15/08/2024
ਅੱਜ ਮਿਤੀ : 15.08.2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲੂਕਾ (ਲੜਕੇ) ਜ਼ਿਲਾ - ਬਠਿੰਡਾ ਵਿਖੇ ਸਕੂਲ ਇੰਚਾਰਜ਼ ਸ.ਤੇਜਵਿੰਦਰ ਸਿੰਘ ਲੈਕਚਰਾਰ ਪੰਜਾਬੀ ਜੀ ਦੀ ਅਗਵਾਈ ਹੇਠ 78ਵਾਂ ਸਤੁੰਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ.ਤੇਜਵਿੰਦਰ ਸਿੰਘ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਕਵਿਤਾ, ਗੀਤ ਅਤੇ ਕੋਰੀਓਗ੍ਰਾਫੀ ਦੇ ਜ਼ਰੀਏ ਦੇਸ਼ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਦੌਰਾਨ ਸਟੇਜ਼ ਸੰਚਾਲਨ ਦੀ ਕਾਰਵਾਈ ਸ਼੍ਰੀਮਤੀ ਹਰਦੀਪ ਕੌਰ ਸਕੂਲ ਮੀਡੀਆ ਇੰਚਾਰਜ਼ ਵੱਲੋਂ ਬੜੇ ਹੀ ਬਾਖੁੱਬੀ ਢੰਗ ਨਾਲ ਨਿਭਾਈ ਗਈ। ਸ.ਤੇਜਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ, ਉਹਨਾਂ ਦ ਮਾਪਿਆਂ, ਸਮੂਹ ਸਟਾਫ ਅਤੇ ਨਗਰ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਸ.ਸ. ਮਾਸਟਰ ਸ. ਬਲਕਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਦੇਸ਼ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਦੌਰਾਨ ਗੀਤ, ਕਵਿਤਾ ਅਤੇ ਕੋਰੀਓਗ੍ਰਾਫੀ ਪੇਸ਼ ਕਰਨ ਵਾਲੇ ਵਿਦਿਆਰਥੀਆਂ ਸੇਵਕ ਸਿੰਘ (6ਵੀਂ), ਗੁਰਸੇਵਕ ਸਿੰਘ (6ਵੀਂ), ਹਰਸ਼ਦੀਪ ਸਿੰਘ (7ਵੀਂ), ਗੁਰਦਿੱਤ ਸਿੰਘ (7ਵੀਂ), ਗੁਰਦਿੱਤਾ ਸਿੰਘ (8ਵੀਂ), ਗਗਨਪ੍ਰੀਤ ਸਿੰਘ (11ਵੀਂ), ਕ੍ਰਿਸ਼ਨ ਸਿੰਘ (11ਵੀਂ), ਤਜਿੰਦਰਪਾਲ ਕੌਰ (11ਵੀਂ), ਨੀਲਮ ਖਾਨ (11ਵੀਂ) ਅਤੇ ਪ੍ਰੇਮ ਲਤਾ (11ਵੀਂ) ਨੂੰ ਟ੍ਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਆਜ਼ਾਦੀ ਦਿਹਾੜੇ ਨਾਲ ਸੰਬਧਤ ਪੋਸਟਰ ਬਣਾਉਨ ਵਾਲੇ ਵਿਦਿਆਰਥੀਆਂ ਏਕਮ ਸਿੰਘ (6ਵੀਂ), ਰਮਨੀਤ ਸਿੰਘ (7ਵੀਂ), ਹੁਸਨਪ੍ਰੀਤ ਸਿੰਘ (9ਵੀਂ), ਸੁਖਪ੍ਰੀਤ ਸਿੰਘ (10ਵੀਂ), ਗੁਰਪ੍ਰਤਾਪ ਸਿੰਘ (11ਵੀਂ), ਅਰਮਾਨਪ੍ਰੀਤ ਸਿੰਘ (12ਵੀਂ) ਨੂੰ ਵੀ ਟਰਾਫੀ ਦਿੱਤੀ ਗਈ। ਸਕੂਲ ਦੀ ਬੇਂਡ ਟੀਮ ਦੇ ਵਿਦਿਆਰਥੀਆਂ ਨੂੰ ਵੀ ਗੋਲਡ ਮੈਡਲ ਦਿੱਤੇ ਗਏ। ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ ਗਏ ਜਿਹੜੇ ਪੜ੍ਹਾਈ ਦੇ ਨਾਲ-ਨਾਲ ਸਕੂਲ ਨੂੰ ਸੁੰਦਰ ਬਣਾਉਨ ਵਿੱਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ। ਸ.ਤੇਜਵਿੰਦਰ ਸਿੰਘ ਜੀ ਵੱਲੋਂ ਸਕੂਲ ਕੈਂਪਸ ਮੇਨੈਜਰ ਸ. ਕਰਮਜੀਤ ਸਿੰਘ , ਸਕਿਓਰਟੀ ਗਾਰਡਜ਼ ਸ. ਬੇਅੰਤ ਸਿੰਘ ਅਤੇ ਸ. ਇਕੱਤਰ ਸਿੰਘ ਨੂੰ ਸਨਮਾਨ ਦਿੱਤਾ ਗਿਆ। ਸਮਾਗਮ ਦੇ ਅੰਤ ਵਿੱਚ ਸ. ਤੇਜਵਿੰਦਰ ਸਿੰਘ ਜੀ ਵੱਲੋਂ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।