09/10/2018
Punjabi University Regional centre,BATHINDA
Contact information, map and directions, contact form, opening hours, services, ratings, photos, videos and announcements from Punjabi University Regional centre,BATHINDA, College & University, Bathinda.
09/10/2018
06/07/2018
' #ਮਾਰਕਸਵਾਦੀ_ਸਟੱਡੀ_ਸਰਕਲ' ਵਲੋਂ 'ਮਾਰਕਸਵਾਦ ਅਤੇ ਕਿਸਾਨੀ ਦਾ ਸਵਾਲ' ਵਿਸ਼ੇ 'ਤੇ ਸੈਮੀਨਾਰ
ਮਿਤੀ- 5 ਅਗਸਤ, 2018 (ਦਿਨ ਐਤਵਾਰ), ਸਵੇਰੇ 10 ਵਜੇ,
ਸਥਾਨ- ਤਰਕਸ਼ੀਲ ਭਵਨ, ਬਰਨਾਲਾ|
ਵਿਸ਼ੇ 'ਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ|
ਵਧੇਰੇ ਜਾਣਕਾਰੀ ਲਈ ਸੰਪਰਕ- 094171-11015
ਅਧਿਐਨ ਸਮੱਗਰੀ :-
1. ਮਾਰਕਸ -ਸਰਮਾਇਆ, ਭਾਗ ਪਹਿਲਾ, ਪਾਠ 8
2.ਮਾਰਕਸ- ਸਰਮਾਇਆ, ਭਾਗ 3, ਪਾਠ 6
3. ਫ੍ਰੇਡਰਿਕ ਏੰਗਲਜ - ਫ੍ਰਾਂਸ ਅਤੇ ਜਰਮਨੀ ਚ ਕਿਸਾਨੀ ਦਾ ਸਵਾਲ
https://marxwaad.wordpress.com/france-ate-jermany-vich-kis…/
4. ਲੈਨਿਨ -ਰੂਸ ਵਿਚ ਸਰਮਾਏਦਾਰੀ ਦਾ ਵਿਕਾਸ
5. ਲੈਨਿਨ -ਖੇਤੀ ਚ ਸਰਮਾਏਦਾਰੀ
https://marxwaad.wordpress.com/kheti-vich-punjiwaad/
6. ਲੈਨਿਨ ਮਜਦੂਰ ਜਮਾਤ ਅਤੇ ਕਿਸਾਨੀਂ ਵਿਚਾਲੇ ਏਕਤਾ
7. ਲੈਨਿਨ -ਭੂਮੀ ਦਾ ਸਵਾਲ ਅਤੇ ਅਜਾਦੀ ਦੀ ਲੜਾਈ
8. ਲੈਨਿਨ ਜਰਈ ਸਵਾਲ ਅਤੇ ਮਾਰਕਸ ਦੇ ਪੜਚੋਲੀਏ
9. ਲੈਨਿਨ -ਆਰਥਕ ਰੋਮਾੰਚਵਾਦ ਦਾ ਚਰਿੱਤਰ ਚਿਤਰਣ
https://marxwaad.wordpress.com/arthik-romanchwad-da-charit…/
10. ਲੈਨਿਨ -ਵਿਰਸਾ ਜਿਸਨੂੰ ਅਸੀਂ ਤਿਆਗਦੇ ਹਾਂ
https://marxwaad.wordpress.com/asin-jehda-virsa-tiyagde-han/
11 ਲੈਨਿਨ - ਜਮਹੂਰੀ ਇਨਕਲਾਬ ਚ ਸੋਸ਼ਲ ਡੈਮੋਕਰੇਸੀ ਦੇ ਦੋ ਦਾਅ ਪੇਚ
12 ਸ੍ਤਾਲਿਨ -ਲੈਨਿਨਵਾਦ ਦੀਆਂ ਨੀਹਾਂ
13 . ਭਾਰਤੀ ਖੇਤੀ ਚ ਸਰਮਾਏਦਾਰੀ ਵਿਕਾਸ
https://marxwaad.wordpress.com/bharti-kheti-vich-punjiwadi…/
