Inder Institute of Mathematics, Thikriwala

Inder Institute of Mathematics, Thikriwala Mathematics Tutor

03/10/2024
ਪੰਜਾਬ ਦਾ ਬਹੁਤਾ ਇਤਿਹਾਸ ਲਿਖਿਆ ਨਹੀਂ ਗਿਆ, ਜੋ ਲਿਖਿਆ ਗਿਆ ਉਹ ਸਾਡੇ ਤੋਂ ਸੰਭਾਲਿਆ ਨਹੀਂ ਗਿਆ। ਲੋਕ ਗਾਥਾਵਾਂ ਤੇ ਬਾਬਿਆਂ ਦੀਆਂ ਸੁਣਾਈਆਂ ਬਾਤਾ...
11/08/2024

ਪੰਜਾਬ ਦਾ ਬਹੁਤਾ ਇਤਿਹਾਸ ਲਿਖਿਆ ਨਹੀਂ ਗਿਆ, ਜੋ ਲਿਖਿਆ ਗਿਆ ਉਹ ਸਾਡੇ ਤੋਂ ਸੰਭਾਲਿਆ ਨਹੀਂ ਗਿਆ। ਲੋਕ ਗਾਥਾਵਾਂ ਤੇ ਬਾਬਿਆਂ ਦੀਆਂ ਸੁਣਾਈਆਂ ਬਾਤਾਂ ਹੀ ਸਾਡੇ ਗੌਰਵਮਈ ਇਤਿਹਾਸ ਦਾ ਵੱਡਾ ਸ੍ਰੋਤ ਰਹੀਆਂ ਨੇ।
ਬਾਬੇ ਨੇ ਬਾਤਾਂ ਸੁਣਾੳਣ ਲੱਗ ਜਾਣਾ ਤੇ ਕਈ ਸਦੀਆਂ ਪਿੱਛੇ ਲੈ ਜਾਣਾ। ਕਈ ਵਾਰੀ ਲੱਗਣ ਲੱਗ ਜਾਂਦਾ ਕਿ ਇਹ ਕਿਵੇਂ ਸੱਚ ਹੋ ਸਕਦਾ। ਪਰ ਜਦੋਂ ਵੀ ਕਦੇ ਇਤਿਹਾਸ ਤੇ ਸ਼ੱਕ ਹੋਇਆ ਤਾਂ ਵਰਤਮਾਨ ਚ ਕੁਸ਼ ਅਜਿਹਾ ਹੋ ਜਾਂਦਾ, ਜੀਹਦੇ ਨਾਲ ਯਕੀਨ ਹੋ ਜਾਂਦਾ ਹੈ ਕਿ ਉਹ ਮਿਥਿਹਾਸ ਨਹੀਂ ਸਭ ਸੱਚ ਸੀ।
ਕੇਰਾਂ ਬਾਬੇ ਨੇ ਬਾਤ ਸੁਣਾਈ ਸੀ ਕਿ ਲਹਿੰਦੇ ਵਾਲੇ ਪਸਿਓਂ ਇੱਕ ਰਾਜਾ ਸਿਕੰਦਰ ਪੰਜਾਬ ਤੇ ਚੜ੍ਹਾਈ ਕਰਕੇ ਆ ਗਿਆ। ਓਹਨੂੰ ਸਾਰੀਆਂ ਦੁਨੀਆਂ ਜਿੱਤਣ ਦਾ ਹੱਠ ਸੀ, ਕਈ ਵੱਡੇ ਮਹਾਰਾਜਿਆਂ ਨੇ ਓਹਦੇ ਪੈਰੀਂ ਡਿੱਗਕੇ ਅਧੀਨਗੀ ਕਬੂਲੀ ਸੀ ਤੇ ਜਾਣ ਬਖਸ਼ਾਈ ਸੀ। ਮਾਰੋ ਮਾਰ ਕਰਦੀ ਓਹਦੀ ਫੌਜ ਨੇ ਜੇਹਲਮ ਦਰਿਆ ( ਯੂਨਾਨੀ ਇਤਿਹਾਸ ਚ ਹਿਡਾਸਪਸ ਦਰਿਆ ਲਿਖਿਆ ਗਿਆ) ਨੇੜ ਆ ਕੇ ਛੌਣੀ ਬਣਾ ਲਈ। ਹੜ੍ਹਿਆਇਆ ਜੇਹਲਮ ਬਹੁਤ ਦੂਰ ਤੱਕ ਫੈਲਿਆ ਸੀ ਤੇ ਦਰਿਆ ਪਾਰ ਕਰਨ ਲਈ ਮੌਕਾ ਦੇਖਣ ਸਿਕੰਦਰ ਆਪ ਆਵਦੇ ਫੌਜਦਾਰਾਂ ਨਾਲ ਕੰਢੇ ਤੇ ਆ ਗਿਆ। ਦੂਜੇ ਕੰਢੇ ਦੇ ਪਾਰ ਝਾਤ ਮਾਰਕੇ ਉਹਦੇ ਫੌਜਦਾਰ ਹੱਸਣ ਲੱਗਪੇ ਕਿ ਲਗਦਾ ਜੰਗ ਤੋਂ ਪਹਿਲਾਂ ਈ ਭਾਜੜਾਂ ਪੈ ਗਈਆਂ ਦੁਸ਼ਮਣਾ ਦੀਆਂ। ਸਿਕੰਦਰ ਨੇ ਟੋਕਿਆ , "ਨਹੀਂ ਉਹ ਭੱਜ ਨਹੀਂ ਰਹੇ। ਧਿਆਨ ਨਾਲ ਦੇਖੋ, ਯੁੱਧ ਦੀ ਤਿਆਰੀ ਹੋ ਰਹੀ ਹੈ। ਪਤਾ ਕਰੋ ਇਹ ਕਿਹੜੀ ਧਰਤ ਹੈ, ਇਹ ਕੌਣ ਲੋਕ ਨੇ ਜਿੰਨਾਂ ਨੂੰ ਮਹਾਨ ਸਿਕੰਦਰ ਦੀ ਫੌਜ ਦਾ ਖੌਫ ਨਹੀਂ ਹੈ।"
ਅਜੇ ਗੱਲ ਚੱਲ ਹੀ ਰਹੀ ਸੀ ਕਿ ਸ਼ਾਂਅ ਸ਼ਾਂਅ ਦੀ ਆਵਾਜ ਆਈਂ ਜਿਵੇਂ ਕੋਈ ਸ਼ੈਅ ਹਵਾ ਚੀਰਦੀ ਆਂਓਦੀ ਹੋਵੇ। ਇਸਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਂਓਦਾ,ਚੜ੍ਹਦੇ ਆਲੇ ਪਾਸਿਓਂ ਹਵਾ ਵਿੰਨੀ ਆਂਓਦੇ ਦੋ ਭਾਲੇ ਆਕੇ ਦੋ ਸਿਪਾਹੀਆਂ ਦੀਆਂ ਸੰਜੋਆਂ ਪਾੜਕੇ ਆਰ ਪਾਰ ਹੋ ਚੁੱਕੇ ਸੀ। "ਇਹ ਕਿਵੇਂ ਹੋ ਸਕਦਾ, ਕੋਈ ਇਤਨੀ ਦੂਰ ਤੋਂ ਭਾਲਾ ਕਿਵੇਂ ਸਿੱਟ ਸਕਦਾ। ਕੌਣ ਨੇ ਇਹ ਲੋਕ"
ਫੌਜਦਾਰ ਕੁਰਲਾਏ। ਪਰ ਬੇਜਾਨ ਪਏ ਸਰੀਰ ਗਵਾਹੀ ਭਰ ਰਹੇ ਸੀ ਕਿ ਸਾਹਮਣੇ 'ਪੰਜਾਬ' ਐ।
ਵੱਡੇ ਹੋਕੇ ਲਗਦਾ ਸੀ ਕਿ ਬਾਬਾ ਐਵੇਂ ਸਾਨੂੰ ਜਵਾਕ ਜਾਣਕੇ ਮਨਘੜਤ ਗੱਲ ਸੁਣਾ ਦਿੰਦਾ ਸੀ। ਪਰ ਆਹ ਦੋਹੇਂ ਗੱਭਰੂਆਂ ਨੇ ਉਨ੍ਹਾਂ ਬਾਤਾਂ ਨੂੰ ਸੱਚ ਕਰਤਾ।
ਜਿਓਂਦੇ ਵਸਦੇ ਰਹੋ ਚੋਬਰੋ, ਪੰਜਾਬ ਦਾ ਵਾਲੀ ਸਦਾ ਥੋਡੇ ਅੰਗ ਸੰਗ ਰਹੇ।

