United Sikh Students Federation

United Sikh Students Federation ਪੰਥ ਦਾ ਹਰਿਆਵਲ ਦਸਤਾ

26/08/2024
23/08/2024
ਜਥੇਬੰਦੀ ਦਾ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਬੰਦ।ਇਹ ਕਾਰਵਾਈ ਨਾਲ ਸਾਡੇ ਉਤਸ਼ਾਹ ਹੋਰ ਵਧਣਗੇ।
12/03/2024

ਜਥੇਬੰਦੀ ਦਾ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਬੰਦ।
ਇਹ ਕਾਰਵਾਈ ਨਾਲ ਸਾਡੇ ਉਤਸ਼ਾਹ ਹੋਰ ਵਧਣਗੇ।

ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।
08/03/2024

ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।

ਸਿੱਖ ਧਰਮ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਮਹਿਲਾਵਾਂ ਦੀ ਬਹੁਤ ਵੱਡੀ ਦੇਣ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ...
08/03/2024

ਸਿੱਖ ਧਰਮ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਮਹਿਲਾਵਾਂ ਦੀ ਬਹੁਤ ਵੱਡੀ ਦੇਣ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਰੱਬ ਕਰਕੇ ਪਛਾਨਣ ਵਾਲੇ (ਬੇਬੇ ਨਾਨਕੀ ਜੀ) ਹੀ ਸਨ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਗੁਰੂ ਕੇ ਲੰਗਰਾਂ ਵਿੱਚ ਦੇਸੀ ਘਿਓ ਦੀ ਖੀਰ ਬਣਾ ਕੇ ਵਰਤਾਇਆ ਕਰਦੇ ਸਨ। ਮਾਤਾ ਖੀਵੀ ਜੀ ਇਕਲੌਤੇ ਹਨ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।।

ਸਿੱਖ ਧਰਮ ਦੀ ਗੁਰਗੱਦੀ ਨੂੰ ਸੋਢੀਆਂ ਦੇ ਪਰਿਵਾਰ ਵਿੱਚ ਰੱਖਣ ਲਈ ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ “ਸ੍ਰੀ ਗੁਰੂ ਅਮਰਦਾਸ ਜੀ” ਦੀ ਸੇਵਾ ਕੀਤੀ ਸੀ ਅਤੇ ਇਹ ਬਚਨ ਲਿਆ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੇ ਹਿੰਦ ਦੀ ਰਾਖੀ ਖਾਤਰ ਆਪਣੇ ਸੁਆਮੀ ਜੀ ਨੂੰ ਸ਼ਹੀਦ ਹੋਣ ਲਈ ਦਿੱਲੀ ਭੇਜਿਆ ਸੀ। ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਪੱਕ ਹੋਣ ਅਤੇ ਸ਼ਹਾਦਤ ਦਾ ਜਾਮ ਪੀਣ ਲਈ ਮਜ਼ਬੂਤ ਕੀਤਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਸੀ ਅਤੇ ਇਸ ਬਦਲੇ ਮੁਗਲ ਸਿਪਾਹੀਆਂ ਵੱਲੋਂ ਉਨ੍ਹਾਂ ਨੂੰ ਭਾਂਬੜਾਂ ਤੇ ਜਿਉਂਦਿਆਂ ਸੁੱਟ ਕੇ ਸ਼ਹੀਦ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਦਾਵਾ ਲਿਖਣ ਵਾਲੇ ਸਿੰਘਾਂ ਨੂੰ ਮਾਝੇ ਦੀ ਸ਼ੀਹਣੀ “ਮਾਤਾ ਭਾਗ ਕੌਰ ਜੀ” ਨੇ ਵੰਗਾਰਿਆ ਸੀ ਅਤੇ ਖਿਦਰਾਣੇ ਦੀ ਢਾਬ ਤੇ ਮੁਗਲਾਂ ਨਾਲ ਜੰਗ ਲੜੀ ਸੀ।