14 . ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ
https://marxwaad.wordpress.com/punjab-da-kissan-andolan-at…/
ਅੰਗਰੇਜ਼ੀ ਪੁਸਤਕਾਂ
1. Lenin-New Economic Developments in Peasant Life
2. On the So-Called Market Question
3. What the “Friends of the People” Are and How They Fight the Social-Democrats
4. The Economic Content of Narodism and the Criticism of it in Mr. Struve’s Book
5. karl kautsky - The Agrarian Question
6. S.P. Trapeznikov Leninism and the agrarian and peasant question
7. Utsa patnaik ed- the agrarian question in marx and his successors vol 1,2
ਦੋਸਤੋ ਹੁਣ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਤਲਵੰਡੀ ਸਾਬੋ ਵਿੱਚ ਐਮ ਏ ਅੰਗਰੇਜ਼ੀ ਦਾ ਦਾਖਲਾ ਸ਼ੁਰੂ ਹੋ ਚੁੱਕਿਆ ਹੈ ਕੋਈ ਵੀ ਬੀ ਏ ਪਾਸ ਜਾਂ ਕਿਸੇ ਵੀ ਗ੍ਰੈਜੂਏਸ਼ਨ ਚੋਂ ਡਿਗਰੀ ਨਾਲ ਇੱਥੇ ਐਡਮਿਸ਼ਨ ਲੈ ਸਕਦਾ ਹੈ । ਜੇ ਆਪਾਂ ਸਾਹਿਤ ਪੜ੍ਹਨ ਦੀ ਰੁਚੀ ਰੱਖਦੇ ਹਾਂ ਤਾਂ ਅੰਗਰੇਜ਼ੀ ਸਾਹਿਤ ਵੀ ਜਰੂਰ ਪੜ੍ਹਨਾਂ ਚਾਹੀਦਾ ਹੈ ਕਿਉਂਕਿ ਅੰਗਰੇਜ਼ੀ ਸਾਹਿਤ ਵਿੱਚ ਵੀ ਕਾਫੀ ਉੱਚ ਕੋਟੀ ਦੀਆਂ ਕਿਤਾਬਾਂ ਹਨ ਤੇ ਇਹ ਕਿਤਾਬਾਂ ਪੜ੍ਹਨ ਨਾਲ ਸਾਡਾ ਨਜ਼ਰੀਆ ਵਿਸ਼ਾਲ ਹੁੰਦਾ ਹੈ । ਇਸ ਤੋਂ ਬਿਨ੍ਹਾਂ ਅੰਗਰੇਜ਼ੀ ਅੰਗਰੇਜ਼ੀ ਐੱਮ ਏ ਕਰਨ ਤੋਂ ਬਾਅਦ ਸਾਡੇ ਲਈ ਰੁਜ਼ਗਾਰ ਦੇ ਰਾਹ ਵੀ ਖੁੱਲਦੇ ਹਨ । ਇੰਟਰਨੈਸ਼ਨਲ ਭਾਸ਼ਾ ਹੋਣ ਕਰਕੇ ਸਾਨੂੰ ਇਸ ਭਾਸ਼ਾ ਦਾ ਗਿਆਨ ਹੋਣਾ ਵੀ ਜਰੂਰੀ ਹੈ । ਸੀਟਾਂ ਲਿਮਟਿਡ ਹਨ ਇਸ ਕਰਕੇ ਤੁਸੀਂ ਅੱਜ ਹੀ ਆਪਣਾ ਫਾਰਮ ਭਰ ਸਕਦੇ ਹੋ । ਲੜਕੇ ਅਤੇ ਲੜਕੀਆਂ ਲਈ ਹੋਸਟਲ ਦਾ ਪ੍ਰਬੰਧ ਹੈ । ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :-
9417405636 Kumar Sushil (Dr)
21/02/2018