Copy

19/08/2023

ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ-ਚੰਡੀਗੜ੍ਹ(ਰੋਜ਼ਾਨਾ-ਮੁੱਖਵਾਕ)। Gurudwara Shri Amb Sahib Mohali-Chandigarh (Hukamnama Sahib)

06/08/2023

Darshan Gurudwara Adisar Sahib Handiaya Dhaula | ਕਰੋ ਦਰਸ਼ਨ ਗੁਰਦੁਆਰਾ ਅੜੀਸਰ ਸਾਹਿਬ ਧੌਲਾ ਹੰਡਿਆਇਆ #ਅੜੀਸਰਸਾਹਿਬ

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ..............ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿ...
06/08/2023

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ..............
ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ ! ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜਿੰਦਗੀ ਵਿੱਚ ਕਦੇ ਸਕੂਲ ਦਾ ਮੂੰਹ ਤੱਕ ਨਹੀ ਵੇਖਿਆਂ ਸੀ ! ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀ ਸੀ ਆਉਂਦਾ ਪਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆਂ ਵਿੱਚ ਸਭ ਤੋ ਜਿਆਦਾ ਸਰਜਨ ਪੈਂਦਾ ਕੀਤੇ ! ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ ਜੋ ਕਿ ਅਫ਼ਰੀਕਾ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਪੈਂਦਾ ਹੋਇਆ ! ਉਹ ਬੱਕਰੀਆਂ ਚਰਾਉਂਦਾ ਸੀ ਪਰੰਤੂ ਆਪਣੇ ਪਿਓ ਦੀ ਬਿਮਾਰੀ ਕਾਰਨ ਉਹ ਪਿੰਡ ਛੱਡ ਕੈਪਟਾਊਨ ਆ ਗਿਆਂ! ਉਨ੍ਹਾਂ ਦਿਨਾਂ ਚ ਕੈਪਟਾਊਨ ਯੂਨੀਵਰਸਿਟੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ! ਉਹ ਯੂਨੀਵਰਸਿਟੀ ਵਿੱਚ ਮਜ਼ਦੂਰ ਭਰਤੀ ਹੋ ਗਿਆ ! ਸਾਰੇ ਦਿਨ ਦੀ ਸਖ਼ਤ ਮਿਹਨਤ ਮਗਰੋਂ ਉਹ ਜੋ ਕਮਾਉਂਦਾ ਉਸ ਨੂੰ ਘਰ ਭੇਜ ਦਿੰਦਾ ਅਤੇ ਆਪ ਛੋਲਿਆਂ ਦੇ ਦਾਣੇ ਖਾ ਕੇ ਖੁੱਲ੍ਹ ਅਸਮਾਨ ਹੇਠਾਂ ਸੌ ਜਾਦਾ ! ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਉਹ ਇਸੇ ਯੂਨੀਵਰਸਿਟੀ ਵਿਚ ਮਾਲੀ ਭਰਤੀ ਹੋ ਗਿਆ ! ਤਿੰਨ ਸਾਲਾਂ ਤੱਕ ਉਹ ਘਾਹ ਕੱਟਦਾ ਰਿਹਾਂ! ਫਿਰ ਉਸ ਦੀ ਜਿੰਦਗੀ ਚ ਇੱਕ ਅਜੀਬ ਮੋੜ ਆਇਆਂ ਜਿਸ ਨੇ ਉਸ ਨੂੰ ਮੈਡੀਕਲ ਸਾਇੰਸ ਦੇ ਸਿਖਰ ਤੱਕ ਪਹੁੰਚਾ ਦਿੱਤਾ !
