29/05/2025
Guru Nanak Dev University College,Patti
Online mock test series for SSC, Banking, PO, Railway, Defence, JNV, NEET, UPSC & more than 60 categ
29/05/2025
20/05/2025
ਦਾਖ਼ਲਾ ਸ਼ੁਰੂ ਹੈ।
06/05/2025
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵੱਖ-ਵੱਖ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਕਾਲਜ ਵਿੱਚ ਬੀ ਏ, ਬੀ ਐੱਸ ਸੀ(ਨਾੱਨ-ਮੈਡੀਕਲ, ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ) ਬੀਸੀਏ,ਬੀ ਕਾਮ,ਬੀ ਵਾਕ,ਐਮ ਏ, ਐਮ ਕਾਮ,ਐਮ ਐਸ ਸੀ,ਅਤੇ ਹੋਰ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੈ। ਵਿਦਿਆਰਥੀਆਂ ਵਿੱਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਮਿਸਿਜ਼ ਕਿੰਦਰਜੀਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਦਾਖਲਾ ਫੀਸ ਦੂਜੇ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਐੱਸ. ਸੀ ਵਿਦਿਆਰਥੀਆਂ ਲਈ ਪੜ੍ਹਾਈ ਬਿਲਕੁਲ ਮੁਫ਼ਤ ਹੈ। ਘੱਟ ਗਿਣਤੀ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਕਾਲਜ ਵਿੱਚ ਐਨ ਐਸ ਐਸ ਅਤੇ ਐਨ ਸੀ ਸੀ ਦੇ ਯੂਨਿਟ ਵੀ ਸਫ਼ਲਤਾ ਪੂਰਵਕ ਚੱਲ ਰਹੇ ਹਨ। ਕਾਲਜ ਦੇ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਸਦਕਾ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੇ ਉੱਜਵਲ ਭਵਿੱਖ ਲਈ ਇਲਾਕੇ ਦੇ ਹੋਣਹਾਰ ਵਿਦਿਆਰਥੀ ਕਾਲਜ ਵਿੱਚ ਦਾਖਲਾ ਲੈਣ। Jasdev Singh Bhullar Guru Nanak Dev University College,Patti Sant Balbir Singh Seechewal Saroj Arora Arora Avtar Singh Ajmer Singh Harjinder Singh Manish Ramola Ravinder Kumar Raman Kumar Sharda ਡਾ. ਰਵੀਇੰਦਰ ਸਿੰਘ ਚੀਮਾ Harman Sekhon Harmanjot Singh Darshan Singh
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵੱਖ-ਵੱਖ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਕਾਲਜ ਵਿੱਚ ਬੀ.ਏ, ਬੀ.ਐੱਸ.ਸੀ(ਨਾੱਨ-ਮੈਡੀਕਲ, ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ) ਬੀਸੀਏ,ਬੀ.ਕਾੱਮ,ਬੀ.ਵਾੱਕ,ਐਮ.ਏ(ਪੋਲਿਟੀਕਲ ਸਾਇੰਸ), ਐਮ.ਕਾੱਮ,ਐਮ ਐਸ ਸੀ(ਕੰਪਿਊਟਰ ਸਾਇੰਸ) ਅਤੇ ਹੋਰ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੈ। ਵਿਦਿਆਰਥੀਆਂ ਵਿੱਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਮਿਸਿਜ਼ ਕਿੰਦਰਜੀਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਦਾਖਲਾ ਫੀਸ ਦੂਜੇ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਐੱਸ. ਸੀ ਵਿਦਿਆਰਥੀਆਂ ਲਈ ਪੜ੍ਹਾਈ ਬਿਲਕੁਲ ਮੁਫ਼ਤ ਹੈ। ਘੱਟ ਗਿਣਤੀ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਕਾਲਜ ਵਿੱਚ ਐਨ ਐਸ ਐਸ ਅਤੇ ਐਨ ਸੀ ਸੀ ਦੇ ਯੂਨਿਟ ਵੀ ਸਫ਼ਲਤਾ ਪੂਰਵਕ ਚੱਲ ਰਹੇ ਹਨ। ਕਾਲਜ ਦੇ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਸਦਕਾ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੇ ਉੱਜਵਲ ਭਵਿੱਖ ਲਈ ਇਲਾਕੇ ਦੇ ਹੋਣਹਾਰ ਵਿਦਿਆਰਥੀ ਕਾਲਜ ਵਿੱਚ ਦਾਖਲਾ ਲੈਣ।
19/03/2025
