Sikh Center for Global Politics

Sikh Center for Global Politics Education and analysis of global political events from Sikh perspective.

ਭਾਰਤ ਅਤੇ ਅਮਰੀਕਾ ਵਿਚਲੇ ਵਪਾਰਕ ਸਮਝੌਤੇ ਲਈ ਪੰਜ ਗੱਲਬਾਤ ਦੇ ਦੌਰ ਚੱਲੇ, ਪਰ ਆਖ਼ਰ ਵਿਚ ਸਮਝੌਤਾ ਨਾ ਹੋਣ ਕਰਕੇ ਇਹ ਗੱਲਬਾਤ ਅਸਫਲ ਹੋ ਗਈ।1. ਭਾਰ...
06/08/2025

ਭਾਰਤ ਅਤੇ ਅਮਰੀਕਾ ਵਿਚਲੇ ਵਪਾਰਕ ਸਮਝੌਤੇ ਲਈ ਪੰਜ ਗੱਲਬਾਤ ਦੇ ਦੌਰ ਚੱਲੇ, ਪਰ ਆਖ਼ਰ ਵਿਚ ਸਮਝੌਤਾ ਨਾ ਹੋਣ ਕਰਕੇ ਇਹ ਗੱਲਬਾਤ ਅਸਫਲ ਹੋ ਗਈ।

1. ਭਾਰਤ ਨੇ ਅਮਰੀਕਾ ਨੂੰ ਕਾਰਾਂ, ਵਿਸ਼ੇਸ਼ ਤੌਰ ’ਤੇ ਸ਼ਰਾਬ ਅਤੇ ਹੋਰ ਸਮਾਨ 'ਤੇ ਟੈਰਿਫ ਘਟਾਉਣ ਅਤੇ ਅਮਰੀਕੀ ਸਮਾਨ ਦੀ ਖਰੀਦ ਵਧਾਉਣ ਦਾ ਪ੍ਰਸਤਾਵ ਦਿੱਤਾ ਸੀ।

2. ਪਰ ਅਮਰੀਕਾ ਇੱਕ ਵੱਡੇ ਅਤੇ ਵਿਆਪਕ ਸਮਝੌਤੇ ਦੀ ਉਮੀਦ ਕਰ ਰਿਹਾ ਸੀ, ਜਿਸ ਤਹਿਤ ਭਾਰਤ ਨੂੰ ਖੇਤੀਬਾੜੀ, ਡੇਅਰੀ ਅਤੇ ਹੋਰ ਖੇਤਰਾਂ ਵਿੱਚ ਆਪਣਾ ਬਾਜ਼ਾਰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਕੀਤੀ ਗਈ।

3. ਅਧਿਕਾਰੀਆਂ ਨੇ ਮੰਨਿਆ ਕਿ ਭਾਰਤ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ "ਵੱਡੇ ਸਮਝੌਤੇ" ਦੀ ਗੱਲ ਸੁਣ ਕੇ ਜ਼ਰੂਰਤ ਤੋਂ ਵੱਧ ਆਤਮ-ਵਿਸ਼ਵਾਸ ਵਿੱਚ ਆ ਗਿਆ ਸੀ। ਇਸ ਕਾਰਨ ਭਾਰਤ ਨੇ ਖੇਤੀਬਾੜੀ ਅਤੇ ਡੇਅਰੀ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣਾ ਸਟੈਂਡ ਹੋਰ ਸਖ਼ਤ ਕਰ ਲਿਆ।
"ਅਸੀਂ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹਾਂ, ਅਤੇ ਅਮਰੀਕਾ 1.4 ਅਰਬ ਦੀ ਮਾਰਕੀਟ ਨੂੰ ਅਣਡਿੱਠਾ ਨਹੀਂ ਕਰ ਸਕਦਾ," ਇੱਕ ਭਾਰਤੀ ਅਧਿਕਾਰੀ ਨੇ ਕਿਹਾ।

4. ਜੁਲਾਈ ਵਿੱਚ ਅਮਰੀਕਾ ਨੇ ਪਾਕਿਸਤਾਨ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਨਾਲ ਵਧੀਆ ਸ਼ਰਤਾਂ ’ਤੇ ਵਪਾਰ ਸਮਝੌਤੇ ਕੀਤੇ, ਜਿਸ ਨਾਲ ਭਾਰਤ ਦੀ ਸਥਿਤੀ ਹੋਰ ਕਮਜ਼ੋਰ ਹੋ ਗਈ।

5. ਆਖ਼ਰਕਾਰ, 1 ਅਗਸਤ 2025 ਤੋਂ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੇ ਸਮਾਨ 'ਤੇ 25% ਟੈਰਿਫ ਲਾਗੂ ਕਰ ਦਿੱਤਾ।

6 ਭਾਰਤ ਨੇ ਇਸ ਕਦਮ ਨੂੰ "ਗ਼ੈਰ-ਵਾਜਬ ਅਤੇ ਬੇਇਨਸਾਫ਼" ਦੱਸ ਕੇ ਸਖ਼ਤ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਉਹ ਆਪਣੀ ਆਰਥਿਕ ਰਣਨੀਤੀ 'ਤੇ ਕਾਇਮ ਰਹੇਗਾ।

