Shaheed Budhu Khan Shoria Chakkra Govt Sen Sec School,Sehna,Barnala-PUNJAB

  • Home
  • India
  • Barnala
  • Shaheed Budhu Khan Shoria Chakkra Govt Sen Sec School,Sehna,Barnala-PUNJAB

Shaheed Budhu Khan Shoria Chakkra Govt Sen Sec School,Sehna,Barnala-PUNJAB SMART SCHOOL

Sci city tour 9th and 10th class
16/05/2026

Sci city tour
9th and 10th class

Language Bagless day activities16-5-26
16/05/2026

Language Bagless day activities
16-5-26

ਡੇਂਗੂ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ।16 ਮਈ 2026.ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਸਵੇਰ ਦੀ ਸ...
16/05/2026

ਡੇਂਗੂ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ।
16 ਮਈ 2026.

ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਕੌਮੀ ਡੇਂਗੂ ਦਿਵਸ ਮੌਕੇ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਮੈਡਮ ਮਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਡੇਂਗੂ ਕੀ ਹੈ?, ਇਹ ਕਿਵੇਂ ਫੈਲਦਾ ਹੈ ਅਤੇ ਡੇਂਗੂ ਤੋਂ ਬਚਾਓ ਕਿਵੇ ਕੀਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਾਫ ਸੁਥਰਾ ਆਲਾ ਦੁਆਲਾ ਹੀ ਸਾਨੂੰ ਡੇਂਗੂ ਤੋਂ ਬਚਾਉਂਦਾ ਹੈ। ਸਾਡੇ ਘਰ ਵਿਚ ਕਿਧਰੇ ਵੀ ਖਲੋਤਾ ਹੋਇਆ ਪਾਣੀ ਨਹੀਂ ਹੋਣਾ ਚਾਹੀਦਾ। ਪੀੜ੍ਹਤ ਵਿਅਕਤੀ ਨੂੰ ਸਮੇਂ ਸਿਰ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਸਮੁੱਚੇ ਅਧਿਆਪਕ ਸਾਹਿਬਾਨ ਮੌਜੂਦ ਸਨ।

ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ...ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆ...
12/05/2026

ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ...
ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਨਰਸ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿੰਦੀ ਵਿਸ਼ੇ ਦੇ ਅਧਿਆਪਕ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਇਹ ਦਿਵਸ ਲੇਡੀ ਆਫ਼ ਲੈਂਪ ਫਲੋਰੈਂਸ ਨਾਈਟਿੰਗੇਲ ਦੀ ਯਾਦ ਵਿਚ ਹਰ ਸਾਲ 12 ਮਈ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ।
ਇਤਿਹਾਸ ਮੁਤਾਬਕ 1854 ਵਿਚ ਰੂਸ, ਫਰਾਂਸ ਤੇ ਬਰਤਾਨੀਆ ਦੇ ਯੁੱਧ ਵਿਚ ਨਾਈਟਿੰਗੇਲ ਨੇ ਜਖ਼ਮੀ ਫੌਜੀਆਂ ਦਾ ਤਨਦੇਹੀ ਨਾਲ ਇਲਾਜ ਕੀਤਾ। ਉਨ੍ਹਾਂ ਦੀ ਇਸ ਸੇਵਾ ਤੋਂ ਖੁਸ਼ ਹੋ ਕੇ ਫੌਜੀ ਜਵਾਨ ਉਨ੍ਹਾਂ ਨੂੰ ਲੇਡੀ ਆਫ਼ ਲੈਂਪ ਕਹਿ ਕੇ ਸਨਮਾਨ ਦਿੰਦੇ ਸਨ। ਅੱਜ ਵੀ ਸੰਸਾਰ ਭਰ ਦੀਆਂ ਨਰਸਾਂ ਨੂੰ ਡਾਕਟਰ ਤੋਂ ਬਾਅਦ ਦੂਜਾ ਰੱਬ ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ। ਸ੍ਰੀ ਢਿੱਲੋਂ ਨੇ ਸੰਸਾਰ ਭਰ ਵਿਚ ਆਪਣੇ ਕਿੱਤੇ ਵਿਚ ਸਮਰਪਿਤ ਨਰਸਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਸਮੁੱਚੇ ਅਧਿਆਪਕ ਸਾਹਿਬਾਨ ਮੌਜੂਦ ਸਨ।

ਰਾਸ਼ਟਰੀ ਤਕਨੀਕ ਦਿਵਸ ਮਨਾਇਆ...  ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਅੱਜ ਸਵੇਰ ਦੀ ਸਭਾ ਦੌਰਾਨ ਵਿਦਿਆ...
11/05/2026

ਰਾਸ਼ਟਰੀ ਤਕਨੀਕ ਦਿਵਸ ਮਨਾਇਆ...


ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਅੱਜ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨਾਲ ਰਾਸ਼ਟਰੀ ਤਕਨੀਕ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਲੈਕ. ਬੂਟਾ ਸਿੰਘ ਵਾਕਫ਼ ਨੇ ਕਿਹਾ ਕਿ ਸਾਲ 1998 ਵਿਚ ਭਾਰਤ ਦੀਆਂ ਤਕਨੀਕੀ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀ ਤੋਂ ਖੁਸ਼ ਹੋ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਨੇ ਹਰ ਸਾਲ 11 ਮਈ ਨੂੰ ਇਹ ਦਿਨ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਤਕਨੀਕ ਦੇ ਖੇਤਰ ਵਿਚ ਭਾਰਤ ਆਤਮ ਨਿਰਭਰ ਮੁਲਕ ਬਣ ਚੁੱਕਾ ਹੈ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਤਕਨੀਕ ਦੀ ਸੁਚੱਜੀ ਵਰਤੋਂ ਸਬੰਧੀ ਪ੍ਰਣ ਵੀ ਦਿਵਾਇਆ ਗਿਆ। ਕੰਪਿਊਟਰ ਅਧਿਆਪਕਾ ਸ੍ਰੀਮਤੀ ਪਲਵਿੰਦਰ ਕੌਰ ਨੇ ਦੱਸਿਆ ਕਿ ਤਕਨੀਕ ਦਿਵਸ ਦੇ ਮੌਕੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਆਨਲਾਈਨ ਕੁਇਜ਼ ਮੁਕਾਬਲੇ ਵਿਚ ਵੀ ਭਾਗ ਲਿਆ। ਇਸ ਮੌਕੇ ਸਮੂਹ ਸਟਾਫ ਸਾਹਿਬਾਨ ਮੌਜੂਦ ਸਨ |

04/05/2026
ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਹਿਣਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਬਿਜ਼ਨਸ ਬਲਾਸਟਰ ਮੇਲੇ ਦਾ ...
30/04/2026

ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਹਿਣਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿਚ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ 1000 ਰੁਪਏ ਪ੍ਰਤੀ ਵਿਦਿਆਰਥੀ ਸੀਡ ਮਨੀ ਪ੍ਰਾਪਤ ਹੋਇਆ ਸੀ। ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਵੱਖ-ਵੱਖ ਸਟਾਲਾਂ ਵਿਚ ਹਰਬਲ ਹੇਅਰ ਆਇਲ, ਬਨਾਨਾ ਸ਼ੇਕ ਬਾਰ, ਠੰਡੀ ਸ਼ਰਦਈ ਅਤੇ ਪੁਸਤਕ ਸਟਾਲਾਂ ਆਦਿ ਸ਼ਾਮਿਲ ਸਨ। ਹਰਬਲ ਹੇਅਰ ਆਇਲ ਦੀ ਡਿਮਾਂਡ ਵਧਣ ਕਰਕੇ ਇਸ ਦਾ ਸਟਾਕ ਜਲਦੀ ਖਤਮ ਹੋ ਗਿਆ। ਸੰਸਥਾ ਮੁਖੀ ਮੈਡਮ ਰਾਧਿਕਾ ਨੇ ਸਾਰੀਆਂ ਸਟਾਲਾਂ ਦਾ ਨਿਰੀਖਣ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਕਿਹਾ ਕਿ ਹਰਬਲ ਆਇਲ ਸਭ ਤੋਂ ਵੱਧ ਪਸੰਦ ਕੀਤਾ ਗਿਆ। ਇਸ ਸਟਾਲ ਨੂੰ ਭਵਿੱਖ ਵਿਚ ਜਿਲ੍ਹਾ ਪੱਧਰ ਤੇ ਹੋਣ ਵਾਲੇ ਮੇਲੇ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਬਿਜ਼ਨੈਸ ਬਲਾਸਟਰ ਪ੍ਰਾਜੈਕਟ ਇੰਚਾਰਜ ਮੈਡਮ ਨੇਚਰਪ੍ਰੀਤ, ਜਮਾਤ ਇੰਚਾਰਜ ਪ੍ਰਭਜੋਤ ਕੌਰ, ਸ਼ਰਨਜੀਤ ਕੌਰ, ਬੂਟਾ ਸਿੰਘ ਵਾਕਫ਼ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ। ਸਮੁੱਚੇ ਵਿਦਿਆਰਥੀਆਂ ਲਈ ਇਹ ਗਤੀਵਿਧੀ ਉਤਸ਼ਾਹਜਨਕ ਰਹੀ।

English activity for level 1 students..
27/04/2026

English activity for level 1 students..

Enrollment Campaign for Students From Feeder Schools
25/04/2026

Enrollment Campaign for Students From Feeder Schools

Address

VPO/Sehna
Barnala
148103

Website

Alerts

Be the first to know and let us send you an email when Shaheed Budhu Khan Shoria Chakkra Govt Sen Sec School,Sehna,Barnala-PUNJAB posts news and promotions. Your email address will not be used for any other purpose, and you can unsubscribe at any time.

Shortcuts

Share

Category