Government Elementary School Oind - Roopnagar

Government Elementary School Oind - Roopnagar Specifications:
Smart Classes. Study With Projectors. Beautifull Building. Well Educated Staff. Best Learning Materials. No Fees And Funds. Good Library.

18/08/2020
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ  ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਓਇੰਦ ਦੇ ਸਾਰੇ ਵਿਦਿਆਰਥੀ A+ ਗ...
30/05/2020

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਓਇੰਦ ਦੇ ਸਾਰੇ ਵਿਦਿਆਰਥੀ A+ ਗ੍ਰੇਡ ਨਾਲ ਪਾਸ ਹੋਏ ਹਨ।
ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ।

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਦਾਖਲੇ ਚੱਲ ਰਹੇ ਹਨ।ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਭਾਰੀ ਵਾਧਾ।ਆਓ ਅਤੇ...
03/04/2019

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਦਾਖਲੇ ਚੱਲ ਰਹੇ ਹਨ।ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਭਾਰੀ ਵਾਧਾ।ਆਓ ਅਤੇ ਸਕੂਲ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰੋ।
ਸਰਕਾਰੀ ਐਲੀਮੈਂਟਰੀ ਸਕੂਲ ਓਇੰਦ।
Gps Oind

ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਅੱਜ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਰਾਣਾ ਕੰਵਰਪਾਲ ਸਿੰਘ ਜੀ ਨੇ ਜ਼ਿਲੇ ਦੇ ਪਹਿਲੇ ਸਮਾਰਟ ਸਕੂਲ ਸ...
26/01/2019

ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਅੱਜ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਰਾਣਾ ਕੰਵਰਪਾਲ ਸਿੰਘ ਜੀ ਨੇ ਜ਼ਿਲੇ ਦੇ ਪਹਿਲੇ ਸਮਾਰਟ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਨੂੰ ਅਵਾਰਡ ਦੇਕੇ ਮਾਣ ਬਖਸ਼ਿਆ।

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦਾ ਸਾਲਾਨਾ ਸਮਾਗਮ
23/12/2018

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦਾ ਸਾਲਾਨਾ ਸਮਾਗਮ

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਵਿਖੇ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਦਿਨੇਸ਼...
21/12/2018

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਵਿਖੇ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਦਿਨੇਸ਼ ਕੁਮਾਰ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਮਾਪਿਆਂ,ਪਤਵੰਤਿਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਉਹਨਾਂ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਿੱਖਿਆ ਵਿਭਾਗ ਦੁਆਰਾ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਰਿੰਡਾ ਸ਼੍ਰੀ ਤਰਸੇਮ ਲਾਲ ਸ਼ਰਮਾ ਜੀ,ਅਧਿਆਪਕ ਆਗੂ ਹਰਪ੍ਰੀਤ ਸਿੰਘ ਸੰਧੂ ਅਤੇ ਸਕੂਲ ਵੱਲੋਂ ਮਾਸਟਰ ਜਤਿੰਦਰ ਸਿੰਘ ਨੇ ਮਾਪਿਆਂ ਨੂੰ ਸੰਬੋਧਨ ਕੀਤਾ।ਮਾਸਟਰ ਰਣਧੀਰ ਸਿੰਘ ਜੀ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਮੁੰਡੀਆਂ ਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਪੇਸ਼ ਕੀਤੀ ਗਈ ਅਤੇ ਓਇੰਦ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਤੇ ਨਾਟਕ ਪੇਸ਼ ਕੀਤਾ ਗਿਆ।ਸਕੂਲ ਮੁਖੀ ਮੈਡਮ ਰਾਗਿਨੀ ਸ਼ਰਮਾ ਜੀ ਨੇ ਸਮੇਂ-ਸਮੇਂ ਤੇ ਸਕੂਲ ਲਈ ਦਿੱਤੇ ਜਾਂਦੇ ਵਡਮੁੱਲੇ ਸਹਿਯੋਗ ਲਈ ਸਮੂਹ ਐਨ ਆਰ ਆਈਜ਼ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕੀਤਾ।ਸਾਲਾਨਾ ਸਮਾਗਮ ਵਿੱਚ ਪੜ੍ਹੋ ਪੰਜਾਬ ਕੋਆਰਡੀਨੇਟਰ ਲਖਵਿੰਦਰ ਸਿੰਘ,ਮਾਸਟਰ ਨੱਥੂ ਰਾਮ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਗੁਰਮੀਤ ਸਿੰਘ,ਕਮੇਟੀ ਮੈਂਬਰ ਸਹਿਬਾਨ,ਪਿੰਡ ਦੇ ਮੋਹਤਬਰਾਂ ਸ. ਪ੍ਰਿਤਪਾਲ ਸਿੰਘ,ਸ. ਮੇਜਰ ਸਿੰਘ,ਸੰਤ ਅਜੀਤ ਸਿੰਘ ਹੰਸਾਲੀ ਯਾਦਗਾਰੀ ਟਰੱਸਟ ਓਇੰਦ ਤੋਂ ਧਰਮਿੰਦਰ ਸਿੰਘ,ਹਰਦੀਪ ਸਿੰਘ,ਯੂਥ ਵੈਲਫੇਅਰ ਸ਼ੋਸ਼ਲ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਪਬਮਾ,ਰੋਟਰੀ ਕਲੱਬ ਤੋਂ ਤੇਜਿੰਦਰ ਸਿੰਘ ਬੌਬੀ,ਸਮਾਜ ਸੇਵੀ ਸੁਰਮੁਖ ਸਿੰਘ ਬਾਬਾ,ਸਰਜਾ ਸਿੰਘ,ਸੁਖਮਿੰਦਰ ਸਿੰਘ ਅਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਸਮੂਹ ਜਗਤ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।
06/11/2018