21 ਫਰਵਰੀ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼
ਪੰਜਾਬ ਦਾ ਮਹਾਨ ਵਿਰਸਾ ਸਾਡੀ ਮਾਂ-ਬੋਲੀ ਪੰਜਾਬੀ
ਜਿਹੜਾ ਇਨਸਾਨ ਆਪਣੀ ਮਾਂ-ਬੋਲੀ ਦਾ ਮਾਣ ਅਤੇ ਸਤਿਕਾਰ ਕਰਦਾ ਹੈ, ਉਹ ਹਰ ਧਰਮ, ਜਾਤ, ਬੋਲੀ ਅਤੇ ਇਸ ਤੋਂ ਵੀ ਵੱਧ ਉਹ ਇਨਸਾਨੀਅਤ ਨਾਲ ਪਿਆਰ ਕਰਦਾ ਹੈ। ਇਸ ਲਈ ਚੰਗੇ ਅਤੇ ਨੇਕ ਇਨਸਾਨ ਬਣਨ ਲਈ ਪਹਿਲਾਂ ਮਾਂ-ਬੋਲੀ ਨਾਲ ਪਿਆਰ ਕਰਨਾ ਸਿੱਖੋ। ਅਸੀਂ ਵਡਭਾਗੇ ਹਾਂ ਕਿ ਸਾਡਾ ਜਨਮ ਪੰਜਾਬ ਵਿਚ ਹੋਇਆ ਅਤੇ ਸਾਡੇ ਹਿੱਸੇ ਮਾਂ-ਬੋਲੀ ਪੰਜਾਬੀ ਆਈ। ਅੱਜ ਇਹ ਭਾਸ਼ਾ ਕੈਨੇਡਾ ਵਿਚ ਤੀਜਾ, ਯੂ. ਕੇ. ਵਿਚ ਚੌਥਾ ਅਤੇ ਸਾਰੀ ਦੁਨੀਆ ਵਿਚ ਦਸਵਾਂ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਸ ਭਾਸ਼ਾ ਨੇ ਵਿਦੇਸ਼ਾਂ ਵਿਚ ਵੀ ਸਾਡਾ ਮਾਣ ਵਧਾਇਆ ਹੈ ਅਤੇ ਉਥੋਂ ਦੇ ਲੋਕਾਂ ਨੂੰ ਵੀ ਪੰਜਾਬੀ ਵਿਰਸੇ ਨਾਲ ਜੋੜਿਆ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਾਡੀ ਮਾਂ-ਬੋਲੀ ਆਪਣੇ ਹੀ ਘਰ ਵਿਚ ਕਮਜ਼ੋਰ ਨਜ਼ਰ ਆ ਰਹੀ ਹੈ। ਅੱਜ ਉਸ ਦੇ ਬੱਚੇ ਹੀ ਉਸ ਵੱਲੋਂ ਮੂੰਹ ਫੇਰ ਰਹੇ ਹਨ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਸਮਝਿਆ ਜਾਂਦਾ ਹੈ ਅਤੇ ਇਸ ਨੂੰ ਬੋਲਣ ਵਾਲੇ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਅਤੇ ਮਾਂ-ਬੋਲੀ ਨੂੰ ਉਸ ਦਾ ਬਣਦਾ ਹੱਕ ਦੇਣ ਲਈ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਸ ਨਾਲ ਜੋੜਨਾ ਚਾਹੀਦਾ ਹੈ। ਮਾਂ-ਬੋਲੀ ਵਿਚ ਛਪਿਆ ਬਾਲ ਸਾਹਿਤ, ਕਹਾਣੀਆਂ ਅਤੇ ਹੋਰ ਜਾਣਕਾਰੀ ਨਾਲ ਬੱਚਿਆਂ ਨੂੰ ਜਾਣੂ ਕਰਵਾਓ। ਹਰ ਘਰ ਵਿਚ ਪੰਜਾਬੀ ਅਖ਼ਬਾਰ ਪੜ੍ਹੀ ਜਾਣੀ ਚਾਹੀਦੀ ਹੈ। ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਉਨ੍ਹਾਂ ਦੇ ਵਿਅਕਤੀਤਵ ਨੂੰ ਨਿਖਾਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਇਨਸਾਨ ਦਾ ਸੰਪੂਰਨ ਵਿਕਾਸ ਵੀ ਉਸ ਵੇਲੇ ਹੁੰਦਾ ਹੈ, ਜਦੋਂ ਉਸ ਦੀ ਪਕੜ ਆਪਣੀ ਮਾਂ-ਬੋਲੀ 'ਤੇ ਪੂਰੀ ਤਰ੍ਹਾਂ ਮਜ਼ਬੂਤ ਹੁੰਦੀ ਹੈ, ਕਿਉਂਕਿ ਹਰ ਕੋਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜਿੰਨੀ ਚੰਗੀ ਤਰ੍ਹਾਂ ਆਪਣੀ ਮਾਂ-ਬੋਲੀ ਵਿਚ ਕਰ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ। ਆਪਣੀ ਮਾਂ ਤੋਂ ਸਿੱਖੀ ਹੋਈ ਬੋਲੀ ਉਸ ਨੂੰ ਆਤਮ ਵਿਸ਼ਵਾਸੀ ਬਣਾ ਦਿੰਦੀ ਹੈ। ਇਹ ਆਪਣੇ-ਆਪ ਵਿਚ ਇਕ ਸਮੁੰਦਰ ਹੈ, ਜੋ ਜੀਵਨ ਵਿਚ ਸਾਨੂੰ ਤੈਰਨਾ ਸਿਖਾਉਂਦੀ ਹੈ, ਸਮਾਜ ਵਿਚ ਵਿਚਰਨਾ ਅਤੇ ਜੜ੍ਹਾਂ ਨਾਲ ਜੁੜਨਾ ਸਿਖਾਉਂਦੀ ਹੈ, ਦੇਸ਼ ਲਈ ਕੁਰਬਾਨ ਹੋਣਾ ਅਤੇ ਮਾਨਵਤਾ ਲਈ ਜ਼ਿੰਦਾ ਰਹਿਣ ਦਾ ਪਾਠ ਪੜ੍ਹਾਉਂਦੀ ਹੈ।ਪਰ ਪੰਜਾਬ ਦੇ ਲੋਕ ਪੰਜਾਬੀ ਹੋ ਕੇ ਵੀ ਇਸ ਨਾਲ ਖਿਲਵਾੜ ਕਰਨ ਤੋਂ ਪਿੱਛੇ ਨਹੀਂ ਹਟ ਰਹੇ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਇਸ ਭਾਸ਼ਾ ਤੋਂ ਦੂਰ ਰੱਖਣਾ ਚਾਹੁੰਦੇ ਹਨ ਅਤੇ ਆਧੁਨਿਕਤਾ ਦੀ ਹੋੜ ਵਿਚ ਹੋਰ ਭਾਸ਼ਾਵਾਂ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ, ਜਿਹੜਾ ਇਸ ਭਾਸ਼ਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਇਹ ਭਾਸ਼ਾ ਸਿਖਰ ਵੱਲ ਨਹੀਂ ਜਾ ਰਹੀ। ਇਸ ਨੂੰ ਪੜ੍ਹਾਉਣਾ ਕੋਈ ਫਖਰ ਨਹੀਂ, ਬਲਕਿ ਮਜਬੂਰੀ ਸਮਝਿਆ ਜਾਂਦਾ ਹੈ। ਭਾਵੇਂ ਇਸ ਨੂੰ ਪੰਜਾਬ ਵਿਚ ਦਸਵੀਂ ਜਮਾਤ ਤੱਕ ਲਾਜ਼ਮੀ ਕਰ ਦਿੱਤਾ, ਫਿਰ ਵੀ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਜੇ ਸ਼ੁਰੂ ਤੋਂ ਬੱਚਿਆਂ ਨੂੰ ਇਸ ਭਾਸ਼ਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਤਾਂ ਹੀ ਵੱਡੇ ਹੋ ਕੇ ਇਸ ਨਾਲ ਜੁੜੇ ਰਹਿਣਗੇ। ਇਸ ਨੂੰ ਜ਼ਿੰਦਾ ਰੱਖਣ ਲਈ ਪੰਜਾਬੀ ਪ੍ਰੇਮੀ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ, ਕਿਉਂਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਇਸ ਨੂੰ ਮਾਂ-ਬੋਲੀ ਦੇ ਰੂਪ ਵਿਚ ਪੜ੍ਹਾਇਆ ਜਾਵੇ ਤਾਂ ਇਸ 'ਤੇ ਚੋਖਾ ਨਿਖਾਰ ਆਵੇਗਾ। 