Sikh Surat

Sikh Surat ਸਮਕਾਲੀ ਵਰਤਾਰਿਆਂ ਨੂੰ ਸਿੱਖ-ਸੁਰਤਿ ਦੇ ਨਜ਼ਰ?

ਸਿੱਖੀ ਅਤੇ NGO ਅਜੋਕੇ ਮਸੰਦਾ ਦੁਆਰਾਂ ਹੋ ਰਿਹਾ ਸਿੱਖੀ ਦਾ ਐਨਜੀਉਕਰਨ ਚਿੰਤਾ ਦਾ ਵਿਸ਼ਾ ਹੈ ਬਾਣੀ ਬਾਣੇ ਤੇ ਗੁਰੂ ਪੰਥ ਤੋ ਦੂਰ ਰਹਿਣਾ ਇਹਨਾ ਦੀ ...
04/08/2023

ਸਿੱਖੀ ਅਤੇ NGO

ਅਜੋਕੇ ਮਸੰਦਾ ਦੁਆਰਾਂ ਹੋ ਰਿਹਾ ਸਿੱਖੀ ਦਾ ਐਨਜੀਉਕਰਨ
ਚਿੰਤਾ ਦਾ ਵਿਸ਼ਾ ਹੈ
ਬਾਣੀ ਬਾਣੇ ਤੇ ਗੁਰੂ ਪੰਥ ਤੋ ਦੂਰ ਰਹਿਣਾ
ਇਹਨਾ ਦੀ ਮੁਢਲੀ ਪਹਿਚਾਣ ਹੈ
ਸੇਵਾ ਕਰਦੇ ਤਸਵੀਰਕਸ਼ੀ ਕਰਨਾ ਲਾਜ਼ਮੀ ਹੈ
ਅੰਮ੍ਰਿਤ ਨਹੀਂ ਛਕਿਆ ਤਾਂ ਵਧੀਆ
ਜੇ ਛਕਿਆ ਤਾਂ ਸੇਵਾ ਦੋਰਾਨ
ਗਾਤਰਾ ਥੱਲਿਉ ਕਰਨਾ ਜ਼ਰੂਰੀ ਹੈ
ਕਿਤੇ ਟੀ ਸ਼ਰਟ ਤੇ ਛਪਿਆ ਲੋਗੋ ਨਾ ਲੁਕ ਜਾਵੇ
ਜਿਹੜਾ ਖਾਲਸਾ ਕਦੇ ਕਹਿੰਦਾ ਸੀ ਕਿ
“ ਹਮ ਰਾਖਤ ਪਾਤਸ਼ਾਹੀ ਦਾਵਾ”
ਇਹਨਾਂ ਟੀ ਸ਼ਰਟਾ ਤੇ ਖਾਲਸਾ ਜਾ ਸਿਖ ਲਿਖਾ
ਸੜਕਾਂ ਤੇ ਮੰਗਣ ਲਗਾ ਦਿੱਤਾ
ਤਨਖਾਹੀਓ
ਤੁਸੀ ਇੰਝ ਨਾਂ ਕਿਹਾ ਕਰੋ “ ਕਿ ਤੁਹਾਡੀ ਸੇਵਾ ਹੈ”
ਤੁਸੀ ਕਿਹਾ ਕਰੋ “ਕਿ ਤੁਹਾਡੀ ਕਿਰਤ ਹੈ”
ਤੁਹਾਡਾ ਪਾਜ ਜਲਦੀ ਉਘੜ ਜਾਣਾ ਹੈ
ਸਾਡੇ ਰੋਸ ਦੇ ਬਾਲਣ ਨਾਲ
ਕੜਾਹੇ ਉਬਲ ਰਹੇ ਹਨ
ਏਸੀ ਦਫ਼ਤਰਾਂ ਚੋ ਨਿਕਲ ਕੇ ਹਕੀਕਤ ਚ ਸੇਵਾ ਕਰੋ
ਕੋਈ ਸੋਸ਼ਲ ਮੀਡੀਆ ਤੇ ਬੂਟੇ ਲਗਾ ਰਿਹਾ
ਕੋਈ ਕੇਸ ਕੇਸ ਖੇਡ ਰਿਹਾ
ਕੋਈ ਘਰ ਘਰ ਖੇਡ ਰਿਹਾ
ਕੋਈ ਹੜ ਹੜ ਖੇਡ ਰਿਹਾ
ਪਰ ਏ ਖੇਡ ਕੌਮ ਨੂੰ ਲੰਮੇ ਸਮੇਂ ਚ ਬਹੁਤ ਨੁਕਸਾਨ ਕਰੇਗੀ
ਇਹਨਾਂ ਦੀ ਸੇਵਾ ਚ ਸ਼ਾਮਿਲ ਹੈ ਕਿ ਇਹ ਜਹਾਜ਼ਾਂ ਦੀ ਸੈਰ ਕਰਾਉਂਦੇ ਵਧੀਆਂ ਹੋਟਲਾਂ ਚ ਰਹਿਣ ਨੂੰ ਮਿਲਦਾ ਫਿਰ ਸੇਵਾ ਲਈ ਸੇਵਾਦਾਰ ਚਾਹੇ ਇਕ ਹੋਵੇ ਪਰ ਕੈਮਰੇ ਚਾਰ ਪੰਜ ਲਾਜ਼ਮੀ ਹਨ
ਇਹ ਹਿਸਾਬ ਦੇਣ ਤੋਂ ਬਹੁਤ ਡਰਦੇ ਹਨ
ਸਾਡੇ ਕੋਲ ੨੦ ਲੱਖ ਤੋਂ ਉੱਪਰ ਐਨ ਜੀ ਉ ਹਨ
ਤੇ ਜੇ ਤੁਹਾਨੂੰ ਇਹ ਗੁਰੂ ਘਰ ਦੇ ਅੱਗੇ ਚਿੱਟਾ ਡੱਬਾ ਲੈ ਕੇ ਖੜੇ ਮਿਲ ਜਾਣ
ਤਾਂ ਡੱਬੇ ਨਾਲ਼ੋਂ ਜੇ ਸੜਕ ਤੇ ਵੀ ਪੈਸੇ ਸਿੱਟੇ ਜਾਂਣ ਤਾਂ ਵੀ ਕੋਈ ਆਸ ਹੈ ਕਿ ਕੌਮ ਦੇ ਲੇਖੇ ਲੱਗ ਜਾਣਗੇ ਪਰ ਇਹਨਾਂ ਦੇ ਡੱਬੇ ਚ ਪਾਏ ਪੈਸੇ ਕਦੇ ਵੀ ਕੌਮੀ ਹਿਤਾਂ ਲਈ ਨਹੀਂ ਵਰਤੇ ਜਾਂਣਗੇ।
ਕੌਮੀ ਦਸਵੰਧ ਤੇ ਪਲ ਰਿਹਾ ਕੈਂਸਰ
#ਅਗਿਆਤ

ਪ੍ਰਭੂਸਤਾ ਦੇ ਖਿਆਲ ਨੂੰ ਝਾਕਣ ਚੁੱਕ ਕੇ ਨਾਸਾਂ,ਸਰਸਬਜ਼ ਧਰਤ ਕਿੰਝ ਦੇਖੇ, ਨਾ ਜਰਸੀ ਹਾਸਾ,ਪੁੰਗਰਣ ਤੇ ਜੱਗ ਜ਼ਾਹਰ ਹੋਵਣ ਅਣਖੀ ਖਾਹਸ਼ਾਂ,ਬਿਪਰੀ ਗਿਰਝ...
23/09/2022

ਪ੍ਰਭੂਸਤਾ ਦੇ ਖਿਆਲ ਨੂੰ ਝਾਕਣ ਚੁੱਕ ਕੇ ਨਾਸਾਂ,
ਸਰਸਬਜ਼ ਧਰਤ ਕਿੰਝ ਦੇਖੇ, ਨਾ ਜਰਸੀ ਹਾਸਾ,
ਪੁੰਗਰਣ ਤੇ ਜੱਗ ਜ਼ਾਹਰ ਹੋਵਣ ਅਣਖੀ ਖਾਹਸ਼ਾਂ,
ਬਿਪਰੀ ਗਿਰਝ ਹੁਣ ਪੰਜਾਬੇ ਫਿਰੇ ਢੂੰਡਦੀ ਲਾਸ਼ਾਂ,
ਚਾਈਂ ਲਿਖਿਆ ਬੇਦਾਵਾ ਫ਼ਿਰ ਮੁਰਦਾਰ ਹੀ ਖਾਸਾ,
ਉਗਲਣ ਜ਼ਹਿਰਾਂ ਹੁਣ ਚੌਤਰਫ਼ੇ ਪ੍ਰੈਸ ਮਹਾਸ਼ਾ,
ਹੱਲ ਅਖ਼ੀਰੀ ਹੈ ਆਬੇ ਸਤਲੁਜ 'ਚ ਪਤਾਸਾ,
ਨਦਰਿ ਸਵੱਲੀ ਸਤਿਗੁਰ ਦੀ ਤੂੰ ਛੱਡ ਨਿਰਾਸ਼ਾ।

ਗੁਰਦਾਸ ਮਾਨ ਦਾ ਨਵਾਂ ਗੀਤ ਤੇ ਰੌਲਾ ਪਿਛਲੇ ਦਿਨੀਂ ਪੰਜਾਬੀ ਬੋਲੀ ਦੇ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਦਾ ਗਾਣਾ ਆਇਆ ਹੈ l ਸੁਹਜ ਤੇ Cinematogra...
11/09/2022

ਗੁਰਦਾਸ ਮਾਨ ਦਾ ਨਵਾਂ ਗੀਤ ਤੇ ਰੌਲਾ

ਪਿਛਲੇ ਦਿਨੀਂ ਪੰਜਾਬੀ ਬੋਲੀ ਦੇ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਦਾ ਗਾਣਾ ਆਇਆ ਹੈ l ਸੁਹਜ ਤੇ Cinematography ਗਾਣੇ ਦੇ ਹਿਸਾਬ ਨਾਲ ਬਹੁਤ ਆਹਲਾ ਦਰਜੇ ਦੀ ਹੈ l ਪਰ ਇਸਤੋਂ ਵੱਧਕੇ ਹੈ ਗੁਰਦਾਸ ਮਾਨ ਦੀ ਮਿਹਣੇ ਦੇਣ ਵਾਲੀ ਕਲਮ ......
ਦੋ ਨੁਕਤੇ ਬੜੇ ਜ਼ਿਆਦਾ ਫਿੱਟ ਬੈਠਦੇ ਹਨ ...

