03/04/2024
central university of Punjab
ਇਹ ਇਕ ਕੇਂਦਰੀ ਯੂਨੀਵਰਸਿਟੀ ਬਠਿੰਡੇ ਜਿਲੇ ਦੇ ਇੰਡ ਘੁੱਦਾ ਵਿਖੇ ਸਥਿਤ ਹੈ । ਇਹ 2009 ਚ ਹੋਂਦ ਵਿੱਚ ਆਈ ਜਿਸਦਾ ਮੁੱਖ ਉਦੇਸ਼ ਸੀ ਪੰਜਾਬ ਦੇ ਪੇਂਡੂ ਇਲਾਕੇ ਚ ਯੋਗ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਹੁਤ ਹੀ ਰਿਆਇਤੀ ਦਰਾਂ ਉਪਰ ਮੁਹੱਈਆ ਕਰਵਾਉਣਾ । ਇਸ ਲਈ ਪਹਿਲੋ ਪਹਿਲ ਇਸ ਵਿਚ ਪੋਸਟ ਗ੍ਰੈਜੂਏਟ ਕੋਰਸ ਸੁਰੂ ਕੀਤੇ ਗਏ ।
ਦਾਖਲਾ :- ਇਥੇ ਦਾਖਲਾ ਲੈਣ ਲਈ ਵਿਦਿਆਰਥੀ ਨੂੰ central university entrance test ਔਨਲਾਈਨ ਫਾਰਮ ਭਰਨਾ ਪੈਂਦਾ ਹੈ ।
ਇਮਤਿਹਾਨ ਪਾਸ ਕਰਨ ਉਪਰੰਤ ਮੈਰਿਟ ਲਿਸਟ ਦੇ ਅਧਾਰ ਤੇ ਦਾਖਲਾ ਮਿਲ ਜਾਂਦਾ ਹੈ। ਪੋਸਟ ਗ੍ਰੈਜੂਏਟ ਦਾਖਲੇ ਦੀ ਸੀਮਾ ਤਾ ਲੰਘ ਚੁਕੀ ਹੈ ਪਰ
ਅਜ ਕਲ ਇਥੇ ਹੁਣ ਇਲਾਕੇ ਦੀ ਮੰਗ ਅਨੁਸਾਰ ਗ੍ਰੈਜੂਏਟ ਕੋਰਸ ਚਾਰ ਸਾਲਾ .Sc/B.a_B.ed ਸੁਰੂ ਕੀਤੇ ਜਾ ਰਹੇ ਹਨ । ਜਿਸਦੀ ਫਾਰਮ ਭਰਨ ਦੀ ਆਖਰੀ ਮਿਤੀ 31 ਮਾਰਚ ਤੋਂ ਵਧਾ ਕੇ 5 ਅਪ੍ਰੈਲ ਕਰ ਦਿੱਤੀ ਹੈ । ਜੇਕਰ +2 ਪਾਸ / appearing ਬੱਚਾ ਬੀ ਏ ਜਾਂ ਬੀ ਐਸ ਸੀ non med/ med . ਕਰਨਾ ਚਾਹੁੰਦਾ ਹੈ ਤਾਂ ਪ੍ਰਾਈਵੇਟ ਖੇਤਰ ਵਿੱਚ ਪੈਸੇ ਪੱਟਣ ਨਾਲੋਂ ਇਸ entrance test ਦੀ ਤਿਆਰੀ ਕਰਵਾਓ। ਚ ਚੰਗੇ ਨੰਬਰ ਆਉਣ ਤੋਂ ਬਾਅਦ ਤੁਸੀਂ jnu jmi amu du bhu hsu ਵਰਗੀਆ ਯੂਨੀਵਰਸਿਟੀਜ ਵਿਚ ਵੀ ਦਾਖਲੇ ਲੈ ਸਕਦੇ ਹੋ।
ਹੀ ਕਿਓ ?