21 ਫਰਵਰੀ ਕੌਮਾਂਤਰੀ ਮਾਂ-ਬੋਲੀ ਦਿਵਸ ਹੈ, ਜਿਹੜਾ ਹਰ ਸਾਲ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਕਦੇ ਵੀ ਆਪਣੀ ਮਾਂ-ਬੋਲੀ ਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਭੁੱਲਣ ਵਾਲੀਆਂ ਕੌਮਾਂ ਖੁਦ ਦੀ ਪਹਿਚਾਣ ਗਵਾਉਣ ਦੇ ਨਾਲ-ਨਾਲ ਖ਼ਤਮ ਵੀ ਹੋ ਜਾਂਦੀਆਂ ਹਨ। ਇਸ ਨੂੰ ਪ੍ਰਫੁੱਲਤ ਕਰਨ ਲਈ ਹਰ ਪੰਜਾਬੀ ਨੂੰ ਇਸ ਦੇ ਅਮੀਰ ਵਿਰਸੇ, ਸਾਹਿਤ ਅਤੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ, ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਸਾਡੇ ਦੁਆਰਾ ਲਿਖਿਆ ਗਿਆ ਹਰ ਸ਼ਬਦ ਇਸ ਨੂੰ ਆਬਾਦ ਕਰਨ ਲਈ ਹੋਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ। ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣਾ, ਪੜ੍ਹਨ ਅਤੇ ਲਿਖਣਾ ਸਿਖਾਉਣ ਦੇ ਨਾਲ-ਨਾਲ ਇਸ ਦੇ ਮਹਾਨ ਵਿਰਸੇ ਦੀ ਜਾਣਕਾਰੀ ਵੀ ਦੇਣੀ ਪਵੇਗੀ, ਤਾਂ ਕਿ ਉਨ੍ਹਾਂ ਨੂੰ ਆਪਣੇ ਵਜੂਦ ਦਾ ਪਤਾ ਲੱਗ ਸਕੇ ਅਤੇ ਆਪਣੀ ਮਾਂ-ਬੋਲੀ 'ਤੇ ਮਾਣ ਕਰ ਸਕਣ।
"ਮਾਂ ਬੋਲੀ ਇਹ ਕਰੇ ਪੁਕਾਰ,
ਜੋੜੋ ਬੱਚਿਆਂ ਨੂੰ ਮੇਰੇ ਨਾਲ।"
16/02/2018
Golden chance....
14/02/2018
Important notice with regard to examination
Rose Day
ਮਾਪਿਆਂ ਦੇ ਭੋਲੇਪਨ ਦਾ ਫਾਇਦਾ ਚੱਕ ਕੇ ਤੁਸੀਂ ਓਹਨਾ ਨੂੰ ਪਾਗਲ ਬਣਾ ਸਕਦੇ ਓ ਪਰ ਆਪਣੇ ਆਪ ਨੂੰ ਨਹੀਂ।
***ਅਧਿਆਪਕ ਹੀ ਗੁਨਾਹਗਾਰ ***
* ਇੱਕ ਵਿਦਿਆਰਥੀ ਆਪਣੀ ਪ੍ਰਿੰਸੀਪਲ ਦੀ ਛਾਤੀ ਵਿੱਚ ਗੋਲੀਆਂ ਮਾਰਦਾ ਹੈ, ਕਤਲ ਹੁੰਦਾ ਹੈ, ਅਜਿਹਾ ਰਿਸ਼ਤਾ ਜਿਹੜਾ ਮਾਪਿਆਂ ਨਾਲੋਂ ਵੀ ਵਧ ਹੁੰਦਾ ਹੈ, ਦਾ ਕਤਲ ਹੁੰਦਾ ਹੈ।
* ਦਰਅਸਲ, ਇਹ ਕਤਲ ਪ੍ਰਿੰਸੀਪਲ ਦਾ ਨਹੀਂ ਸਗੋਂ ਅਸੀਂ ਭਾਰਤੀ ਲੋਕਾਂ ਦੀ ਨੈਤਿਕਤਾ ਦਾ ਹੋਇਆ ਹੈ।
* ਕੀ ਸਮਾਜ ਵਿਚ ਅਧਿਆਪਕ/ ਗੁਰੂ ਦਾ ਸਤਿਕਾਰ ਨਹੀਂ ਰਿਹਾ?
ਸਕੂਲ ਵਿਚ ਵੱਡੀ ਜਾਂ ਕਿਸੇ ਛੋਟੀ ਜਿਹੀ ਘਟਨਾ ਲਈ ਵੀ ਅਧਿਆਪਕ/ ਪ੍ਰਿੰਸੀਪਲ ਨੂੰ ਜੇਲ੍ਹ ਜਾਣਾ ਪੈਂਦਾ ਹੈ. ਸਕੂਲ ਦੇ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਹੀ ਹਰ ਘਟਨਾ ਲਈ ਦੋਸ਼ੀ ਮੰਨਿਆ ਜਾਂਦਾ ਹੈ.