੧. ਇੱਕ ਦੇਸ਼ ,ਇੱਕ ਭਾਸ਼ਾ ਦਾ ਨਾਅਰਾ - ਇਹ ਸੱਜੇ ਪੱਖੀਆਂ ਦੇ ਮੇਚ ਆਉਂਦੀ ਗੱਲ ਹੈ l ਗੁਰਦਾਸ ਦਾ ਗੱਲ ਕਰਨ ਦਾ ਜ਼ਰੀਆ ਇੱਕ ਭਾਸ਼ਾ ਹੋਣਾ ਇੱਕ ਵਾਜਿਬ ਗੱਲ ਜਾਪ ਸਕਦੀ ਹੈ ਪਰ ਜੋ ਗੱਲ ਹੈ ਕਿ ਜੋ ਸੱਤਾ ਇਸ ਚੀਜ਼ ਨੂੰ ਲਾਗੂ ਕਰਵਾ ਰਹੀ ਹੈ ਉਹ ਇਹ ਧੱਕੇ ਨਾਲ ਨਹੀਂ ਕਰਵਾ ਰਹੀ ? ਜੋ ਆਮ ਬੰਦਾ ਹੈ ਕੀ ਉਹ ਜ਼ਹਿਨੀ ਤੌਰ ਤੇ ਬੱਝਾ ਮਹਿਸੂਸ ਨਹੀਂ ਕਰਦਾ ? ਕੀ ਜੋ ਰਿਸ਼ੀ ਮੁਨੀ ਇੱਕ ਖਾਸ ਭਾਸ਼ਾ ਨੂੰ ਦੈਵੀ ਹੋਣ ਦਾ ਲਕਬ ਦਿੰਦੇ ਸਨ ਤੇ ਬਾਕੀ ਧਰਮ ਗ੍ਰੰਥ ਸਿਰਫ ਇੱਕ ਖਾਸ ਧੜੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ, ਕੀ ਉਹੀ ਮਨਸੂਬਾ ਨਹੀਂ ਹੈ ? ਇੱਕ ਇਲਾਕੇ ਦੀ ਭਾਸ਼ਾ (UP belt) ਜਿਸਦੀ ਲੋਕ ਸਭਾ ਚ ਸਭਤੋਂ ਵੱਧ ਸੀਟਾਂ ਹਨ ਨਾਲ ਦੇਸ਼ ਦੀ ਨੀਤੀ ਘੜਨਾ ਕਿੱਥੋਂ ਦੀ ਸਮਝਦਾਰੀ ਹੈ l ਗੁਰਦਾਸ ਨੂੰ ਇਹ ਵੀ ਪੁਛਣਾ ਚਾਹੀਦਾ ਕਿ ਜੇ ਹਿੰਦੀ ਨਾਲ ਹੀ dialogue ਜਾਂ ਸੰਵਾਦ ਰਚਾਇਆ ਜਾ ਸਕਦਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਚ ਇੱਕੋ ਬੋਲੀ ਗੁਰੂ ਹੋਣ ਦਾ ਲਕਬ ਕਿਉਂ ਨਹੀਂ ਰੱਖਦੀ ? ਪੰਜਾਬੀ ਦੇ ਮਹਾਂਪੰਡਿਤਾਂ ਨੂੰ ਬੇਨਤੀ ਆ ਕਿ ਇਲਹਾਮ ਤੇ ਇਲਹਾਮ ਦੀ ਭਾਸ਼ਾ(revelation and language of revelation) ਬਾਰੇ so called logical ਦਲੀਲਾਂ ਨਾਲ disown ਕਰਨ ਨਾਲੋਂ own ਕਰਨਾਂ ਵੀ ਸਿੱਖੋ ...ਲਿੱਪੀ ਤੇ ਬੋਲੀ ਦੇ ਸੰਦਰਭ ਵੀ ਸਮਝੋ ....ਸਿਰਫ ਗੱਲਾਂ ਨਾਲ ਨਾ ਸਾਰੋ
੨. ਲਿਬਰਲ ਤੇ ਖੱਬੇ ਪੱਖੀਆਂ ਦਾ ਸਟੈਂਡ - ਪੰਜਾਬ ਦੇ ਹਰੇਕ ਮਸਲੇ ਦੇ ਸੂਤਰਧਾਰ ਸਿੱਖਾਂ ਨੂੰ ਮੰਨਣ ਵਾਲੇ ਲਿਬਰਲ ਤੇ ਕਾਮਰੇਡ ਲਾਣੇ ਨੂੰ ਤਾਕੀਦ ਹੈ ਕਿ ਭਾਈ ਕਦੇ ਤਾਂ ਕਿਸੇ ਇੱਕ ਪਾਸੇ ਹੋਜੋ .... ਮੋਦੀ ਦਾ ਭਗਵਾ ਭਾਰਤ ਤੁਹਾਨੂੰ ਚੰਗਾ ਨਹੀਂ ਲੱਗਦਾ ਪਰ ਇੱਕ ਬੋਲੀ ਦਾ ਰਾਸ਼ਟਰ ਬੋਲੀ ਹੋਣਾ ਤੇ ਜਰੂਰੀ ਹੋਕੇ ਗਲ ਚ ਗੂਠਾ ਦੇ ਕੇ ਲਾਗੂ ਕਰਨਾ ਤੁਹਾਨੂੰ ਸਿੱਖਾਂ ਦਾ ਤੇ ਸਿੱਖੀ ਦਾ ਮਸਲਾ ਹੀ ਕਿਉਂ ਜਾਪਦਾ ? ਦੁੰਨ ਵੱਟੇ ਕਿਉਂ ਬਣ ਜਾਂਦੇ ਹੋ ਜਾਂ ਉਸ ਪੱਧਰ ਤੇ ਵਿਰੋਧ ਕਿਉਂ ਨਹੀਂ ਕਰਦੇ ਜਿਵੇਂ ਹੋਰ ਖੱਬੇ ਧਿਰ ਦੇ ਬੰਦੀਆਂ ਵੇਲੇ ਕਰਦੇ ਹੋ ? ਭਾਸ਼ਾ ਦਾ ਮਸਲਾ ,ਦੇਸ਼ ਵੰਡ , ਪਾਣੀਆਂ ਦਾ ਮਸਲਾ , ਪੰਜਾਬੀ ਸੂਬਾ , ੧੯੮੪ ਕੀ ਸਭ ਸਿੱਖਾਂ ਕਰਕੇ ਹੋ ਰਿਹਾ ਹੈ ? ਬਾਕੀ ਕੋਈ ਧਿਰ ਪੰਜਾਬ ਚ ਵੱਸਦੀ ਨਹੀਂ ? ਉਹ ਬੰਦੇ ਜੋ ਪੰਜਾਬੀ ਸੂਬਾ ਬਣਨ ਵੇਲੇ ਮਾਂ ਬੋਲੀ ਹਿੰਦੀ ਲਿਖਾ ਗਏ ਤੇ geographic plus demographic change of punjab ਦਾ ਹਿੱਸਾ ਬਣੇ ,ਉਹਨਾਂ ਨੂੰ ਕੋਈ ਕੁਝ ਨਹੀਂ ਕਹੇਗਾ ? ਗੁਰਦਾਸ ਹੰਕਾਰੇ ਹੋਏ ਬੰਦੇ ਵਾਂਗ ਕਰ ਰਿਹਾ ਹੈ ਤੇ ਜਿਹਨਾ ਨੂੰ ਸਿੱਧੂ ਮੂਸੇਵਾਲਾ ਅੜਬ ਹੋਣ ਕਰਕੇ ਬੜਾ ਚੁੱਭਦਾ ਸੀ ,ਉਹ ਗੁਰਦਾਸ ਨੂੰ ਬਾਬਾ ਕਹਿਕੇ ਸੰਬੋਧਿਤ ਹੁੰਦੇ ਹਨ l ਜਦੋਂ ਹੰਕਾਰ ਸੱਤਵੇਂ ਅਸਮਾਨ ਜਾ ਚੜੇ ਤਾਂ ਬੰਦੇ ਦੀ ਮੱਤ ਵੱਜ ਜਾਂਦੀ ਆ ,ਉਦੋਂ ਇਨਸਾਨ ਨੂੰ ਨੀਵਾਂ ਹੋਕੇ ਸਿਰ ਝੁਕਾ ਦੇਣਾ ਚਾਹੀਦਾ ਕਿ ਬੱਸ ਹੋ ਗਿਆ ਹੁਣ ਮੇਰਾ ਪਤਨ ਸ਼ੁਰੂ .... ਇੱਥੇ ਤਾਂ ਪਤਨ ਨੂੰ ਵੀ ਲੋਕ ਪੂਜਦੇ ਹਨ ..... (ਕੇ ਪੀ ਐਸ ਗਿੱਲ ਵੇਲੇ ਪੰਜਾਬ ਸੰਘਰਸ਼ ਦੌਰਾਨ ਜਦੋਂ ਨਸਲਕੁਸ਼ੀ ਹੋ ਰਹੀ ਹੋਵੇ , ਉਦੋਂ ਨੱਚਣਾ ਗਾਉਣਾ ਸਾਨੂੰ ਕੌਣ ਸਿਖਾ ਗਿਆ ਇਹਦੇ ਬਾਰੇ ਗੱਲ ਨਾ ਕਰਿਓ ਤੇ ਜੇ ਕਰਿਓ ਤਾਂ ਹਿੰਦੀ ਚ ਕਰਿਓ ਕਿਉਂਕਿ ਗੱਲ ਦੀ ਤਾਂ ਸਾਰੀ ਗੱਲ ਐ ਯਾਰ )

ਬਹੁਗਿਣਤੀ ਅਤੇ ਜ਼ਹਿਨੀ ਨਫਸਪਿਛਲੇ ਦਿਨੀਂ ਏਸ਼ੀਆ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਆਮੋ-ਸਾਹਮਣੇ ਹੋਏ ਸਨ l ਪਹਿਲੇ ਮੈਚ ਚ ਜਿੱਥੇ ਭਾਰਤ ਜਿੱਤਿਆ ਓਥੇ...
06/09/2022

ਬਹੁਗਿਣਤੀ ਅਤੇ ਜ਼ਹਿਨੀ ਨਫਸ
ਪਿਛਲੇ ਦਿਨੀਂ ਏਸ਼ੀਆ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਆਮੋ-ਸਾਹਮਣੇ ਹੋਏ ਸਨ l ਪਹਿਲੇ ਮੈਚ ਚ ਜਿੱਥੇ ਭਾਰਤ ਜਿੱਤਿਆ ਓਥੇ ਦੂਸਰੇ ਫੈਸਾਲਕੁੰਨ ਮੈਚ ਚ ਪਾਕਿਸਤਾਨ ਨੇ ਬਾਜ਼ੀ ਮਾਰੀ l ਖਿਡਾਰੀ ਅਰਸ਼ਦੀਪ ਸਿੰਘ ਵੱਲੋਂ ਛੱਡੇ ਗਏ ਕੈਚ ਤੇ ਬਹੁਗਿਣਤੀ ਦੀ ਸੋਚ ਜੋ ਜਾਹਰ ਹੋਈ ਹੈ, ਉਸਤੇ ਅਜੋਕੇ ਸਮੇਂ ਚ ਕੋਈ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ l ਉਸਨੂੰ ਦੇਸ਼ਧਰੋਹੀ ,ਖਾਲਿਸਤਾਨੀ ਅਤੇ ਵੱਖਵਾਦੀ ਕਹਿਣ ਵੇਲੇ ਬਹੁਗਿਣਤੀ ਭਾਰਤੀ ਲੋਕਾਂ ਨੇ ਜੋ ਆਪਣਾ ਨੀਵਾਂ ਪੱਧਰ ਦਿਖਾਇਆ ਹੈ ,ਇਹ ਬੜਾ ਕੁਝ ਸੰਕੇਤਕ ਰੂਪ ਚ ਦੱਸਦਾ ਹੈ l
1. ਬਹੁ-ਗਿਣਤੀ ਦੇ ਵਿੱਚ ਪਈ ਹੋਈ Genocidal impulse ਦਾ ਤਿੱਖਾ ਹੋਣਾ l ਇਹ ਉਹੀ impulse ਹੈ ਜੋ ਕਿਸੇ ਛੋਟੀ ਗਲਤੀ (ਭਾਵੇਂ ਉਹ ਹੋਵੇ ਭਾਵੇਂ ਨਾ )ਤੇ ਕਿਸੇ ਨੂੰ ਮਾਰਣ ਤੇ ਉਤਾਰੂ ਹੋ ਜਾਵੇ ! 84 'ਚ ਸਾਬਕਾ ਸਿੱਖ ਫੌਜੀ ,ਰਿਟਾਇਰ ਅਫਸਰ , ਹੋਰ ਵਿਭਾਗਾਂ ਦੇ ਸਿੱਖ ਉੱਚ ਅਧਿਕਾਰੀਆਂ ਨੂੰ ਜਾਂ ਜਲੀਲ ਕੀਤਾ ਗਿਆ ਤੇ ਜਾਂ ਮਾਰਿਆ ਗਿਆ ....... ਇਹ impulse ਬੱਚਿਆਂ ,ਬਜ਼ੁਰਗਾਂ, ਔਰਤਾਂ, ਮਜ਼ਲੂਮਾਂ ਵਿੱਚ ਨਾ ਨਿਖੇੜਾ ਕਰਦੀ ਹੈ ਤੇ ਨਾ ਹੀ ਕਦੇ ਕਰ ਸਕੀ ਹੈ .....
2. ਖੇਡ ਚ ਜਿੱਤਣ ਦਾ ਜਨੂੰਨ ਹੱਦ ਦਰਜੇ ਦੀ ਵਹਿਸ਼ੀਅਤ ਨੂੰ ਜਨਮ ਦੇ ਦਿੰਦਾ ਹੈ l ਇੱਥੇ ਘੱਟ ਗਿਣਤੀ ਦੇ ਬੰਦੇ ਤਾਂ ਕੁਝ ਚਿਰ ਲਈ ਆਉਂਦੇ ਹਨ ਪਰ ਬਹੁਗਿਣਤੀ ਵਾਲੇ ਖਿਡਾਰੀ ਬਾਹਰ ਬੈਠਕੇ ਵੀ ਦੁਬਾਰਾ ਆਰਾਮ ਨਾਲ ਖੇਡ ਜਾਂਦੇ ਹਨ (ਖਾਸਕਰ ਪਿਛਲੇ 5-6 ਸਾਲਾਂ ਚ) l ਆਪਣਿਆਂ ਦੀਆਂ ਕੱਛ 'ਚ ਤੇ ਬੇਗਾਨਿਆਂ ਦੀਆਂ ਹੱਥ ਵਿਚ ਵਾਲੀ ਗੱਲ ਕਰਨਾ ਬਹੁ-ਗਿਣਤੀ, ਬਿਪਰਵਾਦੀ ਖ਼ਲਕਤ ਦਾ ਮੂਲ ਸੁਭਾਅ ਹੈ। Team ਨਾਲੋਂ ਵੱਖਰਾ ਦਿੱਸਦਾ ਬੰਦਾ ਛੇਤੀ ਟਾਰਗੇਟ ਕੀਤਾ ਜਾਂਦਾ ਹੈ (ਮੁਹੰਮਦ ਸ਼ਾਮੀ, ਯੁਵਰਾਜ ਤੇ ਹਰਭਜਨ ਵੀ ਇਸ ਦਾ ਸ਼ਿਕਾਰ ਹੋਏ ਹਨ )
3. ਮੋਦੀ ਸਾਬ ਨੇ ਪਿੱਛੇ ਜਿਹੇ ਇੱਕ ਵੱਡੀ ਚੀਜ਼ ਕੀਤੀ ਹੈ ਰਾਸ਼ਟਰੀ ਪ੍ਰਤੀਕ ਦੇ ਸ਼ੇਰ ਵਾਲੇ ਮੂੰਹ ਖੋਲੇ ਗਏ ਹਨ l ਕੀ ਇਹ ਸਿਰਫ ਬਾਹਰਲਿਆਂ ਖਿਲਾਫ ਹੀ ਖੋਲੇ ਗਏ ਹਨ ? ਕੀ ਘੱਟ ਗਿਣਤੀ ਨਾਲ ਹੋ ਰਹੇ ਧੱਕੇ , ਇਸੇ ਦੀ ਕੜੀ ਨਹੀਂ ? ਜਿਹੜਾ ਭਾਰਤ ਦਾਅਵਾ ਕਰਦਾ ਸੀ ਕਿ ਅਸੀਂ ਕਿਸੇ ਦੀ ਆਜ਼ਾਦੀ ,ਉਸਦੇ ਖਿੱਤਰ ਚ ਜਾਕੇ ਨਹੀਂ ਖੋਹੀ , ਉਹ ਹੁਣ ਕੇਹੋ ਜਿਹੀ ਵਿਦੇਸ਼ ਨੀਤੀ ਘੜੇਗਾ ?
4. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਪਹਿਲਾ ਭਾਰਤੀ ਹਾਂ ਫੇਰ ਸਿੱਖ ਹਾਂ ...... ਹੁਣ ਦੋ ਕੁ ਗੱਲਾਂ ਹਨ ਕੀ ਭਾਰਤ ਨੂੰ ਚਲਾਉਣ ਵਾਲੇ ਸੰਵਿਧਾਨ ਚ ਸਿੱਖਾਂ ਦੀ ਹਸਤੀ ਨੂੰ ਸਾਫ ਸਪਸ਼ਟ ਮੰਨਿਆ ਗਿਆ ਹੈ ? ਗੁਰੂ ਮਹਾਰਾਜ ਨੇ ਸਿੱਖ ਹੋਣ ਤੋਂ ਪਹਿਲਾਂ ਭਾਰਤੀ ਹੋਣ ਵਾਲੀ ਸ਼ਰਤ ਰੱਖੀ ਸੀ ? ਜੇ ਹਾਂ ਤਾਂ ਕੀ ਪਾਕਿਸਤਾਨ ਵਿੱਚ ਅਤੇ ਵਿਦੇਸ਼ਾਂ ਵਿੱਚ ਸੇਵਾ ਕਰਦੇ ਸਿੱਖ ਨਹੀ ਹਨ ਜਾਂ ਗੁਰੂ ਨੂੰ ਪ੍ਰਵਾਨ ਨਹੀਂ ਹਨ?

