Govt Primary School Br - 1, Tungwali

Govt Primary School Br - 1, Tungwali Child Centered

28/09/2026

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਉਨਾਂ ਦੇ ਜੀਵਨ ਸਬੰਧੀ ਕੁਝ ਤੱਥ..💐💐💐

21/09/2026

ਜਮਾਤ ਤੀਜੀ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਅੱਜ ਦੀ ਗਤੀਵਿਧੀ..💐🙏🙏
ਵਿਸ਼ੇਸ ਸਹਿਜੋਗ ਮੈਡਮ ਨਵਪ੍ਰੀਤ ਕੌਰ..🙏🙏

💐💐💐   ਚੰਡੀਗੜ੍ਹ ਤੋਂ ਆਏ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਸਰਦਾਰ ਬੁੱਧ ਸਿੰਘ ਜੋੜਾ (ਪੁਰਾਣਾ ਪਿੰਡ ਤੁੰਗਵਾਲੀ) ਦੇ ਪਰਿਵਾਰ ਨੇ ਪਿੰਡ ਦੇ ਸਰਕਾਰੀ ...
11/04/2026

💐💐💐 ਚੰਡੀਗੜ੍ਹ ਤੋਂ ਆਏ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਸਰਦਾਰ ਬੁੱਧ ਸਿੰਘ ਜੋੜਾ (ਪੁਰਾਣਾ ਪਿੰਡ ਤੁੰਗਵਾਲੀ) ਦੇ ਪਰਿਵਾਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ -1 (ਬੇਰੀ ਵਾਲਾ) ਨੂੰ ਵਿਜ਼ਿਟ ਕੀਤਾ। ਸਕੂਲ ਵਿੱਚ ਹੋ ਰਹੇ ਕੰਮਾਂ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਹਨਾਂ ਵੱਲੋਂ ਸਕੂਲ ਨੂੰ ਇੱਕ ਏਸੀ, 5 ਹਜਾਰ ਰੁਪਏ ਨਗਦ ਰਾਸ਼ੀ, ਸਾਰੇ ਬੱਚਿਆਂ ਲਈ ਮਠਿਆਈ, ਸਟੇਸ਼ਨਰੀ ਅਤੇ ਸਕੂਲ ਵਿੱਚ ਕੰਮ ਕਰਦੀਆਂ ਕੁੱਕ ਬੀਬੀਆਂ ਅਤੇ ਸਫਾਈ ਸੇਵਿਕਾ ਲਈ ਸੋਹਣੇ ਸੂਟ ਦਿੱਤੇ ਗਏ ਅਤੇ ਅੱਗੇ ਤੋਂ ਵੀ ਵੱਧ ਚੜ ਕੇ ਸਕੂਲ ਨਾਲ ਖੜਨ ਦਾ ਵਾਅਦਾ ਕੀਤਾ।ਮੁੱਖ ਅਧਿਆਪਕ ਅਮਨਦੀਪ ਸਿੰਘ ਵੱਲੋਂ ਆਏ ਸੱਜਣਾਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਤਾ ਸੰਤੋਸ਼ ਇੰਸਾ ਪਤਨੀ ਸ਼੍ਰੀ ਪ੍ਰੇਮ ਸਿੰਗਲਾ, ਪ੍ਰੀਆ, ਵਿੱਕੀ ਸਿੰਗਲਾ, ਮਿਹੰਸ਼ੂ , ਗੁਰਜੀਤ ਸਿੰਘ, ਨਿਰਪਿੰਦਰ ਸਿੰਘ ਅਤੇ ਸੁਨੈਨਾ ਰਾਣੀ ਹਾਜ਼ਿਰ ਸਨ।

💐💐💐

ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਚ -1 ਤੁੰਗਵਾਲੀ ( ਬੇਰੀ ਵਾਲਾ) ਵਿਖੇ ਨਵੇਂ ਵਿਦਿਅਕ ਵਰ੍ਹੇ (2026-27) ਦੀ ਸ਼ੁਰੂਆਤ ਮੌਕੇ ਮਿਤੀ 01 ਅਪ੍ਰੈਲ 20...
02/04/2026

ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਚ -1 ਤੁੰਗਵਾਲੀ ( ਬੇਰੀ ਵਾਲਾ) ਵਿਖੇ ਨਵੇਂ ਵਿਦਿਅਕ ਵਰ੍ਹੇ (2026-27) ਦੀ ਸ਼ੁਰੂਆਤ ਮੌਕੇ ਮਿਤੀ 01 ਅਪ੍ਰੈਲ 2026 ਨੂੰ ਸਕੂਲ ਵਿੱਚ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ I ਇਸ ਮੌਕੇ ਸਕੂਲ ਵਿੱਚ ਆਈਆਂ ਹੋਈਆਂ ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ। ਸਾਰੀਆਂ ਜਮਾਤਾਂ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤੇ ਆਏ ਵਿਦਿਆਰਥੀਆਂ ਦਾ ਮੁੱਖ ਮਹਿਮਾਨਾਂ ਵੱਲੋਂ ਸਨਮਾਨ ਕੀਤਾ ਗਿਆ। ਸਕੂਲ ਦੀ ਹਰ ਪੱਖ ਤੋਂ ਮਦਦ ਕਰਨ ਵਾਲੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕੀਤਾ ਗਿਆ ।
Govt Primary School Br - 1, Tungwali




