ੍ਰਸੰਗਕਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਕਾਲਜ ਦੀ ਵਿਦਿਆਰਥਣ ਨਮਨ ਪੁਰੀ ਵੱਲੋਂ ਸੰਤ ਰਵਿਦਾਸ ਜੀ ਦੇ ਏਕਤਾ ਅਤੇ ਸਮਾਨਤਾ ਦੇ ਸੰਕਲਪ ਬਾਰੇ ਵਿਚਾਰ ਪੇਸ਼ ਕੀਤੇ ।

ਇਸ ਉਪਰੰਤ ਪ੍ਰੋ. ਕਨੱਈਆ ਤ੍ਰਿਪਾਠੀ, ਚੇਅਰ ਪ੍ਰੋਫੈਸਰ, ਅੰਬੇਦਕਰ ਚੇਅਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੁਆਰਾ ਆਏ ਹੋਏ ਮੁੱਖ ਬੁਲਾਰਿਆਂ ਅਤੇ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਰਸਮੀ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋ.ਤ੍ਰਿਪਾਠੀ ਜੀ ਵੱਲੋਂ ਸੰਤ ਪਰੰਪਰਾ ਨਾਲ ਸਬੰਧਿਤ ਸੰਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਰਾਹੀਂ ਸੰਤ ਰਵਿਦਾਸ ਜੀ ਦੀ ਵਿਚਾਰਧਾਰਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।ਪ੍ਰੋ. ਤ੍ਰਿਪਾਠੀ ਜੀ ਵੱਲੋਂ ਭਵਿੱਖ ਵਿੱਚ ਵੀ ਚੇਅਰ ਅਤੇ ਕਾਲਜ ਵੱਲੋਂ ਸਾਂਝੇ ਤੌਰ ਉੱਪਰ ਅਜਿਹੇ ਪ੍ਰੋਗਰਾਮ ਉਲੀਕਣ ਬਾਰੇ ਪ੍ਰਤੀਬੱਧਤਾ ਦਰਸਾਉਂਦਿਆਂ ਸਫਲਤਾਪੂਰਵਕ ਸੈਮੀਨਾਰ ਲਈ ਵਧਾਈ ਦਿੱਤੀ।

ਸੈਮੀਨਾਰ ਦੇ ਅੰਤ ਵਿੱਚ ਡਾ. ਅਸ਼ਵਨੀ ਕੁਮਾਰ , ਸਹਾਇਕ ਪ੍ਰੋਫੈਸਰ, ਅੰਬੇਦਕਰ ਚੇਅਰ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਅੰਬੇਦਕਰ ਚੇਅਰ, ਮਨਿਸਟਰੀ ਆਫ ਸੋਸ਼ਲ ਜਸਟਿਸ,ਪੰਜਾਬੀ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿੱਚ ਵਿਦਿਆਰਥੀਆਂ ਦੀ ਭਲਾਈ ਲਈ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਸਬੰਧੀ ਸਹੁੰ ਚੁਕਾਈ ।

ਅੰਤ ਵਿੱਚ ਪ੍ਰਿੰਸੀਪਲ ਡਾ.ਜਯੋਤਸਨਾ ਅਤੇ ਕਾਲਜ ਦੇ ਸਟਾਫ ਵੱਲੋਂ ਆਏ ਹੋਏ ਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸੈਮੀਨਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਅਮ੍ਰਿਤਪਾਲ ਸਿੰਘ ਬੁੱਟਰ , ਪੰਜਾਬੀ ਵਿਭਾਗ ਵੱਲੋਂ ਨਿਭਾਈ ਗਈ। ਇਸ ਸੈਮੀਨਾਰ ਦੌਰਾਨ ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿਭਾਗ ਦੇ ਸਮੂਹ ਸਟਾਫ ਤੋੰ ਇਲਾਵਾ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਸਮੇਤ ਲਗਭਗ 300 ਵਿਦਿਆਰਥੀ ਹਾਜ਼ਰ ਰਹੇ।

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਵੱਲੋਂ ‘ਜੀਵਨ ਹੁਨਰ ਸਿਖਲਾਈ’ ਵਰਕਸ਼ਾਪ ਵਿੱਚ ਸ਼ਮੂਲੀਅਤਸਰਕਾਰੀ ਰਾਜਿੰਦਰਾ ਕ...
21/09/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਵੱਲੋਂ ‘ਜੀਵਨ ਹੁਨਰ ਸਿਖਲਾਈ’ ਵਰਕਸ਼ਾਪ ਵਿੱਚ ਸ਼ਮੂਲੀਅਤ