ਅਗਲੇ ਤੁਹਾਨੂੰ ਛਿੱਤਰ ਵੀ ਮਾਰਦੇ ਆ ਤੇ ਰੋਣ ਵੀ ਨਹੀਂ ਦਿੰਦੇ ਤੇ ਆਪਾਂ ਮੁੜਕੇ ਉਹਨਾਂ ਦੀ ਕੁੱਛੜ ਕਿਉਂ ਚੜਨਾ ਹੁੰਦਾ ? ਕੀ ਹਾਲੇ ਵੀ ਸਾਨੂੰ ਗੌਣ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਨਹੀਂ ਹੁੰਦਾ? ਕੌਮ ਸਿਰ ਜੋੜੇ ਤੇ ਸੋਚੇ l ਗੁਰੂ ਭਲੀ ਕਰੇ ...

AAP ਦਾ ਬੇਗਾਨਾ ਚਿਹਰਾ'ਮਨ ਕੀ ਬਾਤ' ਦੇ ਸ਼ੌਕੀਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਪੰਜਾਬ ਫੇਰੀ ਤੇ ਹਨ ਤੇ ਇਸ ਵਾਰ ਫੇਰ ਬਾਰਡਰ ਏਰੀਏ ਚ...
25/08/2022

AAP ਦਾ ਬੇਗਾਨਾ ਚਿਹਰਾ
'ਮਨ ਕੀ ਬਾਤ' ਦੇ ਸ਼ੌਕੀਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਪੰਜਾਬ ਫੇਰੀ ਤੇ ਹਨ ਤੇ ਇਸ ਵਾਰ ਫੇਰ ਬਾਰਡਰ ਏਰੀਏ ਚ ਆਏ ਹਨ ਪਰ ਇਸ ਵਾਰ ਬਾਰਡਰ ਪਾਕਿਸਤਾਨ ਨਾਲ ਨਾ ਹੋ ਕੇ ਹਰਿਆਣਾ ਨਾਲ ਲੱਗਦਾ ਹੈ l ਆਪ ਪਾਰਟੀ ਦੇ ਝਾੜੂਬਦਾਰ ਭਗਵੰਤ ਮਾਨ ਮੋਦੀ ਜੀ ਦੇ ਤਲਵੇ ਚੱਟਣ ਲਈ ਕਾਹਲੇ ਦਿਸੇ l ਇੱਕ ਗੱਲ ਜੋ ਬਹੁਤ ਹੈਰਾਨੀਜਨਕ ਹੈ ਕਿ ਦਿੱਲੀ ਵਿੱਚ ਬੀਜੇਪੀ ਤੇ ਆਪ ਦੀ ਮਨੀਸ਼ ਸਸੋਦੀਆ ਕਰਕੇ ਸ਼ਾਬਦਿਕ ਤੇ ਮੈਦਾਨੀ ਜੰਗ ਤਿੱਖੀ ਹੈ ਪਰ ਪੰਜਾਬ ਚ ਉਹੀ ਪਾਰਟੀ ਦੇ ਪੀਐਮ ਲਈ ਪੰਜਾਬ ਦੇ ਮੁੱਖ ਮੰਤਰੀ ਨਰਮ ਹੋਏ ਫਿਰਦੇ ਹਨ ! ਚਾਪਲੂਸੀ ਲਈ ਉਹ ਇਸ ਪੱਧਰ ਤੱਕ ਉਤਾਵਲੇ ਸਨ ਕਿ ਚੰਨੀ ਸਰਕਾਰ ਵੱਲੋਂ ਵੀ ਉਹ ਆਪ ਮੋਦੀ ਜੀ ਤੋਂ ਮੁਆਫੀ ਮੰਗ ਗਏ l ਇਸ ਸਭ ਚ ਚੰਨੀ ਹੁਰਾਂ ਨੇ ਜੋ ਪੰਜਾਬ ਦੇ ਹੱਕ ਚ ਸਟੈਂਡ ਲਿਆ ,ਉਸਨੇ ਭਾਵੇਂ ਚੰਨੀ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ ਪਰ ਇੱਕ ਵਾਰ ਹਰੇਕ ਦਿਲੋਂ ਪੰਜਾਬੀ ਨੂੰ ਕਾਇਲ ਤਾਂ ਕਰ ਹੀ ਦਿੱਤਾ ਸੀ l 2024 ਚ ਕੇਜਰੀਵਾਲ ਬਨਾਮ ਮੋਦੀ(ਲਾਲਾ ਬਨਾਮ ਲਾਲਾ) ਦਾ ਬਿਰਤਾਂਤ ਜੋ ਖੜ੍ਹਾ ਕੀਤਾ ਜਾ ਰਿਹਾ ਹੈ , ਉਸ ਵਿੱਚ ਕਿਸ ਦਾ ਫਾਇਦਾ ਲੁਕਿਆ ਹੈ ਇਹ ਸਮਝਣਾ ਭਾਰਤ ਦੀਆਂ ਘੱਟ ਗਿਣਤੀਆਂ ਦੇ ਨਾਲ ਹੋ ਰਹੇ ਵਤੀਰੇ ਨਾਲ ਹੋਰ ਸੌਖਾ ਹੋ ਰਿਹਾ ਹੈ l ਗੁਜਰਾਤ ,ਹਰਿਆਣਾ ਚ ਆਉਣ ਲਈ ਆਪ ਪਾਰਟੀ ਦੀ ਸਟ੍ਰੈਟਿਜੀ ਪੰਜਾਬ ਚ 'ਇੱਕ ਮੌਕਾ ਕੇਜਰੀਵਾਲ ਨੂੰ' ਦੀ ਹੀ ਤਰਜ਼ ਤੇ ਹੈ l ਇੱਕੋ ਲੀਹ ਤੇ ਚਲਦੇ ਦੋਨੋਂ ਪਾਰਟੀਆਂ (ਬੀਜੇਪੀ ਤੇ ਆਪ) ਦੇ ਮਾਡਲ ਦੇ ਅੱਗੇ ਐਮ ਪੀ ਸਿਮਰਨਜੀਤ ਸਿੰਘ ਮਾਨ ਦਾ , ਸਿੱਖਾਂ ਦੀ ਰਿਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਾਸ਼ੀਆਗਤ ਹੋਣਾ ,ਸਿੱਖਾਂ ਲਈ ਚੰਗੇ ਸੰਕੇਤ ਨਹੀਂ ਹਨ l ਆਪ ਦਾ ਉਂਝ ਬੀਜੇਪੀ ਤੇ ਤਿੱਖਾ ਕਟਾਕਸ਼ ਕਰਨਾ ਪਰ ਬਿਲਕੀਸ ਬਾਨੋ ਦੇ ਗੁਨਾਹਗਾਰਾਂ ਨੂੰ ਰਿਹਾ ਕਰਨ ਤੇ ਹੈਰਾਨੀਜਨਕ ਚੁੱਪੀ ਵੀ ਬਹੁਤ ਸਵਾਲ ਖੜੇ ਕਰਦਾ ਹੈ l ਇਹ ਸਿਧਾਂਤਕ ਪੱਖੋਂ ਸਮਝਣ ਵਾਲਾ ਨੁਕਤਾ ਹੈ l ਰੱਬੀ ਸ਼ੇਰਗਿਲ ਵੱਲੋਂ ਇੱਕ ਇੰਟਰਵਿਊ ਚ ਬਿਲਕੀਸ ਬਾਨੋ ਨੂੰ ਪੰਜਾਬ ਚ ਸੱਦਾ ਦੇਣਾ ,ਇੱਕ ਚੰਗਾ ਸੰਕੇਤ ਹੈ ਪਰ ਇਹ ਗੁਰੂਆਂ ਦੇ ਮਹਾਨ ਫਲਸਫੇ ਤੇ ਗੁਰਬਾਣੀ ਆਦਰਸ਼ ਕਰਕੇ ਹੀ ਪੰਜਾਬ ਚ ਸੰਭਵ ਹੈ l ਗੁਰੂ ਕਾ ਖਾਲਸਾ ਕਦੇ ਵੀ ਹੁਕਮਰਾਨ ਬਣਕੇ ਜ਼ਾਲਿਮ ਨਹੀਂ ਹੋਇਆ ਤੇ ਇਹੀ ਗੱਲ ਖਾਲਸੇ ਨੂੰ ਨਿਆਰਾ ਬਣਾਈ ਰੱਖਦੀ ਹੈ l
ਬਾਕੀ ਇੱਕ ਗਾਣਾ ਹੈ ਜੋ ਯਾਦ ਆ ਗਿਆ :-
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ
ਬੰਦਾ ਬੰਦਾ ਟੋਟੇ-ਟੋਟੇ ਹੁੰਦਾ ਤੇ ਕਰਾਈ ਜਾਓ
ਢਿੱਡ ਭਰੋ ਆਪਣੇ ਤੇ ਇਹਨਾਂ ਦੀ ਲੋੜ ਕਾਹਦੀ
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ
ਖਾਈ ਜਾਓ ਖਾਈ ਜਾਓ ਭੇਦ ਕੀਹਨੇ ਖੋਲਣਾ ਏ
ਵਿੱਚੋਂ ਵਿੱਚੀ ਖਾਈ ਜਾਓ ,ਉੱਤੋਂ ਰੌਲਾ ਪਾਈ ਜਾਓ .....

ਦਰਵੇਸ਼ ਕਵੀ ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੁਆਰਾ ਲਿਖੀ ਗਈ ਮਹਾਨ ਕਵਿਤਾ ਤੂੰਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,ਸੁਪਨਾ ਪੁਰੀ ਅਨੰਦ ਦਾ, ਬੇ-ਨੂ...
04/07/2022

ਦਰਵੇਸ਼ ਕਵੀ ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੁਆਰਾ ਲਿਖੀ ਗਈ ਮਹਾਨ ਕਵਿਤਾ
ਤੂੰਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।" "
ਸਿਰਫ਼ ਉਹਨਾਂ ਦੇ ਅੰਤਰ-ਮਨ ਦੀ ਤਾਂਘ ਵਿਚੋਂ ਨਹੀਂ ਉਪਜੀ, ਸਗੋਂ ਲੰਮੇਰੇ ਸਮੇਂ ਤੋਂ ਸਮੁੱਚੇ ਗੁਰੂ-ਪੰਥ ਦੀ ਸਤਿਗੁਰ ਦੇ ਚਰਨਾਂ ਵਿਚ ਕੀਤੀ ਜਾਂਦੀ ਅਰਜ਼ੋਈ ਹੈ।
ਦਰਅਸਲ ਗੁਰੂ-ਪੰਥ ਨੇ ਗੁਰੂ-ਕਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੌਰਾਨ ਚੜ੍ਹਦੀਕਲਾ ਨਾਲ ਸਮਾਂ ਬਤੀਤ ਕਰਦੇ ਪੰਜਾਬ ਦੇ ਖਿੱਤੇ ਤੇ ਖੁਦਮੁਖਤਿਆਰੀ ਨੂੰ ਭਰਪੂਰ ਮਾਣਿਆ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਤੇ ਸਤਿਗੁਰ ਦਸਮੇਸ਼ ਪਿਤਾ ਦੇ ਤਰਸ ਸਦਕਾ, ਉਹਨਾਂ ਦੇ ਪਾਵਨ ਮੁਖਾਰਬਿੰਦ ਤੋਂ "ਹੰਨੈ ਹੰਨੈ ਪਾਤਸ਼ਾਹੀ" ਜਿਹੀ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਗੁਰੂ-ਪੰਥ ਨੂੰ ਦੁਨਿਆਵੀ ਔਖਿਆਈ ਦੇ ਦਿਨ ਕੱਟਣੇ ਪਏ ਲੰਮਾਂ ਸਮਾਂ ਜੰਗਲਾਂ ਵਿਚ ਬਤੀਤ ਕਰਨਾ ਪਿਆ, ਇਸ ਸਮੇਂ ਦੌਰਾਨ ਵੀ ਹਰੇਕ ਸਿੱਖ ਦਾ ਗੁਰੂ ਕਲਗੀਧਰ ਜੀ ਦੇ ਬਚਨਾਂ ਵਿੱਚ ਅਟੁੱਟ ਵਿਸ਼ਵਾਸ਼, ਸਾਨੂੰ ਸਦੀਵੀ ਦ੍ਰਿੜਤਾ ਹਾਸਲ ਕਰਨ ਵਿੱਚ ਸਹਾਈ ਹੋਇਆ। ਇਸੇ ਦ੍ਰਿੜਤਾ ਸਦਕਾ ਹੀ ਗੁਰਸਿੱਖਾਂ ਨੇ ਅਕਹਿ ਤੇ ਅਸਹਿ ਜ਼ੁਲਮ ਸਤਿਗੁਰਾਂ ਦਾ ਭਾਣਾ ਜਾਣਕੇ ਖਿੜੇ ਮੱਥੇ ਪ੍ਰਵਾਨ ਕੀਤੇ। ਫ਼ਿਰ ਸਮੇਂ ਨੇ ਪਾਸਾ ਲਿਆ ਤੇ ਇਸ ਖਿੱਤੇ ਤੇ ਫ਼ਿਰ ਤੋਂ ਨੀਲੇ ਨਿਸ਼ਾਨ ਸਾਹਿਬ ਝੂਲਣ ਲੱਗੇ, ਸ਼ੇਰਿ-ਪੰਜਾਬ ਦੇ ਰਾਜ ਵਿੱਚ ਲੰਮਾਂ ਸਮਾਂ ਗੁਰੂ-ਪੰਥ ਨੇ ਇਹ ਚੜ੍ਹਤਲ ਨੂੰ ਮਾਣਿਆ। ਇਸਤੋਂ ਬਾਅਦ ਰਣਜੀਤ-ਪਿਆਰ ਦੀ ਅਣਹੋਂਦ ਵਿੱਚ ਜੰਗਾਂ ਲੜਦਿਆਂ, ਅਨੇਕਾਂ ਮੋਰਚੇ ਲਾਉਂਦਿਆ, ੧੯੮੪ ਦੇ ਘੱਲੂਘਾਰੇ ਨੂੰ ਹੰਢਾਉਂਦੇ ਹੋਏ ਗੁਰੂ-ਪੰਥ ਹਜੇ ਤੱਕ ਆਪਣੀ ਖੁਦਮੁਖਤਿਆਰੀ ਨੂੰ ਹਾਸਲ ਕਰਨ 'ਤੇ ਮਾਨਣ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਸੰਘਰਸ਼ ਦੇ ਸਮੇਂ ਦੌਰਾਨ ਹੀ ਗੁਰੂ-ਪੰਥ ਦੇ ਸਾਂਝੇ ਚੇਤਨ ਵਿਚੋਂ ਇਕ ਅਰਜ਼ੋਈ ਲਗਾਤਾਰ ਬਾਜ਼ਾਂ ਵਾਲੇ ਮਾਹੀ ਦੇ ਚਰਨਾਂ ਵਿੱਚ ਹੁੰਦੀ ਰਹੀ ਹੈ ਤੇ ਹੁੰਦੀ ਰਹੇਗੀ ਵੀ। ਸਤਿਗੁਰਾਂ ਦੀ ਮਿਹਰ ਦੀ ਨਿਗ੍ਹਾ ਹੋਣ 'ਤੇ ਦਰਵੇਸ਼ੀ ਕਵੀ ਪ੍ਰੋ. ਮਹਿਬੂਬ ਨੇ ਆਪਣੀਆਂ ਸੁਰਤੀਆਂ ਨੂੰ ਗੁਰੂ-ਪੰਥ ਦੇ ਸਾਂਝੇ ਚੇਤਨ ਵਿੱਚੋਂ ਹੁੰਦੀ ਅਰਜ਼ੋਈ ਦੇ ਇਕ-ਮਿਕ ਕਰ ਉਸ ਵੇਦਨਾ ਨੂੰ ਤੀਬਰਤਾ ਨਾਲ ਮਹਿਸੂਸ ਕੀਤਾ। ਇਸੇ ਦੈਵੀ-ਆਵੇਸ਼ ਵਿੱਚੋਂ ਹੀ ਕੌਮ ਦੀ ਸਾਂਝੀ ਅਰਜ਼ੋਈ ਨੇ ਇਸ ਕਵਿਤਾ ਦਾ ਰੂਪ ਅਖਤਿਆਰ ਕੀਤਾ ਹੈ।
Harman Chahal ਨੇ ਇਸ ਕਵਿਤਾ ਨੂੰ ਗੀਤ ਰੂਪ ਵਿਚ ਗਾਇਆ ਹੈ, ਜ਼ਰੂਰ ਸੁਣਨਾ ਕਰੋ.....