ਇਸ ਕਤਲ ਤੋਂ ਬਾਅਦ ਕਿਸੇ ਵੀ ਸੰਸਥਾ/ਸੰਗਠਨ ਨੇ ਦੋਸ਼ੀ ਮਾਪਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ।
ਕੋਈ ਸ਼ੋਕ ਸ਼ਭਾਵਾਂ ਨਹੀਂ ਹੋਈਆਂ
* ਪ੍ਰਿੰਸੀਪਲ ਆਪਣੀ ਜ਼ਿੰਦਗੀ ਨੂੰ ਗੁਆ ਬੈਠੀ ਪਰ ਕਿਸੇ ਨੂੰ ਵੀ ਇਸ ਲਈ ਮ੍ਰਿਤਕ ਪ੍ਰਿੰਸੀਪਲ ਲਈ ਦੋ ਸ਼ਬਦ ਨਹੀਂ ਕਹੇ, ਕੋਈ ਵੀ ਇਸ ਘਟਨਾ ਦੀ ਨਿੰਦਾ ਨਹੀਂ ਕਰਦਾ, ਭਾਵ ਨੈਤਿਕਤਾ ਮਰ ਚੁੱਕੀ ਹੈ।
ਕੀ ਗੁਰੂ/ਮਾਸਟਰ ਪਰਮਾਤਮਾ ਦਾ ਰੂਪ ਨਹੀਂ ਰਹੇ?
ਕੀ ਭਾਰਤੀ ਇਹ ਸਭ ਭੁੱਲ ਗਏ ਹਨ?
ਕੀ ਸਕੂਲ ਵਿਚ ਵਾਪਰੀ ਹਰ ਘਟਨਾ ਲਈ ਦੋਸ਼ੀ ਅਧਿਆਪਕ ਹੈ ਜਾਂ "ਸਰਕਾਰ" ਅਤੇ "ਸਮਾਜ" ਦੀ ਵੀ ਕੋਈ ਜਿੰਮੇਵਾਰੀ ਹੈ?
ਅਧਿਆਪਕ ਮਰੇ ਤਾਂ ਸਭ ਚੁੱਪ -----
ਜੇ ਬੱਚੇ ਦਾ ਕੰਨ ਵੀ ਪਿਆਰ ਨਾਲ ਫੜ ਲਵੋ ----
ਫੇਰ•••••
ਟੀ ਵੀ ਮੀਡੀਆ ਚੀਕਦਾ ਹੈ---
ਅਖਬਾਰਾਂ 'ਚ ਰੰਗਦਾਰ ਤਸਵੀਰਾਂ ਛਪਦੀਆਂ ਨੇ---
ਮੰਤਰੀ ਪਹੁੰਚ ਜਾਂਦੇ ਨੇ -----
ਸਿੱਖਿਆ ਵਿਭਾਗ ਬਿਨਾਂ ਪੜਤਾਲ ਤੋਂ ਹੀ ਸਸਪੈਂਡ ਕਰ ਮਾਰਦੈ---
ਵਿਦਿਆਰਥੀ ਜਥੇਬੰਦੀਆਂ ਹੜਤਾਲ ਤੇ ----
ਕਿਸਾਨ ਯੁਨੀਅਨਾਂ ਮਾਪਿਆਂ ਨਾਲ ---
ਬਾਲ ਅਧਿਕਾਰ ਕਮਿਸ਼ਨ ਪੱਬਾਂ ਭਰਾ ---
ਮਨੁੱਖੀ ਅਧਿਕਾਰ ਸਭਾ ਸਰਗਰਮ ---
ਖੱਬਾ ਫਰੰਟ ਝੰਡਿਆਂ ਸਮੇਤ -----
ਪੁਲੀਸ ਦੀ ਤਾਂ ਗੱਲ ਹੀ ਛੱਡੋ ---
ਜੇ ਬੱਚਾ ਲੜਕੀ ਹੋਵੇ ਬਸ ਫਿਰ ਤਾਂ 'ਸਾਰਾ ਸੰਸਾਰ' ਹੀ ਆ ਧਮਕਦੈ --
ਧਾਰਮਿਕ ਜਥੇਬੰਦੀਆਂ ਵੀ ਨਾਅਰਾ ਮਾਰਨ ਲਈ ਹਾਜਰ-ਨਾਜ਼ਰ --
।।।।।।।।।।।
ਸੋਚਦਾ ਹਾਂ
ਭਾਰਤ ਵਿਚ ਅਧਿਆਪਕ ਹੋਣਾ ਕਿੰਨਾ ਵੱਗਾ 'ਗੁਨਾਹ' ਹੈ?
Click here to claim your Sponsored Listing.
Location
Category
Website
Address
Bathinda