Prince Bansal's Institute

Prince Bansal's Institute 10+1, 10+2 Physics , Chemistry , Maths,--- B.Sc( Physics), B.C.A(C,C++)...

21/08/2021

Dear students, Class for B.Sc (1st,2nd and 3rd year) starts from 26th Aug 2021

Students please make this Pic your watsapp status and your Facebook story
08/03/2021

Students please make this Pic your watsapp status and your Facebook story

05/08/2020
Happy birthday prince sir
13/11/2019

Happy birthday prince sir

03/11/2019

"ਪਵਣੁ ਗੁਰੂ......."

"ਚਾਚਾ ਕੀ ਗੱਲ ਖੰਘੀ ਜਾਨਾਂ? ਲੱਗਦਾ ਸੁਆਦ-ਸੁਆਦ ਵਿਚ ਲੰਗਰ ਵੱਧ ਖਾ ਲਿਆ।"
ਸੁਲਤਾਨਪੁਰ ਲੋਧੀ ਦੇ ਰਾਹ ਵਿੱਚ ਮਿਲੇ ਚਾਚੇ ਨੂੰ ਵੇਖ ਮੈਂ ਪੁੱਛਿਆ।

"ਨਹੀਂ, ਪੁੱਤ ਬਾਬੇ ਨਾਨਕ ਦੇ ਲੰਗਰ ਨੇ ਕੀ ਖੰਘ ਲਾਉਣੀ!! ਬਸ ਆ ਆਬੋ ਹਵਾ ਨੇ ਗਲੇ ਦੀ ਬੁਰੀ ਹਾਲਤ ਕੀਤੀ ਪਈ ਐ। 800 ਰੁਪਏ ਦੀ ਦਵਾਈ ਖਾ ਲਈ, ਫਿਰ ਵੀ ਫਰਕ ਨਹੀਂ ਪਿਆ।"

ਕੀ ਕਹਿੰਦਾ ਫਿਰ ਡਾਕਟਰ?

ਕਹਿੰਦਾ ਕਿ ਹਵਾ ਦੇ ਦੂਸ਼ਣ ਕਰਕੇ ਹੈ।

"ਕੋਈ ਨਾ ਚਾਚਾ ਘਰ ਦੀ ਸਵਾਹ ਈ ਆ ਜਿਹੜੀ ਟੱਬਰ ਦੇ ਸਿਰ ਪਈ ਐ।"

ਕੀ ਮਤਲਬ??

ਪ੍ਰਦੂਸ਼ਣ ਵਿਚ ਤਾਂ ਚਾਚਾ ਤੂੰ ਵੀ ਪਰਾਲੀ ਸਾੜ ਕੇ ਹਿੱਸਾ ਪਾਇਆ ਈ।

"ਪੁੱਤ ਸਾੜੀਏ ਨਾ ਤਾਂ ਕੀ ਕਰੀਏ। ਕੈਪਟਨ ਵੀ ਤਾਂ ਕੁਝ ਨਹੀਂ ਕਰਦਾ। ਇਸ ਸਮੱਸਿਆ ਤੋਂ ਛੁਟਕਾਰਾ ਦਿਵਾਵੇ ਤਾਂ ਉਹੀ ਦਿਵਾਵੇ।"

ਚਾਚਾ ਖੇਤ ਤੇਰੇ ਆ ਕਿ ਕੈਪਟਨ ਦੇ??
ਮੇਰੇ ਆ!!! ਕੈਪਟਨ ਕੀ ਲੱਗਦਾ?
ਝੋਨਾ ਤੇਰਾ ਕਿ ਕੈਪਟਨ ਦਾ???
ਨਾ ਕੈਪਟਨ ਆ ਕੇ ਸਪਰੇਆਂ ਕਰਦਾ ਰਿਹਾ!!!ਮੇਰਾ ਆ। ਲੱਗਦਾ ਕੁਝ ਕੈਪਟਨ ਦਾ!!!