~ Tu AaviSinger ~ Harman ChahalPoetry ~ Prof. Harinder Singh MehboobMusic ~ JDB (instagram:- https://www.instagram.com/jdbmusicproduc...

ਪੰਜਾਬ ਵਾਇਆ ਸੰਗਰੂਰਸੰਗਰੂਰ ਪੰਜਾਬ ਹੀ ਹੈ। ਪੰਜਾਬ ਸਾਰਾ ਇੱਕੋ ਮੋਰੀ ਲੰਘਦੈ। 2022 ਦੇ ਦੂਜੇ ਮਹੀਨੇ ਤਾਂ ਅਸੀਂ ਵੇਖ ਕੇ ਹਟੇ ਹਾਂ। ਲੋਕਾਂ ਬੋਲ ਕ...
27/06/2022

ਪੰਜਾਬ ਵਾਇਆ ਸੰਗਰੂਰ
ਸੰਗਰੂਰ ਪੰਜਾਬ ਹੀ ਹੈ। ਪੰਜਾਬ ਸਾਰਾ ਇੱਕੋ ਮੋਰੀ ਲੰਘਦੈ। 2022 ਦੇ ਦੂਜੇ ਮਹੀਨੇ ਤਾਂ ਅਸੀਂ ਵੇਖ ਕੇ ਹਟੇ ਹਾਂ। ਲੋਕਾਂ ਬੋਲ ਕੇ ਸਲਾਹ ਨਹੀਂ ਕੀਤੀ ਹੁੰਦੀ, ਪਰ ਲੋਕ ਮਨ ਦੇ ਸੋਚਣ ਆਧਾਰ ਸਾਂਝੇ ਹੁੰਦੇ ਹਨ। ਉਨ੍ਹਾਂ ਕੋਲ ਜਦੋਂ ਵੀ ਮੌਕਾ ਆਉਂਦਾ ਹੈ, ਉਹ ਵੋਟਾਂ ਦੀ ਭਾਸ਼ਾ ਰਾਹੀਂ ਜਾਂ ਨਾਅਰਿਆਂ-ਮੁਜ਼ਾਹਰਿਆਂ ਰਾਹੀਂ ਬੜਾ ਕੁਝ ਕਹਿ ਜਾਂਦੇ ਹਨ। ਕਿਸੇ ਦੀ ਮਰਜ਼ੀ ਖਰੀਦੀ ਨਹੀਂ ਜਾ ਸਕਦੀ। ਵੋਟ ਬੇਸ਼ੱਕ ਤਾਕਤ ਹੈ, ਪਰ ਲਗਭਗ ਪਚਵੰਜਾ ਪ੍ਰਤੀਸ਼ਤ ਵੋਟਰਾਂ ਦਾ 23 ਜੂਨ ਨੂੰ ਬੂਥਾਂ ਤਕ ਨਾ ਪਹੁੰਚਣਾ ਇਹ ਸੰਕੇਤ ਦਿੰਦਾ ਸੀ ਕਿ 26 ਨੂੰ ਗੰਢਾਂ ਕਿਸੇ ਵੀ ਪਾਸੇ ਖੁੱਲ੍ਹ ਸਕਦੀਆਂ ਹਨ। ਪਰ ਕੀ ਗਰਮੀ, ਝੋਨੇ ਦੀ ਰੁੱਤ ਹੀ ਏਸ ਨੀਰਸਤਾ ਦੇ ਕਾਰਨ ਹਨ ਜਾਂ ਕੁਝ ਹੋਰ ਵੀ ਹੈ। ਉਹ ਵੀ ਉਦੋਂ ਜਦੋਂ ਹਰ ਪੰਜਾਬੀ ਇਹ ਮਹਿਸੂਸ ਕਰ ਰਿਹਾ ਹੋਵੇ ਕਿ ਪੰਜਾਬ ‘ਚ ਕਈ ਕੁਝ ਠੀਕ ਨਹੀਂ। ਮੁਸ਼ਕਲਾਂ ਦੀ ਉਲਝੀ ਤਾਣੀ ਕਿਸੇ ਤੋਂ ਗੁੱਝੀ ਨਹੀਂ ਪਰ ਲੋਕਾਂ ਨੇ ਇਸ ਦਾ ਦੋ ਮੁਹਾਜ਼ਾਂ ‘ਤੇ ਹੱਲ ਕੱਢਿਆ ਹੈ। ਵਿਅਕਤੀਗਤ ਪੱਧਰ ਤੇ ਇਹ ਕਿ ਜਵਾਕਾਂ ਨੂੰ ਬਾਰ੍ਹਵੀਂ ਪੜ੍ਹਾ ਕੇ ਆਈਲਸ ਕਰਾਓ, ਚੱਕ-ਨੱਪ ਕਰਕੇ ਪੈਸਾ ਲਾਓ ਤੇ ਤੋਰੋ, ਪੰਜ-ਦੱਸ ਸਾਲਾਂ ‘ਚ ਸਾਰਾ ਏਥੋੰ ਨਿਬੇੜ ਕੇ ਮੁਕਤ ਹੋਵੋ। ਸਮਾਜਿਕ ਮੁਹਾਜ਼ ਤੇ ਉਨ੍ਹਾਂ ਜਾਣ ਲਿਆ ਹੈ ਕਿ ਸਾਡੀ ਗੱਲ ਚੁਣੇ ਨੁਮਾਇੰਦਿਆਂ ਨੇ ਨਹੀਂ ਕਰਨੀ। ਜਦੋਂ ਆਣ ਪਵੇਗੀ ਤਾਂ ਆਪ ਜਾ ਕੇ ਸੜਕਾਂ ਤੇ ਬਹਿਜਾਂਗੇ। ਸੋ ਉਨ੍ਹਾਂ ਵਿਚਕਾਰਲੇ ਦੀ ਤਵੱਕੋਂ ਉਵੇਂ ਹੀ ਛੱਡ ਦਿੱਤੀ ਹੈ, ਜਿਵੇਂ ਪੰਜਾਬ ਦੀ ਵਿਆਹ ਸੰਸਥਾ ਵਿਚ ਬੈਂਡਾਂ ਦੇ ਗੇੜ ਅਤੇ ਮਰਜ਼ੀ ਦੀ ਚੋਣ ਕਰਕੇ ਵਿਚੋਲੇ ਨੂੰ ਖ਼ਾਰਜ ਹੋਣਾ ਪਿਆ।

ਫੇਰ ਗੱਲ ਆਉਂਦੀ ਹੈ, ਵੋਟ ਭੁਗਤਾਉਣ ਗਏ ਲੋਕਾਂ ਦੀ, ਅੱਜ-ਕੱਲ੍ਹ ਅਸੀਂ ਅਤਿ-ਰੁਝੇਵੇਂ ਦੇ ਮਹੀਨਿਆਂ ‘ਚ ਰੁੱਤੇ-ਕਰੁੱਤੇ ਪਰਿਵਾਰਕ ਸਮਾਗਮ ਕਿਉਂਟ ਲੈੰਦੇ ਹਾਂ ਤਾਂ ਮਸਲਾ ਕੇਵਲ ਗਰਮੀ-ਸਰਦੀ ਦਾ ਨਹੀਂ ਹੈ। ਉਨ੍ਹਾਂ 2471 ਵੋਟਾਂ ਨੂੰ ਡੀਕੋਡ ਜ਼ਰੂਰ ਕਰੋ ਜਿਹੜੀਆਂ ਕਾਂ ਅੱਖ ਨਿਕਲਦੀ ‘ਚ ਕੇਵਲ ਨੋਟਾ ਦਾ ਬਟਨ ਦੱਬਣ ਗਈਆਂ ਸਨ। ਭਾਵੇਂ ਪ੍ਰਚਾਰ ਦਾ ਆਖ਼ਰੀ ਹਫ਼ਤਾ ਮੀਂਹ ਨੇ ਮੌਸਮ ਸੁਖਾਵਾਂ ਕਰਤਾ ਸੀ, ਪਰ ਮਤਦਾਨ ਵਾਲਾ ਦਿਨ ਹਾੜ੍ਹ ਵਰਗਾ ਹਾੜ੍ਹੇ ਕਢਾਊ ਸੀ।