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਐੱਨ.ਐੱਸ.ਐੱਸ. (NSS) ਪ੍ਰੋਗਰਾਮ ਅਫ਼ਸਰ ਪ੍ਰੋ. ਦੀਪਕ ਸ਼ਰਮਾ ਨੇ ਰਾਜੀਵ ਗਾਂਧੀ ਰਾਸ਼ਟਰੀ ਯੁਵਾ ਵਿਕਾਸ ਸੰਸਥਾ (RGNIYD), ਚੰਡੀਗੜ੍ਹ ਵਿਖੇ 15 ਤੋਂ 19 ਸਤੰਬਰ 2026 ਤੱਕ ਆਯੋਜਿਤ ‘ਜੀਵਨ ਹੁਨਰ ਸਿਖਲਾਈ’ (Life Skills Training) ਵਿਸ਼ੇ ’ਤੇ ਇੱਕ ਅਹਿਮ 5-ਰੋਜ਼ਾ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਲਜਾਂ ਤੋਂ ਤਕਰੀਬਨ 30 ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਨੇ ਹਿੱਸਾ ਲਿਆ।

ਇਸ ਪੰਜ-ਰੋਜ਼ਾ ਸਿਖਲਾਈ ਦੌਰਾਨ ਵੱਖ-ਵੱਖ ਮਾਹਿਰਾਂ ਮਸਲਨ ਸ੍ਰੀ ਗੁਰਚਰਨ ਸਿੰਘ, ਸ੍ਰੀ ਵੇਦ ਪਾਲ ਸਿੰਘ ਰਾਣਾ, ਡਾ. ਸੁਧੀਰ ਬਵੇਜਾ, ਸ੍ਰੀ ਨਿਰਭੈ ਸਿੰਘ ਆਦਿ ਵੱਲੋਂ ਲਏ ਗਏ ਸੈਸ਼ਨਾਂ ਅਤੇ ਅਨੇਕਾਂ ਵਿਹਾਰਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਇਹਨਾਂ ਸੈਸ਼ਨਾਂ ਰਾਹੀਂ ਉਹਨਾਂ ਨੇ ਮੂਲ ਜੀਵਨ ਹੁਨਰਾਂ ਬਾਰੇ ਡੂੰਘਾਈ ਨਾਲ ਸਿੱਖਿਆ ਪ੍ਰਾਪਤ ਕੀਤੀ। ਇਸ ਵਰਕਸ਼ਾਪ ਵਿੱਚ ਸਿੱਖੇ ਗਏ ਹੁਨਰ ਅਤੇ ਤਜਰਬੇ ਆਉਣ ਵਾਲੇ ਸਮੇਂ ਵਿੱਚ ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਨੌਜਵਾਨਾਂ ਦੀ ਸਹੀ ਅਗਵਾਈ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ।

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਵਿਕਸਤ ਭਾਰਤ ਯੁਵਾ ਡਾਇਲੋਗ ਕਵਿਜ ਦਾ ਆਯੋਜਨਬਠਿੰਡਾ, 19 ਸਤੰਬਰ 2026ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰ...
19/09/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਵਿਕਸਤ ਭਾਰਤ ਯੁਵਾ ਡਾਇਲੋਗ ਕਵਿਜ ਦਾ ਆਯੋਜਨ

ਬਠਿੰਡਾ, 19 ਸਤੰਬਰ 2026

ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਵਿਕਸਿਤ ਭਾਰਤ ਯੁਵਾ ਡਾਇਲੋਗ ਕਵਿਜ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਮਨਿਸਟਰੀ ਆਫ ਸਪੋਰਟਸ ਅਤੇ ਯੂਥ ਵੱਲੋਂ ਮਿਸਟਰ ਅੰਕੁਸ਼ ਜੀ ਨੇ ਸ਼ਿਰਕਤ ਕੀਤੀ। ਉਨਾਂ ਨੇ ਇਸ ਕਵਿਜ ਡੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸਟੈਪ ਵਾਈਜ਼ ਆਨਲਾਈਨ ਪੋਰਟਲ ਤੇ ਰਜਿਸਟਰ ਕਰਵਾਇਆ। ਸਾਰੇ ਵਿਦਿਆਰਥੀਆਂ ਨੇ ਆਨਲਾਈਨ ਕਵੀਜ ਵਿੱਚ ਹਿੱਸਾ ਲਿਆ ਅਤੇ ਤਕਰੀਬਨ 40 ਵਿਦਿਆਰਥੀਆਂ ਨੇ ਆਪਣੇ ਸਰਟੀਫਿਕੇਟ ਵੀ ਡਾਊਨਲੋਡ ਕਰ ਕੀਤੇ। ਇਹ ਕਵੀਜ ਕਾਲਜ ਦੇ ਮੇਨ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ ਅਤੇ ਇਸ ਵਿੱਚ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਮੈਡਮ ਰਾਜਪਾਲ ਕੌਰ ਹਾਜ਼ਰ ਰਹੇ ਅਤੇ ਤਕਰੀਬਨ 200 ਵਿਦਿਆਰਥੀਆਂ ਨੇ ਭਾਗ ਲਿਆ। ਜੇਕਰ ਕੋਈ ਵਿਦਿਆਰਥੀ ਇਸ ਕਵਿੱਜ ਦੇ ਸਾਰੇ ਪੜਾਅ ਪੂਰੇ ਕਰਦਾ ਹੈ ਤਾਂ ਉਹ 19 ਜਨਵਰੀ 2027 ਨੂੰ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਪ੍ਰੋਗਰਾਮ ਵਿੱਚ ਭਾਗ ਲੈ ਸਕਦਾ ਹੈ।

ਯੁਵਕ ਸੇਵਾਵਾਂ ਵਿਭਾਗ ਵੱਲੋਂ ਮੈਕਲੌਡਗੰਜ ਵਿਖੇ ਅਧਿਆਪਕ ਸਿਖਲਾਈ ਵਰਕਸ਼ਾਪ: ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰਾਂ...
15/09/2026

ਯੁਵਕ ਸੇਵਾਵਾਂ ਵਿਭਾਗ ਵੱਲੋਂ ਮੈਕਲੌਡਗੰਜ ਵਿਖੇ ਅਧਿਆਪਕ ਸਿਖਲਾਈ ਵਰਕਸ਼ਾਪ: ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਨੇ ਕੀਤੀ ਸ਼ਿਰਕਤ

ਬਠਿੰਡਾ/ਮੈਕਲੌਡਗੰਜ :

ਡਾਇਰੈਕਟੋਰੇਟ ਆਫ਼ ਯੂਥ ਸਰਵਿਸਿਜ਼, ਪੰਜਾਬ ਵੱਲੋਂ ਰੀਜਨਲ ਮਾਊਂਟੇਨੀਅਰਿੰਗ ਸੈਂਟਰ, ਮੈਕਲੌਡਗੰਜ (ਧਰਮਸ਼ਾਲਾ, ਹਿਮਾਚਲ ਪ੍ਰਦੇਸ਼) ਵਿਖੇ ਲਗਾਈ ਗਈ 'ਅਧਿਆਪਕ ਸਿਖਲਾਈ ਵਰਕਸ਼ਾਪ' ਵਿੱਚ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੀ ਸ਼ਾਨਦਾਰ ਨੁਮਾਇੰਦਗੀ ਰਹੀ। ਕਾਲਜ ਦੇ ਦੋ ਐੱਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਨੇ ਇਸ ਵੱਕਾਰੀ ਟ੍ਰੇਨਿੰਗ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਪ੍ਰੋਗਰਾਮ ਅਫ਼ਸਰ ਦੀਪਕ ਸ਼ਰਮਾ ਨੇ 24 ਅਗਸਤ ਤੋਂ 28 ਅਗਸਤ 2026 ਤੱਕ ਕਰਵਾਏ ਗਏ ਪੁਰਸ਼ਾਂ ਦੇ ਕੈਂਪ ਵਿੱਚ ਹਿੱਸਾ ਲਿਆ, ਜਦਕਿ ਪ੍ਰੋਗਰਾਮ ਅਫ਼ਸਰ ਸਰਜੀਵਨ ਰਾਣੀ ਨੇ 02 ਸਤੰਬਰ ਤੋਂ 06 ਸਤੰਬਰ 2026 ਤੱਕ ਹੋਏ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਅਹਿਮ ਸਿਖਲਾਈ ਪ੍ਰਾਪਤ ਕੀਤੀ।