ਇਸ ਤੋਂ ਇਲਾਵਾ, ਪ੍ਰੈਜ਼ੀਡੈਂਟ ਟਰੰਪ ਨੇ ਅਗਸਤ ਦੇ ਅਖੀਰ ਤੱਕ ਕੁਝ ਹੋਰ ਭਾਰਤੀ ਉਤਪਾਦਾਂ 'ਤੇ 50% ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਰਿਸ਼ਤੇ ਹੋਰ ਤਣਾਅਪੂਰਨ ਹੋ ਗਏ ਹਨ।

New World Order ?ਮੇਰਾ ਇਸ ਨਾਲ ਵਾਸਤਾ 2010-11 ਵਿੱਚ ਪਿਆ, ਜਦੋਂ ਮੇਰੇ ਪੋਲਿਸ਼ employer ਨੇ ਮੈਨੂੰ ਇੱਕ USB ਦਿੱਤੀ। ਉਸਨੇ ਇਹ USB ਦੇਂਦੇ...
23/03/2025

New World Order ?

ਮੇਰਾ ਇਸ ਨਾਲ ਵਾਸਤਾ 2010-11 ਵਿੱਚ ਪਿਆ, ਜਦੋਂ ਮੇਰੇ ਪੋਲਿਸ਼ employer ਨੇ ਮੈਨੂੰ ਇੱਕ USB ਦਿੱਤੀ। ਉਸਨੇ ਇਹ USB ਦੇਂਦੇ ਹੋਏ ਇਹ ਤਾਕੀਦ ਕੀਤੀ ਕਿ ਇਹ ਟੌਪ ਸੀਕਰੇਟ ਹੈ ਅਤੇ ਇਸਨੂੰ ਜਨਤਕ ਨਾ ਕਰੀਂ, ਕਿਉਂਕਿ ਇਹ ਅਪਣੇ ਦੋਹਾਂ ਲਈ ਖਤਰਨਾਕ ਹੋ ਸਕਦਾ ਹੈ। ਘਰ ਆ ਕੇ ਮੈਂ ਉਸ USB ਨੂੰ ਕੰਪਿਊਟਰ ਨਾਲ ਕਨੈਕਟ ਕੀਤਾ ਅਤੇ ਇਸ ਵਿੱਚ ਕਈ ਛੋਟੀਆਂ-2 ਵੀਡੀਓਜ਼ ਸਨ। ਇਹਨਾਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ, ਮੇਰੀ ਨਵੀਂ ਵਿਸ਼ਵ ਵਿਵਸਥਾ ਬਾਰੇ ਸਮਝ ਉਹੀ ਬਣੀ ਜੋ ਅੱਜ ਕੁਝ ਸਾਡੇ ਭਰਾਵਾਂ ਦੀ ਹੈ: ਦੁਨੀਆ ਨੂੰ ਕੁਝ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ।

ਇੱਕ ਵੀਡੀਓ ਦੀ ਸ਼ੁਰੂਆਤ ਇਸ ਸਵਾਲ ਨਾਲ ਹੁੰਦੀ ਹੈ: "Who is Obama?" ਇਸਦਾ ਜਵਾਬ ਆਉਂਦਾ ਹੈ: "Obama is an agent of big financial capital." ਅਸਲ ਵਿੱਚ, ਇਹ ਗੈਬੀ ਸ਼ਕਤੀਆਂ ਯਹੂਦੀ ਘਰਾਣੇ ਸਨ। ਜਿਵੇਂ ਕਿ Rothschilds, Rockefellers, Warburgs, ਅਤੇ Goldman Sachs। ਹਾਲਾਂਕਿ,conspiracy theories ਨਾਲ ਭਰਪੂਰ ਵੀਡੀਓਜ਼ ਨੇ ਮੇਰੇ ਅੰਦਰ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਜ਼ਰੂਰ ਕੀਤੀ। ਅੱਜ, new world order ਬਾਰੇ ਜੋ ਸਮਝ ਬਣਾਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ।

New World Order - NWO) ਦਾ ਵਿਚਾਰ ਲੰਬੇ ਸਮੇਂ ਤੋਂ ਰਾਜਨੀਤਿਕ ਚਿੰਤਕਾਂ, ਅਰਥਸ਼ਾਸਤਰੀਆਂ ਅਤੇ ਆਮ ਲੋਕਾਂ ਵਿਚਕਾਰ ਚਰਚਾ ਦਾ ਵਿਸ਼ਾ ਰਿਹਾ ਹੈ। ਕੁਝ ਇਸ ਨੂੰ ਇੱਕ ਬਹੁ-ਧਰੁਵੀ ਵਿਸ਼ਵ ਵੱਲ ਰਾਜਨੀਤਿਕ ਬਦਲਾਅ ਵਜੋਂ ਵੇਖਦੇ ਹਨ, ਜਦਕਿ ਦੂਸਰੇ ਇਸ ਨੂੰ ਗੁਪਤ ਸਾਜ਼ਿਸ਼ ਮੰਨਦੇ ਹਨ ਜਿਸ ਦਾ ਮਕਸਦ ਵਿਸ਼ਵ ਉੱਤੇ ਹਾਵੀ ਹੋਣਾ ਹੈ। ਇਸ ਲੇਖ ਵਿੱਚ, ਅਸੀਂ ਨਵੀਂ ਵਿਸ਼ਵ ਵਿਵਸਥਾ ਨੂੰ ਇਸ ਨਜ਼ਰੀਏ ਤੋਂ ਵੇਖਾਂਗਾ ਕਿ ਇਹ ਅਮਰੀਕਾ ਦੀ ਅਗਵਾਈ ਵਾਲੀ ਮੌਜੂਦਾ ਵਿਵਸਥਾ ਨੂੰ ਚੀਨ ਅਤੇ ਰੂਸ ਵਰਗੀਆਂ ਉੱਭਰਦੀਆਂ ਤਾਕਤਾਂ ਤੋਂ ਚੁਣੌਤੀ ਹੈ—ਇੱਕ ਰਣਨੀਤੀ ਜਿਸ ਵਿੱਚ ਸਮਾਨਾਂਤਰ ਸੰਸਥਾਵਾਂ ਬਣਾਉਣ ਅਤੇ ਗਲੋਬਲ ਤਾਕਤ ਦੇ ਸੰਤੁਲਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ, ਮੈਂ ਇਸ ਵਿਕਲਪਿਕ ਸਿਧਾਂਤ ਨੂੰ ਵੀ ਸੰਬੋਧਨ ਕਰਾਂਗੇ ਕਿ ਇਹ ਇੱਕ ਗੁਪਤ ਸੰਗਠਨ ਹੈ ਜੋ ਲੁਕਵੇਂ ਸਮੂਹਾਂ, ਜਿਵੇਂ ਇਲੁਮਿਨਾਟੀ, ਦੁਆਰਾ ਨਿਯੰਤਰਿਤ ਹੈ।
ਪਰੰਪਰਾਗਤ ਅਮਰੀਕੀ ਅਗਵਾਈ ਵਾਲਾ world Order

ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ, ਵਿਸ਼ਵ ਲਗਭਗ ਅਮਰੀਕਾ ਦੀ ਅਗਵਾਈ ਵਾਲੀ ਵਿਵਸਥਾ ਅਧੀਨ ਚੱਲ ਰਿਹਾ ਹੈ, ਜੋ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਆਰਥਿਕ ਢਾਂਚਿਆਂ ’ਤੇ ਅਧਾਰਤ ਹੈ। ਇਸ ਦੀਆਂ ਨੀਂਹਾਂ ਵਿੱਚ ਸ਼ਾਮਲ ਹਨ:
ਸੰਯੁਕਤ ਰਾਸ਼ਟਰ (UN)– 1945 ਵਿੱਚ ਸਥਾਪਿਤ, ਸ਼ਾਂਤੀ, ਕੂਟਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ।
ਅੰਤਰਰਾਸ਼ਟਰੀ ਮੁਦਰਾ ਫੰਡ (IMF)– ਵਿਸ਼ਵ ਮੁਦਰਾਵਾਂ ਨੂੰ ਸਥਿਰ ਕਰਨ ਅਤੇ ਆਰਥਿਕ ਮਦਦ ਲਈ।
ਵਿਸ਼ਵ ਬੈਂਕ– ਯੁੱਧ ਤੋਂ ਬਾਅਦ ਮੁੜ-ਨਿਰਮਾਣ ਅਤੇ ਵਿਕਾਸ ਪ੍ਰੋਜੈਕਟਾਂ ਲਈ।
ਨਾਟੋ (NATO)– ਸੋਵੀਅਤ ਪ੍ਰਭਾਵ ਨੂੰ ਰੋਕਣ ਅਤੇ ਪੱਛਮੀ ਸੁਰੱਖਿਆ ਲਈ।

ਇਸ ਅਮਰੀਕੀ-ਦਬਦਬੇ ਵਾਲੇ ਸਿਸਟਮ ਨੇ ਪੱਛਮੀ ਦੇਸ਼ਾਂ, ਖਾਸ ਕਰਕੇ ਅਮਰੀਕਾ, ਨੂੰ ਵਿਸ਼ਵ ਵਪਾਰ, ਵਿੱਤ ਅਤੇ ਸੁਰੱਖਿਆ ਦੇ ਨਿਯਮ ਬਣਾਉਣ ਲਈ ਬਹੁਤ ਮਦਦ ਕੀਤੀ ਤੇ ਅਮਰੀਕੀ ਡਾਲਰ ਨੂੰ ਵਿਸ਼ਵ ਰਿਜ਼ਰਵ ਮੁਦਰਾ ਵਜੋਂ ਸਥਾਪਤ ਕਰਨ ਚ ਅਹਿਮ ਭੂਮਿਕਾ ਨਿਭਾਈ। ਪਰ ਪਿਛਲੇ ਦੋ ਦਹਾਕਿਆਂ ਵਿੱਚ, ਇਸ ਸਿਸਟਮ ਨੂੰ ਚੀਨ ਅਤੇ ਰੂਸ ਵਰਗੀਆਂ ਉੱਭਰਦੀਆਂ ਤਾਕਤਾਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇੱਕ ਸੰਤੁਲਿਤ ਅਤੇ ਬਹੁ-ਧਰੁਵੀ ਵਿਸ਼ਵ (multipolar world )ਹੈ

