28/04/2023
ਸਕੂਲ ਹੈਡਿਮਸਟ੍ਰੈਸ ਸ੍ਰੀਮਤੀ ਸੋਨੀਆ ਜੀ ਦੀ ਸੁਚੱਜੀ ਅਗਵਾਈ, ਸਕੂਲ ਸਟਾਫ ਅਤੇ ਵਿਦਿਆਰਥੀ ਦੀ ਅਣਥੱਕ ਮਿਹਨਤ ਸਦਕਾ ਸ.ਹ.ਸਕੂਲ ਜੁਮਲਾ ਮਾਲਕਾਨ ਬਰਨਾਲਾ ਦੀ ਹੋਣਹਾਰ ਅੱਠਵੀਂ ਦੀ ਵਿਦਿਆਰਥਣ, ਪ੍ਰਭਜੋਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ ਅੱਠਵੀਂ ਦੀ ਪ੍ਰੀਖਿਆ ਵਿੱਚ 589/600 ਨੰਬਰ ਹਾਸਲ ਕਰਕੇ ਪੰਜਾਬ ਵਿੱਚੋਂ ਗਿਆਰਵਾਂ (11ਵਾਂ) ਰੈਂਕ ਹਾਸਲ ਕੀਤਾ ਅਤੇ ਬੋਰਡ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ । ਸਕੂਲ ਹੈਡਿਮਸਟ੍ਰੈਸ ਸ੍ਰੀਮਤੀ ਸੋਨੀਆ ਅਤੇ ਸਕੂਲ ਸਟਾਫ ਵੱਲੋਂ ਵਿਦਿਆਰਥਣ ਪ੍ਰਭਜੋਤ ਕੌਰ ਅਤੇ ਉਸਦੇ ਮਾਪਿਆਂ ਨੂੰ ਲੱਖ- ਲੱਖ ਮੁਬਾਰਕਾਂ।