16/08/2025
ਬ੍ਰਿੰਦਾਵਨ ਤੋਂ ਮਥੁਰਾ ਜਾਣ ਤੋਂ ਬਾਅਦ ਕ੍ਰਿਸ਼ਨ ਕਦੇ ਵੀ ਬ੍ਰਿੰਦਾਵਨ ਵਾਪਸ ਨਹੀਂ ਮੁੜੇ। ਸਿਰਫ਼ ਦੋ ਵਾਰ ਉਹ ਰਾਧਾ ਨੂੰ ਮਿਲੇ ਸਨ। ਇੱਕ ਵਾਰ ਕੁਰੂਕਸ਼ੇਤਰ ਵਿੱਚ, ਜਿਸ ਦਾ ਵਰਣਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਹ ਕਹਾਣੀ ਉਸ ਦੂਜੀ ਵਾਰ ਦੀ ਮੁਲਾਕਾਤ ਦੀ ਹੈ।
ਘਟਨਾ ਉਸ ਮੂਸਲ ਯੁੱਧ ਤੋਂ ਪਹਿਲਾਂ ਦੀ ਹੈ, ਜਿਸ ਵਿੱਚ ਸ਼ਰਾਬ ਪੀ ਕੇ ਆਪਸ ਵਿੱਚ ਲੜਦਿਆਂ ਸਾਰੇ ਯਦੂਵੰਸ਼ੀ ਮਰ ਗਏ ਸਨ। ਪ੍ਰਭਾਸ ਖੇਤਰ ਯਾਦਵਾਂ ਦਾ ਇੱਕ ਬਹੁਤ ਪਵਿੱਤਰ ਸਥਾਨ ਸੀ। ਧਿਆਨ ਦਿਓ ਕਿ ਮਸ਼ਹੂਰ ਪਹਿਲਾ ਸ਼ਿਵਲਿੰਗ ਸੋਮਨਾਥ ਪ੍ਰਭਾਸ ਖੇਤਰ ਵਿੱਚ ਹੀ ਹੈ। ਇਸ ਮੰਦਿਰ ਦਾ ਸੁਸੱਜਣ ਵੀ ਸ਼੍ਰੀ ਕ੍ਰਿਸ਼ਨ ਨੇ ਕਰਵਾਇਆ ਸੀ। ਇਸ ਦੇ ਉੱਤਰ ਵਿੱਚ ਪ੍ਰਭਾਸ ਦਾ ਵਿਸਤ੍ਰਿਤ ਭੂ-ਭਾਗ ਹੈ। ਇਸੇ ਸਥਾਨ ’ਤੇ ਮੈਦਾਨ ਤੋਂ ਥੋੜ੍ਹੀ ਦੂਰੀ ’ਤੇ ਇੱਕ ਸ਼ਿਕਾਰੀ ਨੇ ਸ਼੍ਰੀ ਕ੍ਰਿਸ਼ਨ ਦੇ ਪੈਰ ਵਿੱਚ ਤੀਰ ਮਾਰਿਆ ਸੀ। ਇੱਥੇ ਹਰ ਸਾਲ ਇੱਕ ਪੂਜਾ ਸਮਾਰੋਹ ਹੁੰਦਾ ਸੀ, ਜਿਸ ਵਿੱਚ ਯਾਦਵ ਗਣਤੰਤਰ ਦੇ ਸਾਰੇ ਲੋਕ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਿੱਸਾ ਲੈਂਦੇ ਸਨ। ਗੋਲੋਕ ਜਾਣ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਨੇ ਸਾਰੇ ਬ੍ਰਜਵਾਸੀਆਂ ਨੂੰ ਪ੍ਰਭਾਸ ਤੀਰਥ ਵਿੱਚ ਮਿਲਣ ਲਈ ਸੱਦਿਆ ਸੀ।
ਬ੍ਰਿੰਦਾਵਨ ਛੱਡਣ ਤੋਂ ਬਾਅਦ ਇਹ ਰਾਧਾ ਅਤੇ ਕ੍ਰਿਸ਼ਨ ਦੀ ਦੂਜੀ ਅਤੇ ਆਖਰੀ ਮੁਲਾਕਾਤ ਸੀ। ਰੁਕਮਣੀ ਵੀ ਆਈ ਸੀ। ਇਸ ’ਤੇ ਸੂਰਦਾਸ ਜੀ ਨੇ ਇੱਕ ਬਹੁਤ ਹੀ ਭਾਵਪੂਰਤ ਪਦ ਲਿਖਿਆ ਹੈ...
