Khalsa College Amritsar, India - Global Community

Khalsa College Amritsar, India - Global Community

Share

Join the conversation and become an active part of the KCAGAA Network. Join the conversation and be a part of the Khalsa College Amritsar experience!

Welcome to the Unofficial Forum of Khalsa College Amritsar - a vibrant community of alumni & students fostering intellectual growth, meaningful dialogue, and cultural exchange. Welcome to the unofficial forum for Khalsa College Amritsar, a vibrant community of students, alumni, and supporters dedicated to fostering intellectual growth, cultural exchange, and lifelong connections. Rooted in a rich

30/04/2026
29/04/2026

੧੭ ਵੈਸਾਖ, ਸੰਮਤ ੫੫੮ ਨਾਨਕਸ਼ਾਹੀ | ੩੦ ਅਪ੍ਰੈਲ, ੨੦੨੬ | ਵੀਰਵਾਰ

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang: 696
Thursday, 30 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਵੀਰਵਾਰ, ੧੭ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੩੦ ਅਪ੍ਰੈਲ, ੨੦੨੬ ਦਾ ਮੁਖਵਾਕਃ-

ਜੈਤਸਰੀ ਮਹਲਾ ੪ ਘਰੁ ੧ ਚਉਪਦੇ , ੴ ਸਤਿਗੁਰ ਪ੍ਰਸਾਦਿ ॥
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਗੁਰੂ ਗ੍ਰੰਥ ਸਾਹਿਬ ਅੰਗ: ੬੯੬

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

28/04/2026

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang: 634
Wednesday, 29 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਬੁੱਧਵਾਰ, ੧੬ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੨੯ ਅਪ੍ਰੈਲ, ੨੦੨੬ ਦਾ ਮੁਖਵਾਕਃ-

ਸੋਰਠਿ ਮਹਲਾ ੯ ॥
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥

ਗੁਰੂ ਗ੍ਰੰਥ ਸਾਹਿਬ ਅੰਗ: ੬੩੪

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

27/04/2026

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang: 647
Tuesday, 28 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਮੰਗਲਵਾਰ, ੧੫ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੨੮ ਅਪ੍ਰੈਲ, ੨੦੨੬ ਦਾ ਮੁਖਵਾਕਃ-

ਗੁਰੂ ਗ੍ਰੰਥ ਸਾਹਿਬ ਅੰਗ: ੬੪੭

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

26/04/2026

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang: 608
Monday, 27 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਸੋਮਵਾਰ, ੧੪ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੨੭ ਅਪ੍ਰੈਲ, ੨੦੨੬ ਦਾ ਮੁਖਵਾਕਃ-

ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥
ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥
ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥
ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥ ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥
ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥
ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥

ਗੁਰੂ ਗ੍ਰੰਥ ਸਾਹਿਬ ਅੰਗ: ੬੦੮

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

25/04/2026

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang: 766
Sunday, 26 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਐਤਵਾਰ, ੧੩ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੨੬ ਅਪ੍ਰੈਲ, ੨੦੨੬ ਦਾ ਮੁਖਵਾਕਃ-

ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥

ਗੁਰੂ ਗ੍ਰੰਥ ਸਾਹਿਬ ਅੰਗ: ੭੬੬

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

24/04/2026

AMRITVELE DA HUKAMNAMA from
SRI DARBAR SAHIB, SRI AMRITSAR.
Guru Granth Sahib jee Ang:609
Saturday, 25 April 2026.

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਸ਼ਨਿੱਚਰਵਾਰ, ੧੨ ਵਿਸਾਖ(ਸੰਮਤ ੫੫੮ ਨਾਨਕਸ਼ਾਹੀ)
੨੫ ਅਪ੍ਰੈਲ, ੨੦੨੬ ਦਾ ਮੁਖਵਾਕਃ-

ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥

ਗੁਰੂ ਗ੍ਰੰਥ ਸਾਹਿਬ ਅੰਗ: ੬੦੯

ਗੱਜ-ਵੱਜ ਕੇ ਫਤਹਿ ਬੁਲਾਓ ਜੀ🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !

Photos from Khalsa College Amritsar, India - Global Community's post 21/04/2026

ਖਾਲਸਾ ਕਾਲਜ ਵਿਖੇ ‘ਦ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਲੋਕ ਅਰਪਿਤ

ਛੀਨਾ, ਸੰਤ ਬਾਬਾ ਸੁਖਵਿੰਦਰ ਸਿੰਘ, ਡਾ. ਮਹਿਲ ਸਿੰਘ, ਡਾ. ਚਾਹਲ ਵਰਗੀਆਂ ਸਖਸ਼ੀਅਤਾਂ ਨੇ ਸੈਮੀਨਾਰ ’ਚ ਕੀਤੀ ਸ਼ਿਰਕਤ

ਅੰਮ੍ਰਿਤਸਰ, 21 ਅਪ੍ਰੈਲ 2026: ਭਾਈ ਰਾਮ ਸਿੰਘ ਖ਼ੁਦ ’ਚ ਹੀ ਕਲਾ ਦੇ ਉੱਤਮ ਨਮੂਨੇ ਵਜੋਂ ਸਿਰਫ਼ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ ਏਸ਼ੀਆ ’ਚ ਜਾਣੇ-ਪਹਿਚਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਕਲਾ-ਕੌਸ਼ਲਤਾ ਨਾਲ ਆਪਣੀ ਸੂਝ-ਬੂਝ ਦਾ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਤੋਂ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਮੌਜ਼ੂਦਗੀ ’ਚ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸੱਚਲ ਪਬਲੀਕੇਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਪ੍ਰਵੇਜ਼ ਵੰਡਲ ਅਤੇ ਸਾਜਿਦਾ ਵੰਡਲ ਦੀ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਨੂੰ ਲੋਕ-ਅਰਪਿਤ ਕਰਨ ਸਮੇਂ ਕੀਤਾ।

ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸ: ਛੀਨਾ, ਬਾਬਾ ਸੁਖਵਿੰਦਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਪੁਸਤਕਾਂ ਦੇ ਸੈੱਟ ਦੇ ਸਵਾਗਤ ਕੀਤਾ।

ਇਸ ਮੌਕੇ ਸ: ਛੀਨਾ ਨੇ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਅਕਤੀਤਵ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਕਿਰਤ ਦੇ ਮੁਕਾਬਲੇ ਅੱਜ ਦੇ ਸਮੇਂ ’ਚ ਕੋਈ ਸਾਨੀ ਹੈ। ਉਹ ਇਕ ਉੱਚੀ-ਸੁੱਚੀ ਅਤੇ ਕਲਾ ਨੂੰ ਸਮਰਪਿਤ ਰੂਹ ਸਨ, ਜਿਨ੍ਹਾਂ ਨੂੰ ਇਸ ਹੁਨਰ ਦੀ ਦਾਤ ਪ੍ਰਮਾਤਮਾ ਦੀ ਮੇਹਰ ਦੁਆਰਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਲਾਹੌਰ ਦੇ ਮਿਉਂ ਕਾਲਜ ਆਫ਼ ਆਰਟ ’ਚ ਬਤੌਰ ਵਾਈਸ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਸਦੀ ਬਿਹਰਤੀ ਲਈ ਕਲਾ-ਕਿਰਤ ਕਰਦਿਆਂ ਬਿਤਾਇਆ। ਇਸ ਤੋਂ ਇਲਾਵਾ ਲਾਹੌਰ ਸ਼ਹਿਰ ਦੀਆਂ ਇਮਾਰਤਾਂ ਇਮਾਰਤਸਾਜੀ ਅਤੇ ਇਨ੍ਹਾਂ ਦੀ ਨਿਕਾਸੀ ਉਨ੍ਹਾਂ ਦੀ ਕਲਾ ਦਾ ਉੱਤਮ ਨਮੂਨੇ ਕਹੇ ਜਾ ਸਕਦੇ ਹਨ।

ਸ: ਛੀਨਾ ਨੇ ਕਿਹਾ ਕਿ ਭਾਈ ਰਾਮ ਸਿੰਘ ਦੁਆਰਾ ਬਣਾਏ ਨਕਸ਼ੇ ਅਨੁਸਾਰ ਬਣੀ ਖਾਲਸਾ ਕਾਲਜ ਦੀ ਇਮਾਰਤ ਸਿੱਖ, ਮੁਗਲ ਅਤੇ ਹਿੰਦੂ ਕਲਾਕਾਰੀ ਦਾ ਉੱਤਮ ਨਮੂਨਾ ਹੈ। ਉਨ੍ਹਾਂ ਕਿਹਾ ਕਿ ਕਾਲਜ ਇਸ ਸਮਾਗਮ ’ਚ ਭਾਈ ਰਾਮ ਸਿੰਘ ਦੇ ਨਕਸ਼ੇ ਅਨੁਸਾਰ ਬਣਾਈ ਇਮਾਰਤ ’ਚ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਦਾ ਲੋਕ ਅਰਪਣ ਕਰਨਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