American Unipolar Moment:-
1991 ਵਿੱਚ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ, ਅਮਰੀਕਾ ਦੁਨੀਆ ਦੀ ਇਕਲੌਤੀ ਸੁਪਰਪਾਵਰ ਬਣ ਗਿਆ। ਇਸ ਮੋਮੈਂਟ ਦੌਰਾਨ, ਅਮਰੀਕਾ ਨੇ ਆਪਣੇ ਫੌਜੀ, ਆਰਥਿਕ, ਅਤੇ ਰਾਜਨੀਤਿਕ ਪ੍ਰਭਾਵ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤ ਕੀਤਾ। ਪਰ 2000 ਦੇ ਦਹਾਕੇ ਦੇ ਅਖੀਰ ਵਿੱਚ, ਚੀਨ ਅਤੇ ਰੂਸ ਵਰਗੀਆਂ ਉੱਭਰਦੀਆਂ ਤਾਕਤਾਂ ਨੇ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। 2008 ਦਾ ਵਿੱਤੀ ਸੰਕਟ ਅਤੇ ਅਮਰੀਕਾ ਦੀਆਂ ਮੱਧ-ਪੂਰਬ ਵਿੱਚ ਲੜੀਆਂ ਜੰਗਾਂ ਨੇ ਇਸਦੀ ਆਰਥਿਕ ਅਤੇ ਰਾਜਨੀਤਿਕ ਸਥਿਤੀ ਨੂੰ ਕਮਜ਼ੋਰ ਕੀਤਾ। 2010 ਤੋਂ ਬਾਅਦ, ਚੀਨ ਦਾ ਤੇਜ਼ ਆਰਥਿਕ ਵਿਕਾਸ ਅਤੇ ਰੂਸ ਦੀ ਫੌਜੀ ਤਾਕਤ ਨੇ ਅਮਰੀਕੀ ਯੁਨੀਪੋਲਰ ਮੋਮੈਂਟ ਨੂੰ ਖਤਮ ਕਰ ਦਿੱਤਾ ।

The Rise of Parallel order: ਚੀਨ ਅਤੇ ਰੂਸ ਦੀ ਚੁਣੌਤੀ

ਚੀਨ ਅਤੇ ਰੂਸ ਦੇ ਉਭਾਰ ਨਾਲ ਨਵੀਆਂ ਸੰਸਥਾਵਾਂ ਬਣੀਆਂ ਹਨ ਜੋ ਅਮਰੀਕੀ-ਅਗਵਾਈ ਵਾਲੇ ਢਾਂਚੇ ਨੂੰ ਸਿੱਧੀ ਚੁਣੌਤੀ ਦਿੰਦੀਆਂ ਹਨ। ਇਹ ਯਤਨ ਪੱਛਮੀ ਸਿਸਟਮ ’ਤੇ ਨਿਰਭਰਤਾ ਘਟਾਉਣ ਅਤੇ ਵਪਾਰ, ਵਿੱਤ ਅਤੇ ਸਿਆਸੀ ਸਹਿਯੋਗ ਲਈ ਨਵੇਂ ਪਲੇਟਫਾਰਮ ਬਣਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਹਨ। ਜਿਵੇਂ
1.ਸ਼ੰਘਾਈ ਸਹਿਯੋਗ ਸੰਗਠਨ (SCO)
2001 ਵਿੱਚ ਸਥਾਪਿਤ, ਇਸ ਵਿੱਚ ਚੀਨ, ਰੂਸ ਅਤੇ ਕਈ ਮੱਧ ਏਸ਼ੀਆਈ ਦੇਸ਼ ਸ਼ਾਮਲ ਹਨ। ਇਹ ਖੇਤਰੀ ਸੁਰੱਖਿਆ, ਫੌਜੀ ਸਹਿਯੋਗ ਅਤੇ ਸਿਆਸੀ ਇਕਜੁਟਤਾ ’ਤੇ ਕੇਂਦਰਿਤ ਹੈ। ਇਸ ਨੇ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਸ਼ਾਮਲ ਕਰਕੇ ਨਾਟੋ ਦੇ ਮੁਕਾਬਲੇ ਤਾਕਤ ਵਧਾਈ ਹੈ।

2. ਬ੍ਰਿਕਸ (BRICS)
ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦਾ ਸਮੂਹ ਪੱਛਮੀ ਵਿੱਤੀ ਸਿਸਟਮਾਂ ਦੇ parallel ਢਾਂਚੇ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। New Development Bank (NDB) ਗਲੋਬਲ ਸਾਊਥ ਦੇ ਮੁਲਕਾਂ ਵਿੱਚ ਬੁਨਿਆਦੀ ਢਾਂਚੇ ਲਈ ਅਜ਼ਾਦਾਨਾ ਤੋਰ ਤੇ ਇਮਦਾਦ ਕਰ ਰਿਹਾ ਹੈ। ਜੋ IMF ਅਤੇ ਵਿਸ਼ਵ ਬੈਂਕ ਦੇ ਪ੍ਰਭਾਵ ਤੋਂ ਮੁਕਤ ਹੈ।

3.Asian infrastructure Investment Bank (AIIB
2015 ਵਿੱਚ ਚੀਨ ਦੀ ਅਗਵਾਈ ਵਿੱਚ ਸਥਾਪਿਤ, ਇਹ ਏਸ਼ੀਆ ਅਤੇ ਹੋਰ ਖੇਤਰਾਂ ਵਿੱਚ ਵੱਡੇ ਪ੍ਰੋਜੈਕਟਾਂ ਨੂੰ ਫੰਡ ਦਿੰਦਾ ਹੈ, ਜਿਸ ਵਿੱਚ ਪੱਛਮੀ ਸੰਸਥਾਵਾਂ ਵਾਂਗ ਸਖ਼ਤ ਸ਼ਰਤਾਂ ਨਹੀਂ ਹੁੰਦੀਆਂ।

