30/04/2026
ਅੱਜ ਮਿਤੀ 30-4-2026 ਨੂੰ ਸ੍ਰ ਕੁਲਦੀਪ ਸਿੰਘ ਧਾਲੀਵਾਲ ਐਮ.ਐਲ.ਏ. ਅਜਨਾਲਾ ਵੱਲੋਂ ਸਰਕਾਰੀ ਹਾਈ ਸਕੂਲ ਕਾਮਲਪੁਰਾ ਵਿਖੇ ਆਧੁਨਿਕ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ-ਅਧਿਆਪਕ ਸ਼੍ਰੀ ਉਮੇਸ਼ ਗੁਪਤਾ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ। ਇਸ ਸਮੇਂ ਅਧਿਆਪਕ ਆਗੂ ਗੁਰਮੇਜ ਸਿੰਘ ਕਲੇਰ, ਗੁਲਜਿੰਦਰ ਸਿੰਘ ਸੰਗਤਪੁਰਾ, ਜਸਕਰਨ ਸਿੰਘ ਰੰਧਾਵਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰ-ਪਰਸਨ ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਮੈਂਬਰਜ, ਪਿੰਡ ਕਾਮਲਪੁਰਾ ਦੇ ਸਰਪੰਚ ਸ੍ਰ ਦਿਲਬਾਗ ਸਿੰਘ ਅਤੇ ਸਮੁੱਚੀ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣ, ਸਰਪੰਚ ਸ੍ਰ ਥੰਮਣ ਸਿੰਘ ਬਾਠ ਅਤੇ ਪੰਚਾਇਤ, ਗੁਰਦੀਪ ਸਿੰਘ, ਕਰਨਬੀਰ ਸਿੰਘ, ਕਮਲ ਵਰਮਾ, ਰਮਨ ਸ਼ਰਮਾ, ਗਗਨਦੀਪ ਕੌਰ ਅਤੇ ਬੱਚਿਆਂ ਦੇ ਨਾਲ ਉਹਨਾਂ ਦੇ ਮਾਪੇ ਆਦਿ ਹਾਜ਼ਰ ਸਨ