Stories By Bhatia

Stories By Bhatia Ramandeep Singh (Motivational Speaker)

ਨਹੀਂ ਰਹੇ ਸਰਦਾਰ ਫੌਜਾ ਸਿੰਘ ਦੌੜਾਕ ਇਕ ਸੜਕ ਹਾਦਸੇ ਦੇ ਵਿੱਚ ਹੋਈ ਮੌਤ: ਜਲੰਧਰ: (ਗੁਰਦੀਪ ਸਿੰਘ ਜਗਬੀਰ(ਡਾ.) ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੜ...
15/07/2025

ਨਹੀਂ ਰਹੇ ਸਰਦਾਰ ਫੌਜਾ ਸਿੰਘ ਦੌੜਾਕ ਇਕ ਸੜਕ ਹਾਦਸੇ ਦੇ ਵਿੱਚ ਹੋਈ ਮੌਤ:
ਜਲੰਧਰ: (ਗੁਰਦੀਪ ਸਿੰਘ ਜਗਬੀਰ(ਡਾ.) ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਚ ਹੋਈ ਮੌਤ ਹੋ ਗਈ ਹੈ ਆਪ ਇਸ ਵਕਤ 114 ਸਾਲਾਂ ਦੇ ਸਨ।ਆਪ ਜਲੰਧਰ ਵਿਖੇ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਜਦੋਂ ਇੱਕ ਕਾਰ ਨੇ ਪਿੱਛੋਂ ਆਣ ਟੱਕਰ ਮਾਰੀ।
ਆਪ ਜੀ ਨੂੰ ਜਖਮੀ ਹਾਲਤ ਵਿੱਚ ਜਲੰਧਰ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਲਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ।
114 ਸਾਲਾ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਜੀ ਨੇ ਦੁਨੀਆ ਭਰ ‘ਚ ਦਸਤਾਰ ਤੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਤੇ ਅਨੇਕਾਂ ਕਮਦਿਲਿਆਂ ਨੂੰ ਹਿੰਮਤ ਕਰਨ ਦੀ ਪ੍ਰੇਰਨਾ ਬਖਸ਼ੀ।
ਜ਼ਿੰਦਗੀ ਦੇ 114 ਸਾਲ ਹੰਡਾ ਚੁੱਕਿਆ ਵਿਸ਼ਵ ਪ੍ਰਸਿੱਧ ਸਿੱਖ ਦੌੜਾਕ ਫੌਜਾ ਸਿੰਘ ਉਹ ਸਿੱਖ ਹੈ ਜਿਸਨੇ ਸਿੱਖੀ ਦਾ ਨਾਮ ਵਿਸ਼ਵ ਪੱਧਰ ਉੱਪਰ ਰੋਸ਼ਨ ਕੀਤਾ ਹੈ।
ਸਰਦਾਰ ਫੌਜਾ ਸਿੰਘ ਦੇ ਕਹੇ ਮੁਤਾਬਿਕ ਉਸਦਾ ਦਾ ਜਨਮ 1 ਅਪ੍ਰੈਲ 1911 ਨੂੰ ਬਿਆਸ ਪਿੰਡ , ਜ਼ਿਲ੍ਹਾ ਜਲੰਧਰ ਵਿੱਖੇ ਹੋਇਆ ਸੀ।
ਜਿਸ ਦੀਆਂ ਲੱਤਾਂ ਜਨਮ ਤੋਂ ਹੀ ਕਮਜ਼ੋਰ ਸਨ ਅਤੇ ਸਰੀਰ ਦਾ ਭਾਰ ਚੁੱਕਣ ਤੋਂ ਵੀ ਅਸਮਰਥ ਸਨ ਇਹੋ ਕਾਰਨ ਸੀ ਕਿ ਭਾਈ ਫੌਜਾ ਸਿੰਘ ਜਿੰਦਗੀ ਦੇ ਪੰਜ ਵਰ੍ਹੇ ਚੰਗੀ ਤਰ੍ਹਾਂ ਚਲ ਨਹੀਂ ਸੀ ਸਕਿਆ। ਪਰ ਇਹ ਕੀ ਪਤਾ ਸੀ ਜਿਹੜਾ ਜ਼ਿੰਦਗੀ ਦੇ ਪਜ ਵਜੇ ਚੰਗੀ ਤਰ੍ਹਾਂ ਨਹੀਂ ਚੱਲਿਆ ਉਹ ਆਪਣੀ ਪੂਰੀ ਜਿੰਦਗੀ ਦੇ ਵਿੱਚ ਦੌੜ ਦੇ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਜਾਏਗਾ।
ਭਾਈ ਫੌਜਾ ਸਿੰਘ ਜੋ ਕਿ ਇੱਕ ਬ੍ਰਿਟਿਸ਼ ਨਾਗਰਿਕ ਸਨ, ਇਸ ਵਕਤ ਮੈਰਾਥਨ ਦੌੜਾਕ ਵਜੋਂ ਸੇਵਾ ਮੁਕਤ ਹੋ ਕੇ ਆਪਣੀ ਜਿੰਦਗੀ ਪੰਜਾਬ ਦੇ ਵਿੱਚ ਬਤੀਤ ਕਰ ਰਹੇ ਸਨ।
ਜ਼ਿੰਦਗੀ ਦੇ ਕਈ ਉਤਾਰ ਚੜਾਓ ਦੇਖਣ ਤੋਂ ਬਾਅਦ 1990 ਦੇ ਦਹਾਕੇ ਵਿੱਚ ਭਾਈ ਫੌਜਾ ਸਿੰਘ ਇੰਗਲੈਂਡ ਆ ਗਏ ਅਤੇ ਲੰਡਨ ਦੇ ਇਲਫੋਰਡ ਵਿੱਖੇ ਆਪਣੇ ਇੱਕ ਪੁੱਤਰ ਨਾਲ ਕਾਫੀ ਸਮਾਂ ਰਹਿੰਦੇ ਰਹੇ।
ਉਸਨੇ ਕਈ ਉਮਰ ਵਰਗਾਂ ਵਿੱਚ ਕਈ ਵਿਸ਼ਵ ਰਿਕਾਰਡ ਤੋੜੇ ਕੇ ਆਪਣੇ ਨਾਮ ਕੀਤੇ ਹਨ। 2003 ਸਾਲ ਦੇ ਦੌਰਾਨ ਲੰਡਨ ਮੈਰਾਥਨ ਦੇ ਲਈ ਉਸਦਾ ਨਿੱਜੀ ਸਭ ਤੋਂ ਵਧੀਆ ਸਮਾਂ 6 ਘੰਟੇ 2 ਮਿੰਟ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ।