4.De-Dollarization Efforts
ਚੀਨ ਅਤੇ ਰੂਸ ਅਮਰੀਕੀ ਡਾਲਰ ਦੀ hegemony ਨੂੰ ਘਟਾਉਣ ਲਈ ਸਥਾਨਕ ਮੁਦਰਾਵਾਂ ਵਿੱਚ ਵਪਾਰ, CIPS ਵਰਗੇ ਭੁਗਤਾਨ ਸਿਸਟਮ, ਅਤੇ ਡਿਜੀਟਲ ਕਰੰਸੀ ’ਤੇ ਕੰਮ ਕਰ ਰਹੇ ਹਨ।

Multipolar world ਦੀ ਸਿਰਜਣਾ

ਇਨਾਂ ਨਵੀਆਂ parallel institution ਦਾ ਉਭਾਰ multipolar world ਵੱਲ strategic shift
ਨੂੰ ਦਰਸਾਉਂਦਾ ਹੈ।ਜਿੱਥੇ ਕੋਈ ਇੱਕ ਦੇਸ਼ ਜਾਂ ਸਮੂਹ ਪੂਰੀ ਤਰ੍ਹਾਂ ਹਾਵੀ ਨਹੀਂ ਹੋ ਸਕਦਾ। ਚੀਨ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ (BRI)ਏਸ਼ੀਆ, ਅਫਰੀਕਾ ਅਤੇ ਯੂਰਪ ਵਿੱਚ ਆਰਥਿਕ ਸਬੰਧਾਂ ਨਾਲ ਪ੍ਰਭਾਵ ਵਧਾ ਰਿਹਾ ਹੈ। ਰੂਸ ਕ੍ਰੀਮੀਆ ਤੇ ਕਬਜ਼ੇ ਅਤੇ ਯੁਕਰੇਨ ਜੰਗ ਰਾਹੀਂ ਨਾਟੋ ਦੇ ਮੁਕਾਬਲੇ ਅਪਣੀ ਸਿਆਸੀ ਅਤੇ ਫੌਜੀ ਤਾਕਤ ਦਿਖਾ ਰਿਹਾ ਹੈ।

Conspiracy Theories, A Shadow Global Elite ?

ਜਿੱਥੇ ਰਾਜਨੀਤਿਕ ਵਿਆਖਿਆ ਮੁੱਖ ਤਾਕਤਾਂ ਦੇ ਮੁਕਾਬਲੇ ’ਤੇ ਕੇਂਦਰਿਤ ਹੈ, ਉੱਥੇ conspiracy theories ਤੇ based ਇੱਕ ਸਿਧਾਂਤ ਕੰਮ ਕਰ ਰਿਹਾ ਏ। ।ਜਿਸ ਅਨੁਸਾਰ, NWO ਇੱਕ ਗੁਪਤ ਸਮੂਹ ਏ ਜੋ ਇਲੁਮਿਨਾਟੀ, ਫ੍ਰੀਮੇਸਨ ਜਾਂ ਬਿਲਡਰਬਰਗ ਗਰੁੱਪ ਦੁਆਰਾ ਨਿਯੰਤਰਿਤ ਹੈ, ਜੋ ਗਲੋਬਲ ਸਰਕਾਰ ਬਣਾਉਣਾ ਚਾਹੁੰਦਾ ਹੈ। ਇਸ ਸਮੂਹ ਦੇ ਕੰਮ ਕਰਨ ਦੇ ਤਰੀਕੇ
ਵੱਡੇ ਬੈਂਕਾਂ ਰਾਹੀਂ ਵਿੱਤੀ ਕੰਟਰੋਲ।
ਨਾਗਰਿਕਾਂ ’ਤੇ ਨਿਗਰਾਨੀ ਲਈ ਡਾਟਾ ਇਕੱਠਾ ਕਰਨਾ।
ਜੰਗਾ , ਮਹਾਮਾਰੀਆਂ ਅਤੇ ਆਰਥਿਕ ਸੰਕਟਾਂ ਨਾਲ ਤਾਕਤ ਵਧਾਉਣਾ।

ਇਹ ਦਾਅਵੇ ਅਕਸਰ ਬੇਬੁਨਿਆਦ ਮੰਨੇ ਜਾਂਦੇ ਹਨ, ਪਰ ਗਲੋਬਲ ਕਾਰਪੋਰੇਸ਼ਨਾਂ ਦਾ ਵਧਦਾ ਪ੍ਰਭਾਵ, ਡਿਜੀਟਲ ਨਿਗਰਾਨੀ ਅਤੇ ਅਮੀਰਾਂ ਵਿੱਚ ਦੌਲਤ ਦੀ ਬੇਸ਼ੁਮਾਰ ਵਾਧਾ ਇਨ੍ਹਾਂ ਥਿਊਰੀਆਂ ਨੂੰ ਹੋਰ ਹਵਾ ਦਿੰਦਾ ਹੈ।

ਸਿਸਟਮਾਂ ਦੀ ਲੜਾਈ ਜਾਂ ਗਲੋਬਲ ਕਬਜ਼ਾ?

