26/08/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਸਤਿਕਾਰਯੋਗ ਗੁਰਮੁਖੀ ਵਿਦਿਆਲੇ ਦੇ ਪਿਆਰੇ ਵਿਦਿਆਰਥੀਓ ਅਤੇ ਸਤਿਕਾਰਯੋਗ ਮਾਤਾ-ਪਿਤਾ ਜੀ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਸੁਭਾਗ ਸਾਨੂੰ ਇੱਕ ਵਾਰ ਫਿਰ ਪ੍ਰਾਪਤ ਹੋ ਰਿਹਾ ਹੈ। ਇਸ ਪਵਿੱਤਰ ਦਿਹਾੜੇ ਨੂੰ ਅਸੀਂ 5 ਸਤੰਬਰ ਨੂੰ ਬੜੀ ਸ਼ਰਧਾ, ਪ੍ਰੇਮ ਅਤੇ ਚੜ੍ਹਦੀ ਕਲਾ ਨਾਲ ਮਨਾਉਣ ਜਾ ਰਹੇ ਹਾਂ।
ਇਹ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਗੁਰੂ ਸਾਹਿਬ ਦੀ ਬਾਣੀ, ਗੁਰਮਤਿ ਵਿਚਾਰਧਾਰਾ ਅਤੇ ਸਾਡੀ ਸਿੱਖ ਵਿਰਾਸਤ ਨਾਲ ਜੁੜਨ ਦਾ ਇੱਕ ਸੁੰਦਰ ਮੌਕਾ ਹੈ।
ਸਾਡੇ ਪਿਆਰੇ ਵਿਦਿਆਰਥੀਆਂ ਲਈ ਇਹ ਦਿਨ ਹੋਰ ਵੀ ਖਾਸ ਹੈ। ਤੁਸੀਂ ਹਰ ਹਫ਼ਤੇ ਗੁਰਮੁਖੀ ਦੀ ਕਲਾਸ ਵਿੱਚ ਜੋ ਸਿੱਖਦੇ ਹੋ, ਆਓ ਉਸ ਸਿੱਖਿਆ ਨੂੰ ਇਸ ਪਵਿੱਤਰ ਮੰਚ 'ਤੇ ਆਪਣੀ ਕਲਾ ਅਤੇ ਸੇਵਾ ਰਾਹੀਂ ਪ੍ਰਗਟ ਕਰੀਏ।
ਗੁਰੂ ਇਤਿਹਾਸ
ਗੁਰਬਾਣੀ ਪਾਠ
ਭਾਸ਼ਣ
ਕਵੀਸ਼ਰੀ
ਸੇਵਾ
ਸ਼ਾਨਦਾਰ ਗਤਕਾ ਪ੍ਰਦਰਸ਼ਨੀ
ਇਹ ਸਭ ਸਾਡੇ ਵਿਦਿਆਰਥੀਆਂ ਦੀ ਮਿਹਨਤ, ਸਿੱਖਿਆ ਅਤੇ ਸਿੱਖੀ ਪ੍ਰਤੀ ਪਿਆਰ ਨੂੰ ਦਰਸਾਉਣ ਦਾ ਸੁੰਦਰ ਮੌਕਾ ਹੋਵੇਗਾ।
ਆਓ, ਬੱਚਿਆਂ ਦਾ ਹੌਸਲਾ ਵਧਾਈਏ, ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਇਤਿਹਾਸ ਨਾਲ ਜੋੜੀਏ ਅਤੇ ਮਿਲ ਕੇ ਇਸ ਪਵਿੱਤਰ ਦਿਹਾੜੇ ਨੂੰ ਯਾਦਗਾਰ ਬਣਾਈਏ।
ਮਾਤਾ-ਪਿਤਾ ਜੀ ਲਈ ਵਿਸ਼ੇਸ਼ ਬੇਨਤੀ
ਤੁਹਾਡੀ ਹਾਜ਼ਰੀ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਹੌਸਲਾ ਹੈ। ਇਸ ਲਈ ਆਪਣੇ ਪਰਿਵਾਰ ਸਮੇਤ ਇਸ ਪਵਿੱਤਰ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਵੋ।
ਜੇਕਰ ਤੁਸੀਂ ਤਨ, ਮਨ ਜਾਂ ਧਨ ਨਾਲ ਕਿਸੇ ਵੀ ਪ੍ਰਕਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪੋਸਟਰ 'ਤੇ ਦਿੱਤੇ ਸੰਪਰਕ ਨੰਬਰ 'ਤੇ ਸੰਪਰਕ ਕਰੋ।
ਆਓ, ਮਿਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਏ, ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰੀਏ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਗੁਰਬਾਣੀ, ਗੁਰਮੁਖੀ ਅਤੇ ਗੁਰਮਤਿ ਨਾਲ ਜੋੜਨ ਦਾ ਯਤਨ ਕਰੀਏ।
ਤੁਹਾਡੀ ਹਾਜ਼ਰੀ ਦੀ ਬੇਸਬਰੀ ਨਾਲ ਉਡੀਕ ਰਹੇਗੀ।
ਆਓ ਜੀ, ਪਰਿਵਾਰ ਸਮੇਤ ਜ਼ਰੂਰ ਪਹੁੰਚੋ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Waheguru Ji Ka Khalsa, Waheguru Ji Ki Fateh.
Respected students of Gurmukhi Vidyala and respected parents,
We are once again blessed with the opportunity to share in the joy of the first Parkash Purab of Dhan Dhan Sri Guru Granth Sahib Ji. We are going to celebrate this sacred day on September 5th with great devotion, love, and high spirits (Chardi Kala).
This is not just an event, but a beautiful opportunity to connect with the Guru’s Bani, Gurmat philosophy, and our Sikh heritage. This day is even more special for our beloved students. Let us express the learning you gain every week in your Gurmukhi class on this sacred platform through your art and service.
This will be a wonderful opportunity for our students to showcase their hard work, education, and love for Sikhi through:
Guru History
Gurbani Path
Speeches (Bhashan)
Kavishri
Service (Seva)
Magnificent Gatka demonstration
Let us encourage the children, connect them with the Guru’s Bani and history, and work together to make this sacred day memorable.
--------------------------------------------------------------------------------------------
*A special request to parents* : Your presence is the greatest encouragement for our children. Therefore, please join this sacred event with your entire family.
If you wish to contribute in any way—through time, resources, or support —please contact us at the number provided on the poster.
Come, let us celebrate the joy of the Guru’s house together, encourage our children, and strive to connect the next generation with Gurbani, Gurmukhi, and Gurmat. We eagerly look forward to your presence. Please join us with your family and receive the blessings of the Guru.
Waheguru Ji Ka Khalsa, Waheguru Ji Ki Fateh.