30/10/2025
*** ਸਾਡਾ ਕਾਲਜ ਸਾਡਾ ਮਾਣ ***
ਐੱਸ. ਡੀ. ਕਾਲਜ, ਬਰਨਾਲਾ ਦੇ B.Voc. (Software Development) ਕੋਰਸ ਨੂੰ ਮਿਲੀ ਅੰਤਰਰਾਸ਼ਟਰੀ ਮਾਨਤਾ
ਐੱਸ. ਡੀ. ਕਾਲਜ, ਬਰਨਾਲਾ ਲਈ ਮਾਣ ਦੀ ਗੱਲ ਹੈ ਕਿ ਕਾਲਜ ਵੱਲੋਂ ਚਲਾਇਆ ਜਾ ਰਿਹਾ ਬੈਚਲਰ ਆਫ਼ ਵੋਕੇਸ਼ਨ (B.Voc.) in Software Development ਤਿੰਨ ਸਾਲਾ ਡਿਗਰੀ ਕੋਰਸ ਨੂੰ ਵਰਲਡ ਐਜੂਕੇਸ਼ਨ ਸਰਵਿਸਿਜ਼ (WES) ਕੈਨੇਡਾ ਵੱਲੋਂ ਚਾਰ ਸਾਲਾ ਕੈਨੇਡੀਅਨ ਬੈਚਲਰ ਡਿਗਰੀ ਦੇ ਬਰਾਬਰ ਮੰਨਿਆ ਗਿਆ ਹੈ। ਇਹ ਅੰਤਰਰਾਸ਼ਟਰੀ ਪ੍ਰਮਾਣੀਕਰਨ ਕਾਲਜ ਦੇ ਉੱਚ ਅਕਾਦਮਿਕ ਮਿਆਰ, ਪ੍ਰੈਕਟੀਕਲ ਮਹੱਤਤਾ ਅਤੇ ਵਿਸ਼ਵ ਪੱਧਰੀ ਕੋਰਸ ਢਾਂਚੇ ਦੀ ਪੁਸ਼ਟੀ ਕਰਦਾ ਹੈ।
ਖ਼ਾਸ ਗੱਲ ਇਹ ਹੈ ਕਿ 2020 ਤੋਂ ਹੀ ਇਸ ਕੋਰਸ ਦੀਆਂ ਸਾਰੀਆਂ ਸੀਟਾਂ ਹਰੇਕ ਸੈਸ਼ਨ ਦੇ ਦਾਖਲੇ ਸ਼ੁਰੂ ਹੋਣ ਤੋਂ ਕੇਵਲ ਇੱਕ ਜਾਂ ਦੋ ਦਿਨਾਂ ਵਿੱਚ ਹੀ ਭਰ ਜਾਂਦੀਆਂ ਹਨ, ਜੋ ਇਸ ਕੋਰਸ ਦੀ ਲੋਕਪ੍ਰੀਅਤਾ ਅਤੇ ਗੁਣਵੱਤਾ ਦਾ ਸਪਸ਼ਟ ਪ੍ਰਮਾਣ ਹੈ।
ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਅਤੇ ਮੈਡਮ ਪ੍ਰਿੰਸੀਪਲ ਨੇ ਡਿਪਾਰਟਮੈਂਟ ਦੇ ਮੁਖੀ ਪ੍ਰੋ. ਗੌਰਵ ਸਿੰਗਲਾ ਸਮੇਤ ਸਾਰੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਮਿਹਨਤ ਤੇ ਸਮਰਪਣ ਦੀ ਸਰਾਹਨਾ ਕੀਤੀ। ਉਹਨਾਂ ਕਿਹਾ ਕਿ ਇਹ ਪ੍ਰਮਾਣੀਕਰਣ ਵਿਦਿਆਰਥੀਆਂ ਲਈ ਉੱਚ ਸਿੱਖਿਆ, ਵਿਦੇਸ਼ੀ ਨੌਕਰੀਆਂ ਅਤੇ ਇਮੀਗ੍ਰੇਸ਼ਨ ਦੇ ਨਵੇਂ ਮੌਕੇ ਖੋਲ੍ਹਦਾ ਹੈ।
ਇਸ ਉਪਲਬਧੀ ਨਾਲ, ਐੱਸ. ਡੀ. ਕਾਲਜ, ਬਰਨਾਲਾ ਨੇ ਦੁਬਾਰਾ ਸਾਬਤ ਕੀਤਾ ਹੈ ਕਿ ਉਹ ਕੈਰੀਅਰ-ਅਧਾਰਤ ਅਤੇ ਵਿਸ਼ਵ ਪੱਧਰੀ ਸਿੱਖਿਆ ਦੇ ਖੇਤਰ ਵਿੱਚ ਅਗਵਾਈ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਡਿਜ਼ੀਟਲ ਯੁੱਗ ਦੀ ਸਫ਼ਲਤਾ ਲਈ ਤਿਆਰ ਕਰ ਰਿਹਾ ਹੈ।