ਇਕ ਸਵੇਰ ਪ੍ਰੋਫੈਸਰ ਰਾਬਰਟ ਜੋ ਕਿ ਜਿਰਾਫ਼ ਤੇ ਰਿਸਰਚ ਕਰ ਰਹੇ ਸਨ , ਨੇ ਇਕ ਜਿਰਾਫ਼ ਨੂੰ ਬੇਹੋਸ਼ ਕਰ ਕੇ ਆਪ੍ਰੇਸ਼ਨ ਸ਼ੁਰੂ ਕੀਤਾ, ਜਿਰਾਫ਼ ਨੇ ਗਰਦਨ ਹਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਜਰੂਰਤ ਪਈ ਜੋ ਆਪ੍ਰੇਸ਼ਨ ਦੌਰਾਨ ਜਿਰਾਫ਼ ਦੀ ਗਰਦਨ ਪਕੜ ਕੇ ਰੱਖ ਸਕੇ ! ਪ੍ਰੋਫੈਸਰ ਆਪ੍ਰੇਸ਼ਨ ਥਿਏਟਰ ਚੋਂ ਬਾਹਰ ਆਏ ! ਸਾਹਮਣੇ ਹੈਮਿਲਟਨ ਘਾਹ ਕੱਟ ਰਿਹਾ ਸੀ ! ਉਨ੍ਹਾਂ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜਿਰਾਫ਼ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ! ਹੈਮਿਲਟਨ ਨੇ ਗਰਦਨ ਫੜ ਲਈ ਅਤੇ ਉਹ ਆਪ੍ਰੇਸ਼ਨ ਅੱਠ ਘੰਟਿਆਂ ਤੱਕ ਚੱਲਿਆਂ ! ਇਸ ਦੌਰਾਨ ਪ੍ਰੋਫ਼ੈਸਰ ਨੇ ਕਈ ਵਾਰ ਚਾਹ , ਕਾਫੀ ਪੀਤੀ ਪ੍ਰੰਤੂ ਹੈਮਿਲਟਨ ਨਿਰੰਤਰ ਅੱਠ ਘੰਟੇ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ। ਆਪ੍ਰੇਸ਼ਨ ਖਤਮ ਉਪਰੰਤ ਉਹ ਚੁੱਪਚਾਪ ਬਾਹਰ ਨਿਕਲਿਆ ਅਤੇ ਜਾ ਕੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ ਅਗਲੇ ਦਿਨ ਵੀ
ਉਹ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾਂ! ਫਿਰ ਇਹ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ ! ਉਹ ਯੂਨੀਵਰਸਿਟੀ ਆਉਂਦਾ ਆਪ੍ਰੇਸ਼ਨ ਥਿਏਟਰ ਚ 8- 10 ਘੰਟੇ ਜਾਨਵਰਾਂ ਨੂੰ ਫੜਦਾ ਅਤੇ ਬਾਅਦ ਵਿੱਚ ਟੈਨਿਸ ਕੋਰਟ ਦਾ ਘਾਹ ਕੱਟਦਾ ! ਕਈ ਮਹੀਨਿਆਂ ਤੱਕ ਉਹ ਦੂਹਰਾ ਕੰਮ ਕਰਦਾ ਰਿਹਾ ਪਰੰਤੂ ਇਸ ਕੰਮ ਲਈ ਨਾ ਉਸ ਨੇ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਿਕਾਇਤ ਕੀਤੀ! ਪ੍ਰੋਫੈਸਰ ਰਾਬਰਟ ਉਸ ਦੇ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਹੈਮਿਲਟਨ ਨੂੰ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ ! ਹੁਣ ਉਸ ਦਾ ਲੈਬ ਵਿੱਚ ਸਰਜਨਾਂ ਦੀ ਮਦਦ ਕਰਨਾ ਸੀ ਜੋ ਉਹ ਕਈ ਸਾਲਾਂ ਤੱਕ ਕਰਦਾ ਰਿਹਾ
ਸੰਨ 1958 ਚ ਉਸ ਦੀ ਜਿੰਦਗੀ ਵਿੱਚ ਇਕ ਦੂਜਾ ਅਹਿਮ ਮੋੜ ਆਇਆਂ ! ਇਸ ਸਾਲ ਡਾ :ਬਰਨਾਰਡ ਯੂਨੀਵਰਸਿਟੀ ਆਏ ਅਤੇ ਉਨ੍ਹਾਂ ਨੇ ਦਿਲ ਦੇ ਟਰਾਂਸਪਲਾਂਟੇਸ਼ਨ ਦੇ ਆਪ੍ਰੇਸ਼ਨ ਸ਼ੁਰੂ ਕੀਤੇ ! ਹੈਮਿਲਟਨ ਉਨ੍ਹਾਂ ਦਾ ਅਸਿਸਟੈਂਟ ਬਣ ਗਿਆ ਅਤੇ ਉਹ ਡਾ: ਬਰਨਾਰਡ ਦੇ ਕੰਮ ਨੂੰ ਧਿਆਨ ਨਾਲ ਵੇਖਦਾ ਰਿਹਾਂ ! ਡਾਕਟਰ ਨੇ ਉਸ ਨੂੰ ਟਾਂਕੇ ਲਗਾਉਣਾ ਦੀ ਜ਼ਿੰਮੇਵਾਰੀ ਸੌਂਪੀ ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ ! ਇਕ ਸਮਾਂ ਆਇਆਂ ਜਦੋਂ ਉਹ ਦਿਨ ਵਿੱਚ 50 - 50 ਲੋਕਾਂ ਨੂੰ ਟਾਂਕੇ ਲਗਾਉਂਦਾ ਸੀ ! ਆਪ੍ਰੇਸ਼ਨ ਥਿਏਟਰ ਚ ਕੰਮ ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਜਿਸ ਕਾਰਨ ਵੱਡੇ ਡਾਕਟਰ ਨੇ ਉਸ ਨੂੰ ਛੋਟੇ ਡਾਕਟਰਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸੌਪ ਦਿੱਤੀ ! ਹੌਲੀ - ਹੌਲੀ ਉਸ ਦਾ ਪ੍ਰਭਾਵ ਪੂਰੀ ਯੂਨੀਵਰਸਿਟੀ ਚ ਫੈਲ ਗਿਆ
ਸੰਨ 1970 ਚ ਉਸ ਦੀ ਜਿੰਦਗੀ ਚ ਇਕ ਤੀਸਰਾ ਮੋੜ ਆਇਆਂ ! ਉਸ ਸਾਲ ਜਿਗਰ ਤੇ ਖੋਜ ਸ਼ੁਰੂ ਹੋਈ ਅਤੇ ਹੈਮਿਲਟਨ ਨੇ ਇਕ ਆਪ੍ਰੇਸ਼ਨ ਦੌਰਾਨ ਜਿਗਰ ਦੀ ਇਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਜਿਗਰ ਟਰਾਂਸ਼ਪਲਾਂਟੇਸ਼ਨ ਆਸਾਨ ਹੋ ਗਈ ! ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡੀਕਲ ਸਾਇੰਸ ਨੂੰ ਹੈਰਾਨ ਕਰ ਦਿੱਤਾ ! ਅੱਜ ਦੁਨੀਆਂ ਚ ਕਿਸੇ ਵੀ ਹਸਪਤਾਲ ਚ ਜੇਕਰ ਜਿਗਰ ਦਾ ਆਪ੍ਰੇਸ਼ਨ ਹੁੰਦਾ ਹੈ ਅਤੇ ਆਪ੍ਰੇਸ਼ਨ ਮਗਰੋਂ ਜਦੋਂ ਮਰੀਜ਼ ਅੱਖਾਂ ਖੋਲ੍ਹ ਕੇ ਰੌਸ਼ਨੀ ਵੇਖਦਾ ਹੈ ਤਾ ਇਸ ਕਾਮਯਾਬ ਆਪ੍ਰੇਸ਼ਨ ਦਾ ਸਿਹਰਾ ਹੈਮਿਲਟਨ ਨੂੰ ਜਾਂਦਾ ਹੈ ! ਹੈਮਿਲਟਨ ਨੇ ਇਹ ਰੁਤਬਾ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਨਿਰੰਤਰ ਯਤਨ ਦ੍ਰਿੜਤਾ ਅਤੇ ਅਣਥੱਕ ਮਿਹਨਤ ਸਦਕਾ ਹਾਸਲ ਕੀਤਾ ਹੈ ! ਉਹ ਰਾਤ ਨੂੰ 3 ਵਜੇ ਘਰੋਂ ਨਿਕਲਦਾ , 14 ਮੀਲ ਤੁਰਦਾ ਅਤੇ 6 ਵਜੇ ਆਪ੍ਰੇਸ਼ਨ ਥਿਏਟਰ ਚ ਦਾਖਲ ਹੋ ਜਾਂਦਾ ! ਯੂਨੀਵਰਸਿਟੀ ਵਿੱਚ ਆਪਣੇ 50 ਵਰ੍ਹਿਆਂ ਦੇ ਕਰੀਅਰ ਦੌਰਾਨ ਉਸ ਨੇ ਬਗ਼ੈਰ ਕਾਰਨ ਤੋਂ ਨਾ ਕਦੇ ਛੁੱਟੀ ਲਈ, ਨਾ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਕਦੇ ਘੱਟ ਸਹੂਲਤਾਂ ਮਿਲਣ ਦੀ ਸ਼ਿਕਾਇਤ ਕੀਤੀ ! ਫਿਰ ਉਸ ਦੀ ਜਿੰਦਗੀ ਵਿੱਚ ਇਕ ਅਜਿਹਾ ਸਮਾਂ ਆਇਆਂ ਜਦੋਂ ਉਸ ਦੀ ਤਨਖ਼ਾਹ ਅਤੇ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਵਧੇਰੇ ਸਨ ਅਤੇ ਉਸ ਨੂੰ ਉਹ ਰੁਤਬਾ ਹਾਸਲ ਹੋਇਆ ਜੋ ਮੈਡੀਕਲ ਸਾਇੰਸ ਦੀ ਦੁਨੀਆਂ ਵਿੱਚ ਅੱਜ ਤੱਕ ਕਿਸੇ ਵਿਅਕਤੀ ਨੇ ਹਾਸਲ ਨਹੀਂ ਕੀਤਾ ! ਉਹ ਮੈਡੀਕਲ ਸਾਇੰਸ ਦਾ ਪਹਿਲਾਂ ਅਨਪੜ੍ਹ ਉਸਤਾਦ ਸੀ ! ਉਹ ਪਹਿਲਾਂ ਅਨਪੜ੍ਹ ਸਰਜਨ ਸੀ ਜਿਸ ਨੇ 30,000 ਸਰਜਨਾਂ ਨੂੰ ਟ੍ਰੇਨਿੰਗ ਦਿੱਤੀ! ਉਸ ਦੀ ਮੌਤ ਮਗਰੋਂ ਉਸ ਨੂੰ ਉਸੇ ਯੂਨੀਵਰਸਿਟੀ ਵਿਚ ਦਫ਼ਨਾਇਆ ਗਿਆ !