ਹੁਣ ਨਤੀਜਿਆਂ ਬਾਰੇ-
ਸੰਗਰੂਰ ਹਟਕੇ ਸੋਚਦਾ ਹੈ, ਨਵੇਂ ਨੂੰ, ਵੱਖਰੇ ਨੂੰ ਜਲਦੀ ਗਲੇ ਲਾਉਂਦਾ ਹੈ। ਪੁਰਾਣੇ ਪਾਰਲੀਮਾਨੀ ਨਤੀਜਿਆਂ ਮੁਤਾਬਕ ਇਹ ਸੱਜੇ, ਖੱਬੇ, ਦਰਮਿਆਨਿਆਂ ਸਭ ਨੂੰ ਨਿਵਾਜਦਾ ਆਇਆ ਹੈ। ਇਹ ਯਕੀਨ ਕਰਨ ਵੇਲੇ ਨਹੀਂ ਵੇਖਦਾ ਕਿ ਉਮੀਦਵਾਰ ਦੀ ਛੱਤਰੀ ਦੀ ਝਾਲਰ ਕਿਹੜੇ ਰੰਗ-ਢੰਗ ਦੀ ਹੈ। 1967 ਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਧੀ ਨਿਰਲੇਪ ਕੌਰ ਸੰਤ ਫ਼ਤਿਹ ਸਿੰਘ ਵਾਲੇ ਅਕਾਲੀ ਦਲ ਦੀ ਸੀਟ ਤੇ ਚੋਣ ਲੜਕੇ ਜਿੱਤਦੀ ਹੈ। 1971 ਚ ਸੰਗਰੂਰ ਕਾਮਰੇਡ ਤੇਜਾ ਸਿੰਘ ਸੁਤੰਤਰ ਨੂੰ ਚੁਣਦਾ। ਉਸਦੀ ਮੌਤ ਦਾ ਕਾਰਨ ਸੰਸਦ ਚ ਬਹਿਸ ਦੌਰਾਨ ਪਿਆ ਦਿਲ ਦਾ ਦੌਰਾ ਬਣਦੈ। ਉਸਤੋਂ ਪਹਿਲਾਂ 1962 ਚ ਵੀ ਭਾਰਤੀ ਕਮਿਊਨਿਸਟ ਪਾਰਟੀ ਦਾ ਸਰਦਾਰ ਰਣਜੀਤ ਸਿੰਘ ਏਥੋਂ ਸੰਸਦ ਚ ਜਾਂਦੈ। ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ, ਗੁਰਚਰਨ ਸਿੰਘ ਦੱਦਾਹੂਰ, ਵਿਜੈਇੰਦਰ ਸਿੰਗਲਾਂ ਰਾਹੀਂ ਤਿੰਨ ਵਾਰੀ ਕਾਂਗਰਸ ਜਿੱਤਦੀ ਹੈ। ਬਲਵੰਤ ਸਿੰਘ ਰਾਮੂਵਾਲੀਆ, ਸੁਰਜੀਤ ਸਿੰਘ ਬਰਨਾਲਾ(ਦੋ ਵਾਰ) , ਸੁਖਦੇਵ ਸਿੰਘ ਢੀਂਡਸਾ ਰਾਹੀਂ ਚਾਰ ਵਾਰ ਸ਼੍ਰੋਮਣੀ ਅਕਾਲ ਦਲ(ਬ) ਕਾਬਜ਼ ਹੁੰਦੈ। ਸ਼੍ਰੋਮਣੀ ਅਕਾਲੀ ਦਲ(ਅ) ਦੇ ਸਿਮਰਨਜੀਤ ਮਾਨ ਅੱਜ ਏਥੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ, ਪਰ ਮਾਨ ਧੜੇ ਦੇ ਰਾਜਦੇਵ ਸਿੰਘ ਵੀ 1989 ਦੀਆਂ ਪਾਰਲੀਮਾਨੀ ਚੋਣਾਂ ਚ ਸਾਂਸਦ ਚੁਣੇ ਗਏ ਸਨ। ਸੋ ਮਾਨ ਦਲ ਦੀ ਇਹ ਤੀਜੀ ਵਾਰੀ ਹੈ। 2014 ਚ ਪੰਜਾਬ ਆਪ ਦੇ ਚਾਰ MP ਜਿਤਾ ਕੇ ਭੇਜਦਾ, ਤਿੰਨ ਫਰੀਦਕੋਟ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲੇ ਤੋਂ ਤੇ ਚੌਥਾ ਸੰਗਰੂਰ ਘੱਲਦੈ, ਜੋ ਅੱਠਵੇਂ ਸਾਲ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਾ, 2019 ਚ ਆਪ ਦਾ ਇਕਲੌਤਾ MP ਰਹਿ ਜਾਂਦਾ, ਕਿਉਂਕਿ ਸੰਗਰੂਰ ਦਾ ਧਿਜਾਅ ਥਿੜਕਿਆ ਨਹੀਂ ਸੀ। ਅੱਜ ਭਾਵੇਂ ਸੰਗਰੂਰ ਹੱਥੋਂ ਸੁਨੇਹਾ ਗਿਆ ਕਿ ਕੰਮ ਜਚਿਆ ਨਹੀਂ, ਪਰ ਇਹ ਭਾਵਨਾ ਪੰਜਾਬ ਦੀ ਸੀ।
ਪੰਥਕ ਮਸਲਿਆਂ ਬਾਰੇ ਚੁੱਪ ਹੋਣਾ ਪੰਜਾਬ ਦੀ ਸਮੱਗਰਤਾ ਤੇ ਸਮੁੱਚਤਾ ਤੋਂ ਮੁਨਕਰ ਹੋਣਾ ਹੈ। ਹਰ ਸਮਾਜ ਆਪਣੀਆਂ ਰਵਾਇਤਾਂ ਸਮੇਤ ਜਿਉਂਦਾ ਹੈ। ਉਹ ਚਾਹੇ ਦਿੱਲੀ ਜਾਵੇ ਜਾਂ ਵਲੈਤ, ਆਪਣਾ ਸਾਰਾ ਆਪਾ ਨਾਲ ਲਿਆਂਦਾ ਹੈ। ਮੋਰਚੇ ਚ ਪਹੁੰਚੇ ਨਿਹੰਗ ਸਿੰਘ ਤੇ ਉੱਥੇ ਹੁੰਦੇ ਨਿਤ-ਨੇਮ ਇਸਦੀਆਂ ਅੱਖੀਂ ਡਿੱਠੀਆਂ ਮਿਸਾਲਾਂ ਨੇ। ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਐਬ ਵੀ ਸੱਭਿਅਤਾ ਦਾ ਖਹਿੜਾ ਨਹੀਂ ਛੱਡਦੇ, ਉਹ ਵੀ ਹਾਜ਼ਰ ਰਹਿੰਦੇ ਹਨ।
ਪੰਜਾਬ ਦੇ ਮਸਲਿਆਂ ਬਾਰੇ ਜੋ ਖਲਾਅ ਸੀ, ਉਸ ਦੀ ਭਰਪਾਈ ਲਈ ਪੰਜਾਬੀਆਂ ਨੇ ਆਪਣੀ ਪੋਜੀਸ਼ਨ ਅਖਤਿਆਰ ਕਰਨੀ ਹੈ। ਵੇਖ ਰਹੇ ਹਾਂ ਕਿ ਅਕਾਲੀ ਦਲ ਅੱਜ ਬੇਅ(ਬ) ਤੋਂ ਅਲਿਫ਼(ਅ) ਵੱਲ ਵੱਧ ਰਿਹਾ ਹੈ। ਦੋਵੇਂ ਸ਼ਾਹਮੁਖੀ ਲਿਪੀ ਦੇ ਲਾਗਲੇ ਅੱਖਰ ਹਨ। ਐੜੇ ਤੇ ਅਲਿਫ਼ ਤੋਂ ਅਕਾਲੀ ਵੀ ਹੈ, ਆਨੰਦਪੁਰ ਵੀ, ਅੰਮ੍ਰਿਤਸਰ ਵੀ। ਸਵਾਲ ਤਾਂ ਇਹ ਵੀ ਹੈ ਕਿ ਭਾਈ ਰਾਜੋਆਣਾ ਬਾਪ ਦੇ ਭੋਗ ਤੇ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇਣ ਦੀ ਅਪੀਲ ਕਿਉਂ ਕਰਦਾ ਹੈ? ਇਹ ਵੀ ਕਿ ਬੀਬੀ ਕਮਲਦੀਪ ਕੌਰ ਅਕਾਲੀ ਦਲ ਅੰਮ੍ਰਿਤਸਰ ‘ਚ ਵਿਸ਼ਵਾਸ ਕਿਉੰ ਨਾ ਜੁਟਾ ਸਕੇ? ਮਾਨਤਾ ਹੈ ਕਿ ਖੇਤਰੀ ਪਾਰਟੀਆਂ ਪੰਜਾਬ ਨੂੰ ਵੱਧ ਸਮਝ ਸਕੀਆਂ ਹਨ ਜਾਂ ਰਾਸ਼ਟਰੀ ਪਾਰਟੀਆਂ ਨੂੰ ਆਪਣੀ ਥਾਂ ਬਣਾਉਣ ਲਈ ਪੰਜਾਬ ਦੀਆਂ ਖੇਤਰੀ ਭਾਵਨਾਵਾਂ ਨੂੰ ਸਮਝਣਾ ਪਿਆ ਹੈ।

ਜਿਹੜੇ ਲੋਕਾਂ ਇਹ ਪੁੱਛ ਰਹੇ ਹਨ ਕਿ ਤਿੰਨ-ਚਾਰ ਮਹੀਨੇ ਪਹਿਲਾਂ ਵਿਧਾਨ ਸਭਾ ਸੀਟ ਹਾਰ ਕੇ ਅੱਜ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਫਾਈਟ ਕਿਵੇਂ ਜਿੱਤ ਜਾਂਦੇ ਨੇ ਤਾਂ ਪਹਿਲਾਂ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਦਾ ਫਰਕ ਹੁੰਦਾ। ਜੇ ਸੌਖੇ ਸ਼ਬਦਾਂ ‘ਚ ਜਾਣਨਾ ਹੈ ਤਾਂ ਸੰਗਰੂਰ ਲੋਕ ਸਭਾ ਹਲਕੇ ‘ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਦੀ ਅਲਹਿਦਾ-ਅਲਹਿਦਾ ਗਿਣਤੀ ਵੇਖ ਸਕਦੇ ਹੋ। ਦੂਜੀ ਗੱਲ ਕਿ ਤਿੰਨ ਮਹੀਨਿਆਂ ਦੇ ਟ੍ਰੇਲਰ ਤੋਂ ਲੋਕ ਪੌਣੇ ਪੰਜ ਸਾਲ ਚੱਲਣ ਵਾਲੀ ਫਿਲਮ ਬਾਰੇ ਜੱਜਮੈਂਟ ਬਣਾ ਰਹੇ ਹਨ। ਉਨ੍ਹਾਂ ਦਾ ਰੋਸ ਹੈ ਕਿ ਆਪ ਪਾਰਟੀ ਲੋਕ-ਸ਼ਕਤੀ ਦਾ ਸਹੀ ਅੰਦਾਜ਼ਾ ਨਹੀਂ ਲਾ ਰਹੀ, ਨਹੀਂ ਤਾਂ ਉਹਨਾਂ ਲੋਕਾਂ ਦੀ ਸੱਜਰੀ ਮਿਲੀ ਸਹਿਮਤੀ ਨੂੰ ਅੱਖੋਂ-ਪਰੋਖੇ ਕਰਕੇ ਆਪ-ਹੁਦਰੀਆਂ ਨਾਮਜ਼ਦਗੀਆਂ ਦਾ ਰਿਸਕ ਨਾ ਲੈਂਦੀ ਤੇ ਦਿੱਲੀ ਦੀ ਸਲਾਹ ਅਤੇ ਦਖਲ ਬਿਨਾਂ ਰਾਜ-ਭਾਗ ਚਲਾਉਂਦੀ। ਉਹਨਾਂ ਕੰਨ ਕਰ ਦਿੱਤੇ ਹਨ ਕਿ ਜੇ ਨਾਮਜ਼ਦਗੀ ਸੱਤਾ ਹੱਥ ਹੈ ਤਾਂ ਚੁਣਨ ਵੇਲੇ ਉਹ ਆਪਣੀ ਪੁਗਾ ਲੈਣਗੇ ਕਿਉਂਕਿ ਸੱਤਾ ਉਹਨਾਂ ਹੱਥ ਹੈ। ਸਾਰੇ ਪਾਣੀ ਪੁਲ਼ਾਂ ਹੇਠ ਦੀ ਨਹੀਂ ਵਗਦੇ ਹੁੰਦੇ। ਵਹਿਣਾਂ ਦੀ ਆਪਣੀ ਹੀ ਤੋਰ ਹੁੰਦੀ ਹੈ।
ਬਾਕੀ ਲੋਕਾਂ ਨੂੰ ਆਪਣੀ ਪ੍ਰਭੂਸੱਤਾ ਦੇ ਨਾਲ ਆਪਣੇ ਮੁਖੀ ਦੀ ਪ੍ਰਭੂਸੱਤਾ ਵੀ ਲੋੜੀਂਦੀ ਹੈ, ਅਕਸਰ ਦੇਸ਼-ਵਿਦੇਸ਼ ਉਹ ਉਹਨਾਂ ਦੇ ਸੂਬੇ ਦਾ ਚਿੰਨ੍ਹ ਬਣਕੇ ਵਿਚਰ ਰਿਹਾ ਹੈ। ਲੋਕਾਂ ਨੇ ਖ਼ਬਰਦਾਰ ਕੀਤਾ ਹੈ। ਤਤਕਾਲੀ ਨਤੀਜਿਆਂ ਦੇ ਨਤੀਜੇ ਅਜੇ ਭਵਿੱਖ ਕੋਲ ਨੇ, ਪਰ ਲੋਕਾਂ ਦੇ ਉਕਤਾ ਜਾਣ ਦੇ ਅਰਥ ਬੜੇ ਵਿਸ਼ਾਲ ਨੇ। ਪੰਜਾਬ ਮੂੰਹੋਂ ਮੰਗਿਆ ਮੌਕਾ ਤਾਂ ਸਭ ਨੂੰ ਦਿੰਦਾ ਹੈ, ਪਰ ਤੁਸੀਂ ਏਥੇ ਰਾਜ ਨਹੀਂ ਕਰ ਸਕਦੇ। ਇਹਨੇ ਸਭ ਨੂੰ ਅਜ਼ਮਾ ਵੇਖਣਾ ਹੈ ਤੇ ਆਵਦਾ ਮੇਚ ਚੁਣ ਲੈਣਾ ਹੈ। ਸੰਗਰੂਰ ਜ਼ਿਮਨੀ ਸਿਰਫ ਪੱਜ ਹੈ। ਇਹ ਵੋਟਰ ਪੰਜਾਬ ਦਾ ਹੈ, ਜਿਸਨੂੰ ਵਿਧਾਨ ਸਭਾ, ਲੋਕ ਸਭਾ, ਸਰਪੰਚੀ, ਕੋਈ ਵੀ ਚੋਣਾਂ ਹੋਣ, ਇਹ ਭਾਵੇਂ ਨਾ ਪਤਾ ਹੋਵੇ ਕਿ ਜਿੱਤੇਗਾ ਕੌਣ, ਪਰ ਇਹ ਜ਼ਰੂਰ ਪਤਾ ਹੁੰਦਾ ਕਿ ਹਰਾਉਣਾ ਕਿਸਨੂੰ ਹੈ।
- ਜਸ਼ਨਪ੍ਰੀਤ ਕੌਰ

SYL ਦਾ ਮੁੱਦਾ ਹੈ ਕੀ, ਇਹ ਜਾਨਣ ਲਈ ਹੇਠਲੇ ਲਿੰਕ ਤੋਂ ਦਸਤਾਵੇਜ਼ੀ ਫ਼ਿਲਮ: "ਆਖਰੀ ਹਮਲਾ {Final Assault}"ਦੇਖੋ....
24/06/2022

SYL ਦਾ ਮੁੱਦਾ ਹੈ ਕੀ, ਇਹ ਜਾਨਣ ਲਈ ਹੇਠਲੇ ਲਿੰਕ ਤੋਂ ਦਸਤਾਵੇਜ਼ੀ ਫ਼ਿਲਮ:
"ਆਖਰੀ ਹਮਲਾ {Final Assault}"
ਦੇਖੋ....

Final Assault is a controversial and fact-driven documentary about thewater crisis in Punjab. Policies have been put in place for the past several decades th...