ਮੀਰ ਮੰਨੂ ਦੇ ਸਮੇਂ ਸਿੱਖ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰ ਕਰ ਉਨ੍ਹਾਂ ਦੇ ਗਲਾਂ ਵਿੱਚ ਪਾਏ ਗਏ ਪਰ ਸਿੱਖ ਬੀਬੀਆਂ ਸਿਦਕ ਤੋਂ ਨਹੀਂ ਡੋਲੀਆਂ।
ਦੋ ਸਿਪਾਹੀ ਗੱਲਾਂ ਕਰ ਰਹੇ ਸਨ ਕਿ,”ਮੀਰ ਮੰਨੂ ਆਪ ਤਾਂ ਜ਼ਾਲਮ ਆ ਤੇ ਸਾਥੋਂ ਵੀ ਜ਼ੁਲਮ ਕਰਵਾ ਰਿਹਾ”ਤਾਂ ਇੱਕ ਬੀਬੀ ਨੇ ਇੱਕ ਸਿਪਾਹੀ ਨੂੰ ਸੱਦਿਆ, ਜਦੋਂ ਸਿਪਾਹੀ ਬੀਬੀ ਕੋਲੋਂ ਆਇਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਦੂਜੇ ਸਿਪਾਹੀ ਦੇ ਪੁੱਛਣ ਤੇ ਕਹਿਣ ਲੱਗਾ ਕਿ ,”ਬੀਬੀ ਕਹਿੰਦੀ ਕਿ ਇਹ ਟੋਟੇ ਉਸ ਦੇ ਪੁੱਤਰ ਦੇ ਨਹੀਂ ਹਨ, ਜਾ ਕੇ ਉਸ ਦੇ ਬੱਚੇ ਦੇ ਟੋਟਿਆਂ ਦਾ ਹਾਰ ਲਿਆ ਕੇ ਪਾਇਆ ਜਾਵੇ।” ਇਹ ਸੀ ਸਾਡੀਆਂ ਬੀਬੀਆਂ ਦਾ ਸਿਦਕ।

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਰੂਆਤੀ ਸਮੇਂ ਵਿੱਚ ਉਸਦੀ ਮਦਦ ਉਸਦੀ ਸੱਸ ਬੀਬੀ ਸਦਾ ਕੌਰ ਨੇ ਕੀਤੀ ਸੀ।
ਜੰਗੀ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਤੱਕ ਜਮਰੌਦ ਵਿਖੇ ਚਿੱਠੀ ਪਹੁੰਚਾਉਣ ਲਈ ਬੀਬੀ ਹਰਸ਼ਰਨ ਕੌਰ ਮਰਦਾਂ ਵਾਲਾ ਪਹਿਰਾਵਾ ਪਹਿਨ ਕੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਗਈ ਸੀ।

ਮੌਜੂਦਾ ਸਿੱਖ ਸੰਘਰਸ਼ ਸਮੇਂ ਵੀ ਇਸਤਰੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਸਮੇਂ ਸ਼ਹੀਦ ਭਾਈ ਮੋਹਰ ਸਿੰਘ ਜੀ ਦੀ ਪਤਨੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਨੇ ਆਪਣੇ ਸਰੀਰਾਂ ਨਾਲ ਬੰਬ ਬੰਨ੍ਹ ਕੇ ਟੈਂਕਾਂ ਦੇ ਪਰਖੱਚੇ ਉਡਾ ਦਿੱਤੇ ਸੀ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕੀ ਵਾਲੇ ਮੋਰਚੇ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਸਤਰੀ ਵਿੰਗ ਨੇ ਮੋਰਚਾ ਸੰਭਾਲਿਆ ਹੋਇਆ ਸੀ ਜਿਸਦੀ ਅਗਵਾਈ ਸ਼ਹੀਦ ਬੀਬੀ ਉਪਕਾਰ ਕੌਰ ਜੀ ਕਰ ਰਹੇ ਸਨ। ਹਿੰਦ ਫੌਜ ਨੇ ਵੱਸ ਨਾ ਚੱਲਦਾ ਦੇਖ ਕੇ ਟੈਂਕੀ ਨੂੰ ਉਡਾ ਦਿੱਤਾ ਸੀ।
ਖਾੜਕੂ ਸੰਘਰਸ਼ ਦੌਰਾਨ ਵੀ ਅਨੇਕਾਂ ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ।

ਮੈਂ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮੂਹ ਭੈਣਾਂ ਅਤੇ ਬੀਬੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਫਿਲਮਾਂ ਦੀਆਂ ਹੀਰੋਇਨਾਂ ਨੂੰ ਰੋਲ ਮਾਡਲ ਬਣਾਉਣ ਨਾਲੋਂ ਮਾਤਾ ਭਾਗ ਕੌਰ ਜੀ ਅਤੇ ਬੀਬੀ ਉਪਕਾਰ ਕੌਰ ਜੀ ਵਰਗੀਆਂ ਸਿੱਖ ਬੀਬੀਆਂ ਨੂੰ ਰੋਲ ਮਾਡਲ ਮੰਨੋ।
ਤੁਸੀਂ ਪੰਜਾਬ ਅਤੇ ਪੰਥ ਦੇ ਭਵਿੱਖ ਨੂੰ ਜਨਮ ਦੇਣਾ ਹੈ ਅਤੇ ਇਹ ਤੁਹਾਡੇ ਸਿਰ ਤੇ ਹੈ ਕਿ ਤੁਸੀਂ ਕਿਹੋ ਜਿਹਾ ਭਵਿੱਖ ਦੇਖਣਾ ਚਾਹੁੰਦੀਆਂ ਹੋ।