ਚਾਚਾ, ਜ਼ਮੀਨ ਤੂੰ ਸਾਂਭੇ, ਝੋਨੇ ਦੀ ਕਮਾਈ ਤੂੰ ਸਾਂਭੇ। ਤੇ ਪਰਾਲੀ ਸਾਂਭਣ ਨੂੰ ਕੈਪਟਨ?? ਬਿਜਲੀ ਤੇਰੀ ਮਾਫ਼!!ਪਾਣੀ ਤੇਰਾ ਫਰੀ!! ਵਾਤਾਵਰਨ ਵੀ ਤੂੰ ਮੁਫ਼ਤ ਵਿੱਚ ਖਰਾਬ ਕਰੇ। ਫਿਰ ਵੀ ਕੈਪਟਨ ਤੋਂ ਡੋਕੇ ਭਾਲੇਂ। ਕੱਲ ਨੂੰ ਮੈਂ ਕੋਈ ਇੰਡਸਟਰੀ ਦਾ ਲਵਾਂ। ਕਮਾਈ ਆਪ ਕਰਾਂ ਤੇ ਕਹਾਂ ਮੇਰਾ ਪਾਇਆ ਗੰਦ ਸਰਕਾਰ ਸਾਫ਼ ਕਰੇ, ਇਹ ਤਾਂ ਕੋਈ ਗੱਲ ਨਹੀਂ ਬਣਦੀ ਨਾ।

"ਮੈਂ ਅੰਨ ਦਾਤਾ!! ਮੇਰੇ ਕਰਕੇ ਦੇਸ਼ ਰੋਟੀ ਖਾਂਦਾ......"

ਓ ਛੱਡ ਚਾਚਾ!! ਤੂੰ ਅੰਨਦਾਤਾ!!! ਉ ਤੂੰ ਅੰਨਦਾਤਾ ਸੀ ਕਦੇ, ਹੁਣ ਤੂੰ ਅੰਨਾਦਾਤਾ ਏ। ਅੰਨਾ ਹੋਇਆ ਪਿਆ ਤੂੰ ਚਾਰ ਛਿੱਲੜਾਂ ਪਿੱਛੇ। ਤੇਰੇ ਕਣਕ ਝੋਨੇ ਤੇ ਸਬਜ਼ੀਆਂ ਦੀਆਂ ਸਪਰੇਆਂ ਨੇ ਪੰਜਾਬ ਦੀ ਆਬੋ ਹਵਾ ਜ਼ਹਿਰੀਲੀ ਕਰ ਦਿੱਤੀ ਏ।

ਟੀਕਿਆਂ ਵਾਲੇ ਦੁੱਧ ਨੇ ਪੰਜਾਬ ਦੇ ਗਭਰੂ ਮੁਟਿਆਰਾਂ ਦੀ ਪ੍ਰਜਣਨ ਸ਼ਕਤੀ ਅੱਧੀ ਕਰ ਦਿੱਤੀ ਏ। ਤੂੰ ਕਾਹਦਾ ਅੰਨਦਾਤਾ? ਤਿੰਨ ਕਿੱਲਿਆਂ ਦੇ ਦਮ ਤੇ ਤੀਂਗੜਿਆਂ ਫਿਰਦਾ!!!

ਜਿਹੜੇ ਵੱਡੇ ਜਿੰਮੀਦਾਰ ਸਬਸਿਡੀ ਤੇ ਮੁਫ਼ਤ ਬਿਜਲੀ ਪਾਣੀ ਦਾ ਫ਼ਾਇਦਾ ਲੈਂਦੇ ਨੇ, ਉਨ੍ਹਾਂ ਆਪ ਕਦੀ ਪਾਣੀ ਵਾਲੀ ਖਾਲ ਦਾ ਨੱਕਾ ਨਹੀਂ ਮੋੜਿਆ ਹੋਣਾ!!!! ਤੂੰ ਘਰੇ ਬੈਠਾ ਆਪਣੇ ਆਪ ਨੂੰ ਖੱਬੀ ਖਾਨ ਸਮਝੀ ਜਾਨਾਂ।