ਅੱਜ ਅਸੀਂ ਜੂਨ 1984 ਦੇ ਘੱਲੂਘਾਰੇ ਦੀ ੩੮ਵੀਂ ਵਰੇਗੰਢ ਚ ਦਾਖਲ ਹੋ ਗਏ ਹਾਂ l ਸ਼ਹਾਦਤ ਦਾ ਮਹਾਨ ਫਲਸਫਾ ਜੋ ਗੁਰੂ ਮਹਾਰਾਜ ਨੇ ਸਿੱਖ ਪੰਥ ਦੇ ਬਿਖਮ ...
05/06/2022

ਅੱਜ ਅਸੀਂ ਜੂਨ 1984 ਦੇ ਘੱਲੂਘਾਰੇ ਦੀ ੩੮ਵੀਂ ਵਰੇਗੰਢ ਚ ਦਾਖਲ ਹੋ ਗਏ ਹਾਂ l ਸ਼ਹਾਦਤ ਦਾ ਮਹਾਨ ਫਲਸਫਾ ਜੋ ਗੁਰੂ ਮਹਾਰਾਜ ਨੇ ਸਿੱਖ ਪੰਥ ਦੇ ਬਿਖਮ ਪੈਂਡੇ ਚ ਖਾਲਸੇ ਨੂੰ ਬਖਸ਼ਿਆ ਹੈ ,ਉਸਦੀ ਸਿਖਰਤਾ ਸਮੇਂ-ਸਮੇਂ ਹਰੇਕ ਰਾਜਨੀਤਿਕ ਮਾਹੌਲ , ਗਿਆਨ ਗੋਚਰ ਮਾਹੌਲ(academics), ਆਰਥਿਕ ਮਾਹੌਲ ਦੀ ਕਿਸੇ ਵੀ ਨੀਰਸ ਦਲੀਲ , ਥੋਥੇ ਤਰਕ ਨੂੰ ਚੀਰਕੇ ਪੰਥ ਨੂੰ ਸੁਰਜੀਤ ਕਰਦੀ ਰਹੀ ਹੈ l ਪੰਥ ਦਾ ਇਤਿਹਾਸ ਸ਼ਾਨਮੱਤਾ ਰਿਹਾ ਹੈ ਤੇ ਅਗਾਊਂ ਵੀ ਇਸ ਚ ਵਾਧਾ ਹੁੰਦਾ ਰਹੇਗਾ l ਘੱਲੂਘਾਰੇ ਦੇ ਹਫਤੇ ਕੁਝ ਕੁ ਨੁਕਤੇ ਜੋ ਵਿਚਾਰ ਅਧੀਨ ਰਖਣੇ ਚਾਹੀਦੇ ਹਨ:-

੧. ਸ਼ਹਾਦਤ ਹਾਲਾਂਕਿ ਸੇਮੇਨਿਟਿਕ ਮੱਤ (Abrahamic faith) ਚੋਂ ਨਿਕਲਦਾ ਹੈ ਪਰ ਇਸਨੂੰ ਬ੍ਰਹਿਮੰਡੀ ਸਾਰੋਕਾਰ (cosmological place) ਚ ਨਿਸ਼ਚਿਤ ਗੁਰੂ ਸਾਹਿਬਾਨ ਤੇ ਗੁਰ-ਇਤਿਹਾਸ ਖੁਦ ਕਰਦੇ ਹਨ l ਇਹ ਜਰ, ਜਮੀਨ, ਜੋਰੂ (ਔਰਤ) ਦੇ ਲਕਬ ਤੋਂ ਕਿਤੇ ਵੱਡੀ ਆਤਮਿਕ ਗੱਲ ਹੈ l ਹਿੰਦੂ ਧਰਮ ਬਹੁਤਾਤ ਕਰਕੇ ਜੋਰੂ ,ਜਰ ਜਾਂ ਜਮੀਨ ਕਰਕੇ ਯੁੱਧ ਮੈਦਾਨ ਚ ਉਤਰਦਾ ਰਿਹਾ ਹੈ ਤੇ ਕੋਈ ਅਕੀਦੇ ਵਾਸਤੇ ਲੜੀ ਲੜਾਈ ਪੱਖੋਂ ਵਿਹੂਣਾ ਹੈ l ਇਸਦੇ ਨਾਲ ਇਸਲਾਮ ਤੇ ਈਸਾਈ ਮੱਤ ਵੀ ਜਮੀਨ ਤੇ ਕਬਜ਼ਾ ਕਰਨ ਵਾਲੇ ਸੰਦਰਭ ਚ ਹੀ ਯੁੱਧ ਲੜਦੇ ਰਹੇ ਹਨ l ਉਪਰੋਕਤ ਧਰਮਾਂ ਚ ਸ਼ਹਾਦਤ ਜੋਰੂ,ਜਰ ਤੇ ਜਮੀਨ ਦੇ ਆਲੇ ਦੁਆਲੇ ਘਿਰੀ ਹੋਈ ਹੈ l ਜਦਕਿ ਸਿੱਖ ਸ਼ਹਾਦਤ ਕਿਸੇ ਧਰਮ ਯੁੱਧ ਦੇ ਸਵਰੂਪ ਚ ਸਿੱਖ ਦੇ ਝੋਲੀ ਪਈ ਗੁਰੂ ਵੱਲੋਂ ਸਭਤੋਂ ਵੱਡੀ ਬਖਸ਼ਿਸ਼ ਹੈ l

੨. ਸਿੱਖ ਸ਼ਹਾਦਤ ਦੀ ਇੱਕ ਸੂਖਮ ਰਮਜ਼ ਹੋਰ ਹੈ, ਜੋ ਇਤਿਹਾਸਿਕ ਸਾਖੀਆਂ ਰਾਹੀਂ ਸਮੇਂ-ਸਮੇਂ ਦਿੱਸਦੀ ਹੈ l ਸਿੱਖ ਸ਼ਹਾਦਤ ਚ ਹਮੇਸ਼ਾ ਸ਼ਹੀਦ ਹੋਣ ਵਾਲੇ ਕੋਲ ਬੱਚ ਨਿਕਲਣ ਦਾ ਵਿਕਲਪ/ਰਸਤਾ ਮੌਜੂਦ ਹੁੰਦਾ ਹੈ ਪਰ ਉਹ ਹੋਰ ਰਾਹ ਛੱਡਕੇ ਸ਼ਹਾਦਤ ਨੂੰ ਚੁਣਦਾ ਹੈ l ਗੁਰੂ ਅਰਜਨ ਦੇਵ ਮਹਾਰਾਜ , ਗੁਰੂ ਤੇਗ ਬਹਾਦਰ ਮਹਾਰਾਜ , ਵੱਡੇ-ਛੋਟੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਦੀਪ ਸਿੰਘ , ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ , ਬਾਬਾ ਗਰਜਾ ਸਿੰਘ-ਬੋਤਾ ਸਿੰਘ, ਬਾਬਾ ਅਕਾਲੀ ਫੂਲਾ ਸਿੰਘ ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ , ਸਰਦਾਰ ਜਸਵੰਤ ਸਿੰਘ ਖਾਲੜਾ ਆਦਿ ਸਭ ਕੋਲ ਦੂਸਰਾ ਰਾਹ ਮੌਜੂਦ ਸੀ ਪਰ ਉਹਨਾਂ ਨੇ ਖਿੜੇ ਮੱਥੇ ਸ਼ਹਾਦਤ ਦਾ ਰਾਹ ਚੁਣਿਆ l ਇਹ ਸਿੱਖੀ ਦੀ ਅਧਿਆਤਕ ਰਮਜ਼ ਹੈ ਤੇ ਹਰੇਕ ਦੀ ਸਮਝ ਤੋਂ ਪਰੇ ਹੈ l ਸਿੱਖਾਂ ਦੀ ਇਹ ਤਰਾਸਦੀ ਹੈ ਕਿ ਉਹ ਮਰ ਜਾਣ ਤੇ ਮਰ ਜਾਣਾ ਕਬੂਲ ਕਰਨ ਦੀ ਇਸ ਅਧਿਆਤਮਕ ਰਮਜ਼ ਨੂੰ ਸਮਝਾਉਣ ਤੇ ਖੁਦ ਸਮਝ ਪਾਉਣ ਵੇਲੇ ਬੇਮਤਲਬ ਦੀ ਸ਼ੋਸ਼ੇਬਾਜੀ ਚ ਪੈ ਜਾਂਦੇ ਹਨ l ਮਰ ਜਾਣਾ ਆਮ ਗੱਲ ਹੈ ਤੇ ਮਰ ਜਾਣ ਨੂੰ ਕਬੂਲ ਕਰਕੇ ਜੀਵਨ ਜਿਉਣਾ ਸਿੱਖੀ ਦੀ ਜ਼ਦ ਅੰਦਰ ਆਉਂਦਾ ਹੈ l

੩. ਸਿੱਖ ਸ਼ਹਾਦਤ, ਉਹ ਹੈ, ਜੋ ਸਮੇਂ ਦੀ ਕਿਸੇ ਚੱਕਰ ਨੂੰ ਮੋੜਾ ਦੇ ਦਿੰਦੀ ਹੈ l ਇਹ ਸਿੱਖ ਸ਼ਹਾਦਤ ਸਿੱਖ ਯਾਦ ਦਾ ਹਿੱਸਾ ਹੋ ਨਿਬੜਦੀ ਹੈ l ਇਸਨੂੰ ਕਿਸੇ ਤਰ੍ਹਾਂ ਦੇ ਜ਼ੋਰ ਨਾਲ ਸ਼ਹਾਦਤ ਸਿੱਧ ਨਹੀਂ ਕਰਨਾ ਪੈਂਦਾ l ਇਹ ਬਹੁਤ ਸਹਿਜੇ ਕੌਮ ਦੀ ਯਾਦਦਾਸ਼ਤ(memory) ਦਾ ਹਿੱਸਾ ਹਮੇਸ਼ਾ ਲਈ ਬਣ ਜਾਂਦੀ ਏ l ਇਸਦੇ ਨਾਲ ਇਹ ਦੂਜਿਆਂ ਨੂੰ ਸ਼ਹਾਦਤ ਲਈ ਪ੍ਰੇਰਦੀ ਹੈ l ਗੁਰੂ ਕਾਲ ਤੋਂ ਮਿਸਲ ਕਾਲ ਚ ਹੁੰਦੇ ਹੋਏ ਤੇ ੨੦ਵੀਂ ਸਦੀ ਤੱਕ ਇਸਦੀ ਇਹੀ ਪਛਾਣ ਰਹੀ ਹੈ l ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਅਧੀਨ ਹੋਏ ਸਿੱਖ-ਮੁਗਲ ਯੁੱਧ , ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਅਧੀਨ ਜੰਗਜੂ ਖਾਲਸਾ ਪ੍ਰਗਟ ਹੋਣਾ, ਬਾਬਾ ਅਜੀਤ ਸਿੰਘ ਤੋਂ ਬਾਅਦ ਬਾਬਾ ਜੁਝਾਰ ਸਿੰਘ ਦੀ ਮੰਗਕੇ ਲਈ ਸ਼ਹੀਦੀ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰੇਰਣਾ ਲੈਣਾ, ਛੋਟੇ-ਵੱਡੇ ਦੋਨੋਂ ਘੱਲੂਘਾਰਿਆਂ ਤੋਂ ਬਾਅਦ ਮਿਸਲਾਂ ਦਾ ਅਣਥੱਕ ਸੂਰਮਤਾਈ ਨਾਲ ਲੜਣਾ , ਤੇ ਹੁਣ ਦੇ ਸਮੇਂ ਬਾਬਾ ਜਰਨੈਲ ਸਿੰਘ ਤੇ ਸਾਥੀਆਂ ਵੱਲੋਂ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਣਾ ਤੇ ਉਸ ਪਿੱਛੋਂ ਖਾੜਕੂਆਂ ਵੱਲੋਂ ਸੰਘਰਸ਼ ਲੜਣਾ ਉਸੇ ਦੀ ਤਰਜ਼ਮਾਨੀ ਕਰਦੇ ਹਨ l ਇਹ ਸਭ ਕੌਮ ਦੀ ਸਾਂਝੀ ਯਾਦ (common memory) ਦਾ ਹਿੱਸਾ ਬਣ ਚੁੱਕੀਆਂ ਹਨ l ਬਾਕੀ ਦੀਆਂ ਘਟਨਾਵਾਂ ਉਹ ਜੋ ਵੀ ਹੋਣ ,ਜਿਵੇਂ ਵੀ ਹੋਣ ਸ਼ਹਾਦਤ ਦੇ ਪਵਿੱਤਰ ਤੇ ਉੱਚੇ ਘੇਰੇ ਚ ਆਏ ਬਿਨ੍ਹਾਂ ਕੌਮ ਦੀ ਸਾਂਝੀ ਯਾਦ ਦਾ ਹਿੱਸਾ ਨਾਂਹ ਬਣੀਆਂ ਹਨ ਤੇ ਬਣ ਸਕਣਗੀਆਂ l ਇਸ ਚ ਇੱਕ ਗੱਲ ਹੈ ਕਿ ਭਾਵੇਂ ਇੱਕ ਅੱਧਾ ਤਬਕਾ ਕਿਸੇ ਬੰਦੇ ਨੂੰ ਸ਼ਹੀਦ ਕਰਾਰ ਦੇ ਸਕਦਾ ਹੈ ਪਰ ਸਾਂਝੀ ਸਿੱਖ-ਯਾਦ ਇਸਦੇ ਅਧੀਨ ਨਹੀਂ l ਇਹ ਇੱਕ ਚੰਗੀ ਪਰ ਨਾਲ ਹੀ ਖਤਰਨਾਕ ਗੱਲ ਵੀ ਹੈ l ਸਿੱਖ ਨਾਂਹ ਤਾਂ ਆਪਣੇ ਲਈ ਤੇ ਨਾਂਹ ਹੀ ਕਿਸੇ ਲਈ ਸ਼ਹੀਦ ਹੋਣਾ ਚੁਣਦਾ ਜਾਂ ਚੁਣ ਸਕਦਾ ਹੈ ਬਲਕਿ ਗੁਰੂ , ਸਿੱਖ ਲਈ ਸ਼ਹਾਦਤ ਚੁਣਦਾ ਹੈ l ਕਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਸ਼ਹੀਦ ਦਾ ਰੁਤਬਾ ਨਹੀਂ ਬਖਸ਼ਿਆ ਗਿਆ l ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਿੱਖ ਸ਼ਹਾਦਤ ਦੀ ਜੜ੍ਹ ,ਕਾਲ-ਚੱਕਰ ਨੂੰ ਮੋੜਾ ਦੇ ਸਕਣ ਵਾਲੀ ਕਿਸੇ ਤਾਕਤ ਕੋਲ ਲੱਗੀ ਹੈ l