✍🏻 ਹਰਜੀਵਨਪ੍ਰੀਤ ਸਿੰਘ "ਗਹੌਰ"
ਮੈਂਬਰ USSF PANJAB

ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ 2024
07/03/2024

ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ 2024

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦਾ ਜਨਮ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਮਨਾ...
07/03/2024

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦਾ ਜਨਮ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਭਾਈ ਅਮਰੀਕ ਸਿੰਘ ਜੀ ਦਾ ਜਨਮ 6 ਮਾਰਚ 1953 ਨੂੰ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਗ੍ਰਹਿ ਵਿਖੇ ਬੀਬੀ ਨਿਰੰਜਣ ਕੌਰ ਦੀ ਕੁਖੋਂ ਪਿੰਡ ਭੂਰਾ ਕੋਹਨਾ ਵਿਖੇ ਹੋਇਆ। ਭਾਈ ਸਾਹਿਬ ਸਾਰਾ ਜੀਵਨ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਜਿਸ ਸਮੇਂ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਭਾਈ ਸਾਹਿਬ ਜੀ ਨੇ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ। ਇਕ ਵਿਦਿਆਰਥੀ ਵਜੋੰ ਉਹਨਾਂ ਨੇ ਜਿਥੇ ਗੁਰਮਤਿ ਦੀ ਵਿਦਿਆ ਦਮਦਮੀ ਟਕਸਾਲ ਚੋਂ ਪ੍ਰਾਪਤ ਕੀਤੀ। ਉਤੇ ਮਾਸਟਰ ਡਿਗਰੀ ਖਾਲਸਾ ਕਾਲਜ ਤੋਂ ਪਾਸ ਕੀਤੀ। ਪਟਿਆਲਾ ਯੂਨੀਵਰਸਿਟੀ ਵਿੱਚ ਉਹਨਾਂ ਦੀ ਪੀਐਚ ਡੀ ਲਈ ਰਜਿਸ਼ਟ੍ਰੇਸ਼ਨ ਵੀ ਹੋ ਚੁੱਕੀ ਸੀ। ਵਿਦਿਆਰਥੀ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਹਨਾਂ ਦਾ ਜਨਮ ਦਿਨ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਯੂਨੀਵਰਸਿਟੀ ਵਿੱਚ ਗੁਰਮਤਿ ਸਮਾਗਮ ਕਰਵਾ ਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਗਿਆਨੀ ਨਵਤੇਜ ਸਿੰਘ ਜੀ ਦਮਦਮੀ ਟਕਸਾਲ, ਰਾਗੀ ਭਾਈ ਬਹੁਲਿਵਲੀਨ ਸਿੰਘ ਜੀ,ਡਾ ਕਵਰ ਅਮਰਿੰਦਰ ਸਿੰਘ ਜੀ ਅਤੇ ਹੋਰ ਪਤਵੰਤੀਆਂ ਸਖਸ਼ੀਅਤਾਂ ਪਹੁੰਚੀਆਂ।ਇਸ ਮੌਕੇ ਫੈਡਰੇਸ਼ਨ ਵੱਲੋਂ ਦੁਧ ਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਧਾਨ ਭਾਈ ਮਨਮੋਹਨ ਸਿੰਘ ਨੇ ਸਾਰੀ ਸੰਗਤ ਅਤੇ ਪਹੁੰਚੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਦ...
04/03/2024

ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿੱਖੇ ਕਰਵਾਇਆ ਜਾ ਰਿਹਾ ਹੈ।

ਪੰਥ ਪ੍ਰਥਮ
29/02/2024

ਪੰਥ ਪ੍ਰਥਮ

29/02/2024

ਸਾਡਾ ਸਬਰ ਨਾ ਪਰਖੇ ਸਰਕਾਰ, ਕਿਵੇਂ ਸਰਕਾਰਾਂ ਨੂੰ ਸਿੱਧਾ ਹੋ ਤੁਰਿਆ ਸਿੱਖ ਵਿਦਿਆਰਥੀ ਆਗੂ ਸਰਦਾਰ ਨਵਤੇਜ ਸਿੰਘ !

Address

Amritsar Bypass, Guru Nanak Dev University Area
Amritsar
143005

Telephone

+916284513899

Website

Alerts

Be the first to know and let us send you an email when United Sikh Students Federation posts news and promotions. Your email address will not be used for any other purpose, and you can unsubscribe at any time.

Contact The School

Send a message to United Sikh Students Federation:

Shortcuts

Share