ਰੁਕਮਣੀ ਰਾਧਾ ਐਸੇ ਮਿਲੀਆਂ,
ਬਹੁਤ ਦਿਨਾਂ ਦੀ ਵਿਛੜੀ ਜਿਵੇਂ ਇੱਕ ਪਿਓ ਦੀਆਂ ਧੀਆਂ।
ਇਸ ਤੋਂ ਬਾਅਦ ਰਾਧਾ ਅਤੇ ਕ੍ਰਿਸ਼ਨ ਦਾ ਸਾਹਮਣੇ-ਸਾਹਮਣੇ ਹੋਇਆ। ਮਿਲਦੇ ਹੀ ਰਾਧਾ ਨੇ ਕਿਹਾ, “ਕ੍ਰਿਸ਼ਨ, ਤੁਸੀਂ ਕਿਵੇਂ ਹੋ?” ਕ੍ਰਿਸ਼ਨ ਹੈਰਾਨ ਰਹਿ ਗਏ। ਹੌਲੀ ਜਿਹੇ ਬੋਲੇ, “ਰਾਧਾ, ਤੂੰ ਕੀ ਕਹਿ ਰਹੀ ਹੈਂ?
ਮੈਂ ਤੇਰੇ ਲਈ ਕ੍ਰਿਸ਼ਨ ਕਦੋਂ ਤੋਂ ਹੋ ਗਿਆ?
ਮੈਂ ਤਾਂ ਹੁਣ ਵੀ ਤੇਰੇ ਲਈ ਕਾਨ੍ਹਾ ਹੀ ਹਾਂ।”
ਰਾਧਾ ਨੇ ਕਿਹਾ, “ਨਹੀਂ ਕ੍ਰਿਸ਼ਨ, ਹੁਣ ਤੂੰ ਕਾਨ੍ਹਾ ਨਹੀਂ ਰਿਹਾ, ਤੂੰ ਬਹੁਤ ਬਦਲ ਗਿਆ ਹੈਂ।”
ਕ੍ਰਿਸ਼ਨ: “ਮੇਰੇ ਵਿੱਚ ਕੀ ਬਦਲਾਅ ਆ ਗਿਆ ਹੈ?”
ਰਾਧਾ: “ਕੋਈ ਇੱਕ ਹੋਵੇ ਤਾਂ ਨਾ ਦੱਸਾਂ। ਜੇ ਤੂੰ ਸ਼ਿਆਮ ਹੁੰਦਾ, ਤਾਂ ਸੁਦਾਮਾ ਕੋਲ ਤੂੰ ਖੁਦ ਜਾਂਦਾ। ਸੁਦਾਮਾ ਨੂੰ ਤੇਰੇ ਕੋਲ ਨਾ ਆਉਣਾ ਪੈਂਦਾ। ਤੂੰ ਵਨਮਾਲੀ ਸੀ, ਤੇਰੇ ਗਲੇ ਵਿੱਚ ਵਨਮਾਲਾ ਸ਼ੋਭਦੀ ਸੀ। ਸ਼ਾਇਦ ਤੈਨੂੰ ਪਤਾ ਨਹੀਂ ਹੋਇਆ ਕਿ ਤੇਰੇ ਲਈ ਮਾਲਾ ਬਣਾਉਣ ਲਈ ਮੈਂ ਅਤੇ ਮੇਰੀਆਂ ਸਹੇਲੀਆਂ—ਲਲਿਤਾ, ਵਿਸ਼ਾਖਾ, ਅਨੁਰਾਧਾ, ਕੁਸੁਮ, ਸ਼ੈਵਿਆ ਆਦਿ—ਬ੍ਰਿੰਦਾਵਨ ਦੇ ਸੱਤ ਜੰਗਲਾਂ ਵਿੱਚੋਂ ਫੁੱਲ ਚੁਣਦੀਆਂ ਸਨ। ਕਈ ਵਾਰ ਬਾਹਾਂ ’ਤੇ ਝਰੀਟਾਂ ਪੈ ਜਾਂਦੀਆਂ ਆ , ਕੂਹਣੀਆਂ, ਚੁੰਨੀਆਂ ਪਾੜ ਜਾਂਦੀਆਂ, ਘਰੋਂ ਲਾਹ ਪਾਹ ਹੁੰਦੀ, ਮਾਰ ਪੈਂਦੀ, ਪਰ ਜਦੋਂ ਤੂੰ ਉਹ ਵਨਮਾਲਾ ਪਹਿਨ ਕੇ ਹੱਸਦਾ ਸੀ, ਤਾਂ ਆਤਮਾ ਤ੍ਰਿਪਤ ਹੋ ਜਾਂਦੀ ਸੀ, ਲੱਗਦਾ ਸੀ ਜਿਵੇਂ ਲੋਕ ਅਤੇ ਪਰਲੋਕ ਦੋਵੇਂ ਬਣ ਗਏ। ਅੱਜ ਤੇਰੇ ਗਲੇ ਦੀ ਉਹ ਵਨਮਾਲਾ ਕਿੱਥੇ ਗਈ?