੪. ਸ਼ਹਾਦਤ ਦੇ ਪਲਾਂ ਚ ਸਿੱਖ ਮਨ ਦੇ ਅੰਦਰ ਵਿਗਸ ਰਿਹਾ ਸਹਿਜ ਤੇ ਅਕੀਦੇ ਪ੍ਰਤੀ ਉੱਚਾ ਸਮਰਪਣ ਵੀ ਸਿੱਖ ਅੰਦਰੋਂ ਗੁਰੂ-ਯਾਦ ਦੇ ਪਵਿੱਤਰ ਜ਼ਾਬਤੇ(sacred conduct) ਨਾਲ ਸੰਚਾਲਿਤ ਹੁੰਦਾ ਹੈ l ਸਿੱਖ ,ਉਸ ਪਲ ਦੇ ਬੀਰ ਰਸ ਚ ਵੀ ਜਾਂ ਤਾਂ ਗੁਰੂ ਸਣਮੁਖ ਅਰਦਾਸ ਨਾਲ ਸਿਦਕ ਮੰਗ ਰਿਹਾ ਹੁੰਦਾ ਹੈ ਜਾਂ ਦੁਸ਼ਮਣ ਲਈ ਕਿਸੇ ਉੱਚੇ ਅਕੀਦੇ ਲਈ ਕੀਤੇ ਗਏ violence ਚ ਬੱਝਾ ਹੁੰਦਾ ਹੈ l ਸਿੱਖ ਦੀ ਰਣ ਅੰਦਰ ਕਿਰਪਾਨ ਰਾਹੀਂ ਕੀਤੀ ਕ੍ਰਿਪਾ ਇਸ ਪਲ ਦਾ ਹੀ ਕੋਈ ਬਦਲਵਾਂ ਰੂਪ ਹੈ l ਇਹ ਮਹੀਨ ਗੱਲ ਹੈ l

ਸਿੱਖ ਮਨ ਹਾਲੇ ਸ਼ਹਾਦਤ ਦੇ ਬਹੁਪਸਾਰੀ ਪ੍ਰਸੰਗ ਨੂੰ ਸਮਝਣ ਨਾਲੋਂ ਸ਼ਹਾਦਤ ਦੇ ਦੇਣ ਨੂੰ ਗੁਰੂ ਬਖਸ਼ਿਸ਼ ਦੀ ਨਜ਼ਰ ਨਾਲ ਵੇਖਦਾ ਹੈ।

05/06/2022

ਦਰਵੇਸ਼ ਕਵੀ ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੁਆਰਾ ਲਿਖੀ ਗਈ ਮਹਾਨ ਕਵਿਤਾ
ਤੂੰਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।" "
ਸਿ ਰਫ਼ ਉਹਨਾਂ ਦੇ ਅੰਤਰ-ਮਨ ਦੀ ਤਾਂਘ ਵਿਚੋਂ ਨਹੀਂ ਉਪਜੀ, ਸਗੋਂ ਲੰਮੇਰੇ ਸਮੇਂ ਤੋਂ ਸਮੁੱਚੇ ਗੁਰੂ-ਪੰਥ ਦੀ ਸਤਿਗੁਰ ਦੇ ਚਰਨਾਂ ਵਿਚ ਕੀਤੀ ਜਾਂਦੀ ਅਰਜ਼ੋਈ ਹੈ।
ਦਰਅਸਲ ਗੁਰੂ-ਪੰਥ ਨੇ ਗੁਰੂ-ਕਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੌਰਾਨ ਚੜ੍ਹਦੀਕਲਾ ਨਾਲ ਸਮਾਂ ਬਤੀਤ ਕਰਦੇ ਪੰਜਾਬ ਦੇ ਖਿੱਤੇ ਤੇ ਖੁਦਮੁਖਤਿਆਰੀ ਨੂੰ ਭਰਪੂਰ ਮਾਣਿਆ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਤੇ ਸਤਿਗੁਰ ਦਸਮੇਸ਼ ਪਿਤਾ ਦੇ ਤਰਸ ਸਦਕਾ, ਉਹਨਾਂ ਦੇ ਪਾਵਨ ਮੁਖਾਰਬਿੰਦ ਤੋਂ "ਹੰਨੈ ਹੰਨੈ ਪਾਤਸ਼ਾਹੀ" ਜਿਹੀ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਗੁਰੂ-ਪੰਥ ਨੂੰ ਦੁਨਿਆਵੀ ਔਖਿਆਈ ਦੇ ਦਿਨ ਕੱਟਣੇ ਪਏ ਲੰਮਾਂ ਸਮਾਂ ਜੰਗਲਾਂ ਵਿਚ ਬਤੀਤ ਕਰਨਾ ਪਿਆ, ਇਸ ਸਮੇਂ ਦੌਰਾਨ ਵੀ ਹਰੇਕ ਸਿੱਖ ਦਾ ਗੁਰੂ ਕਲਗੀਧਰ ਜੀ ਦੇ ਬਚਨਾਂ ਵਿੱਚ ਅਟੁੱਟ ਵਿਸ਼ਵਾਸ਼, ਸਾਨੂੰ ਸਦੀਵੀ ਦ੍ਰਿੜਤਾ ਹਾਸਲ ਕਰਨ ਵਿੱਚ ਸਹਾਈ ਹੋਇਆ। ਇਸੇ ਦ੍ਰਿੜਤਾ ਸਦਕਾ ਹੀ ਗੁਰਸਿੱਖਾਂ ਨੇ ਅਕਹਿ ਤੇ ਅਸਹਿ ਜ਼ੁਲਮ ਸਤਿਗੁਰਾਂ ਦਾ ਭਾਣਾ ਜਾਣਕੇ ਖਿੜੇ ਮੱਥੇ ਪ੍ਰਵਾਨ ਕੀਤੇ। ਫ਼ਿਰ ਸਮੇਂ ਨੇ ਪਾਸਾ ਲਿਆ ਤੇ ਇਸ ਖਿੱਤੇ ਤੇ ਫ਼ਿਰ ਤੋਂ ਨੀਲੇ ਨਿਸ਼ਾਨ ਸਾਹਿਬ ਝੂਲਣ ਲੱਗੇ, ਸ਼ੇਰਿ-ਪੰਜਾਬ ਦੇ ਰਾਜ ਵਿੱਚ ਲੰਮਾਂ ਸਮਾਂ ਗੁਰੂ-ਪੰਥ ਨੇ ਇਹ ਚੜ੍ਹਤਲ ਨੂੰ ਮਾਣਿਆ। ਇਸਤੋਂ ਬਾਅਦ ਰਣਜੀਤ-ਪਿਆਰ ਦੀ ਅਣਹੋਂਦ ਵਿੱਚ ਜੰਗਾਂ ਲੜਦਿਆਂ, ਅਨੇਕਾਂ ਮੋਰਚੇ ਲਾਉਂਦਿਆ, ੧੯੮੪ ਦੇ ਘੱਲੂਘਾਰੇ ਨੂੰ ਹੰਢਾਉਂਦੇ ਹੋਏ ਗੁਰੂ-ਪੰਥ ਹਜੇ ਤੱਕ ਆਪਣੀ ਖੁਦਮੁਖਤਿਆਰੀ ਨੂੰ ਹਾਸਲ ਕਰਨ 'ਤੇ ਮਾਨਣ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਸੰਘਰਸ਼ ਦੇ ਸਮੇਂ ਦੌਰਾਨ ਹੀ ਗੁਰੂ-ਪੰਥ ਦੇ ਸਾਂਝੇ ਚੇਤਨ ਵਿਚੋਂ ਇਕ ਅਰਜ਼ੋਈ ਲਗਾਤਾਰ ਬਾਜ਼ਾਂ ਵਾਲੇ ਮਾਹੀ ਦੇ ਚਰਨਾਂ ਵਿੱਚ ਹੁੰਦੀ ਰਹੀ ਹੈ ਤੇ ਹੁੰਦੀ ਰਹੇਗੀ ਵੀ। ਸਤਿਗੁਰਾਂ ਦੀ ਮਿਹਰ ਦੀ ਨਿਗ੍ਹਾ ਹੋਣ 'ਤੇ ਦਰਵੇਸ਼ੀ ਕਵੀ ਪ੍ਰੋ. ਮਹਿਬੂਬ ਨੇ ਆਪਣੀਆਂ ਸੁਰਤੀਆਂ ਨੂੰ ਗੁਰੂ-ਪੰਥ ਦੇ ਸਾਂਝੇ ਚੇਤਨ ਵਿੱਚੋਂ ਹੁੰਦੀ ਅਰਜ਼ੋਈ ਦੇ ਇਕ-ਮਿਕ ਕਰ ਉਸ ਵੇਦਨਾ ਨੂੰ ਤੀਬਰਤਾ ਨਾਲ ਮਹਿਸੂਸ ਕੀਤਾ। ਇਸੇ ਦੈਵੀ-ਆਵੇਸ਼ ਵਿੱਚੋਂ ਹੀ ਕੌਮ ਦੀ ਸਾਂਝੀ ਅਰਜ਼ੋਈ ਨੇ ਇਸ ਕਵਿਤਾ ਦਾ ਰੂਪ ਅਖਤਿਆਰ ਕੀਤਾ ਹੈ।

ਪੰਜਾਬ ਦਾ ਨੌਜਵਾਨ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ,"ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,ਮੌਤ ਨੂੰ ਮਖ਼ੌਲਾਂ ਕਰਨ,ਮ...
31/05/2022

ਪੰਜਾਬ ਦਾ ਨੌਜਵਾਨ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ

ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ,
"ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।
ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ।"