ਇਸ ਮੌਕੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਰਾਮ ਸਿੰਘ ਜੀ ਦੇ ਦਰਸ਼ਨ ਅਤੇ ਫ਼ਲਸਫੇ ਦੀ ਵਿਲੱਖਣਤਾ ਕਾਰਨ ਉਹ ਅੱਜ ਵੀ ਯਾਦ ਕੀਤੇ ਜਾਂਦੇ ਹਨ। ਭਾਈ ਰਾਮ ਸਿੰਘ ਜੀ ਨੇ ਆਪਣੇ ਅਠਵੰਜਾਂ ਸਾਲਾਂ ਦੇ ਜੀਵਨ ਕਾਲ ਵਿੱਚ ਇਮਾਰਤਸਾਜੀ ਦੇ ਨਵੇਲਕੇ ਨਮੂੰਨੇ ਘੜਨ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ। ਖਾਲਸਾ ਕਾਲਜ ਦੀ ਇਸ ਇਮਾਰਤ ਵਿੱਚ ਉਹਨਾਂ ਦੀ ਕਲਾਕਾਰੀ ਦੇ ਕਈ ਪੱਖ ਉੱਭਰਕੇ ਸਾਹਮਣੇ ਆਉਂਦੇ ਹਨ ਜਿਨਾ ਦੀ ਆਪਣੀ ਵੱਖਰੀ ਪਛਾਣ ਅਤੇ ਵਿਸ਼ੇਸ਼ ਮਹੱਤਤਾ ਹੈ। ਮੁਲਗ, ਹਿੰਦੂ ਅਤੇ ਪੱਛਮੀ ਕਲਾਕਾਰੀ ਦੇ ਸੁਮੇਲ ਤੋਂ ਬਣੀ ਇਹ ਇਮਾਰਤ ਦੁਨੀਆਂ ਭਰ ਵਿੱਚ ਆਪਣੀ ਦਿੱਖ ਕਾਰਨ ਖਿੱਚ ਦਾ ਕਾਰਨ ਬਣਦੀ ਹੈ। ਭਾਈ ਰਾਮ ਸਿੰਘ ਦੁਆਰਾ ਬਣਾਈਆਂ ਇਮਾਰਤਾਂ ਸਾਡੀ ਵਿਰਾਸਤ ਦਾ ਕੇਂਦਰੀ ਧੁਰਾ ਹਨ। ਉਹਨਾਂ ਨੇ ਸੱਚਰ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਤ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ ਦਾ ਲੋਕ ਅਰਪਣ ਕਰਦਿਆਂ ਇਸਦੇ ਲੇਖਕਾਂ ਅਤੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ।

ਇਸ ਮੌਕੇ ਡਾ. ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਪ੍ਰਕਾਸ਼ਨਾ ਉਹਨਾਂ ਦੇ ਮੁੜ ਆਪਣੇ ਘਰ ਵਾਪਿਸ ਆਉਣ ਦਾ ਸ਼ੁਭ ਸ਼ਗਨ ਹੈ। ਇਸ ਪੁਸਤਕ ਰਾਹੀਂ ਅਸੀ ਭਾਈ ਰਾਮ ਸਿੰਘ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਫ਼ਲ ਹੋਵਾਂਗੇ ਜਿਹੜੀਆਂ ਅਜੇ ਤੱਕ ਸਡੀ ਪਹੁੰਚ ਤੋਂ ਬਾਹਰ ਹਨ। ਭਾਈ ਰਾਮ ਸਿੰਘ ਦੇ ਨਕਸ਼ੇ ਦੁਆਰਾ ਤਿਆਰ ਕੀਤੀ ਗਈ ਖਾਲਸਾ ਕਾਲਜ ਦੀ ਇਮਾਰਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਕਾਲਜ ਦੀ ਮੈਨਜਮੈਂਟ ਨੇ ਜਿਸ ਤਰ੍ਹਾਂ ਇਸਦੀ ਅਸਲ ਹਾਲਤ ਨੂੰ ਕਾਇਮ ਰੱਖਿਆਂ ਹੈ ਆਪਣੇ ਆਪ ਵਿੱਚ ਇੱਕ ਸਲਾਘਾਯੋਗ ਕਦਮ ਹੈ। ਭਾਈ ਰਾਮ ਸਿੰਘ ਜੀ ਆਪਣੀ ਯੋਗਤਾ ਦੇ ਕਰਨ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਵਰਗੇ ਮੁਲਕ ਵਿੱਚ ਵੀ ਆਪਣੇ ਹੁਨਰ ਕਰਕੇ ਵਿਸ਼ੇਸ਼ ਪਛਾਣ ਦੇ ਧਾਰਨੀ ਹਨ। ਮਹਾਂਰਾਣੀ ਵਿਕਟੋਰੀਆ ਦੁਆਰਾ ਉਹਨਾਂ ਦਾ ਬਣਵਾਈਆ ਗਿਆ ਪੋਰਟਰੇਟ ਇਸ ਗੱਲ ਦੀ ਗਵਾਹੀ ਭਰਦਾ ਹੈ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਭਾਈ ਰਾਮ ਸਿੰਘ ਜੀ ਦੀ ਕਲਕਾਰੀ ਦੁਆਰਾ ਤਿਆਰ ਕੀਤੇ ਨਕਸ਼ੇ ਦੁਆਰਾ ਬਣੀ, ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦੀ ਕਲਾ ਦੀ ਵਿਲੱਖਤਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਪਣੀ ਵੱਖਰੀ ਦਿੱਖ ਕਾਰਨ ਇਹ ਇਮਾਰਤ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਆਕਰਸ਼ਣ ਦਾ ਕਾਰਨ ਬਣਦੀ ਹੈ। ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਉਹਨਾਂ ਨੇ ਇਸਦੇ ਪਬਲੀਕੇਸ਼ਨ ਅਤੇ ਲੇਖਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ’ਚ ਪ੍ਰਸਿੱਧ ਆਰਟਿਸਟ ਸੰਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਅਧਿਐਨ ਦੇ ਮੁਖੀ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