New world order ਭਾਵੇਂ ਇੱਕ complex ਮਸਲਾ ਹੈ ਪਰ ਭੂ ਰਾਜਨੀਤੀ ਦੇ ਨਜ਼ਰੀਏ ਤੋਂ, ਇਹ ਅਮਰੀਕੀ-ਅਗਵਾਈ ਵਾਲੇ order ਅਤੇ ਚੀਨ-ਰੂਸ ਵਿਚਕਾਰ ਇੱਕ ਸੰਘਰਸ਼ ਹੈ, ਜੋ ਗਲੋਬਲ ਸੰਸਥਾਵਾਂ ਨੂੰ ਆਪਣੇ ਹੱਕ ਵਿੱਚ ਢਾਲਣਾ ਚਾਹੁੰਦੇ ਹਨ। ਨਵੀਆਂ ਸੰਸਥਾਵਾਂ ਅਤੇ ਵਪਾਰਕ ਗਠਜੋੜ ਇੱਕ ਨਵੇਂ multipolar world ਵੱਲ ਇਸ਼ਾਰਾ ਕਰਦੇ ਹਨ। 2020-30 ਦੇ ਦਹਾਕੇ ਨੂੰ ਮਾਹਰਾਂ ਨੇ decisive decade ਦਾ ਨਾਂ ਦਿੱਤਾ ਹੋਇਆ। ਇਸ ਦਹਾਕੇ ਵਿੱਚ ਵੱਡੀ ਉਥਲ ਪੁਥਲ ਹੋਣ ਦੀ ਸੰਭਾਵਨਾ ਹੈ। ਇਹ ਅਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬਹਿੰਦਾ ਏ।

13/04/2024

ਮੱਧ ਪੂਰਬ ਦੇ ਹਲਾਤ ਇੱਕ ਵਾਰ ਫਿਰ ਕਰਵਟ ਲੈਂਦੇ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਚੱਲ ਰਹੀ ਹੈ। ਦੁਜੇ ਪਾਸੇ ਹੂਥੀ ਲੜਾਕਿਆਂ ਵਲੋ ਲਾਲ ਸਾਗਰ ਵਿਚ ਲਗਾਤਾਰਤਾ ਨਾਲ ਸਮੁੰਦਰੀਆਂ ਬੇੜਿਆਂ ਤੇ ਹਮਲੇ ਕੀਤੇ ਜਾ ਰਹੇ ਸਨ। ਇਸੇ ਵਿੱਚਕਾਰ ਇਜਰਾਇਲ ਨੇ ਸੀਰੀਆ ‘ਚ ਈਰਾਨੀ ਸਫ਼ਾਰਤਖ਼ਾਨੇ ਤੇ ਹਮਲਾ ਕਰ ਹਲਾਂਤਾ ਚ ਹੋਰ ਤਲਖ਼ੀ ਵਧਾਈ ਹੈ। ਈਰਾਨ ਵੱਲੋਂ ਹਮਲੇ ਦਾ ਠੋਕਵਾਂ ਜਵਾਬ ਦੇਣ ਦੀ ਗੱਲ ਕਹੀ ਜਾ ਰਹੀ ਏ। ਜੇ ਈਰਾਨ ਦੇ ਖਬਰਖਾਨੇ ਦੀ ਮੰਨੀਏ ਤਾਂ ਉੱਨਾਂ ਮੁਤਾਬਿਕ ਈਰਾਨ ਵੱਲੋਂ ਡਰੋਨ ਅਤੇ ਮਿਸਾਈਲਾਂ ਨਾਲ ਕੁਛ ਇਸਰਾਈਲੀ ਟਿਕਾਣਿਆਂ ਤੇ ਜ਼ੋਰਦਾਰ ਹਮਲੇ ਸ਼ੁਰੂ ਵੀ ਕਰ ਵੀ ਦਿੱਤੇ ਗਏ ਹਨ। ਜੇ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਲੱਗਦੀ ਹੈ ਜਿਸ ਦੇ ਪੂਰੇ ਅਸਾਰ ਲਗ ਰਹੇ ਹਨ। ਤਾਂ ਅਮਰੀਕਾ ਨੂੰ ਸਿੱਧੇ ਤੋਰ ਤੇ ਜੰਗ ਵਿਚ ਆਉਣਾ ਪਵੇਗਾ, ਤਾਂ ਉਸ ਸੂਰਤੇ ਹਾਲ ਵਿਚ ਇਸ ਜੰਗ ਦਾ ਸੇਕ ਕੱਲਾ ਮੱਧ ਪੂਰਬ ਤੱਕ ਮਹਿਦੂਦ ਨਹੀਂ ਰਹੇਗਾ।

https://en.irna.ir/news/85443281/IRGC-fires-missiles-drones-at-Israeli-positions-in-retaliatory

** ** ** ** ** ** ** ** ** ** ** ** ** ** ** ** ** ** ** ** ** ** ** ** **

ਦੱਖਣੀ ਏਸ਼ੀਆ ਦੇ ਜੋ ਹਲਾਤ ਬਣੇ ਹੋਏ ਹਣ। ਉਸ ਬਾਰੇ ਕਈ ਥਿਊਰੀਆ  ਚੱਲ ਰਹੀਆਂ ਰਹੀ ਹਨ। ਜੋ ਸਾਡੀ ਸਮਝ ਨੂੰ ਨਿਖਾਰਨ ਦੀ ਥਾਏਂ ਹੋਰ ਉਲਝਾ ਰਹੀਆਂ ਹਣ...
22/03/2024

