GGSPS Maluka

GGSPS Maluka Come to learn go to serve Affiliated with CBSE New delhi

✨ CREATIVE LEARNING IN ACTION! 🎨💻 ✨Learning becomes more exciting when creativity meets technology! 🌟Our Class 6 student...
19/08/2026

✨ CREATIVE LEARNING IN ACTION! 🎨💻 ✨

Learning becomes more exciting when creativity meets technology! 🌟

Our Class 6 students explored the world of Canva Graphic Designing through an engaging hands-on activity. They creatively designed Posters, Flyers, Mug Prints and T-Shirt Prints, turning their ideas into attractive digital designs. 🖼️👕☕

This activity helped our young learners develop creativity, imagination, digital skills and confidence, while learning how technology can be used to bring ideas to life. 💡✨

🎯 Learn • Create • Design • Express

🌈 Every child has an idea waiting to become a beautiful creation! 🌈

19/08/2026
ਸਕੂਲ ਵਿਂਚ ਆਜ਼ਾਦੀ 80ਵਾਂ ਅਜਾਦੀ ਦਿਵਸ  ਮਨਾਇਆ ਗਿਆ ।  ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰ...
16/08/2026

ਸਕੂਲ ਵਿਂਚ ਆਜ਼ਾਦੀ 80ਵਾਂ ਅਜਾਦੀ ਦਿਵਸ ਮਨਾਇਆ ਗਿਆ ।
ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ।ਸਮਾਗਮ ਦਾ ਆਯੋਜਨ ਉਧਮ ਸਿੰਘ ਹਾਊਸ ਵੱਲੋਂ ਕੀਤਾ ਗਿਆ। ਹਾਊਸ ਦੇ ਇੰਚਾਰਜ ਅਧਿਆਪਕ ਲਖਵੀਰ ਕੌਰ ਤੇ ਹਾਊਸ ਮੈਂਬਰਾਂ ਮੈਡਮ ਸੁਖਪਾਲ ਕੌਰ ,ਮੈਡਮ ਸੀਮਾ ਸ਼ਰਮਾ, ਮੈਡਮ ਮੀਨਾ ਰਾਣੀ ,ਮੈਡਮ ਨਵਦੀਪ ਕੌਰ, ਸ.ਸੁਖਜਿੰਦਰ ਸਿੰਘ ਅਤੇ ਸ. ਪਰਮਜੀਤ ਸਿੰਘ ਵੱਲੋਂ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਐਕਟੀਵਿਟੀ ਇੰਚਾਰਜ ਅਮਨਦੀਪ ਕੌਰ, ਮਿਊਜ਼ਿਕ ਅਧਿਆਪਕ ਸੁਖਜਿੰਦਰ ਸਿੰਘ ਅਤੇ ਜੂਨੀਅਰ ਐਕਟੀਵਿਟੀ ਇੰਚਾਰਜ ਰਾਜੀਵ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਜਮਾਤ ਨਰਸਰੀ ਤੋਂ ਯੂਕੇ ਜੀ ਦੇ ਵਿਦਿਆਰਥੀ ਰੰਗ ਬਿਰੰਗੇ ਕੱਪੜੇ ਪਹਿਨ ਕੇ ਆਏ ਅਤੇ ਉਹਨਾਂ ਨੇ ਭਾਰਤ ਦੇ ਤਿਰੰਗੇ ਝੰਡੇ ਵਿੱਚ ਰੰਗ ਭਰਿਆ ਅਤੇ ਕਵਿਤਾ ਪੇਸ਼ ਕੀਤੀ ।ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ 4–5 ਲਾਈਨਾਂ ਬੋਲ ਕੇ ਆਪਣੀ ਦੇਸ਼-ਭਗਤੀ ਦਾ ਪ੍ਰਗਟਾਵਾ ਕੀਤਾ। ਜਮਾਤ ਦੂਜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਦੇਸ਼-ਭਗਤੀ ਭਰਪੂਰ ਭੰਗੜਾ ਪੇਸ਼ ਕੀਤਾ। ਇਸ ਤੋਂ ਬਾਅਦ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਨਾਲ ਸੰਬੰਧਿਤ ਸਮਾਗਮ ਕੀਤਾ ਗਿਆ ਜਿਸ ਵਿੱਚ ਐਂਕਰਿੰਗ ਦਾ ਕੰਮ ਸੁਪਰੀਮ ਸਿੰਘ ਬਾਰਵੀਂ ਜਮਾਤ ਮੈਡੀਕਲ ਅਤੇ ਖੁਸ਼ਵਿੰਦਰ ਕੌਰ 11ਵੀਂ ਜਮਾਤ ਕਮਰਸ ਦੋਨਾਂ ਵਿਦਿਆਰਥੀਆਂ ਨੇ ਸਟੇਜ ਸੰਭਾਲਣ ਦੀ ਭੂਮਿਕਾ ਨਿਭਾਈ। ਮਿਊਜਿਕ ਡਿਪਾਰਟਮੈਂਟ ਦੇ ਵਿਦਿਆਰਥੀਆਂ ਵੱਲੋਂ ਸ਼ਬਦ, ਗਰੁੱਪ ਸੌਂਗ,ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਇਆ ਗਿਆ ਜਿਸ ਵਿੱਚ ਮਿਊਜਿਕ ਡਿਪਾਰਟਮੈਂਟ ਦੇ ਵਿਦਿਆਰਥੀਆਂ ਕਿਰਨਜੋਤ ਕੌਰ, ਰਵਜੋਤ ਕੌਰ, ਹਰਸਿਮਰਨ ਕੌਰ, ਗੁਰਲੀਨ ਕੌਰ, ਸਰਵਜੋਤ ਕੌਰ ,ਗੁਰਕਮਲ ਕੌਰ, ਯਾਸੀਨ, ਜਪਨੀਤ ਕੌਰ, ਸਹਿਜ ਪ੍ਰੀਤ ਕੌਰ ,ਪਵਨਦੀਪ ਸਿੰਘ, ਅਮਰਿੰਦਰ ਸਿੰਘ ,ਗੁਰਨੂਰ ਸਿੰਘ, ਹਰਕੀਰਤ ਸਿੰਘ, ਦਵਿੰਦਰ ਸਿੰਘ ਆਦਿ ਸ਼ਾਮਿਲ ਸਨ। ਵਿਦਿਆਰਥੀਆਂ ਪਵਨਦੀਪ ਸਿੰਘ, ਗੁਰਨੂਰ ਸਿੰਘ ,ਹਰਕੀਰਤ ਸਿੰਘ ਵੱਲੋਂ ਕਵੀਸ਼ਰੀ 'ਕੋਈ ਦੇਸ਼ ਪੰਜਾਬੋ ਸੋਹਣਾ' ਪੇਸ਼ ਕੀਤੀ ਗਈ। ਨਾਟਕ 'ਸੁਪਨਿਆਂ ਦੀ ਉਡਾਰੀ 'ਮਨਕੀਰਤ ਕੌਰ, ਜਸ਼ਨਪ੍ਰੀਤ ਕੌਰ ,ਏਕਨੂਰ ਸਿੰਘ ,ਸਹਿਜਪਾਲ ਸਿੰਘ ,ਬਿਕਰਮਜੀਤ ਸਿੰਘ ,ਜਸ਼ਨਪ੍ਰੀਤ ਸਿੰਘ, ਗੁਰਮੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਸੱਤਵੀਂ ਲਿਲੀ ਦੀ ਵਿਦਿਆਰਥਨਾਂ ਨੇ ਗਰੁੱਪ ਡਾਂਸ ਪੇਸ਼ ਕੀਤਾ ਜਿਸ ਵਿੱਚ ਜਸਨੂਰ ਕੌਰ, ਗੁਰਮਨ ਕੌਰ ਗਿੱਲ, ਸੁਖਸੀਰਤ ਕੌਰ ,ਨਵਰੋਜਵੀਰ ਕੌਰ, ਸ਼ਬਦ ਜੋਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡਾਂਸ ਪੇਸ਼ ਕੀਤਾ। ਬਾਰਵੀਂ ਮੈਡੀਕਲ ਅਤੇ ਸਹਿਜਪ੍ਰੀਤ ਸਿੰਘ ਚੌਥੀ ਲਿਲੀ ਦੇ ਵਿਦਿਆਰਥੀ ਦੁਆਰਾ ਆਜ਼ਾਦੀ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਗਈ।ਪ੍ਰਿੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਖੁਸ਼ਹਾਲੀ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।