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਸਮੂਹ ਜਗਤ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।

ਸਕੂਲ ਵਿੱਚ ਹਰੀਆਂ ਸਬਜੀਆਂ ਉਗਾਉਣ ਦਾ ਤਜ਼ਰਬਾ ਕਾਫੀ ਖੁਸ਼ੀ ਦੇ ਰਿਹਾ ਹੈ।ਅੱਜ ਪਹਿਲੀ ਵਾਰ ਸਕੂਲ ਦੇ ਵਿਹੜੇ ਵਿੱਚ ਲੱਗੀ ਘੀਆ ਬਣਾ ਰਹੇ ਹਾਂ।ਇਸ ਤੋਂ...
05/11/2018

ਸਕੂਲ ਵਿੱਚ ਹਰੀਆਂ ਸਬਜੀਆਂ ਉਗਾਉਣ ਦਾ ਤਜ਼ਰਬਾ ਕਾਫੀ ਖੁਸ਼ੀ ਦੇ ਰਿਹਾ ਹੈ।ਅੱਜ ਪਹਿਲੀ ਵਾਰ ਸਕੂਲ ਦੇ ਵਿਹੜੇ ਵਿੱਚ ਲੱਗੀ ਘੀਆ ਬਣਾ ਰਹੇ ਹਾਂ।ਇਸ ਤੋਂ ਇਲਾਵਾ ਗਾਜਰ,ਮੂਲੀ,ਮੇਥੀ,ਮਟਰ,ਪਾਲਕ,
ਬਰੌਕਲੀ,ਸ਼ਲਗਮ ਆਦਿ ਹੋਰ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ।
: ਸ.ਪ.ਸ. ਓਇੰਦ (ਮੋਰਿੰਡਾ)।

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੀਆਂ ਲੜਕੀਆਂ ਜਸ਼ਨਪ੍ਰੀਤ ਕੌਰ ਅਤੇ ਖੁਸ਼ਰੀਤ ਕੌਰ ਨੂੰ ਜ਼ਿਲਾ ਪੱਧਰੀ ਖੇਡਾਂ ਵਿੱਚ ਯੋਗਾ ਮੁਕਾਬਲੇ ਵਿੱਚ ਕੀਤੇ ਸ਼ਾਨਦ...
08/10/2018

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੀਆਂ ਲੜਕੀਆਂ ਜਸ਼ਨਪ੍ਰੀਤ ਕੌਰ ਅਤੇ ਖੁਸ਼ਰੀਤ ਕੌਰ ਨੂੰ ਜ਼ਿਲਾ ਪੱਧਰੀ ਖੇਡਾਂ ਵਿੱਚ ਯੋਗਾ ਮੁਕਾਬਲੇ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਮਾਣਯੋਗ ਸਿੱਖਿਆ ਅਫਸਰ ਰੂਪਨਗਰ ਅਤੇ ਸਿੱਖਿਆ ਪ੍ਰਸ਼ਾਸਨ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕਰਦੇ ਹੋਏ।