ਦੱਖਣੀ ਏਸ਼ੀਆ ਦੇ ਜੋ ਹਲਾਤ ਬਣੇ ਹੋਏ ਹਣ। ਉਸ ਬਾਰੇ ਕਈ ਥਿਊਰੀਆ ਚੱਲ ਰਹੀਆਂ ਰਹੀ ਹਨ। ਜੋ ਸਾਡੀ ਸਮਝ ਨੂੰ ਨਿਖਾਰਨ ਦੀ ਥਾਏਂ ਹੋਰ ਉਲਝਾ ਰਹੀਆਂ ਹਣ। ਸਾਡੇ ਇਸ ਖਿੱਤੇ ਹਲਾਤਾਂ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਏਸ਼ੀਆ ਪੈਸੀਫਿਕ ਦੀ ਅਮਰੀਕਨ ਪੋਲੀਸੀ, ਭਾਰਤ ਚੀਨ ਸੰਬੰਧ ਅਤੇ ਭਾਰਤ ਅਮਰੀਕਾ ਸੰਬੰਧਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਅਸੀ ਆਪਜੀ ਦੀ ਮਦਦ ਦੇ ਨਾਲ ਤੱਥ ਅਧਾਰਤ ਸਮਝ ਬਨਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਕੋਸ਼ਿਸ਼ ਕਰਾਂਗੇ । ਜਿਸ ਵਿਚ ਆਪਜੀ ਦੀ ਸ਼ਮੂਲੀਅਤ ਲੋੜੀਂਦੀ ਹੋਵੇਗੀ।।

29/02/2024

ਪੱਛਮੀ ਤਾਕਤਾਂ ਤੇ ਰੂਸ ਵਿਚਾਲੇ ਪਾੜੇ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਰੂਸ ਵੱਲੋਂ ਨਾਟੋ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਨਾਟੋ ਯੂਕਰੇਨ ਵਿੱਚ ਆਪਣੀਆਂ ਫੌਜਾਂ ਤੈਨਾਤ ਕਰੇਗਾ ਤਾਂ ਨਾਟੋ ਜੰਗ ਲਈ ਤਿਆਰ ਰਹੇ। ਇਸੇ ਦੇ ਚੱਲਦਿਆਂ ਰੂਸ ਵੱਲੋਂ ਅਪਣੇ ਪਰਮਾਣੂ ਹਥਿਆਰ ਮੁਲਕ ਦੇ ਵੱਖ-ਵੱਖ ਹਿੱਸਿਆਂ ਚ ਤੈਨਾਤ ਕੀਤੇ ਜਾ ਰਹੇ ਹਨ। ਇਹ ਇੱਕ ਦਬਾਅ ਬਣਾਉਣ ਦੀ ਨੀਤੀ ਵੀ ਹੋ ਸਕਦੀ ਹੈ ਤੇ ਜੰਗ ਦਾ ਬਿਗੁਲ ਵੀ ?


20/02/2024

ਪ੍ਰਵੀਨ ਸਾਹਨੀ ਇੱਕ ਸਾਬਕਾ ਫੌਜੀ ਅਫਸਰ ਤੇ ਫੋਰਸ ਰਸਾਲੇ ਦੇ ਸੰਪਾਦਕ ਹਨ। ਉਹ ਸੰਮੇ-੨ ਤੇ ਅਪਣੇ ਲੇਖਾਂ ਅਤੇ ਯੂਟਊਬ ਵੀਡੀੳਜ ਰਾਂਹੀ ਇੰਡੀਆ ਦੀ ਵਿਦੇਸ਼ ਅਤੇ ਰੱਖਿਆ ਨੀਤੀ ਤੇ ਵਿਚਾਰ ਰੱਖਦੇ ਰਹਿੰਦੇ ਹਨ। ਅੱਜ ਉਹਨਾਂ ਪਾਕਿਸਤਾਨ ਅਤੇ ਭਾਰਤ ਦੀ ਵਿਦੇਸ਼ ਨੀਤੀ ਬਾਰੇ ਇੱਕ ਲੰਮਾ ਤੁਲਤਾਨਤਮਕ ਟਵੀਟ ਕੀਤਾ ਹੈ। ਜੋ ਅਸੀ ਤੁਹਾਡੇ ਨਾਲ ਥੱਲੇ ਤੰਦ ਦੇ ਰੂਪ ਵਿੱਚ ਸਾਂਝਾਂ ਕਰ ਰਹੇ ਹਾਂ।

ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਵੱਲੋਂ ਮੁਲਕ  ਦੀ indo pacific ਨੀਤੀ ਦੀ ਦੂਜੀ ਵਰ੍ਹੇਗੰਢ ਮੋਕੇ ਕੀਤਾ ਗਿਆ ਟਵੀਟ।  ਜਿਸ ਵਿਚ ਅਮਰੀਕਾ ਨੇ ਇੰ...
14/02/2024

ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਵੱਲੋਂ ਮੁਲਕ ਦੀ indo pacific ਨੀਤੀ ਦੀ ਦੂਜੀ ਵਰ੍ਹੇਗੰਢ ਮੋਕੇ ਕੀਤਾ ਗਿਆ ਟਵੀਟ। ਜਿਸ ਵਿਚ ਅਮਰੀਕਾ ਨੇ ਇੰਡੋ ਪੈਸੀਫਿਕ ਖਿੱਤੇ ਪ੍ਰਤੀ ਅਪਣੀ ਵਚਣਬੱਧਤਾ ਦੋਹਰਾਈ ਹੈ।

ਟਵੀਟ:-
ਜਿਵੇਂ ਕਿ ਅਸੀਂ ਇੰਡੋ-ਪੈਸੀਫਿਕ ਰਣਨੀਤੀ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਾਂ, ਅਮਰੀਕਾ 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਡੇ ਇੰਡੋ-ਪੈਸੀਫਿਕ ਭਾਈਵਾਲਾਂ ਨਾਲ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

Supporting India’s role as a regional leader: The United States supports India’s leadership in the region through multilateral and bilateral fora. 2023 included an official state visit for Prime Minister Modi to Washington in June 2023, a visit from President Biden to New Delhi for the G-20 Leaders’ Summit in September, and a meeting between Secretary Blinken and Secretary Austin and their counterparts for the fifth 2+2 Ministerial in New Delhi in November. We are working closely together on defense and security, climate and clean energy, space, multilateral cooperation, and people-people ties.