🎈🎈🎈 ਪਿੰਡ ਤੁੰਗਵਾਲੀ ਨਾਲ ਸਬੰਧਤ ਉਘੇ ਸਮਾਜ ਸੇਵੀ ਡਾਕਟਰ ਦਰਸ਼ਨ ਸਿੰਘ ਮਾਹਲ ਅਤੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਜੀ ਵੱਲੋਂ ਗਰਮੀ ਦੇ ਮੌਸਮ ...
29/03/2026

🎈🎈🎈 ਪਿੰਡ ਤੁੰਗਵਾਲੀ ਨਾਲ ਸਬੰਧਤ ਉਘੇ ਸਮਾਜ ਸੇਵੀ ਡਾਕਟਰ ਦਰਸ਼ਨ ਸਿੰਘ ਮਾਹਲ ਅਤੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਜੀ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਨੇਕ ਕਮਾਈ ਵਿੱਚੋਂ ਏਸੀ ਦਿੱਤਾ ਗਿਆ ਅਤੇ ਸਕੂਲ ਵਿੱਚ ਹੋਏ ਕੰਮਾਂ ਦੀ ਸ਼ਲਾਘਾ ਕੀਤੀ । ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਲਈ ਹਮੇਸ਼ਾ ਵੱਧ ਚੜ ਕੇ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ । ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਵੀ ਇੱਕ ਸੁਨੇਹਾ ਦਿੱਤਾ ਗਿਆ ਕਿ ਉਹ ਇੱਕ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬ੍ਰਾਂਚ -1 (ਬੇਰੀ ਵਾਲਾ) ਵਿਖੇ ਜਰੂਰ ਆਉਣ। ਮੁੱਖ ਅਧਿਆਪਕ ਅਮਨਦੀਪ ਸਿੰਘ ਵੱਲੋਂ ਪਿੰਡ ਤੁੰਗਵਾਲੀ ਦੇ ਦਾਨੀ ਸੱਜਣਾਂ ਵੱਲੋਂ ਸਕੂਲ ਲਈ ਕੀਤੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ । ਧੰਨਵਾਦ। 💐

ਬਾਲ ਦਿਵਸ ਦੀਆਂ ਵਧਾਈਆਂ #ਪੰਜਾਬ  #ਪੰਜਾਬੀ
14/11/2025

ਬਾਲ ਦਿਵਸ ਦੀਆਂ ਵਧਾਈਆਂ
#ਪੰਜਾਬ #ਪੰਜਾਬੀ

ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ - 1(ਬੇਰੀ ਵਾਲਾ) ਦੇ ਵਿਦਿਆਰਥੀਆਂ ਨੇ ਮਿਤੀ 18 ਅਤੇ 19 ਸਤੰਬਰ 2025 ਨੂੰ ਸੈਂਟਰ ਪੱਧਰ ਤੇ ...
20/09/2025

ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ - 1(ਬੇਰੀ ਵਾਲਾ) ਦੇ ਵਿਦਿਆਰਥੀਆਂ ਨੇ ਮਿਤੀ 18 ਅਤੇ 19 ਸਤੰਬਰ 2025 ਨੂੰ ਸੈਂਟਰ ਪੱਧਰ ਤੇ ਹੋਈਆਂ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ।
ਸਕੂਲ ਦੇ ਵਿਦਿਆਰਥੀਆਂ ਦੀਆਂ ਕੁਸ਼ਤੀ, ਗੋਲਾ ਅਤੇ ਕਰਾਟੇ ਦੀਆਂ ਟੀਮਾਂ ਨੇ ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਵੱਖ-ਵੱਖ ਪੱਧਰਾਂ ਤੇ ਆਪਣਾ ਝੰਡਾ ਗੱਡਿਆ ਅਤੇ 7 ਗੋਲਡ ਮੈਡਲ 🥇, 11 ਸਿਲਵਰ ਮੈਡਲ 🥈 ਪ੍ਰਾਪਤ ਕੀਤੇ।
ਸਾਰੇ ਹੀ ਬੱਚਿਆਂ ਨੂੰ ਸਮੂਹ ਸਟਾਫ ਅਤੇ ਮੁੱਖ ਅਧਿਆਪਕ ਅਮਨਦੀਪ ਸਿੰਘ ਵੱਲੋਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਤੇ ਅੱਗੇ ਤੋਂ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਵੀ ਉਤਸਾਹਿਤ ਕੀਤਾ ਗਿਆ।
ਧੰਨਵਾਦ।

🎈🎈🎈ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬ੍ਰਾਂਚ - 1 ਵਿਚ ਅਜ਼ਾਦੀ ਦਿਹਾੜਾ ਮਨਾਇਆ ਗਿਆ। ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸ...
15/08/2025

🎈🎈🎈

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬ੍ਰਾਂਚ - 1 ਵਿਚ ਅਜ਼ਾਦੀ ਦਿਹਾੜਾ ਮਨਾਇਆ ਗਿਆ। ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

🎈🎈🎈

ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੇਰੀ ਵਾਲਾ ਵਿਖੇ ਤੀਸਰਾ ਇੰਟਰ ਐਕਟਿਵ ਪੈਨਲ (ਸਮਾਰਟ ਬੋਰਡ) ਇੰਸਟਾਲ ਕੀਤਾ ਗਿਆ ਤਾਂ ਕਿ ਸਕੂਲ ਵਿੱਚ...
10/05/2025

ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੇਰੀ ਵਾਲਾ ਵਿਖੇ ਤੀਸਰਾ ਇੰਟਰ ਐਕਟਿਵ ਪੈਨਲ (ਸਮਾਰਟ ਬੋਰਡ) ਇੰਸਟਾਲ ਕੀਤਾ ਗਿਆ ਤਾਂ ਕਿ ਸਕੂਲ ਵਿੱਚ ਅਤਿ ਆਧੁਨਿਕ ਤਰੀਕਿਆਂ ਨਾਲ ਬੱਚਿਆਂ ਨੂੰ ਪੜਾਇਆ ਜਾ ਸਕੇ। ਇਸ ਮੌਕੇ ਸਕੂਲ ਵਿੱਚ ਸਕੂਲ ਦੇ ਸਮੂਹ ਸਟਾਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਖੁਸ਼ ਹੁੰਦਿਆਂ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਵੱਲੋਂ 10ਹਜਾਰ ਰੁਪਏ ਸਕੂਲ ਨੂੰ ਸਹਾਇਤਾ ਵਜੋਂ ਦਿੱਤੇ ਗਏ ਅਤੇ ਅੱਗੇ ਤੋਂ ਵੀ ਵੱਧ ਚੜ ਕੇ ਸਕੂਲ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ। ਮੁੱਖ ਅਧਿਆਪਕ ਸ੍ਰੀ ਅਮਨਦੀਪ ਸਿੰਘ ਵੱਲੋਂ ਆਏ ਗਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਮਾਹਲ, ਅਧਿਆਪਕ ਗੁਰਜੀਤ ਸਿੰਘ, ਨਿਰਪਿੰਦਰ ਸਿੰਘ ਅਤੇ ਸੁਨੈਨਾ ਰਾਣੀ ਹਾਜ਼ਰ ਸਨ।

ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਚ -1 ਤੁੰਗਵਾਲੀ ( ਬੇਰੀ ਵਾਲਾ) ਵਿਖੇ ਨਵੇਂ ਅਕਾਦਮਿਕ ਸੈਸ਼ਨ (2025-26) ਦੀ ਸ਼ੁਰੂਆਤ ਮੌਕੇ ਸਕੂਲ ਵਿੱਚ ਸਾਹਿਬ ...
02/04/2025

ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਚ -1 ਤੁੰਗਵਾਲੀ ( ਬੇਰੀ ਵਾਲਾ) ਵਿਖੇ ਨਵੇਂ ਅਕਾਦਮਿਕ ਸੈਸ਼ਨ (2025-26) ਦੀ ਸ਼ੁਰੂਆਤ ਮੌਕੇ ਸਕੂਲ ਵਿੱਚ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ I ਇਸ ਮੌਕੇ ਸਕੂਲ ਵਿੱਚ ਆਈਆਂ ਹੋਈਆਂ ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ। ਸਾਰੀਆਂ ਜਮਾਤਾਂ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤੇ ਆਏ ਵਿਦਿਆਰਥੀਆਂ ਦਾ ਮੁੱਖ ਮਹਿਮਾਨ ਰਿਟਾਇਰਡ ਬੀਪਈਓ ਸਰਦਾਰ ਹਰਮੰਦਰ ਸਿੰਘ ਬਰਾੜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੀ ਹਰ ਤਰੀਕੇ ਨਾਲ ਮਦਦ ਕਰਨ ਵਾਲੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕੀਤਾ ਗਿਆ । ਮੁੱਖ ਅਧਿਆਪਕ ਸ੍ਰੀ ਅਮਨਦੀਪ ਸਿੰਘ ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।
Govt Primary School Br - 1, Tungwali




Address

Village Tungwali
Bathinda
151101

Telephone

+911642912529

Website

Alerts

Be the first to know and let us send you an email when Govt Primary School Br - 1, Tungwali posts news and promotions. Your email address will not be used for any other purpose, and you can unsubscribe at any time.

Contact The School

Send a message to Govt Primary School Br - 1, Tungwali:

Shortcuts

Share

Category