ਅੱਜ ਤੇਰੇ ਗਲੇ ਵਿੱਚ ਹੀਰੇ-ਜਵਾਹਰ ਜੜੀ ਸੋਨੇ ਦੀ ਮਾਲਾ ਹੈ। ਜਿਨ੍ਹਾਂ ਹੱਥਾਂ ਵਿੱਚ ਮੁਰਲੀ ਸ਼ੋਭਦੀ ਸੀ, ਉਨ੍ਹਾਂ ਹੱਥਾਂ ਵਿੱਚ ਸੁਦਰਸ਼ਨ ਚੱਕਰ ਆ ਗਿਆ ਹੈ। ਜਦੋਂ ਤੂੰ ਮੁਰਲੀ ਵਜਾਉਂਦਾ ਸੀ, ਤਾਂ ਮਨੁੱਖ ਕੀ, ਪਸ਼ੂ-ਪੰਛੀ ਵੀ ਸੁਣਨ ਲਈ ਇਕੱਠੇ ਹੋ ਜਾਂਦੇ ਸਨ। ਅੱਜ ਉਨ੍ਹਾਂ ਹੀ ਹੱਥਾਂ ਨਾਲ ਤੂੰ ਜੀਵਨ ਲੈਂ ਰਿਹਾ ਕਰ ਰਿਹਾ ਹੈਂ। ਲੋਕ ਕਹਿੰਦੇ ਹਨ ਕਿ ਤੂੰ ਭਗਵਾਨ ਹੈਂ, ਅਤੇ ਤੂੰ ਗੀਤਾ ਵਿੱਚ ਵੀ ਇਹੀ ਕਿਹਾ ਹੈ:
*ਮੱਤਮ ਪਰਤਰਮ ਨਾਨਿਅਤ ਕਿੰਚਿਦਸਤਿ ਧਨੰਜਯ:*
*ਮਯਿ ਸਰਵਮ ਇਦਮ ਸ਼੍ਰੋਤਮ ਸੂਤਰੇ ਮਣਿਗਣਾ ਇਵ।*
ਪਰ ਮੈਂ ਤੈਨੂੰ ਬ੍ਰਹਮ ਮੰਨਿਆ ਹੀ ਨਹੀਂ। ਤੂੰ ਤਾਂ ਮੇਰੇ ਨੰਦ ਦਾ ਲਾਲ, ਮੁਰਲੀਧਰ ਸ਼ਿਆਮ ਸੀ, ਇੱਕ ਸਾਧਾਰਨ ਗੁਆਲਾ। ਮੈਨੂੰ ਤੇਰੇ ਇਸ ਰੂਪ ਦਾ ਪਤਾ ਹੀ ਨਹੀਂ ਸੀ।
ਤੂੰ ਉੱਧੋ ਨੂੰ ਭੇਜਿਆ ਸੀ ਸਾਨੂੰ ਨਿਰਗੁਣ ਗਿਆਨ ਸਿਖਾਉਣ ਲਈ। ਉੱਧੋ ਨੇ ਤਾਂ ਦੱਸਿਆ ਹੀ ਹੋਵੇਗਾ ਕਿ ਸਾਡਾ ਪਿਆਰ ਕੀ ਹੈ ਅਤੇ ਉਨ੍ਹਾਂ ਦੀ ਕੀ ਹਾਲਤ ਹੋਈ।
ਕ੍ਰਿਸ਼ਨ ਸੁਣਦੇ ਰਹੇ ਅਤੇ ਫਿਰ ਬੋਲੇ, “ਪਰ ਮੈਂ ਤਾਂ ਤੈਨੂੰ ਹੁਣ ਵੀ ਯਾਦ ਕਰਦਾ ਹਾਂ। ਜਦੋਂ ਤੇਰੀ ਯਾਦ ਆਉਂਦੀ ਹੈ, ਤਾਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹਨ।”
ਰਾਧਾ: “ਪਰ ਮੈਂ ਤਾਂ ਤੈਨੂੰ ਕਦੇ ਯਾਦ ਨਹੀਂ ਕਰਦੀ। ਯਾਦ ਤਾਂ ਉਸ ਨੂੰ ਕੀਤਾ ਜਾਂਦਾ ਹੈ ਜੋ ਕਿਤੇ ਦੂਰ ਚਲਾ ਗਿਆ ਹੋਵੇ। ਤੂੰ ਤਾਂ ਮੇਰੇ ਦਿਲ ਵਿੱਚੋਂ ਕਦੇ ਗਿਆ ਹੀ ਕਿੱਥੇ ਸੀ ਜੋ ਮੈਂ ਯਾਦ ਕਰਾਂ? ਰਹੀ ਮੇਰੇ ਨਾ ਰੋਣ ਦੀ ਗੱਲ, ਤਾਂ ਕਾਨ੍ਹਾ, ਮੈਂ ਇਸ ਲਈ ਨਹੀਂ ਰੋਈ ਕਿ ਮੇਰੀਆਂ ਅੱਖਾਂ ਵਿੱਚ ਵਸੇ ਹੋਏ ਤੂੰ ਕਿਤੇ ਹੰਝੂਆਂ ਨਾਲ ਨਾ ਨਿਕਲ ਜਾਵੇਂ।”
ਭਗਤ ਦੀ ਸ਼ਰਧਾ ਵੇਖ ਕੇ ਭਗਵਾਨ ਚਿੰਤਤ ਹੋ ਗਏ। ਬੋਲੇ, “ਰਾਧਾ, ਤੂੰ ਜਿੱਤੀ, ਮੈਂ ਹਾਰਿਆ।”
ਰਾਧਾ: “ਯਾਦ ਰੱਖਣਾ ਕ੍ਰਿਸ਼ਨ, ਮੇਰੇ ਬਿਨਾਂ ਤੂੰ ਅਧੂਰਾ ਰਹੇਂਗਾ। ਸੰਸਾਰ ਵਿੱਚ ਜਿੱਥੇ ਵੀ ਤੇਰੀ ਪੂਜਾ ਹੋਵੇਗੀ, ਮੈਂ ਨਾਲ ਹੋਵਾਂਗੀ। ਇੱਕ ਨੂੰ ਛੱਡ ਕੇ (ਜਗਨਨਾਥ ਜੀ), ਕੋਈ ਅਜਿਹਾ ਮੰਦਿਰ ਨਹੀਂ ਹੋਵੇਗਾ ਜਿੱਥੇ ਮੈਂ ਤੇਰੇ ਨਾਲ ਨਾ ਹੋਵਾਂ।
ਹਮੇਸ਼ਾ ਤੇਰੇ ਨਾਮ ਤੋਂ ਪਹਿਲਾਂ ਮੇਰਾ ਨਾਮ ਲਿਆ ਜਾਵੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਹਿਲਾਂ ਪ੍ਰਭੂ ਸ਼੍ਰੀ ਰਾਮ ਤੋਂ ਪਹਿਲਾਂ ਮਾਂ ਸੀਤਾ ਦਾ ਨਾਮ ਆਉਂਦਾ ਸੀ।”
ਭਗਵਾਨ ਸ਼੍ਰੀ ਕ੍ਰਿਸ਼ਨ ਨੇ “ਏਵਮਸਤੁ” ਕਿਹਾ ਅਤੇ ਇੱਕ ਆਖਰੀ ਗੱਲ ਕਹੀ, “ਰਾਧਾ, ਹੁਣ ਇਸ ਜੀਵਨ ਵਿੱਚ ਸਾਡੀ ਮੁਲਾਕਾਤ ਨਹੀਂ ਹੋਵੇਗੀ, ਪਰ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਜੋ ਵੀ ਇੱਛਾ ਹੋਵੇ, ਮੰਗ ਲੈ।”