12/08/2026

Guru Gobind Singh Public School, Maluka
Class 1 Activity – Family Members 👨‍👩‍👧‍👦💖
Our young learners participated in a engaging Family Members Activity, learning about different members of a family. The activity helped them understand family relationships while expressing their thoughts creatively.
Learning about family, sharing love and growing together! 🌸✨

05/08/2026
04/08/2026

Guru Gobind Singh Public School, Maluka
Nursery Activity – Letter Formation ✏️🌈
Our little learners enjoyed the Letter Formation Activity, where they practiced writing letters in a fun and engaging way. Such activities help develop fine motor skills, improve pencil control, and build a strong foundation for early writing.
Small hands, big achievements! 🌟

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋਨ ਪੱਧਰੀ ਖੇਡਾਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ। ਵੱਖ-ਵੱਖ...
30/07/2026

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋਨ ਪੱਧਰੀ ਖੇਡਾਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜਿੱਤੇ ਅਨੇਕਾਂ ਪਹਿਲੇ ਅਤੇ ਦੂਜੇ ਸਥਾਨ, ਜ਼ਿਲ੍ਹਾ ਪੱਧਰੀ ਖੇਡਾਂ ਲਈ ਕੀਤਾ ਆਪਣਾ ਨਾਮ ਦਰਜ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੀ ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ ਜੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਸਦਕਾ ਸਕੂਲ ਦੇ ਅਨੇਕਾਂ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਦੀ ਅਗਵਾਈ, ਡੀ.ਪੀ.ਈ. ਸ਼ਮਸ਼ੇਰ ਸਿੰਘ ਅਤੇ ਸਮੂਹ ਖੇਡ ਕੋਚਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਲਗਾਤਾਰ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਦਾ ਨਤੀਜਾ ਹੈ ਕਿ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਸ਼ਾਨਦਾਰ ਸਫ਼ਲਤਾਵਾਂ ਹਾਸਲ ਕਰ ਰਹੇ ਹਨ।ਬੀਤੇ ਦਿਨੀਂ ਜੋਨ ਭਗਤਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋਨ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਕੇ ਜਿੱਤਾਂ ਹਾਸਲ ਕੀਤੀਆਂ। ਜੋਨ ਪੱਧਰੀ ਖੇਡਾਂ ਵਿੱਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਮੁੰਡਿਆਂ ਦੀ ਸ਼ਤਰੰਜ,ਅੰਡਰ-14 ਮੁੰਡਿਆਂ ਦੀ ਰੱਸਾਕਸ਼ੀ,ਅੰਡਰ-14 ਮੁੰਡਿਆਂ ਦਾ ਗਤਕਾ,ਅੰਡਰ-17 ਮੁੰਡਿਆਂ ਦੀ ਸ਼ਤਰੰਜ,ਅੰਡਰ-19 ਮੁੰਡਿਆਂ ਦੀ ਰੱਸਾਕਸ਼ੀ,ਅੰਡਰ-19 ਕੁੜੀਆਂ ਦੀ ਰੱਸਾਕਸ਼ੀ, ਅੰਡਰ-14 ਕੁੜੀਆਂ ਦੀ ਰੱਸਾਕਸ਼ੀ,ਅੰਡਰ-17 ਕੁੜੀਆਂ ਦਾ ਕਰਾਟੇ, ਅੰਡਰ-17 ਕੁੜੀਆਂ ਦੀ ਬਾਸਕਟਬਾਲ,ਅੰਡਰ-17 ਮੁੰਡਿਆਂ ਦੀ ਕ੍ਰਿਕਟ,ਅੰਡਰ-17 ਕੁੜੀਆਂ ਦੀ ਨੈਟਬਾਲ, ਅੰਡਰ-19 ਕੁੜੀਆਂ ਦੀ ਨੈਟਬਾਲ,ਅੰਡਰ-17 ਮੁੰਡਿਆਂ ਦੀ ਨੈਟਬਾਲ,ਅੰਡਰ-19 ਕੁੜੀਆਂ ਦੀ ਹਾਕੀ,ਅੰਡਰ-14 ਕੁੜੀਆਂ ਦੀ ਹਾਕੀ, ਅੰਡਰ-17 ਮੁੰਡਿਆਂ ਦੀ ਤਲਵਾਰਬਾਜ਼ੀ ਆਦਿ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦੇ ਨਾਮ ਨੂੰ ਚਾਰ ਚੰਦ ਲਗਾ ਦਿੱਤੇ।
ਕਈ ਖੇਡਾਂ ਵਿੱਚੋਂ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੁੜੀਆਂ ਦੀ ਰੱਸਾਕਸ਼ੀ, ਅੰਡਰ-14 ਕੁੜੀਆਂ ਦੀ ਸ਼ਤਰੰਜ, ਅੰਡਰ-19 ਕੁੜੀਆਂ ਦੀ ਬਾਸਕਟਬਾਲ,ਅੰਡਰ-17 ਮੁੰਡਿਆਂ ਦੀ ਬਾਸਕਟਬਾਲ ਆਦਿ ਖੇਡਾਂ ਵਿੱਚ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਅਨੁਸ਼ਾਸਨ, ਲਗਨ, ਮਿਹਨਤ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਬਤ ਕਰ ਦਿੱਤਾ ਕਿ ਲਗਾਤਾਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਡੀ.ਪੀ.ਈ. ਸ਼ਮਸ਼ੇਰ ਸਿੰਘ ਅਤੇ ਸਮੂਹ ਕੋਚਿੰਗ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀਆਂ ਖਿਡਾਰੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਸਿਖਲਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਕੂਲ ਦੇ ਖਿਡਾਰੀ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਹੋਰ ਉੱਚਾ ਕਰਨਗੇ।ਡੀ.ਪੀ.ਈ. ਸ਼ਮਸ਼ੇਰ ਸਿੰਘ ਨੇ ਵੀ ਸਮੂਹ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਪੂਰੀ ਲਗਨ ਅਤੇ ਅਨੁਸ਼ਾਸਨ ਨਾਲ ਅਭਿਆਸ ਕੀਤਾ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਰ ਵੀ ਸੁਚੱਜੀ ਤਿਆਰੀ ਕੀਤੀ ਜਾਵੇਗੀ ਤਾਂ ਜੋ ਸਕੂਲ ਹੋਰ ਵੱਧ ਮੈਡਲ ਆਪਣੇ ਨਾਮ ਕਰ ਸਕੇ।

Address

Vpo Maluka
Bathinda
151001

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm

Telephone

+919041691098

Alerts

Be the first to know and let us send you an email when GGSPS Maluka posts news and promotions. Your email address will not be used for any other purpose, and you can unsubscribe at any time.

Contact The School

Send a message to GGSPS Maluka:

Shortcuts

Share

Category