ਪ੍ਰੋ. ਪੂਰਨ ਸਿੰਘ ਜੀ ਦੀ "ਜਵਾਨ ਪੰਜਾਬ ਦੇ" ਕਵਿਤਾ ਪੰਜਾਬ ਦੇ ਨੌਜਵਾਨਾਂ ਦੀ ਬਾਗੀ ਤਾਸੀਰ ਨੂੰ ਇੰਨ-ਬਿੰਨ ਬਿਆਨਦੀ ਹੈ। ਇਹ ਤਾਸੀਰ ਦੇ ਅੰਸ਼ ਸਿੱਧੂ ਮੂਸੇਵਾਲੇ ਦੀਆਂ ਲਿਖਤਾਂ ਵਿੱਚ ਆਮ ਦੇਖਣ ਨੂੰ ਮਿਲਦੀ ਹੈ, ਸ਼ੁਰੂਆਤ ਤੋਂ ਪਿੱਛੇ ਜਿਹੇ ਆਏ ਗੀਤਾਂ ਵਿੱਚ ਇਹ ਅੰਸ਼ਾਂ ਦੀ ਮਿਕਦਾਰ ਸਹਿਜੇ ਸਹਿਜੇ ਵਧਦੀ ਜਾਂਦੀ ਦੇਖੀ ਜਾ ਸਕਦੀ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਆਰਾਮ ਦੀ ਜ਼ਿੰਦਗੀ ਜਿਉਣ ਦੀ ਹੈਸੀਅਤ ਹੋਣ ਦੇ ਬਾਵਜੂਦ ਆਪਣੇ ਪਿੰਡ ਰਹਿਣਾ, ਤਕਰੀਬਨ ਦੁਨੀਆਂ ਦੇ ਹਰੇਕ ਹਿੱਸੇ ਵਿੱਚ ਜਾਣੇ-ਪਛਾਣੇ ਹੋਣ ਦੀ ਸ਼ੌਹਰਤ ਹੁੰਦੇ ਹੋਏ ਪਿੰਡ ਰਹਿ ਆਮ ਨੌਜਵਾਨਾਂ ਵਾਂਗ ਵਿਚਰਨਾ, ਖੇਤੀ ਕਰਨੀ ਉਸਦੇ ਅੰਤਰਮਨ ਵਿੱਚਲੀ ਨਿਮਰਤਾ ਅਤੇ ਪੰਜਾਬ ਪ੍ਰਤੀ ਸਮਰਪਣ ਤੇ ਪਿਆਰ ਦਾ ਪ੍ਰਤੱਖ ਪ੍ਰਮਾਣ ਹੈ। ਖੱਬੇ ਪੱਖੀ ਤੇ ਲਿਬਰਾਂਡੂ ਨਜ਼ਰੀਆ ਗੋਲੀ ਚੋਂ ਨਿਕਲਦੇ ਇਨਕਲਾਬ ਦੀ ਗੱਲ ਤੋਂ ਅੱਖਾਂ ਮੀਚ ਜਿਹੜੇ ਹਥਿਆਰਾਂ ਤੋਂ ਤਿਲਮਿਲਾਉਂਦੇ ਹਨ, ਦਰਅਸਲ ਸਤਿਗੁਰਾਂ ਦੇ ਬਖਸ਼ੇ ਸ਼ਸ਼ਤਰਾਂ ਦੇ ਜਲੌਅ ਉਹਨਾਂ ਦੇ ਬੌਣੇ ਤਰਕ ਦੇ ਹਿਸਾਬ ਵਿੱਚ ਨਹੀਂ ਆਉਂਦੇ। ਖਾਲਸ ਪੰਜਾਬੀ ਨੌਜਵਾਨ ਵਾਂਗ ਉਸਨੇ ਸਾਰੀ ਉਮਰ ਕਿਸੇ ਦੀ ਟੈਂ ਨਹੀਂ ਮੰਨੀ, ਪ੍ਰੋਡੂਸਰ ਵੱਲੋਂ ਮੀਂਹ ਵਿੱਚ ਖੜ੍ਹਾ ਬਿਨਾਂ ਗਾਣਾ ਸੁਣਿਆ ਮੋੜਨਾ, ਸਟੇਜਾਂ ਤੇ ਗਾਉਣ ਨੂੰ ਟਾਇਮ ਨਾ ਦੇਣ ਨੂੰ ਚੋਬਰ ਨੇ ਆਪਣੀ ਮਿਹਨਤ ਨਾਲ ਜਵਾਬ ਦਿੱਤਾ, ਇਕ ਦਿਨ ਵਿਚ ਐਲਬਮ ਦਾ ਬਿਲਬੋਰਡ ਤੇ ਦਾਖਲਾ ਮਿਲਣਾ ਕੋਈ ਆਮ ਗੱਲ ਨਹੀਂ, ਆਪਣੇ ਤੋਂ ਇਲਾਵਾ ਅਨੇਕਾਂ ਨਵੇਂ ਕਲਾਕਾਰਾਂ ਨੂੰ ਵੱਡਾ ਪਲੇਟਫਾਰਮ ਵੀ ਦਿੱਤਾ..... ਦੂਜੇ ਪਾਸੇ ਇੰਝ ਜਾਪਦਾ ਜਿਵੇਂ ਉਹਨੂੰ ਤੀਰ ਦੀ ਚੋਬ ਵੱਜ ਗਈ ਸੀ, ਪਹਿਲਾਂ ਵੀ ਉਸਦਾ 20ਵੀਂ ਸਦੀ ਦੇ ਮਹਾਨ ਜਰਨੈਲ ਨਾਲ ਪਿਆਰ ਦੇਖਣ ਨੂੰ ਮਿਲਦਾ ਸੀ, ਫ਼ਿਰ ਪੰਜਾਬ ਗਾਣੇ ਤੋਂ ਬਾਅਦ ਆਉਣ ਵਾਲੇ ਗਾਣੇ SYL ਵਿੱਚੋਂ, On Air ਤੇ ਹੋਈ ਇੰਟਰਵਿਊ ਵਿੱਚ ਉਹਦੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਾਂ ਪ੍ਰਤੀ ਸਮਰਪਣ, ਸੰਤਾਂ ਬਾਰੇ, ਖਾੜਕੂ ਲਹਿਰ ਬਾਰੇ, ਕੌਮੀ ਘਰ ਤੇ ਮੌਜੂਦਾ ਦੇਸ਼ ਨਾਲ ਸੰਬੰਧਾਂ ਬਾਰੇ ਸਪਸ਼ਟ ਕੀਤੇ ਨਜ਼ਰੀਏ ਅਤੇ ਸੰਗਰੂਰ ਉਪ-ਚੋਣਾਂ ਵਿੱਚ ਪੰਥਕ ਹਿੱਤਾਂ ਲਈ ਕਾਰਜਸ਼ੀਲ ਸ: ਸਿਮਰਨਜੀਤ ਸਿੰਘ ਮਾਨ ਦੇ ਖੁਲ੍ਹੇ ਸਮਰਥਨ ਕਰਨ ਦੇ ਐਲਾਨ ਤੋਂ ਇਹ ਸਾਫ਼ ਦਿਖ ਰਿਹਾ ਸੀ ਕਿ ਉਹਨੂੰ ਗੁਰੂ- ਗਾਡੀ ਰਾਹ ਦਾ ਝਲਕਾਰਾ ਵੱਜ ਗਿਆ ਹੈ, ਉਹ ਇਸ ਰਾਹ ਤੇ ਤੁਰਨ ਲਈ ਤਕੜਾ ਹੋ ਰਿਹਾ ਹੈ। ਪਰ ਬਿਪਰੀ ਸਟੇਟ ਨੇ ਆਪਣੇ ਸੁਭਾਅ ਅਨੁਸਾਰ ਉਸਦੀ ਸਮਰੱਥਾ ਸਦਕਾ ਪੈਣ ਵਾਲੇ ਪ੍ਰਭਾਵ ਨੂੰ ਬਹੁਤ ਜਲਦੀ ਭਾਂਪ ਲਿਆ ਤੇ ਆਪਣੇ ਇਕ ਟੂਲ ਰਾਹੀਂ ਉਸਦੇ ਅੰਦਰ ਪਏ ਬੀਜ਼ ਨੂੰ ਪੁੰਗਰਦਿਆ ਹੀ ਨਾਸ਼ ਕਰ ਦਿੱਤਾ। ਸਵੈ ਪੱਖੀ ਬਿਰਤਾਂਤ ਘੜ੍ਹਨ ਵਿਚ ਮਾਹਰ ਬਿਪਰੀ ਸਟੇਟ ਨੇ ਉਸ ਦੇ ਕੀਤੇ ਕਤਲ ਨੂੰ ਮਹਿਜ਼ ਸੁਰੱਖਿਆ ਤੇ ਗੈਂਗਵਾਰ ਤੱਕ ਮਹਿਦੂਦ ਕਰ ਦਿੱਤਾ ਹੈ। ਸਟੇਟ ਦੇ ਸਿਰਜੇ ਬਿਪਰਵਾਦੀ ਬਿਰਤਾਂਤ ਦੇ ਗਲਬੇ ਵਿੱਚ ਆ ਅਣਦਿਸਦੇ ਪ੍ਰਭਾਵਾਂ ਤੋਂ ਅਣਜਾਣ, ਕਾਹਲੇ ਪ੍ਰਤੀਕਰਮ ਅਧੀਨ ਪੇਤਲੀ ਬੁੱਧੀ ਵਿੱਚੋ ਉਪਜੀ ਬਦਲੇ ਦੀ ਭਾਵਨਾ ਕਾਰਨ ਦੋਸ਼ੀਆਂ ਦੇ ਇੰਨਕਾਊਂਟਰ ਦੀ ਮੰਗ, ਨੌਜਵਾਨੀ ਦਾ ਸ਼ਿਕਾਰ ਕਰਨ ਵਾਲੇ ਸਿੱਖ-ਨਸਲਕੁਸ਼ੀ ਦੇ ਦੌਰ ਦੀ ਮੁੜ-ਸ਼ੁਰੂਆਤ ਹੋ ਸਕਦੀ ਹੈ, ਜਿਸ ਦਾ ਖਮਿਆਜ਼ਾ ਫ਼ਿਰ ਪੰਜਾਬ ਦੀ ਜਵਾਨੀ ਨੂੰ ਹੀ ਭੁਗਤਣਾ ਪਵੇਗਾ। ਸਾਨੂੰ ਲੋੜ ਹੈ ਸਟੇਟ ਪੱਖੀ ਬਿਪਰਵਾਦੀ ਬਿਰਤਾਂਤ ਤੋਂ ਉਪਰ ਉਠ ਇਸ ਬਹੁਪਰਤੀ ਦੁਰਘਟਨਾ ਦੀਆਂ ਤੈਹਾਂ ਨੂੰ ਸਮਝਦੇ ਹੋਏ ਸਿਰਜੋੜ ਅਗਲੇਰੀ ਰਣਨੀਤੀ ਘੜ੍ਹਨ ਦੀ, ਤਾਂ ਜੋ ਅਸੀਂ ਪੰਜਾਬ ਦੀ ਜਵਾਨੀ ਨੂੰ ਇੰਝ ਅਜਾਈਂ ਇਸ ਜਹਾਨੋਂ ਜਾਣ ਤੋਂ ਬਚਾ ਸਕੀਏ।

ਮੁਆਫ਼ੀ ਨਾਲੋਂ ਪਛਤਾਵੇ ਦੀ ਖਾਮੋਸ਼ੀ ਅਧਿਕ ਤੀਖਣ ਹੁੰਦੀ ਹੈਪ੍ਰੋ. ਹਰਿੰਦਰ ਸਿੰਘ ਮਹਿਬੂਬ ਕਹਿੰਦੇ ਹਨ ਕਿ "ਦੋਖੀਆਂ ਨੂੰ ਮੁਆਫ਼ ਕਰਨਾ ਸਾਡਾ ਧਰਮ ਹੈ, ...
31/05/2022

ਮੁਆਫ਼ੀ ਨਾਲੋਂ ਪਛਤਾਵੇ ਦੀ ਖਾਮੋਸ਼ੀ ਅਧਿਕ ਤੀਖਣ ਹੁੰਦੀ ਹੈ

ਪ੍ਰੋ. ਹਰਿੰਦਰ ਸਿੰਘ ਮਹਿਬੂਬ ਕਹਿੰਦੇ ਹਨ ਕਿ "ਦੋਖੀਆਂ ਨੂੰ ਮੁਆਫ਼ ਕਰਨਾ ਸਾਡਾ ਧਰਮ ਹੈ, ਪਰ ਕੇਵਲ ਓਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਹੋ ਜਾਣ। ਬੇ ਮਤਲਬ ਖਿਮਾਂ ਹਉਮੈ ਦੇ ਅਨੇਕਾਂ ਰੋਗ ਫੈਲਾਉਂਦੀ ਹੈ".....

ਇਹ ਗੱਲ ਅੱਜ ਕੌਮ ਦੇ ਆਪੂੰ ਬਣੇ ਆਗੂਆਂ ਨੂੰ ਸਮਝਣ ਦੀ ਲੋੜ ਹੈ ਜੋ ਹਰੇਕ ਗਲਤੀ ਨੂੰ ਬੱਜਰ ਕੁਰਹਿਤ ਬਣਾਕੇ ਪੇਸ਼ ਕਰਦੇ ਹਨ ਤੇ ਇਕ ਪੋਸਟ ਰਾਹੀਂ ਖੇਡੇ ਗਏ ਪੱਤੇ ਤੇ ਫ਼ਿਰ ਪਹਿਲਾਂ ਹੀ ਤਿਆਰ ਮੁਆਫ਼ੀ ਵਾਲਾ ਟੋਕਰਾ ਅਗਲੇ ਦੇ ਅੱਗੇ ਢੇਰੀ ਕਰ ਦਿੰਦੇ ਹਨ। ਅਜਿਹਾ ਕਰਦੇ ਅਕਸਰ ਇਹ ਚੁਣਿੰਦਾ- ਆਲੋਚਨਾ {Selective Criticism} ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਸਦਕਾ ਇਹ ਪ੍ਰਤੱਖ ਵੱਡੀਆਂ ਗਲਤੀਆਂ ਕਰਨ ਵਾਲਿਆਂ ਨੂੰ ਅੱਖੋਂ-ਪਰੋਖੇ ਕਰ ਨੀਲੇ ਠੀਕੇ ਲੱਗੀਆਂ ਪ੍ਰੋਫਾਈਲਾਂ ਤੇ ਠੀਕਰੀ ਪਹਿਰਾ ਲਾਈ ਰੱਖਦੇ ਹਨ। ਸਿੱਖ ਸਿਧਾਂਤਾਂ ਦੇ ਰਖਵਾਲੇ ਬਣੇ, ਅਕਸਰ ਹੀ ਗਲਤੀ ਬਾਰੇ ਬਿਆਨਦੇ ਜਾਬਤੇ ਤੋਂ ਬਾਹਰ ਹੋ, ਸਿੱਖ ਤਾਂ ਦੂਰ ਦੀ ਗੱਲ ਆਮ ਇਨਸਾਨ ਦੇ ਪੱਧਰ ਤੋਂ ਵੀ ਥੱਲੇ ਦੀ ਸ਼ਬਦਾਵਲੀ ਵਰਤ ਜਾਂਦੇ ਹਨ ਜਿਸ ਵਿਚ ਗਲਤੀ ਕਰਨ ਵਾਲਿਆਂ ਦੀਆਂ ਮਾਵਾਂ ਦੀ ਕਿਰਦਾਰਕੁਸ਼ੀ ਕਰਨਾ ਬਹੁਤ ਆਮ ਦੇਖਿਆ ਜਾਂਦਾ ਹੈ।
ਦੂਜੇ ਪਾਸੇ ਇਹ ਵੀ ਸਪਸ਼ਟ ਹੈ ਕਿ ਆਮ ਪ੍ਰਵਚਨ {General Discourse} ਤੋਂ ਬਾਹਰਾ ਕੋਈ ਵੀ ਇਨਸਾਨ (ਭਾਵੇਂ ਉਹ ਭਾਰਤੀ, ਸ਼ੁਭਦੀਪ, ਸਤਿੰਦਰ ਆਦਿ) ਪਹਿਲਾਂ ਜਾਣ ਬੁੱਝਕੇ ਇਹਨਾਂ ਦੀ ਪੂਛ ਤੇ ਪੈਰ ਧਰਦਾ ਤੇ ਫ਼ਿਰ ਝੱਟ ਦੇਣੀ ਮੁਆਫੀ ਮੰਗ ਲੈਂਦਾ ਹੈ... ਅਜਿਹਾ ਕਰਦੇ ਉਹ ਇਕੋ ਦਮ ਸੁਰਖੀਆਂ ਵਿਚ ਆ ਜਾਂਦਾ ਹੈ ਤੇ ਉਸਨੂੰ ਠੀਕ-ਠਾਕ ਮਾਤਰਾ ਵਿਚ ਨਵੇਂ ਪਿਛਲੱਗ (Followers) ਮਿਲ ਜਾਂਦੇ ਹਨ।
ਅਜੋਕੇ ਸਮੇਂ ਵਿਚ ਸਾਨੂੰ ਲੋੜ ਹੈ, ਗਲਤੀ ਬਾਰੇ ਸੋਸ਼ਲ ਮੀਡੀਆ ਟਰਾਇਲ ਚਲਾ ਪਲਾਂ ਵਿਚ ਦੋਸ਼ੀ ਨਿਰਧਾਰਤ ਕਰਨ ਅਤੇ ਅੱਖ ਦੇ ਫ਼ੋਰ ਨਾਲ ਮੁਆਫੀ ਮੰਗਣ ਤੋਂ ਤੁਰੰਤ ਬਾਅਦ ਪਲਕਾਂ ਤੇ ਬਿਠਾਉਣ ਵਾਲੀ ਵਿਧੀ ਤੋਂ ਉਪਰ ਉਠ ਪ੍ਰੋ. ਮਹਿਬੂਬ ਦੇ ਉਪਰੋਕਤ ਕਥਨ ਤੋਂ ਸੇਧ ਲੈਕੇ ਕੁਝ ਠੋਸ ਕਦਮ ਉਠਾਏ ਜਾਣ ਤਾਂ ਜੋ ਹਰ ਕੋਈ ਅਜਿਹੀ ਗਲਤੀ ਕਰਨ ਦੇ ਖਿਆਲ ਆਉਣ ਦੇ ਖਿਆਲ ਬਾਰੇ ਵੀ ਹਜ਼ਾਰ ਵਾਰ ਸੋਚੇ।
ਭੁੱਲ ਚੁੱਕ ਦੀ ਖਿਮਾਂ

Address

Anandpur Sahib

Website

Alerts

Be the first to know and let us send you an email when Sikh Surat posts news and promotions. Your email address will not be used for any other purpose, and you can unsubscribe at any time.

Shortcuts

Share

Category