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿੱਚ ਕਾਲਜ ਦੇ ਕਾਮਰਸ ਵਿਭਾਗ ਵੱਲੋਂ 'Eco - Commerce Fest-2025' ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਡਾ ਗੁਰਿੰਦਰਜੀਤ ਕੌਰ, ਪ੍ਰਿੰਸੀਪਲ ਸਰਕਾਰੀ ਕਾਲਜ ਤਰਨਤਾਰਨ ਅਤੇ ਕਾਲਜ ਦੇ ਪ੍ਰਿੰਸੀਪਲ ਮਿਸਿਜ਼ ਕਿੰਦਰਜੀਤ ਕੌਰ ਨੇ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਕੋਈ ਨਾ ਕੋਈ ਸਕਿੱਲ ਵੀ ਹਾਸਲ ਕਰਨ ਤਾਂ ਕਿ ਉਹ ਜੀਵਨ ਵਿੱਚ ਸਫਲਤਾ ਹਾਸਲ ਕਰ ਸਕਣ। ਇਸ ਮੌਕੇ ਗਰੀਨ ਕਾਮਰਸ ਥੀਮ ਅਧੀਨ ਵੱਖ ਵੱਖ ਤਰ੍ਹਾਂ ਦੇ ਪੌਦਿਆਂ ਅਤੇ ਹਰਬਲ ਉਤਪਾਦਾਂ ਦੇ ਸਟਾਲਾਂ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਗੋਲਗੱਪੇ, ਚਾਟ, ਸੈਂਡਵਿਚ , ਆਈਸਕਰੀਮ, ਜੂਸ, ਕਾਫ਼ੀ ਸ਼ੇਕ, ਲੇਡੀਜ਼ ਸੂਟ, ਬੱਚਿਆਂ ਅਤੇ ਜੈਂਟਸ ਰੈਡੀਮੇਡ ਕੱਪੜਿਆਂ ਦੇ ਸਟਾਲ ਵੀ ਲਗਾਏ ਗਏ। ਇਸ ਤੋਂ ਇਲਾਵਾ ਗੇਮਿੰਗ ਜੋਨਜ਼ ਵਿੱਚ ਵੱਖ-ਵੱਖ ਖੇਡਾਂ ਦਾ ਵਿਦਿਆਰਥੀਆਂ ਨੇ ਭਰਪੂਰ ਅਨੰਦ ਮਾਣਿਆ। ਮੁੱਖ ਮਹਿਮਾਨ ਵੱਲੋਂ ਸਟਾਲਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਦੇ ਨਾਲ ਡਾ ਅਨੂ ਮਿੱਤਲ ਅਤੇ ਡਾ ਰਮਨਪ੍ਰੀਤ ਕੌਰ ਔਲਖ ਨੇ ਵੀ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਮੇਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੂਬ ਖਰੀਦਾਰੀ ਕੀਤੀ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਟਾਲਾਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਲਈ ਚੋਣ ਕੀਤੀ ਗਈ ਅਤੇ ਨਕਦ ਰਾਸ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕਾਮਰਸ ਵਿਭਾਗ ਦੇ ਪ੍ਰੋ. ਕਾਜਲ ਚੌਧਰੀ, ਪ੍ਰੋ. ਕਿਰਨਪ੍ਰੀਤ ਕੌਰ, ਪ੍ਰੋ. ਪੂਨਮ ਸ਼ਰਮਾ, ਪ੍ਰੋ ਪਰਮਿੰਦਰ ਸਿੰਘ, ਨੇ ਕਿਹਾ ਕਿ ਇਸ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਟਰੇਡ ਅਤੇ ਵਪਾਰ ਕਰਨ ਦੀ ਯੋਗਤਾ ਪੈਦਾ ਕਰਨਾ ਹੈ ਤਾਂ ਕਿ ਉਹ ਉਦਮੀ ਬਣ ਕੇ ਜੀਵਨ ਵਿੱਚ ਆਰਥਿਕ ਤੌਰ ਤੇ ਆਤਮ ਨਿਰਭਰ ਬਣ ਸਕਣ ਅਤੇ ਰੋਜ਼ਗਾਰ ਪੈਦਾ ਕਰਨ।ਇਸ ਮੌਕੇ ਪ੍ਰੋ ਅਵਤਾਰ ਸਿੰਘ, ਜਸਦੇਵ ਸਿੰਘ, ਪ੍ਰੋ ਹੇਮਰਾਜ, ਪ੍ਰੋ ਰਵਿੰਦਰ ਸਿੰਘ, ਪ੍ਰੋ ਸਮੀਕਸ਼ਾ,ਪ੍ਰੋ ਤਨਬੀਰ ਕੌਰ, ਪ੍ਰੋ ਅਨੁਪਮ ਸੂਦ, ਪ੍ਰੋ ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ। ਕਾਮਰਸ ਵਿਭਾਗ ਵੱਲੋਂ ਇਸ ਪ੍ਰੋਗਰਾਮ ਦੇ ਪ੍ਰਬੰਧਨ ਵਿੱਚ ਕੀਤੇ ਸਹਿਯੋਗ ਲਈ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।
ਕਾਲਜ ਵਿੱਚ ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਦੀਆਂ ਕਲਾਸਾਂ ਸ਼ੁਰੂ ਹਨ।
01/11/2024
Wish you all a very happy and peaceful Diwali....
14/05/2024
New courses: B. Sc Medical & B. A Music Vocal from Session 2024-25
08/05/2024
New Admission Starts Session 2024-25
15/04/2024
Guru Nanak Dev University College,Patti Workshop activities
10/04/2024
Workshop on Vermi Compost & Organic Farming at Guru Nanak Dev University College,Patti...
Click here to claim your Sponsored Listing.
Location
Category
Contact the school
Telephone
Website
Address
Patti
143416
Opening Hours
| Monday | 9:20am - 3pm |
| Tuesday | 9:20am - 3pm |
| Wednesday | 9:20am - 3pm |
| Thursday | 9:20am - 3pm |
| Friday | 9:20am - 3pm |
| Saturday | 9:20am - 3pm |