1) ਇਥੇ ਥਿਊਰੀ ਦੇ ਨਾਲ ਨਾਲ ਪਰੈਕਟੀਕਲ ਕੰਮ ਸਿਖਾਇਆ ਜਾਂਦਾ ਹੈ । ਹਰ ਵਿਸ਼ੇ ਦੀ ਪ੍ਰਯੋਗਸ਼ਾਲਾ ਅਤੇ ਉਸ ਵਿਚ ਨਵੀਂ ਤਕਨੀਕ ਦੇ ਯੰਤਰ ਹਨ ।
2) ਸਹੀ ਮਾਇਨੇ ਚ 75% ਹਾਜ਼ਰੀਆਂ ਜਰੂਰੀ ਹਨ ਤੁਹਾਡਾ ਬੱਚਾ ਬਾਕੀ ਕਾਲਜੀਏਟਾਂ ਵਾਂਗ ਕੰਟੀਨ ਚ ਬੈਠ ਕੇ ਨਹੀਂ ਮੁੜਦਾ।
3) ਜਿਆਦਾਤਰ ਵਿਦਿਆਰਥੀ ਕੇਰਲ ,ਉੜੀਸਾ, ਜੰਮੂ-ਕਸ਼ਮੀਰ, ਅਸਾਮ, ਰਾਜਸਥਾਨ ਤੋਂ ਪੜਨ ਆਉਦੇ ਹਨ ਇਸ ਨਾਲ ਤੁਹਾਡੇ ਬੱਚੇ ਦਾ ਨਜ਼ਰੀਆ ਵਧੇਗਾ ਅਤੇ ਉਹ ਵਖ ਵਖ ਰਾਜਾਂ ਦੇ ਬੱਚਿਆਂ ਨਾਲ ਘੁਲੇ ਮਿਲੇ ਗਾ ਉਸਨੂੰ ਜੀਵਨ ਜਾਂਚ ਆਏਗੀ ।
4) ਬੱਚੇ ict enriched ਪੜਾਈ ਕਰ ਸਕਣਗੇ ਭਾਵ ਹਰ ਤਰਾਂ ਦਾ ਡਿਜੀਟਲ ਟੂਲ ਪੜਾਈ ਚ ਵਰਤਣਗੇ।
5) ਤੁਹਾਡਾ ਬੱਚਾ ਬਹੁਤ ਘਟ ਖਰਚੇ ਵਿਚ ਇਕ ਨਾਮਵਰ ਸੰਸਥਾ ਤੋਂ ਡਿਗਰੀ ਲਵੇਗਾ । ਨਾਮਵਰ ਤਾਂ ਕਹਿ ਰਿਹਾ ਕਿਉਕਿ ਹਰ ਕਿਸੇ ਨੂੰ ਦਾਖਲਾ ਨਹੀਂ ਮਿਲਦਾ ਇਸ ਲਈ ਇਕ ਰਾਸਟਰੀ ਪੱਧਰ ਦੇ ਟੈਸਟ ਚੋਂ ਗੁਜਰਨਾ ਪੈਂਦਾ ਹੈ ; ਪਾਸ ਕਰੋ ਲਾਹੇ ਲਵੋ ।
6) ਸਾਮ ਤਕ NET level ਦੇ ਇਮਤਿਹਾਨ ਦੀ ਤਿਆਰੀ ਕਰਵਾਈ ਜਾਂਦੀ ਹੈ ਕਿਉਕਿ ਮਿਹਨਤੀ ਸਟਾਫ ਹੈ । ਤੁਹਾਡਾ ਬੱਚਾ ਡਿਗਰੀ ਕਰਦੇ ਕਰਦੇ ਹੀ ਕਈ competitive exam ਕਲੀਅਰ ਕਰ ਸਕਦਾ ਹੈ।
7) ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਭਲੇ ਲਈ ਬਣੀ ਹੈ ਪਰ ਪੰਜਾਬੀ ਵਿਦਿਆਰਥੀ ਬਹੁਤ ਘੱਟ ਹਨ , ਇਥੋਂ ਤਕ ਐਮ ਏ ਪੰਜਾਬੀ ਚ ਵੀ ਬਹੁਤ ਘਟ ਬੱਚੇ ਜਾਂਦੇ ।
8) ਵੱਖ ਵੱਖ ਸੂਬਿਆਂ ਦੇ ਤਜਰਬੇਕਾਰ ਅਤੇ ਖੋਜੀ ਪ੍ਰੋਫੈਸਰ ।
ਬਾਕੀ ਜਾਣਕਾਰੀ ਲਈ ਕੁਮੈਂਟ ਜਾਂ ਇਨਬਾਕਸ ਚ ਸੰਦੇਸ਼ ਭੇਜੋ ਜੀ ਜਾਂ You tube ਤੇ ਸਰਚ ਕਰਕੇ ਦੇਖ ਲਵੋ ।