Govt Middle School Gumti - Barnala

Govt Middle School Gumti - Barnala activities of school

   *NMMS Result 2025-26*ਆਪ ਸਭ ਨਾਲ ਖ਼ੁਸ਼ੀ ਨਾਲ ਸਾਂਝਾ ਕਰ ਰਹੇ ਹਾਂ ਕਿ ਸਰਕਾਰੀ ਮਿਡਲ ਸਕੂਲ ਗੁੰਮਟੀ ਦੇ 3 ਵਿਦਿਆਰਥੀਆਂ ਨੇ NMMS ਦੀ ਪ੍ਰੀ...
29/04/2026



*NMMS Result 2025-26*
ਆਪ ਸਭ ਨਾਲ ਖ਼ੁਸ਼ੀ ਨਾਲ ਸਾਂਝਾ ਕਰ ਰਹੇ ਹਾਂ ਕਿ ਸਰਕਾਰੀ ਮਿਡਲ ਸਕੂਲ ਗੁੰਮਟੀ ਦੇ 3 ਵਿਦਿਆਰਥੀਆਂ ਨੇ NMMS ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਸ਼ਾਨਦਾਰ ਵਾਧਾ ਕੀਤਾ ਹੈ। ਇਸ ਪ੍ਰਾਪਤੀ ਲਈ ਸਭ ਨੂੰ ਬਹੁਤ - ਬਹੁਤ ਮੁਬਾਰਕਾਂ।
⭐⭐⭐
1. ਗੁਰਦੀਪ ਸਿੰਘ ਪੁੱਤਰ ਸ੍ਰ ਹਰਦੀਪ ਸਿੰਘ ਸਕਾਲਰਸ਼ਿਪ 48000/-
2.ਜਸਪ੍ਰੀਤ ਸਿੰਘ ਪੁੱਤਰ ਸ੍ਰ. ਜਗਜੀਵਨ ਸਿੰਘ ਸਕਾਲਰਸ਼ਿਪ 48000/-
3.ਤਰਨਵੀਰ ਸਿੰਘ ਪੁੱਤਰ ਸ੍ਰ ਰੁਲਦਾ ਸਿੰਘ ਸਕਾਲਰਸ਼ਿਪ 48000/-
⭐⭐⭐
ਨੋਟ:- ਇਹ ਪਰੀਖਿਆ ਸਿਰਫ ਸਰਕਾਰੀ ਸਕੂਲ ਦੇ ਵਿਦਿਆਰਥੀ ਹੀ ਦੇ ਸਕਦੇ ਹਨ ਅਤੇ ਇਸ ਨੂੰ ਪਾਸ ਕਰਨ ਉਪਰੰਤ 48000/- ਰੁਪਏ ਦੀ ਸਕਾਲਰਸ਼ਿਪ ਮਿਲਦੀ ਹੈ। ਆਪਣੇ ਬੱਚਿਆਂ ਦੇ ਸ਼ਾਨਦਾਰ ਭਵਿੱਖ ਲਈ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਓ।

  ਅਸੀਂ ਧੰਨਵਾਦੀ ਹਾਂ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਸਰਪੰਚ ਸ੍ਰ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਦੋਵਾਂ  ਸਕੂਲਾਂ ਨੂੰ ਨਵਾਂ ਬੋਰ ਕਰਵਾ ਕੇ ਨਵ...
22/04/2026


ਅਸੀਂ ਧੰਨਵਾਦੀ ਹਾਂ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਸਰਪੰਚ ਸ੍ਰ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਦੋਵਾਂ ਸਕੂਲਾਂ ਨੂੰ ਨਵਾਂ ਬੋਰ ਕਰਵਾ ਕੇ ਨਵੀਂ ਮੋਟਰ ਲਗਵਾ ਕੇ ਦਿੱਤੀ । ਸਕੂਲ ਵਿੱਚ ਪੁਰਾਣੀ ਮੋਟਰ ਬੰਦ ਹੋਣ ਕਿਨਾਰੇ ਸੀ। ਇਸ ਖੁਸ਼ੀ ਵਿੱਚ ਸਾਰੇ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ।