24 ਅਗਸਤ ਤੋਂ ਸ਼ੁਰੂ ਹੋਏ ਕੈਂਪ ਦੌਰਾਨ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਸ਼੍ਰੀ ਅਰੁਣ ਕੁਮਾਰ ਵੱਲੋਂ ਵਰਕਸ਼ਾਪ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਵਿਭਾਗ ਦੀਆਂ ਸਕੀਮਾਂ ਅਤੇ ਇਸ ਟ੍ਰੇਨਿੰਗ ਦੇ ਮੁੱਖ ਉਦੇਸ਼ਾਂ ਬਾਰੇ ਚਾਨਣਾ ਪਾਇਆ। ਇਨ੍ਹਾਂ ਕੈਂਪਾਂ ਦੌਰਾਨ ਅਧਿਆਪਕਾਂ ਦੇ ਸਰਵਪੱਖੀ ਵਿਕਾਸ ਲਈ ਰੋਜ਼ਾਨਾ ਯੋਗਾ ਅਤੇ ਪੀ.ਟੀ. ਸੈਸ਼ਨ ਲਗਾਏ ਗਏ। ਇਸ ਤੋਂ ਇਲਾਵਾ 'ਰਾਸ਼ਟਰ ਦੇ ਭਵਿੱਖ ਵਜੋਂ ਅਧਿਆਪਕ ਦੀ ਭੂਮਿਕਾ', ਲੀਡਰਸ਼ਿਪ ਅਤੇ ਟੀਮ ਬਿਲਡਿੰਗ ਵਰਗੇ ਅਹਿਮ ਵਿਸ਼ਿਆਂ 'ਤੇ ਵਿਸ਼ੇਸ਼ ਸੈਸ਼ਨ ਕਰਵਾਏ ਗਏ। ਇਸਦੇ ਨਾਲ ਹੀ ਰੈੱਡ ਕਰਾਸ ਵੱਲੋਂ ਮੁੱਢਲੀ ਸਹਾਇਤਾ (Basic First Aid) ਦੀ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ।

ਟ੍ਰੇਨਿੰਗ ਦੌਰਾਨ ਭਾਗੀਦਾਰਾਂ ਲਈ ਆਨ-ਸਾਈਟ ਐਡਵੈਂਚਰ ਗਤੀਵਿਧੀਆਂ ਅਤੇ ਟ੍ਰੈਕਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਡਵੈਂਚਰ ਕੈਂਪ ਦੀ ਯੋਜਨਾਬੰਦੀ, ਪ੍ਰਬੰਧਨ, ਸੁਰੱਖਿਆ ਅਤੇ ਰਿਸਕ ਮੈਨੇਜਮੈਂਟ ਵਰਗੇ ਅਹਿਮ ਪਹਿਲੂਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਭਾਗੀਦਾਰਾਂ ਨੇ ਤ੍ਰਿਉਂਡ ਟਰੈਕ ਵੀ ਮੁਕੰਮਲ ਕੀਤਾ। ਸਮਾਜ ਸੇਵਾ, ਵਾਤਾਵਰਣ ਸੰਭਾਲ ਅਤੇ ਨਸ਼ਾਮੁਕਤੀ ਵਰਗੇ ਗੰਭੀਰ ਵਿਸ਼ਿਆਂ 'ਤੇ ਵਿਚਾਰ-ਵਟਾਂਦਰੇ ਤੋਂ ਇਲਾਵਾ ਅਧਿਆਪਕਾਂ ਵੱਲੋਂ 'ਪੰਜਾਬ ਦੇ ਸੱਭਿਆਚਾਰਕ ਅਤੇ ਐਡਵੈਂਚਰ ਭਵਿੱਖ' ਵਿਸ਼ੇ 'ਤੇ ਪੋਸਟਰ ਅਤੇ ਪੀ.ਪੀ.ਟੀ. (PPT) ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਦੌਰਾਨ ਪ੍ਰੋ. ਦੀਪਕ ਸ਼ਰਮਾ ਨੇ ‘ਪੰਜਾਬ : ਸਭਿਆਚਾਰਕ ਮਾਡਲ ਵਜੋਂ’ ਵਿਸ਼ੇ ਉੱਤੇ ਪੀਪੀਟੀ ਪ੍ਰਸਤੁਤ ਕੀਤੀ।

ਸਰਟੀਫਿਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਨਾਲ ਸੰਪੰਨ ਹੋਏ ਇਹਨਾਂ ਸਿਖਲਾਈ ਕੈਂਪਾਂ ਵਿੱਚੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਪ੍ਰਾਪਤ ਕੀਤਾ ਗਿਆ ਤਜਰਬਾ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਦੇ ਮਾਰਗਦਰਸ਼ਨ ਅਤੇ ਸ਼ਖ਼ਸੀਅਤ ਉਸਾਰੀ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।

Address

Govt. Rajindra College, Guru Kashi Marg, NH-64
Bathinda
151001

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+91 164 2211983

Alerts

Be the first to know and let us send you an email when Govt. Rajindra College Bathinda posts news and promotions. Your email address will not be used for any other purpose, and you can unsubscribe at any time.

Contact The School

Send a message to Govt. Rajindra College Bathinda:

Shortcuts

Share