ਫੌਜਾ ਸਿੰਘ ਨੇ ਸਾਲ 2000 ਦੇ ਦੌਰਾਨ ਲੰਡਨ ਮੈਰਾਥਨ ਦੇ ਲਈ ਆਪਣੀ ਪਹਿਲੀ ਦੌੜ, ਦੌੜੀ ਸੀ। ਅਤੇ ਬੜੀ ਆਸਾਨੀ ਦੇ ਨਾਲ 20 ਕਿਲੋਮੀਟਰ ਤੱਕ ਦੌੜ ਕੇ ਇਹ ਪੈਂਡਾ ਤੈਅ ਕੀਤਾ ਸੀ।
93 ਸਾਲ ਦੀ ਉਮਰ ਵਿੱਚ, 90 ਤੋਂ ਵੱਧ ਉਮਰ ਵਰਗ ਵਾਲੀ ਮੈਰਾਥਨ, ਭਾਈ ਫੌਜਾ ਸਿੰਘ ਨੇ 6 ਘੰਟੇ ਅਤੇ 54 ਮਿੰਟ ਵਿੱਚ ਪੂਰੀ ਕੀਤੀ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਮੈਰਾਥਨ ਨਾਲੋਂ 58 ਮਿੰਟ ਤੇਜ਼ ਸੀ।
100 ਸਾਲ ਦੀ ਉਮਰ ਵਿੱਚ, ਭਾਈ ਫ਼ੌਜਾ ਸਿੰਘ ਨੇ ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿੱਖੇ ਆਯੋਜਿਤ ਵਿਸ਼ੇਸ਼ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਫੌਜਾ ਸਿੰਘ ਇਨਵੀਟੇਸ਼ਨਲ ਮੀਟ ਵਿੱਚ ਇੱਕ ਦਿਨ ਵਿੱਚ ਅੱਠ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। ਆਯੋਜਕਾਂ ਵੱਲੋਂ ਮਿੱਥੇ ਸਮੇਂ ਦੇ ਮੁਤਾਬਿਕ, 100 ਮੀਟਰ 23.14 ਵਿੱਚ, 200 ਮੀਟਰ 52.23 ਵਿੱਚ , 400 ਮੀਟਰ 2:13.48 ਵਿੱਚ, 5:32.18 ਵਿੱਚ ,800 ਮੀਟਰ 11:27.81 ਵਿੱਚ, 1500 ਮੀਟਰ , 11:53.45 ਵਿੱਚ , 3000 ਮੀਟਰ 24:52.47 ਵਿੱਚ , ਅਤੇ 5000 ਮੀਟਰ, 49:57.39 ਵਿੱਚ ਦੌੜ ਕੇ ਇੱਕ ਦਿਨ ਵਿੱਚ ਪੰਜ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ।
16 ਅਕਤੂਬਰ 2011 ਨੂੰ, ਭਾਈ ਫ਼ੌਜਾ ਸਿੰਘ ਸਿੰਘ ਨੂੰ ਟੋਰਾਂਟੋ ਵਾਟਰਫਰੰਟ ਮੈਰਾਥਨ, 8:11:06 ਸਮੇਂ ਵਿੱਚ ਪੂਰੀ ਕਰਨ ਦੇ ਲਈ, ਪਹਿਲਾ 100 ਸਾਲ ਦਾ ਵਿਅਕਤੀ ਬਣਨ ਦਾ ਮਾਣ ਹਾਸਲ ਹੋਇਆ।
24 ਫਰਵਰੀ 2013 ਵਾਲ ਦਿਨ ਹਾਂਗ ਕਾਂਗ ਮੈਰਾਥਨ ਵਿੱਚ ਹਿੱਸਾ ਲਿਆ ਇਸ ਵਕਤ ਭਾਈ ਫੌਜਾ ਸਿੰਘ ਦੀ ਉਮਰ 102 ਸਾਲ ਦੇ ਕਰੀਬ ਹੋ ਚੁੱਕੀ ਸੀ। ਇਸ ਦੌੜ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੰਜ ਹਫਤੇ ਬਾਅਦ ਉਹ 102 ਸਾਲ ਦੇ ਹੋ ਜਾਣਗੇ ਅਤੇ ਇਸ ਤੋਂ ਬਾਅਦ ਉਹ ਦੌੜਾਕ ਹੋਣ ਤੋਂ ਸੰਨਿਆਸ ਲੈਣਗੇ।
ਇੱਕ ਵਾਰੀ ਜਦੋਂ ਦਾਸ ਗੁਰਦੀਪ ਸਿੰਘ ਜਗਬੀਰ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਸ਼ੁੱਧ ਸ਼ਾਕਾਹਾਰੀ ਹਨ।ਦਿਨ ਦੇ ਵਿੱਚ ਉਹ ਸਿਰਫ ਇੱਕੋ ਵਾਰੀ ਰੋਟੀ ਖਾਂਦੇ ਹਨ ਅਤੇ ਖਾਣੇ ਦੇ ਵਿੱਚ ਮੂੰਗੀ ਅਤੇ ਮਸੂਰ ਦੀ ਦਾਲ ਖਾਣੀ ਜਿਆਦਾ ਪਸੰਦ ਕਰਦੇ ਹਨ।
ਉਨਾਂ ਦੇ ਅਕਾਲ ਚਲਾਣੇ ਦੀ ਖਬਰ ਦੇ ਨਾਲ ਸਾਰੇ ਪੰਥ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਹੈ। ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਆਵਾਗਵਣ ਦੇ ਗੇੜ ਤੋਂ ਮੁਕਤੀਆਂ ਬਖਸ਼ਣ।

ਕੈਨੇਡਾ ਤੋਂ ਵੱਡੀ ਖ਼ਬਰ, ਕਪਿਲ ਸ਼ਰਮਾ ਦੇ ਕੈਫ਼ੇ KAP'S CAFE ਉੱਤੇ ਫਾਇਰਿੰਗਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ
10/07/2025

ਕੈਨੇਡਾ ਤੋਂ ਵੱਡੀ ਖ਼ਬਰ, ਕਪਿਲ ਸ਼ਰਮਾ ਦੇ ਕੈਫ਼ੇ KAP'S CAFE ਉੱਤੇ ਫਾਇਰਿੰਗ
ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ

10/07/2025

ਸਾਰੀ ਉਮਰ ਡਰ ਵਿੱਚ ਹੀ ਲੰਘ ਗਈ 🤗😇🤭🫣😜

AI Course, Web Sites
10/07/2025

AI Course, Web Sites

ਦਿਲਜੀਤ ਦੋਸਾਂਝ ਨੇ ਫਿਲਮ ਪੰਜਾਬ 95 ਦੇ ਪੈਸੇ ਲੈਣ ਤੋਂ ਇੰਨਕਾਰ ਕਰ ਦਿੱਤਾ, ਫਿਲਮ ਦੇ ਡਾਇਰੈਕਟਰ ਨੇ ਇੰਟਰਵਿਊ ਦੋਰਾਨ ਦੱਸਿਆ,                ...
10/07/2025

ਦਿਲਜੀਤ ਦੋਸਾਂਝ ਨੇ ਫਿਲਮ ਪੰਜਾਬ 95 ਦੇ ਪੈਸੇ ਲੈਣ ਤੋਂ ਇੰਨਕਾਰ ਕਰ ਦਿੱਤਾ, ਫਿਲਮ ਦੇ ਡਾਇਰੈਕਟਰ ਨੇ ਇੰਟਰਵਿਊ ਦੋਰਾਨ ਦੱਸਿਆ,

Columbia University has developed an artificial tree that passively removes carbon dioxide from the atmosphere these tre...
10/07/2025

Columbia University has developed an artificial tree that passively removes carbon dioxide from the atmosphere these trees are 1000 times faster than real trees.



09/07/2025

Funny Doll


07/07/2025

ਆਜੋ ਕਲਿਪ ਦੇਖੀਏ ਤੇ ਹੱਸ ਹੱਸ ਦੂਹਰੇ ਹੋਈਏ।

diljit dosanjh picture published on World Expensive Magzine 😲✌🏻
07/07/2025

diljit dosanjh picture published on World Expensive Magzine 😲✌🏻

05/07/2025

Cute puppies 🐶 😍 #ਵਾਇਰਲ

Address

Muktsar Road
Area

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919501036026

Alerts

Be the first to know and let us send you an email when Stories By Bhatia posts news and promotions. Your email address will not be used for any other purpose, and you can unsubscribe at any time.

Contact The School

Send a message to Stories By Bhatia:

Shortcuts

Share