17/05/2026
ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਰੈੱਡ ਨਿਊਟ੍ਰੀ ਦਾ ਲੰਗਰ ਲਗਾਇਆ ਗਿਆ *
ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਧਾਮੀ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਿਦਿਆ ਸਕੱਤਰ ਸ. ਸੁਖਮਿੰਦਰ ਸਿੰਘ ਜੀ ਅਤੇ ਡਿਪਟੀ ਡਾਇਰੈਕਟਰ ਮੈਡਮ ਸਤਵੰਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ,ਪ੍ਰਿੰਸੀਪਲ ਗੁਰਸ਼ਰਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਸ਼ਹੀਦਾਂ ਦੇ ਸਰਤਾਜ,ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਮੱਸਿਆ ਦੇ ਦਿਹਾੜੇ ਤੇ ਮਿਤੀ 16-05-2026 ਨੂੰ ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਦੇ ਸਮੂਹ ਸਟਾਫ ਅਤੇ ਬੱਚਿਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਛਬੀਲ, ਬਰੈੱਡ ਅਤੇ ਨਿਊਟ੍ਰੀ ਦਾ ਲੰਗਰ ਲਗਾਇਆ ਗਿਆ। ਬੱਚਿਆਂ ਅਤੇ ਸਟਾਫ ਨੇ ਤਨ, ਮਨ ਅਤੇ ਧੰਨ ਦੇ ਰੂਪ ਵਿੱਚ ਸੇਵਾ ਕੀਤੀ ਅਤੇ ਮੱਸਿਆ ਦੇ ਦਿਹਾੜੇ ਤੇ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਓਠੀਆਂ ਸਾਹਿਬ ਵਿਖ਼ੇ ਨਤਮਸਤਕ ਹੋਣ ਆ ਰਹੀ ਸੰਗਤ ਨੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਰੈੱਡ ਨਿਊਟ੍ਰੀ ਦਾ ਲੰਗਰ ਛੱਕ ਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਸ. ਗੁਰਪ੍ਰੀਤ ਸਿੰਘ, ਗਗਨਦੀਪ ਕੌਰ,ਅਨੁਰਾਗ ਕੌਰ ਅਤੇ ਸਮੂਹ ਸਟਾਫ ਹਾਜ਼ਿਰ ਸੀ।