ਰਾਧਾ ਨੇ ਕਿਹਾ, “ਕਨ੍ਹਈਆ, ਮੈਨੂੰ ਤਾਂ ਸਭ ਕੁਝ ਮਿਲ ਚੁੱਕਾ ਹੈ, ਹੁਣ ਕੁਝ ਨਹੀਂ ਚਾਹੀਦਾ।
ਸਾਡਾ ਪਿਆਰ ਅਮਰ ਰਹੇ। ਜਦੋਂ ਤੱਕ ਇਸ ਧਰਤੀ ’ਤੇ ਇੱਕ ਵੀ ਪ੍ਰਾਣੀ ਜੀਵਿਤ ਹੈ, ਮੈਨੂੰ ਤੇਰੇ ਨਾਲ ਯਾਦ ਕੀਤਾ ਜਾਵੇ। ਪਰ ਜੇ ਤੂੰ ਕਹਿੰਦਾ ਹੈ ਤਾਂ ਇੱਕ ਵਾਰ ਉਹ ਮੁਰਲੀ ਦੀ ਤਾਨ ਮੁੜ ਸੁਣਾ ਦੇ।”
ਭਗਵਾਨ ਭਗਤ ਦੀ ਇਸ ਇੱਛਾ ਨੂੰ ਟਾਲ ਨਾ ਸਕੇ, ਹਾਲਾਂਕਿ ਸਰਵਗਿਆਨੀ ਅਤੇ ਸਰਵਸ਼ਕਤੀਮਾਨ ਕ੍ਰਿਸ਼ਨ ਇਸ ਦੇ ਭਿਆਨਕ ਨਤੀਜਿਆਂ ਨੂੰ ਜਾਣਦੇ ਸਨ। ਫਿਰ ਵੀ, ਉਨ੍ਹਾਂ ਨੇ ਬਹੁਤ ਦਿਨਾਂ ਤੋਂ ਸੰਭਾਲ ਕੇ ਰੱਖੀ ਹੋਈ ਬੰਸਰੀ ਕੱਢੀ ਅਤੇ ਇੱਕ ਅਦਭੁਤ, ਅਨੋਖੀ ਤਾਨ ਛੇੜ ਦਿੱਤੀ।
ਸਾਰਾ ਸੰਸਾਰ ਤਰੰਗਿਤ ਹੋ ਉੱਠਿਆ। ਹਾਲਾਂਕਿ ਕ੍ਰਿਸ਼ਨ ਨੇ ਕਈ ਵਾਰ ਮੁਰਲੀ ਵਜਾਈ ਸੀ, ਪਰ ਇਹ ਤਾਨ ਵਿਲੱਖਣ ਸੀ, ਅਦਭੁਤ ਸ਼ਾਂਤੀ ਵਾਲੀ ਅਤੇ ਦਿਲ ਦੀਆਂ ਤਾਰਾਂ ਨੂੰ ਝੰਜੋੜਨ ਵਾਲੀ ਸੀ। ਅਜਿਹੀ ਧੁਨ ਨਾ ਕਦੇ ਵਜੀ ਸੀ, ਨਾ ਕਦੇ ਵਜੇਗੀ।
ਸੁਧ-ਬੁਧ ਗੁਆ ਕੇ ਰਾਧਾ ਬੰਸਰੀ ਦੀ ਧੁਨ ਸੁਣਦੀ ਹੋਈ ਸ਼੍ਰੀ ਕ੍ਰਿਸ਼ਨ ਵਿੱਚ ਸਮਾ ਗਈ।
ਜੇ ਪੋਸਟ ਪਸੰਦ ਆਈ ਹੋਵੇ ਤਾ ਸ਼ੇਅਰ ਕਰਨਾ !
#ਮੱਖਣ #ਬੇਗਾ
🙏🙏🙏