G.P. School , Jhandeana - west

G.P. School , Jhandeana - west This school is located 10 km from Talwandi Bhai , Moga , Punjab. govt owned primary school.

02/10/2025
Blessings.....
28/03/2025

Blessings.....

27/02/2022

ਇੰਤਜ਼ਾਰ ਐਤਵਾਰ ਦਾ
ਬਚਪਨ ਦਾ ਵੇਲਾ ਯਾਰੋ ਹੁੰਦਾ ਏ ਕਮਾਲ ਦਾ
ਲੰਘ ਜਾਂਦਾ ਸਮਾਂ ਫੇਰ ਰਹਿੰਦਾ ਬੰਦਾ ਭਾਲਦਾ
ਲੱਭਦਾ ਨਾ ਮੌਕਾ ਯਾਰੋ ਓਹੋ ਜਿਹੇ ਪਿਆਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ

ਸੋਗੀ ਸੋਮਵਾਰ ਦੀ ਸਵੇਰ ਤਾਪ ਚਾੜ੍ਹਦੀ
ਮਲੂਕ ਜਿਹੀ ਜਿੰਦ ਸੀਗੀ ਸਦਾ ਛੁੱਟੀ ਭਾਲਦੀ
ਲਾਉਂਦੇ ਸੀ ਬਹਾਨਾ ਢਿੱਡ ਦੁਖਦੇ,ਬੁਖਾਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ

ਸਕੂਲੋਂ ਛੁੱਟੀ ਹੁੰਦਿਆਂ ਈ ਘਰ ਵੱਲ ਭੱਜਦੇ
ਬੇਬੇ ਵਾਜਾਂ ਮਾਰੇ ਪਰ ਖੇਡ ਕੇ ਨਾ ਰੱਜਦੇ
ਬਾਪੂ ਆਉਣੋਂ ਪਹਿਲਾਂ ਹਿੱਸਾ ਟੱਪ ਜਾਂਦੇ ਬਾਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ

ਔਖੇ ਹੋ ਕੇ ਕਰਦੇ ਸਕੂਲੋਂ ਮਿਲੇ ਕੰਮ ਨੂੰ
ਮਾਸਟਰਾਂ ਦੇ ਡੰਡੇ ਤੋਂ ਬਚਾਉਂਦੇ ਸੀਗੇ ਚੰਮ ਨੂੰ
ਫੇਰ ਵੀ ਹਥੌਲਾ ਸਾਡੇ ਪੈ ਜਾਂਦਾ ਮਾਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ

ਪੜ੍ਹਾਈ ਪਿੱਛੇ ਲਾਹਮਾਂ ਕਿਤੇ ਸਕੂਲੋਂ ਆਉਣਾ ਘਰ ਨੂੰ
ਭੈੜੀ ਕੁੱਟ ਬਾਪੂ ਦੀ ਵਧਾਈ ਜਾਂਦੀ ਡਰ ਨੂੰ
ਬਾਪੂ ਕਹਿਣਾ ਬੇਬੇ ਨੂੰ ਚਮਲ੍ਹਾਇਆ ਤੇਰੇ ਪਿਆਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ

ਐਤਵਾਰ ਨੂੰ ਤਾਂ ਕੇਸੀ ਨਹਾਉਣ ਦਾ ਈ ਦੁੱਖ ਸੀ
ਸਾਰਾ ਦਿਨ ਟੀ.ਵੀ. ਦੇਖੋ,ਖੇਡਣ ਦਾ ਵੀ ਸੁੱਖ ਸੀ
ਹੀ- ਮੈਨ,ਸਿਗਮਾ ਤੇ ਨਜ਼ਾਰਾ ਚਿੱਤਰਹਾਰ ਦਾ
ਰਹਿੰਦਾ ਇੰਤਜ਼ਾਰ ਸੀ ਹਮੇਸ਼ਾ ਐਤਵਾਰ ਦਾ
ਮਨਜੀਤ ਸਿੰਘ, ਈ.ਟੀ.ਟੀ. ਅਧਿਆਪਕ
ਝੰਡੇਆਣਾ ਪੱਛਮੀ (ਮੋਗਾ)

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਹਰਦੀਪ ਸਿੰਘ ਨੇ ਆਮ...
30/11/2021

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਹਰਦੀਪ ਸਿੰਘ ਨੇ ਆਮ ਗਿਆਨ ਮੁਕਾਬਲੇ ਵਿੱਚ ਅਤੇ ਅਧਿਆਪਕ ਮਨਜੀਤ ਸਿੰਘ ਨੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਮੋਗੇ ਜਿਲ੍ਹੇ ਵਿੱਚ ਝੰਡੇਆਣਾ ਪੱਛਮੀ ਸਕੂਲ ਤੇ ਪਿੰਡ ਦਾ ਨਾਮ ਚਮਕਾਇਆ

ਸਮਰ ਕੈਂਪ ਦਿਨ ਤੀਜਾ reading compitition and celeberate environment day at gps jhandeane West
06/06/2021

ਸਮਰ ਕੈਂਪ ਦਿਨ ਤੀਜਾ reading compitition and celeberate environment day at gps jhandeane West

ਸਮਰ ਕੈਂਪ ਦੂਜਾ ਦਿਨ ਮਿਤੀ 4/6/21ਦਿਨ  ਸ਼ੁੱਕਰਵਾਰ ਸੁੰਦਰ ਲਿਖਾਈ ਮੁਕਾਬਲਾ ਵਿੱਚ ਹਿੱਸਾ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਝੰਡੇਆਣਾ ਪੱਛਮੀ ...
04/06/2021

ਸਮਰ ਕੈਂਪ ਦੂਜਾ ਦਿਨ ਮਿਤੀ 4/6/21ਦਿਨ ਸ਼ੁੱਕਰਵਾਰ ਸੁੰਦਰ ਲਿਖਾਈ ਮੁਕਾਬਲਾ ਵਿੱਚ ਹਿੱਸਾ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਝੰਡੇਆਣਾ ਪੱਛਮੀ ਦੇ ਬੱਚੇ

ਅੱਜ ਮਿਤੀ 3/6/2021ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਝੰਡੇਆਣਾ ਪੱਛਮੀ ਦੇ ਬੱਚੇ ਯੋਗਾ ਦੇ ਆਸਨ ਕਰਦੇ ਹੋਏ,ਜਿਸ ਵਿਚ ਬੱ...
03/06/2021

ਅੱਜ ਮਿਤੀ 3/6/2021ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਝੰਡੇਆਣਾ ਪੱਛਮੀ ਦੇ ਬੱਚੇ ਯੋਗਾ ਦੇ ਆਸਨ ਕਰਦੇ ਹੋਏ,ਜਿਸ ਵਿਚ ਬੱਚਿਆਂ ਨੇ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ

ਥੰਮਣ ਵਾਲਾ ਸੈਂਟਰ ਦੇ ਨਾਂ.......
19/04/2021

ਥੰਮਣ ਵਾਲਾ ਸੈਂਟਰ ਦੇ ਨਾਂ.......

Adresse

10 Km From Talwandi Bhai
Moga
142048

Heures d'ouverture

Lundi 08:00 - 14:00
Mardi 08:00 - 14:00
Mercredi 08:00 - 14:00
Jeudi 08:00 - 14:00
Vendredi 08:00 - 14:00
Samedi 08:00 - 14:00

Site Web

Notifications

Soyez le premier à savoir et laissez-nous vous envoyer un courriel lorsque G.P. School , Jhandeana - west publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'école

Envoyer un message à G.P. School , Jhandeana - west:

Raccourcis

Partager