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਮੁਲਾਜ਼ਮਾਂ ਵਾਂਗ ਹੈਮਿਲਟਨ ਉਸ ਦਿਨ ਜਿਰਾਫ਼ ਦੀ ਗਰਦਨ ਪਕੜਨ ਨੂੰ ਇਹ ਕਹਿ ਕੇ ਮਨਾਂ ਕਰ ਦਿੰਦਾ ਕਿ ਮੈ ਤਾਂ ਮਾਲੀ ਹਾਂ ਅਤੇ ਮੇਰਾ ਕੰਮ ਜਿਰਾਫ਼ ਦੀ ਗਰਦਨ ਨੂੰ ਫੜਨਾ ਨਹੀ ਤਾ ਉਹ ਮਰਨ ਤੱਕ ਮਾਲੀ ਹੀ ਰਹਿੰਦਾ ! ਇਹ ਉਸ ਦੀ ਹਾਂ ਅਤੇ 8 ਘੰਟਿਆਂ ਦੀ ਦਿਲੋਂ ਕੀਤੀ ਜੱਦੋ- ਜਹਿਦ ਦਾ ਕਮਾਲ ਸੀ ਜਿਸ ਨੇ ਉਸ ਲਈ ਕਾਮਯਾਬੀ ਦੇ ਬੂਹੇ ਖੋਲ੍ਹ ਦਿੱਤੇ ਅਤੇ ਉਹ ਸਰਜਨਾ ਦਾ ਸਰਜਨ ਬਣ ਗਿਆ ! ਸਮਝਣ ਵਾਲੀ ਗੱਲ ਇਹ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਜਿੰਦਗੀ ਭਰ ਨੌਕਰੀ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ ਜਦਕਿ ਜ਼ਰੂਰਤ ਕੰਮ ਨੂੰ ਲੱਭਣ ਦੀ ਹੈ ! ਹਰ ਨੌਕਰੀ ਦਾ ਕੋਈ ਨਾ ਕੋਈ ਮਾਪਦੰਡ ਤੇ ਖਰਾ ਉਤਰਦਾ ਹੈ ! ਪਰੰਤੂ ਕੰਮ ਦਾ ਕੋਈ ਮਾਪਦੰਡ ਨਹੀ ਹੁੰਦਾ ! ਜੇਕਰ ਅੱਜ ਅਸੀਂ ਚਾਹੀਏ ਤਾਂ ਦੁਨੀਆਂ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਕਰ ਸਕਦੇ ਹਾਂ
ਹੈਮਿਲਟਨ ਇਸ ਰਾਜ਼ ਨੂੰ ਪਹਿਚਾਣ ਗਿਆ ਸੀ ਜਿਸ ਕਾਰਨ ਉਸ ਨੇ ਨੌਕਰੀ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ ਅਤੇ ਮੈਡੀਕਲ ਸਾਇੰਸ ਵਿੱਚ ਧੁੰਮਾਂ ਪਾ ਛੱਡੀਆਂ ! ਸੋਚੋ , ਜੇਕਰ ਉਹ ਸਰਜਨ ਦੀ ਨੌਕਰੀ ਲਈ ਅਰਜ਼ੀ ਦਿੰਦਾ ਤਾ ਕੀ ਉਹ ਸਰਜਨ ਬਣ ਸਕਦਾ ਸੀ ? ਪਰ ਉਸ ਨੇ ਖੁਰਪਾ ਹੇਠਾਂ ਰੱਖਿਆ, ਜਿਰਾਫ਼ ਦੀ ਗਰਦਨ ਫੜੀ ਅਤੇ ਸਰਜਨਾਂ ਦਾ ਸਰਜਨ ਬਣ ਨਿਕਲਿਆ
ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਸੋਚ ਵਿੱਚ ਤਬਦੀਲੀ ਲਿਆਉਣ ਦੀ ਹੈ ਅਤੇ ਨੌਕਰੀ ਦੀ ਥਾ ਕੰਮ ਦੀ ਭਾਲ ਕਰਨ ਦੀ ਹੈ ਅਤੇ ਉਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਦੀ ਹੈ ! ਨੋਜਵਾਨ ਨੌਕਰੀ ਦੀ ਭਾਲ ਵਿਚ ਹਨ ਜਦਕਿ ਅਦਾਰਿਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ ! ਤਨਖ਼ਾਹ ਤੋਂ ਵਧੇਰੇ ਕੰਮ ਕਰਨ ਵਾਲੇ ਬਹੁਤ ਜਲਦੀ ਕੰਮ ਤੋਂ ਵਧੇਰੇ ਤਨਖ਼ਾਹ ਲੈਣ ਲੱਗ ਪੈਂਦੇ ਹਨ ! ਜੋ ਨਿਗਰਾਨੀ ਤੋਂ ਬਗ਼ੈਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ ,ਉਹ ਬਹੁਤ ਜਲਦੀ ਦੂਜਿਆਂ ਉੱਪਰ ਨਿਗਰਾਨੀ ਕਰਨ ਲਈ ਲਗਾ ਦਿੱਤੇ ਜਾਂਦੇ ਹਨ , ਜਿਸ ਦਿਨ ਇਹ ਗੱਲ ਸਾਨੂੰ ਸਮਝ ਪੈ ਜਾਵੇਗੀ ਉਸ ਦਿਨ ਅਸੀਂ ਵੀ ਹੈਮਿਲਟਨ ਵਾਂਗ ਕਾਮਯਾਬ ਹੋ ਨਿੱਬੜਾਂਗੇ