ਕੈਪਸ਼ਨ: ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਮੌਕੇ ਸ: ਰਜਿੰਦਰ ਮੋਹਨ ਸਿੰਘ ਛੀਨਾ, ਸੰਤ ਬਾਬਾ ਸੁਖਵਿੰਦਰ ਸਿੰਘ, ਡਾ. ਮਹਿਲ ਸਿੰਘ, ਡਾ. ਕਰਮਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਲੋਕ-ਅਰਪਿਤ ਕਰਦੇ ਹੋਏ। ਅਤੇ ਹੋਰ ਦ੍ਰਿਸ਼।

Photos from Khalsa College Amritsar, India - Global Community's post 21/04/2026

🙏🏼🌹Remembering 'Father of Punjabi Journalism' & one of the founders of Singh Sabha Movement, Giani Dit Singh ji on his 173rd Birthday..!

'ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਤੇ ਸਿੰਘ ਸਭਾ ਲਹਿਰ ਦੇ ਬਾਨੀਆਂ ਵਿਚੋਂ ਇੱਕ ਭਾਈ ਦਿੱਤ ਸਿੰਘ ਜੀ ਦੇ 173ਵੇਂ ਜਨਮ ਦਿਵਸ ਮੌਕੇ ਉਹਨਾਂ ਨੂੰ ਯਾਦ ਕਰਦਿਆਂ...!!!🌹🙏🏼

Giani Ditt Singh (1850 - 1901) was a scholar, poet, editor and an eminent Singh Sabha Reformer. He was born on 'April 21, 1850, some sources say 1853, at village Kalaur, presently in Distt Fatehgarh Sahib, Punjab, India. Giani Ji was a famous writer, he wrote nearly 71 books on Sikh theory. Khalsa Akhbar is the famous book for his writing. His writing Dayanand naal mera Samvaad and Durga Parbodh marks great importance for uniqueness of Sikh philosphy.

Giani Ditt Singh works/contributions :

Well-known among his works are :

Guru Nanak Prabodh,
Guru Arjan Chariltar,
Dambh Bidaran,
Durga Prabodh,
Panth Prabodh,
RajPrabodh,
Mera ate Sadhu Dayanand da Sambad,
Naqh Siah Prabodh
Panth Sudhar Binai Pattar.
Abla Naari

He had total of 71 Books. He also published accounts of the martyrdoms of Tara Singh of Van, Subeg Singh, Matab Singh Mirankotia , Taru Singh and Bota Singh.

Personal Life :

Ditt Singh's marriage took place in Lahore in 1880 according to Sikh rites. His wife, Bishan Kaur, shared his religious zeal and the couple had a happy married life. They had two children, a son, Baldev Singh, born in 1886, and a daughter, Vidyavant Kaur, born in 1890.

Institutions In Name of Giani Ditt Singh ;

A 15 member memorial committee was formed with Arjan Singh Bagarian as chairman. Notable memorials honoring his name were Giani Ditt Singh Khalsa Boarding House in Lahore and Bhal Ditt Singh Library opened at Sikh Kanya Mahavidyala Ferozepur by Bhai Takhat Singh, one of his former students and close friend. Giani Ditt Singh Memorial International Society, Chandigarh is regularly organizing functions in his memory. The society released a book, Bhai Ditt Singh Giani: Jeevan, Rachna Te Shaksiat authored by Dr Karnail Singh Somal, who also born in village Kaluar. Karnail Singh had through his work, more than a 100 years after the death of Giani Dit Singh , attempted to take the reader back into the latter half of 19th century to elucidate events and personalities that helped shape Giani Dit Singh.💐🙏🏼
A glimpse of SGPC's publication on Gianni Dit Singh and
First issue of KAHALSA AKHBAAR
EDITOR ..GIANI DIT SINGH JI.
SCRIPT ..GURMUKHI PUNJABI
Courtesy ; Punjab Digital Library🙏🏼

Want your school to be the top-listed School/college in Amritsar?

Click here to claim your Sponsored Listing.

Location

Telephone

Address


G. T. Road
Amritsar
143002