20/08/2026
ਬੇਰਿੰਗ ਕਾਲਜ ਵਿਖੇ ਪੰਜਾਬੀ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ
ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ ਜੇ ਪੀ ਸਿੰਘ ਦੇ ਯੋਗ ਮਾਰਗਦਰਸ਼ਨ ਅਤੇ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਪ੍ਰੋ ਰਮਨਦੀਪ ਕੌਰ ਦੇ ਯਤਨਾਂ ਸਦਕਾ ਬੇਰਿੰਗ ਕਾਲਜ ਵਿਖੇ ਇਕ ਰੋਜ਼ਾ 'ਸਾਵਣ ਕਵੀ ਦਰਬਾਰ' ਕਰਵਾਇਆ ਗਿਆ।
ਇਹ ਕਵੀ ਦਰਬਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਭਾਰਤ ਇਕਾਈ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦੇ ਪ੍ਰਧਾਨ ਸ੍ਰ ਸਤਬੀਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਮਨਦੀਪ ਸਿੰਘ ਦੀਪ ਹਨ।
ਪ੍ਰੋਗਰਾਮ ਦੇ ਆਰੰਭ ਵਿੱਚ ਡਾ ਜੇ ਪੀ ਸਿੰਘ, ਡਾ ਅਮਿਤਾ ਅਤੇ ਡਾ ਜਤਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਉਪਰੰਤ ਡਾ ਜੇ ਪੀ ਸਿੰਘ ਨੇ ਸੰਬੋਧਨ ਕਰਦਿਆਂ ਹੋਇਆ ਕਵੀ ਦਰਬਾਰ ਕਰਵਾਉਣ ਲਈ ਪੰਜਾਬੀ ਸਾਹਿਤ ਸਭਾ ਨੂੰ ਮੁਬਾਰਕਬਾਦ ਦਿੱਤੀ ਤੇ ਆਏ ਹੋਏ ਕਵੀ ਸਾਹਿਬਾਨਾਂ ਦਾ ਕਾਲਜ ਆਉਣ ਉਤੇ ਨਿੱਘਾ ਸਵਾਗਤ ਕੀਤਾ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਸ੍ਰ ਸਤਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਵੀ ਦਰਬਾਰ ਅਤੇ ਪੰਜਾਬੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਕਿਉਂਕਿ ਅਜੋਕੇ ਸਮੇਂ ਵਿੱਚ ਵਿਦਿਆਰਥੀ ਵਰਗ ਸਾਹਿਤਿਕ ਗਤੀਵਿਧੀਆਂ ਵਿੱਚ ਘੱਟ ਸਰਗਰਮ ਹਨ ਸੋ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਸਾਹਿਤਿਕ ਗਤੀਵਿਧੀਆਂ ਨਾਲ ਜੁੜਨ ਲਈ ਕਿਹਾ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸਾਬਕਾ ਪ੍ਰੋ ਸੁਖਜਿੰਦਰ ਸਿੰਘ ਬਾਠ (ਸਾਬਕਾ ਮੁਖੀ ਪੰਜਾਬੀ ਵਿਭਾਗ) ਅਤੇ ਪ੍ਰੋ ਦਿਲਬਾਗ ਸਿੰਘ ( ਸਾਬਕਾ ਮੁਖੀ ਫਿਜਿਕਸ ਵਿਭਾਗ) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਉਪਰੰਤ ਕਵੀ ਦਰਬਾਰ ਆਰੰਭ ਹੋਇਆ ਜਿਸ ਵਿੱਚ ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਸੰਧੂ ਬਟਾਲਵੀ, ਸ੍ਰ ਸਤਬੀਰ ਸਿੰਘ, ਡਾ ਰਮਨਦੀਪ ਸਿੰਘ ਦੀਪ, ਜਗਨਨਾਥ ਨਿਮਾਣਾ, ਰਮੇਸ਼ ਜਾਨੂੰ, ਕੁਲਬੀਰ ਸੱਗੂ, ਨਵਜੋਤ ਬਾਜਵਾ ,ਜੋਤੀ ਭਗਤ, ਪ੍ਰੋ ਪਰਮਜੀਤ ਸਿੰਘ ਨਿੱਕੇ ਘੁੰਮਣ ,ਪਰਵੀਨ ਸਿੱਧੂ, ਪ੍ਰਿਆਸੂੰ ,ਡਾ ਗਗਨਦੀਪ ਸਿੰਘ ,ਪ੍ਰੋ ਅਸ਼ਵਨੀ ਕੁਮਾਰ, ਪ੍ਰੋ ਦਿਲਪ੍ਰੀਤ ਕੌਰ, ਪ੍ਰੋ ਰਮਨਦੀਪ ਕੌਰ, ਪ੍ਰਿੰਸ ਅਠਵਾਲ, ਮਹਿਰੀਨ ,ਰੂਥ ਨੇ ਆਪਣੀਆਂ ਕਵਿਤਾਵਾਂ ਰਾਹੀਂ ਖੂਬ ਰੰਗ ਬੰਨਿਆ।
ਇਸ ਮੌਕੇ ਪ੍ਰੋ ਮਨਦੀਪ ਬੇਦੀ , ਪ੍ਰੋ ਨੀਰਜ ਕੁਮਾਰ ਸ਼ਰਮਾ , ਡਾ ਅੰਜੂਪੁਰੀ, ਪ੍ਰੋ ਅਨੂ, ਡਾ ਰਜਨੀ ਬਾਲਾ, ਪ੍ਰੋ ਪਰਮਿੰਦਰਜੀਤ ਕੌਰ,ਪ੍ਰੋ ਕਿਰਨਦੀਪ ਕੌਰ, ਪ੍ਰੋ ਸਤਪਾਲ ਸਿੰਘ, ਡਾ ਰਾਜਨ ਚੌਧਰੀ, ਡਾ ਈਸ਼ਾ ,ਪ੍ਰੋ ਅਲਕਾ, ਪ੍ਰੋ ਨੇਹਾ, ਪ੍ਰੋ ਸਤਿੰਦਰ ਕੌਰ,ਡਾ ਅਮਾਨਤ ਮਸੀਹ, ਡਾ ਪਵਨਦੀਪ ਕੌਰ, ਡਾ ਸਿਮਰਜੀਤ ਕੌਰ, ਪ੍ਰੋ ਕਮਲਦੀਪ ਗਿੱਲ, ਪ੍ਰੋ ਸਮਾਇਲ, ਪ੍ਰੋ ਰਾਜਬੀਰ ਸਿੰਘ, ਪ੍ਰੋ ਰਘੂਵੰਸ਼ ਮੈਡਮ ਅਮਨਦੀਪ ਕੌਰ, ਮਿ ਪ੍ਰਦੀਪ ਕੁਮਾਰ, ਮਿ ਸੈਮਸਨ, ਮਿ ਵਿੱਕੀ, ਮਿ ਰਣਜੀਤ ਸਿੰਘ, ਮਿਸ ਅਮਨ ਤੇ ਮਿਸ ਅਲਿਸ਼ਬਾ ਨੇ ਉਚੇਚੇ ਤੌਰ ਤੇ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ। ਮੰਚ ਸੰਚਾਲਨ ਦਾ ਕਾਰਜ ਪ੍ਰੋਫੈਸਰ ਰਮਨਦੀਪ ਕੌਰ ਦੁਆਰਾ ਬਖੂਬੀ ਨਿਭਾਇਆ ਗਿਆ ।ਪ੍ਰੋਗਰਾਮ ਦੇ ਅੰਤ ਤੇ ਡਾਕਟਰ ਰਮਨਦੀਪ ਸਿੰਘ ਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ।