GHS MANKU MAJRA

GHS MANKU MAJRA GOVT. HIGH SCHOOL MANKU MAJRA CLASSES FROM 6TH TO 10TH

ਅੱਜ ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਵਿਖੇ ਬਾਲ ਦਿਵਸ ਮਨਾਇਆ ਗਿਆ। ਕਿਉਂਕਿ ਬੱਚੇ ਅਧਿਆਪਕ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ, ਇਸ ਲਈ ਅੱ...
15/11/2024

ਅੱਜ ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਵਿਖੇ ਬਾਲ ਦਿਵਸ ਮਨਾਇਆ ਗਿਆ। ਕਿਉਂਕਿ ਬੱਚੇ ਅਧਿਆਪਕ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ, ਇਸ ਲਈ ਅੱਜ ਸਮੂਹ ਸਟਾਫ ਨੇ ਵਿਦਿਆਰਥੀਆਂ ਨਾਲ ਮਿਲ ਕੇ ਬਾਲ ਦਿਵਸ ਮਨਾਇਆ ਗਿਆ।
ਸਕੂਲ ਦੇ ਇੰਚਾਰਜ ਸ੍ਰ ਵਸ਼ਿੰਗਟਨ ਸਿੰਘ ਅਤੇ ਸਾਰੇ ਹੀ ਸਟਾਫ਼ ਨੇ ਵਿਦਿਅਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਤੇ ਵਿਦਿਅਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਮੌਕੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਵੀ ਯਾਦ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਅਰਥੀਆਂ ਤੋਂ ਕੇਕ ਵੀ ਕਟਵਾਇਆ ਗਿਆ ਅਤੇ ਸਾਰੇ ਵਿਦਿਆਰਥੀਆਂ ਲਈ ਛੋਲੇ ਪੂੜੀਆਂ ਤੇ ਹਲਵੇ ਦਾ ਲੰਗਰ ਲਗਾਇਆ ਗਿਆ।

ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਮਿਤੀ 19-04-2024 ਨੂੰ ਦਸਵੀਂ ਜਮਾਤ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਵਿੱਚ ਸਾਡੇ ਸਕੂਲ ਦਾ ...
20/04/2024

ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਮਿਤੀ 19-04-2024 ਨੂੰ ਦਸਵੀਂ ਜਮਾਤ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਵਿੱਚ ਸਾਡੇ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਦੱਸਣਯੋਗ ਹੈ ਕਿ ਪਹਿਲੀਆਂ ਪੁਜੀਸ਼ਨਾ ਤੇ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਹੀ ਸਖ਼ਤ ਮੁਕਾਬਲਾ ਸੀ। ਇਸ ਨਤੀਜੇ ਵਿੱਚ ਜੀਵਨਪ੍ਰੀਤ ਕੌਰ ਨੇ 589/650 (90.61 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪਹਿਲਾ, ਜੈਸਮੀਨ ਨੇ 588/650 (90.46 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਦੂਸਰਾ, ਰਮਨਪ੍ਰੀਤ ਕੌਰ ਨੇ 587/650 (90.30 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਤੀਸਰਾ, ਲਵਪ੍ਰੀਤ ਕੌਰ ਨੇ 586/650 (90.15 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਚੌਥਾ, ਮਾਨੀਆ ਨੇ 583/650 (89.69 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਮੋਨਿਕਾ ਦੇਵੀ ਨੇ 580/650 (89.23 ਪ੍ਰਤੀਸ਼ਤ) ਅੰਕ ਪ੍ਰ਼ਾਪਤ ਕਰਕੇ ਛੇਵਾਂ ਸਥਾਨ ਪ੍ਰਾਪਤ ਕੀਤਾ।
ਅੱਜ ਮਿਤੀ 20-04-2024 ਨੂੰ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਦੇ ਚੰਗੇ ਭਵਿੱਖ ਲਈ ਸੁ਼ਭਕਾਮਨਾਵਾਂ ਦਿੱਤੀਆਂ ਗਈਆਂ।

15 ਅਗਸਤ ਸਵਤੰਤਰਤਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।ਅੱਜ ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਵਿਖੇ ਸਵਤੰਤਰਤਾ ਦਿਵਸ (ਅਜਾਦੀ ਦਿਵਸ) ...
15/08/2023

15 ਅਗਸਤ ਸਵਤੰਤਰਤਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।
ਅੱਜ ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਵਿਖੇ ਸਵਤੰਤਰਤਾ ਦਿਵਸ (ਅਜਾਦੀ ਦਿਵਸ) ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਹੀ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ।

ਜੈ ਹਿੰਦ।
ਜੈ ਭਾਰਤ।
ਭਾਰਤ ਮਾਤਾ ਦੀ ਜੈ।

SUMMER CAMP ACTIVITIES (DAY 5)ਸਮਰ ਕੈਂਪ ਦੇ ਪੰਜਵੇਂ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱ...
07/07/2023

SUMMER CAMP ACTIVITIES (DAY 5)
ਸਮਰ ਕੈਂਪ ਦੇ ਪੰਜਵੇਂ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਅਰਥੀਆਂ ਨੂੰ ਸਰੀਰਕ ਵਿਕਾਸ ਅਤੇ ਬੋਧਿਕ ਵਿਕਾਸ ਦੀਆਂ ਐਕਸਸਾਈਜ਼ ਕਰਵਾਈਆਂ ਗਈਆਂ।
ਅੱਜ ਪਿਛਲੇ ਦਿਨਾਂ ਵਿੱਚ ਵਿਦਿਆਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ activities ਦੀ ਪ੍ਰਦਰਸ਼ਨੀ ਵੀ ਲਗਾਈ ਗਈ।

SUMMER CAMP ACTIVITIES (DAY 4)ਸਮਰ ਕੈਂਪ ਦੇ ਚੋਥੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ...
06/07/2023

SUMMER CAMP ACTIVITIES (DAY 4)
ਸਮਰ ਕੈਂਪ ਦੇ ਚੋਥੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਅਰਥੀਆਂ ਨੂੰ ਸਰੀਰਕ ਵਿਕਾਸ ਅਤੇ ਬੋਧਿਕ ਵਿਕਾਸ ਦੀਆਂ ਐਕਸਸਾਈਜ਼ ਕਰਵਾਈਆਂ ਗਈਆਂ।

SUMMER CAMP ACTIVITIES (DAY 3)ਸਮਰ ਕੈਂਪ ਦੇ ਤੀਸਰੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸ...
05/07/2023

SUMMER CAMP ACTIVITIES (DAY 3)
ਸਮਰ ਕੈਂਪ ਦੇ ਤੀਸਰੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।

SUMMER CAMP ACTIVITIES (DAY 2)ਸਮਰ ਕੈਂਪ ਦੇ ਦੂਸਰੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸ...
04/07/2023

SUMMER CAMP ACTIVITIES (DAY 2)
ਸਮਰ ਕੈਂਪ ਦੇ ਦੂਸਰੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਹੀ ਵਿਦਿਆਰਥੀਆਂ ਦੇ ਚਿਹਰੇ ਉਤੇ ਇਕ ਅਲੱਗ ਹੀ ਖ਼ੁਸ਼ੀ ਅਤੇ ਰੌਣਕ ਸੀ।

SUMMER CAMP ACTIVITIES (DAY 1)ਸਮਰ ਕੈਂਪ ਦੇ ਪਹਿਲੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲ...
04/07/2023

SUMMER CAMP ACTIVITIES (DAY 1)
ਸਮਰ ਕੈਂਪ ਦੇ ਪਹਿਲੇ ਦਿਨ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਹੀ ਵਿਦਿਆਰਥੀ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਬਹੁਤ ਹੀ ਖੁਸ਼ ਹੋਏ।

ਬੱਚਿਆਂ ਲਈ ਖ਼ੁਸ਼ਖ਼ਬਰੀਪੰਜਾਬ ਸਰਕਾਰ ਦੀਆਂ ਹਦਾਇਤਾਂ ਮਿਤੀ 03-07-2023 ਤੋਂ 15-07-20230 ਤੱਕ ਸਕੂਲਾਂ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰ...
02/07/2023

ਬੱਚਿਆਂ ਲਈ ਖ਼ੁਸ਼ਖ਼ਬਰੀ
ਪੰਜਾਬ ਸਰਕਾਰ ਦੀਆਂ ਹਦਾਇਤਾਂ ਮਿਤੀ 03-07-2023 ਤੋਂ 15-07-20230 ਤੱਕ ਸਕੂਲਾਂ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਰ ਕੈਂਪ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਵੇਂ ਕਿ :-
ਸਿਹਤ ਸੰਭਾਲ ਅਤੇ ਯੋਗਾ ਆਦਿ
ਗਣਿਤ ਅਤੇ ਵਾਤਾਵਰਨ ਸਬੰਧੀ ਗਤੀਵਿਧੀਆਂ
ਬੌਧਿਕ ਗਤੀਵਿਧੀਆਂ
ਭਾਸ਼ਾ ਕੌਸ਼ਲ
ਮੌਲਿਕ ਕਦਰ ਕੀਮਤਾਂ
ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵਧਾਉਣ ਸਬੰਧੀ ਗਤੀਵਿਧੀਆਂ।

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ 31 ਮਾਰਚ 2023 ਨੂੰ ਨਾਨ ਬੋਰਡ ਕਲਾਸਾਂ 6ਵੀਂ, 7ਵੀਂ,ਅਤੇ 9ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਤੇ ...
31/03/2023

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ 31 ਮਾਰਚ 2023 ਨੂੰ ਨਾਨ ਬੋਰਡ ਕਲਾਸਾਂ 6ਵੀਂ, 7ਵੀਂ,ਅਤੇ 9ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ਼ ਸ੍ਰ ਮਹਿੰਦਰ ਸਿੰਘ ਰਾਣਾ ਅਤੇ ਸਮੂਹ ਸਟਾਫ ਨੇ ਪਹਿਲੀਆਂ ਪੁਜੀਸ਼ਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਇਨਾਮ ਦਿੱਤੇ ਗਏ। ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।

Address

GOVT. HIGH SCHOOL MANKU MAJRA
Anandpur Sahib
140117

Website

Alerts

Be the first to know and let us send you an email when GHS MANKU MAJRA posts news and promotions. Your email address will not be used for any other purpose, and you can unsubscribe at any time.

Contact The School

Send a message to GHS MANKU MAJRA:

Shortcuts

Share

Category