ਨਾਲੇ ਤੂੰ ਆਪ ਸੋਚ ਬਾਬੇ ਨਾਨਕ ਦਾ ਲੰਗਰ ਛੱਕ ਕੇ ਆਇਆ, ਉਹਦੀ ਸਿੱਖਿਆ ਦੀ ਵੀ ਇਕ ਗਰਾਹੀ ਦਿਮਾਗ ਵਿੱਚ ਪਾ ਲਿਆਉਂਦਾ।

"ਚਾਚਾ ਤੇਰੀ ਮਾੜੀ ਹਾਲਤ ਜ਼ਿੰਮੇਵਾਰ ਕਾਰਣ ਹੋਰ ਨੇ। ਅਜੇ ਵੀ ਸਮਝ ਜਾ। ਨਹੀਂ ਤਾਂ ਆਉਣ ਵਾਲੇ ਸਾਲਾਂ ਵਿਚ ਬ੍ਰਾਜ਼ੀਲ ਵਰਗੇ ਮੁਲਕਾਂ ਦੀਆਂ ਕਣਕਾਂ ਖੁੱਲੀ ਮੰਡੀ ਰਾਂਹੀ ਇਥੇ ਪਹੁੰਚ ਜਾਣੀਆਂ ਤੇ ਤੁਸੀਂ ਪਿੱਟਦੇ ਰਿਹੋ ਕੈਪਟਨ-ਬਾਦਲ ਨੂੰ। ਮੱਧ ਪ੍ਰਦੇਸ਼ ਦੀ ਕਣਕ ਤੋਂ ਕਿਤੇ ਮਾੜੀ ਕਣਕ ਏ ਤੁਹਾਡੀ। ਗੱਲਾਂ ਕਰਦਾ ........

ਤੂੰ ਬਾਬੇ ਨਾਨਕ ਨੂੰ ਮੱਥਾ ਤਾਂ ਟੇਕਦੇ ਆਇਆ ਪਰ ਲੋੜ ਏ ਬਾਬੇ ਦੀ ਪਵਣੁ ਗੁਰੂ ਪਾਣੀ ਪਿਤਾ ਵਾਲੀ ਸਿੱਖਿਆ ਨੂੰ ਵੀ ਮੱਥਾ ਟੇਕਣ।"🙏🙏🙏
ਕਾਪੀ ਕੀਤੀ ਪੋਸਟ

Chemistry
18/09/2019

Chemistry

21/06/2019

*ਮਾਪਿਆਂ ਦੇ ਸੰਸਕਾਰ ਤੇ ਸਫਲਤਾਵਾਂ.......*

ਪੜਾੲੀ 'ਤੋ ਬਾਦ ਨੌਕਰੀ ਲੲੀ ਪਹਿਲੀ ਇੰਟਰਵਿਊ ਦੇਣ ਲੲੀ ਦਫਤਰ ਪਹੁੰਚ ਕੇ ਵਾਰੀ ਦੀ ੳੁਡੀਕ 'ਚ ਬੈਠਾ ਮੈ ਅਾਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *.....ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ੲੀ ਵਸੇਬਾ ਕਰ ਲੳੂਂਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਅਾਹ ਕਰ, ਅੌਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ੳੁਤੇ ਟੋਕੇ ਜਾਣ ਤੋਂ.... ਸਵੇਰੇ ਉਠਦਿਆਂ ੲੀ ਸ਼ੁਰੂ ਹੋ ਜਾਣਗੇ......*
*"ਜਲਦੀ ਉਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾੲੀਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ 'ਚੋ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ"।*

ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗੲੇ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਲਈ ਅਵਾਜ਼ ਦੀ ਉਡੀਕ 'ਚ ਸਨ। ਮੈ ਦੇਖਿਆ ਬਰਾਮਦੇ ਦੀਅਾਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਅਾੲੀ, ਮੈਂ ੳੁਠਕੇ ਬੁਝਾ ਦਿਤੀਆਂ। ਦਫਤਰ ਦੇ ਵਾਟਰ ਕੂਲਰ 'ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਅਾੲੀ, ਮੈਂ ੳੁਠਕੇ ਪਾਣੀ ਬੰਦ ਕਰਤਾ।
ਤਦੇ ਦਫਤਰ ਦੇ ਕਲਰਕ ਨੇ ਅਾਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋੲੇਗੀ । ੳੁਪਰ ਜਾਣ ਮੌਕੇ ਮੈਂ ਵੇਖਿਆ, ਪੌੜੀਅਾਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਅੌਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁਟੀ ਜਿਹੀ ਕੁਰਸੀ ਪੲੀ ਸੀ, ਉਸਨੂੰ ਪਾਸੇ ਕਰਕੇ ਰਖ ਦਿਤਾ। ਵਾਰੀ ਦੀ ੳੁਡੀਕ ਕਰਨ ਲਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਅਾ ਰਹੇ ਸਨ, ਨਾਂਹ ਜੋ ਹੋ ਗੲੀ ਸੀ ਨੌਕਰੀ ਦੇਣ ਤੋ। ਸਾਰੇ ਅਾਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ। ਅਾਖਰ 'ਚ ਮੈਨੂੰ ਅਵਾਜ਼ ਪੲੀ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾੲੀ, ੳੁਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ, ਡਿਊਟੀ ਤੇ ਕਿਸ ਦਿਨ ਤੋ ਅਾਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, Sir, ਮਜ਼ਾਕ ਤੇ ਨਾ ਕਰੋ। ਤੁਸੀ ਪੁਛਿਆ ਤੇ ਕੁਝ ਹੈ ੲੀ ਨੲੀ ਤੇ ਨੌਕਰੀ ਕਿੰਵੇ ਦੇ ਦੇਤੀ ?
ਸਾਹਬ ਮੁਸਕਰਾੲੇ ਤੇ ਮੈਨੂੰ ਪੈਰਾਂ ਤਕ ਝੰਜੋੜ ਗੲੇ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV 'ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾੲੇ ਸੀ, ਸਾਰੇ ਉਮੀਦਵਾਰਾਂ 'ਚੋ ਸਿਰਫ ਤੂੰ ਹੀ ਅਾਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲੲੀ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ੲੀ ਮੁਕਾ ਲੲੀ ਸੀ, *ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ। ਜੋ ਵਿਅਕਤੀ Self Disciplined ਨਹੀ, ੳੁਹ ਕਦੇ ਵੀ ਅਾਪਣੇ ਇਰਾਦਿਆਂ 'ਚ ਸਫਲ ਨਹੀ ਹੋ ਸਕਦੇ।*

*ਵਾਪਸ ਘਰ ਪਹੁੰਚਦੇ ੲੀ ਪਾਪਾ ਮੰਮੀ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ੲੀ ਰਹਿਣ। ਅੱਜ ੳੁਹਨਾਂ ਦੀਅਾਂ ਝਿੜਕਾਂ 'ਚੋ ਸ਼ਹਿਦ ਚੋਂਦਾ ਲਗਿਆ। ਮੈਨੂੰ ਲਗਿਆ, ਕੲੀ ਸਾਲਾਂ 'ਚ ਸਕੂਲਾਂ ਕਾਲਜਾਂ 'ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਅਾਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗੲੀਅਾਂ ਹੋਣ। ਸਫਲਤਾਵਾਂ ਲੲੀ ਪਰਵਾਰਕ ਸੰਸਕਾਰ ਵੀ ਜਰੂਰੀ ਨੇ।*

( *ਆਪਣੇ ਆਪਣੇ ਬੱਚਿਆਂ ਨੂੰ ਜਰੂਰ ਇਹ ਪੜਾਓ*)

Address

Gali No. 2 , K. C Road Near S. D College
Barnala
148101

Telephone

+919780089879

Website

Alerts

Be the first to know and let us send you an email when Prince Bansal's Institute posts news and promotions. Your email address will not be used for any other purpose, and you can unsubscribe at any time.

Shortcuts

Share

Category