  ਅਸੀਂ ਧੰਨਵਾਦੀ ਹਾਂ ਸਵ. ਸ੍ਰ ਗੁਰਬਚਨ ਸਿੰਘ s/੦ ਸ੍ਰ. ਚੰਨਣ ਸਿੰਘ ਜੀ ਦੇ ਪਰਿਵਾਰ ਦੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਨਾਹਰ ...
04/04/2026


ਅਸੀਂ ਧੰਨਵਾਦੀ ਹਾਂ ਸਵ. ਸ੍ਰ ਗੁਰਬਚਨ ਸਿੰਘ s/੦ ਸ੍ਰ. ਚੰਨਣ ਸਿੰਘ ਜੀ ਦੇ ਪਰਿਵਾਰ ਦੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਨਾਹਰ ਸਿੰਘ ਅਤੇ ਸਾਬਕਾ ਸਰਪੰਚ ਸ੍ਰ. ਕਾਕਾ ਸਿੰਘ ਰਾਹੀਂ ਸਕੂਲ ਨੂੰ 10000/- ਰੁਪਏ ਦੀ ਦਾਨ ਰਾਸ਼ੀ ਦਿੱਤੀ। ਹਾਜ਼ਰੀ ਵਿੱਚ ਇਹ ਦਾਨ ਰਾਸ਼ੀ ਸਕੂਲ ਦੇ PTA ਅਧਿਆਪਕ ਲਈ ਵਰਤੇ ਜਾਣ ਦਾ ਫੈਸਲਾ ਹੋਇਆ ।

   ਵਿਭਾਗੀ ਹਦਾਇਤਾਂ ਅਨੁਸਾਰ ਮਾਪੇ - ਅਧਿਆਪਕ ਮਿਲਣੀ ਕੀਤੀ ਗਈ ਅਤੇ ਇਨਾਮ ਵੰਡੇ ਗਏ।
28/03/2026



ਵਿਭਾਗੀ ਹਦਾਇਤਾਂ ਅਨੁਸਾਰ ਮਾਪੇ - ਅਧਿਆਪਕ ਮਿਲਣੀ ਕੀਤੀ ਗਈ ਅਤੇ ਇਨਾਮ ਵੰਡੇ ਗਏ।

   ਅਸੀਂ ਧੰਨਵਾਦੀ ਹਾਂ ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਵਿਦਿਆਰਥੀਆਂ ਦੇ ਮਾਤਾ - ਪਿਤਾ ਸਾਹਿਬਾਨ ਦੇ ਜਿਨ੍ਹਾਂ ਨੇ ਅੱਜ ਦੀ ਮਾਪੇ ਅਧਿ...
20/12/2025



ਅਸੀਂ ਧੰਨਵਾਦੀ ਹਾਂ ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਵਿਦਿਆਰਥੀਆਂ ਦੇ ਮਾਤਾ - ਪਿਤਾ ਸਾਹਿਬਾਨ ਦੇ ਜਿਨ੍ਹਾਂ ਨੇ ਅੱਜ ਦੀ ਮਾਪੇ ਅਧਿਆਪਕ ਮਿਲਣੀ ਵਿੱਚ 100% ਹਾਜ਼ਰੀ ਯਕੀਨੀ ਬਣਾਉਂਦੇ ਹੋਏ, ਸਕੂਲ ਦੀ ਪ੍ਰਗਤੀ ਲਈ ਵਡਮੁੱਲੇ ਸੁਝਾਅ ਪੇਸ਼ ਕੀਤੇ।

    RAA ਤਹਿਤ ਕਰਵਾਏ ਗਏ ਬਲਾਕ ਪੱਧਰੀ ਕੁਇਜ਼ ਮੁਕਾਬਲੇ ਵਿਚ ਸਕੂਲ ਦੇ ਤਿੰਨ ਵਿਦਿਆਰਥੀਆਂ ਕੁਲਮੀਤ ਕੌਰ ਜਮਾਤ ਛੇਵੀਂ, ਦਿਵਲੀਨ ਸਿੰਘ ਜਮਾਤ ਸੱਤਵੀ...
26/11/2025