ਅੱਜ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ, ਡਿਪਟੀ ਡਾਇਰੈਕਟਰ ਐਲੀਮੈਂਟਰੀ ਸਿੱਖਿਆ,ਜ਼ਿਲਾ ਸਿੱਖਿਆ ਅਫਸਰ ਸ਼੍ਰੀ ਦਿਨੇਸ਼ ਕੁਮਾਰ ਜੀ ਦੀ ਅਗਵਾਈ ਹੇ...
31/08/2018

ਅੱਜ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ, ਡਿਪਟੀ ਡਾਇਰੈਕਟਰ ਐਲੀਮੈਂਟਰੀ ਸਿੱਖਿਆ,ਜ਼ਿਲਾ ਸਿੱਖਿਆ ਅਫਸਰ ਸ਼੍ਰੀ ਦਿਨੇਸ਼ ਕੁਮਾਰ ਜੀ ਦੀ ਅਗਵਾਈ ਹੇਠ ਜ਼ਿਲਾ ਰੂਪਨਗਰ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ "ਸਮਾਰਟ ਸਕੂਲਾਂ" ਦੀ ਅਹਿਮ ਮੀਟਿੰਗ ਵਿੱਚ ਬਲਾਕ ਮੋਰਿੰਡਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੀਆਂ ਪ੍ਰਾਪਤੀਆਂ ਦੱਸਣ ਦਾ ਮਾਣ ਪ੍ਰਾਪਤ ਹੋਇਆ।ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਵੱਲੋਂ ਸਮੂਹ ਸਿੱਖਿਆ ਅਧਿਕਾਰੀਆਂ, ਜਿਲਾ ਸਿੱਖਿਆ ਅਫਸਰ ਸ਼੍ਰੀ ਦਿਨੇਸ਼ ਕੁਮਾਰ ਜੀ,ਸ਼੍ਰੀ ਵਰਿੰਦਰ ਸ਼ਰਮਾ ਜੀ ਅਤੇ ਬੀ.ਐਮ.ਟੀ. ਜੋਤੀ ਮਰਾਠਾ ਜੀ ਦੇ ਧੰਨਵਾਦੀ ਹਾਂ ਜਿਹਨਾਂ ਨੇ ਸਾਨੂੰ ਐਨਾ ਮਾਣ ਬਖਸ਼ਿਆ।ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਦਾ ਸਮੁੱਚਾ ਸਿਹਰਾ ਪਿੰਡ ਓਇੰਦ ਵਾਸੀਆਂ,ਦਾਨੀ ਸੱਜਣਾਂ, ਗੁਰਪ੍ਰੀਤ ਸਿੰਘ ਕੰਧੋਲਾ USA,ਸਿਮਰਨਜੀਤ ਸਿੰਘ ਸ਼ੈਂਟੀ USA,ਸ. ਸੁਰਮੁਖ ਸਿੰਘ ਬਾਬਾ ਜੀ,ਸ. ਮੇਜਰ ਸਿੰਘ ਜੀ ਨੂੰ ਜਾਂਦਾ ਹੈ।

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੇ ਵਿਦਿਆਰਥੀਆਂ ਨੇ ਅੱਜ "ਰੱਖੜੀਆਂ ਦੇ ਤਿਉਹਾਰ" ਮੌਕੇ ਸੁੰਦਰ ਰੱਖੜੀਆਂ ਬਣਾਈਆਂ।ਰੱਖੜੀ ਬਨਾਉਣ ਦੇ ਮੁਕਾਬਲੇ ਵਿੱ...
25/08/2018

ਸਰਕਾਰੀ ਐਲੀਮੈਂਟਰੀ ਸਕੂਲ ਓਇੰਦ ਦੇ ਵਿਦਿਆਰਥੀਆਂ ਨੇ ਅੱਜ "ਰੱਖੜੀਆਂ ਦੇ ਤਿਉਹਾਰ" ਮੌਕੇ ਸੁੰਦਰ ਰੱਖੜੀਆਂ ਬਣਾਈਆਂ।ਰੱਖੜੀ ਬਨਾਉਣ ਦੇ ਮੁਕਾਬਲੇ ਵਿੱਚ ਸਿਮਰਨ ਕੌਰ ਨੇ ਪਹਿਲਾ ਸਥਾਨ,ਭਵਨਦੀਪ ਕੌਰ ਨੇ ਦੂਸਰਾ ਸਥਾਨ ਅਤੇ ਅਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

Address

Village Oind
Roopnagar

Alerts

Be the first to know and let us send you an email when Government Elementary School Oind - Roopnagar posts news and promotions. Your email address will not be used for any other purpose, and you can unsubscribe at any time.

Shortcuts

Share

Category