17/08/2024
ਅੱਜ 17 ਅਗਸਤ 2024 ਨੂੰ ਸਰਕਾਰੀ ਕਾਲਜ ਅਜਨਾਲਾ ਵਿਚ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਸਾਰੇ ਕਾਲਜ਼ ਸਟਾਫ ਦੀ ਹਾਜਰੀ ਵਿੱਚ ਲਾਇਬ੍ਰੇਰੀ ਦੀ ਮਹੱਤਤਾ ਨੂੰ ਸਮਰਪਿਤ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ ਪ੍ਰੇਮ ਸਿੰਘ ਵਲੋਂ ਪੰਜਾਬ ਦਾ ਇਤਿਹਾਸ :ਏ ਸੀ ਅਰੋੜਾ ਪੁਸਤਕ ਤੇ ਰਿਵੀਊ ਕੀਤਾ ਗਿਆ ਹੈ। ਇਹ ਪੁਸਤਕ ਦਾ ਵਸਤੂ ਪੰਜਾਬ ਦੇ ਸਿੱਖ ਇਤਿਹਾਸ ਨੂੰ ਅਗਰਭੂਮ ਵਿਚ ਰੱਖਦਾ ਹੋਇਆ ਸਿੱਖ ਗੁਰੂ ਸਾਹਿਬਾਨਾਂ ਦੀ ਪੰਜਾਬ ਨੂੰ ਅਦੁੱਤੀ ਦੇਣ ਵਿਆਖਿਆ ਦਿੰਦੇ ਹੋਏ ਪੰਜਾਬ ਦੇ ਅਮੀਰ ਵਿਰਸੇ ਦੀ ਤਸਵੀਰਕਸ਼ੀ ਕਰਦਾ ਹੈ। ਇਸ ਤੋਂ ਇਲਾਵਾ ਪੁਸਤਕ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਵੀ ਵਿਆਖਿਆ ਦਿੰਦੀ ਹੈ। ਇਹ ਪੁਸਤਕ ਦੀ ਚਰਚਾ ਅਜੋਕੇ ਸਮੇਂ ਵਿੱਚ ਬਹੁਤ ਲਾਹੇਵੰਦ ਹੋ ਨਿਬੜੀ ਹੈ।