Source unknown

https://youtu.be/qX98KQHciEE
15/07/2023

https://youtu.be/qX98KQHciEE

ਹੜ ਪ੍ਰਭਾਵਿਤ ਪੰਜਾਬ ਲਈ ਸਭ ਤੋਂ ਅੱਗੇ ਆਇਆ ਅਮਰ ਸ਼ਹੀਦ ਸੇਵਾ ਸਿੰਘ ਜੀ ਦਾ ਪਿੰਡ ਠੀਕਰੀਵਾਲਾ(ਬਰਨਾਲਾ)। 🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ...

03/06/2023

ਜਦੋਂ ਦੇ ਕਨੇਡਾ ਆਏ ਹਾ ਪੱਤਾ ਨਹੀ ਕਿੰਨੇ ਫੋਨ ਆ ਚੱਕੇ ਮਿਤਰ ਪਿਆਰਿਆਂ ਦੇ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੁਹਾਡੇ ਨਜਦੀਕ ਹੀ ਨੇ ਦੇਖੋ੍ ਜੇ ਕੋਈ ਕੰਮ ਮਿਲ ਜਾਵੇ, ਬਹੁਤ ਦਿਨ ਤੋਂ ਸੋਚ ਰਿਹਾ ਸੀ, ਕੁੱਛ ਲਿਖਾਂ, ਪਰ ਆਹ ਸੱਜਣ ਨੇ੍ ਤਾਂ ਕਮਾਲ ਹੀ ਕਰ ਦਿੱਤੀ, ਜੇ ਕਨੇਡਾ ਆ ਰਹੇ ਹੋ ਜੀ ਤਾਂ ਜਰੂਰ ਪੜਣਾ ਜੀ
🌹🙏💕🙏💕🙏💕💕🙏🙏💕🌹🙏💕
ਕਨੇਡਾ ਬਾਰੇ ਪੋਸਟ ਲੰਮੀ ਜਰੂਰ ਆ ਪੜ੍ਹਿਓ ਜਰੂਰ
ਪੰਜਾਬ ਵਸਦੇ ਲੋਕ, ਖਾਸਕਰ ਬੱਚਿਆਂ ਨੂੰ ਭੇਜਣ ਵਾਲੇ ਕਨੇਡਾ ਦੀ ਤਾਜ਼ਾ ਹਕੀਕਤ ਜਾਨਣ ਲਈ ਸ. ਪਰਮਿੰਦਰ ਸਿੰਘ ਜੰਡਾਲੀ ਦਾ ਇਹ ਲੇਖ ਜ਼ਰੂਰ ਪੜ੍ਹਨ।

******************

ਕਿਸੇ ਵੀ ਨਿਰਣੇ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ 20 ਸਾਲ ਪਹਿਲਾਂ ਵਾਲੇ ਕਨੇਡਾ ਤੇ ਅੱਜ ਦੇ ਕਨੇਡਾ ਨੂੰ ਆਰਥਿਕ ਤੇ ਸਮਾਜਿਕ ਪੱਖ ਤੋਂ ਘੋਖਣਾ ਪਵੇਗਾ...ਦੋ ਦਹਾਕਿਆਂ ਦਾ ਫਰਕ ਹੈ...

20 ਸਾਲ ਪਹਿਲਾਂ ਚਾਹੇ ਦਿਹਾੜੀ $9-10 ਡਾਲਰ ਘੰਟਾ ਸੀ,ਪਰ ਆਮ ਡੀਟੈਚ ਘਰ ਦੀ ਕੀਮਤ ਉਸਦੀ Sq footage ਨੂੰ ਮੁੱਖ ਰੱਖ ਕੇ ਵੇਖੀਏ ਤਾਂ $250000 ਤੋ $350000 ਦੇ ਕਰੀਬ ਸੀ...ਫੈਕਟਰੀ ਚ ਨੌਕਰੀ ਕਰਕੇ ਭੈਣਾਂ...ਬੀਬੀਆਂ $1500-1800 ਲੈ ਆਉਂਦੀਆਂ ਸਨ...ਬੰਦੇ(ਡਰਾਈਵਰ) ਹਿੰਮਤ ਨਾਲ ਟਰੱਕ ਤੇ ਢਿੱਡ ਘੁੱਟ $5000/_ ਮਹੀਨਾ ਤੱਕ ਲੈ ਆਉਂਦੇ... ਟਰੱਕ ਮਾਲਕ 10000-15000 ਮਹੀਨਾ ਲਿਆਉਂਦੇ ਰਹੇ ਨੇ....Interest rate ਭਾਵੇਂ ਜਿਆਦਾ ਸੀ ਪਰ ਕਰਜਾ ਘੱਟ ਹੋਣ ਕਰਕੇ...ਆਰਥਿਕ ਪੱਖ ਮਜਬੂਤ ਰਿਹਾ...