RAA ਤਹਿਤ ਕਰਵਾਏ ਗਏ ਬਲਾਕ ਪੱਧਰੀ ਕੁਇਜ਼ ਮੁਕਾਬਲੇ ਵਿਚ ਸਕੂਲ ਦੇ ਤਿੰਨ ਵਿਦਿਆਰਥੀਆਂ ਕੁਲਮੀਤ ਕੌਰ ਜਮਾਤ ਛੇਵੀਂ, ਦਿਵਲੀਨ ਸਿੰਘ ਜਮਾਤ ਸੱਤਵੀਂ ਅਤੇ ਗੁਰਦੀਪ ਸਿੰਘ ਜਮਾਤ ਅੱਠਵੀਂ ਦੀ ਟੀਮ ਨੇ ਹਿੱਸਾ ਲਿਆ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।

18/11/2025


    ਸੱਤਵੀਂ ਜਮਾਤ ਦੇ ਵਿਦਿਆਰਥੀ ਦਿਵਲੀਨ ਸਿੰਘ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।
14/11/2025



ਸੱਤਵੀਂ ਜਮਾਤ ਦੇ ਵਿਦਿਆਰਥੀ ਦਿਵਲੀਨ ਸਿੰਘ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।

    ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਕੂਲ ਵਿੱਚ ਮਾਪੇ - ਅਧਿਆਪਕ ਮਿਲਣੀ ਕਰਵਾਈ ਗਈ। ਮਾਣਯੋਗ ਉਪ - ਜ਼ਿਲ੍ਹਾ ਸਿੱਖਿਆ ਅਫ਼ਸ...
17/10/2025



ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਕੂਲ ਵਿੱਚ ਮਾਪੇ - ਅਧਿਆਪਕ ਮਿਲਣੀ ਕਰਵਾਈ ਗਈ।
ਮਾਣਯੋਗ ਉਪ - ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਬਰਜਿੰਦਰ ਪਾਲ ਸਿੰਘ ਜੀ ਦੁਆਰਾ ਸਕੂਲ ਵਿਜ਼ਿਟ ਕੀਤਾ ਗਿਆ, ਉਹਨਾਂ ਨੇ ਹਾਜ਼ਰ ਮਾਪਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਹਨਾਂ ਨਾਲ ਸਟੇਟ ਐਵਾਰਡ ਹਾਸਲ ਅੰਤਰਜੀਤ ਭੱਠਲ ਹਾਜ਼ਰ ਰਹੇ।

   ਵਿਦਿਅਕ ਮੇਲੇ ਦੇ ਦੂਸਰੇ ਦਿਨ ਹੋਈ ਸਮਾਜਿਕ- ਇੰਗਲਿਸ਼ ਵਿਸ਼ੇ ਦੀਆਂ ਗਤੀਵਿਧੀਆਂ ਦੇ ਪੇਸ਼ਕਾਰੀ:-
15/10/2025



ਵਿਦਿਅਕ ਮੇਲੇ ਦੇ ਦੂਸਰੇ ਦਿਨ ਹੋਈ ਸਮਾਜਿਕ- ਇੰਗਲਿਸ਼ ਵਿਸ਼ੇ ਦੀਆਂ ਗਤੀਵਿਧੀਆਂ ਦੇ ਪੇਸ਼ਕਾਰੀ:-

   ਸਕੂਲ ਵਿੱਚ ਬੱਚਿਆਂ ਦੀ ਵਿਸ਼ੇ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਸਾਇੰਸ - ਮੈਥ ਮੇਲਾ ਲਗਾਇਆ ਗਿਆ। ਵਿਦਿਆਰਥੀਆਂ ਨੇ ਅਲੱਗ - ਅਲੱਗ ਗਤੀਵਿਧੀਆ...
13/10/2025



ਸਕੂਲ ਵਿੱਚ ਬੱਚਿਆਂ ਦੀ ਵਿਸ਼ੇ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਸਾਇੰਸ - ਮੈਥ ਮੇਲਾ ਲਗਾਇਆ ਗਿਆ। ਵਿਦਿਆਰਥੀਆਂ ਨੇ ਅਲੱਗ - ਅਲੱਗ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਮਾਪਿਆਂ ਅੱਗੇ ਪੇਸ਼ਕਾਰੀ ਕੀਤੀ।

Address

Barnala
148025

Telephone

+919465615842

Website

Alerts

Be the first to know and let us send you an email when Govt Middle School Gumti - Barnala posts news and promotions. Your email address will not be used for any other purpose, and you can unsubscribe at any time.

Contact The School

Send a message to Govt Middle School Gumti - Barnala:

Shortcuts

Share

Category