The United States is an Indo-Pacific nation. As the most dynamic and fastest-growing region on earth, the Indo-Pacific is an essential driver of America’s future security and prosperity. The region is home to more than half the world’s population, and it accounts for 60 percent of global GDP as ...

ਅਮਰੀਕਾ ਦੀ ਕੌਮੀ ਸੁਰੱਖਿਆ ਨੀਤੀ ‘small yard high fence’ ਨੂੰ ਸਮਝਣ ਲਈ Professor Yan Xuetong ਦੀ ਗੱਲ-ਬਾਤ ਸੁਨਣਯੋਗ ਹੈ। ਇਹ ਵਾਰਤਾ  ਸ...
10/02/2024

ਅਮਰੀਕਾ ਦੀ ਕੌਮੀ ਸੁਰੱਖਿਆ ਨੀਤੀ ‘small yard high fence’ ਨੂੰ ਸਮਝਣ ਲਈ Professor Yan Xuetong ਦੀ ਗੱਲ-ਬਾਤ ਸੁਨਣਯੋਗ ਹੈ। ਇਹ ਵਾਰਤਾ ਸੁਨਣ ਤੋ ਬਾਦ ਅਮਰੀਕੀ ਸ਼ਫੀਰ ਦੀ ਜੈਪੁਰ ਵਿਖੇ ਕੀਤੀ ਡਰਾਈਵਰ ਸੀਟ ਵਾਲੀ ਗੱਲ ਵਧੇਰੇ ਸਮਝ ਪੈਂਦੀ ਹੈ।

In a recent interview with China Daily, Professor Yan Xuetong from Tsinghua University, a leading Chinese political scientist, provides key insights into the United States' "small yard and high fence" policy.

India is very much in the driver seat of the Quad... may be America is in the next seat with the corrective steering whe...
09/02/2024

India is very much in the driver seat of the Quad... may be America is in the next seat with the corrective steering wheel-US ambassador to India

ਅਮਰੀਕੀ ਡਰੋਨ MQ-9 ਡਰੋਨਾਂ ਦੀ ਵਿਕਰੀ ਤੇ ਸੈਨੇਟ ਕਮੇਟੀ ਨੇ ਹਰੀ ਝੰਡੀ ਦਿੱਤੀ ਹੈ। ਹੁਣ ਇਹ ਸੌਦਾ 3.9 ਬਿਲੀਅਨ ਡਾਲਰ ਜੋ ਕਿ ਮੀਡੀਆ ਵਿੱਚ ਆਈਆਂ ...
05/02/2024

ਅਮਰੀਕੀ ਡਰੋਨ MQ-9 ਡਰੋਨਾਂ ਦੀ ਵਿਕਰੀ ਤੇ ਸੈਨੇਟ ਕਮੇਟੀ ਨੇ ਹਰੀ ਝੰਡੀ ਦਿੱਤੀ ਹੈ। ਹੁਣ ਇਹ ਸੌਦਾ 3.9 ਬਿਲੀਅਨ ਡਾਲਰ ਜੋ ਕਿ ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਪਹਿਲਾਂ ਨਾਲ਼ੋਂ 900 ਮਿਲੀਅਨ ਡਾਲਰ ਜ਼ਿਆਦਾ ਹੈ ।

ਅਮਰੀਕੀ ਸੈਨੇਟਰ ਬੇਨ ਕਾਰਡਿਨ (D-Md.), ਜੋ ਕਿ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਦੇ ਚੇਅਰ ਹਨ, ਨੇ ਭਾਰਤ ਨੂੰ MQ-9 ਡਰੋਨਾਂ ਦੀ ਵਿਕਰੀ ਦੀ ਆਪਣੀ ਮਨਜ਼ੂਰੀ 'ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ।

ਮੈਂ ਅਮਰੀਕੀ ਧਰਤੀ 'ਤੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲਈ ਭਾਰਤੀ ਅਧਿਕਾਰੀਆਂ ਦੇ ਸ਼ਾਮਲ ਹੋਣ ਤੇ ਦੇ ਮੱਦੇਨਜ਼ਰ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ (ਡਰੋਨ) ਵਿਕਰੀ ਦੇ ਸਮੇਂ ਬਾਰੇ ਲਗਾਤਾਰ ਆਪਣੀਆਂ ਚਿੰਤਾਵਾਂ ਦੱਸੀਆਂ ਹਨ। ਮੈਨੂੰ ਅਮਰੀਕੀ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਇੰਡੀਆ ਸਰਕਾਰ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਅਮਰੀਕੀ ਨਿਆਂ ਵਿਭਾਗ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ।

ਪੂਰਾ ਪੜ੍ਹੋ -

https://buff.ly/486F4gR

Address

Amritsar

Website

Alerts

Be the first to know and let us send you an email when Sikh Center for Global Politics posts news and promotions. Your email address will not be used for any other purpose, and you can unsubscribe at any time.

Shortcuts

Share

Category