ਪਿਛਲੇ ਸਾਲਾਂ ਚ ਕਨੇਡਾ ਦੇ ਹਾਲਾਤ ਬੁਰੀ ਤਰਾਂ ਬਦਲ ਗਏ ਹਨ...ਤੇ ਬਦਲ ਰਹੇ ਨੇ...ਟਰੱਕ ਮਾਲਕ ਵੀਰਾਂ ਤੋਂ ਕੁੱਝ ਵੀ ਲੁਕਿਆ ਨਹੀਂ ਹੈ....$350000 ਡਾਲਰ ਵਾਲੇ ਘਰ ਦੀ ਕੀਮਤ 12 ਲੱਖ ਤੋਂ 15 ਲੱਖ ਹੋ ਗਈ ਹੈ...ਕੀ ਘਰਾਂ ਦੀਆਂ ਕੀਮਤਾਂ ਦੇ ਮੁਕਾਬਲੇ ਆਮ ਪਰਿਵਾਰ ਦੀ ਆਮਦਨ ਵਧੀ... ਜੇ ਹਾਂ ਤਾਂ ਕਿੰਨੀ ਵਧੀ...ਕਿਸ proportion ਚ ਵਧੀ....ਕਦੇ ਸੋਚਿਆ...ਦੋਹਾਂ ਜੀਆਂ ਦੀ ਹੱਢ ਭੰਨਵੀਂ ਕਮਾਈ ਨਾਲ ਪੂਰੀ ਨਹੀਂ ਪੈ ਰਹੀ ਹੈ... ਕਰਜਾ ਵਧ ਗਿਆ ਹੈ...ਵਧੇ ਕਰਜੇ ਨੇ ਚੰਗੀ ਭਲੀ ਜਿੰਦਗੀ ਲੀਹੋਂ ਲਾਹ ਦਿੱਤੀ ਹੈ...ਘਰ ਦੀ ਕਿਸ਼ਤ Interest ਨੂੰ ਵੀ ਪੂਰਾ ਨਹੀੰ ਕਰ ਰਹੀ... ਮੂਲ ਚ ਤਾਂ ਕੀ ਘਟਣਾ ਸੀ...ਉਲਟਾ ਵਿਆਜ ਦੀ ਕਿਸ਼ਤ ਵੀ ਪੂਰੀ ਨਹੀਂ ਹੋ ਰਹੀ...Mortgage ਨੂੰ 40 ਸਾਲ ਤੇ ਲਿਜਾਣ ਨੂੰ ਫਿਰਦੇ ਨੇ....

ਮਤਲਬ ਤੁਸੀਂ ਮਰ ਜਾਵੋਂਗੇ ਪਰ ਘਰ ਤੇ ਕਰਜਾ ਉਵੇਂ ਹੀ ਖੜਾ ਹੋਊ...ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ...ਉਦਾਹਰਨ ਦੇ ਤੌਰ ਤੇ ਥੋਡੇ ਘਰ ਤੇ 10,00000 ਭਾਵ 1 Million(6 ਕਰੋੜ ਰੁਪਏ) ਦਾ ਕਰਜਾ ਹੈ...ਘਰ ਦੀ ਕਿਸ਼ਤ $5000 ਡਾਲਰ ਮਹੀਨਾ...ਆਮ ਕੀ ਹੁੰਦਾ ਸੀ $4000/_ ਵਿਆਜ ਚ ਜਾਂਦਾ ਸੀ ਤੇ $1000 ਮੂਲ ਚ...ਬਦਲੇ ਹਾਲਾਤਾਂ ਚ $5000 ਸਾਰਾ ਵਿਆਜ ਚ ਜਾ ਰਿਹਾ...ਮੂਲ ਕਰਜਾ ਉਵੇਂ ਈ ਖੜਾ...ਉਲਟਾ ਵਧੇ ਵਿਆਜ ਨਾਲ ਘਰ ਦੀ ਕਿਸ਼ਤ ਵਧਕੇ $6000 ਹੋ ਗਈ ਤੇ ਜੇ ਤੁਸੀਂ $5000/_ਹੀ ਮੋੜ ਰਹੇ ਹੋ ਤਾਂ ਬਾਕੀ ਬਚਿਆ ਵਿਆਜ

1st to 10th class all subjects.                                                                                         ...
04/04/2023

1st to 10th class all subjects.
In addition to this, Teacher is available for +1 & +2 commerce as well.

New Batches Starting from 9th of April 2023.

Contact:- 09781287019

04/04/2023

1st to 10th class all subjects. In addition to this, Teacher is available for +1 & +2 commerce as well. Starting from 9th April, 2023.

*Tuition classes are available for the students of class 1st to class 10th (all subjects).**+1 & +2 only maths*Contact n...
03/06/2022

*Tuition classes are available for the students of class 1st to class 10th (all subjects).*

*+1 & +2 only maths*

Contact number 9781287019
Near Gurudwara Sahib Thikriwala

*English speaking and writing classes are also available for IELTS aspirants + special extra classes for grammar*

Inder Institute Of Mathematics,Thikriwala

★★★★★ · Coaching center

Address

H. No. 242, Patti Aulakh, VPO Thikriwala, Teh & Dist Barnala
Barnala
148101

Opening Hours

Monday 7am - 7pm
Tuesday 7am - 7pm
Wednesday 7am - 7pm
Thursday 7am - 7pm
Friday 7am - 7pm
Saturday 7am - 7pm

Telephone

+919781287019

Alerts

Be the first to know and let us send you an email when Inder Institute of Mathematics, Thikriwala posts news and promotions. Your email address will not be used for any other purpose, and you can unsubscribe at any time.

Contact The School

Send a message to Inder Institute of Mathematics, Thikriwala:

Shortcuts

Share